ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਮੁੰਬਈ ਵਿੱਚ ਸੜਕ, ਰੇਲਵੇ ਅਤੇ ਬੰਦਰਗਾਹ ਖੇਤਰ ਨਾਲ ਜੁੜੇ 29,400 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੰਬਈ ਅਤੇ ਆਸ-ਪਾਸ ਦੇ ਖੇਤਰਾਂ ਦਰਮਿਆਨ ਸੜਕ ਅਤੇ ਰੇਲ ਸੰਪਰਕ ਨੂੰ ਬਿਹਤਰ ਬਣਾਉਣ ਦੇ ਲਈ 29,400 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਤੇ ਉਨ੍ਹਾਂ ਨੂੰ ਸਮਰਪਿਤ ਕਰਨ ਦਾ ਅਵਸਰ ਮਿਲਣ ‘ਤੇ ਖੁਸ਼ੀ ਵਿਅਕਤ ਕੀਤੀ। ਉਨ੍ਹਾਂ ਨੇ ਮਹਾਰਾਸ਼ਟਰ ਦੇ ਲਈ ਇੱਕ ਵੱਡੀ ਕੌਸ਼ਲ ਵਿਕਾਸ ਪ੍ਰੋਜੈਕਟ ਬਾਰੇ ਵੀ ਗੱਲ ਕੀਤੀ, ਜਿਸ ਨਾਲ ਰਾਜ ਵਿੱਚ ਰੋਜ਼ਗਾਰ ਦੇ ਅਵਸਰਾਂ ਨੂੰ ਹੋਰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਵਧਾਵਨ ਬੰਦਰਗਾਹ ਬਾਰੇ ਚਰਚਾ ਕੀਤੀ, ਜਿਸ ਨੂੰ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਸਵੀਕ੍ਰਿਤੀ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਕਿਹਾ, “76,000 ਕਰੋੜ ਰੁਪਏ ਦੇ ਇਹ ਪ੍ਰੋਜੈਕਟ 10 ਲੱਖ ਤੋਂ ਵੱਧ ਰੋਜ਼ਗਾਰ ਸਿਰਜਣ ਕਰੇਗੀ।”
ਪਿਛਲੇ ਇੱਕ ਮਹੀਨੇ ਵਿੱਚ ਮੁੰਬਈ ਵਿੱਚ ਨਿਵੇਸ਼ਕਾਂ ਦੇ ਮੂਡ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੇ ਅਤੇ ਵੱਡੇ ਦੋਨੋਂ ਨਿਵੇਸ਼ਕਾਂ ਨੇ ਸਰਕਾਰ ਨੇ ਤੀਸਰੇ ਕਾਰਜਕਾਲ ਦਾ ਉਤਸ਼ਾਹਪੂਰਵਕ ਸੁਆਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਥਿਰ ਸਰਕਾਰ ਆਪਣੇ ਤੀਸਰੇ ਕਾਰਜਕਾਲ ਵਿੱਚ ਤਿੱਗਣੀ ਗਤੀ ਨਾਲ ਕੰਮ ਕੇਰਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਦੇ ਕੋਲ ਇੱਕ ਗੌਰਵਸ਼ਾਲੀ ਇਤਿਹਾਸ, ਇੱਕ ਸਸ਼ਕਤ ਵਰਤਮਾਨ ਅਤੇ ਇੱਕ ਸਮਿੱਧ ਭਵਿੱਖ ਦੇ ਸੁਪਨੇ ਹਨ। ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਮਹਾਰਾਸ਼ਟਰ ਰਾਜ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਉਦਯੋਗ, ਖੇਤੀਬਾੜੀ ਅਤੇ ਵਿੱਤ ਖੇਤਰ ਦੀ ਸ਼ਕਤੀ ਬਾਰੇ ਦੱਸਿਆ, ਜਿਸ ਨੇ ਮੁੰਬਈ ਨੂੰ ਦੇਸ਼ ਦਾ ਵਿੱਤੀ ਕੇਂਦਰ ਬਣਾਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਮੇਰਾ ਲਕਸ਼ ਮਹਾਰਾਸ਼ਟਰ ਦੀ ਸ਼ਕਤੀ ਦਾ ਉਪਯੋਗ ਕਰਕੇ ਇਸ ਨੂੰ ਦੁਨੀਆ ਦੀ ਆਰਥਿਕ ਮਹਾਸ਼ਕਤੀ ਵਿੱਚ ਬਦਲਣਾ ਹੈ, ਮੁੰਬਈ ਨੂੰ ਦੁਨੀਆ ਦੀ ਫਿਨਟੈੱਕ ਰਾਜਧਾਨੀ ਬਣਾਉਣਾ ਹੈ।” ਸ਼੍ਰੀ ਮੋਦੀ ਨੇ ਮਹਾਰਾਸ਼ਟਰ ਦੇ ਸ਼ਿਵਾਜੀ ਮਹਾਰਾਜ ਦੇ ਸ਼ਾਨਦਾਰ ਕਿਲਿਆਂ, ਕੋਂਕਣ ਤਰਟੇਰਖਾ ਅਤੇ ਸਾਹਯਾਦ੍ਰੀ ਪਰਬਤ ਲੜੀ ‘ਤੇ ਚਾਨਣਾ ਪਾਉਂਦੇ ਹੋਏ ਮਹਾਰਾਸ਼ਟਰ ਦੇ ਟੂਰਿਜ਼ਮ ਵਿੱਚ ਟੌਪ ਸਥਾਨ ਹਾਸਲ ਕਰਨ ਦੀ ਇੱਛਾ ਵਿਅਕਤ ਕੀਤੀ। ਉਨ੍ਹਾਂ ਨੇ ਮੈਡੀਕਲ ਟੂਰਿਜ਼ਮ ਅਤੇ ਕਾਨਫਰੰਸ ਟੂਰਿਜ਼ਮ ਵਿੱਚ ਰਾਜ ਦੀ ਸਮਰੱਥਾ ਬਾਰੇ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਮਹਾਰਾਸ਼ਟਰ ਭਾਰਤ ਵਿੱਚ ਵਿਕਾਸ ਦਾ ਇੱਕ ਨਵਾਂ ਅਧਿਆਏ ਲਿਖਣ ਜਾ ਰਿਹਾ ਹੈ ਅਤੇ ਅਸੀਂ ਇਸ ਦੇ ਸਹਿਯਾਤਰੀ ਹਾਂ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਅਜਿਹੇ ਸੰਕਲਪਾਂ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਹੈ।
21ਵੀਂ ਸਦੀ ਦੇ ਭਾਰਤੀ ਨਾਗਰਿਕਾਂ ਦੀਆਂ ਇੱਛਾਵਾਂ ‘ਤੇ ਵਿਸਤਾਰ ਨਾਲ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਗਲੇ 25 ਵਰ੍ਹਿਆਂ ਵਿੱਚ ਵਿਕਸਿਤ ਭਾਰਤ ਦੇ ਰਾਸ਼ਟਰੀ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਨੇ ਇਸ ਯਾਤਰਾ ਵਿੱਚ ਮੁੰਬਈ ਅਤੇ ਮਹਾਰਾਸ਼ਟਰ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਸਾਡਾ ਲਕਸ਼ ਹੈ ਕਿ ਮੁੰਬਈ ਅਤੇ ਮਹਾਰਾਸ਼ਟਰ ਵਿੱਚ ਸਾਰਿਆਂ ਦੇ ਲਈ ਜੀਵਨ ਦੀ ਗੁਣਵੱਤਾ ਵਧੇ। ਅਸੀਂ ਮੁੰਬਈ ਦੇ ਆਸ-ਪਾਸ ਦੇ ਇਲਾਕਿਆਂ ਦੀ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਦਾ ਪ੍ਰਯਾਸ ਕਰ ਰਹੇ ਹਾਂ।” ਉਨ੍ਹਾਂ ਨੇ ਤਟਵਰਤੀ ਸੜਕ ਅਤੇ ਅਟਲ ਸੇਤੂ ਦੇ ਪੂਰਾ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਲਗਭਗ 20 ਹਜ਼ਾਰ ਗੱਡੀਆਂ ਰੋਜ਼ਾਨਾ ਅਟਲ ਸੇਤੂ ਦਾ ਇਸਤੇਮਾਲ ਕਰ ਰਹੀਆਂ ਹਨ, ਜਿਸ ਨਾਲ ਅਨੁਮਾਨਿਤ 20-25 ਲੱਖ ਰੁਪਏ ਦਾ ਈਂਧਣ ਬਚ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁੰਬਈ ਵਿੱਚ ਮੈਟਰੋ ਪ੍ਰਣਾਲੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ, ਕਿਉਂਕਿ ਮੈਟਰੋ ਲਾਇਨ ਇੱਕ ਦਹਾਕੇ ਪਹਿਲੇ ਦੇ 8 ਕਿਲੋਮੀਟਰ ਤੋਂ ਵਧ ਕੇ 80 ਕਿਲੋਮੀਟਰ ਹੋ ਗਈ ਹੈ ਅਤੇ 200 ਕਿਲੋਮੀਟਰ ਮੈਟਰੋ ਨੈੱਟਵਰਕ ‘ਤੇ ਕੰਮ ਚੱਲ ਰਿਹਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਛਤਰਪਤੀ ਸ਼ਿਵਾਜੀ ਟਰਮਿਨਸ ਅਤੇ ਨਾਗਪੁਰ ਸਟੇਸ਼ਨ ਦੇ ਪੁਨਰ ਵਿਕਾਸ ਦਾ ਜ਼ਿਕਰ ਕਰਦੇ ਹੋਏ, "ਭਾਰਤੀ ਰੇਲਵੇ ਦੇ ਬਦਲਾਅ ਨਾਲ ਮੁੰਬਈ ਅਤੇ ਮਹਾਰਾਸ਼ਟਰ ਨੂੰ ਵੱਡਾ ਫਾਇਦਾ ਹੋ ਰਿਹਾ ਹੈ।" ਉਨ੍ਹਾਂ ਨੇ ਕਿਹਾ, "ਅੱਜ, ਛਤਰਪਤੀ ਸ਼ਿਵਾਜੀ ਟਰਮਿਨਸ ਅਤੇ ਲੋਕਮਾਨਯ ਤਿਲਕ ਸਟੇਸ਼ਨ 'ਤੇ ਨਵੇਂ ਪਲੈਟਫਾਰਮ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਸਨ, ਜਿਸ ਨਾਲ 24 ਡੱਬਿਆਂ ਵਾਲੀਆਂ ਲੰਬੀਆਂ ਟ੍ਰੇਨਾਂ ਉਥੋਂ ਚਲ ਸਕਣਗੀਆਂ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਮਹਾਰਾਸ਼ਟਰ ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ ਤਿੰਨ ਗੁਣਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਗੋਰੇਗਾਂਵ ਮੁਲੁੰਡ ਲਿੰਕ ਰੋਡ (ਜੀਐੱਮਐੱਲਆਰ) ਪ੍ਰੋਜੈਕਟ ਕੁਦਰਤ ਅਤੇ ਪ੍ਰਗਤੀ ਦੀ ਇਕ ਵਧੀਆ ਉਦਾਹਰਣ ਹੈ। ਠਾਣੇ ਬੋਰੀਵਲੀ ਟਵਿਨ ਟਨਲ ਪ੍ਰੋਜੈਕਟ ਨਾਲ ਠਾਣੇ ਅਤੇ ਬੋਰੀਵਲੀ ਵਿਚਕਾਰ ਦੀ ਦੂਰੀ ਕੁਝ ਮਿੰਟਾਂ ਤੱਕ ਸੀਮਤ ਹੋ ਜਾਵੇਗੀ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਤੀਰਥ ਸਥਾਨਾਂ ਨੂੰ ਵਿਕਸਿਤ ਕਰਨ ਦੇ ਨਾਲ-ਨਾਲ ਯਾਤਰਾ ਨੂੰ ਅਸਾਨ ਬਣਾਉਣ ਅਤੇ ਤੀਰਥਯਾਤਰੀਆਂ ਦੇ ਲਈ ਸੇਵਾਵਾਂ ਦਾ ਵਿਸਤਾਰ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਪੰਢਰਪੁਰ ਦੀ ਵਾਰੀ ਵਿੱਚ ਲੱਖਾਂ ਤੀਰਥਯਾਤਰੀ ਹਿੱਸਾ ਲੈ ਰਹੇ ਹਨ ਅਤੇ ਤੀਰਥਯਾਤਰੀਆਂ ਦੀ ਯਾਤਰਾ ਨੂੰ ਅਸਾਨ ਬਣਾਉਣ ਲਈ ਕਰੀਬ 200 ਕਿਲੋਮੀਟਰ ਲੰਬੇ ਸੰਤ ਗਿਆਨੇਸ਼ਵਰ ਪਾਲਕੀ ਮਾਰਗ ਅਤੇ ਕਰੀਬ 110 ਕਿਲੋਮੀਟਰ ਲੰਬੇ ਸੰਤ ਤੁਕਾਰਾਮ ਪਾਲਕੀ ਮਾਰਗ ਦੇ ਨਿਰਮਾਣ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਹ ਦੋਵੇਂ ਸੜਕਾਂ ਜਲਦੀ ਹੀ ਚਾਲੂ ਕਰ ਦਿੱਤੀਆਂ ਜਾਣਗੀਆਂ।
ਸ੍ਰੀ ਮੋਦੀ ਨੇ ਕਿਹਾ ਕਿ ਇਹ ਕਨੈਕਟੀਵਿਟੀ ਇਨਫ੍ਰਾਸਟ੍ਰਕਚਰ ਟੁਰਿਜ਼ਮ, ਖੇਤੀਬਾੜੀ ਅਤੇ ਉਦਯੋਗ ਵਿੱਚ ਮਦਦ ਕਰ ਰਿਹਾ ਹੈ, ਰੋਜ਼ਗਾਰ ਵਿੱਚ ਸੁਧਾਰ ਕਰ ਰਿਹਾ ਹੈ ਅਤੇ ਮਹਿਲਾਵਾਂ ਦੇ ਲਈ ਅਰਾਮ ਦੀਆਂ ਸਹੂਲਤਾਂ ਪ੍ਰਦਾਨ ਕਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, "ਐੱਨਡੀਏ ਸਰਕਾਰ ਦੇ ਇਹ ਕੰਮ ਗ਼ਰੀਬਾਂ, ਕਿਸਾਨਾਂ, ਮਹਿਲਾ ਸ਼ਕਤੀ ਅਤੇ ਯੁਵਾ ਸ਼ਕਤੀ ਨੂੰ ਸਸ਼ਕਤ ਬਣਾ ਰਹੇ ਹਨ।" ਉਨ੍ਹਾਂ ਨੇ 10 ਲੱਖ ਨੌਜਵਾਨਾਂ ਨੂੰ ਕੌਸ਼ਲ ਪ੍ਰਦਾਨ ਕਰਨ ਅਤੇ ਮੁਖਯ ਮੰਤਰੀ ਕਾਰਯਕ੍ਰਮ ਪ੍ਰਸ਼ਿਕਸ਼ਨ ਯੋਜਨਾ ਦੇ ਤਹਿਤ ਵਜ਼ੀਫੇ ਜਿਹੀਆਂ ਪਹਿਲਾਂ ਲਈ ਡਬਲ ਇੰਜਣ ਵਾਲੀ ਸਰਕਾਰ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ, "ਕੌਸ਼ਲ ਵਿਕਾਸ ਅਤੇ ਵੱਡੀ ਸੰਖਿਆ ਵਿੱਚ ਰੋਜ਼ਗਾਰ ਭਾਰਤ ਵਿੱਚ ਸਮੇਂ ਦੀ ਜ਼ਰੂਰਤ ਹੈ।" ਉਨ੍ਹਾਂ ਨੇ ਕੋਵਿਡ ਮਹਾਮਾਰੀ ਦੇ ਬਾਵਜੂਦ ਪਿਛਲੇ 4-5 ਵਰ੍ਹਿਆਂ ਵਿੱਚ ਭਾਰਤ ਵਿੱਚ ਰਿਕਾਰਡ ਰੋਜ਼ਗਾਰ ਸਿਰਜਣ ਨੂੰ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਭਾਰਤੀ ਰਿਜ਼ਰਵ ਬੈਂਕ ਦੁਆਰਾ ਰੋਜ਼ਗਾਰ 'ਤੇ ਹਾਲ ਹੀ ਵਿੱਚ ਜਾਰੀ ਕੀਤੀ ਵਿਸਤ੍ਰਿਤ ਰਿਪੋਰਟ ‘ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਪਿਛਲੇ 3-4 ਵਰ੍ਹਿਆਂ ਵਿੱਚ ਲਗਭਗ 8 ਕਰੋੜ ਰੋਜ਼ਗਾਰ ਦੇ ਅਵਸਰ ਤਿਆਰ ਹੋਏ ਹਨ, ਜਿਸ ਨਾਲ ਆਲੋਚਕਾਂ ਦਾ ਮੂੰਹ ਬੰਦ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਭਾਰਤ ਦੇ ਵਿਕਾਸ ਵਿਰੁੱਧ ਫੈਲਾਈਆਂ ਜਾ ਰਹੀਆਂ ਝੂਠੀਆਂ ਕਹਾਣੀਆਂ ਤੋਂ ਸੁਚੇਤ ਰਹਿਣ ਲਈ ਵੀ ਕਿਹਾ। ਉਨ੍ਹਾਂ ਨੇ ਕਿਹਾ ਕਿ ਜਦੋਂ ਪੁਲ਼ ਬਣਦੇ ਹਨ, ਰੇਲਵੇ ਟ੍ਰੈਕ ਵਿਛਾਏ ਜਾਂਦੇ ਹਨ, ਸੜਕਾਂ ਬਣਦੀਆਂ ਹਨ ਅਤੇ ਲੋਕਲ ਟ੍ਰੇਨਾਂ ਬਣਦੀਆਂ ਹਨ ਤਾਂ ਰੋਜ਼ਗਾਰ ਪੈਦਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਰੋਜ਼ਗਾਰ ਦੀ ਦਰ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਸਿੱਧੇ ਅਨੁਪਾਤਕ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਐਨਡੀਏ ਸਰਕਾਰ ਦੇ ਵਿਕਾਸ ਦਾ ਮਾਡਲ ਵੰਚਿਤਾੰ ਨੂੰ ਤਰਜੀਹ ਦੇਣ ਦਾ ਰਿਹਾ ਹੈ ।” ਉਨ੍ਹਾਂ ਨੇ ਨਵੀਂ ਸਰਕਾਰ ਦੇ ਪਹਿਲੇ ਫੈਸਲੇ ਦਾ ਜ਼ਿਕਰ ਕੀਤਾ ਜਿਸ ਵਿੱਚ ਗ਼ਰੀਬਾਂ ਲਈ 3 ਕਰੋੜ ਘਰ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। 4 ਕਰੋੜ ਪਰਿਵਾਰਾਂ ਨੂੰ ਪਹਿਲੇ ਹੀ ਘਰ ਮਿਲ ਚੁੱਕੇ ਹਨ। ਮਹਾਰਾਸ਼ਟਰ ਦੇ ਲੱਖਾਂ ਦਲਿਤਾਂ ਅਤੇ ਵੰਚਿਤਾਂ ਨੂੰ ਵੀ ਆਵਾਸ ਯੋਜਨਾ ਦਾ ਲਾਭ ਮਿਲਿਆ ਹੈ। ਉਨ੍ਹਾਂ ਨੇ ਕਿਹਾ, “ਅਸੀਂ ਸ਼ਹਿਰਾਂ ਵਿੱਚ ਰਹਿਣ ਵਾਲੇ ਗ਼ਰੀਬਾਂ ਅਤੇ ਮੱਧ ਵਰਗ ਦੋਵਾਂ ਲਈ ਘਰ ਦੀ ਮਾਲਕ ਹੋਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ ।”
ਉਨ੍ਹਾਂ ਨੇ ਰੇਹੜੀ-ਫੜੀ ਵਾਲਿਆਂ ਦੇ ਜੀਵਨ ਵਿੱਚ ਸਨਮਾਨ ਬਹਾਲ ਕਰਨ ਵਿੱਚ ਸਵਨਿਧੀ ਸਕੀਮ ਦੀ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਲਗਭਗ 90 ਲੱਖ ਲੋਨ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮਹਾਰਾਸ਼ਟਰ ਵਿੱਚ 13 ਲੱਖ ਅਤੇ ਮੁੰਬਈ ਵਿੱਚ 1.5 ਲੱਖ ਲੋਨ ਸ਼ਾਮਲ ਹਨ। ਉਨ੍ਹਾਂ ਨੇ ਇੱਕ ਅਧਿਐਨ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਸਕੀਮ ਦੇ ਨਤੀਜੇ ਵਜੋਂ ਇਨ੍ਹਾਂ ਵਿਕ੍ਰੇਤਾਵਾਂ ਦੀ ਆਮਦਨ ਵਿੱਚ 2,000 ਰੁਪਏ ਮਹੀਨਾ ਦਾ ਵਾਧਾ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਸਵਨਿਧੀ ਸਕੀਮ (SVANidhi scheme) ਦੀ ਇੱਕ ਵਿਸ਼ੇਸ਼ਤਾ ਨੂੰ ਉਜਾਗਰ ਕੀਤਾ ਅਤੇ ਦੇਸ਼ ਦੇ ਗ਼ਰੀਬਾਂ, ਖਾਸ ਕਰਕੇ ਰੇਹੜੀ-ਫੜੀ ਵਾਲਿਆਂ ਦੇ ਆਤਮ ਸਨਮਾਨ ਅਤੇ ਸ਼ਕਤੀ ਬਾਰੇ ਦੱਸਿਆ, ਜਿਨ੍ਹਾਂ ਨੇ ਇਸ ਯੋਜਨਾ ਦੇ ਤਹਿਤ ਬੈਂਕ ਲੋਨ ਲਿਆ ਅਤੇ ਸਮੇਂ ਸਿਰ ਇਸ ਦਾ ਭੁਗਤਾਨ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਸਵਨਿਧੀ ਸਕੀਮ ਦੇ ਲਾਭਪਾਤਰੀਆਂ ਨੇ ਹੁਣ ਤੱਕ 3.25 ਲੱਖ ਕਰੋੜ ਰੁਪਏ ਦੇ ਡਿਜੀਟਲ ਲੈਣ-ਦੇਣ ਕੀਤੇ ਹਨ।
ਪ੍ਰਧਾਨ ਮੰਤਰੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ, ਬਾਬਾ ਸਾਹੇਬ ਅੰਬੇਡਕਰ, ਮਹਾਤਮਾ ਜਯੋਤਿਬਾ ਫੁਲੇ, ਸਾਵਿੱਤਰੀਬਾਈ ਫੁਲੇ, ਅੰਨਾਭਾਊ ਸਾਠੇ, ਲੋਕਮਾਨਯ ਤਿਲਕ ਅਤੇ ਵੀਰ ਸਾਵਰਕਰ ਦੀ ਵਿਰਾਸਤ ਬਾਰੇ ਚਰਚਾ ਕਰਦੇ ਹੋਏ ਕਿਹਾ , "ਮਹਾਰਾਸ਼ਟਰ ਨੇ ਭਾਰਤ ਵਿੱਚ ਸੱਭਿਆਚਾਰਕ, ਸਮਾਜਿਕ ਅਤੇ ਰਾਸ਼ਟਰੀ ਚੇਤਨਾ ਦਾ ਪ੍ਰਚਾਰ-ਪ੍ਰਸਾਰ ਕੀਤਾ ਹੈ।" ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਅੱਗੇ ਵਧਣ ਅਤੇ ਸਦਭਾਵਨਾਪੂਰਨ ਸਮਾਜ ਅਤੇ ਮਜ਼ਬੂਤ ਰਾਸ਼ਟਰ ਦੇ ਆਪਣੇ ਸੰਕਲਪ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ। ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਇਹ ਯਾਦ ਰੱਖਣ ਦੀ ਤਾਕੀਦ ਕੀਤੀ ਕਿ ਸਮ੍ਰਿੱਧੀ ਦਾ ਮਾਰਗ ਤਾਲਮੇਲ ਅਤੇ ਸਦਭਾਵਨਾ ਰਾਹੀਂ ਹੀ ਨਿਕਲਦਾ ਹੈ।
ਇਸ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਨਵੀਸ ਅਤੇ ਸ਼੍ਰੀ ਅਜੀਤ ਪਵਾਰ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਦੇ ਨਾਲ-ਨਾਲ ਕਈ ਪਤਵੰਤੇ ਵੀ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ 16,600 ਕਰੋੜ ਰੁਪਏ ਦੀ ਲਾਗਤ ਵਾਲੇ ਠਾਣੇ ਬੋਰੀਵਲੀ ਟਨਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਠਾਣੇ ਅਤੇ ਬੋਰੀਵਲੀ ਦੇ ਦਰਮਿਆਨ ਇਹ ਟਵਿਨ ਟਿਊਬ ਟਨਲ ਸੰਜੈ ਗਾਂਧੀ ਨੈਸ਼ਨਲ ਪਾਰਕ ਦੇ ਹੇਠਾਂ ਤੋਂ ਗੁਜਰੇਗੀ, ਜਿਸ ਨਾਲ ਬੋਰੀਵਲੀ ਦੀ ਤਰਫ ਵੈਸਟਰਨ ਐਕਸਪ੍ਰੈੱਸ ਹਾਈਵੇਅ ਅਤੇ ਠਾਣੇ ਵੱਲ ਘੋੜਬੰਦਰ ਰੋਡ ਦੇ ਦਰਮਿਆਨ ਸਿੱਧਾ ਸੰਪਰਕ ਕਾਇਮ ਹੋਵੇਗਾ। ਪ੍ਰੋਜੈਕਟ ਦੀ ਕੁੱਲ ਲੰਬਾਈ 11.8 ਕਿਲੋਮੀਟਰ ਹੈ। ਇਸ ਨਾਲ ਠਾਣੇ ਤੋਂ ਬੋਰੀਵਲੀ ਦੀ ਯਾਤਰਾ 12 ਕਿਲੋਮੀਟਰ ਘੱਟ ਹੋ ਜਾਵੇਗੀ ਅਤੇ ਯਾਤਰਾ ਵਿੱਚ ਲੱਗਣ ਵਾਲੇ ਸਮੇਂ ਵਿੱਚ ਲਗਭਗ 1 ਘੰਟੇ ਦੀ ਬੱਚਤ ਹੋਵੇਗੀ।
ਪ੍ਰਧਾਨ ਮੰਤਰੀ ਨੇ ਗੋਰੋਗਾਂਵ ਮੁਲੁੰਡ ਲਿੰਕ ਰੋਡ (ਜੀਐੱਮਐੱਲਆਰ) ਪ੍ਰੋਜੈਕਟ ਵਿੱਚ ਟਨਲ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ, ਜਿਸ ਦੀ ਲਾਗਤ 6300 ਕਰੋੜ ਰੁਪਏ ਤੋਂ ਵੱਧ ਹੈ। ਜੀਐੱਮਐੱਲਆਰ ਵਿੱਚ ਗੋਰੇਗਾਂਵ ਵਿੱਚ ਪੱਛਮੀ ਐਕਸਪ੍ਰੈੱਸ ਹਾਈਵੇਅ ਤੋਂ ਮੁਲੁੰਡ ਵਿੱਚ ਪੂਰਬੀ ਐਕਸਪ੍ਰੈੱਸ ਹਾਈਵੇਅ ਤੱਕ ਸੜਕ ਸੰਪਰਕ ਦੀ ਪਰਿਕਲਪਨਾ ਕੀਤੀ ਗਈ ਹੈ। ਜੀਐੱਮਐੱਲਆਰ ਦੀ ਕੁੱਲ ਲੰਬਾਈ ਲਗਭਗ 6.65 ਕਿਲੋਮੀਟਰ ਹੈ ਅਤੇ ਇਹ ਨਵੀਂ ਮੁੰਬਈ ਵਿੱਚ ਨਵੇਂ ਪ੍ਰਸਤਾਵਿਤ ਏਅਰ ਪੋਰਟ ਅਤੇ ਪੁਣੇ ਮੁੰਬਈ ਐਕਸਪ੍ਰੈੱਸ ਦੇ ਨਾਲ ਪੱਛਮੀ ਉਪਨਗਰਾਂ ਲਈ ਸਿੱਧੀ ਕਨੈਕਟੀਵਿਟੀ ਪ੍ਰਦਾਨ ਕਰੇਗੀ।
ਪ੍ਰਧਾਨ ਮੰਤਰੀ ਨੇ ਨਵੀਂ ਮੁੰਬਈ ਦੇ ਤੁਰਭੇ ਵਿਖੇ ਕਲਿਆਣ ਯਾਰਡ ਰੀਮਾਡਲਿੰਗ ਅਤੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮੀਨਲ ਦਾ ਨੀਂਹ ਪੱਥਰ ਵੀ ਰੱਖਿਆ। ਕਲਿਆਣ ਯਾਰਡ ਲੰਬੀ ਦੂਰੀ ਅਤੇ ਉਪਨਗਰੀ ਆਵਾਜਾਈ ਨੂੰ ਵੱਖ ਕਰਨ ਵਿੱਚ ਮਦਦ ਕਰੇਗਾ। ਰੀਮਾਡਲਿੰਗ ਨਾਲ ਵਧੇਰੇ ਟ੍ਰੇਨਾਂ ਨੂੰ ਸੰਭਾਲਣ ਲਈ ਯਾਰਡ ਦੀ ਸਮਰੱਥਾ ਵਧੇਗੀ, ਭੀੜ-ਭੜੱਕਾ ਘੱਟ ਹੋਵੇਗਾ ਅਤੇ ਟ੍ਰੇਨ ਸੰਚਾਲਨ ਦੀ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ। ਨਵੀਂ ਮੁੰਬਈ ਵਿੱਚ ਗਤੀ ਸ਼ਕਤੀ ਮਲਟੀਮਾਡਲ ਕਾਰਗੋ ਟਰਮੀਨਲ 32600 ਵਰਗ ਮੀਟਰ ਤੋਂ ਵੱਧ ਖੇਤਰ ਵਿੱਚ ਬਣਾਇਆ ਜਾਵੇਗਾ। ਇਹ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇ ਵਾਧੂ ਮੌਕੇ ਪ੍ਰਦਾਨ ਕਰੇਗਾ ਅਤੇ ਸੀਮਿੰਟ ਅਤੇ ਹੋਰ ਵਸਤੂਆਂ ਨੂੰ ਸੰਭਾਲਣ ਲਈ ਇੱਕ ਵਾਧੂ ਟਰਮੀਨਲ ਦੇ ਰੂਪ ਵਿੱਚ ਕੰਮ ਕਰੇਗਾ।
ਪ੍ਰਧਾਨ ਮੰਤਰੀ ਨੇ ਲੋਕਮਾਨਯ ਤਿਲਕ ਟਰਮਿਨਸ ਦੇ ਨਵੇਂ ਪਲੈਟਫਾਰਮ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਸਟੇਸ਼ਨ ਦੇ ਪਲੈਟਫਾਰਮ ਨੰਬਰ 10 ਅਤੇ 11 ਦੇ ਵਿਸਤਾਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਲੋਕਮਾਨਯ ਤਿਲਕ ਟਰਮਿਨਸ ਦੇ ਨਵੇਂ ਲੰਬੇ ਪਲੈਟਫਾਰਮ ਲੰਬੀਆਂ ਟ੍ਰੇਨਾਂ ਨੂੰ ਸਮਾਯੋਜਿਤ ਕਰ ਸਕਦੇ ਹਨ, ਪ੍ਰਤੀ ਟ੍ਰੇਨ ਵਧੇਰੇ ਯਾਤਰੀਆਂ ਦੇ ਲਈ ਰਸਤਾ ਬਣਾ ਸਕਦੇ ਹਨ ਅਤੇ ਵਧਦੇ ਆਵਾਜਾਈ ਨੂੰ ਸੰਭਾਲਣ ਦੇ ਲਈ ਸਟੇਸ਼ਨ ਦੀ ਸਮਰੱਥਾ ਵਿੱਚ ਸੁਧਾਰ ਕਰ ਸਕਦੇ ਹਨ। ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਸਟੇਸ਼ਨ ਦੇ ਪਲੈਟਫਾਰਮ ਨੰਬਰ 10 ਅਤੇ 11 ਨੂੰ ਕਵਰ ਸ਼ੇਡ ਅਤੇ ਵਾਸ਼ੇਬਲ ਐਪ੍ਰਨ ਦੇ ਨਾਲ 382 ਮੀਟਰ ਤੱਕ ਵਧਾਇਆ ਗਿਆ ਹੈ। ਇਸ ਨਾਲ ਟ੍ਰੇਨਾਂ ਦੀ ਸੰਖਿਆ 24 ਡੱਬਿਆਂ ਤੱਕ ਵਧਾਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਯਾਤਰੀਆਂ ਦੀ ਸੰਖਿਆ ਵਿੱਚ ਵਾਧਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਲਗਭਗ 5600 ਕਰੋੜ ਰੁਪਏ ਦੇ ਖਰਚ ਦੇ ਨਾਲ ਮੁੱਖਯ ਮੰਤਰੀ ਯੁਵਾ ਕਾਰਯ ਪ੍ਰਸ਼ੀਕਸ਼ਣ ਯੋਜਨਾ (Mukhyamantri Yuva Karya Prashikshan Yojana) ਦੀ ਸ਼ੁਰੂਆਤ ਕੀਤੀ। ਇਹ ਇੱਕ ਪਰਿਵਰਤਕਾਰੀ ਇੰਟਰਨਸ਼ਿਪ ਪ੍ਰੋਗਰਾਮ ਹੈ, ਜੋ ਕਿ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਕੌਸਲ ਸੁਧਾਰ ਅਤੇ ਇੰਡਸਟਰੀ ਵਿੱਚ ਤਜ਼ਰਬੇ ਦੇ ਅਵਸਰ ਪ੍ਰਦਾਨ ਕਰਕੇ ਨੌਜਵਾਨਾਂ ਦੇ ਦਰਮਿਆਨ ਬੇਰੋਜ਼ਗਾਰੀ ਦੀ ਸਮੱਸਿਆ ਦਾ ਸਮਾਧਾਨ ਕਰਦਾ ਹੈ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
महाराष्ट्र वो राज्य है, जिसकी विकसित भारत के निर्माण में बड़ी भूमिका है। pic.twitter.com/Wsh336ayPf
— PMO India (@PMOIndia) July 13, 2024
देश की जनता लगातार तेज विकास चाहती है, अगले 25 वर्ष में भारत को विकसित बनाना चाहती है। pic.twitter.com/6kFNX8hyAb
— PMO India (@PMOIndia) July 13, 2024
NDA सरकार के विकास का मॉडल वंचितों को वरीयता देने का रहा है। pic.twitter.com/uQ2bxcAIPM
— PMO India (@PMOIndia) July 13, 2024