ਪ੍ਰਧਾਨ ਮੰਤਰੀ ਨੇ ਮੰਗਲੁਰੂ ਵਿੱਚ ਲਗਭਗ 3800 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
"ਵਿਕਸਿਤ ਭਾਰਤ ਦੇ ਨਿਰਮਾਣ ਲਈ, 'ਮੇਕ ਇਨ ਇੰਡੀਆ' ਅਤੇ ਦੇਸ਼ ਦੇ ਨਿਰਮਾਣ ਖੇਤਰ ਦਾ ਵਿਸਤਾਰ ਕਰਨਾ ਬਹੁਤ ਜ਼ਰੂਰੀ ਹੈ"
“ਕਰਨਾਟਕ ਸਾਗਰਮਾਲਾ ਯੋਜਨਾ ਦੇ ਸਭ ਤੋਂ ਵੱਡੇ ਲਾਭਾਰਥੀਆਂ ਵਿੱਚੋਂ ਇੱਕ ਹੈ”
“ਪਹਿਲੀ ਵਾਰ ਕਰਨਾਟਕ ਦੇ ਗ੍ਰਾਮੀਣ ਪਰਿਵਾਰਾਂ ਤੱਕ 30 ਲੱਖ ਤੋਂ ਵੱਧ ਪਾਈਪ ਰਾਹੀਂ ਪਾਣੀ ਪਹੁੰਚਿਆ ਹੈ”
"ਕਰਨਾਟਕ ਦੇ 30 ਲੱਖ ਤੋਂ ਵੱਧ ਮਰੀਜ਼ਾਂ ਨੂੰ ਵੀ ਆਯੁਸ਼ਮਾਨ ਭਾਰਤ ਦਾ ਲਾਭ ਮਿਲਿਆ ਹੈ"
"ਜਦੋਂ ਟੂਰਿਜ਼ਮ ਵਧਦਾ ਹੈ, ਇਹ ਸਾਡੇ ਕੁਟੀਰ ਉਦਯੋਗਾਂ, ਸਾਡੇ ਕਾਰੀਗਰਾਂ, ਗ੍ਰਾਮੀਣ ਉਦਯੋਗਾਂ, ਰੇਹੜੀ-ਪਟੜੀ ਵਿਕਰੇਤਾਵਾਂ, ਆਟੋ-ਰਿਕਸ਼ਾ ਚਾਲਕਾਂ, ਟੈਕਸੀ ਡਰਾਈਵਰਾਂ ਨੂੰ ਲਾਭ ਦਿੰਦਾ ਹੈ"
"ਅੱਜ ਡਿਜੀਟਲ ਭੁਗਤਾਨ ਇੱਕ ਇਤਿਹਾਸਿਕ ਪੱਧਰ 'ਤੇ ਹਨ ਅਤੇ ਭੀਮ-ਯੂਪੀਆਈ (BHIM-UPI) ਜਿਹੀਆਂ ਸਾਡੀਆਂ ਕਾਢਾਂ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ"
"ਲਗਭਗ 6 ਲੱਖ ਕਿਲੋਮੀਟਰ ਔਪਟੀਕਲ ਫਾਇਬਰ ਵਿਛਾ ਕੇ ਗ੍ਰਾਮ ਪੰਚਾਇਤਾਂ ਨੂੰ ਜੋੜਿਆ ਜਾ ਰਿਹਾ ਹੈ"
“ਭਾਰਤ ਨੇ 418 ਬਿਲੀਅਨ ਡਾਲਰ ਭਾਵ 31 ਲੱਖ ਕਰੋੜ ਰੁਪਏ ਦੇ ਵਪਾਰਕ ਨਿਰਯਾਤ ਦਾ ਨਵਾਂ ਰਿਕਾਰਡ ਬਣਾਇਆ”
ਭਾਵੇਂ ਇਹ ਖੇਤਰੀ ਸੁਰੱਖਿਆ ਹੋਵੇ ਜਾਂ ਆਰਥਿਕ ਸੁਰੱਖਿਆ, ਭਾਰਤ ਬਹੁਤ ਵੱਡੇ ਮੌਕਿਆਂ ਦਾ ਗਵਾਹ ਬਣ ਰਿਹਾ ਹੈ। ਅੱਜ ਦੀ ਸ਼ੁਰੂਆਤ ਵਿੱਚ ਆਈਐੱਨਐੱਸ ਵਿਕ੍ਰਾਂਤ ਦੇ ਕਮਿਸ਼ਨ ਕੀਤੇ ਜਾਣ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਸ ਮਾਣ ਨੂੰ ਜ਼ਾਹਰ ਕੀਤਾ, ਜਿਸ ਦਾ ਹਰ ਭਾਰਤੀ ਅਨੁਭਵ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੰਗਲੁਰੂ ਵਿੱਚ ਲਗਭਗ 3800 ਕਰੋੜ ਰੁਪਏ ਦੇ ਮਸ਼ੀਨੀਕਰਨ ਅਤੇ ਉਦਯੋਗੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਮਹੱਤਤਾ ਵਾਲਾ ਦਿਨ ਹੈ। ਭਾਵੇਂ ਇਹ ਖੇਤਰੀ ਸੁਰੱਖਿਆ ਹੋਵੇ ਜਾਂ ਆਰਥਿਕ ਸੁਰੱਖਿਆ, ਭਾਰਤ ਬਹੁਤ ਵੱਡੇ ਮੌਕਿਆਂ ਦਾ ਗਵਾਹ ਬਣ ਰਿਹਾ ਹੈ। ਅੱਜ ਦੀ ਸ਼ੁਰੂਆਤ ਵਿੱਚ ਆਈਐੱਨਐੱਸ ਵਿਕ੍ਰਾਂਤ ਦੇ ਕਮਿਸ਼ਨ ਕੀਤੇ ਜਾਣ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਸ ਮਾਣ ਨੂੰ ਜ਼ਾਹਰ ਕੀਤਾ, ਜਿਸ ਦਾ ਹਰ ਭਾਰਤੀ ਅਨੁਭਵ ਕਰ ਰਿਹਾ ਹੈ।

ਉਨ੍ਹਾਂ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਜਿਨ੍ਹਾਂ ਦੇ ਉਦਘਾਟਨ ਕੀਤੇ ਗਏ ਜਾਂ ਨੀਂਹ ਪੱਥਰ ਰੱਖੇ ਗਏ ਸਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਕਰਨਾਟਕ ਵਿੱਚ ਖਾਸ ਤੌਰ 'ਤੇ ਰਹਿਣ-ਸਹਿਣ ਅਤੇ ਰੋਜ਼ਗਾਰ ਦੀ ਸੁਵਿਧਾ ਨੂੰ ਵਧਾਏਗਾ, 'ਇੱਕ ਜ਼ਿਲ੍ਹਾ ਅਤੇ ਇੱਕ ਉਤਪਾਦ' ਯੋਜਨਾ ਖੇਤਰ ਦੇ ਮਛੇਰਿਆਂ, ਕਾਰੀਗਰਾਂ ਅਤੇ ਕਿਸਾਨਾਂ ਦੇ ਉਤਪਾਦਾਂ ਲਈ ਬਜ਼ਾਰ ਦੀ ਉਪਲਬਧਤਾ ਦੀ ਸੁਵਿਧਾ ਦੇਵੇਗੀ।

ਪੰਚ ਪ੍ਰਣਾਂ 'ਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਲਾਲ ਕਿਲੇ ਤੋਂ ਜਿਨ੍ਹਾਂ ਪੰਜ ਪ੍ਰਣਾਂ ਦੀ ਗੱਲ ਕੀਤੀ ਸੀ, ਉਨ੍ਹਾਂ ਵਿੱਚੋਂ ਪਹਿਲਾ ਇੱਕ ਵਿਕਸਤ ਭਾਰਤ ਦੀ ਸਿਰਜਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਵਿਕਸਤ ਭਾਰਤ ਦੇ ਨਿਰਮਾਣ ਲਈ, ਦੇਸ਼ ਦੇ ਨਿਰਮਾਣ ਖੇਤਰ, 'ਮੇਕ ਇਨ ਇੰਡੀਆ' ਦਾ ਵਿਸਤਾਰ ਕਰਨਾ ਬਹੁਤ ਜ਼ਰੂਰੀ ਹੈ।"

ਦੇਸ਼ ਨੇ ਬੰਦਰਗਾਹ-ਅਗਵਾਈ ਵਾਲੇ ਵਿਕਾਸ ਲਈ ਕੀਤੇ ਗਏ ਪ੍ਰਯਤਨਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਇਹ ਵਿਕਾਸ ਲਈ ਇੱਕ ਮਹੱਤਵਪੂਰਨ ਮੰਤਰ ਹੈ। ਅਜਿਹੇ ਪ੍ਰਯਤਨਾਂ ਦੇ ਨਤੀਜੇ ਵਜੋਂ, ਭਾਰਤ ਦੀਆਂ ਬੰਦਰਗਾਹਾਂ ਦੀ ਸਮਰੱਥਾ ਸਿਰਫ 8 ਸਾਲਾਂ ਵਿੱਚ ਲਗਭਗ ਦੁੱਗਣੀ ਹੋ ਗਈ ਹੈ।

ਪਿਛਲੇ 8 ਸਾਲਾਂ ਵਿੱਚ ਤਰਜੀਹੀ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਰਨਾਟਕ ਹੈ, ਜਿਸ ਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਕਰਨਾਟਕ ਸਾਗਰਮਾਲਾ ਯੋਜਨਾ ਦੇ ਸਭ ਤੋਂ ਵੱਡੇ ਲਾਭਾਰਥੀਆਂ ਵਿੱਚੋਂ ਇੱਕ ਹੈ"। ਉਨ੍ਹਾਂ ਕਿਹਾ ਕਿ ਰਾਜ ਨੂੰ ਪਿਛਲੇ 8 ਸਾਲਾਂ ਵਿੱਚ 70 ਹਜ਼ਾਰ ਕਰੋੜ ਰੁਪਏ ਦੇ ਹਾਈਵੇਅ ਪ੍ਰੋਜੈਕਟ ਦਿੱਤੇ ਕੀਤੇ ਗਏ ਹਨ ਅਤੇ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ। ਪਿਛਲੇ 8 ਸਾਲਾਂ ਵਿੱਚ ਕਰਨਾਟਕ ਵਿੱਚ ਪ੍ਰੋਜੈਕਟਾਂ ਲਈ ਰੇਲਵੇ ਬਜਟ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ।

ਪਿਛਲੇ 8 ਸਾਲਾਂ ਦੇ ਵਿਕਾਸ 'ਤੇ ਝਾਤ ਮਾਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ 'ਚ ਗ਼ਰੀਬਾਂ ਲਈ 3 ਕਰੋੜ ਤੋਂ ਜ਼ਿਆਦਾ ਘਰ ਬਣਾਏ ਗਏ ਹਨ ਅਤੇ ਕਰਨਾਟਕ 'ਚ ਗ਼ਰੀਬਾਂ ਲਈ 8 ਲੱਖ ਤੋਂ ਜ਼ਿਆਦਾ ਪੱਕੇ ਮਕਾਨਾਂ ਦੀ ਮਨਜ਼ੂਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਹਜ਼ਾਰਾਂ ਮੱਧਵਰਗੀ ਪਰਿਵਾਰਾਂ ਨੂੰ ਵੀ ਉਨ੍ਹਾਂ ਦੇ ਘਰ ਬਣਾਉਣ ਲਈ ਕਰੋੜਾਂ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਲ ਜੀਵਨ ਮਿਸ਼ਨ ਦੇ ਤਹਿਤ ਸਿਰਫ਼ 3 ਸਾਲਾਂ ਵਿੱਚ ਦੇਸ਼ ਦੇ 6 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸੁਵਿਧਾ ਨਾਲ ਜੋੜਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਪਹਿਲੀ ਵਾਰ ਕਰਨਾਟਕ ਦੇ 30 ਲੱਖ ਤੋਂ ਵੱਧ ਗ੍ਰਾਮੀਣ ਪਰਿਵਾਰਾਂ ਤੱਕ ਪਾਈਪ ਰਾਹੀਂ ਪਾਣੀ ਪਹੁੰਚਿਆ ਹੈ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ਦੇ ਲਗਭਗ 4 ਕਰੋੜ ਗ਼ਰੀਬ ਲੋਕਾਂ ਨੇ ਹਸਪਤਾਲ ਵਿੱਚ ਭਰਤੀ ਹੋਣ ਦੌਰਾਨ ਮੁਫ਼ਤ ਇਲਾਜ ਦੀ ਸੁਵਿਧਾ ਲਈ ਹੈ। ਇਸ ਨਾਲ ਗ਼ਰੀਬਾਂ ਦੇ ਲਗਭਗ 50 ਹਜ਼ਾਰ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਕਰਨਾਟਕ ਦੇ 30 ਲੱਖ ਤੋਂ ਵੱਧ ਮਰੀਜ਼ਾਂ ਨੂੰ ਵੀ ਆਯੁਸ਼ਮਾਨ ਭਾਰਤ ਦਾ ਲਾਭ ਮਿਲਿਆ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਕਮਜ਼ੋਰ ਵਿੱਤੀ ਸਥਿਤੀ ਕਾਰਨ ਭੁਲਾ ਦਿੱਤਾ ਗਿਆ ਸੀ, ਉਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਦੇ ਵਿਕਾਸ ਦਾ ਲਾਭ ਪਹਿਲੀ ਵਾਰ ਛੋਟੇ ਕਿਸਾਨਾਂ, ਛੋਟੇ ਵਪਾਰੀਆਂ, ਮਛੇਰਿਆਂ, ਰੇਹੜੀ-ਪਟੜੀ ਵਾਲਿਆਂ ਅਤੇ ਕਰੋੜਾਂ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ, "ਉਹ ਭਾਰਤ ਦੇ ਵਿਕਾਸ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਰਹੇ ਹਨ।"

ਭਾਰਤ ਦੀ ਸਾਢੇ ਸੱਤ ਹਜ਼ਾਰ ਕਿਲੋਮੀਟਰ ਤਟ ਰੇਖਾ ਵੱਲ ਸਾਰਿਆਂ ਦਾ ਧਿਆਨ ਖਿੱਚਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਦੇਸ਼ ਦੀ ਇਸ ਸਮਰੱਥਾ ਦਾ ਪੂਰਾ ਫਾਇਦਾ ਉਠਾਉਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਟੂਰਿਜ਼ਮ ਵਧਦਾ ਹੈ, ਤਾਂ ਇਹ ਸਾਡੇ ਕੁਟੀਰ ਉਦਯੋਗਾਂ, ਸਾਡੇ ਕਾਰੀਗਰਾਂ, ਗ੍ਰਾਮੀਣ ਉਦਯੋਗਾਂ, ਰੇਹੜੀ-ਪਟੜੀ ਵਿਕਰੇਤਾਵਾਂ, ਆਟੋ ਰਿਕਸ਼ਾ ਚਾਲਕਾਂ, ਟੈਕਸੀ ਡਰਾਈਵਰਾਂ ਆਦਿ ਨੂੰ ਲਾਭ ਪਹੁੰਚਾਉਂਦਾ ਹੈ। ਮੈਨੂੰ ਖੁਸ਼ੀ ਹੈ ਕਿ ਨਿਊ ਮੈਂਗਲੌਰ ਬੰਦਰਗਾਹ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਲਗਾਤਾਰ ਨਵੀਆਂ ਸੁਵਿਧਾਵਾਂ ਜੋੜ ਰਹੀ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਡਿਜੀਟਲ ਭੁਗਤਾਨ ਇਤਿਹਾਸਿਕ ਪੱਧਰ ‘ਤੇ ਹਨ ਅਤੇ ਭੀਮ-ਯੂਪੀਆਈ ਜਿਹੀਆਂ ਸਾਡੀਆਂ ਕਾਢਾਂ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦੇਸ਼ ਦੇ ਲੋਕ ਮਜ਼ਬੂਤ ਕਨੈਕਟੀਵਿਟੀ ਦੇ ਨਾਲ ਤੇਜ਼ ਅਤੇ ਸਸਤਾ ਇੰਟਰਨੈੱਟ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਅੱਜ ਲਗਭਗ 6 ਲੱਖ ਕਿਲੋਮੀਟਰ ਔਪਟੀਕਲ ਫਾਇਬਰ ਵਿਛਾ ਕੇ ਗ੍ਰਾਮ ਪੰਚਾਇਤਾਂ ਨੂੰ ਜੋੜਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਇਹ, “5ਜੀ ਦੀ ਸੁਵਿਧਾ ਇਸ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਜਾ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਕਰਨਾਟਕ ਦੀ ਡਬਲ-ਇੰਜਣ ਸਰਕਾਰ ਵੀ ਤੇਜ਼ੀ ਨਾਲ ਲੋਕਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ।"

ਕੁਝ ਦਿਨ ਪਹਿਲਾਂ ਸਾਹਮਣੇ ਆਏ ਜੀਡੀਪੀ ਦੇ ਅੰਕੜਿਆਂ 'ਤੇ ਝਾਤ ਮਾਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਦੌਰਾਨ ਭਾਰਤ ਵਲੋਂ ਬਣਾਈਆਂ ਗਈਆਂ ਨੀਤੀਆਂ ਅਤੇ ਲਏ ਗਏ ਫ਼ੈਸਲਿਆਂ ਨੇ ਭਾਰਤ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ। “ਪਿਛਲੇ ਸਾਲ, ਬਹੁਤ ਸਾਰੀਆਂ ਆਲਮੀ ਰੁਕਾਵਟਾਂ ਦੇ ਬਾਵਜੂਦ, ਭਾਰਤ ਦਾ ਨਿਰਯਾਤ ਕੁੱਲ 670 ਬਿਲੀਅਨ ਡਾਲਰ ਭਾਵ 50 ਲੱਖ ਕਰੋੜ ਰੁਪਏ ਸੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਹਰ ਚੁਣੌਤੀ ਨੂੰ ਪਾਰ ਕਰਦੇ ਹੋਏ, ਭਾਰਤ ਨੇ 418 ਬਿਲੀਅਨ ਡਾਲਰ ਯਾਨੀ 31 ਲੱਖ ਕਰੋੜ ਰੁਪਏ ਦੇ ਵਪਾਰਕ ਨਿਰਯਾਤ ਦਾ ਨਵਾਂ ਰਿਕਾਰਡ ਬਣਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਇੰਜਣ ਨਾਲ ਸਬੰਧਿਤ ਹਰ ਖੇਤਰ ਅੱਜ ਪੂਰੀ ਸਮਰੱਥਾ ਨਾਲ ਚੱਲ ਰਿਹਾ ਹੈ। ਸੇਵਾ ਖੇਤਰ ਵੀ ਤੇਜ਼ੀ ਨਾਲ ਵਿਕਾਸ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਐੱਲਆਈ ਸਕੀਮਾਂ ਦਾ ਪ੍ਰਭਾਵ ਨਿਰਮਾਣ ਖੇਤਰ ਵਿੱਚ ਬਹੁਤ ਸਪੱਸ਼ਟ ਤੌਰ 'ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, "ਮੋਬਾਈਲ ਫੋਨ ਸਮੇਤ ਪੂਰੇ ਇਲੈਕਟ੍ਰਾਨਿਕ ਨਿਰਮਾਣ ਖੇਤਰ ਵਿੱਚ ਕਈ ਗੁਣਾ ਵਾਧਾ ਹੋਇਆ ਹੈ।" ਪ੍ਰਧਾਨ ਮੰਤਰੀ ਨੇ ਭਾਰਤ ਦੇ ਉੱਭਰਦੇ ਖਿਡੌਣਾ ਖੇਤਰ ਵੱਲ ਵੀ ਸਾਰਿਆਂ ਦਾ ਧਿਆਨ ਖਿੱਚਿਆ, ਜਿੱਥੇ 3 ਸਾਲਾਂ ਵਿੱਚ ਖਿਡੌਣਿਆਂ ਦੀ ਦਰਾਮਦ ਘਟੀ ਹੈ ਅਤੇ ਨਿਰਯਾਤ ਲਗਭਗ ਵਧਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਇਹ ਸਭ ਦੇਸ਼ ਦੇ ਤਟਵਰਤੀ ਖੇਤਰਾਂ ਨੂੰ ਸਿੱਧੇ ਤੌਰ 'ਤੇ ਲਾਭ ਪਹੁੰਚਾ ਰਹੇ ਹਨ, ਜੋ ਭਾਰਤੀ ਵਸਤਾਂ ਦੀ ਬਰਾਮਦ ਲਈ ਆਪਣੇ ਸਰੋਤ ਪ੍ਰਦਾਨ ਕਰਦੇ ਹਨ, ਜਿਨ੍ਹਾਂ ਕੋਲ ਮੰਗਲੁਰੂ ਜਿਹੀਆਂ ਪ੍ਰਮੁੱਖ ਬੰਦਰਗਾਹਾਂ ਹਨ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਦੇ ਪ੍ਰਯਤਨਾਂ ਨਾਲ, ਦੇਸ਼ ਵਿੱਚ ਪਿਛਲੇ ਸਾਲਾਂ ਵਿੱਚ ਤਟਵਰਤੀ ਆਵਾਜਾਈ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ, "ਦੇਸ਼ ਦੀਆਂ ਵਿਭਿੰਨ ਬੰਦਰਗਾਹਾਂ 'ਤੇ ਵਧੀਆਂ ਸੁਵਿਧਾਵਾਂ ਅਤੇ ਸਰੋਤਾਂ ਕਾਰਨ, ਤੱਟੀ ਆਵਾਜਾਈ ਹੁਣ ਅਸਾਨ ਹੋ ਗਈ ਹੈ।" ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਸਰਕਾਰ ਦੀ ਕੋਸ਼ਿਸ਼ ਹੈ ਕਿ ਪੋਰਟ ਕਨੈਕਟੀਵਿਟੀ ਬਿਹਤਰ ਹੋਵੇ, ਇਸ ਨੂੰ ਤੇਜ਼ ਕੀਤਾ ਜਾਵੇ। ਇਸ ਲਈ, ਪ੍ਰਧਾਨ ਮੰਤਰੀ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਤਹਿਤ ਰੇਲਵੇ ਅਤੇ ਸੜਕਾਂ ਦੇ ਢਾਈ ਸੌ ਤੋਂ ਵੱਧ ਪ੍ਰੋਜੈਕਟ ਸ਼ਨਾਖ਼ਤ ਕੀਤੇ ਗਏ ਹਨ ਜੋ ਨਿਰਵਿਘਨ ਬੰਦਰਗਾਹ ਸੰਪਰਕ ਵਿੱਚ ਮਦਦ ਕਰਨਗੇ।”

ਪ੍ਰਧਾਨ ਮੰਤਰੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨਾਂ 'ਤੇ ਚਾਨਣਾ ਪਾਇਆ ਅਤੇ ਭਾਰਤ ਦੀ ਧਰਤੀ ਨੂੰ ਗੁਲਾਮੀ ਦੇ ਚੁੰਗਲ ਤੋਂ ਬਚਾਉਣ ਲਈ ਮਹਾਰਾਣੀ ਅੱਬਾਕਾ ਅਤੇ ਮਹਾਰਾਣੀ ਚੇਨਾਭੈਰਾ ਦੇਵੀ ਦੁਆਰਾ ਕੀਤੇ ਗਏ ਸੰਘਰਸ਼ਾਂ ਨੂੰ ਯਾਦ ਕੀਤਾ। ਉਨ੍ਹਾਂ ਅੱਗੇ ਕਿਹਾ, "ਅੱਜ, ਇਹ ਬਹਾਦਰ ਮਹਿਲਾਵਾਂ ਨਿਰਯਾਤ ਦੇ ਖੇਤਰ ਵਿੱਚ ਅੱਗੇ ਵਧਣ ਲਈ ਭਾਰਤ ਲਈ ਇੱਕ ਮਹਾਨ ਪ੍ਰੇਰਨਾ ਹਨ।"

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਕਰਾਵਲੀ ਖੇਤਰ ਦਾ ਹਵਾਲਾ ਦੇ ਕੇ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ। ਉਨ੍ਹਾਂ ਕਿਹਾ, ''ਮੈਂ ਹਮੇਸ਼ਾ ਦੇਸ਼ ਭਗਤੀ, ਰਾਸ਼ਟਰੀ ਸੰਕਲਪ ਦੀ ਇਸ ਊਰਜਾ ਤੋਂ ਪ੍ਰੇਰਿਤ ਮਹਿਸੂਸ ਕਰਦਾ ਹਾਂ। ਮੰਗਲੁਰੂ ਵਿੱਚ ਦਿਖਾਈ ਦੇਣ ਵਾਲੀ ਇਹ ਊਰਜਾ ਇਸੇ ਤਰ੍ਹਾਂ ਦੇ ਵਿਕਾਸ ਦੇ ਮਾਰਗ ਨੂੰ ਰੌਸ਼ਨ ਕਰਦੀ ਰਹੇਗੀ, ਇਸੇ ਇੱਛਾ ਦੇ ਨਾਲ, ਇਨ੍ਹਾਂ ਵਿਕਾਸ ਪ੍ਰੋਜੈਕਟਾਂ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ।

ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ, ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਬੀ ਐੱਸ ਯੇਦੀਯੁਰੱਪਾ, ਕੇਂਦਰੀ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੇਸੋ ਨਾਇਕ, ਸ਼੍ਰੀ ਸ਼ਾਂਤਨੂ ਠਾਕੁਰ ਅਤੇ ਸੁਸ਼੍ਰੀ ਸ਼ੋਭਾ ਕਰੰਦਲਾਜੇ, ਸੰਸਦ ਮੈਂਬਰ ਸ਼੍ਰੀ ਨਲਿਨ ਕੁਮਾਰ ਕਤੇਲ, ਰਾਜ ਮੰਤਰੀ ਸ਼੍ਰੀ ਅੰਗਾਰਾ ਐੱਸ, ਸ਼੍ਰੀ ਸੁਨੀਲ ਕੁਮਾਰ ਵੀ ਅਤੇ ਸ਼੍ਰੀ ਕੋਟਾ ਸ਼੍ਰੀਨਿਵਾਸ ਪੁਜਾਰੀ ਇਸ ਮੌਕੇ ਮੌਜੂਦ ਸਨ।

ਪ੍ਰੋਜੈਕਟਾਂ ਦੇ ਵੇਰਵੇ

ਪ੍ਰਧਾਨ ਮੰਤਰੀ ਨੇ ਮੰਗਲੁਰੂ ਵਿੱਚ ਲਗਭਗ 3800 ਕਰੋੜ ਰੁਪਏ ਦੇ ਮਸ਼ੀਨੀਕਰਨ ਅਤੇ ਉਦਯੋਗੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਨਿਊ ਮੈਂਗਲੌਰ ਬੰਦਰਗਾਹ ਅਥਾਰਿਟੀ ਦੁਆਰਾ ਸ਼ੁਰੂ ਕੀਤੇ ਗਏ ਕੰਟੇਨਰਾਂ ਅਤੇ ਹੋਰ ਮਾਲ ਦੀ ਸਾਂਭ-ਸੰਭਾਲ ਲਈ ਬਰਥ ਨੰਬਰ 14 ਦੇ ਮਸ਼ੀਨੀਕਰਨ ਲਈ 280 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਮਸ਼ੀਨੀਕ੍ਰਿਤ ਟਰਮੀਨਲ ਕੁਸ਼ਲਤਾ ਵਧਾਏਗਾ ਅਤੇ ਟਰਨਅਰਾਊਂਡ ਟਾਈਮ, ਪ੍ਰੀ-ਬਰਥਿੰਗ ਦੇਰੀ ਅਤੇ ਬੰਦਰਗਾਹ ਵਿੱਚ ਰਹਿਣ ਦੇ ਸਮੇਂ ਨੂੰ ਲਗਭਗ 35% ਘਟਾਏਗਾ, ਇਸ ਤਰ੍ਹਾਂ ਕਾਰੋਬਾਰੀ ਮਾਹੌਲ ਨੂੰ ਹੁਲਾਰਾ ਮਿਲੇਗਾ। ਪ੍ਰੋਜੈਕਟ ਦਾ ਪਹਿਲਾ ਪੜਾਅ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ, ਜਿਸ ਨਾਲ ਹੈਂਡਲਿੰਗ ਸਮਰੱਥਾ ਵਿੱਚ 4.2 ਐੱਮਟੀਪੀਏ ਤੋਂ ਵੱਧ ਦਾ ਵਾਧਾ ਹੋਇਆ ਹੈ, ਜੋ ਕਿ 2025 ਤੱਕ 6 ਐੱਮਟੀਪੀਏ ਤੋਂ ਵੱਧ ਹੋ ਜਾਵੇਗਾ।

ਪ੍ਰਧਾਨ ਮੰਤਰੀ ਨੇ ਬੰਦਰਗਾਹ ਦੇ ਲਗਭਗ 1000 ਕਰੋੜ ਰੁਪਏ ਦੇ ਪੰਜ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਏਕੀਕ੍ਰਿਤ ਐੱਲਪੀਜੀ ਅਤੇ ਬਲਕ ਲਿਕਵਿਡ ਪੀਓਐੱਲ ਸੁਵਿਧਾ, ਇੱਕ ਅਤਿ-ਆਧੁਨਿਕ ਕ੍ਰਾਇਓਜੇਨਿਕ ਐੱਲਪੀਜੀ ਸਟੋਰੇਜ ਟੈਂਕ ਟਰਮੀਨਲ, 45,000 ਟਨ ਦੇ ਪੂਰੇ ਲੋਡ ਵੀਐੱਲਜੀਸੀ  (ਬਹੁਤ ਵੱਡੇ ਗੈਸ ਕੈਰੀਅਰ) ਨੂੰ ਉੱਚ ਕੁਸ਼ਲ ਤਰੀਕੇ ਨਾਲ ਉਤਾਰਨ ਦੇ ਸਮਰੱਥ ਹੋਵੇਗੀ।

ਇਹ ਸੁਵਿਧਾ ਖੇਤਰ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨੂੰ ਹੁਲਾਰਾ ਦੇਵੇਗੀ ਅਤੇ ਦੇਸ਼ ਵਿੱਚ ਸਭ ਤੋਂ ਉੱਚ ਐੱਲਪੀਜੀ ਆਯਾਤ ਕਰਨ ਵਾਲੀਆਂ ਬੰਦਰਗਾਹਾਂ ਵਿੱਚੋਂ ਇੱਕ ਵਜੋਂ ਬੰਦਰਗਾਹ ਦੀ ਸਥਿਤੀ ਨੂੰ ਮਜ਼ਬੂਤ ਕਰੇਗੀ। ਪ੍ਰਧਾਨ ਮੰਤਰੀ ਨੇ ਸਟੋਰੇਜ ਟੈਂਕ ਅਤੇ ਖਾਣ ਵਾਲੇ ਤੇਲ ਰਿਫਾਇਨਰੀ ਦੇ ਨਿਰਮਾਣ, ਬਿਟੂਮਿਨ ਸਟੋਰੇਜ ਅਤੇ ਸਹਾਇਕ ਸੁਵਿਧਾਵਾਂ ਦੇ ਨਿਰਮਾਣ ਅਤੇ ਬਿਟੂਮਿਨ ਅਤੇ ਖਾਣ ਵਾਲੇ ਤੇਲ ਸਟੋਰੇਜ ਅਤੇ ਸਹਾਇਕ ਸੁਵਿਧਾਵਾਂ ਦੇ ਨਿਰਮਾਣ ਲਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਹ ਪ੍ਰੋਜੈਕਟ ਬਿਟੂਮਨ ਅਤੇ ਖਾਣ ਵਾਲੇ ਤੇਲ ਦੇ ਜਹਾਜ਼ਾਂ ਦੇ ਟਰਨਅਰਾਊਂਡ ਟਾਈਮ ਵਿੱਚ ਸੁਧਾਰ ਕਰਨਗੇ ਅਤੇ ਵਪਾਰ ਲਈ ਸਮੁੱਚੀ ਭਾੜੇ ਦੀ ਲਾਗਤ ਨੂੰ ਘਟਾਣਗੇ। ਪ੍ਰਧਾਨ ਮੰਤਰੀ ਨੇ ਕੁਲਾਈ ਵਿਖੇ ਫਿਸ਼ਿੰਗ ਹਾਰਬਰ ਦੇ ਵਿਕਾਸ ਲਈ ਵੀ ਨੀਂਹ ਪੱਥਰ ਰੱਖਿਆ, ਜਿਸ ਨਾਲ ਮੱਛੀ ਫੜਨ ਦੀ ਸੁਰੱਖਿਅਤ ਸੁਵਿਧਾ ਮਿਲੇਗੀ ਅਤੇ ਵਿਸ਼ਵ ਬਾਜ਼ਾਰ ਵਿੱਚ ਬਿਹਤਰ ਕੀਮਤਾਂ ਨੂੰ ਸਮਰੱਥ ਬਣਾਇਆ ਜਾ ਸਕੇਗਾ। ਇਹ ਕੰਮ ਸਾਗਰਮਾਲਾ ਪ੍ਰੋਗਰਾਮ ਦੀ ਤਹਿਤ ਕੀਤਾ ਜਾਵੇਗਾ ਅਤੇ ਇਸ ਦੇ ਨਤੀਜੇ ਵਜੋਂ ਮਛੇਰੇ ਭਾਈਚਾਰੇ ਲਈ ਮਹੱਤਵਪੂਰਨ ਸਮਾਜਿਕ-ਆਰਥਿਕ ਲਾਭ ਹੋਣਗੇ।

ਪ੍ਰਧਾਨ ਮੰਤਰੀ ਨੇ ਮੰਗਲੌਰ ਰਿਫਾਇਨਰੀ ਅਤੇ ਪੈਟਰੋ ਕੈਮੀਕਲਜ਼ ਲਿਮਟਿਡ ਦੁਆਰਾ ਸ਼ੁਰੂ ਕੀਤੇ ਦੋ ਪ੍ਰੋਜੈਕਟਾਂ ਜਿਵੇਂ ਕਿ ਬੀਐੱਸ VI ਅੱਪਗ੍ਰੇਡੇਸ਼ਨ ਪ੍ਰੋਜੈਕਟ ਅਤੇ ਸੀਅ ਵਾਟਰ ਡੀਸੈਲਿਨੇਸ਼ਨ ਪਲਾਂਟ ਦਾ ਉਦਘਾਟਨ ਵੀ ਕੀਤਾ। ਲਗਭਗ 1830 ਕਰੋੜ ਰੁਪਏ ਦੀ ਕੀਮਤ ਦਾ ਬੀਐੱਸ VI ਅੱਪਗ੍ਰੇਡੇਸ਼ਨ ਪ੍ਰੋਜੈਕਟ, ਅਤਿ-ਸ਼ੁੱਧ ਵਾਤਾਵਰਣ-ਅਨੁਕੂਲ ਬੀਐੱਸ -VI ਗ੍ਰੇਡ ਈਂਧਣ (10 ਪੀਪੀਐੱਮ ਤੋਂ ਘੱਟ ਗੰਧਕ ਸਮੱਗਰੀ ਦੇ ਨਾਲ) ਦੇ ਉਤਪਾਦਨ ਦੀ ਸੁਵਿਧਾ ਦੇਵੇਗਾ। ਸਮੁੰਦਰ ਦੇ ਪਾਣੀ ਲਈ ਡੀਸੈਲਿਨੇਸ਼ਨ ਪਲਾਂਟ, ਲਗਭਗ 680 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ। ਇਹ ਤਾਜ਼ੇ ਪਾਣੀ 'ਤੇ ਨਿਰਭਰਤਾ ਘਟਾਉਣ ਅਤੇ ਸਾਲ ਭਰ ਹਾਈਡ੍ਰੋਕਾਰਬਨ ਅਤੇ ਪੈਟਰੋ ਕੈਮੀਕਲ ਦੀ ਨਿਯਮਿਤ ਸਪਲਾਈ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ। 30 ਮਿਲੀਅਨ ਲੀਟਰ ਪ੍ਰਤੀ ਦਿਨ (ਐੱਮਐੱਲਡੀ) ਦੀ ਸਮਰੱਥਾ ਵਾਲਾ, ਪਲਾਂਟ ਸਮੁੰਦਰੀ ਪਾਣੀ ਨੂੰ ਰਿਫਾਇਨਰੀ ਪ੍ਰਕਿਰਿਆਵਾਂ ਲਈ ਲੋੜੀਂਦੇ ਪਾਣੀ ਵਿੱਚ ਬਦਲਦਾ ਹੈ।

 

 

 

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi