Quoteਸੰਪਰਕ ਵਧਾਉਣ ਦੇ ਲਈ ਛੇ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
Quote32,000 ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਲਾਭਾਰਥੀਆਂ ਨੂੰ ਸਵੀਕ੍ਰਿਤੀ ਪੱਤਰ ਵੰਡੇ ਅਤੇ 32 ਕਰੋੜ ਰੁਪਏ ਦੀ ਸਹਾਇਤਾ ਦੀ ਪਹਿਲੀ ਕਿਸ਼ਤ ਜਾਰੀ ਕੀਤੀ
Quote46,000 ਲਾਭਾਰਥੀਆਂ ਦੇ ਗ੍ਰਹਿ ਪ੍ਰਵੇਸ਼ ਸਮਾਰੋਹ (Griha Pravesh celebrations) ਵਿੱਚ ਹਿੱਸਾ ਲਿਆ
Quote“ਝਾਰਖੰਡ ਵਿੱਚ ਭਾਰਤ ਦਾ ਸਭ ਤੋਂ ਸਮ੍ਰਿੱਧ ਰਾਜ ਬਣਨ ਦੀ ਸਮਰੱਥਾ ਹੈ, ਸਾਡੀ ਸਰਕਾਰ ਵਿਕਸਿਤ ਝਾਰਖੰਡ ਅਤੇ ਵਿਕਸਿਤ ਭਾਰਤ ਦੇ ਲਈ ਪ੍ਰਤੀਬੱਧ ਹੈ”
Quote“'ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ' (Mantra of 'Sabka Saath, Sabka Vikas') ਨੇ ਦੇਸ਼ ਦੀ ਸੋਚ ਅਤੇ ਪ੍ਰਾਥਮਿਕਤਾਵਾਂ ਨੂੰ ਬਦਲਿਆ ਹੈ”
Quote“ਪੂਰਬੀ ਭਾਰਤ ਵਿੱਚ ਰੇਲ ਸੰਪਰਕ ਦੇ ਵਿਸਤਾਰ ਨਾਲ ਪੂਰੇ ਖੇਤਰ ਦੀ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ”
Quote“ਦੇਸ਼ ਭਰ ਵਿੱਚ ਆਦਿਵਾਸੀ ਭਾਈ-ਭੈਣਾਂ ਦੇ ਲਈ ਪੀਐੱਮ ਜਨਮਨ ਯੋਜਨਾ (PM Janman Yojana) ਚਲਾਈ ਜਾ ਰਹੀ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਝਾਰਖੰਡ ਦੇ ਟਾਟਾਨਗਰ ਵਿੱਚ 660 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) (Pradhan Mantri Awas Yojana-Gramin (PMAY-G)) ਦੇ 32 ਹਜ਼ਾਰ ਲਾਭਾਰਥੀਆਂ ਨੂੰ ਸਵੀਕ੍ਰਿਤੀ ਪੱਤਰ ਭੀ ਪ੍ਰਦਾਨ ਕੀਤੇ। ਇਸ ਤੋਂ ਪਹਿਲੇ, ਸ਼੍ਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਟਾਟਾਨਗਰ ਜੰਕਸ਼ਨ ਰੇਲਵੇ ਸਟੇਸ਼ਨ ‘ਤੇ ਛੇ ਵੰਦੇ ਭਾਰਤ ਟ੍ਰੇਨਾਂ (Vande Bharat trains) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

 ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਬਾਬਾ ਬੈਦਯਨਾਥ, ਬਾਬਾ ਬਾਸੁਕੀਨਾਥ(Baba Baidyanath, Baba Basukinath) ਅਤੇ ਭਗਵਾਨ ਬਿਰਸਾ ਮੁੰਡਾ ਦੀ ਧਰਤੀ(land of Lord Birsa Munda) ਨੂੰ ਨਮਨ ਕਰਨ ਦੇ ਨਾਲ ਕੀਤੀ। ਉਨ੍ਹਾਂ ਨੇ ਝਾਰਖੰਡ ਵਿੱਚ ਕਰਮ ਪੁਰਬ ਦੇ ਪਵਿੱਤਰ ਅਵਸਰ ਦਾ ਭੀ ਉਲੇਖ ਕੀਤਾ, ਜਿਸ ਨੂੰ ਪ੍ਰਕ੍ਰਿਤੀ ਦੀ ਪੂਜਾ ਦੇ ਲਈ ਸਮਰਪਿਤ ਮੰਨਿਆ ਜਾਂਦਾ ਹੈ। ਨਾਲ ਹੀ ਉਨ੍ਹਾਂ ਨੇ ਅੱਜ ਰਾਂਚੀ ਹਵਾਈ ਅੱਡੇ ‘ਤੇ ਉਨ੍ਹਾਂ ਦੇ ਲਈ ਕੀਤੇ ਗਏ ਸੁਆਗਤ ਦੀ ਕੁਝ ਜਾਣਕਾਰੀ ਭੀ ਦਿੱਤੀ, ਜਿੱਥੇ ਇੱਕ ਮਹਿਲਾ ਨੇ ਉਨ੍ਹਾਂ ਨੂੰ ਕਰਮ ਪੁਰਬ ਦਾ ਪ੍ਰਤੀਕ ਭੇਂਟ ਕੀਤਾ। ਉਨ੍ਹਾਂ ਨੇ ਕਿਹਾ ਕਿ ਕਰਮ ਪੁਰਬ ਦੇ ਤਹਿਤ ਮਹਿਲਾਵਾਂ ਆਪਣੇ ਭਾਈਆਂ ਦੇ ਸੁਖੀ ਜੀਵਨ ਦੀ ਕਾਮਨਾ ਕਰਦੀਆਂ ਹਨ। ਇਸ ਅਵਸਰ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਝਾਰਖੰਡ ਨੂੰ ਛੇ ਨਵੀਆਂ ਵੰਦੇ ਭਾਰਤ ਟ੍ਰੇਨਾਂ, 600 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਅਤੇ ਪੀਐੱਮ ਆਵਾਸ ਯੋਜਨਾ ਦੇ ਤਹਿਤ ਰਾਜ ਲੋਕਾਂ ਦੇ ਲਈ ਪੱਕੇ ਘਰਾਂ ਦੀ ਸੁਗਾਤ ਮਿਲੀ ਹੈ। ਸ਼੍ਰੀ ਮੋਦੀ ਨੇ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਝਾਰਖੰਡ ਦੇ ਲੋਕਾਂ ਅਤੇ ਇਨ੍ਹਾਂ ਵੰਦੇ ਭਾਰਤ ਟ੍ਰੇਨਾਂ ਦੇ ਮਾਧਿਅਮ ਨਾਲ ਕਨੈਕਟਿਵਿਟੀ ਪ੍ਰਾਪਤ ਕਰਨ ਵਾਲੇ ਹੋਰ ਰਾਜਾਂ ਨੂੰ ਭੀ ਵਧਾਈ ਦਿੱਤੀ।

 

|

 ਉਸ ਸਮੇਂ ਨੂੰ ਯਾਦ ਕਰਦੇ ਹੋਏ, ਜਦੋਂ ਆਧੁਨਿਕ ਵਿਕਾਸ ਕੇਵਲ ਕੁਝ ਰਾਜਾਂ ਤੱਕ ਹੀ ਸੀਮਿਤ ਸੀ ਅਤੇ ਝਾਰਖੰਡ ਜਿਹੇ ਰਾਜ ਪਿੱਛੇ ਰਹਿ ਗਏ ਸਨ, ਪ੍ਰਧਾਨ ਮੰਤਰੀ ਨੇ ਕਿਹਾ ਕਿ, ‘ਸਬਕਾ ਸਾਥ ਸਬਕਾ ਵਿਕਾਸ’ ਦੇ ਮੰਤਰ (mantra of ‘Sabka Saath Sabka Vikas’) ਨੇ ਦੇਸ਼ ਦੀ ਸੋਚ ਅਤੇ ਪ੍ਰਾਥਮਿਕਤਾਵਾਂ ਨੂੰ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਦੀਆਂ ਪ੍ਰਾਥਮਿਕਤਾਵਾਂ ਗ਼ਰੀਬ, ਦਲਿਤ, ਵੰਚਿਤ, ਮਹਿਲਾਵਾਂ, ਯੁਵਾ ਅਤੇ ਕਿਸਾਨ ਹਨ।” (“Nation’s priorities are its poor, tribals, dalits, deprived, women, youth and farmers”,)

 ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਹਰ ਰਾਜ ਅਤੇ ਹਰ ਸ਼ਹਿਰ, ਸੰਪਰਕ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਵੰਦੇ ਭਾਰਤ ਟ੍ਰੇਨ (Vande Bharat train) ਚਾਹੁੰਦਾ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲੇ ਉੱਤਰ ਅਤੇ ਦੱਖਣ ਭਾਰਤ ਦੇ ਰਾਜਾਂ ਦੇ ਲਈ ਤਿੰਨ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣ ਦੇ ਅਵਸਰ ਨੂੰ ਯਾਦ ਕੀਤਾ ਅਤੇ ਅੱਜ ਛੇ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣ ਦਾ ਉਲੇਖ ਕੀਤਾ, ਜੋ ਪਹਿਲੇ ਹੀ ਆਪਣੀ ਯਾਤਰਾ ਸ਼ੁਰੂ ਕਰ ਚੁੱਕੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰਬੀ ਭਾਰਤ ਵਿੱਚ ਰੇਲ ਕਨੈਕਟਿਵਿਟੀ ਦੇ ਵਿਸਤਾਰ ਨਾਲ ਖੇਤਰ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਕਾਰੋਬਾਰਾਂ, ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ। ਛੇ ਨਵੀਆਂ ਵੰਦੇ ਭਾਰਤ ਟ੍ਰੇਨਾਂ ਦੇ ਚਲਣ ਨਾਲ ਸੱਭਿਆਚਾਰਕ ਗਤੀਵਿਧੀਆਂ ਵਿੱਚ ਹੋਣ ਵਾਲੇ ਵਾਧੇ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਦੁਨੀਆ ਤੋਂ ਬੜੀ ਸੰਖਿਆ ਵਿੱਚ ਕਾਸ਼ੀ ਆਉਣ ਵਾਲੇ ਤੀਰਥਯਾਤਰੀਆਂ ਨੂੰ ਹੁਣ ਵਾਰਾਣਸੀ-ਦੇਵਘਰ ਵੰਦੇ ਭਾਰਤ ਟ੍ਰੇਨ ਦੇ ਸ਼ੁਰੂ ਹੋਣ ਨਾਲ, ਦੇਵਘਰ ਵਿੱਚ ਬਾਬਾ ਬੈਦਯਨਾਥ ਦੇ ਦਰਸ਼ਨ ਕਰਨ ਦਾ ਭੀ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਟਾਟਾਨਗਰ ਦੇ ਉਦਯੋਗਿਕ ਵਿਕਾਸ ਨੂੰ ਭੀ ਹੁਲਾਰਾ ਮਿਲੇਗਾ, ਜਿਸ ਨਾਲ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ। ਸ਼੍ਰੀ ਮੋਦੀ ਨੇ ਅੱਜ ਵਿਭਿੰਨ ਵਿਕਾਸ ਪ੍ਰੋਜੈਕਟਾਂ ਦੇ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ ਕਿਹਾ ਕਿ , “ਤੇਜ਼ ਗਤੀ ਨਾਲ ਵਿਕਾਸ ਦੇ ਲਈ, ਆਧੁਨਿਕ ਰੇਲਵੇ ਬੁਨਿਆਦੀ ਢਾਂਚਾ ਬੇਹੱਦ ਜ਼ਰੂਰੀ ਹੈ।” ਉਨ੍ਹਾਂ ਨੇ ਦੇਵਘਰ ਜ਼ਿਲ੍ਹੇ ਵਿੱਚ ਮਧੂਪੁਰ ਬਾਈ ਪਾਸ ਲਾਇਨ ਦਾ ਨੀਂਹ ਪੱਥਰ ਰੱਖਣ ਦਾ ਉਲੇਖ ਕੀਤਾ, ਜਿਸ ਨਾਲ ਹਾਵੜਾ-ਦਿੱਲੀ ਮੇਨਲਾਇਨ ‘ਤੇ ਟ੍ਰੇਨਾਂ ਦੀ ਰੁਕਾਵਟ ਤੋਂ ਬਚਣ ਵਿੱਚ ਮਦਦ ਮਿਲੇਗੀ ਅਤੇ ਗਿਰਿਡੀਹ ਅਤੇ ਜਸੀਡੀਹ ਦੇ ਦਰਮਿਆਨ ਯਾਤਰਾ ਸਮੇਂ ਨੂੰ ਘੱਟ ਕਰਨ ਵਿੱਚ ਭੀ ਸਹਾਇਤਾ ਮਿਲੇਗੀ। ਉਨ੍ਹਾਂ ਨੇ ਹਜ਼ਾਰੀਬਾਗ਼ ਟਾਊਨ ਕੋਚਿੰਗ ਡਿਪੂ ਦਾ ਭੀ ਜ਼ਿਕਰ ਕੀਤਾ, ਜੋ ਇਸ ਸਟੇਸ਼ਨ ‘ਤੇ ਕੋਚਿੰਗ ਸਟਾਕ ਦੇ ਰੱਖ-ਰਖਾਅ ਦੀ ਸੁਵਿਧਾ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕੁਰਕੁਰਾ-ਕਾਨਾਰੋਨ ਲਾਇਨ ਦੇ ਦੋਹਰੀਕਰਣ ਨਾਲ ਝਾਰਖੰਡ ਵਿੱਚ ਰੇਲ ਸੰਪਰਕ ਨੂੰ ਹੁਲਾਰਾ ਮਿਲੇਗਾ ਅਤੇ ਇਸਪਾਤ ਉਦਯੋਗਾਂ ਦੀ ਕਨੈਕਟਿਵਿਟੀ ਮਜ਼ਬੂਤ ਹੋਵੇਗੀ।

 ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕੇਂਦਰ ਨੇ ਝਾਰਖੰਡ ਦੀ ਸੰਪੂਰਨ ਪ੍ਰਗਤੀ ਅਤੇ ਵਿਕਾਸ ਸੁਨਿਸ਼ਚਿਤ ਕਰਨ ਦੇ ਲਈ ਨਿਵੇਸ਼ ਵਧਾਉਣ ਦੇ ਨਾਲ-ਨਾਲ ਵਿਕਾਸ ਕਾਰਜਾਂ ਦੀ ਗਤੀ ਭੀ ਵਧਾ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ, ਰਾਜ ਦੇ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਝਾਰਖੰਡ ਨੂੰ 7,000 ਕਰੋੜ ਰੁਪਏ ਤੋਂ ਅਧਿਕ ਦੀ ਮਨਜ਼ੂਰੀ ਦਿੱਤੀ ਗਈ, ਜੋ 10 ਸਾਲ ਪਹਿਲੇ ਐਲੋਕੇਟ ਕੀਤੇ ਬਜਟ ਦੀ ਤੁਲਨਾ ਵਿੱਚ 16 ਗੁਣਾ ਅਧਿਕ ਹੈ। ਉਨ੍ਹਾਂ ਨੇ ਲੋਕਾਂ ਨੂੰ ਰੇਲਵੇ ਬਜਟ ਵਧਾਉਣ ਦੇ ਫਾਇਦਿਆਂ ਬਾਰੇ ਭੀ ਦੱਸਿਆ- ਚਾਹੇ ਉਹ ਨਵੀਆਂ ਲਾਇਨਾਂ ਦਾ ਵਿਕਾਸ ਹੋਵੇ ਜਾਂ ਲਾਇਨਾਂ ਦਾ ਬਿਜਲੀਕਰਣ ਜਾਂ ਲਾਇਨਾਂ ਦਾ ਦੋਹਰੀਕਰਣ ਜਾਂ ਸਟੇਸ਼ਨਾਂ ਵਿੱਚ ਨਵੇਂ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇ, ਹਰ ਖੇਤਰ ਵਿੱਚ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਸ਼੍ਰੀ ਮੋਦੀ ਨੇ ਝਾਰਖੰਡ ਦੀ, ਉਨ੍ਹਾਂ ਰਾਜਾਂ ਵਿੱਚੋਂ ਇੱਕ ਹੋਣ ਦੇ ਲਈ ਸ਼ਲਾਘਾ ਕੀਤੀ, ਜਿੱਥੇ ਰੇਲਵੇ ਲਾਇਨਾਂ 100% ਇਲੈਕਟ੍ਰੀਫਾਇਡ ਹਨ। ਸ਼੍ਰੀ ਮੋਦੀ ਨੇ ਖਾਸ ਤੌਰ ‘ਤੇ ਇਸ ਬਾਤ ਦਾ ਜ਼ਿਕਰ ਕੀਤਾ ਕਿ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਯੋਜਨਾ ਦੇ ਤਹਿਤ ਝਾਰਖੰਡ ਵਿੱਚ 50 ਤੋਂ ਅਧਿਕ ਰੇਲਵੇ ਸਟੇਸ਼ਨਾਂ ਦਾ ਕਾਇਆਕਲਪ ਕੀਤਾ ਜਾ ਰਿਹਾ ਹੈ।

 ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ)( Pradhan Mantri Awas Yojana-Gramin (PMAY-G)) ਦੀ ਪਹਿਲੀ ਕਿਸ਼ਤ ਅੱਜ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਹਜ਼ਾਰਾਂ ਲਾਭਾਰਥੀਆਂ ਦੇ ਲਈ ਪੱਕੇ ਘਰ (pucca houses) ਸੁਨਿਸ਼ਚਿਤ ਹੋ ਸਕਣਗੇ। ਉਨ੍ਹਾਂ ਨੇ ਕਿਹਾ ਕਿ ਪੀਐੱਮਏਵਾਈ-ਜੀ (PMAY-G) ਦੇ ਨਾਲ ਸ਼ੌਚਾਲਯ(ਪਖਾਨੇ), ਪੇਅਜਲ, ਬਿਜਲੀ, ਗੈਸ ਕਨੈਕਸ਼ਨ (toilet, drinking water, electricity, gas connection) ਦੀਆਂ ਹੋਰ ਸੁਵਿਧਾਵਾਂ ਭੀ ਪ੍ਰਦਾਨ ਕੀਤੀਆਂ ਗਈਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਕਿਸੇ ਪਰਿਵਾਰ ਨੂੰ ਆਪਣਾ ਘਰ ਮਿਲਦਾ ਹੈ, ਤਾਂ ਉਨ੍ਹਾਂ ਦਾ ਆਤਮਵਿਸ਼ਵਾਸ ਵਧ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਪਰਿਵਾਰ ਆਪਣੇ ਵਰਤਮਾਨ ਨੂੰ ਸਥਿਰ ਕਰਨ ਦੇ ਨਾਲ-ਨਾਲ, ਆਪਣੇ ਬਿਹਤਰ ਭਵਿੱਖ ਬਾਰੇ ਭੀ ਸੋਚਣਾ ਸ਼ੁਰੂ ਕਰ ਦਿੰਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਪੀਐੱਮ ਆਵਾਸ ਯੋਜਨਾ (PM Awas Yojna) ਦੇ ਜ਼ਰੀਏ ਪੱਕੇ ਮਕਾਨ ਦੇ ਨਾਲ-ਨਾਲ ਝਾਰਖੰਡ ਦੇ ਲੋਕਾਂ ਦੇ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਜ਼ਾਰਾਂ ਨੌਕਰੀਆਂ ਭੀ ਪੈਦਾ ਹੋ ਰਹੀਆਂ ਹਨ।

 

|

 ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਕਿਹਾ ਕਿ ਵਰ੍ਹੇ 2014 ਦੇ ਬਾਅਦ ਤੋਂ ਦੇਸ਼ ਦੇ ਗ਼ਰੀਬ, ਦਲਿਤ, ਵੰਚਿਤਾਂ ਅਤੇ ਆਦਿਵਾਸੀ ਪਰਿਵਾਰਾਂ (poor, Dalit, deprived and tribal families) ਨੂੰ ਸਸ਼ਕਤ ਬਣਾਉਣ ਦੇ ਲਈ ਕਈ ਮਹੱਤਵਪੂਰਨ ਕਦਮ ਉਠਾਏ ਗਏ ਹਨ। ਉਨ੍ਹਾਂ ਨੇ ਝਾਰਖੰਡ ਸਹਿਤ ਪੂਰੇ ਦੇਸ਼ ਵਿੱਚ ਆਦਿਵਾਸੀ ਸਮੁਦਾਇ ਦੇ ਲਈ ਚਲਾਈ ਜਾ ਰਹੀ ਪੀਐੱਮ ਜਨਮਨ ਯੋਜਨਾ (PM Janman Yojana) ਬਾਰੇ ਬਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਯੋਜਨਾ ਦੇ ਮਾਧਿਅਮ ਨਾਲ ਉਨ੍ਹਾਂ ਜਨਜਾਤੀਆਂ ਤੱਕ ਪਹੁੰਚਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ, ਜੋ ਬੇਹੱਦ ਪਿਛੜੀਆਂ ਹਨ। ਅਧਿਕਾਰੀ ਖ਼ੁਦ ਐਸੇ ਪਰਿਵਾਰਾਂ ਤੱਕ ਪਹੁੰਚਦੇ ਹਨ ਅਤੇ ਉਨ੍ਹਾਂ ਨੂੰ ਘਰ, ਸੜਕ, ਬਿਜਲੀ, ਪਾਣੀ ਅਤੇ ਸਿੱਖਿਆ (houses, roads, electricity, water and education) ਦੀਆਂ ਸੁਵਿਧਾਵਾਂ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ, ਸਰਕਾਰ ਦੇ ਵਿਕਸਿਤ ਝਾਰਖੰਡ ਦੇ ਸੰਕਲਪ ਦਾ ਹਿੱਸਾ ਹਨ। ਸੰਬੋਧਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਇਹ ਸੰਕਲਪ ਜ਼ਰੂਰ ਪੂਰੇ ਹੋਣਗੇ ਅਤੇ ਜਨਤਾ ਦੇ ਅਸ਼ੀਰਵਾਦ ਨਾਲ ਝਾਰਖੰਡ ਦੇ ਸੁਪਨੇ ਭੀ ਸਾਕਾਰ ਹੋਣਗੇ। ਉਨ੍ਹਾਂ ਨੇ ਝਾਰਖੰਡ ਦੇ ਲੋਕਾਂ ਦੇ ਸਾਹਮਣੇ ਆਪਣੀ ਵਿਨਿਮਰ ਮਾਫੀ ਮੰਗਦੇ ਹੋਏ ਕਿਹਾ ਕਿ ਉਹ ਖਰਾਬ ਮੌਸਮ ਦੀ ਵਜ੍ਹਾ ਨਾਲ ਹੈਲੀਕੌਪਟਰ ਦੀ ਆਵਾਜਾਈ ਬਾਧਿਤ ਹੋਣ ਦੇ ਕਾਰਨ ਪ੍ਰੋਗਰਾਮ ਸਥਲ ‘ਤੇ ਉਪਸਥਿਤ ਨਹੀਂ ਹੋ ਸਕੇ ਅਤੇ ਉਨ੍ਹਾਂ ਨੂੰ ਅੱਜ ਦੇ ਪ੍ਰੋਜੈਕਟਾਂ ਦੇ ਉਦਘਾਟਨ  ਅਤੇ ਨੀਂਹ ਪੱਥਰ ਰੱਖਣ ਦਾ ਕਾਰਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕਰਨਾ ਪਿਆ।

ਇਸ ਮੌਕੇ ‘ਤੇ ਝਾਰਖੰਡ ਦੇ ਰਾਜਪਾਲ, ਸ਼੍ਰੀ ਸੰਤੋਸ਼ ਗੰਗਵਾਰ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਭੀ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ 660 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਦੇਵਘਰ ਜ਼ਿਲ੍ਹੇ ਵਿੱਚ ਮਧੂਪੁਰ ਬਾਈ ਪਾਸ ਲਾਇਨ ਅਤੇ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ। ਕਾਰਜ ਪੂਰਾ ਹੋਣ ਦੇ ਬਾਅਦ, ਮਧੂਪੁਰ, ਬਾਈ ਪਾਸ ਲਾਇਨ, ਹਾਵੜਾ-ਦਿੱਲੀ ਮੁੱਖ ਲਾਇਨ ‘ਤੇ ਟ੍ਰੇਨਾਂ ਦੀ ਦੇਰੀ ਤੋਂ ਬਚਣ ਵਿੱਚ ਮਦਦ ਕਰੇਗੀ ਅਤੇ ਗਿਰਿਡੀਹ ਅਤੇ ਜਸੀਡੀਹ ਦੇ ਦਰਮਿਆਨ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਵਿੱਚ ਭੀ ਸਹਾਇਕ ਹੋਵੇਗੀ। ਇਸ ਦੇ ਨਾਲ ਹੀ ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ, ਇਸ ਸਟੇਸ਼ਨ ‘ਤੇ ਕੋਚਿੰਗ ਸਟਾਕ ਦੇ ਰੱਖ-ਰਖਾਅ ਦੀ ਸੁਵਿਧਾ ਵਿੱਚ ਮਦਦ ਕਰੇਗਾ। 

ਪ੍ਰਧਾਨ ਮੰਤਰੀ ਨੇ ਕੁਰਕੁਰਾ-ਕਾਨਾਰੋਨ ਡਬਲਿੰਗ (Kurkura-Kanaroan doubling ) ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕੀਤਾ, ਜੋ ਕਿ ਬੋਂਡਾਮੁੰਡਾ-ਰਾਂਚੀ ਸਿੰਗਲ ਲਾਇਨ ਸੈਕਸ਼ਨ (Bondamunda-Ranchi single line section) ਦਾ ਅਤੇ ਰਾਂਚੀ, ਮੁਰੀ ਅਤੇ ਚੰਦਰਪੁਰਾ ਸਟੇਸ਼ਨਾਂ ਤੋਂ ਹੁੰਦੇ ਹੋਏ ਰਾਉਰਕੇਲਾ-ਗੋਮੋਹ ਮਾਰਗ ਦਾ ਹਿੱਸਾ ਹੈ। ਇਹ ਪ੍ਰੋਜੈਕਟ  ਮਾਲ ਅਤੇ ਯਾਤਰੀ ਟ੍ਰੈਫਿਕ ਦੀ ਗਤੀਸ਼ੀਲਤਾ ਵਧਾਉਣ ਵਿੱਚ ਕਾਫੀ ਮਦਦਗਾਰ ਸਾਬਤ ਹੋਵੇਗਾ। ਇਸ ਦੇ ਇਲਾਵਾ, ਆਮ ਲੋਕਾਂ ਦੀ ਸੁਰੱਖਿਆ ਵਧਾਉਣ ਦੇ ਲਈ, 04 ਰੋਡ ਅੰਡਰ ਬ੍ਰਿਜ (ਆਰਯੂਬੀਜ਼-RUBs)  ਭੀ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ। 

ਸਾਰਿਆਂ ਦੇ ਲਈ ਆਵਾਸ, ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਝਾਰਖੰਡ ਦੇ 32,000 ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (Pradhan Mantri Awas Yojana- Gramin) (ਪੀਐੱਮਏਵਾਈ-ਜੀ /PMAY-G) ਲਾਭਾਰਥੀਆਂ ਨੂੰ ਸਵੀਕ੍ਰਿਤੀ ਪੱਤਰ ਵੰਡੇ। ਉਨ੍ਹਾਂ ਨੇ ਲਾਭਾਰਥੀਆਂ ਨੂੰ ਸਹਾਇਤਾ ਦੀ ਪਹਿਲੀ ਕਿਸ਼ਤ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ 46 ਹਜ਼ਾਰ ਲਾਭਾਰਥੀਆਂ ਦੇ ਗ੍ਰਹਿ ਪ੍ਰਵੇਸ਼ ਸਮਾਰੋਹ (Griha Pravesh celebrations) ਵਿੱਚ ਭੀ ਹਿੱਸਾ ਲਿਆ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Ratnesh Pandey April 10, 2025

    जय हिन्द 🇮🇳
  • Yogendra Nath Pandey Lucknow Uttar vidhansabha November 10, 2024

    जय श्री राम
  • ram Sagar pandey November 07, 2024

    🌹🙏🏻🌹जय श्रीराम🙏💐🌹जय माता दी 🚩🙏🙏🌹🌹🙏🙏🌹🌹🌹🌹🙏🙏🌹🌹🌹🌹🙏🙏🌹🌹🌹🌹🙏🙏🌹🌹🌹🌹🙏🙏🌹🌹
  • Chandrabhushan Mishra Sonbhadra November 03, 2024

    namo
  • Avdhesh Saraswat November 01, 2024

    HAR BAAR MODI SARKAR
  • रामभाऊ झांबरे October 23, 2024

    Good
  • SHASHANK SHEKHAR SINGH October 22, 2024

    Jai shree Ram
  • Raja Gupta Preetam October 19, 2024

    जय श्री राम
  • Amrendra Kumar October 15, 2024

    जय हो
  • B Pavan Kumar October 12, 2024

    great 👍
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Independence Day and Kashmir

Media Coverage

Independence Day and Kashmir
NM on the go

Nm on the go

Always be the first to hear from the PM. Get the App Now!
...
PM hails India’s 100 GW Solar PV manufacturing milestone & push for clean energy
August 13, 2025

The Prime Minister Shri Narendra Modi today hailed the milestone towards self-reliance in achieving 100 GW Solar PV Module Manufacturing Capacity and efforts towards popularising clean energy.

Responding to a post by Union Minister Shri Pralhad Joshi on X, the Prime Minister said:

“This is yet another milestone towards self-reliance! It depicts the success of India's manufacturing capabilities and our efforts towards popularising clean energy.”