ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਨਵੀਂ ਮੁੰਬਈ ਵਿੱਚ 12,700 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਰਾਸ਼ਟਰ ਨੂੰ ਸਮਰਪਿਤ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰਧਾਨ ਮੰਤਰੀ ਨੇ ਨਵੀਂ ਮੁੰਬਈ ਵਿੱਚ 17,840 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਅਟਲ ਬਿਹਾਰੀ ਵਾਜਪੇਈ ਸੇਵਰੀ-ਨ੍ਹਾਵਾ ਸ਼ੇਵਾ ਅਟਲ ਪੁਲ ਦਾ ਉਦਘਾਟਨ ਕੀਤਾ। ਅੱਜ ਜਿਨ੍ਹਾਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਉਨ੍ਹਾਂ ਵਿੱਚ ਸੜਕ ਅਤੇ ਰੇਲ ਕਨੈਕਟੀਵਿਟੀ, ਪੀਣਯੋਗ ਪਾਣੀ, ਰਤਨ ਅਤੇ ਗਹਿਣੇ ਅਤੇ ਮਹਿਲਾ ਸਸ਼ਕਤੀਕਰਣ ਦੇ ਖੇਤਰ ਸ਼ਾਮਲ ਹਨ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਾ ਸਿਰਫ਼ ਮੁੰਬਈ ਅਤੇ ਮਹਾਰਾਸ਼ਟਰ ਲਈ ਬਲਕਿ 'ਵਿਕਸਿਤ ਭਾਰਤ' ਦੇ ਸੰਕਲਪ ਲਈ ਵੀ ਇਤਿਹਾਸਕ ਦਿਨ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਵੇਂ ਇਹ ਵਿਕਾਸ ਪ੍ਰੋਜੈਕਟ ਮੁੰਬਈ ਵਿੱਚ ਹੋ ਰਹੇ ਹਨ, ਲੇਕਿਨ ਪੂਰੇ ਦੇਸ਼ ਦੀਆਂ ਨਿਗਾਹਾਂ ਇਸ 'ਤੇ ਟਿਕੀਆਂ ਹੋਈਆਂ ਹਨ।" ਭਾਰਤ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ ਅਟਲ ਸੇਤੂ ਦੇ ਉਦਘਾਟਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਕਾਸ ਪ੍ਰਤੀ ਭਾਰਤ ਦੇ ਦ੍ਰਿੜ ਸੰਕਲਪ ਦਾ ਪ੍ਰਮਾਣ ਹੈ। ਅੱਜ ਦੇ ਮੌਕੇ ਨੂੰ 'ਸੰਕਲਪ ਸੇ ਸਿੱਧੀ' ਦਾ ਪ੍ਰਤੀਕ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ 24 ਦਸੰਬਰ, 2016 ਨੂੰ ਐੱਮਟੀਐੱਚਐੱਲ ਅਟਲ ਸੇਤੂ ਦਾ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਨੂੰ ਯਾਦ ਕੀਤਾ। ਉਨ੍ਹਾਂ ਵੱਡੇ ਪੈਮਾਨੇ ਦੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਪ੍ਰਚਲਿਤ ਅਣਗਹਿਲੀ ਵਾਲੇ ਰਵੱਈਏ ਕਾਰਨ ਨਾਗਰਿਕ ਨਿਰਾਸ਼ ਹੋ ਗਏ ਸਨ। ਪ੍ਰਧਾਨ ਮੰਤਰੀ ਨੇ ਕਿਹਾ, "ਦੇਸ਼ ਅੱਗੇ ਵਧੇਗਾ, ਦੇਸ਼ ਪ੍ਰਗਤੀ ਕਰੇਗਾ।" ਉਨ੍ਹਾਂ ਨੇ ਇਸ ਨੂੰ 2016 'ਚ ਮੋਦੀ ਦੀ ਗਾਰੰਟੀ ਦੱਸਦਿਆਂ ਕਿਹਾ, ''ਮੈਂ ਅਟਲ ਸੇਤੂ ਨੂੰ ਮੁੰਬਈਕਰਾਂ ਅਤੇ ਛਤਰਪਤੀ ਸ਼ਿਵਾਜੀ, ਮੁੰਬਾ ਦੇਵੀ ਅਤੇ ਸਿੱਧੀਵਿਨਾਇਕ ਅੱਗੇ ਝੁਕਦੇ ਹੋਏ ਰਾਸ਼ਟਰ ਨੂੰ ਸਮਰਪਿਤ ਕਰਦਾ ਹਾਂ।'' ਉਨ੍ਹਾਂ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਪੈਦਾ ਹੋਈਆਂ ਰੁਕਾਵਟਾਂ ਕਾਰਨ ਐੱਮਟੀਐੱਚਐੱਲ ਪੁਲ ਦੇ ਸਮੇਂ ਸਿਰ ਮੁਕੰਮਲ ਹੋਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਦਘਾਟਨ, ਸਮਰਪਣ ਜਾਂ ਨੀਂਹ ਪੱਥਰ ਕਿਸੇ ਵੀ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ ਕੋਈ ਫੋਟੋ ਉਤਸਵ ਨਹੀਂ ਹੈ, ਬਲਕਿ ਇਹ ਭਾਰਤ ਦੇ ਨਿਰਮਾਣ ਦਾ ਇੱਕ ਮਾਧਿਅਮ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਤਰ੍ਹਾਂ ਦਾ ਹਰ ਪ੍ਰੋਜੈਕਟ ਇੱਕ ਸ਼ਾਨਦਾਰ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ।
ਅੱਜ ਦੇ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ, ਜੋ ਕਿ ਸੜਕਾਂ, ਰੇਲਵੇ, ਮੈਟਰੋ ਅਤੇ ਪਾਣੀ ਅਤੇ ਵਪਾਰ ਨਾਲ ਸਬੰਧਤ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰੋਜੈਕਟ ਉਦੋਂ ਸ਼ੁਰੂ ਕੀਤੇ ਗਏ ਸਨ, ਜਦੋਂ ਰਾਜ ਵਿੱਚ ਡਬਲ ਇੰਜਣ ਵਾਲੀ ਸਰਕਾਰ ਸੀ ਅਤੇ ਉਨ੍ਹਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀਆਂ ਸ਼੍ਰੀ ਦੇਵੇਂਦਰ ਫੜਨਵੀਸ ਅਤੇ ਸ਼੍ਰੀ ਅਜੀਤ ਪਵਾਰ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਮਹਿਲਾਵਾਂ ਦੀ ਮੌਜੂਦਗੀ ਅਤੇ ਆਸ਼ੀਰਵਾਦ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ''ਮਹਾਰਾਸ਼ਟਰ ਸਰਕਾਰ ਬੇਟੀਆਂ ਅਤੇ ਭੈਣਾਂ ਦੇ ਸਸ਼ਕਤੀਕਰਣ ਲਈ ਮੋਦੀ ਦੁਆਰਾ ਦਿੱਤੀ ਗਈ ਗਰੰਟੀ ਨੂੰ ਅੱਗੇ ਵਧਾ ਰਹੀ ਹੈ।'' ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਹਿਲਾ ਸਸ਼ਕਤੀਕਰਣ ਮੁਹਿੰਮ, ਨਾਰੀ ਸ਼ਕਤੀਦੂਤ ਐਪਲੀਕੇਸ਼ਨ ਅਤੇ ਲੇਕ ਲੜਕੀ ਯੋਜਨਾ ਵਰਗੀਆਂ ਯੋਜਨਾਵਾਂ ਵੀ ਇਸੇ ਦਿਸ਼ਾ ਵਿੱਚ ਯਤਨ ਹਨ। “ਮਹਿਲਾਵਾਂ ਲਈ ਅੱਗੇ ਆਉਣਾ ਅਤੇ ਵਿਕਸਿਤ ਭਾਰਤ ਲਈ ਅੰਦੋਲਨ ਦੀ ਅਗਵਾਈ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਮਾਵਾਂ ਅਤੇ ਬੇਟੀਆਂ ਦੇ ਰਾਹ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਦੂਰ ਕਰਨਾ ਅਤੇ ਉਨ੍ਹਾਂ ਲਈ ਸੁਖਾਲਾ ਜੀਵਨ ਯਕੀਨੀ ਬਣਾਉਣਾ ਸਾਡੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਮਹਿਲਾਵਾਂ ਦੀਆਂ ਲੋੜਾਂ ਪ੍ਰਤੀ ਚਿੰਤਾ ਦਰਸਾਉਣ ਲਈ ਉਜਵਲਾ, ਆਯੁਸ਼ਮਾਨ ਕਾਰਡ, ਜਨ ਧਨ ਖਾਤੇ, ਪੀਐੱਮ ਆਵਾਸ, ਮਾਤਰੂ ਵੰਦਨਾ, 26 ਹਫ਼ਤਿਆਂ ਦੀ ਜਣੇਪਾ ਛੁੱਟੀ ਅਤੇ ਸੁਕੰਨਿਆ ਸਮ੍ਰਿਧੀ ਖਾਤਿਆਂ ਵਰਗੀਆਂ ਯੋਜਨਾਵਾਂ ਨੂੰ ਸੂਚੀਬੱਧ ਕੀਤਾ। ਉਨ੍ਹਾਂ ਕਿਹਾ, "ਕਿਸੇ ਵੀ ਰਾਜ ਵਿੱਚ ਡਬਲ ਇੰਜਣ ਵਾਲੀ ਸਰਕਾਰ ਦੀ ਸਭ ਤੋਂ ਵੱਡੀ ਗਾਰੰਟੀ ਮਹਿਲਾਵਾਂ ਦੀ ਭਲਾਈ ਹੈ।"
ਉਨ੍ਹਾਂ ਕਿਹਾ ਕਿ ਅਟਲ ਸੇਤੂ ਆਪਣੇ ਆਕਾਰ, ਯਾਤਰਾ ਦੀ ਸੌਖ, ਇੰਜਨੀਅਰਾਂ ਅਤੇ ਪੈਮਾਨੇ ਕਾਰਨ ਸਾਰਿਆਂ ਨੂੰ ਮਾਣ ਨਾਲ ਭਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਵਰਤਿਆ ਜਾਣ ਵਾਲਾ ਸਟੀਲ 4 ਹਾਵੜਾ ਬ੍ਰਿਜ ਅਤੇ 6 ਸਟੈਚੂ ਆਫ ਲਿਬਰਟੀ ਦੇ ਨਿਰਮਾਣ ਲਈ ਕਾਫੀ ਹੈ। ਪ੍ਰਧਾਨ ਮੰਤਰੀ ਨੇ ਜਾਪਾਨ ਸਰਕਾਰ ਦੀ ਸਹਾਇਤਾ ਲਈ ਧੰਨਵਾਦ ਕੀਤਾ ਅਤੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਯਾਦ ਕੀਤਾ, "ਅਸੀਂ ਇਸ ਪੁਲ ਦੇ ਨਿਰਮਾਣ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਸੰਕਲਪ ਲਿਆ ਸੀ।"
ਪ੍ਰਧਾਨ ਮੰਤਰੀ ਨੇ ਕਿਹਾ, "ਅਟਲ ਸੇਤੂ ਉਨ੍ਹਾਂ ਅਕਾਂਖਿਆਵਾਂ ਦਾ ਅਭਿਨੰਦਨ ਹੈ ਜੋ ਪੂਰੇ ਦੇਸ਼ ਨੇ 2014 ਵਿੱਚ ਕੀਤੀਆਂ ਸਨ ।" 2014 ਦੀਆਂ ਚੋਣਾਂ ਤੋਂ ਪਹਿਲਾਂ ਦੇ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਪ੍ਰਧਾਨ ਮੰਤਰੀ ਰਾਏਗੜ੍ਹ ਕਿਲ੍ਹੇ ਅਤੇ ਸ਼ਿਵਾਜੀ ਦੀ ਸਮਾਧੀ 'ਤੇ ਗਏ ਸਨ, ਉਨ੍ਹਾਂ ਕਿਹਾ ਕਿ ਦੇਸ਼ ਨੇ 10 ਸਾਲ ਪਹਿਲਾਂ ਦੇ ਸੁਪਨਿਆਂ ਅਤੇ ਸੰਕਲਪਾਂ ਨੂੰ ਅੱਜ ਸੱਚ ਹੁੰਦੇ ਦੇਖਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਅਟਲ ਸੇਤੂ ਇਸ ਵਿਸ਼ਵਾਸ ਦਾ ਪ੍ਰਤੀਬਿੰਬ ਹੈ ਅਤੇ ਇਹ ਇੱਕ ਵਿਕਸਿਤ ਭਾਰਤ ਦੀ ਝਲਕ ਹੈ।" ਉਨ੍ਹਾਂ ਕਿਹਾ, “ਐੱਮਐੱਚਟੀਐੱਲ ਅਟਲ ਸੇਤੂ ਨੌਜਵਾਨਾਂ ਵਿੱਚ ਨਵਾਂ ਵਿਸ਼ਵਾਸ ਪੈਦਾ ਕਰਦਾ ਹੈ। ਇੱਕ ਵਿਕਸਿਤ ਭਾਰਤ ਵਿੱਚ ਸਾਰਿਆਂ ਲਈ ਸੇਵਾਵਾਂ ਅਤੇ ਸਮ੍ਰਿਧੀ ਸ਼ਾਮਲ ਹੋਵੇਗੀ। ਇਸ ਵਿੱਚ ਗਤੀ ਅਤੇ ਪ੍ਰਗਤੀ ਹੋਵੇਗੀ ਜੋ ਦੁਨੀਆ ਨੂੰ ਨੇੜੇ ਲਿਆਵੇਗੀ। ਜੀਵਨ ਅਤੇ ਆਜੀਵਕਾ ਵਧਦੀ-ਫੁੱਲਦੀ ਰਹੇਗੀ। ਇਹ ਅਟਲ ਸੇਤੂ ਦਾ ਸੰਦੇਸ਼ ਹੈ।
ਪਿਛਲੇ 10 ਸਾਲਾਂ ਵਿੱਚ ਭਾਰਤ ਵਿੱਚ ਹੋਈਆਂ ਤਬਦੀਲੀਆਂ 'ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਦੋਂ ਕੋਈ 2014 ਤੋਂ ਪਹਿਲਾਂ ਦੇ ਭਾਰਤ ਨੂੰ ਯਾਦ ਕਰਦਾ ਹੈ, ਤਾਂ ਇੱਕ ਬਦਲੇ ਹੋਏ ਭਾਰਤ ਦੀ ਤਸਵੀਰ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ। ਸ਼੍ਰੀ ਮੋਦੀ ਨੇ ਕਿਹਾ, "ਇਸ ਤੋਂ ਪਹਿਲਾਂ ਹਜ਼ਾਰਾਂ, ਲੱਖਾਂ ਕਰੋੜਾਂ ਰੁਪਏ ਦੇ ਘੁਟਾਲਿਆਂ ਦੀ ਚਰਚਾ ਹੁੰਦੀ ਸੀ, ਅੱਜ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਦੀ ਚਰਚਾ ਹੋ ਰਹੀ ਹੈ।" ਉਨ੍ਹਾਂ ਨੇ ਉੱਤਰ-ਪੂਰਬ ਵਿੱਚ ਭੂਪੇਨ ਹਜ਼ਾਰਿਕਾ ਸੇਤੂ ਅਤੇ ਬੋਗੀਬੀਲ ਬ੍ਰਿਜ, ਅਟਲ ਸੁਰੰਗ ਅਤੇ ਚਨਾਬ ਬ੍ਰਿਜ, ਕਈ ਐਕਸਪ੍ਰੈਸਵੇਅ, ਆਧੁਨਿਕ ਰੇਲਵੇ ਸਟੇਸ਼ਨ, ਪੂਰਬੀ ਅਤੇ ਪੱਛਮੀ ਮਾਲ ਢੁਆਈ ਗਲਿਆਰੇ ਦੇ ਮੁਕੰਮਲ ਹੋਣ, ਵੰਦੇ ਭਾਰਤ, ਅੰਮ੍ਰਿਤ ਭਾਰਤ ਅਤੇ ਨਮੋ ਭਾਰਤ ਰੇਲ ਗੱਡੀਆਂ ਅਤੇ ਨਵੇਂ ਹਵਾਈ ਅੱਡਿਆਂ ਗੱਡੀਆਂ ਦੇ ਉਦਘਾਟਨ ਦੀਆਂ ਉਦਾਹਰਣਾਂ ਦਿੱਤੀਆਂ।
ਮਹਾਰਾਸ਼ਟਰ ਵਿੱਚ ਹਾਲ ਹੀ ਦੇ ਮੈਗਾ ਵਿਕਾਸ ਪ੍ਰੋਜੈਕਟਾਂ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਬਾਲਾ ਸਾਹਿਬ ਠਾਕਰੇ ਸਮ੍ਰਿਧੀ ਮਹਾਮਾਰਗ ਦੇ ਉਦਘਾਟਨ ਅਤੇ ਨਵੀਂ ਮੁੰਬਈ ਏਅਰਪੋਰਟ ਅਤੇ ਤੱਟੀ ਸੜਕ ਪ੍ਰੋਜੈਕਟ 'ਤੇ ਚੱਲ ਰਹੇ ਕੰਮ ਬਾਰੇ ਚਰਚਾ ਕੀਤੀ, ਜੋ ਕਿ ਮੁੰਬਈ ਵਿੱਚ ਕਨੈਕਟੀਵਿਟੀ ਦ੍ਰਿਸ਼ ਨੂੰ ਬਦਲ ਦੇਵੇਗਾ। ਉਨ੍ਹਾਂ ਨੇ ਯਾਤਰਾ ਦੀ ਸੌਖ ਨੂੰ ਵਧਾਉਣ ਲਈ ਈਸਟਰਨ ਫ੍ਰੀਵੇਅ ਦੇ ਔਰੇਂਜ ਗੇਟ ਨੂੰ ਮਰੀਨ ਡਰਾਈਵ ਨਾਲ ਜੋੜਨ ਵਾਲੀ ਭੂਮੀਗਤ ਸੜਕ ਸੁਰੰਗ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, "ਜਲਦੀ ਹੀ ਮੁੰਬਈ ਨੂੰ ਵੀ ਆਪਣੀ ਪਹਿਲੀ ਬੁਲੇਟ ਟਰੇਨ ਵੀ ਮਿਲੇਗੀ"। ਉਨ੍ਹਾਂ ਕਿਹਾ, “ਦਿੱਲੀ-ਮੁੰਬਈ ਆਰਥਿਕ ਗਲਿਆਰਾ ਮਹਾਰਾਸ਼ਟਰ ਨੂੰ ਮੱਧ ਅਤੇ ਉੱਤਰੀ ਭਾਰਤ ਨਾਲ ਜੋੜੇਗਾ। ਮਹਾਰਾਸ਼ਟਰ ਨੂੰ ਤੇਲੰਗਾਨਾ, ਛੱਤੀਸਗੜ੍ਹ ਅਤੇ ਹੋਰ ਗੁਆਂਢੀ ਰਾਜਾਂ ਨਾਲ ਜੋੜਨ ਲਈ ਟਰਾਂਸਮਿਸ਼ਨ ਲਾਈਨ ਨੈੱਟਵਰਕ ਵੀ ਵਿਛਾਇਆ ਜਾ ਰਿਹਾ ਹੈ। ਤੇਲ ਅਤੇ ਗੈਸ ਪਾਈਪਲਾਈਨ, ਔਰੰਗਾਬਾਦ ਇੰਡਸਟਰੀਅਲ ਸਿਟੀ, ਨਵੀਂ ਮੁੰਬਈ ਏਅਰਪੋਰਟ ਅਤੇ ਸ਼ੇਂਦਰਾ-ਬਿਡਕਿਨ ਇੰਡਸਟਰੀਅਲ ਪਾਰਕ ਦੇ ਵੱਡੇ ਪ੍ਰੋਜੈਕਟ ਮਹਾਰਾਸ਼ਟਰ ਦੀ ਆਰਥਿਕਤਾ ਨੂੰ ਨਵੀਂ ਗਤੀ ਦੇਣ ਜਾ ਰਹੇ ਹਨ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸਦਾਤਾਵਾਂ ਦਾ ਪੈਸਾ ਦੇਸ਼ ਦੇ ਵਿਕਾਸ ਲਈ ਵਰਤਿਆ ਜਾ ਰਿਹਾ ਹੈ ਅਤੇ ਇਸ ਦੇ ਉਲਟ ਪਹਿਲਾਂ ਪੈਸੇ ਦੀ ਦੁਰਵਰਤੋਂ ਬਾਰੇ ਦੱਸਿਆ। ਉਨ੍ਹਾਂ 5 ਦਹਾਕੇ ਪਹਿਲਾਂ ਸ਼ੁਰੂ ਕੀਤੇ ਅਤੇ ਮੌਜੂਦਾ ਸਰਕਾਰ ਵੱਲੋਂ ਮੁਕੰਮਲ ਕੀਤੇ ਗਏ ਹੋਏ ਨਿਲਵੰਡੇ ਡੈਮ ਪ੍ਰੋਜੈਕਟ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ 3 ਦਹਾਕੇ ਪਹਿਲਾਂ ਉਰਣ-ਖਾਰਕੋਪਰ ਰੇਲਵੇ ਲਾਈਨ 'ਤੇ ਕੰਮ ਸ਼ੁਰੂ ਕੀਤਾ ਗਿਆ ਸੀ, ਸਰਕਾਰ ਵੱਲੋਂ ਡਬਲ ਇੰਜਣ 'ਤੇ ਤੇਜ਼ੀ ਲਿਆਂਦੀ ਗਈ ਸੀ ਅਤੇ ਅੱਜ ਪਹਿਲਾ ਪੜਾਅ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨਵੀਂ ਮੁੰਬਈ ਮੈਟਰੋ ਪ੍ਰੋਜੈਕਟ ਦਾ ਪਹਿਲਾ ਪੜਾਅ ਕਾਫੀ ਦੇਰੀ ਤੋਂ ਬਾਅਦ ਪੂਰਾ ਹੋਇਆ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਅਟਲ ਸੇਤੂ ਵੀ 5-6 ਦਹਾਕਿਆਂ ਤੋਂ ਯੋਜਨਾ ਅਧੀਨ ਸੀ ਅਤੇ ਬਾਂਦਰਾ-ਵਰਲੀ ਸੀਲਿੰਕ, 5 ਗੁਣਾ ਛੋਟਾ ਪ੍ਰੋਜੈਕਟ ਵਿੱਚ 10 ਸਾਲ ਤੋਂ ਵੱਧ ਦਾ ਸਮਾਂ ਲੱਗਾ ਅਤੇ ਬਜਟ 4-5 ਗੁਣਾ ਵਧ ਗਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਟਲ ਸੇਤੂ ਦੇ ਨਿਰਮਾਣ ਨੇ ਲਗਭਗ 17,000 ਮਜ਼ਦੂਰਾਂ ਅਤੇ 1,500 ਇੰਜੀਨੀਅਰਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ, ਜਦਕਿ ਟਰਾਂਸਪੋਰਟ ਅਤੇ ਨਿਰਮਾਣ ਉਦਯੋਗਾਂ ਵਿੱਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਏ। ਉਨ੍ਹਾਂ ਕਿਹਾ, "ਅਟਲ ਸੇਤੂ ਖੇਤਰ ਵਿੱਚ ਸਾਰੀਆਂ ਵਪਾਰਕ ਗਤੀਵਿਧੀਆਂ ਨੂੰ ਮਜ਼ਬੂਤ ਕਰੇਗਾ ਅਤੇ ਕਾਰੋਬਾਰ ਸੁਗਮਤਾ ਦੇ ਨਾਲ-ਨਾਲ ਜੀਵਨ ਦੀ ਸੌਖ ਨੂੰ ਵੀ ਬੜ੍ਹਾਵਾ ਦੇਵੇਗਾ।"ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਅੱਜ ਭਾਰਤ ਇੱਕੋ ਸਮੇਂ ਦੋ ਮੋਰਚਿਆਂ 'ਤੇ ਪ੍ਰਗਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਗ਼ਰੀਬਾਂ ਦੀ ਆਜੀਵਿਕਾ ਵਿੱਚ ਸੁਧਾਰ ਲਈ ਵੱਡੇ-ਵੱਡੇ ਅਭਿਆਨ ਚਲਾ ਰਹੀ ਹੈ, ਦੂਜੇ ਪਾਸੇ ਦੇਸ਼ ਦੇ ਹਰ ਹਿੱਸੇ ਵਿੱਚ ਵੱਡੇ-ਵੱਡੇ ਪ੍ਰੋਜੈਕਟ ਚਲਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਅਟਲ ਪੈਨਸ਼ਨ ਯੋਜਨਾ ਅਤੇ ਅਟਲ ਸੇਤੂ, ਆਯੁਸ਼ਮਾਨ ਭਾਰਤ ਯੋਜਨਾ ਅਤੇ ਵੰਦੇ ਭਾਰਤ-ਅੰਮ੍ਰਿਤ ਭਾਰਤ ਟ੍ਰੇਨਾਂ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਤੇ ਪ੍ਰਧਾਨ ਮੰਤਰੀ ਗਤੀਸ਼ਕਤੀ ਦੀ ਤੁਲਨਾ ਕਰਦੇ ਹੋਏ ਇਸ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਸਰਕਾਰ ਦੇ ਇਰਾਦਿਆਂ ਅਤੇ ਨਾਗਰਿਕਾਂ ਪ੍ਰਤੀ ਵਫ਼ਾਦਾਰੀ ਦਾ ਸਿਹਰਾ ਦਿੱਤਾ, ਨਾਲ ਹੀ ਪਿਛਲੀਆਂ ਸਰਕਾਰਾਂ ਦੇ ਇਰਾਦਿਆਂ 'ਤੇ ਵੀ ਅਫਸੋਸ ਪ੍ਰਗਟ ਕੀਤਾ ਜੋ ਸੱਤਾ ਦੀਆਂ ਭੁੱਖੀਆਂ ਸਨ ਅਤੇ ਆਮ ਜਨਤਾ ਦੀ ਬਜਾਏ ਆਪਣੇ ਪਰਿਵਾਰਾਂ 'ਤੇ ਧਿਆਨ ਕੇਂਦਰਤ ਕਰਦੀਆਂ ਸਨ। ਵਿਕਾਸ ਦੀ ਕਮੀ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ 10 ਸਾਲਾਂ 'ਚ ਬੁਨਿਆਦੀ ਢਾਂਚੇ ਲਈ ਸਿਰਫ 12 ਲੱਖ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਸੀ, ਜਦਕਿ ਮੌਜੂਦਾ ਸਰਕਾਰ ਨੇ 10 ਸਾਲਾਂ 'ਚ ਬੁਨਿਆਦੀ ਢਾਂਚੇ ਲਈ 44 ਲੱਖ ਕਰੋੜ ਰੁਪਏ ਦਾ ਬਜਟ ਪ੍ਰਬੰਧ ਕੀਤਾ ਹੈ | ਉਨ੍ਹਾਂ ਕਿਹਾ, “ਇਕੱਲੇ ਮਹਾਰਾਸ਼ਟਰ ਵਿੱਚ, ਕੇਂਦਰ ਸਰਕਾਰ ਨੇ ਲਗਭਗ 8 ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਹੈ ਜਾਂ ਕੰਮ ਚੱਲ ਰਿਹਾ ਹੈ। ਇਹ ਰਕਮ ਹਰ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਵੀ ਵਧਾ ਰਹੀ ਹੈ।”
ਵਿਕਾਸ ਭਾਰਤ ਸੰਕਲਪ ਯਾਤਰਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਮੋਦੀ ਦੀ ਗਾਰੰਟੀ ਉਥੋਂ ਸ਼ੁਰੂ ਹੁੰਦੀ ਹੈ ਜਿੱਥੇ ਦੂਜਿਆਂ ਤੋਂ ਉਮੀਦਾਂ ਖਤਮ ਹੁੰਦੀਆਂ ਹਨ।" ਉਨ੍ਹਾਂ ਨੇ ਸਵੱਛਤਾ, ਸਿੱਖਿਆ, ਡਾਕਟਰੀ ਸਹਾਇਤਾ ਅਤੇ ਕਮਾਈ ਨਾਲ ਸਬੰਧਤ ਸਕੀਮਾਂ ਬਾਰੇ ਚਰਚਾ ਕੀਤੀ ਜਿਨ੍ਹਾਂ ਨੇ ਮਹਿਲਾਵਾਂ ਨੂੰ ਸਭ ਤੋਂ ਵੱਧ ਲਾਭ ਪਹੁੰਚਾਇਆ ਹੈ। ਪੀਐੱਮ ਜਨ ਔਸ਼ਧੀ ਕੇਂਦਰ, ਸਵਾਨਿਧੀ, ਪੀਐੱਮ ਆਵਾਸ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਮਦਦ ਨਾਲ 'ਲਖਪਤੀ ਦੀਦੀ' ਤਿਆਰ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 2 ਕਰੋੜ ‘ਲਖਪਤੀ ਦੀਦੀ’ ਬਣਾਉਣ ਦਾ ਟੀਚਾ ਹੈ। ਮਹਾਰਾਸ਼ਟਰ ਸਰਕਾਰ ਦੀਆਂ ਯੋਜਨਾਵਾਂ ਵੀ ਇਸ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਡਬਲ ਇੰਜਣ ਵਾਲੀ ਸਰਕਾਰ ਮਹਾਰਾਸ਼ਟਰ ਦੇ ਵਿਕਾਸ ਲਈ ਉਸੇ ਸਮਰਪਣ ਨਾਲ ਕੰਮ ਕਰਦੀ ਰਹੇਗੀ। ਅਸੀਂ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਕਿ ਮਹਾਰਾਸ਼ਟਰ ਇੱਕ ਵਿਕਸਤ ਭਾਰਤ ਦਾ ਮਜ਼ਬੂਤ ਥੰਮ ਬਣੇ।"
ਇਸ ਮੌਕੇ 'ਤੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਅਤੇ ਸ਼੍ਰੀ ਅਜੀਤ ਪਵਾਰ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਅਟਲ ਬਿਹਾਰੀ ਵਾਜਪੇਈ ਸੇਵਰੀ - ਨ੍ਹਾਵਾ ਸ਼ੇਵਾ ਅਟਲ ਸੇਤੂ
ਪ੍ਰਧਾਨ ਮੰਤਰੀ ਦਾ ਵਿਜ਼ਨ ਸ਼ਹਿਰੀ ਆਵਾਜਾਈ ਦੇ ਬੁਨਿਆਦੀ ਢਾਂਚੇ ਅਤੇ ਸੰਪਰਕ ਨੂੰ ਮਜ਼ਬੂਤ ਕਰਕੇ ਨਾਗਰਿਕਾਂ ਦੀ 'ਆਵਾਜਾਈ ਦੀ ਸੁਗਮਤਾ' ਨੂੰ ਬਿਹਤਰ ਬਣਾਉਣਾ ਹੈ। ਇਸ ਦ੍ਰਿਸ਼ਟੀਕੋਣ ਦੇ ਅਨੁਸਾਰ, ਮੁੰਬਈ ਟਰਾਂਸ ਹਾਰਬਰ ਲਿੰਕ (ਐੱਮਟੀਐੱਚਐੱਲ) ਦਾ ਨਿਰਮਾਣ ਕੀਤਾ ਗਿਆ ਹੈ, ਜਿਸਦਾ ਨਾਮ ਹੁਣ 'ਅਟਲ ਬਿਹਾਰੀ ਵਾਜਪੇਈ ਸੇਵਰੀ - ਨ੍ਹਾਵਾ ਸ਼ੇਵਾ ਅਟਲ ਸੇਤੂ' ਰੱਖਿਆ ਗਿਆ ਹੈ। ਪੁਲ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਦਸੰਬਰ 2016 ਵਿੱਚ ਰੱਖਿਆ ਸੀ।
ਅਟਲ ਸੇਤੂ ਦਾ ਨਿਰਮਾਣ ਕੁੱਲ 17,840 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ। ਇਹ ਲਗਭਗ 21.8 ਕਿਲੋਮੀਟਰ ਲੰਬਾ 6-ਲੇਨ ਵਾਲਾ ਪੁਲ ਹੈ ਜਿਸਦੀ ਲੰਬਾਈ ਸਮੁੰਦਰ 'ਤੇ ਲਗਭਗ 16.5 ਕਿਲੋਮੀਟਰ ਅਤੇ ਜ਼ਮੀਨ 'ਤੇ ਲਗਭਗ 5.5 ਕਿਲੋਮੀਟਰ ਹੈ। ਇਹ ਭਾਰਤ ਦਾ ਸਭ ਤੋਂ ਲੰਬਾ ਪੁਲ ਹੈ ਅਤੇ ਭਾਰਤ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਵੀ ਹੈ। ਇਹ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਅਤੇ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਨੂੰ ਤੇਜ਼ ਰਫ਼ਤਾਰ ਕਨੈਕਟੀਵਿਟੀ ਪ੍ਰਦਾਨ ਕਰੇਗਾ ਅਤੇ ਮੁੰਬਈ ਤੋਂ ਪੁਣੇ, ਗੋਆ ਅਤੇ ਦੱਖਣ ਭਾਰਤ ਦੀ ਯਾਤਰਾ ਦੇ ਸਮੇਂ ਨੂੰ ਵੀ ਘਟਾਏਗਾ। ਇਸ ਨਾਲ ਮੁੰਬਈ ਬੰਦਰਗਾਹ ਅਤੇ ਜਵਾਹਰ ਲਾਲ ਨਹਿਰੂ ਬੰਦਰਗਾਹ ਦਰਮਿਆਨ ਸੰਪਰਕ ਵਿੱਚ ਵੀ ਸੁਧਾਰ ਹੋਵੇਗਾ।
ਹੋਰ ਵਿਕਾਸ ਪ੍ਰੋਜੈਕਟ
ਪ੍ਰਧਾਨ ਮੰਤਰੀ ਨੇ ਈਸਟਰਨ ਫ੍ਰੀਵੇਅ ਦੇ ਔਰੇਂਜ ਗੇਟ ਨੂੰ ਮਰੀਨ ਡਰਾਈਵ ਨਾਲ ਜੋੜਨ ਵਾਲੀ ਭੂਮੀਗਤ ਸੜਕ ਸੁਰੰਗ ਦਾ ਨੀਂਹ ਪੱਥਰ ਰੱਖਿਆ। 9.2 ਕਿਲੋਮੀਟਰ ਲੰਬੀ ਸੁਰੰਗ 8700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਜਾਵੇਗੀ ਅਤੇ ਇਹ ਮੁੰਬਈ ਵਿੱਚ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਵਿਕਾਸ ਹੋਵੇਗਾ ਜੋ ਔਰੇਂਜ ਗੇਟ ਅਤੇ ਮਰੀਨ ਡਰਾਈਵ ਦਰਮਿਆਨ ਯਾਤਰਾ ਦੇ ਸਮੇਂ ਨੂੰ ਘਟਾਏਗਾ।
ਪ੍ਰਧਾਨ ਮੰਤਰੀ ਨੇ ਸੂਰਿਆ ਖੇਤਰੀ ਬਲਕ ਡਰਿੰਕਿੰਗ ਵਾਟਰ ਪ੍ਰੋਜੈਕਟ ਦੇ ਪਹਿਲੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। 1975 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤਾ ਗਿਆ, ਇਹ ਪ੍ਰੋਜੈਕਟ ਮਹਾਰਾਸ਼ਟਰ ਦੇ ਪਾਲਘਰ ਅਤੇ ਠਾਣੇ ਜ਼ਿਲ੍ਹਿਆਂ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਪ੍ਰਦਾਨ ਕਰੇਗਾ, ਜਿਸ ਨਾਲ ਲਗਭਗ 14 ਲੱਖ ਲੋਕਾਂ ਨੂੰ ਲਾਭ ਹੋਵੇਗਾ।
ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਲਗਭਗ 2000 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਹਨਾਂ ਵਿੱਚ 'ਉਰਣ-ਖਾਰਕੋਪਰ ਰੇਲਵੇ ਲਾਈਨ ਦੇ ਫੇਜ਼ 2' ਦਾ ਉਦਘਾਟਨ ਸ਼ਾਮਲ ਹੈ, ਜੋ ਨਵੀਂ ਮੁੰਬਈ ਨਾਲ ਸੰਪਰਕ ਨੂੰ ਵਧਾਏਗਾ, ਕਿਉਂਕਿ ਨੇਰੂਲ/ਬੇਲਾਪੁਰ ਤੋਂ ਖਾਰਕੋਪਰ ਦਰਮਿਆਨ ਚੱਲਣ ਵਾਲੀਆਂ ਉਪਨਗਰੀ ਸੇਵਾਵਾਂ ਨੂੰ ਹੁਣ ਉਰਣ ਤੱਕ ਵਧਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਉਰਨ ਰੇਲਵੇ ਸਟੇਸ਼ਨ ਤੋਂ ਖਾਰਕੋਪਰ ਤੱਕ ਈਐੱਮਯੂ ਰੇਲਗੱਡੀ ਦੇ ਸ਼ੁਰੂਆਤੀ ਸੰਚਾਲਨ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਹੋਰ ਰੇਲ ਪ੍ਰੋਜੈਕਟਾਂ ਵਿੱਚ ਠਾਣੇ-ਵਾਸ਼ੀ/ਪਨਵੇਲ ਟ੍ਰਾਂਸ-ਹਾਰਬਰ ਲਾਈਨ 'ਤੇ ਇੱਕ ਨਵਾਂ ਉਪਨਗਰੀ ਸਟੇਸ਼ਨ 'ਦੀਘਾ ਗਾਓਂ' ਅਤੇ ਖਾਰ ਰੋਡ ਅਤੇ ਗੋਰੇਗਾਂਵ ਰੇਲਵੇ ਸਟੇਸ਼ਨ ਦੇ ਦਰਮਿਆਨ ਨਵੀਂ 6ਵੀਂ ਲਾਈਨ ਸ਼ਾਮਲ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਮੁੰਬਈ ਦੇ ਹਜ਼ਾਰਾਂ ਰੋਜ਼ਾਨਾ ਯਾਤਰੀਆਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਸਾਂਤਾ ਕਰੂਜ਼ ਇਲੈਕਟ੍ਰੌਨਿਕ ਐਕਸਪੋਰਟ ਪ੍ਰੋਸੈਸਿੰਗ ਜ਼ੋਨ - ਵਿਸ਼ੇਸ਼ ਆਰਥਿਕ ਖੇਤਰ ਵਿੱਚ ਰਤਨ ਅਤੇ ਗਹਿਣਿਆਂ ਦੇ ਖੇਤਰ ਲਈ 'ਭਾਰਤ ਰਤਨਮ' (ਮੈਗਾ ਕਾਮਨ ਫੈਸਿਲੀਟੇਸ਼ਨ ਸੈਂਟਰ) ਦਾ ਉਦਘਾਟਨ ਕੀਤਾ, ਜੋ ਭਾਰਤ ਵਿੱਚ ਉਪਲਬਧ ਸਭ ਤੋਂ ਵਧੀਆ 3ਡੀ ਮੈਟਲ ਪ੍ਰਿੰਟਿੰਗ ਮਸ਼ੀਨਾਂ ਸਮੇਤ ਦੁਨੀਆ ਵਿੱਚ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਅਪਾਹਜ ਵਿਦਿਆਰਥੀਆਂ ਸਮੇਤ ਇਸ ਖੇਤਰ ਦੇ ਕਾਰਜਬਲ ਦੇ ਕੌਸ਼ਲ ਲਈ ਇੱਕ ਸਿਖਲਾਈ ਸਕੂਲ ਹੋਵੇਗਾ। ਇਹ ਮੈਗਾ ਸੀਐੱਫਸੀ ਰਤਨ ਅਤੇ ਗਹਿਣਿਆਂ ਦੇ ਵਪਾਰ ਵਿੱਚ ਨਿਰਯਾਤ ਖੇਤਰ ਨੂੰ ਬਦਲ ਦੇਵੇਗਾ ਅਤੇ ਘਰੇਲੂ ਨਿਰਮਾਣ ਵਿੱਚ ਵੀ ਮਦਦ ਕਰੇਗਾ।ਪ੍ਰਧਾਨ ਮੰਤਰੀ ਨੇ ਸਾਂਤਾ ਕਰੂਜ਼ ਇਲੈਕਟ੍ਰੌਨਿਕ ਐਕਸਪੋਰਟ ਪ੍ਰੋਸੈਸਿੰਗ ਜ਼ੋਨ - ਵਿਸ਼ੇਸ਼ ਆਰਥਿਕ ਖੇਤਰ ਵਿੱਚ ਨਿਊ ਇੰਟਰਪ੍ਰਾਈਜਿਜ਼ ਐਂਡ ਸਰਵਿਸਿਜ਼ ਟਾਵਰ (ਨੇਸਟ)-01 ਦਾ ਉਦਘਾਟਨ ਵੀ ਕੀਤਾ। ਨੇਸਟ-01 ਮੁੱਖ ਤੌਰ 'ਤੇ ਰਤਨ ਅਤੇ ਗਹਿਣਿਆਂ ਦੇ ਖੇਤਰ ਦੀਆਂ ਇਕਾਈਆਂ ਲਈ ਹੈ, ਜਿਸ ਨੂੰ ਮੌਜੂਦਾ ਸਟੈਂਡਰਡ ਡਿਜ਼ਾਈਨ ਫੈਕਟਰੀ - I ਤੋਂ ਸ਼ਿਫਟ ਕੀਤਾ ਜਾਵੇਗਾ। ਨਵੇਂ ਟਾਵਰ ਨੂੰ ਵੱਡੇ ਪੱਧਰ 'ਤੇ ਉਤਪਾਦਨ ਅਤੇ ਉਦਯੋਗਾਂ ਦੀ ਮੰਗ ਅਨੁਸਾਰ ਤਿਆਰ ਕੀਤਾ ਗਿਆ ਹੈ।
ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਨਮੋ ਮਹਿਲਾ ਸਸ਼ਕਤੀਕਰਣ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਅਭਿਆਨ ਦਾ ਉਦੇਸ਼ ਮਹਾਰਾਸ਼ਟਰ ਰਾਜ ਵਿੱਚ ਮਹਿਲਾਵਾਂ ਨੂੰ ਹੁਨਰ ਵਿਕਾਸ ਸਿਖਲਾਈ ਅਤੇ ਉੱਦਮਤਾ ਵਿਕਾਸ ਦਾ ਤਜਰਬਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ। ਇਹ ਮੁਹਿੰਮ ਰਾਜ ਅਤੇ ਕੇਂਦਰ ਸਰਕਾਰਾਂ ਦੇ ਮਹਿਲਾ ਵਿਕਾਸ ਪ੍ਰੋਗਰਾਮਾਂ ਨੂੰ ਮਿਲਾਉਣ ਅਤੇ ਪੂਰਕ ਕਰਨ ਲਈ ਵੀ ਯਤਨ ਕਰੇਗੀ।
आज दुनिया के सबसे बड़े sea bridges में से एक, ये विशाल अटल सेतु, देश को मिला है। pic.twitter.com/Oa6h4bGCxd
— PMO India (@PMOIndia) January 12, 2024
अटल सेतु, विकसित भारत की तस्वीर है।
— PMO India (@PMOIndia) January 12, 2024
विकसित भारत कैसा होने वाला है, उसकी एक झलक है। pic.twitter.com/s2sgDMtNtX
10 साल पहले, हज़ारों, लाखों करोड़ रुपए के Mega Scams की चर्चा होती थी।
— PMO India (@PMOIndia) January 12, 2024
आज हज़ारों करोड़ रुपए के mega projects के पूरा होने की चर्चा होती है। pic.twitter.com/ugkNL866ZZ
आज एक तरफ, गरीब का जीवन बेहतर बनाने के लिए महा-अभियान हैं, तो दूसरी तरफ, देश के कोने-कोने में चल रही महा-परियोजनाएं हैं। pic.twitter.com/peyTD7ObKC
— PMO India (@PMOIndia) January 12, 2024
हमारी सरकार की नीयत साफ है।
— PMO India (@PMOIndia) January 12, 2024
आज सरकार की निष्ठा सिर्फ और सिर्फ देश के प्रति है, देशवासियों के प्रति है: PM @narendramodi pic.twitter.com/b6nu32YQsv