These projects will significantly improve the ease of living for the people and accelerate the region's growth : PM

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਮਰੇਲੀ ਵਿੱਚ 4,900 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਰੇਲ, ਸੜਕ, ਜਲ ਵਿਕਾਸ ਅਤੇ ਟੂਰਿਜ਼ਮ ਸੈਕਟਰਾਂ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਰਾਜ ਦੇ ਅਮਰੇਲੀ, ਜਾਮਨਗਰ, ਮੋਰਬੀ, ਦੇਵਭੂਮੀ ਦਵਾਰਕਾ, ਜੂਨਾਗੜ੍ਹ, ਪੋਰਬੰਦਰ, ਕੱਛ ਅਤੇ ਬੋਟਾਦ ਜ਼ਿਲ੍ਹਿਆਂ (Amreli, Jamnagar, Morbi, Devbhoomi Dwarka, Junagadh, Porbandar, Kachchh and Botad districts) ਦੇ ਨਾਗਰਿਕਾਂ ਨੂੰ ਲਾਭ ਹੋਵੇਗਾ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਧਨਤੇਰਸ ਅਤੇ ਦੀਵਾਲੀ (Dhanteras and Diwali) ਦੀ ਉਤਸਵ ਦੀ ਭਾਵਨਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਜਿੱਥੇ ਇਹ ਤਿਉਹਾਰ ਸੰਸਕ੍ਰਿਤੀ ਦਾ ਉਤਸਵ ਮਨਾਉਂਦੇ ਹਨ, ਉੱਥੇ ਵਿਕਾਸ ਕਾਰਜਾਂ ਵਿੱਚ ਜਾਰੀ ਪ੍ਰਗਤੀ ਭੀ ਉਤਨੀ ਹੀ ਮਹੱਤਵਪੂਰਨ ਹੈ। ਉਨ੍ਹਾਂ ਨੇ ਵਡੋਦਰਾ ਦੀ ਆਪਣੀ ਯਾਤਰਾ ਦਾ ਉਲੇਖ ਕਰਦੇ ਹੋਏ ਗੁਜਰਾਤ ਭਰ ਵਿੱਚ ਵਿਭਿੰਨ ਪ੍ਰਮੁੱਖ ਪ੍ਰੋਜੈਕਟਾਂ ਦੇ ਸਬੰਧ ਵਿੱਚ ਅਪਡੇਟ ਸਾਂਝੇ ਕੀਤੇ। ਵਡੋਦਰਾ ਵਿੱਚ ਉਨ੍ਹਾਂ ਨੇ ਭਾਰਤੀ ਵਾਯੂ ਸੈਨਾ ਦੇ ਲਈ ਭਾਰਤ ਵਿੱਚ ਨਿਰਮਿਤ ਏਅਰਕ੍ਰਾਫਟ ਦੇ ਉਤਪਾਦਨ ਦੇ ਲਈ ਸਮਰਪਿਤ ਭਾਰਤ ਦੀ ਪਹਿਲੀ ਫੈਕਟਰੀ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਅੱਜ ਪਹਿਲੇ ਅਮਰੇਲੀ ਵਿੱਚ ਭਾਰਤ ਮਾਤਾ ਸਰੋਵਰ (Bharat Mata Sarovar) ਦੇ ਉਦਘਾਟਨ ਦਾ ਉਲੇਖ ਕੀਤਾ ਅਤੇ ਕਿਹਾ ਕਿ ਇੱਥੇ ਪਾਣੀ, ਸੜਕ ਅਤੇ ਰੇਲਵੇ ਨਾਲ ਜੁੜੇ ਕਈ ਬੜੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਸੌਰਾਸ਼ਟਰ ਅਤੇ ਕੱਛ (Saurashtra and Kutch) ਵਿੱਚ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣਗੇ, ਖੇਤਰੀ ਵਿਕਾਸ ਨੂੰ ਗਤੀ ਦੇਣਗੇ, ਸਥਾਨਕ ਕਿਸਾਨਾਂ ਨੂੰ ਸਮ੍ਰਿੱਧ ਕਰਨਗੇ ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਸਿਰਜਣਗੇ। ਉਨ੍ਹਾਂ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਸਭ ਨੂੰ ਵਧਾਈਆਂ ਦਿੱਤੀਆਂ।


 

ਇਸ ਬਾਤ ਦਾ ਉਲੇਖ ਕਰਦੇ ਹੋਏ ਕਿ ਇਹ ਸੌਰਾਸ਼ਟਰ ਵਿੱਚ ਅਮਰੇਲੀ ਦੀ ਭੂਮੀ ਨੇ ਭਾਰਤ ਨੂੰ ਕਈ ਰਤਨ (many gems) ਦਿੱਤੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸਿਕ, ਸੱਭਿਆਚਾਰਕ, ਸਾਹਿਤਕ ਅਤੇ ਰਾਜਨੀਤਕ ਤੌਰ ‘ਤੇ, ਹਰ ਤਰ੍ਹਾਂ ਨਾਲ ਅਮਰੇਲੀ ਦਾ ਇੱਕ ਗੌਰਵਸ਼ਾਲੀ ਅਤੀਤ ਹੈ। ਉਨ੍ਹਾਂ ਨੇ ਕਿਹਾ ਕਿ ਅਮਰੇਲੀ ਸ਼੍ਰੀ ਯੋਗੀ ਜੀ ਮਹਾਰਾਜ ਅਤੇ ਭੋਜ ਭਗਤ ਦੇ ਨਾਲ-ਨਾਲ ਲੋਕ ਗਾਇਕ ਅਤੇ ਕਵੀ ਦੁਲਭੱਯਾ ਕਾਗ, ਕਲਾਪੀ ਜਿਹੇ ਕਵੀਆਂ, ਵਿਸ਼ਵ ਪ੍ਰਸਿੱਧ ਜਾਦੂਗਰ ਕੇ. ਲਾਲ ਅਤੇ ਆਧੁਨਿਕ ਕਵਿਤਾ ਦੇ ਲੀਡਰ ਰਮੇਸ਼ ਪਾਰੇਖ (Shri Yogiji Maharaj and Bhoja Bhagat as well as folk singer and poet Dulabhayya Kag, poets like Kalapi, world-famous magician, K Lal and the leader of modern poetry, Ramesh Parekh) ਦੀ ਕਰਮਭੂਮੀ (karmabhoomi) ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੇਲੀ ਨੇ ਗੁਜਰਾਤ ਨੂੰ ਪਹਿਲਾ ਮੁੱਖ ਮੰਤਰੀ ਸ਼੍ਰੀ ਜੀਵਰਾਜ ਮਹਿਤਾ ਜੀ (Shri Jivraj Mehta ji) ਭੀ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਮਰੇਲੀ ਦੇ ਬੱਚਿਆਂ ਨੇ ਸਮਾਜ ਵਿੱਚ ਬੜਾ ਯੋਗਦਾਨ ਦੇ ਕੇ ਕਾਰੋਬਾਰ ਜਗਤ (business world) ਵਿੱਚ ਭੀ ਬੜਾ ਨਾਮ ਕਮਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਰੰਪਰਾ ਨੂੰ ਢੋਲਕੈਯਾ ਪਰਿਵਾਰ (Dholkaiya Family) ਨੇ ਮਜ਼ਬੂਤ ਕੀਤਾ ਹੈ, ਜੋ ਗੁਜਰਾਤ ਸਰਕਾਰ ਦੀਆਂ ਜਲ ਸੰਭਾਲ਼ ਨਾਲ ਸਬੰਧਿਤ 80/20 ਯੋਜਨਾਵਾਂ ਨਾਲ ਜੁੜਿਆ ਸੀ। ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਪਿਛਲੇ ਢਾਈ ਦਹਾਕਿਆਂ ਦੇ ਨਿਰੰਤਰ ਪ੍ਰਯਾਸਾਂ ਦੇ ਕਾਰਨ ਪਰਿਵਰਤਨ ਬਿਲਕੁਲ ਸਪਸ਼ਟ ਹਨ।

 

ਪ੍ਰਧਾਨ ਮੰਤਰੀ ਨੇ ਪਾਣੀ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਖਾਸ ਕਰਕੇ ਗੁਜਰਾਤ ਅਤੇ ਸੌਰਾਸ਼ਟਰ ਦੇ ਲੋਕਾਂ ਦੇ ਲਈ, ਜੋ ਲੰਬੇ ਸਮੇਂ ਤੋਂ ਪਾਣੀ ਨਾਲ ਸਬੰਧਿਤ ਚੁਣੌਤੀਆਂ (water-related challenges) ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਇਸ ਅਤੀਤ ਨੂੰ ਯਾਦ ਕੀਤਾ ਜਦੋਂ ਸੌਰਾਸ਼ਟਰ ਪਾਣੀ ਦੀ ਕਮੀ ਦੇ ਕਾਰਨ ਪਲਾਇਨ ਦੇ ਲਈ ਜਾਣਿਆ ਜਾਂਦਾ ਸੀ ਅਤੇ ਕਿਹਾ, “ਅੱਜ, ਸਥਿਤੀ ਬਦਲ ਗਈ ਹੈ। ਹੁਣ, ਨਰਮਦਾ ਦਾ ਪਾਣੀ ਪਿੰਡਾਂ ਤੱਕ ਪਹੁੰਚ ਗਿਆ ਹੈ।” ਉਨ੍ਹਾਂ ਨੇ ਜਲਸੰਚਯ (Jalsanchay) ਅਤੇ ਸੌਨੀ ਯੋਜਨਾ (Sauni scheme) ਜਿਹੀਆਂ ਸਰਕਾਰੀ ਪਹਿਲਾਂ (government initiatives) ਦੀ ਸ਼ਲਾਘਾ ਕੀਤੀ। ਇਨ੍ਹਾਂ ਪਹਿਲਾਂ ਨੇ ਭੂਜਲ ਦੇ ਪੱਧਰ ਵਿੱਚ ਕਾਫੀ ਵਾਧਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਦੀਆਂ ਦੇ ਗਹਿਰੀਕਰਣ ਅਤੇ ਚੈੱਕ ਡੈਮ ਦੇ ਨਿਰਮਾਣ ਨਾਲ ਹੜ੍ਹ ਦੀ ਸਮੱਸਿਆ ਨਾਲ ਨਿਪਟਿਆ ਜਾ ਸਕਦਾ ਹੈ ਅਤੇ ਵਰਖਾ ਦੇ ਜਲ ਦਾ ਭੀ ਪ੍ਰਭਾਵੀ ਢੰਗ ਨਾਲ ਭੰਡਾਰਣ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਸਪਾਸ ਦੇ ਖੇਤਰਾਂ ਵਿੱਚ ਪੇਅਜਲ ਨਾਲ ਸਬੰਧਿਤ ਸਮੱਸਿਆਵਾਂ ਦਾ ਭੀ ਸਮਾਧਾਨ ਕੀਤਾ ਜਾਵੇਗਾ, ਜਿਸ ਨਾਲ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਪਿਛਲੇ ਦੋ ਦਹਾਕਿਆਂ ਦੇ ਦੌਰਾਨ ਹਰ ਘਰ ਅਤੇ ਖੇਤ ਤੱਕ ਪਾਣੀ ਪਹੁੰਚਾਉਣ ਦੀ ਦਿਸ਼ਾ ਵਿੱਚ ਗੁਜਰਾਤ ਦੀ ਜ਼ਿਕਰਯੋਗ ਪ੍ਰਗਤੀ ‘ਤੇ ਪ੍ਰਕਾਸ਼ ਪਾਇਆ, ਜੋ ਪੂਰੇ ਦੇਸ਼ ਦੇ ਲਈ ਇੱਕ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਹਰ ਕੋਣੇ ਤੱਕ ਪਾਣੀ ਪਹੁੰਚਾਉਣ ਦੇ ਲਈ ਰਾਜ ਸਰਕਾਰ ਦੇ ਨਿਰੰਤਰ ਪ੍ਰਯਾਸ ਜਾਰੀ ਹਨ ਅਤੇ ਅੱਜ ਦੇ ਪ੍ਰੋਜੈਕਟਾਂ ਨਾਲ ਉਸ ਖੇਤਰ ਦੇ ਲੱਖਾਂ ਲੋਕਾਂ ਨੂੰ ਹੋਰ ਅਧਿਕ ਲਾਭ ਹੋਵੇਗਾ। ਸ਼੍ਰੀ ਮੋਦੀ ਨੇ ਦੱਸਿਆ ਕਿ ਨਵਦਾ-ਚਾਵੰਡ ਬਲਕ ਪਾਇਪਲਾਇਨ ਪ੍ਰੋਜੈਕਟ (Navda-Chavand Bulk Pipeline project) ਨਾਲ ਅਮਰੇਲੀ, ਬੋਟਾਦ, ਜੂਨਾਗੜ੍ਹ, ਰਾਜਕੋਟ ਅਤੇ ਪੋਰਬੰਦਰ ਜਿਹੇ ਜ਼ਿਲ੍ਹਿਆਂ (districts like Amreli, Botad, Junagadh, Rajkot, and Porbandar) ਨੂੰ ਪ੍ਰਭਾਵਿਤ ਕਰਨ ਵਾਲੇ ਲਗਭਗ 1,300 ਪਿੰਡਾਂ ਅਤੇ 35 ਤੋਂ ਅਧਿਕ ਸ਼ਹਿਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨਾਲ ਇਨ੍ਹਾਂ ਖੇਤਰਾਂ ਵਿੱਚ ਹਰ ਦਿਨ 30 ਕਰੋੜ ਲੀਟਰ ਅਤਿਰਿਕਤ ਪਾਣੀ ਦੀ ਸਪਲਾਈ ਹੋਵੇਗੀ। ਪਾਸਵੀ ਸਮੂਹ ਸੌਰਾਸ਼ਟਰ ਖੇਤਰੀ ਜਲ ਸਪਲਾਈ ਯੋਜਨਾ (Pasvi Group Saurashtra Regional Water Supply Scheme) ਦੇ ਦੂਸਰੇ ਪੜਾਅ ਦਾ ਨੀਂਹ ਪੱਥਰ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਤਲਾਜਾ, ਮਹੁਵਾ ਅਤੇ ਪਾਲੀਪਤਾਨਾ ਤਾਲੁਕਾ (Talaja, Mahuva, and Palitana talukas) ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਉਨ੍ਹਾਂ ਨੇ ਦੱਸਿਆ, “ਇੱਕ ਵਾਰ ਪੂਰਾ ਹੋ ਜਾਣ ‘ਤੇ, ਲਗਭਗ 100 ਪਿੰਡਾਂ ਨੂੰ ਇਸ ਪ੍ਰੋਜੈਕਟ ਨਾਲ ਸਿੱਧਾ ਲਾਭ ਹੋਵੇਗਾ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਇਹ ਜਲ ਪ੍ਰੋਜੈਕਟ ਜਨਤਕ ਭਾਗੀਦਾਰੀ (public participation) ਦੇ ਨਾਲ ਸਰਕਾਰ ਅਤੇ ਸਮਾਜ ਦੇ ਦਰਮਿਆਨ ਸਹਿਯੋਗਾਤਮਕ ਸ਼ਕਤੀ ਦੀ ਉਦਾਹਰਣ ਪੇਸ਼ ਕਰਦੇ ਹਨ। ਉਨ੍ਹਾਂ ਨੇ ਹਰੇਕ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ 75 ਅੰਮ੍ਰਿਤ ਸਰੋਵਰਾਂ (Amrit Sarovars) ਦੇ ਨਿਰਮਾਣ ਦੇ ਮਾਧਿਅਮ ਨਾਲ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਜਲ ਸੰਭਾਲ਼ ਪਹਿਲ ਨਾਲ ਜੋੜਨ ਦੀ ਸਫ਼ਲਤਾ ‘ਤੇ ਪ੍ਰਕਾਸ਼ ਪਾਇਆ। ਸ਼੍ਰੀ ਮੋਦੀ ਨੇ ਪਿੰਡਾਂ ਵਿੱਚ 60,000 ਅੰਮ੍ਰਿਤ ਸਰੋਵਰਾਂ (Amrit Sarovars) ਦੇ ਨਿਰਮਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ, ਜੋ ਭਾਵੀ ਪੀੜ੍ਹੀਆਂ ਦੇ ਲਈ ਇੱਕ ਵਿਰਾਸਤ ਛੱਡਣਗੇ। ਉਨ੍ਹਾਂ ਨੇ ਸ਼੍ਰੀ ਸੀ. ਆਰ. ਪਾਟਿਲ (Shri C R Patil) ਦੀ ਅਗਵਾਈ ਵਿੱਚ ਗਤੀ ਪਕੜ ਰਹੇ ‘ਕੈਚ ਦ ਰੇਨ’ ਅਭਿਯਾਨ (Catch the Rain campaign) ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਅਭਿਯਾਨ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਜਿਹੇ ਰਾਜਾਂ ਵਿੱਚ ਮਹੱਤਵਪੂਰਨ ਪ੍ਰਗਤੀ ਕਰ ਰਿਹਾ ਹੈ, ਜਿੱਥੇ ਸਮੁਦਾਇਕ ਭਾਗੀਦਾਰੀ ਦੇ ਜ਼ਰੀਏ ਹਜ਼ਾਰਾਂ ਰੀਚਾਰਜ ਖੂਹਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਆਪਣੇ ਜੱਦੀ ਪਿੰਡਾਂ ਵਿੱਚ ਰੀਚਾਰਜ ਖੂਹ ਬਣਾਉਣ ਦੇ ਲਈ ਅੱਗੇ ਆਉਣ ਵਾਲੇ ਲੋਕਾਂ ਦੇ ਉਤਸ਼ਾਹ ਨੂੰ ਭੀ ਸਵੀਕਾਰ ਕੀਤਾ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕਿਵੇਂ ਇਹ ਪਹਿਲ ਪਿੰਡਾਂ ਅਤੇ ਖੇਤਾਂ ਵਿੱਚ ਸਥਾਨਕ ਜਲ ਦਾ ਪ੍ਰਤੀਧਾਰਨ ਸੁਨਿਸ਼ਚਿਤ ਕਰਦੀ ਹੈ। ਉਨ੍ਹਾਂ ਨੇ ਅੱਜ ਸੈਂਕੜੋਂ ਪ੍ਰੋਜੈਕਟਾਂ ਦੀ ਸ਼ੁਰੂਆਤ ਦਾ ਉਲੇਖ ਕੀਤਾ, ਜਿਨ੍ਹਾਂ ਦਾ ਉਦੇਸ਼ ਜਲ ਸੰਭਾਲ਼ (water conservation) ਦੇ ਜ਼ਰੀਏ ਖੇਤੀਬਾੜੀ ਅਤੇ ਪਸ਼ੂਧਨ (agriculture and livestock) ਨੂੰ ਹੁਲਾਰਾ ਦੇਣਾ ਹੈ।

 

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਹੁਣ ਅਧਿਕ ਪਾਣੀ ਦੀ ਉਪਲਬਧਤਾ ਦੇ ਕਾਰਨ ਖੇਤੀ ਅਸਾਨ ਹੋ ਗਈ ਹੈ ਅਤੇ ਨਰਮਦਾ ਦੇ ਪਾਣੀ ਨਾਲ ਹੁਣ ਅਮਰੇਲੀ ਵਿੱਚ ਤਿੰਨ ਮੌਸਮ ਦੀ ਖੇਤੀ (three-season farming) ਸੰਭਵ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਅਮਰੇਲੀ ਜ਼ਿਲ੍ਹਾ ਖੇਤੀ ਦੇ ਖੇਤਰ ਵਿੱਚ ਮੋਹਰੀ  ਬਣ ਕੇ ਉੱਭਰਿਆ ਹੈ।” ਉਨ੍ਹਾਂ ਨੇ ਕਿਹਾ ਕਿ ਕਪਾਹ, ਮੂੰਗਫਲੀ, ਤਿਲ ਅਤੇ ਬਾਜਰਾ (cotton, groundnut, sesame and millet) ਜਿਹੀਆਂ ਫਸਲਾਂ ਦੀ ਖੇਤੀ ਨੂੰ ਹੁਲਾਰਾ ਮਿਲ ਰਿਹਾ ਹੈ ਅਤੇ ਅਮਰੇਲੀ ਦੇ ਗੌਰਵ, ਕੇਸਰ ਅੰਬ (Amreli's pride, Kesar mango) ਨੂੰ ਜੀ ਆਈ ਟੈਗ (GI tag) ਹਾਸਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੀਆਈ ਟੈਗ ਦੇ ਦਰਜੇ (GI tag status) ਦਾ ਮਤਲਬ ਹੈ ਕਿ ਅਮਰੇਲੀ ਦੀ ਪਹਿਚਾਣ (Amreli’s identity) ਕੇਸਰ ਅੰਬ (Kesar mango) ਨਾਲ ਜੁੜੀ ਹੈ, ਚਾਹੇ ਉਹ ਦੁਨੀਆ ਵਿੱਚ ਕਿਤੇ ਭੀ ਵੇਚਿਆ ਜਾਵੇ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਭੀ ਜ਼ੋਰ ਦਿੱਤਾ ਕਿ ਅਮਰੇਲੀ ਤੇਜ਼ੀ ਨਾਲ ਕੁਦਰਤੀ ਖੇਤੀ ਦੇ ਇੱਕ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਉੱਭਰ  ਰਿਹਾ ਹੈ ਅਤੇ ਦੇਸ਼ ਦੀ ਪਹਿਲੀ ਕੁਦਰਤੀ ਖੇਤੀ ਯੂਨੀਵਰਸਿਟੀ (country's first Natural Farming University) ਹਲੋਲ (Halol) ਵਿੱਚ ਬਣਾਈ ਜਾ ਰਹੀ ਹੈ। ਉਨ੍ਹਾ ਨੇ ਕਿਹਾ ਕਿ ਇਸ ਯੂਨੀਵਰਸਿਟੀ ਦੇ ਤਹਿਤ, ਅਮਰੇਲੀ ਨੂੰ ਗੁਜਰਾਤ ਦਾ ਪਹਿਲਾ ਕੁਦਰਤੀ ਖੇਤੀ ਨਾਲ ਸਬੰਧਿਤ ਕਾਲਜ (Gujarat's first Natural Farming College) ਮਿਲਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਯਾਸ ਇਹ ਸੁਨਿਸ਼ਚਿਤ ਕਰਨਾ ਹੈ ਕਿ ਅਧਿਕ ਤੋਂ ਅਧਿਕ ਕਿਸਾਨ ਪਸ਼ੂਪਾਲਣ ਵਿੱਚ ਸ਼ਾਮਲ ਹੋਣ ਅਤੇ ਕੁਦਰਤੀ ਖੇਤੀ ਨਾਲ ਭੀ ਲਾਭਵੰਦ ਹੋਣ। ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਹਾਲ ਦੇ ਵਰ੍ਹਿਆਂ ਵਿੱਚ ਅਮਰੇਲੀ ਦੇ ਡੇਅਰੀ ਉਦਯੋਗ ਨੇ ਕਾਫੀ ਪ੍ਰਗਤੀ ਕੀਤੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਕੇਵਲ ਸਰਕਾਰ ਅਤੇ ਸਹਿਕਾਰੀ ਸਭਾਵਾਂ (government and cooperatives) ਦੇ ਸੰਯੁਕਤ ਪ੍ਰਯਾਸਾਂ ਦੇ ਕਾਰਨ ਹੀ ਸੰਭਵ ਹੋਇਆ ਹੈ। ਵਰ੍ਹੇ 2007 ਵਿੱਚ ਅਮਰ ਡੇਅਰੀ (Amar Dairy) ਦੀ ਸਥਾਪਨਾ ਨੂੰ ਯਾਦ ਕਰਦੇ ਹੋਏ ਜਦੋਂ 25 ਪਿੰਡਾਂ ਦੀ ਸਹਿਕਾਰੀ ਸਭਾਵਾਂ ਉਸ ਨਾਲ ਜੁੜੀਆਂ ਸਨ, ਸ਼੍ਰੀ ਮੋਦੀ ਨੇ ਕਿਹਾ, “ਅੱਜ 700 ਤੋਂ ਅਧਿਕ ਸਹਿਕਾਰੀ ਸਭਾਵਾਂ ਅਮਰ ਡੇਅਰੀ (Amar Dairy)  ਨਾਲ ਜੁੜੀਆਂ ਹਨ ਅਤੇ ਹਰ ਦਿਨ ਲਗਭਗ 1.25 ਲੱਖ ਲੀਟਰ ਦੁੱਧ ਇਕੱਤਰ ਕੀਤਾ ਜਾ ਰਿਹਾ ਹੈ।”

 

ਮਿੱਠੀ ਕ੍ਰਾਂਤੀ (sweet revolution) ਦੇ ਕਾਰਨ ਅਮਰੇਲੀ ਦੀ ਪ੍ਰਸਿੱਧੀ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸ਼ਹਿਦ ਉਤਪਾਦਨ ਨੇ ਕਿਸਾਨਾਂ ਨੂੰ ਆਮਦਨ ਦਾ ਇੱਕ ਅਤਿਰਿਕਤ ਸਰੋਤ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੇਲੀ ਦੇ ਸੈਂਕੜੇ ਕਿਸਾਨਾਂ ਨੇ ਮਧੂਮੱਖੀ ਪਾਲਣ (beekeeping) ਦੀ ਟ੍ਰੇਨਿੰਗ ਲੈਣ ਦੇ ਬਾਅਦ ਸ਼ਹਿਦ ਨਾਲ ਸਬੰਧਿਤ ਕਾਰੋਬਾਰ ਸ਼ੁਰੂ ਕੀਤੇ ਹਨ।

 

ਬਿਜਲੀ ਦੇ ਬਿਲਾਂ ਨੂੰ ਖ਼ਤਮ ਕਰਨ ਅਤੇ ਹਰੇਕ ਪਰਿਵਾਰ ਦੇ ਲਈ 25,000 ਰੁਪਏ ਤੋਂ ਲੈ ਕੇ 30,000 ਰੁਪਏ ਦੀ ਵਾਰਸ਼ਿਕ ਬੱਚਤ ਸੁਨਿਸ਼ਚਿਤ ਕਰਦੇ ਹੋਏ ਬਿਜਲੀ ਤੋਂ ਆਮਦਨ ਉਤਪੰਨ ਕਰਨ ਨਾਲ ਸਬੰਧਿਤ ਪ੍ਰਧਾਨ ਮੰਤਰੀ ਸੂਰਯ ਗੜ੍ਹ ਯੋਜਨਾ (PM Surya Garh Yojana) ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਦੇ ਲਾਗੂਕਰਨ ਦੇ ਕੁਝ ਹੀ ਮਹੀਨਿਆਂ ਬਾਅਦ ਪੂਰੇ ਗੁਜਰਾਤ ਵਿੱਚ ਛੱਤਾਂ ‘ਤੇ ਲਗਭਗ 200,000 ਸੌਰ ਪੈਨਲ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਅਮਰੇਲੀ ਜ਼ਿਲ੍ਹਾ ਸੌਰ ਊਰਜਾ ਦੇ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਿਸ ਦੀ ਉਦਾਹਰਣ ਦੁਧਾਲਾ ਪਿੰਡ (Dudhala village) ਹੈ, ਜਿੱਥੇ ਸੈਂਕੜੇ ਘਰਾਂ ਵਿੱਚ ਸੌਰ ਪੈਨਲ ਲਗੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਸਦਕਾ, ਇਹ ਪਿੰਡ ਬਿਜਲੀ ਬਿਲ ਵਿੱਚ ਪ੍ਰਤੀ ਮਹੀਨੇ ਲਗਭਗ 75,000 ਰੁਪਏ ਦੀ  ਬੱਚਤ  ਕਰ ਰਿਹਾ ਹੈ ਅਤੇ ਹਰੇਕ ਘਰ ਨੂੰ 4,000 ਰੁਪਏ ਦੀ ਵਾਰਸ਼ਿਕ ਬੱਚਤ ਦਾ ਲਾਭ ਮਿਲ ਰਿਹਾ ਹੈ।” ਉਨ੍ਹਾਂ ਨੇ ਕਿਹਾ, “ਦੁਧਾਲਾ (Dudhala) ਤੇਜ਼ੀ ਨਾਲ ਅਮਰੇਲੀ ਦਾ ਪਹਿਲਾ ਸੌਰ ਪਿੰਡ (Amreli's first solar village) ਬਣਨ ਦੀ ਤਰਫ਼ ਅੱਗੇ ਵਧ ਰਿਹਾ ਹੈ।”

 

ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਸੌਰਾਸ਼ਟਰ ਕਈ ਪਵਿੱਤਰ ਸਥਲਾਂ ਅਤੇ ਆਸਥਾ ਨਾਲ ਜੁੜੇ ਸਥਾਨਾਂ (sacred sites and places of faith) ਦੀ ਮੇਜ਼ਬਾਨੀ ਕਰਨ ਵਾਲਾ ਟੂਰਿਜ਼ਮ ਦਾ ਇੱਕ ਮਹੱਤਵਪੂਰਨ ਕੇਂਦਰ ਹੈ, ਪ੍ਰਧਾਨ ਮੰਤਰੀ ਨੇ ਟੂਰਿਸਟਾਂ ਦੇ ਆਕਰਸ਼ਣ ਦੇ ਇੱਕ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਸਰਦਾਰ ਸਰੋਵਲ ਬੰਨ੍ਹ (Sardar Sarovar Dam) ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਸਰਦਾਰ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਨੂੰ ਦੇਖਣ ਦੇ ਲਈ 50 ਲੱਖ ਤੋਂ ਜ਼ਿਆਦਾ ਟੂਰਿਸਟ ਆਏ ਸਨ। ਉਨ੍ਹਾਂ ਨੇ ਸਰਦਾਰ ਸਾਹਬ ਦੀ ਜਯੰਤੀ (Sardar Saheb’s Jayanti) ਦੇ ਲਈ ਦੋ ਦਿਨਾਂ ਵਿੱਚ ਇਸ ਸਥਲ ਦਾ ਦੌਰਾ ਕਰਨ ਅਤੇ ਰਾਸ਼ਟਰੀਯ ਏਕਤਾ ਪਰੇਡ (Rashtriya Ekta Parade) ਦੇਖਣ ਦੀ ਬਾਤ ਕਹੀ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕਰਲੀ ਰੀਚਾਰਜ ਜਲਭੰਡਾਰ (Kerly Recharge Reservoir) ਆਉਣ ਵਾਲੇ ਸਮੇਂ ਵਿੱਚ ਈਕੋ-ਟੂਰਿਜ਼ਮ ਦਾ ਇੱਕ ਪ੍ਰਮੁੱਖ ਕੇਂਦਰ (major centre of eco-tourism) ਬਣੇਗਾ ਅਤੇ ਅਡਵੈਂਚਰ ਟੂਰਿਜ਼ਮ ਨੂੰ ਕਾਫੀ ਹੁਲਾਰਾ ਮਿਲੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਕਰਲੀ ਪੰਛੀ ਰੱਖ (Kerly Bird Sanctuary) ਨੂੰ ਦੁਨੀਆ ਵਿੱਚ ਇੱਕ ਨਵੀਂ ਪਹਿਚਾਣ ਭੀ ਦੇਵੇਗੀ।

 

ਗੁਜਰਾਤ ਦੀ ਲੰਬੀ ਤਟਰੇਖਾ ‘ਤੇ ਪ੍ਰਕਾਸ਼ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਵਿਰਾਸਤ ਦੀ ਸੰਭਾਲ਼ ਦੇ ਨਾਲ-ਨਾਲ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ, ਮੱਛੀਪਾਲਣ ਅਤੇ ਬੰਦਰਗਾਹਾਂ ਨਾਲ ਸਬੰਧਿਤ ਸਦੀਆਂ ਪੁਰਾਣੀ ਵਿਰਾਸਤ ਨੂੰ ਪੁਨਰਜੀਵਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਰਕਾਰ ਦੁਆਰਾ ਲੋਥਲ ਵਿੱਚ ਰਾਸ਼ਟਰੀ ਸਮੁੰਦਰੀ ਵਿਰਾਸਤ ਪਰਿਸਰ (National Maritime Heritage Complex in Lothal) ਦੇ ਨਿਰਮਾਣ ਨੂੰ ਮਨਜ਼ੂਰੀ ਦੇਣ ਦਾ ਉਲੇਖ ਕੀਤਾ ਅਤੇ ਕਿਹਾ ਕਿ ਇਹ ਕਦਮ ਦੇਸ਼ ਅਤੇ ਦੁਨੀਆ ਨੂੰ ਭਾਰਤ ਦੀ ਗੌਰਵਸ਼ਾਲੀ ਸਮੁੰਦਰੀ ਵਿਰਾਸਤ ਨਾਲ ਪਰੀਚਿਤ ਕਰਾਵੇਗਾ ਅਤੇ ਪ੍ਰੇਰਿਤ ਕਰੇਗਾ।

 

ਸ਼੍ਰੀ ਮੋਦੀ ਨੇ ਕਿਹਾ, “ਸਾਡਾ ਪ੍ਰਯਾਸ ਹੈ ਕਿ ਸਮੁੰਦਰ ਦਾ ਨੀਲਾ ਪਾਣੀ ਨੀਲੀ ਕ੍ਰਾਂਤੀ ਨੂੰ ਗਤੀ ਦੇਵੇ।” ਉਨ੍ਹਾਂ ਨੇ ਕਿਹਾ ਕਿ ਬੰਦਰਗਾਹ ਅਧਾਰਿਤ ਵਿਕਾਸ (Port-led development) ਨਾਲ ਵਿਕਸਿਤ ਭਾਰਤ ਦਾ ਸੰਕਲਪ ਮਜ਼ਬੂਤ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਾਫਰਾਬਾਦ, ਸ਼ਿਯਾਲਬੇਟ (Jafrabad, Shiyalbet) ਵਿੱਚ ਮਛੇਰਿਆਂ ਦੇ ਲਈ ਬਿਹਤਰ ਬੁਨਿਆਦੀ ਢਾਂਚੇ ਦਾ ਵਿਸਤਾਰ ਕੀਤਾ ਜਾ ਰਿਹਾ ਹੈ; ਜਦਕਿ ਅਮਰੇਲੀ ਵਿੱਚ ਪੀਪਾਵਾਵ ਬੰਦਰਗਾਹ (Pipavav port) ਦੇ ਆਧੁਨਿਕੀਕਰਣ ਨੇ 10 ਲੱਖ ਤੋਂ ਅਧਿਕ ਕੰਟਨੇਰਾਂ ਅਤੇ ਹਜ਼ਾਰਾਂ ਵਾਹਨਾਂ ਨੂੰ ਸੰਭਾਲਣ ਦੀ ਸਮਰੱਥਾ ਦੇ ਨਾਲ-ਨਾਲ ਅੱਜ ਹਜ਼ਾਰਾਂ ਲੋਕਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਸਿਰਜੇ ਹਨ। ਸ਼੍ਰੀ ਮੋਦੀ ਨੇ ਪੀਪਾਵਾਵ ਬੰਦਰਗਾਹ (Pipavav port) ਅਤੇ ਗੁਜਰਾਤ ਦੇ ਐਸੀ ਹਰ ਬੰਦਰਗਾਹ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਦੇ ਸਰਕਾਰ ਦੇ ਪ੍ਰਯਾਸ ‘ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਇਸ ਬਾਤ ਨੂੰ ਦੁਹਰਾਇਆ ਕਿ ਗ਼ਰੀਬਾਂ ਦੇ ਲਈ ਪੱਕੇ ਘਰ (pucca homes), ਬਿਜਲੀ, ਸੜਕ, ਰੇਲਵੇ, ਹਵਾਈ ਅੱਡੇ ਅਤੇ ਗੈਸ ਪਾਇਪਲਾਇਨ ਜਿਹੇ ਬੁਨਿਆਦੀ ਢਾਂਚੇ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਲਈ ਜ਼ਰੂਰੀ ਹਨ। ਉਨ੍ਹਾਂ ਨੇ ਇਸ ਬਾਤ ਦੀ ਪੁਸ਼ਟੀ ਕੀਤੀ ਕਿ ਸਰਕਾਰ ਆਪਣੇ ਤੀਸਰੇ ਕਾਰਜਕਾਲ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸੌਰਾਸ਼ਟਰ ਵਿੱਚ ਬਿਹਤਰ ਬੁਨਿਆਦੀ ਢਾਂਚਾ ਕਨੈਕਟਿਵਿਟੀ ਦੇ ਲਾਭਾਂ ਨੇ ਉਦਯੋਗਿਕ ਵਿਕਾਸ ਨੂੰ ਕਾਫੀ ਹੁਲਾਰਾ ਦਿੱਤਾ ਹੈ। ਉਨ੍ਹਾਂ ਨੇ ਕਿਹਾ, “ਰੋ-ਰੋ ਫੈਰੀ ਸੇਵਾ (ro-ro ferry service) ਦੀ ਸ਼ੁਰੂਆਤ ਨਾਲ ਸੌਰਾਸ਼ਟਰ ਅਤੇ ਸੂਰਤ ਦੇ ਦਰਮਿਆਨ ਕਨੈਕਟਿਵਿਟੀ ਸਰਲ ਹੋ ਗਈ ਹੈ ਅਤੇ ਹਾਲ ਦੇ ਵਰ੍ਹਿਆਂ ਵਿੱਚ 7 ਲੱਖ ਤੋਂ ਅਧਿਕ ਲੋਕ ਇਸ ਨਾਲ ਲਾਭਵੰਦ ਹੋਏ ਹਨ। ਇੱਕ ਲੱਖ ਤੋਂ ਅਧਿਕ ਕਾਰਾਂ ਅਤੇ 75,000 ਤੋਂ ਅਧਿਕ ਟਰੱਕਾਂ ਅਤੇ ਬੱਸਾਂ ਨੂੰ ਟ੍ਰਾਂਸਪੋਰਟ ਕੀਤਾ ਗਿਆ ਹੈ, ਜਿਸ ਨਾਲ ਸਮੇਂ ਅਤੇ ਧਨ ਦੋਨਾਂ ਦੀ ਬੱਚਤ ਹੋਈ ਹੈ।”

 

ਪ੍ਰਧਾਨ ਮੰਤਰੀ ਨੇ ਜਾਮਨਗਰ ਤੋਂ ਅੰਮ੍ਰਿਤਸਰ-ਬਠਿੰਡਾ ਤੱਕ ਆਰਥਿਕ ਗਲਿਆਰੇ (economic corridor from Jamnagar to Amritsar-Bhatinda) ਦੇ ਨਿਰਮਾਣ ਵਿੱਚ ਤੇਜ਼ੀ ਨਾਲ ਪ੍ਰਗਤੀ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ, “ਇਸ ਪ੍ਰੋਜੈਕਟ ਨਾਲ ਗੁਜਰਾਤ ਤੋਂ ਪੰਜਾਬ ਤੱਕ ਸਾਰੇ ਰਾਜਾਂ ਨੂੰ ਲਾਭ ਹੋਵੇਗਾ। ਅੱਜ ਸੜਕ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਨਾਲ ਜਾਮਨਗਰ ਅਤੇ ਮੋਰਬੀ ਜਿਹੇ ਪ੍ਰਮੁੱਖ ਉਦਯੋਗਿਕ ਕੇਂਦਰਾਂ (major industrial centers like Jamnagar and Morbi) ਦੇ ਲਈ ਕਨੈਕਟਿਵਿਟੀ ਬਿਹਤਰ ਹੋਵੇਗੀ, ਸੀਮਿੰਟ ਫੈਕਟਰੀਆਂ ਤੱਕ ਸੁਗਮਤਾ ਵਧੇਗੀ ਅਤੇ ਨਾਲ ਹੀ ਸੋਮਨਾਥ ਅਤੇ ਦਵਾਰਕਾ ਦੇ ਲਈ ਅਸਾਨ ਤੀਰਥਯਾਤਰਾ (easier pilgrimages to Somnath and Dwarka) ਦੀ ਸੁਵਿਧਾ ਮਿਲੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਕੱਛ ਵਿੱਚ ਰੇਲਵੇ ਕਨੈਕਟਿਵਿਟੀ ਦੇ ਵਿਸਤਾਰ ਨਾਲ ਸੌਰਾਸ਼ਟਰ ਅਤੇ ਕੱਛ (Saurashtra and Kutch) ਵਿੱਚ ਟੂਰਿਜ਼ਮ ਅਤੇ ਉਦਯੋਗੀਕਰਣ ਨੂੰ ਹੋਰ ਮਜ਼ਬੂਤੀ ਮਿਲੇਗੀ।”

 

ਪ੍ਰਧਾਨ ਮੰਤਰੀ ਨੇ ਕਿਹਾ, “ਜਿਵੇਂ-ਜਿਵੇਂ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਦੁਨੀਆ ਵਿੱਚ ਭਾਰਤ ਦਾ ਗੌਰਵ ਭੀ ਲਗਾਤਾਰ ਵਧਦਾ ਜਾ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਭਾਰਤ ਨੂੰ ਨਵੇਂ ਪਰਿਪੇਖ ਵਿੱਚ ਦੇਖ ਰਹੀ ਹੈ, ਭਾਰਤ ਦੀਆਂ ਸਮਰੱਥਾਵਾਂ ਪਹਿਚਾਣ ਰਹੀ ਹੈ ਅਤੇ ਭਾਰਤ ਦੀ ਬਾਤ ਨੂੰ ਗੰਭੀਰਤਾ ਨਾਲ ਸੁਣ ਰਹੀ ਹੈ।” ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਇਨ੍ਹੀਂ ਦਿਨੀਂ ਹਰ ਕੋਈ ਭਾਰਤ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕਰ ਰਿਹਾ ਹੈ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਵਿੱਚ ਗੁਜਰਾਤ ਦੀ ਬਹੁਤ ਬੜੀ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਭਾਰਤ ਦੇ ਹਰ ਸ਼ਹਿਰ ਅਤੇ ਪਿੰਡ ਵਿੱਚ ਕਿਤਨੀਆਂ ਸੰਭਾਵਨਾਵਾਂ ਹਨ। ਰੂਸ ਵਿੱਚ ਆਯੋਜਿਤ ਬ੍ਰਿਕਸ ਕਾਨਫਰੰਸ (BRICS conference) ਵਿੱਚ ਹਿੱਸਾ ਲੈਣ ਲਈ ਆਪਣੀ ਹਾਲੀਆ ਯਾਤਰਾ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਹਰ ਕੋਈ ਭਾਰਤ ਨਾਲ ਜੁੜਨਾ ਅਤੇ ਨਿਵੇਸ਼ ਕਰਨਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਜਰਮਨੀ ਦੇ ਚਾਂਸਲਰ ਦੀ ਹਾਲ ਦੀ ਯਾਤਰਾ ਅਤੇ ਉਨ੍ਹਾਂ ਦੇ ਨਾਲ ਕਈ ਸਮਝੌਤਿਆਂ ‘ਤੇ ਹਸਤਾਖਰ ਕੀਤੇ ਜਾਣ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਜਰਮਨੀ ਨੇ ਹੁਣ ਵਾਰਸ਼ਿਕ ਵੀਜ਼ਾ ਕੋਟਾ ਮੌਜੂਦਾ 20 ਹਜ਼ਾਰ ਤੋਂ ਵਧਾ ਕੇ 90 ਹਜ਼ਾਰ ਕਰ ਦਿੱਤਾ ਹੈ, ਜਿਸ ਨਾਲ ਭਾਰਤੀ ਨੌਜਵਾਨਾਂ ਨੂੰ ਲਾਭ ਹੋਵੇਗਾ। ਸ਼੍ਰੀ ਮੋਦੀ ਨੇ ਸਪੇਨ ਦੇ ਰਾਸ਼ਟਰਪਤੀ ਦੀ ਅੱਜ ਦੀ ਗੁਜਰਾਤ ਯਾਤਰਾ ਅਤੇ ਵਡੋਦਰਾ ਵਿੱਚ ਟ੍ਰਾਂਸਪੋਰਟ ਏਅਰਕ੍ਰਾਫਟ ਮੈਨੂਫੈਕਚਰਿੰਗ ਫੈਕਟਰੀ ਦੇ ਰੂਪ ਵਿੱਚ ਸਪੇਨ ਦੇ ਭਾਰੀ ਨਿਵੇਸ਼ ‘ਤੇ ਭੀ ਪ੍ਰਕਾਸ਼ ਪਾਇਆ। ਉਨ੍ਹਾਂ ਕਿਹਾ ਕਿ ਇਸ ਨਾਲ ਗੁਜਰਾਤ ਵਿੱਚ ਹਜ਼ਾਰਾਂ ਲਘੂ ਅਤੇ ਸੂਖਮ ਉਦਯੋਗਾਂ ਨੂੰ ਹੁਲਾਰਾ ਮਿਲੇਗਾ ਅਤੇ ਨਾਲ ਹੀ ਏਅਰਕ੍ਰਾਫਟ ਮੈਨੂਫੈਕਚਰਿੰਗ (aircraft manufacturing) ਨਾਲ ਸਬੰਧਿਤ ਇੱਕ ਸੰਪੂਰਨ ਈਕੋਸਿਸਟਮ (complete ecosystem) ਦਾ ਵਿਕਾਸ ਹੋਵੇਗਾ, ਜਿਸ ਨਾਲ ਲੱਖਾਂ ਨਵੇਂ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ।

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸਾਂ ਤਾਂ ਕਹਿੰਦਾ ਸੀ ਕਿ ਗੁਜਰਾਤ ਦੇ ਵਿਕਾਸ ਨਾਲ ਦੇਸ਼ ਦਾ ਵਿਕਾਸ ਹੁੰਦਾ ਹੈ। ਇੱਕ ਵਿਕਸਿਤ ਗੁਜਰਾਤ(Viksit Gujarat), ਇੱਕ ਵਿਕਸਿਤ ਭਾਰਤ (Viksit India) ਦੇ ਮਾਰਗ ਨੂੰ ਪੱਧਰਾ ਕਰੇਗਾ।” ਉਨ੍ਹਾਂ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਸਭ ਨੂੰ ਵਧਾਈਆਂ ਦਿੱਤੀਆਂ।

 

 ਇਸ ਅਵਸਰ ‘ਤੇ ਗੁਜਰਾਤ ਦੇ ਰਾਜਪਾਲ, ਸ਼੍ਰੀ ਅਚਾਰੀਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ. ਆਰ. ਪਾਟਿਲ ਅਤੇ ਸਾਂਸਦ, ਸ਼੍ਰੀ ਪਰਸ਼ੋਤਮ ਰੂਪਾਲਾ ਸਹਿਤ ਹੋਰ ਪਤਵੰਤੇ ਉਪਸਥਿਤ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਅਮਰੇਲੀ ਦੇ ਦੁਧਾਲਾ ਵਿੱਚ ਭਾਰਤ ਮਾਤਾ ਸਰੋਵਰ (Bharat Mata Sarovar in Dudhala, Amreli) ਦਾ ਉਦਘਾਟਨ ਕੀਤਾ। ਇਹ ਪ੍ਰੋਜੈਕਟ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ-PPP) ਮਾਡਲ ਦੇ ਤਹਿਤ ਗੁਜਰਾਤ ਸਰਕਾਰ ਅਤੇ ਢੋਲਕੀਆ ਫਾਊਂਡੇਸ਼ਨ (Dholakia Foundation) ਦੇ ਦਰਮਿਆਨ ਸਹਿਯੋਗ ਦੇ ਜ਼ਰੀਏ ਵਿਕਸਿਤ ਕੀਤੀ ਗਈ ਹੈ। ਢੋਲਕੀਆ ਫਾਊਂਡੇਸ਼ਨ ਨੇ ਇੱਕ ਚੈੱਕ ਡੈਮ ਦੀ ਅਪਗ੍ਰੇਡੇਸ਼ਨ ਕੀਤੀ ਹੈ।। ਮੂਲ ਤੌਰ ‘ਤੇ, ਇਹ ਬੰਨ੍ਹ 4.5 ਕਰੋੜ ਲੀਟਰ ਪਾਣੀ ਰੋਕ ਸਕਦਾ ਸੀ। ਲੇਕਿਨ ਇਸ ਨੂੰ ਗਹਿਰਾ ਕਰਨ, ਚੌੜਾ ਕਰਨ ਅਤੇ ਮਜ਼ਬੂਤ ਕਰਨ ਦੇ ਬਾਅਦ, ਇਸ ਦੀ ਸਮਰੱਥਾ ਵਧ ਕੇ 24.5 ਕਰੋੜ ਲੀਟਰ ਹੋ ਗਈ ਹੈ। ਇਸ ਅਪਗ੍ਰੇਡੇਸ਼ਨ ਨਾਲ ਨੇੜਲੇ ਖੂਹਾਂ ਅਤੇ ਬੋਰਾਂ ਵਿੱਚ ਜਲ ਪੱਧਰ ਵਧ ਗਿਆ ਹੈ ਜਿਸ ਨਾਲ ਸਥਾਨਕ ਪਿੰਡਾਂ ਅਤੇ ਕਿਸਾਨਾਂ ਨੂੰ ਸਿੰਚਾਈ ਦੀ ਬਿਹਤਰ ਸੁਵਿਧਾ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਅਮਰੇਲੀ ਵਿੱਚ ਲਗਭਗ 4,900 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਨਾਲ ਰਾਜ ਦੇ ਅਮਰੇਲੀ, ਜਾਮਨਗਰ, ਮੋਰਬੀ, ਦੇਵਭੂਮੀ ਦਵਾਰਕਾ, ਜੂਨਾਗੜ੍ਹ, ਪੋਰਬੰਦਰ, ਕੱਛ ਅਤੇ ਬੋਟਾਦ ਜ਼ਿਲ੍ਹੇ (Amreli, Jamnagar, Morbi, Devbhoomi Dwarka, Junagadh, Porbandar, Kachchh, and Botad districts of the state) ਦੇ ਨਾਗਰਿਕਾਂ ਨੂੰ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ 2,800 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਰੋਡ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਐੱਨਐੱਚ 151, ਐੱਨਐੱਚ 151ਏ ਅਤੇ ਐੱਨਐੱਚ 51 (NH 151, NH 151A and NH 51) ਅਤੇ ਜੂਨਾਗੜ੍ਹ ਬਾਈਪਾਸ (Junagadh bypass) ਦੇ ਵਿਭਿੰਨ ਸੈਕਸ਼ਨਾਂ ਨੂੰ ਚਾਰ ਲੇਨ ਦਾ ਬਣਾਉਣਾ (four-laning) ਸ਼ਾਮਲ ਹੈ। ਜਾਮਨਗਰ ਜ਼ਿਲ੍ਹੇ ਦੇ ਧ੍ਰੋਲ ਬਾਈਪਾਸ ਤੋਂ ਮੋਰਬੀ ਜ਼ਿਲ੍ਹੇ ਦੇ ਅਮਰਾਨ ਤੱਕ (from the Dhrol bypass in Jamnagar district to Amran in Morbi district) ਦੇ ਬਾਕੀ ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਭੀ ਰੱਖਿਆ ਗਿਆ।

 

ਪ੍ਰਧਾਨ ਮੰਤਰੀ ਨੇ ਲਗਭਗ 1,100 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਹੋਏ ਭੁਜ-ਨਾਲਿਯਾ ਰੇਲ ਗੇਜ ਪਰਿਵਰਤਨ ਪ੍ਰੋਜੈਕਟ (Bhuj-Naliya Rail Gauge Conversion Project) ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਵਿਆਪਕ ਪ੍ਰੋਜੈਕਟ ਵਿੱਚ 24 ਬੜੇ ਪੁਲ਼, 254 ਛੋਟੇ ਪੁਲ਼, 3 ਰੋਡ ਓਵਰਬ੍ਰਿਜ ਅਤੇ 30 ਰੋਡ ਅੰਡਰਬ੍ਰਿਜ ਸ਼ਾਮਲ ਹਨ ਅਤੇ ਇਹ ਕੱਛ ਜ਼ਿਲ੍ਹੇ (Kachchh district) ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

 

ਪ੍ਰਧਾਨ ਮੰਤਰੀ ਨੇ ਅਮਰੇਲੀ ਜ਼ਿਲ੍ਹੇ ਦੇ ਜਲ ਸਪਲਾਈ ਵਿਭਾਗ ਦੇ 700 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਵਿੱਚ ਨਵਦਾ ਤੋਂ ਚਾਵੰਡ ਬਲਕ ਪਾਇਪਲਾਇਨ (Navda to Chavand bulk pipeline) ਸ਼ਾਮਲ ਹੈ ਜੋ ਬੋਟਾਦ, ਅਮਰੇਲੀ, ਜੂਨਾਗੜ੍ਹ, ਰਾਜਕੋਟ ਅਤੇ ਪੋਰਬੰਦਰ ਜ਼ਿਲ੍ਹਿਆਂ (Botad, Amreli, Junagadh, Rajkot, and Porbandar districts) ਦੇ 36 ਸ਼ਹਿਰਾਂ ਅਤੇ 1,298 ਪਿੰਡਾਂ ਵਿੱਚ ਲਗਭਗ 67 ਲੱਖ ਲਾਭਾਰਥੀਆਂ ਨੂੰ ਅਤਿਰਿਕਤ 28 ਕਰੋੜ ਲੀਟਰ ਪਾਣੀ ਪ੍ਰਦਾਨ ਕਰੇਗੀ। ਭਾਵਨਗਰ ਜ਼ਿਲ੍ਹੇ ਵਿੱਚ ਪਾਸਵੀ ਸਮੂਹ ਦੀ ਸੰਵਰਧਿਤ ਜਲ ਸਪਲਾਈ ਯੋਜਨਾ ਦੇ ਦੂਸਰੇ ਪੜਾਅ ਦਾ ਨੀਂਹ ਪੱਥਰ ਭੀ ਰੱਖਿਆ ਗਿਆ, ਜਿਸ ਨਾਲ ਭਾਵਨਗਰ ਜ਼ਿਲ੍ਹੇ ਦੇ ਮਹੁਵਾ, ਤਲਾਜਾ ਅਤੇ ਪਾਲੀਤਾਨਾ ਤਾਲੁਕਾ (Mahuva, Talaja, and Palitana talukas, in Bhavnagar district) ਦੇ 95 ਪਿੰਡਾਂ ਨੂੰ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਟੂਰਿਜ਼ਮ ਨਾਲ ਜੁੜੀਆਂ ਵਿਭਿੰਨ ਵਿਕਾਸ ਸਬੰਧੀ ਪਹਿਲਾਂ ਦਾ ਨੀਂਹ ਪੱਥਰ ਭੀ ਰੱਖਿਆ, ਜਿਸ ਵਿੱਚ ਪੋਰਬੰਦਰ ਜ਼ਿਲ੍ਹੇ ਦੇ ਮੋਕਰਸਾਗਰ (Mokarsagar) ਵਿੱਚ ਕਰਲੀ ਰੀਚਾਰਜ ਜਲਭੰਡਾਰ (Karli Recharge Reservoir) ਨੂੰ ਇੱਕ ਵਿਸ਼ਵ-ਪੱਧਰੀ ਟਿਕਾਊ ਈਕੋ-ਟੂਰਿਜ਼ਮ ਸਥਲ (world-class sustainable eco-tourism destination) ਵਿੱਚ ਬਦਲਣਾ ਸ਼ਾਮਲ ਹੈ।

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”