ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਦਰਭੰਗਾ ਵਿੱਚ ਲਗਭਗ 12,100 ਕਰੋੜ ਰੁਪਏ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਨ੍ਹਾਂ ਵਿਕਾਸ ਪ੍ਰੋਜੈਕਟਾਂ ਵਿੱਚ ਸਿਹਤ, ਰੇਲ, ਸੜਕ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਸ਼ਾਮਲ ਹਨ।
ਜਨਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੜੋਸੀ ਰਾਜ ਝਾਰਖੰਡ ਵਿੱਚ ਚੋਣ ਪ੍ਰਕਿਰਿਆ ਜਾਰੀ ਹੈ ਅਤੇ ਰਾਜ ਦੇ ਲੋਕ ਵਿਕਸਿਤ ਭਾਰਤ ਦੇ ਲਈ ਵੋਟ ਕਰ ਰਹੇ ਹਨ। ਉਨ੍ਹਾਂ ਨੇ ਝਾਰਖੰਡ ਦੇ ਨਾਗਰਿਕਾਂ ਨੂੰ ਵੱਡੀ ਸੰਖਿਆ ਵਿੱਚ ਅੱਗੇ ਆ ਕੇ ਵੋਟ ਪਾਉਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਮਸ਼ਹੂਰ ਲੋਕ ਗਾਇਕਾ ਸ਼ਾਰਦਾ ਸਿਨ੍ਹਾ ਜੀ ਨੂੰ ਵੀ ਸ਼ਰਧਾਂਜਲੀ ਦਿੱਤੀ ਅਤੇ ਸੰਗੀਤ ਦੇ ਖੇਤਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ, ਖਾਸ ਤੌਰ ‘ਤੇ ਛਠ ਮਹਾਪਰਵ ਦੀਆਂ ਉਨ੍ਹਾਂ ਦੀਆਂ ਰਚਨਾਵਾਂ ਦੀ ਸਰਾਹਨਾ ਕੀਤੀ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਿਹਾਰ ਦੇ ਨਾਲ-ਨਾਲ ਪੂਰਾ ਭਾਰਤ ਪ੍ਰਮੁੱਖ ਵਿਕਾਸ ਲਕਸ਼ਾਂ ਦੀ ਪ੍ਰਗਤੀ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਯੋਜਨਾਵਾਂ ਅਤੇ ਪ੍ਰੋਜੈਕਟ ਸਿਰਫ ਕਾਗਜ਼ਾਂ ‘ਤੇ ਹੀ ਸੀਮਿਤ ਰਹਿੰਦੇ ਸਨ, ਲੇਕਿਨ ਅੱਜ ਉਨ੍ਹਾਂ ਨੂੰ ਸਫਲਤਾਪੂਰਵਕ ਵਾਸਤਵਿਕ ਤੌਰ ‘ਤੇ ਲਾਗੂ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਵਿਕਸਿਤ ਭਾਰਤ ਦੇ ਵੱਲ ਦ੍ਰਿੜ੍ਹਤਾ ਨਾਲ ਅੱਗੇ ਵਧ ਰਹੇ ਹਾਂ।” ਉਨ੍ਹਾਂ ਨੇ ਕਿਹਾ ਕਿ ਸਾਡੀ ਵਰਤਮਾਨ ਪੀੜ੍ਹੀ ਕਿਸਮਤ ਵਾਲੀ ਹੈ ਕਿ ਉਸ ਨੂੰ ਵਿਕਸਿਤ ਭਾਰਤ ਦੇ ਲਕਸ਼ ਦੀ ਪ੍ਰਾਪਤੀ ਵਿੱਚ ਯੋਗਦਾਨ ਦੇਣ ਦੇ ਨਾਲ-ਨਾਲ ਇਸ ਅਵਸਰ ਦਾ ਗਵਾਹ ਬਣਨ ਦਾ ਵੀ ਮੌਕਾ ਮਿਲਿਆ ਹੈ।
ਪ੍ਰਧਾਨ ਮੰਤਰੀ ਨੇ ਲੋਕਾਂ ਦੀ ਭਲਾਈ ਅਤੇ ਰਾਸ਼ਟਰ ਦੀ ਸੇਵਾ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਸੜਕ, ਰੇਲ ਅਤੇ ਗੈਸ ਇਨਫ੍ਰਾਸਟ੍ਰਕਚਰ ਖੇਤਰਾਂ ਵਿੱਚ ਲਗਭਗ 12,100 ਕਰੋੜ ਰੁਪਏ ਦੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਰਭੰਗਾ ਵਿੱਚ ਏਮਸ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅੱਜ ਇੱਕ ਮਹੱਤਵਪੂਰਨ ਕਦਮ ਉਠਾਇਆ ਗਿਆ ਹੈ ਜੋ ਬਿਹਾਰ ਦੇ ਸਿਹਤ ਖੇਤਰ ਵਿੱਚ ਵੱਡਾ ਬਦਲਾਅ ਲਿਆਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਪੱਛਮ ਬੰਗਾਲ ਅਤੇ ਆਸ-ਪਾਸ ਦੇ ਖੇਤਰਾਂ ਦੇ ਇਲਾਵਾ ਮਿਥਿਲਾ, ਕੋਸੀ ਅਤੇ ਤਿਰਹੁਤ ਦੇ ਖੇਤਰਾਂ ਨੂੰ ਵੀ ਲਾਭ ਮਿਲੇਗਾ। ਇਸ ਦੇ ਨਾਲ ਹੀ ਨੇਪਾਲ ਤੋਂ ਭਾਰਤ ਆਉਣ ਵਾਲੇ ਮਰੀਜਾਂ ਨੂੰ ਵੀ ਸੁਵਿਧਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਨਾਲ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਕਈ ਨਵੇਂ ਅਵਸਰ ਵੀ ਪੈਦਾ ਹੋਣਗੇ। ਪ੍ਰਧਾਨ ਮੰਤਰੀ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਮਿਥਿਲਾ, ਦਰਭੰਗਾ ਅਤੇ ਬਿਹਾਰ ਦੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਆਬਾਦੀ ਵਿੱਚ ਸਭ ਤੋਂ ਜ਼ਿਆਦਾ ਗ਼ਰੀਬ ਅਤੇ ਮੱਧ ਵਰਗ ਦੇ ਲੋਕ ਹਨ। ਬਿਮਾਰੀਆਂ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਹੀ ਵਰਗ ਹੁੰਦੇ ਹਨ, ਜਿਸ ਦੇ ਕਾਰਨ ਉਨ੍ਹਾਂ ਨੂੰ ਇਲਾਜ ‘ਤੇ ਬਹੁਤ ਜ਼ਿਆਦਾ ਖਰਚ ਕਰਨਾ ਪੈਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਗਰ ਪਰਿਵਾਰ ਵਿੱਚ ਕੋਈ ਬਿਮਾਰ ਹੋ ਜਾਵੇ ਤਾਂ ਪੂਰਾ ਪਰਿਵਾਰ ਕਿੰਨਾ ਪਰੇਸ਼ਾਨ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹਸਪਤਾਲਾਂ ਅਤੇ ਡਾਕਟਰਾਂ ਦੀ ਕਮੀ, ਮਹਿੰਗੀਆਂ ਦਵਾਈਆਂ, ਘੱਟ ਡਾਇਗਨੌਸਟਿਕ ਅਤੇ ਰਿਸਰਚ ਕੇਂਦਰਾਂ ਦੀ ਕਮੀ ਮੈਡੀਕਲ ਇਨਫ੍ਰਾਸਟ੍ਰਕਚਰ ਦੀ ਸਥਿਤੀ ਬਹੁਤ ਖਰਾਬ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਘੱਟ ਸਿਹਤ ਸੁਵਿਧਾਵਾਂ ਅਤੇ ਗ਼ਰੀਬਾਂ ਦੀਆਂ ਪਰੇਸ਼ਾਨੀਆਂ ਦੀ ਵਜ੍ਹਾ ਨਾਲ ਦੇਸ਼ ਦੀ ਪ੍ਰਗਤੀ ਰੁਕ ਗਈ ਸੀ। ਇਸ ਲਈ ਪੁਰਾਣੀ ਸੋਚ ਅਤੇ ਦ੍ਰਿਸ਼ਟੀਕੋਣ ਨੂੰ ਬਦਲਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਸਿਹਤ ਦੇ ਸਬੰਧ ਵਿੱਚ ਸਰਕਾਰ ਦੁਆਰਾ ਅਪਣਾਏ ਗਏ ਸਮੁੱਚੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਸਿਹਤ ਦੇ ਖੇਤਰ ਵਿੱਚ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਹੈ। ਸਰਕਾਰ ਦਾ ਪਹਿਲਾ ਧਿਆਨ ਬਿਮਾਰੀਆਂ ਤੋਂ ਬਚਾਅ ਹੈ; ਦੂਸਰਾ ਬਿਮਾਰੀ ਦਾ ਉਚਿਤ ਨਿਦਾਨ; ਤੀਸਰਾ ਮੁਫ਼ਤ ਜਾਂ ਘੱਟ ਲਾਗਤ ਵਾਲੇ ਇਲਾਜ ਅਤੇ ਦਵਾਈਆਂ ਦੀ ਉਪਲਬਧਤਾ; ਚੌਥਾ ਛੋਟੇ ਸ਼ਹਿਰਾਂ ਨੂੰ ਬਿਹਤਰ ਮੈਡੀਕਲ ਸੁਵਿਧਾਵਾਂ ਨਾਲ ਲੈਸ ਕਰਨਾ; ਅਤੇ ਪੰਜਵਾਂ ਸਿਹਤ ਖੇਤਰ ਵਿੱਚ ਟੈਕਨੋਲੋਜੀ ਦਾ ਵਿਸਤਾਰ ਕਰਨਾ ਹੈ।
ਸ਼੍ਰੀ ਮੋਦੀ ਨੇ ਯੋਗ, ਆਯੁਰਵੇਦ, ਪੋਸ਼ਣ ਮੁੱਲ, ਫਿਟ ਇੰਡੀਆ ਅਭਿਯਾਨ ‘ਤੇ ਸਰਕਾਰ ਦੀ ਸੋਚ ਦਾ ਜ਼ਿਕਰ ਕੀਤਾ ਅਤੇ ਜੰਕ ਫੂਡ ਅਤੇ ਖਰਾਬ ਜੀਵਨਸ਼ੈਲੀ ਨੂੰ ਸਧਾਰਣ ਬਿਮਾਰੀਆਂ ਦਾ ਮੁੱਖ ਕਾਰਨ ਦੱਸਿਆ। ਪ੍ਰਧਾਨ ਮੰਤਰੀ ਨੇ ਦੇਸ਼ ਦੀ ਪ੍ਰਗਤੀ ਅਤੇ ਸਿਹਤ ਖੇਤਰ ਵਿੱਚ ਸਰਕਾਰ ਦੇ ਪ੍ਰਯਾਸਾਂ ਅਤੇ ਸਵੱਛ ਭਾਰਤ, ਹਰ ਘਰ ਵਿੱਚ ਸ਼ੌਚਾਲਯ ਅਤੇ ਨਲ ਦੇ ਪਾਣੀ ਦੇ ਕਨੈਕਸ਼ਨ ਜਿਹੇ ਅਭਿਯਾਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਉਦੇਸ਼ ਸਵੱਛਤਾ ਨੂੰ ਹੁਲਾਰਾ ਦੇਣਾ ਅਤੇ ਬਿਮਾਰੀਆਂ ਦੀਆਂ ਸ਼ੱਕਾਂ ਨੂੰ ਘੱਟ ਕਰਨਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਦਿਨਾਂ ਤੋਂ ਦਰਭੰਗਾ ਵਿੱਚ ਸਵੱਛਤਾ ਅਭਿਯਾਨ ਚਲਾਉਣ ਅਤੇ ਇਸ ਮੁਹਿੰਮ ਨੂੰ ਮਜ਼ਬੂਤ ਕਰਨ ਦੇ ਲਈ ਮੁੱਖ ਸਕੱਤਰ, ਉਨ੍ਹਾਂ ਦੀ ਟੀਮ ਅਤੇ ਰਾਜ ਦੇ ਲੋਕਾਂ ਦੇ ਪ੍ਰਯਾਸਾਂ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਨੇ ਇਸ ਅਭਿਯਾਨ ਨੂੰ ਕੁਝ ਹੋਰ ਦਿਨਾਂ ਦੇ ਲਈ ਵਧਾਉਣ ਦੀ ਵੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਰ ਸਮਾਂ ਰਹਿੰਦੇ ਪਤਾ ਚਲ ਜਾਵੇ ਤਾਂ ਕਈ ਬਿਮਾਰੀਆਂ ਦੀ ਗੰਭੀਰਤਾ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਨਿਦਾਨ ਅਤੇ ਰਿਸਰਚ ਵਿੱਚ ਹੋਣ ਵਾਲੇ ਅਧਿਕ ਖਰਚ ਨਾਲ ਲੋਕਾਂ ਨੂੰ ਬਿਮਾਰੀ ਦੀ ਪ੍ਰਕ੍ਰਿਤੀ ਅਤੇ ਗੰਭੀਰਤਾ ਬਾਰੇ ਪਤਾ ਨਹੀਂ ਚਲ ਪਾਉਂਦਾ ਸੀ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਦੇਸ਼ ਵਿੱਚ 1.5 ਲੱਖ ਤੋਂ ਅਧਿਕ ਆਯੁਸ਼ਮਾਨ ਆਰੋਗਯ ਮੰਦਿਰ ਸ਼ੁਰੂ ਕੀਤੇ ਹਨ, ਜਿਸ ਨਾਲ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ਵਿੱਚ ਮਦਦ ਮਿਲੇਗੀ।”
ਸ਼੍ਰੀ ਮੋਦੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਹੁਣ ਤੱਕ 4 ਕਰੋੜ ਤੋਂ ਅਧਿਕ ਮਰੀਜਾਂ ਦਾ ਇਲਾਜ ਕੀਤਾ ਗਿਆ ਹੈ ਅਤੇ ਅਗਰ ਇਹ ਯੋਜਨਾ ਨਹੀਂ ਹੁੰਦੀ ਤਾਂ ਕਈ ਬਿਮਾਰ ਲੋਕ ਹਸਪਤਾਲ ਵਿੱਚ ਭਰਤੀ ਹੋਣ ਤੋਂ ਵੀ ਵਾਂਝੇ ਰਹਿ ਜਾਂਦੇ। ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਕਾਰਨ ਗ਼ਰੀਬ ਲੋਕਾਂ ਦੀਆਂ ਚਿੰਤਾਵਾਂ ਦੂਰ ਹੋਈਆਂ ਹਨ, ਕਿਉਂਕਿ ਆਯੁਸ਼ਮਾਨ ਯੋਜਨਾ ਦੇ ਕਾਰਨ ਕਰੋੜਾਂ ਪਰਿਵਾਰਾਂ ਨੇ ਕਰੀਬ 1.25 ਲੱਖ ਕਰੋੜ ਰੁਪਏ ਬਚਾਏ ਹਨ। ਇਸ ਯੋਜਨਾ ਦੇ ਤਹਿਤ ਮਰੀਜਾਂ ਦਾ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿੱਚ ਮੁਫਤ ਇਲਾਜ ਕੀਤਾ ਗਿਆ ਹੈ।
ਪਹਿਲਾਂ ਕੀਤੇ ਗਏ ਚੋਣਾਂ ਦੇ ਪ੍ਰਚਾਰ ਦੌਰਾਨ ਆਯੁਸ਼ਮਾਨ ਭਾਰਤ ਯੋਜਨਾ ਦੇ ਦਾਇਰੇ ਵਿੱਚ 70 ਸਾਲ ਤੋਂ ਅਧਿਕ ਉਮਰ ਦੇ ਨਾਗਰਿਕਾਂ ਨੂੰ ਸ਼ਾਮਲ ਕਰਨ ਦੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਇਹ ਗਰੰਟੀ ਪੂਰੀ ਹੋ ਗਈ ਹੈ। 70 ਵਰ੍ਹੇ ਤੋਂ ਅਧਿਕ ਉਮਰ ਦੇ ਸੀਨੀਅਰ ਨਾਗਰਿਕਾਂ ਦੇ ਲਈ ਮੁਫਤ ਇਲਾਜ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ, ਚਾਹੇ ਉਨ੍ਹਾਂ ਦਾ ਆਰਥਿਕ ਪੱਧਰ ਕੁਝ ਵੀ ਹੋਵੇ।” ਉਨ੍ਹਾਂ ਨੇ ਕਿਹਾ ਕਿ ਸਾਰੇ ਲਾਭਾਰਥੀਆਂ ਦੇ ਕੋਲ ਜਲਦ ਹੀ ਆਯੁਸ਼ਮਾਨ ਵਯ ਵੰਦਨਾ ਕਾਰਡ ਹੋਵੇਗਾ। ਉਨ੍ਹਾਂ ਨੇ ਜਨ ਔਸ਼ਧੀ ਕੇਂਦਰਾਂ ਦਾ ਵੀ ਜ਼ਿਕਰ ਕੀਤਾ ਜੋ ਬੇਹਤ ਘੱਟ ਕੀਮਤ ‘ਤੇ ਦਵਾਈਆਂ ਉਪਲਬਧ ਕਰਵਾਉਂਦੇ ਹਨ।
ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਬਿਹਤਰ ਸਿਹਤ ਸੇਵਾ ਦੀ ਦਿਸ਼ਾ ਵਿੱਚ ਛੋਟੇ ਸ਼ਹਿਰਾਂ ਵਿੱਚ ਬਿਹਤਰ ਮੈਡੀਕਲ ਸੁਵਿਧਾਵਾਂ ਅਤੇ ਡਾਕਟਰਾਂ ਦੀ ਸਮੁਚਿਤ ਤੈਨਾਤੀ ਕਰਨ ਦੇ ਚੌਥੇ ਕਦਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਆਜ਼ਾਦੀ ਦੇ 60 ਸਾਲ ਬਾਅਦ ਵੀ ਪੂਰੇ ਦੇਸ਼ ਵਿੱਚ ਸਿਰਫ਼ ਇੱਕ ਏਮਸ ਸੀ ਅਤੇ ਪਿਛਲੀਆਂ ਸਰਕਾਰਾਂ ਦੌਰਾਨ ਨਵੇਂ ਏਮਸ ਸਥਾਪਿਤ ਕਰਨ ਦੀ ਯੋਜਨਾ ਪੂਰੀ ਨਹੀਂ ਹੋਈ। ਉਨ੍ਹਾਂ ਨੇ ਦੱਸਿਆ ਕਿ ਇਹ ਵਰਤਮਾਨ ਸਰਕਾਰ ਹੀ ਹੈ ਜਿਸ ਨੇ ਨਾ ਸਿਰਫ਼ ਬਿਮਾਰੀਆਂ ‘ਤੇ ਧਿਆਨ ਦਿੱਤਾ ਬਲਕਿ ਦੇਸ਼ ਦੇ ਸਾਰੇ ਕੋਨਿਆਂ ਵਿੱਚ ਨਵੇਂ ਏਮਸ ਵੀ ਸਥਾਪਿਤ ਕੀਤੇ, ਜਿਸ ਨਾਲ ਇਨ੍ਹਾਂ ਦੀ ਕੁੱਲ ਸੰਖਿਆ ਲਗਭਗ 24 ਹੋ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਦੁੱਗਣੀ ਹੋ ਗਈ ਹੈ ਜਿਸ ਨਾਲ ਅਧਿਕ ਡਾਕਟਰ ਉਪਲਬਧ ਹੋ ਰਹੇ ਹਨ। ਉਨ੍ਹਾਂ ਨੇ ਕਿਹਾ, “ਦਰਭੰਗਾ ਏਮਸ ਬਿਹਾਰ ਅਤੇ ਰਾਸ਼ਟਰ ਦੀ ਸੇਵਾ ਦੇ ਲਈ ਕਈ ਨਵੇਂ ਡਾਕਟਰ ਤਿਆਰ ਕਰੇਗਾ।” ਪ੍ਰਧਾਨ ਮੰਤਰੀ ਨੇ ਮਾਤ੍ਰਭਾਸ਼ਾ ਵਿੱਚ ਉੱਚ ਸਿੱਖਿਆ ਦਿੱਤੇ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸ਼੍ਰੀ ਕਰਪੂਰੀ ਠਾਕੁਰ ਜੀ ਦੇ ਸੁਪਨਿਆਂ ਦੇ ਪ੍ਰਤੀ ਉਨ੍ਹਾਂ ਦੀ ਸਭ ਤੋਂ ਵੱਡੀ ਸ਼ਰਧਾਂਜਲੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ 1 ਲੱਖ ਨਵੀਂਆਂ ਮੈਡੀਕਲ ਸੀਟਾਂ ਵਧਾਈਆਂ ਗਈਆਂ ਹਨ ਅਤੇ ਅਗਲੇ 5 ਵਰ੍ਹਿਆਂ ਵਿੱਚ 75,000 ਹੋਰ ਸੀਟਾਂ ਵਧਾਉਣ ਦਾ ਪ੍ਰਯਾਸ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਮੈਡੀਕਲ ਦੀ ਪੜ੍ਹਾਈ ਦਾ ਵਿਕਲਪ ਵੀ ਬਣਾਇਆ ਗਿਆ ਹੈ।
ਸ਼੍ਰੀ ਮੋਦੀ ਨੇ ਕੈਂਸਰ ਨਾਲ ਲੜਣ ਦੇ ਸਰਕਾਰ ਦੇ ਪ੍ਰਯਾਸਾਂ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੁਜ਼ੱਫਰਪੁਰ ਵਿੱਚ ਬਣਾਏ ਜਾ ਰਹੇ ਕੈਂਸਰ ਹਸਪਤਾਲ ਨਾਲ ਬਿਹਾਰ ਦੇ ਕੈਂਸਰ ਰੋਗੀਆਂ ਨੂੰ ਲਾਭ ਮਿਲੇਗਾ। ਇਹ ਇੱਕ ਹੀ ਸੁਵਿਧਾ ਵਿਭਿੰਨ ਪ੍ਰਕਾਰ ਦੇ ਕੈਂਸਰ ਨਾਲ ਲੜਣ ਵਿੱਚ ਮਦਦ ਮਿਲੇਗੀ ਅਤੇ ਰੋਗੀਆਂ ਨੂੰ ਦਿੱਲੀ ਜਾਂ ਮੁੰਬਈ ਜਾਣ ਦੀ ਜ਼ਰੂਰਤ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਜਲਦ ਹੀ ਇੱਕ ਨਵੇਂ ਅੱਖਾਂ ਦੇ ਹਸਪਤਾਲ ਦੀ ਉਪਲਬਧਤਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਾਂਚੀ ਕਾਮਕੋਟਿ ਸ਼੍ਰੀ ਸ਼ੰਕਰਾਚਾਰਿਆ ਜੀ ਤੋਂ ਬਿਹਾਰ ਵਿੱਚ ਇੱਕ ਅੱਖਾਂ ਦੇ ਹਸਪਤਾਲ ਦੇ ਲਈ ਬੇਨਤੀ ਕੀਤੀ ਸੀ। ਹਾਲ ਹੀ ਵਿੱਚ ਵਾਰਾਣਸੀ ਵਿੱਚ ਸ਼ੰਕਰ ਆਈ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਇਸ ਦਿਸ਼ਾ ਵਿੱਚ ਕੰਮ ਪ੍ਰਗਤੀ ‘ਤੇ ਹੈ।
ਪ੍ਰਧਾਨ ਮੰਤਰੀ ਨੇ ਸੁਸ਼ਾਸਨ ਦਾ ਇੱਕ ਮਾਡਲ ਵਿਕਸਿਤ ਕਰਨ ਦੇ ਲਈ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਡਬਲ ਇੰਜਣ ਸਰਕਾਰ ਬਿਹਾਰ ਵਿੱਚ ਤੇਜ਼ ਗਤੀ ਨਾਲ ਵਿਕਾਸ ਦੇ ਲਈ ਪ੍ਰਤੀਬੱਧ ਹੈ ਅਤੇ ਛੋਟੇ ਕਿਸਾਨਾਂ ਅਤੇ ਉਦਯੋਗਾਂ ਨੂੰ ਮਜ਼ਬੂਤ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀ ਪਹਿਚਾਣ ਬੁਨਿਆਦੀ ਢਾਂਚੇ ਦੇ ਵਿਕਾਸ, ਹਵਾਈ ਅੱਡਿਆਂ ਅਤੇ ਐਕਸਪ੍ਰੈੱਸਵੇਅ ਨਾਲ ਵਧ ਰਹੀ ਹੈ ਅਤੇ ਦਰਭੰਗਾ ਵਿੱਚ ਇੱਕ ਨਵੇਂ ਹਵਾਈ ਅੱਡੇ ਦੇ ਵਿਕਾਸ ਦਾ ਕ੍ਰੈਡਿਟ ਉਡਾਨ ਯੋਜਨਾ ਨੂੰ ਦਿੱਤਾ। ਉਨ੍ਹਾਂ ਨੇ 5,500 ਕਰੋੜ ਰੁਪਏ ਦੇ ਐਕਸਪ੍ਰੈੱਸਵੇਅ ਅਤੇ ਲਗਭਗ 3,400 ਕਰੋੜ ਰੁਪਏ ਦੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਸਹਿਤ ਅੱਜ ਦੇ ਵਿਕਾਸ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਵਿਕਾਸ ਦਾ ਇਹ ਮਹਾਯਗ ਬਿਹਾਰ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾ ਰਿਹਾ ਹੈ”, ਜਿਸ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਵਿੱਚ ਕਿਸਾਨਾਂ, ਮਖਾਨਾ ਉਤਪਾਦਕਾਂ ਅਤੇ ਮੱਛੀ ਪਾਲਨ ਖੇਤਰਾਂ ਦਾ ਵਿਕਾਸ ਸਰਕਾਰ ਦੀ ਸਰਵਉੱਚ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਬਿਹਾਰ ਦੇ ਕਿਸਾਨਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਦੇ ਤਹਿਤ 25,000 ਕਰੋੜ ਰੁਪਏ ਤੋਂ ਅਧਿਕ ਦਾ ਰਾਸ਼ੀ ਪ੍ਰਾਪਤ ਹੋਈ ਹੈ, ਜਿਸ ਵਿੱਚ ਮਿਥਿਲਾ ਦੇ ਕਿਸਾਨ ਵੀ ਸ਼ਾਮਲ ਹਨ। ਉਨ੍ਹਾਂ ਨੇ ਮਖਾਨਾ ਉਤਪਾਦਕਾਂ ਦੀ ਪ੍ਰਗਤੀ ਦੇ ਲਈ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਯੋਜਨਾ ਨੂੰ ਕ੍ਰੈਡਿਟ ਦਿੰਦੇ ਹੋਏ ਕਿਹਾ ਕਿ ਮਖਾਨਾ ਰਿਸਰਚ ਕੇਂਦਰ ਨੂੰ ਰਾਸ਼ਟਰੀ ਸੰਸਥਾਨ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ, “ਮਖਾਨਿਆਂ ਨੂੰ ਜੀਆਈ ਟੈਗ ਵੀ ਮਿਲਿਆ ਹੈ।” ਉਨ੍ਹਾਂ ਨੇ ਕਿਸਾਨ ਕ੍ਰੈਡਿਟ ਕਾਰਜ ਅਤੇ ਪੀਐੱਮ ਮਤਸਯ ਸੰਪਦਾ ਯੋਜਨਾ ਦਾ ਲਾਭ ਉਠਾਉਣ ਵਾਲੇ ਮੱਛੀ ਪਾਲਕਾਂ ਦਾ ਜ਼ਿਕਰ ਕਰਦੇ ਹੋਏ, ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਦਾ ਲਕਸ਼ ਭਾਰਤ ਨੂੰ ਦੁਨੀਆ ਵਿੱਚ ਇੱਕ ਵੱਡੇ ਮੱਛੀ ਨਿਰਯਾਤਕ ਦੇਸ਼ ਦੇ ਰੂਪ ਵਿੱਚ ਵਿਕਸਿਤ ਕਰਨਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਕੋਸੀ ਅਤੇ ਮਿਥਿਲਾ ਵਿੱਚ ਹਰ ਵਰ੍ਹੇ ਆਉਣ ਵਾਲੇ ਹੜ੍ਹ ਤੋਂ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਹਰ ਸੰਭਵ ਪ੍ਰਯਾਸ ਕਰ ਰਹੀ ਹੈ। ਇਸ ਸਾਲ ਦੇ ਸਲਾਨਾ ਬਜਟ ਵਿੱਚ ਬਿਹਾਰ ਵਿੱਚ ਹੜ੍ਹ ਤੋਂ ਨਿਪਟਣ ਦੇ ਲਈ ਇੱਕ ਵਿਆਪਕ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਨੇਪਾਲ ਦੇ ਸਹਿਯੋਗ ਨਾਲ ਹੜ੍ਹ ਦੀ ਸਮੱਸਿਆ ਦਾ ਸਮਾਧਾਨ ਖੋਜ ਲਿਆ ਜਾਵੇਗਾ ਅਤੇ ਇਸ ਨਾਲ ਜੁੜੇ 11,000 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਕਾਰਜ ਜਾਰੀ ਹਨ।
ਸ਼੍ਰੀ ਮੋਦੀ ਨੇ ਕਿਹਾ, “ਬਿਹਾਰ ਭਾਰਤ ਦੀ ਵਿਰਾਸਤ ਦਾ ਸਭ ਤੋਂ ਵੱਡਾ ਕੇਂਦਰ ਹੈ। ਇਸ ਵਿਰਾਸਤ ਨੂੰ ਸੰਜੋ ਕੇ ਰੱਖਣਾ ਸਾਡੀ ਸਭ ਦੀ ਜ਼ਿੰਮੇਦਾਰੀ ਹੈ। ਇਸ ਲਈ ਸਰਕਾਰ “ਵਿਕਾਸ ਭੀ, ਵਿਰਾਸਤ ਭੀ” ਦੇ ਮੰਤਰ ਦਾ ਪਾਲਨ ਕਰ ਰਹੀ ਹੈ।” ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਾਲੰਦਾ ਯੂਨੀਵਰਸਿਟੀ ਆਪਣੀ ਖੋਈ ਹੋਈ ਲੋਕਪ੍ਰਿਯਤਾ ਨੂੰ ਮੁੜ-ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਜ ਅੱਗੇ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਭਾਸ਼ਾਵਾਂ ਦੀ ਸੰਭਾਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅਤੇ ਬਿਹਾਰ ਦੇ ਗੌਰਵਸਾਲੀ ਅਤੀਤ ਨੂੰ ਵਿਅਕਤ ਕਰਨ ਵਾਲੀ ਪਾਲੀ ਭਾਸ਼ਾ ਨੂੰ ਸ਼ਾਸਤ੍ਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਰਤਮਾਨ ਸਰਕਾਰ ਹੀ ਸੀ, ਜਿਸ ਨੇ ਮੈਥਿਲੀ ਭਾਸ਼ਾ ਨੂੰ ਭਾਰਤ ਦੇ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ। ਉਨ੍ਹਾਂ ਨੇ ਕਿਹਾ, “ਝਾਰਖੰਡ ਵਿੱਚ ਮੈਥਿਲੀ ਨੂੰ ਰਾਜ ਦੀ ਦੂਸਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ।”
ਸ਼੍ਰੀ ਮੋਦੀ ਨੇ ਦੱਸਿਆ ਕਿ ਦਰਭੰਗਾ ਦੇਸ਼ ਦੇ ਉਨ੍ਹਾਂ 12 ਸ਼ਹਿਰਾਂ ਵਿੱਚੋਂ ਇੱਕ ਹੈ, ਜੋ ਰਾਮਾਇਣ ਸਰਕਿਟ ਨਾਲ ਜੁੜੇ ਹਨ, ਜਿਸ ਨਾਲ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਦਰਭੰਗਾ-ਸੀਤਾਮੜ੍ਹੀ-ਅਯੋਧਿਆ ਰੂਟ ‘ਤੇ ਅੰਮ੍ਰਿਤ ਭਾਰਤ ਟ੍ਰੇਨ ਨਾਲ ਲੋਕਾਂ ਨੂੰ ਬਹੁਤ ਲਾਭ ਹੋਇਆ ਹੈ।
ਸ਼੍ਰੀ ਮੋਦੀ ਨੇ ਦਰਭੰਗਾ ਏਸਟੇਟ ਦੇ ਮਹਾਰਾਜ ਸ਼੍ਰੀ ਕਾਮੇਸ਼ਵਰ ਸਿੰਘ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ, ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕਾਮੇਸ਼ਵਰ ਸਿੰਘ ਜੀ ਨੇ ਜੋ ਸਮਾਜਿਕ ਕਾਰਜ ਕੀਤੇ ਸਨ ਉਹ ਦਰਭੰਗਾ ਦਾ ਗੌਰਵ ਹਨ ਅਤੇ ਸਾਰਿਆਂ ਦੇ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਚੰਗੇ ਕਾਰਜਾਂ ਦੀ ਚਰਚਾ ਅਕਸਰ ਕਾਸ਼ੀ ਵਿੱਚ ਵੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਸਮਾਪਨ ਵਿੱਚ ਲੋਕਾਂ ਨੂੰ ਅਧਿਕਤਮ ਲਾਭ ਪਹੁੰਚਾਉਣ ਦੇ ਲਈ ਰਾਜ ਅਤੇ ਕੇਂਦਰ ਸਰਕਾਰ ਦੇ ਪ੍ਰਯਾਸਾਂ ਨੂੰ ਰੇਖਾਂਕਿਤ ਕਰਦੇ ਹੋਏ ਇੱਕ ਵਾਰ ਫਿਰ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।
ਇਸ ਅਵਸਰ ‘ਤੇ ਬਿਹਾਰ ਦੇ ਰਾਜਪਾਲ ਸ਼੍ਰੀ ਰਾਜੇਂਦਰ ਅਰਲੇਕਰ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਅਤੇ ਕੇਂਦਰੀ ਖੁਰਾਕ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਅਤੇ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਖੇਤਰ ਵਿੱਚ ਸਿਹਤ ਸਬੰਧੀ ਬੁਨਿਆਦੀ ਢਾਂਚੇ ਨੂੰ ਵੱਡੇ ਪੈਮਾਨੇ ‘ਤੇ ਹੁਲਾਰਾ ਦੇਣ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਦਰਭੰਗਾ ਵਿੱਚ 1260 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਏਮਜ਼ ਦਾ ਨੀਂਹ ਪੱਥਰ ਰੱਖਿਆ। ਇਸ ਵਿੱਚ ਸੁਪਰ-ਸਪੈਸ਼ਲਿਟੀ ਹਸਪਤਾਲ/ਆਯੁਸ਼ ਬਲਾਕ, ਮੈਡੀਕਲ ਕਾਲਜ, ਨਰਸਿੰਗ ਕਾਲਜ, ਰੈਣ ਬਸੇਰਾ ਅਤੇ ਰਿਹਾਇਸ਼ੀ ਸੁਵਿਧਾਵਾਂ ਹੋਣਗੀਆਂ। ਇਹ ਬਿਹਾਰ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਲੋਕਾਂ ਨੂੰ ਟੈਰੀਟੇਰੀ ਹੈਲਥ ਕੇਅਰ ਸੁਵਿਧਾਵਾਂ ਪ੍ਰਦਾਨ ਕਰੇਗਾ।
ਪ੍ਰੋਜੈਕਟਾਂ ਦਾ ਵਿਸ਼ੇਸ਼ ਧਿਆਨ ਰੋਡ ਅਤੇ ਰੇਲ ਦੋਵਾਂ ਖੇਤਰਾਂ ਵਿੱਚ ਨਵੇਂ ਪ੍ਰੋਜੈਕਟਾਂ ਰਾਹੀਂ ਖੇਤਰ ਵਿੱਚ ਕਨੈਕਟੀਵਿਟੀ ਨੂੰ ਵਧਾਉਣਾ ਹੈ। ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਲਗਭਗ 5,070 ਕਰੋੜ ਰੁਪਏ ਦੇ ਵਿਭਿੰਨ ਨੈਸ਼ਨਲ ਹਾਈਵੇਅਜ਼ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
ਉਨ੍ਹਾਂ ਨੇ ਨੈਸ਼ਨਲ ਹਾਈਵੇਅ-327ਈ ਦੇ ਚਾਰ ਲੇਨ ਵਾਲੇ ਗਲਗਲਿਯਾ-ਅਰਰੀਯਾ ਸੈਕਸ਼ਨ ਦਾ ਉਦਘਾਟਨ ਕੀਤਾ। ਇਹ ਕੌਰੀਡੋਰ ਪੂਰਬੀ-ਪੱਛਮੀ ਕੌਰੀਡੋਰ (ਐੱਨਐੱਚ-27) ‘ਤੇ ਅਰਰੀਯਾ ਤੋਂ ਗੁਆਂਢੀ ਰਾਜ ਪੱਛਮ ਬੰਗਾਲ ਦੇ ਗਲਗਲੀਆ ਤੱਕ ਇੱਕ ਵਿਕਲਪਿਕ ਮਾਰਗ ਪ੍ਰਦਾਨ ਕਰੇਗਾ। ਉਨ੍ਹਾਂ ਨੇ ਐੱਨਐੱਚ-322 ਅਤੇ ਐੱਨਐੱਚ-31 ‘ਤੇ ਦੋ ਰੇਲ ਓਵਰ ਬ੍ਰਿਜ (ਆਰਓਬੀ) ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਬੰਧੂਗੰਜ ਵਿੱਚ ਨੈਸ਼ਨਲ ਹਾਈਵੇਅ-110 ‘ਤੇ ਇੱਕ ਪ੍ਰਮੁੱਖ ਪੁਲ ਦਾ ਉਦਘਾਟਨ ਕੀਤਾ, ਜੋ ਜਹਾਨਾਬਾਦ ਨੂੰ ਬਿਹਾਰਸ਼ਰੀਫ ਨਾਲ ਜੋੜੇਗਾ।
ਪ੍ਰਧਾਨ ਮੰਤਰੀ ਨੇ ਅੱਠ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ ਰਾਮਨਗਰ ਤੋਂ ਰੋਸਰਾ ਤੱਕ ਪੱਕੀ ਸੜਕ ਦੇ ਨਾਲ ਦੋ-ਲੇਨ ਸੜਕ, ਬਿਹਾਰ-ਪੱਛਮ ਬੰਗਾਲ ਸੀਮਾ ਤੋਂ ਐੱਨਐੱਚ-131 ਏ ਦਾ ਮਨਿਹਾਰੀ ਸੈਕਸ਼ਨ, ਹਾਜੀਪੁਰ ਤੋਂ ਮਹਨਾਰ ਅਤੇ ਮੋਹੀਉਦੀਨ ਨਗਰ ਹੁੰਦੇ ਹੋਏ ਬਛਵਾੜਾ ਤੱਕ, ਸਰਾਵਨ-ਚਕਾਈ ਸੈਕਸ਼ਨ ਸ਼ਾਮਲ ਹਨ। ਇਹ ਐੱਨਐੱਚ-327ਈ ‘ਤੇ ਰਾਣੀਗੰਜ ਬਾਈਪਾਸ, ਐੱਨਐੱਚ-33ਏ ‘ਤੇ ਕਟੋਰੀਆ, ਲੱਖਪੁਰਾ, ਬਾਂਕਾ ਅਤੇ ਪੰਜਵਾਰਾ ਬਾਈਪਾਸ ਅਤੇ ਐੱਨਐੱਚ-82 ਤੋਂ ਐੱਨਐੱਚ-33 ਤੱਕ ਚਾਰ ਲੇਨ ਦੀ ਲਿੰਕ ਰੋਡ ਦਾ ਵੀ ਨੀਂਹ ਪੱਥਰ ਰੱਖਿਆ।
ਪ੍ਰਧਾਨ ਮੰਤਰੀ ਨੇ 1740 ਕਰੋੜ ਰੁਪਏ ਤੋਂ ਅਧਿਕ ਦੇ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਚਿਰਾਲਾਪੋਥੁ ਤੋਂ ਬਾਘਾ ਬਿਸ਼ੁਨਪੁਰ ਤੱਕ 220 ਕਰੋੜ ਰੁਪਏ ਤੋਂ ਅਧਿਕ ਦੇ ਸੋਨਨਗਰ ਬਾਈਪਾਸ ਰੇਲਵੇ ਲਾਈਨ ਦਾ ਨੀਂਹ ਪੱਥਰ ਰੱਖਿਆ।
ਸ਼੍ਰੀ ਮੋਦੀ ਨੇ 1520 ਕਰੋੜ ਰੁਪਏ ਤੋਂ ਅਧਿਕ ਦੇ ਰੇਲਵੇ ਪ੍ਰੋਜੈਕਟਸ ਵੀ ਦੇਸ਼ ਨੂੰ ਸਮਰਪਿਤ ਕੀਤਾ। ਇਨ੍ਹਾਂ ਵਿੱਚ ਝੰਝਾਰਪੁਰ-ਲੌਕਾਹਾ ਬਜ਼ਾਰ ਰੇਲ ਸੈਕਸ਼ਨ, ਦਰਭੰਗਾ ਬਾਈਪਾਸ ਰੇਲਵੇ ਲਾਈਨ ਦਾ ਗੇਜ ਪਰਿਵਰਤਨ ਸ਼ਾਮਲ ਹੈ, ਜਿਸ ਨਲਾ ਦਰਭੰਗਾ ਜੰਕਸ਼ਨ ਰੇਲਵੇ ‘ਤੇ ਰੇਲਵੇ ਟ੍ਰੈਫਿਕ ਦੀ ਭੀੜ ਘੱਟ ਹੋ ਜਾਵੇਗੀ। ਰੇਲਵੇ ਲਾਈਨ ਪ੍ਰੋਜੈਕਟਾਂ ਦੋਹਰੀਕਰਣ ਪ੍ਰੋਜੈਕਟਾਂ ਤੋਂ ਬਿਹਤਰ ਖੇਤਰੀ ਕਨੈਕਟੀਵਿਟੀ ਮਿਲੇਗੀ।
ਪ੍ਰਧਾਨ ਮੰਤਰੀ ਨੇ ਝੰਝਾਰਪੁਰ-ਲੌਕਾਹਾ ਬਜ਼ਾਰ ਸੈਕਸ਼ਨ ‘ਤੇ ਟ੍ਰੇਨ ਸੇਵਾਵਾਂ ਨੂੰ ਵੀ ਹਰੀ ਝੰਡੀ ਦਿਖਾਈ । ਇਸ ਸੈਕਸ਼ਨ ਵਿੱਚ ਐੱਮਈਐੱਮਯੂ ਟ੍ਰੇਨ ਸੇਵਾਵਾਂ ਸ਼ੁਰੂ ਹੋਣ ਨਾਲ ਆਲੇ-ਦੁਆਲੇ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਰੋਜ਼ਗਾਰ, ਸਿੱਖਿਆ ਤੇ ਸਿਹਤ ਸੁਵਿਧਾਵਾਂ ਤੱਕ ਪਹੁੰਚ ਅਸਾਨ ਹੋ ਜਾਵੇਗੀ।
ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਵਿਭਿੰਨ ਰੇਲਵੇ ਸਟੇਸ਼ਨਾਂ ‘ਤੇ 18 ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਦੇਸ਼ ਨੂੰ ਸਮਰਪਿਤ ਕੀਤੇ। ਇਸ ਨਾਲ ਯਾਤਰੀਆਂ ਲਈ ਰੇਲਵੇ ਸਟੇਸ਼ਨਾਂ ‘ਤੇ ਸਸਤੀਆਂ ਦਵਾਈਆਂ ਦੀ ਉਪਲਬਧਤਾ ਸੁਨਿਸ਼ਚਿਤ ਹੋਵੇਗੀ। ਇਸ ਨਾਲ ਜੈਨੇਰਿਕ ਦਵਾਈਆਂ ਦੀ ਸਵੀਕ੍ਰਿਤੀ ਅਤੇ ਜਾਗਰੂਕਤਾ ਨੂੰ ਵੀ ਹੁਲਾਰਾ ਦੇਵੇਗਾ, ਜਿਸ ਨਾਲ ਸਿਹਤ ਸੰਭਾਲ਼ ‘ਤੇ ਸਮੁੱਚੇ ਖਰਚੇ ਵਿੱਚ ਕਮੀ ਆਵੇਗੀ।
ਪ੍ਰਧਾਨ ਮੰਤਰੀ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਵਿੱਚ 4,020 ਕਰੋੜ ਰੁਪਏ ਤੋਂ ਅਧਿਕ ਦੀਆਂ ਵਿਭਿੰਨ ਪਹਿਲਾਂ ਦਾ ਨੀਂਹ ਪੱਥਰ ਰੱਖਿਆ। ਘਰਾਂ ਤੱਕ ਪਾਈਪਡ ਨੈਚੁਰਲ ਗੈਸ (ਪੀਐੱਨਜੀ) ਪਹੁੰਚਾਉਣ ਅਤੇ ਵਪਾਰਕ ਤੇ ਉਦਯੋਗਿਕ ਖੇਤਰਾਂ ਨੂੰ ਸਵੱਛ ਊਰਜਾ ਵਿਕਲਪ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਪ੍ਰਧਾਨ ਮੰਤਰੀ, ਭਾਰਤ ਨੇ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਬਿਹਾਰ ਦੇ ਪੰਜ ਪ੍ਰਮੁੱਖ ਜ਼ਿਲ੍ਹਿਆਂ ਦਰਭੰਗਾ, ਮਧੁਬਨੀ, ਸੁਪੌਲ, ਸੀਤਾਮੜੀ ਅਤੇ ਸ਼ਿਵਹਰ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਨੈੱਟਵਰਕ ਦੇ ਵਿਕਾਸ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੀ ਬਰੌਨੀ ਰਿਫਾਇਨਰੀ ਦੀ ਬਿਟੁਮੇਨ ਮੈਨੂਫੈਕਚਰਿੰਗ ਯੂਨਿਟ ਦਾ ਨੀਂਹ ਪੱਥਰ ਵੀ ਰੱਖਿਆ, ਜੋ ਸਥਾਨਕ ਪੱਧਰ ‘ਤੇ ਬਿਟੁਮੇਨ ਦਾ ਉਤਪਾਦਨ ਕਰੇਗੀ, ਜਿਸ ਨਾਲ ਆਯਾਤਿਤ ਬਿਟੁਮੇਨ ‘ਤੇ ਨਿਰਭਰਤਾ ਘੱਟ ਕਰਨ ਵਿਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਵਿੱਚ 4,020 ਕਰੋੜ ਰੁਪਏ ਤੋਂ ਅਧਿਕ ਦੀਆਂ ਵਿਭਿੰਨ ਪਹਿਲਾਂ ਦਾ ਨੀਂਹ ਪੱਥਰ ਰੱਖਿਆ। ਘਰਾਂ ਤੱਕ ਪਾਈਪਡ ਨੈਚੁਰਲ ਗੈਸ (ਪੀਐੱਨਜੀ) ਪਹੁੰਚਾਉਣ ਅਤੇ ਵਪਾਰਕ ਤੇ ਉਦਯੋਗਿਕ ਖੇਤਰਾਂ ਨੂੰ ਸਵੱਛ ਊਰਜਾ ਵਿਕਲਪ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਪ੍ਰਧਾਨ ਮੰਤਰੀ, ਭਾਰਤ ਨੇ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਬਿਹਾਰ ਦੇ ਪੰਜ ਪ੍ਰਮੁੱਖ ਜ਼ਿਲ੍ਹਿਆਂ ਦਰਭੰਗਾ, ਮਧੁਬਨੀ, ਸੁਪੌਲ, ਸੀਤਾਮੜੀ ਅਤੇ ਸ਼ਿਵਹਰ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਨੈੱਟਵਰਕ ਦੇ ਵਿਕਾਸ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੀ ਬਰੌਨੀ ਰਿਫਾਇਨਰੀ ਦੀ ਬਿਟੁਮੇਨ ਮੈਨੂਫੈਕਚਰਿੰਗ ਯੂਨਿਟ ਦਾ ਨੀਂਹ ਪੱਥਰ ਵੀ ਰੱਖਿਆ, ਜੋ ਸਥਾਨਕ ਪੱਧਰ ‘ਤੇ ਬਿਟੁਮੇਨ ਦਾ ਉਤਪਾਦਨ ਕਰੇਗੀ, ਜਿਸ ਨਾਲ ਆਯਾਤਿਤ ਬਿਟੁਮੇਨ ‘ਤੇ ਨਿਰਭਰਤਾ ਘੱਟ ਕਰਨ ਵਿਚ ਮਦਦ ਮਿਲੇਗੀ।
Click here to read full text speech
दरभंगा AIIMS के निर्माण से बिहार के स्वास्थ्य क्षेत्र में बहुत बड़ा परिवर्तन आएगा। pic.twitter.com/OHVMAoo5YB
— PMO India (@PMOIndia) November 13, 2024
हमारी सरकार देश में स्वास्थ्य को लेकर होलिस्टिक अप्रोच के साथ काम कर रही है: PM @narendramodi pic.twitter.com/KEs5GlaJaY
— PMO India (@PMOIndia) November 13, 2024
हमने पाली भाषा को शास्त्रीय भाषा का दर्जा दिया है: PM @narendramodi pic.twitter.com/Atbr8fbMov
— PMO India (@PMOIndia) November 13, 2024