ਉੱਤਰ ਪੂਰਬ ਖੇਤਰ ਦੇ ਲਈ ਪ੍ਰਧਾਨ ਮੰਤਰੀ ਵਿਕਾਸ ਪਹਿਲ ਡਿਵਾਇਨ (PM’s Development Initiative -DevINE) ਸਕੀਮ ਦੇ ਤਹਿਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ
ਪੂਰੇ ਅਸਾਮ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (PMAY-G) ਦੇ ਤਹਿਤ ਤਿਆਰ ਲਗਭਗ 5.5 ਲੱਖ ਘਰਾਂ ਦਾ ਉਦਘਾਟਨ ਕੀਤਾ ਗਿਆ
ਪ੍ਰਧਾਨ ਮੰਤਰੀ ਨੇ ਅਸਾਮ ਵਿੱਚ 1300 ਕਰੋੜ ਰੁਪਏ ਤੋਂ ਅਧਿਕ ਦੇ ਮਹੱਤਵਪੂਰਨ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ
“ਵਿਕਸਿਤ ਭਾਰਤ (Viksit Bharat) ਦੇ ਲਈ ਉੱਤਰ ਪੂਰਬ ਦਾ ਵਿਕਾਸ ਜ਼ਰੂਰੀ ਹੈ”
“ਕਾਜ਼ੀਰੰਗਾ ਨੈਸ਼ਨਲ ਪਾਰਕ ਅਦੁੱਤੀ ਹੈ, ਹਰ ਕਿਸੇ ਨੂੰ ਇਸ ਨੂੰ ਦੇਖਣਾ ਚਾਹੀਦਾ ਹੈ”
“ਵੀਰ ਲਚਿਤ ਬੋਰਫੁਕਨ (Veer Lachit Borphukan) ਅਸਾਮ ਦੀ ਬੀਰਤਾ ਅਤੇ ਦ੍ਰਿੜ੍ਹ ਸੰਕਲਪ ਦੇ ਪ੍ਰਤੀਕ ਹਨ”
“ਵਿਕਾਸ ਭੀ ਔਰ ਵਿਰਾਸਤ ਭੀ’ (Vikas bhi aur Virasat Bhi) ਸਾਡੀ ਡਬਲ ਇੰਜਣ ਸਰਕਾਰ ਦਾ ਮੰਤਰ ਰਿਹਾ ਹੈ”
“ “ਮੋਦੀ ਪੂਰੇ ਉੱਤਰ ਪੂਰਬ ਨੂੰ ਆਪਣਾ ਪਰਿਵਾਰ ਮੰਨਦਾ ਹੈ। ਇਸ ਲਈ ਅਸੀਂ ਉਨ੍ਹਾਂ ਪ੍ਰੋਜੈਕਟਾਂ ‘ਤੇ ਭੀ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਜੋ ਵਰ੍ਹਿਆਂ ਤੋਂ ਲੰਬਿਤ ਹਨ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ  ਦੇ ਜੋਰਹਾਟ ਵਿੱਚ 17,500 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਸਿਹਤ, ਤੇਲ ਅਤੇ ਗੈਸ, ਰੇਲ ਅਤੇ ਆਵਾਸ ਦੇ ਖੇਤਰ ਸ਼ਾਮਲ ਹਨ। 

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਉਪਸਥਿਤ ਵਿਸ਼ਾਲ ਭੀੜ ਦੇ ਲਈ ਆਭਾਰ ਵਿਅਕਤ ਕੀਤਾ ਅਤੇ ਰਾਜ ਦੇ 200 ਵਿਭਿੰਨ ਸਥਾਨਾਂ ਤੋਂ 2 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਭੀ ਸਰਾਹਨਾ ਕੀਤੀ। ਸ਼੍ਰੀ ਮੋਦੀ ਨੇ ਕੋਲਾਘਾਟ ਦੇ ਲੋਕਾਂ ਦੁਆਰਾ ਹਜ਼ਾਰਾਂ ਦੀਵੇ ਜਗਾਉਣ ਦਾ ਭੀ ਜ਼ਿਕਰ ਕੀਤਾ ਅਤੇ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਸਨੇਹ ਉਨ੍ਹਾਂ ਦੀ ਸਭ ਤੋਂ ਬੜੀ ਸੰਪਤੀ ਹੈ। ਉਨ੍ਹਾਂ ਨੇ ਅੱਜ ਸਿਹਤ, ਆਵਾਸ ਅਤੇ ਪੈਟਰੋਲੀਅਮ ਖੇਤਰਾਂ ਨਾਲ ਸਬੰਧਿਤ ਲਗਭਗ 17,500 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਦੇ ਹੋਏ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਕੇ ਅਸਾਮ  ਦੇ ਵਿਕਾਸ ਨੂੰ ਗਤੀ ਦੇਣ ਦੀ ਪੁਸ਼ਟੀ ਕੀਤੀ।

 

ਕਾਜ਼ੀਰੰਗਾ ਨੈਸ਼ਨਲ ਪਾਰਕ ਦੀ ਆਪਣੀ ਯਾਤਰਾ ਬਾਰੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਨੂੰ ਇੱਕ ਅਦੁੱਤੀ ਨੈਸ਼ਨਲ ਪਾਰਕ ਅਤੇ ਬਾਘ ਰੱਖ ਕਿਹਾ ਅਤੇ ਯੂਨੈਸਕੋ ਵਰਡਲ ਹੈਰੀਟੇਜ ਸਾਇਟ (UNESCO World Heritage Site) ਦੀ ਜੈਵ ਵਿਵਿਧਤਾ ਅਤੇ ਅਨੋਖੇ ਈਕੋਸਿਸਟਮ ਦੇ ਆਕਰਸ਼ਣ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, “70 ਫੀਸਦੀ ਇੱਕ ਸਿੰਗ ਵਾਲੇ ਗੈਂਡੇ (single-horned rhinos) ਕਾਜ਼ੀਰੰਗਾ ਵਿੱਚ ਹਨ।“ ਉਨ੍ਹਾਂ ਨੇ ਦਲਦਲੀ ਹਿਰਨ, ਬਾਘ, ਹਾਥੀ ਅਤੇ ਜੰਗਲੀ ਝੋਟੇ (wild buffalo) ਜਿਹੇ ਵਣ ਜੀਵਾਂ ਨੂੰ ਖੋਜਣ ਦੇ ਅਨੁਭਵ ਬਾਰੇ ਭੀ ਬਾਤ ਕੀਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਲਾਪਰਵਾਹੀ ਅਤੇ ਅਪਰਾਧਿਕ ਸਹਿਯੋਗ ਕਾਰਨ ਗੈਂਡਾ ਲੁਪਤ ਹੋਣ ਦੀ ਕਗਾਰ ‘ਤੇ ਹੈ ਅਤੇ ਉਨ੍ਹਾਂ ਨੇ 2013ਵਿੱਚ ਇੱਕ ਹੀ ਵਰ੍ਹੇ ਵਿੱਚ 27 ਗੈਂਡਿਆਂ ਦੇ ਸ਼ਿਕਾਰ ਨੂੰ ਯਾਦ ਕੀਤਾ। ਸਰਕਾਰ  ਦੇ ਪ੍ਰਯਾਸਾਂ ਨਾਲ 2022 ਵਿੱਚ ਗੈਂਡਿਆਂ ਦੇ ਸ਼ਿਕਾਰ ਦੀ ਸੰਖਿਆ ਜ਼ੀਰੋ ਹੋ ਗਈ। ਕਾਜ਼ੀਰੰਗਾ ਦੇ ਗੋਲਡਨ ਜੁਬਲੀ ਵਰ੍ਹੇ ‘ਤੇ ਅਸਾਮ  ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਨੈਸ਼ਨਲ ਪਾਰਕ ਦਾ ਦੌਰਾ ਕਰਨ ਦਾ ਸੱਦਾ ਦਿੱਤਾ।

 

ਪ੍ਰਧਾਨ ਮੰਤਰੀ ਨੇ ਅੱਜ ਵੀਰ ਲਚਿਤ ਬੋਰਫੁਕਨ ਦੀ ਸ਼ਾਨਦਾਰ ਪ੍ਰਤਿਮਾ ਤੋਂ ਪਰਦਾ ਹਟਾਉਣ ਦਾ ਜ਼ਿਕਰ ਕੀਤਾ ਅਤੇ ਕਿਹਾ,“ਵੀਰ ਲਚਿਤ ਬੋਰਫੁਕਨ ਅਸਾਮ  ਦੇ ਸ਼ੌਰਯ (ਬਹਾਦਰੀ) ਅਤੇ ਦ੍ਰਿੜ੍ਹ ਸੰਕਲਪ ਦੇ ਪ੍ਰਤੀਕ ਹਨ।” ਉਨ੍ਹਾਂ ਨੇ 2002 ਵਿੱਚ ਨਵੀਂ ਦਿੱਲੀ ਵਿੱਚ ਉਨ੍ਹਾਂ ਦੀ 400ਵੀਂ ਜਯੰਤੀ ਬੜੀ ਧੂਮਧਾਮ ਅਤੇ ਸਨਮਾਨ ਨਾਲ ਮਨਾਏ ਜਾਣ ਨੂੰ ਭੀ ਯਾਦ ਕੀਤਾ ਅਤੇ ਬਹਾਦਰ ਜੋਧਿਆਂ ਨੂੰ ਨਮਨ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ, “ਵਿਕਾਸ ਭੀ ਔਰ ਵਿਰਾਸਤ ਭੀ” (Vikas bhi aur Virasat Bhi) ਸਾਡੀ ਡਬਲ ਇੰਜਣ ਸਰਕਾਰ ਦਾ ਮੰਤਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ  ਨੇ ਇਨਫ੍ਰਾਸਟ੍ਰਕਚਰ, ਹੈਲਥ ਅਤੇ ਐਨਰਜੀ ਸੈਕਟਰ ਵਿੱਚ ਤੇਜ਼ੀ ਨਾਲ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੋਰਹਾਟ ਵਿਖੇ ਹੈਲਥ ਇਨਫ੍ਰਾਸਟ੍ਰਕਚਰ ਜਿਹੇ ਏਮਸ, ਤਿਨਸੁਕੀਆ ਮੈਡੀਕਲ ਕਾਲਜ, ਸ਼ਿਵ ਸਾਗਰ ਮੈਡੀਕਲ ਕਾਲਜ ਅਤੇ ਕੈਂਸਰ ਹਸਪਤਾਲ ਅਸਾਮ  ਨੂੰ ਪੂਰੇ ਉੱਤਰ ਪੂਰਬ ਦੇ ਲਈ ਇੱਕ ਮੈਡੀਕਲ ਹੱਬ ਬਣਾਉਣਗੇ। 

 

ਪ੍ਰਧਾਨ ਮੰਤਰੀ ਨੇ ਪੀਐੱਮ ਊਰਜਾ ਗੰਗਾ ਯੋਜਨਾ (PM Urja Ganga Yojna) ਦੇ ਤਹਿਤ ਬਰੌਨੀ-ਗੁਵਾਹਾਟੀ ਪਾਇਪਲਾਇਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਭੀ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਗੈਸ ਪਾਇਪਲਾਇਨ ਉੱਤਰ ਪੂਰਬ ਗ੍ਰਿੱਡ ਨੂੰ ਨੈਸ਼ਨਲ ਗ੍ਰਿੱਡ ਨਾਲ ਜੋੜੇਗੀ ਅਤੇ 30 ਲੱਖ ਘਰਾਂ ਅਤੇ 600 ਤੋਂ ਅਧਿਕ ਸੀਐੱਨਜੀ ਸਟੇਸ਼ਨਾਂ ਨੂੰ ਗੈਸ ਦੀ ਸਪਲਾਈ ਕਰਨ ਵਿੱਚ ਮਦਦ ਕਰੇਗੀ, ਜਿਸ ਨਾਲ ਬਿਹਾਰ, ਪੱਛਮ ਬੰਗਾਲ ਅਤੇ ਅਸਾਮ  ਦੇ 30 ਤੋਂ ਅਧਿਕ ਜ਼ਿਲ੍ਹਿਆਂ ਦੇ ਲੋਕਾਂ ਨੂੰ ਲਾਭ ਹੋਵੇਗਾ।

 

ਡਿਗਬੋਈ ਰਿਫਾਇਨਰੀ ਅਤੇ ਗੁਵਾਹਾਟੀ ਰਿਫਾਇਨਰੀ ਦੇ ਵਿਸਤਾਰ ਦੇ ਉਦਘਾਟਨ ਦੇ ਮੌਕੇ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਸਾਮ  ਵਿੱਚ ਰਿਫਾਇਨਰੀਆਂ ਦੀ ਸਮਰੱਥਾ ਦਾ ਵਿਸਤਾਰ ਕਰਨ ਦੀ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਨਜ਼ਰਅੰਦਾਜ ਕਰ ਦਿੱਤਾ ਸੀ। ਉਨ੍ਹਾਂ ਨੇ ਇਸ ਬਾਤ  ‘ਤੇ ਜ਼ੋਰ ਦਿੱਤਾ ਕਿ ਵਰਤਮਾਨ ਸਰਕਾਰ ਦੇ ਪ੍ਰਯਾਸਾਂ ਨਾਲ ਅਸਾਮ  ਵਿੱਚ ਰਿਫਾਇਨਰੀਆਂ ਦੀ ਕੁੱਲ ਸਮਰੱਥਾ ਹੁਣ ਦੁੱਗਣੀ ਹੋ ਜਾਏਗੀ ਜਦਕਿ ਨੁਮਾਲੀਗੜ ਰਿਫਾਇਨਰੀ ਦੀ ਸਮਰੱਥਾ ਤਿੰਨ ਗੁਣਾ ਹੋ ਜਾਵੇਗੀ। ਉਨ੍ਹਾਂ ਨੇ ਕਿਹਾ, “ ਕਿਸੇ ਭੀ ਖੇਤਰ ਦਾ ਵਿਕਾਸ ਤਦ ਤੇਜ਼ ਗਤੀ ਨਾਲ ਹੁੰਦਾ ਹੈ ਜਦੋਂ ਵਿਕਾਸ ਦੇ ਇਰਾਦੇ ਮਜ਼ਬੂਤ ਹੋਣ।”

 

ਉਨ੍ਹਾਂ ਨੇ ਉਨ੍ਹਾਂ 5.5 ਲੱਖ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ, ਜਿਨ੍ਹਾਂ ਨੂੰ ਅੱਜ ਆਪਣਾ ਪੱਕਾ ਘਰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਘਰ ਸਿਰਫ਼ ਘਰ ਨਹੀਂ ਹੈ ਬਲਕਿ ਸ਼ੌਚਾਲਯਾਂ (ਟਾਇਲਟਸ), ਗੈਸ ਕਨੈਕਸ਼ਨ, ਬਿਜਲੀ ਅਤੇ ਪਾਇਪ ਵਾਟਰ ਕਨੈਕਸ਼ਨ ਜਿਹੀਆਂ ਸੁਵਿਧਾਵਾਂ ਨਾਲ ਲੈਸ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 18 ਲੱਖ ਪਰਿਵਾਰਾਂ ਨੂੰ ਅਜਿਹੇ ਘਰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਨੇ ਇਸ ਬਾਤ  ‘ਤੇ ਖੁਸ਼ੀ ਜਤਾਈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਘਰ ਮਹਿਲਾਵਾਂ ਦੇ ਨਾਮ ‘ਤੇ ਹਨ। 

 

ਅਸਾਮ  ਦੀ ਹਰ ਮਹਿਲਾ ਦੇ ਜੀਵਨ ਨੂੰ ਅਸਾਨ ਬਣਾਉਣ ਅਤੇ ਉਨ੍ਹਾਂ ਦੀ ਬੱਚਤ ਵਿੱਚ ਸੁਧਾਰ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਹੁਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕੱਲ੍ਹ ਮਹਿਲਾ ਦਿਵਸ ‘ਤੇ ਗੈਸ ਸਿਲੰਡਰ ਦੀ ਕੀਮਤ 100 ਰੁਪਏ ਘੱਟ ਕਰਨ ਦੇ ਫ਼ੈਸਲੇ ਦਾ ਉਲੇਖ ਕੀਤਾ। ਆਯੁਸ਼ਮਾਨ ਕਾਰਡ ਜਿਹੀਆਂ ਯੋਜਨਾਵਾਂ ਨਾਲ ਭੀ ਮਹਿਲਾਵਾਂ ਨੂੰ ਲਾਭ ਮਿਲ ਰਿਹਾ ਹੈ। ਜਲ ਜੀਵਨ ਮਿਸ਼ਨ ਦੇ ਤਹਿਤ, ਅਸਾਮ  ਵਿੱਚ 50 ਲੱਖ ਤੋਂ ਅਧਿਕ ਘਰਾਂ ਨੂੰ ਪਾਇਪ ਤੋਂ ਪਾਣੀ ਦਾ ਕਨੈਕਸ਼ਨ ਮਿਲਿਆ ਹੈ।ਉਨ੍ਹਾਂ ਨੇ 3 ਕਰੋੜ ਲਖਪਤੀ ਦੀਦੀਆਂ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਭੀ ਦੁਹਰਾਈ।

 

2014 ਦੇ ਬਾਅਦ ਅਸਾਮ  ਵਿੱਚ ਹੋਏ ਇਤਿਹਾਸਿਕ ਪਰਿਵਰਤਨਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ 2.5 ਲੱਖ ਤੋਂ ਅਧਿਕ ਭੂਮੀਹੀਣ ਮੂਲ ਨਿਵਾਸੀਆਂ ਨੂੰ ਭੂਮੀ ਅਧਿਕਾਰ ਪ੍ਰਦਾਨ ਕਰਨ ਅਤੇ ਲਗਭਗ 8 ਲੱਖ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਨ ਦਾ ਉਲੇਖ ਕੀਤਾ, ਜਿਸ ਨਾਲ ਸਰਕਾਰੀ ਲਾਭ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਹੋ ਸਕੇ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਨਾਲ ਵਿਚੋਲਿਆਂ ਦੇ ਲਈ ਸਾਰੇ ਦਰਵਾਜ਼ੇ ਬੰਦ ਹੋ ਗਏ। 

   

 

ਪ੍ਰਧਾਨ ਮੰਤਰੀ ਨੇ ਕਿਹਾ, “ਵਿਕਸਿਤ ਭਾਰਤ ਦੇ ਲਈ ਉੱਤਰ-ਪੂਰਬ ਦਾ ਵਿਕਾਸ ਜ਼ਰੂਰੀ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਮੋਦੀ ਪੂਰੇ ਉੱਤਰ-ਪੂਰਬ ਨੂੰ ਆਪਣਾ ਪਰਿਵਾਰ ਮੰਨਦੇ ਹਨ। ਇਸ ਲਈ ਅਸੀਂ ਉਨ੍ਹਾਂ ਪ੍ਰੋਜੈਕਟਾਂ ‘ਤੇ ਭੀ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਜੋ ਵਰ੍ਹਿਆਂ ਤੋਂ ਲੰਬਿਤ ਪਏ ਹਨ”। ਉਨ੍ਹਾਂ ਨੇ 2014 ਵਿੱਚ ਉੱਤਰ-ਪੂਰਬ ਵਿੱਚ 1 ਪ੍ਰੋਜੈਕਟ ਦੇ ਮੁਕਾਬਲੇ ਹੁਣ 18 ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਸਰਾਏਘਾਟ ‘ਤੇ ਪੁਲ਼, ਢੋਲਾ-ਸਾਦੀਆ ਪੁਲ਼, ਬੋਗੀਬੀਲ ਪੁਲ਼, ਬਰਾਕ ਘਾਟੀ ਤੱਕ ਰੇਲਵੇ ਬ੍ਰਾਡਗੇਜ ਦਾ ਵਿਸਤਾਰ, ਮਲਟੀ-ਮੋਡਲ ਲੌਜਿਸਟਿਕਸ ਪਾਰਕ, ਜੋਗੀਘੋਪਾ, ਬ੍ਰਹਮਪੁੱਤਰ ਨਦੀ ‘ਤੇ  ਦੋ ਨਵੇਂ ਪੁਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ। ਉਨ੍ਹਾਂ ਨੇ ਉੱਨਤੀ ਯੋਜਨਾ ਦਾ ਭੀ ਜ਼ਿਕਰ ਕੀਤਾ ਜਿਸ ਨੂੰ ਪਿਛਲੀ ਕੈਬਨਿਟ ਮੀਟਿੰਗ ਵਿੱਚ ਵਿਸਤਾਰਿਤ ਦਾਇਰੇ ਦੇ ਨਾਲ ਨਵੇਂ ਸਰੂਪ ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਕੈਬਨਿਟ ਨੇ ਜੂਟ ਦੇ ਐੱਮਐੱਸਪੀ ਵਿੱਚ ਭੀ ਵਾਧਾ ਕੀਤਾ ਹੈ ਜਿਸ ਨਾਲ ਰਾਜ ਦੇ ਜੂਟ ਕਿਸਾਨਾਂ ਨੂੰ ਫਾਇਦਾ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਲੋਕਾਂ ਦੇ ਪਿਆਰ ਅਤੇ ਸਨੇਹ ਦੇ ਲਈ ਆਭਾਰ ਜਤਾਇਆ ਅਤੇ ਕਿਹਾ ਕਿ ਹਰ ਭਾਰਤੀ ਉਨ੍ਹਾਂ ਦਾ ਪਰਿਵਾਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਲੋਕਾਂ ਦਾ ਪਿਆਰ ਮੋਦੀ ਨੂੰ ਨਾ ਸਿਰਫ਼ ਇਸ ਲਈ ਮਿਲਦਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਦੇ 140 ਕਰੋੜ ਨਾਗਰਿਕ ਉਨ੍ਹਾਂ ਦਾ ਪਰਿਵਾਰ ਹਨ, ਬਲਕਿ ਇਸ ਲਈ ਭੀ ਕਿ ਉਹ ਦਿਨ-ਰਾਤ ਉਨ੍ਹਾਂ ਦੀ ਸੇਵਾ ਕਰ ਰਹੇ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਅਵਸਰ ਇਸੇ ਵਿਸ਼ਵਾਸ ਦੀ ਪ੍ਰਤੀਨਿਧਤਾ ਕਰਦਾ ਹੈ। ਉਨ੍ਹਾਂ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਨਾਗਰਿਕਾਂ ਨੂੰ ਵਧਾਈਆਂ ਦਿੰਦੇ ਹੋਏ ਸਮਾਪਨ ਕੀਤਾ ਅਤੇ ਇਸ ਦੌਰਾਨ ‘ਭਾਰਤ ਮਾਤਾ ਕੀ ਜੈ’ ਦੇ ਨਾਰੇ ਗੂੰਜਦੇ ਰਹੇ।

 

ਇਸ ਅਵਸਰ ‘ਤੇ ਅਸਾਮ ਦੇ ਮੁੱਖ ਮੰਤਰੀ ਡਾ. ਹਿਮੰਤ ਬਿਸਵਾ ਸਰਮਾ ਅਤੇ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਸਹਿਤ ਹੋਰ ਲੋਕ ਭੀ ਉਪਸਥਿਤ ਸਨ।

 

 

ਪਿਛੋਕੜ

ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਦੇ ਲਈ ਪ੍ਰਧਾਨ ਮੰਤਰੀ ਵਿਕਾਸ ਪਹਿਲ (ਪੀਐੱਮ-ਡਿਵਾਇਨ PM-DevINE) ਯੋਜਨਾ ਦੇ ਤਹਿਤ ਸ਼ਿਵਸਾਗਰ ਵਿੱਚ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਗੁਵਾਹਾਟੀ  ਵਿੱਚ ਇੱਕ ਹੇਮਾਟੋ-ਲਿੰਫਾਇਡ ਕੇਂਦਰ ਸਹਿਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਤੇਲ ਅਤੇ ਗੈਸ ਖੇਤਰ ਵਿੱਚ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਭੀ ਰੱਖਿਆ, ਜਿਸ ਵਿੱਚ ਡਿਗਬੋਈ ਰਿਫਾਇਨਰੀ ਦੀ ਸਮਰੱਥਾ 0.65 ਤੋਂ 1 ਐੱਮਐੱਮਟੀਪੀਏ (ਮਿਲੀਅਨ ਮੀਟ੍ਰਿਕ ਟਨ ਪ੍ਰਤੀ ਵਰ੍ਹਾ) ਤੱਕ ਵਿਸਤਾਰ; ਕੈਟੇਲਿਟਿਕ ਰਿਫਾਰਮਿੰਗ ਯੂਨਿਟ (ਸੀਆਰਯੂ) ਦੀ ਸਥਾਪਨਾ ਦੇ ਨਾਲ ਗੁਵਾਹਾਟੀ ਰਿਫਾਇਨਰੀ ਵਿਸਤਾਰ (1.0 ਤੋਂ 1.2 ਐੱਮਐੱਮਟੀਪੀਏ); ਅਤੇ ਬੇਤਕੁਚੀ (ਗੁਵਾਹਾਟੀ ) ਟਰਮੀਨਲ ‘ਤੇ ਸੁਵਿਧਾਵਾਂ ਵਿੱਚ ਵਾਧਾ: ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਆਦਿ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ ਤਿਨਸੁਕੀਆ ਵਿੱਚ ਨਵੇਂ ਮੈਡੀਕਲ ਮੈਡੀਕਲ ਕਾਲਜ ਅਤੇ ਹਸਪਤਾਲ ਜਿਹੇ ਮਹੱਤਵਪੂਰਨ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ; ਅਤੇ 718 ਕਿਲੋਮੀਟਰ ਲੰਬੀ ਬਰੌਲੀ-ਗੁਵਾਹਾਟੀ  ਪਾਇਪਲਾਇਨ (ਪ੍ਰਧਾਨ ਮੰਤਰੀ ਊਰਜਾ ਗੰਗਾ ਪ੍ਰੋਜੈਕਟ ਦਾ ਹਿੱਸਾ) ਹੋਰ ਬਾਤਾਂ ਦੇ ਇਲਾਵਾ ਲਗਭਗ 3,992 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਹਨ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਤਹਿਤ ਲਗਭਗ 5.5 ਲੱਖ ਘਰਾਂ ਦਾ ਭੀ ਉਦਘਾਟਨ ਕੀਤਾ, ਜੋ ਲਗਭਗ 8,450 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਨਿਰਮਿਤ ਹੋਏ।

 

ਪ੍ਰਧਾਨ ਮੰਤਰੀ ਨੇ ਅਸਾਮ ਵਿੱਚ ਧੂਪਧਾਰਾ-ਛਾਯਗਾਂਓਂ ਸੈਕਸ਼ਨ  (Dhupdhara-Chhaygaon section) (ਨਿਊ ਬੋਂਗਾਈਗਾਓਂ-ਗੁਵਾਹਾਟੀ  ਵਾਇਆ ਗੋਲਪਾਰਾ ਡਬਲਿੰਗ ਪ੍ਰੋਜੈਕਟ (New Bongaigaon – Guwahati Via Goalpara Doubling Project) ਦਾ ਹਿੱਸਾ ) ਸਹਿਤ 1300 ਕਰੋੜ ਰੁਪਏ ਤੋਂ ਅਧਿਕ ਦੇ ਮਹੱਤਵਪੂਰਨ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ।

 

 

 

 

 

Click here to read full text speech

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
MSME exports touch Rs 9.52 lakh crore in April–September FY26: Govt tells Parliament

Media Coverage

MSME exports touch Rs 9.52 lakh crore in April–September FY26: Govt tells Parliament
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2025
December 21, 2025

Assam Rising, Bharat Shining: PM Modi’s Vision Unlocks North East’s Golden Era