ਪ੍ਰਧਾਨ ਮੰਤਰੀ ਨੇ ਸ਼੍ਰੀ ਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਅਤੇ ਸ਼੍ਰੀ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦੇ ਮੁੱਖ ਸੈਕਸ਼ਨਾਂ ਦੀ ਫ਼ੋਰ ਲੇਨਿੰਗ ਦਾ ਨੀਂਹ–ਪੱਥਰ ਰੱਖਿਆ
ਪ੍ਰਧਾਨ ਮੰਤਰੀ ਨੇ ਪੰਢਰਪੁਰ ਨਾਲ ਕਨੈਕਟੀਵਿਟੀ ‘ਚ ਵਾਧਾ ਕਰਨ ਲਈ ਵੀ ਕਈ ਸੜਕ ਪ੍ਰੋਜੈਕਟ ਸਮਰਪਿਤ ਕੀਤੇ
“ਇਹ ਯਾਤਰਾ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜਨ–ਯਾਤਰਾਵਾਂ ‘ਚੋਂ ਇੱਕ ਹੈ ਤੇ ਇਸ ਨੂੰ ਲੋਕਾਂ ਲਹਿਰ ਵਜੋਂ ਦੇਖਿਆ ਜਾਂਦਾ ਹੈ, ਇਹ ਭਾਰਤ ਦੇ ਸਦੀਵੀ ਗਿਆਨ ਦਾ ਪ੍ਰਤੀਕ ਹੈ, ਜੋ ਸਾਡੇ ਵਿਸ਼ਵਾਸ ਨੂੰ ਬੰਨ੍ਹਦਾ ਨਹੀਂ ਸਗੋਂ ਆਜ਼ਾਦ ਛੱਡਦਾ ਹੈ”
“ਭਗਵਾਨ ਵਿੱਠਲ ਦਾ ਦਰਬਾਰ ਸਭ ਲਈ ਇੱਕਸਮਾਨ ਖੁੱਲ੍ਹਾ ਹੈ। ‘ਸਬਕਾ ਸਾਥ–ਸਬਕਾ ਵਿਕਾਸ – ਸਬਕਾ ਵਿਸ਼ਵਾਸ’ ਪਿੱਛੇ ਇਹੋ ਭਾਵਨਾ ਹੈ ‘‘
“ਸਮੇਂ–ਸਮੇਂ ‘ਤੇ ਵਿਭਿੰਨ ਖੇਤਰਾਂ ‘ਚ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਨੇ ਪ੍ਰਗਟ ਹੋ ਕੇ ਦੇਸ਼ ਦਾ ਮਾਰਗ–ਦਰਸ਼ਨ ਕੀਤਾ ਹੈ”
“‘ਪੰਢਰੀ ਕੀ ਵਾਰੀ’ ਮੌਕੇ ਦੀ ਸਮਾਨਤਾ ਦੀ ਪ੍ਰਤੀਕ ਹੈ। ਵਰਕਾਰੀ ਹਿੱਲਜੁੱਲ ਵਿਤਕਰੇ ਨੂੰ ਅਸ਼ੁੱਭ ਸਮਝਦੀ ਹੈ ਤੇ ਇਹ ਇਸ ਦਾ ਮਹਾਨ ਆਦਰਸ਼–ਵਾਕ ਹੈ”
ਸ਼ਰਧਾਲੂਆਂ ਤੋਂ ਤਿੰਨ ਵਾਅਦੇ ਲਏ ਜਾਂਦੇ ਹਨ – ਰੁੱਖ ਲਾਉਣਾ, ਪੀਣ ਵਾਲੇ ਪਾਣੀ ਦੇ ਇੰਤਜ਼ਾਮ ਕਰਨੇ ਅਤੇ ਪੰਢਰਪੁਰ ਨੂੰ ਇੱਕ ਸਾਫ਼–ਸੁਥਰਾ ਤੀਰਥ–ਅਸਥਾਨ ਬਣਾਉਣਾ
“‘ਧਰਤੀ ਪੁੱਤਰਾਂ’ ਨੇ ਭਾਰਤੀ ਪਰੰਪਰਾ ਤੇ ਸੱਭਿਆਚਾਰ ਨੂੰ ਜਿਊਂਦਾ ਰੱਖਿਆ ਹੈ। ਇੱਕ ਸੱਚਾ ‘ਅੰਨਦ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਵਿਭਿੰਨ ਰਾਸ਼ਟਰੀ ਰਾਜ–ਮਾਰਗਾਂ ਦਾ ਨੀਂਹ–ਪੱਥਰ ਰੱਖਿਆ ਅਤੇ ਸੜਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਮਹਾਰਾਸ਼ਟਰ ਦੇ ਰਾਜਪਾਲ ਅਤੇ ਮੁੱਖ ਮੰਤਰੀ ਮੌਜੂਦ ਸਨ।

ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਇੱਥੇ ਸ਼੍ਰੀਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਅਤੇ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸ਼੍ਰੀਸੰਥ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਦਾ ਨਿਰਮਾਣ ਪੰਜ ਪੜਾਵਾਂ ਵਿੱਚ ਕੀਤਾ ਜਾਵੇਗਾ ਅਤੇ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦਾ ਨਿਰਮਾਣ ਤਿੰਨ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਨਾਲ ਬਿਹਤਰ ਸੰਪਰਕ ਵਧੇਗਾ ਅਤੇ ਉਨ੍ਹਾਂ ਨੇ ਸ਼ਰਧਾਲੂਆਂ, ਸੰਤਾਂ ਅਤੇ ਭਗਵਾਨ ਵਿੱਠਲ ਨੂੰ ਉਨ੍ਹਾਂ ਪ੍ਰੋਜੈਕਟਾਂ ਨੂੰ ਅਸ਼ੀਰਵਾਦ ਦੇਣ ਲਈ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸ ਦੀ ਉਥਲ-ਪੁਥਲ ਦੌਰਾਨ ਭਗਵਾਨ ਵਿੱਠਲ ਵਿੱਚ ਵਿਸ਼ਵਾਸ ਅਟੁੱਟ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨੇ ਕਿਹਾ,“ਅੱਜ ਵੀ, ਇਹ ਯਾਤਰਾ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜਨ–ਯਾਤਰਾਵਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਇੱਕ ਲੋਕ ਅੰਦੋਲਨ ਵਜੋਂ ਦੇਖਿਆ ਜਾਂਦਾ ਹੈ, ਜੋ ਸਾਨੂੰ ਸਿਖਾਉਂਦਾ ਹੈ ਕਿ ਵੱਖੋ-ਵੱਖਰੇ ਰਸਤੇ, ਵੱਖੋ-ਵੱਖਰੇ ਢੰਗ ਹੋ ਸਕਦੇ ਹਨ ਅਤੇ ਵਿਚਾਰ, ਪਰ ਸਾਡਾ ਇੱਕੋ ਟੀਚਾ ਹੈ। ਅੰਤ ਵਿੱਚ ਸਾਰੀਆਂ ਸੰਪਰਦਾਵਾਂ 'ਭਗਵਤ ਪੰਥ' ਹਨ, ਇਹ ਭਾਰਤ ਦੇ ਸਦੀਵੀ ਗਿਆਨ ਦਾ ਪ੍ਰਤੀਕ ਹੈ ਜੋ ਸਾਡੇ ਵਿਸ਼ਵਾਸ ਨੂੰ ਬੰਨ੍ਹਦਾ ਨਹੀਂ, ਸਗੋਂ ਮੁਕਤ ਕਰਦਾ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਵਿੱਠਲ ਦਾ ਦਰਬਾਰ ਸਾਰਿਆਂ ਲਈ ਬਰਾਬਰ ਖੁੱਲ੍ਹਾ ਹੈ। ਅਤੇ ਜਦੋਂ ਮੈਂ ਸਬਕਾ ਸਾਥ-ਸਬਕਾ ਵਿਕਾਸ-ਸਬਕਾ ਵਿਸ਼ਵਾਸ ਕਹਿੰਦਾ ਹਾਂ ਤਾਂ ਇਸ ਦੇ ਪਿੱਛੇ ਵੀ ਇਹੀ ਭਾਵਨਾ ਹੁੰਦੀ ਹੈ। ਇਹ ਭਾਵਨਾ ਸਾਨੂੰ ਦੇਸ਼ ਦੇ ਵਿਕਾਸ ਲਈ ਪ੍ਰੇਰਿਤ ਕਰਦੀ ਹੈ, ਸਭ ਨੂੰ ਨਾਲ ਲੈ ਕੇ ਚੱਲਦੀ ਹੈ, ਸਭ ਦੇ ਵਿਕਾਸ ਲਈ ਪ੍ਰੇਰਿਤ ਕਰਦੀ ਹੈ।

ਭਾਰਤ ਦੀ ਅਧਿਆਤਮਿਕ ਅਮੀਰੀ ਨੂੰ ਦਰਸਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਢਰਪੁਰ ਦੀ ਸੇਵਾ ਉਨ੍ਹਾਂ ਲਈ ਸ਼੍ਰੀ ਨਰਾਇਣ ਹਰੀ ਦੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇਹ ਉਹ ਧਰਤੀ ਹੈ ਜਿੱਥੇ ਅੱਜ ਵੀ ਭਗਤਾਂ ਦੀ ਖ਼ਾਤਰ ਪ੍ਰਭੂ ਦਾ ਨਿਵਾਸ ਹੈ। ਇਹ ਉਹ ਧਰਤੀ ਹੈ ਜਿਸ ਬਾਰੇ ਸੰਤ ਨਾਮਦੇਵ ਜੀ ਮਹਾਰਾਜ ਨੇ ਕਿਹਾ ਹੈ ਕਿ ਪੰਢਰਪੁਰ ਉਦੋਂ ਤੋਂ ਹੈ ਜਦੋਂ ਤੋਂ ਸੰਸਾਰ ਦੀ ਰਚਨਾ ਵੀ ਨਹੀਂ ਹੋਈ ਸੀ।

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਭਾਰਤ ਦੀ ਵਿਸ਼ੇਸ਼ਤਾ ਇਹ ਹੈ ਕਿ ਸਮੇਂ-ਸਮੇਂ 'ਤੇ ਵੱਖ-ਵੱਖ ਖੇਤਰਾਂ ਵਿੱਚ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਉਭਰਦੀਆਂ ਰਹੀਆਂ ਹਨ ਅਤੇ ਦੇਸ਼ ਨੂੰ ਦਿਸ਼ਾ ਦਿਖਾਉਂਦੀਆਂ ਰਹੀਆਂ ਹਨ। ਦੱਖਣ ਵਿੱਚ ਮਾਧਵਾਚਾਰੀਆ, ਨਿੰਬਰਕਾਚਾਰੀਆ, ਵੱਲਭਚਾਰੀਆ, ਰਾਮਾਨੁਜਾਚਾਰੀਆ ਅਤੇ ਪੱਛਮ ਵਿੱਚ ਨਰਸੀ ਮਹਿਤਾ, ਮੀਰਾਬਾਈ, ਧੀਰੋ ਭਗਤ, ਭੋਜਾ ਭਗਤ, ਪ੍ਰੀਤਮ ਪੈਦਾ ਹੋਏ। ਉੱਤਰ ਵਿੱਚ ਰਾਮਾਨੰਦ, ਕਬੀਰਦਾਸ, ਗੋਸਵਾਮੀ ਤੁਲਸੀਦਾਸ, ਸੂਰਦਾਸ, ਗੁਰੂ ਨਾਨਕ ਦੇਵ, ਸੰਤ ਰਾਇਦਾਸ ਸਨ। ਪੂਰਬ ਵਿੱਚ, ਚੈਤਨਯ ਮਹਾਪ੍ਰਭੂ, ਅਤੇ ਸ਼ੰਕਰ ਦੇਵ ਜਿਹੇ ਸੰਤਾਂ ਦੇ ਵਿਚਾਰਾਂ ਨੇ ਦੇਸ਼ ਨੂੰ ਅਮੀਰ ਕੀਤਾ।

ਵਾਰਕਾਰੀ ਅੰਦੋਲਨ ਦੇ ਸਮਾਜਿਕ ਮਹੱਤਵ 'ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਯਾਤਰਾ ਵਿੱਚ ਮਹਿਲਾਵਾਂ ਦੀ ਪੁਰਸ਼ਾਂ ਦੇ ਬਰਾਬਰ ਜੋਸ਼ ਨਾਲ ਸ਼ਮੂਲੀਅਤ ਨੂੰ ਪਰੰਪਰਾ ਦੀ ਮੁੱਖ ਵਿਸ਼ੇਸ਼ਤਾ ਦੱਸਿਆ। ਇਹ ਦੇਸ਼ ਵਿੱਚ ਮਹਿਲਾਵਾਂ ਦੀ ਸ਼ਕਤੀ ਦਾ ਪ੍ਰਤੀਬਿੰਬ ਹੈ। ‘ਪੰਢਰੀ ਦੀ ਵਾਰ’ ਮੌਕੇ ਦੀ ਬਰਾਬਰੀ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਕਾਰੀ ਲਹਿਰ ਭੇਦਭਾਵ ਨੂੰ ਅਸ਼ੁਭ ਮੰਨਦੀ ਹੈ ਅਤੇ ਇਹ ਇਸ ਦਾ ਮਹਾਨ ਉਦੇਸ਼ ਹੈ।

ਪ੍ਰਧਾਨ ਮੰਤਰੀ ਨੇ ਵਰਕਾਰੀ ਭਰਾਵਾਂ ਅਤੇ ਭੈਣਾਂ ਤੋਂ ਤਿੰਨ ਅਸ਼ੀਰਵਾਦਾਂ ਦੀ ਕਾਮਨਾ ਕੀਤੀ। ਉਨ੍ਹਾਂ ਆਪਣੇ ਪ੍ਰਤੀ ਆਪਣੇ ਅਟੁੱਟ ਪਿਆਰ ਬਾਰੇ ਗੱਲ ਕੀਤੀ। ਉਨ੍ਹਾਂ ਸੰਗਤਾਂ ਨੂੰ ਪਾਲਖੀ ਮਾਰਗ 'ਤੇ ਪੌਦੇ ਲਗਾਉਣ ਦੀ ਅਪੀਲ ਕੀਤੀ। ਇਸ ਵਾਕਵੇਅ ਨਾਲ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਅਤੇ ਇਨ੍ਹਾਂ ਰਸਤਿਆਂ 'ਤੇ ਕਈ ਬਰਤਨਾਂ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਭਵਿੱਖ ਵਿੱਚ ਪੰਢਰਪੁਰ ਨੂੰ ਭਾਰਤ ਦੇ ਸਭ ਤੋਂ ਸਾਫ਼-ਸੁਥਰੇ ਤੀਰਥ ਸਥਾਨਾਂ ਵਿੱਚੋਂ ਇੱਕ ਵਜੋਂ ਦੇਖਣ ਦੀ ਇੱਛਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਕੰਮ ਵੀ ਜਨ ਭਾਗੀਦਾਰੀ ਰਾਹੀਂ ਕੀਤਾ ਜਾਵੇਗਾ, ਜਦੋਂ ਸਥਾਨਕ ਲੋਕ ਸਵੱਛਤਾ ਲਹਿਰ ਦੀ ਅਗਵਾਈ ਆਪਣੀ ਕਮਾਨ ਹੇਠ ਕਰਨਗੇ ਤਾਂ ਹੀ ਅਸੀਂ ਇਸ ਸੁਪਨੇ ਨੂੰ ਸਾਕਾਰ ਕਰ ਸਕਾਂਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਵਰਕਾਰੀ ਕਿਸਾਨ ਭਾਈਚਾਰੇ ਨਾਲ ਹੀ ਸਬੰਧਿਤ ਹਨ ਅਤੇ ਕਿਹਾ ਕਿ ਮਿੱਟੀ ਦੇ ਇਨ੍ਹਾਂ ਪੁੱਤਰਾਂ - 'ਧਰਤੀ ਪੁੱਤਰਾਂ' ਨੇ ਭਾਰਤੀ ਪਰੰਪਰਾ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਹੈ।  ਪ੍ਰਧਾਨ ਮੰਤਰੀ ਨੇ ਅੰਤ ‘ਚ ਕਿਹਾ, “ਇੱਕ ਸੱਚਾ ‘ਅੰਨਦਾਤਾ’ ਸਮਾਜ ਨੂੰ ਜੋੜਦਾ ਹੈ ਅਤੇ ਸਮਾਜ ਨੂੰ ਜੀਉਂਦਾ ਹੈ ਅਤੇ ਸਮਾਜ ਲਈ ਜੀਉਂਦਾ ਹੈ। ਤੁਸੀਂ ਸਮਾਜ ਦੀ ਤਰੱਕੀ ਦਾ ਕਾਰਨ ਅਤੇ ਪ੍ਰਤੀਬਿੰਬ ਹੋ।’’

ਦੀਵੇਘਾਟ ਤੋਂ ਮੋਹੋਲ ਤੱਕ ਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਦਾ ਲਗਭਗ 221 ਕਿਲੋਮੀਟਰ ਅਤੇ ਪਟਾਸ ਤੋਂ ਟੋਂਦਲੇ-ਬੋਂਦਲੇ ਤੱਕ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦਾ ਲਗਭਗ 130 ਕਿਲੋਮੀਟਰ, ਦੋਵਾਂ ਪਾਸੇ 'ਪਾਲਖੀ' ਲਈ ਸਮਰਪਿਤ ਪੈਦਲ ਮਾਰਗਾਂ ਦੇ ਨਾਲ ਚਹੁੰ–ਮਾਰਗੀ ਬਣਾਇਆ ਜਾਵੇਗਾ, ਜਿਸ ਦੀ ਅਨੁਮਾਨਿਤ ਲਾਗਤ ਕ੍ਰਮਵਾਰ 6690 ਕਰੋੜ ਰੁਪਏ ਅਤੇ 4400 ਕਰੋੜ ਰੁਪਏ ਤੋਂ ਵੱਧ ਹੈ।

ਇਸ ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਨੇ ਵਿਭਿੰਨ ਰਾਸ਼ਟਰੀ ਰਾਜਮਾਰਗਾਂ ‘ਤੇ ਪੰਢਰਪੁਰ ਨਾਲ ਸੰਪਰਕ ਵਧਾਉਣ ਲਈ 223 ਕਿਲੋਮੀਟਰ ਤੋਂ ਵੱਧ ਮੁਕੰਮਲ ਹੋ ਚੁੱਕੇ ਅਤੇ ਅੱਪਗ੍ਰੇਡ ਕੀਤੇ ਸੜਕੀ ਪ੍ਰੋਜੈਕਟਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦੀ ਅਨੁਮਾਨਿਤ ਲਾਗਤ 1180 ਕਰੋੜ ਰੁਪਏ ਤੋਂ ਵੱਧ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਮ੍ਹਾਸਵੜ - ਪਿਲੀਵ - ਪੰਢਰਪੁਰ (NH 548E), ਕੁਰਦੂਵਾੜੀ - ਪੰਢਰਪੁਰ (NH 965C), ਪੰਢਰਪੁਰ - ਸੰਗੋਲਾ (NH 965C), NH 561A ਦਾ ਤੇਮਭੁਰਨੀ-ਪੰਢਰਪੁਰ ਸੈਕਸ਼ਨ ਅਤੇ NH 561A ਦਾ ਪੰਢਰਪੁਰ - ਮੰਗਲਵੇਧਾ - ਉਮਾਡੀ ਸੈਕਸ਼ਨ ਸ਼ਾਮਲ ਹਨ।

 

 

 

 

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage