ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੇਲੰਗਾਨਾ ਦੇ ਵਾਰੰਗਲ ਵਿੱਚ ਲਗਭਗ 6,100 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਮਹੱਤਵਪੂਰਨ ਬਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਵਿਕਾਸ ਕਾਰਜਾਂ ਵਿੱਚ 5,550 ਕਰੋੜ ਰੁਪਏ ਤੋਂ ਅਧਿਕ ਦੀ 176 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਅਤੇ ਕਾਜ਼ੀਪੇਟ ਵਿੱਚ 500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤੀ ਜਾਣ ਵਾਲੀ ਇੱਕ ਰੇਲਵੇ ਮੈਨੂਫੈਕਚਰਿੰਗ ਇਕਾਈ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਭਦ੍ਰਕਾਲੀ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ-ਅਰਚਨਾ ਵੀ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਂਕਿ ਤੇਲੰਗਾਨਾ ਮੁਕਾਬਲਤਨ ਨਵਾਂ ਰਾਜ ਹੈ ਅਤੇ ਇਸ ਨੇ ਆਪਣੀ ਹੋਂਦ ਦੇ ਸਿਰਫ਼ 9 ਵਰ੍ਹੇ ਹੀ ਪੂਰੇ ਕੀਤੇ ਹਨ, ਲੇਕਿਨ ਤੇਲੰਗਾਨਾ ਅਤੇ ਇੱਥੇ ਦੇ ਨਿਵਾਸੀਆਂ ਦਾ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ, “ਤੇਲਗੂ ਲੋਕਾਂ ਦੀਆਂ ਸਮਰੱਥਾਵਾਂ ਨੇ ਹਮੇਸ਼ਾ ਭਾਰਤ ਦੀਆਂ ਸਮਰੱਥਾਵਾਂ ਦਾ ਵਿਸਤਾਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਨੂੰ ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਵਿੱਚ ਤੇਲੰਗਾਨਾ ਦੇ ਨਾਗਰਿਕਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਅਵਸਰਾਂ ਦੇ ਵਾਧੇ ਵਿੱਚ ਵਿਸ਼ਵਾਸ ਵਿਅਕਤ ਕੀਤਾ, ਕਿਉਂਕਿ ਵਿਸ਼ਵ ਭਾਰਤ ਨੂੰ ਨਿਵੇਸ਼ ਦੇ ਕੇਂਦਰ ਦੇ ਰੂਪ ਵਿੱਚ ਦੇਖ ਰਿਹਾ ਹੈ। ਉਨ੍ਹਾਂ ਨੇ ਕਿਹਾ “ਵਿਕਸਿਤ ਭਾਰਤ ਦੇ ਲਈ ਬਹੁਤ-ਸਾਰੀਆਂ ਉਮੀਦਾਂ ਹਨ।”
ਪ੍ਰਧਾਨ ਮੰਤਰੀ ਨੇ 21ਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਗੋਲਡਨ ਪੀਰੀਅਡ ਦੇ ਆਗਮਨ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਅੱਜ ਦਾ ਨਵਾਂ ਯੁਵਾ-ਭਾਰਤ, ਊਰਜਾ ਨਾਲ ਲੈਸ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੇ ਖੇਤਰ ਵਿੱਚ ਭਾਰਤ ਦਾ ਕੋਈ ਵੀ ਹਿੱਸਾ ਪਿਛੜਨਾ ਨਹੀਂ ਚਾਹੀਦਾ ਹੈ। ਉਨ੍ਹਾਂ ਨੇ ਪਿਛਲੇ 9 ਵਰ੍ਹਿਆਂ ਵਿੱਚ ਤੇਲੰਗਾਨਾ ਦੇ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਵਿੱਚ ਸੁਧਾਰ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਅੱਜ ਸ਼ੁਰੂ ਕੀਤੇ ਗਏ ਵਿਭਿੰਨ ਪ੍ਰੋਜੈਕਟਾਂ ਦੇ ਲਈ ਤੇਲੰਗਾਨਾ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਇਨ੍ਹਾਂ ਪ੍ਰੋਜੈਕਟਾਂ ‘ਤੇ 6,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਆਵੇਗੀ।
ਪ੍ਰਧਾਨ ਮੰਤਰੀ ਨੇ ਨਵੇਂ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਨਵੇਂ ਤਰੀਕੇ ਖੋਜਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤ ਵਿੱਚ ਤੇਜ਼ ਗਤੀ ਨਾਲ ਵਿਕਾਸ ਪੁਰਾਣੇ ਬੁਨਿਆਦੀ ਢਾਂਚੇ ਦੇ ਨਾਲ ਸੰਭਵ ਨਹੀਂ ਹੈ। ਇਹ ਦੇਖਦੇ ਹੋਏ ਕਿ ਖ਼ਰਾਬ ਕਨੈਕਟੀਵਿਟੀ ਅਤੇ ਮਹਿੰਗੀ ਲੌਜਿਸਟਿਕ ਲਾਗਤ ਬਿਜ਼ਨਸਾਂ ਦੀ ਪ੍ਰਗਤੀ ਵਿੱਚ ਰੁਕਾਵਟ ਪਾਉਂਦੀ ਹੈ, ਪ੍ਰਧਾਨ ਮੰਤਰੀ ਨੇ ਸਰਕਾਰ ਦੁਆਰਾ ਵਿਕਾਸ ਦੀ ਗਤੀ ਅਤੇ ਪੈਮਾਨੇ ਵਿੱਚ ਕਈ ਗੁਣਾ ਵਾਧੇ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਰਾਜਮਾਰਗਾਂ, ਐਕਸਪ੍ਰੈੱਸਵੇਅ, ਇਕੋਨੌਮਿਕ ਕੌਰੀਡੋਰ ਅਤੇ ਇੰਡਸਟ੍ਰੀਅਲ ਕੌਰੀਡੋਰ ਦਾ ਉਦਾਹਰਣ ਦਿੱਤਾ, ਜੋ ਇੱਕ ਨੈੱਵਟਰਕ ਦਾ ਨਿਰਮਾਣ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੋ ਲੇਨ ਨੂੰ ਚਾਰ ਅਤੇ ਚਾਰ ਲੇਨ ਦੇ ਰਾਜਮਾਗਾਂ ਨੂੰ ਛੇ ਲੇਨ ਦੇ ਰਾਜਮਾਰਗਾਂ ਵਿੱਚ ਪਰਿਵਰਤਿਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਤੇਲੰਗਾਨਾ ਦੇ ਰਾਜਮਾਰਗ ਨੈੱਟਵਰਕ ਵਿੱਚ 2500 ਕਿਲੋਮੀਟਰ ਤੋਂ 5000 ਕਿਲੋਮੀਟਰ ਤੱਕ ਦੋ ਗੁਣਾ ਵਾਧਾ ਦੇਖਿਆ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ 2500 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਕਾਰਜ ਵਿਕਾਸ ਦੇ ਵਿਭਿੰਨ ਚਰਣਾਂ ਵਿੱਚ ਹੈ। ਉਨ੍ਹਾਂ ਨੇ ਹੈਦਰਾਬਾਦ-ਇੰਦੌਰ ਇਕੋਨੌਮਿਕ ਕੌਰੀਡੋਰ, ਚੇਨੱਈ-ਸੂਰਤ ਇਕੋਨੌਮਿਕ ਕੌਰੀਡੋਰ, ਹੈਦਰਾਬਾਦ-ਪਣਜੀ ਇਕੋਨੌਮਿਕ ਕੌਰੀਡੋਰ ਅਤੇ ਹੈਦਰਾਬਾਦ-ਵਿਸ਼ਾਖਾਪੱਟਨਮ ਇੰਟਰ ਕੌਰੀਡੋਰ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਨਾਲ ਤੇਲੰਗਾਨਾ ਆਸਪਾਸ ਦੇ ਆਰਥਿਕ ਕੇਂਦਰਾਂ ਨੂੰ ਜੋੜ ਰਿਹਾ ਹੈ ਅਤੇ ਆਰਥਿਕ ਗਤੀਵਿਧੀਆਂ ਦਾ ਕੇਂਦਰ ਬਣ ਰਿਹਾ ਹੈ।
ਅੱਜ ਜਿਸ ਨਾਗਪੁਰ-ਵਿਜੈਵਾੜਾ ਕੌਰੀਡੋਰ ਦੇ ਮੰਚੇਰੀਅਲ-ਵਾਰੰਗਲ ਸੈਕਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਆਂਧਰ ਪ੍ਰਦੇਸ਼ ਦੇ ਨਾਲ ਤੇਲੰਗਾਨਾ ਨੂੰ ਆਧੁਨਿਕ ਸੁਵਿਧਾ ਨਾਲ ਪੂਰਨ ਕਨੈਕਟੀਵਿਟੀ ਪ੍ਰਦਾਨ ਕਰੇਗਾ, ਜਦਕਿ ਮੰਚੇਰੀਅਲ ਅਤੇ ਵਾਰੰਗਲ ਦੇ ਦਰਮਿਆਨ ਦੀ ਦੂਰੀ ਨੂੰ ਵੀ ਘੱਟ ਕਰੇਗਾ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਨੂੰ ਸਮਾਪਤ ਕਰੇਗਾ। ਇਹ ਖੇਤਰ ਕਈ ਆਦਿਵਾਸੀ ਭਾਈਚਾਰਿਆਂ ਦਾ ਨਿਵਾਸ ਹੈ ਅਤੇ ਲੰਬੇ ਸਮੇਂ ਤੋਂ ਉਡੀਕ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਕੌਰੀਡੋਰ ਰਾਜ ਵਿੱਚ ਮਲਟੀਮਾਡਲ ਕਨੈਕਟੀਵਿਟੀ ਨੂੰ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰੇਗਾ ਅਤੇ ਕਰੀਮਨਗਰ-ਵਾਰੰਗਲ ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣ ਨਾਲ ਹੈਦਰਾਬਾਦ-ਵਾਰੰਗਲ ਇੰਡਸਟ੍ਰੀਅਲ ਕੌਰੀਡੋਰ, ਕਾਕਤੀਯ ਮੈਗਾ ਟੈਕਸਟਾਈਲ ਪਾਰਕ ਅਤੇ ਵਾਰੰਗਲ ਸੇਜ ਦੇ ਲਈ ਕਨੈਕਟੀਵਿਟੀ ਮਜ਼ਬੂਤ ਹੋਵੇਗਾ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਤੇਲੰਗਾਨਾ ਵਿੱਚ ਕਨੈਕਟੀਵਿਟੀ ਦੇ ਵਧਣ ਨਾਲ ਰਾਜ ਦੇ ਉਦਯੋਗ ਅਤੇ ਟੂਰਿਜ਼ਮ ਨੂੰ ਸਿੱਧਾ ਲਾਭ ਹੋ ਰਿਹਾ ਹੈ ਕਿਉਂਕਿ ਤੇਲੰਗਾਨਾ ਵਿੱਚ ਵਿਰਾਸਤ ਕੇਂਦਰਾਂ ਅਤੇ ਆਸਥਾ ਸਥਲਾਂ ਦੀ ਯਾਤਰਾ ਹੁਣ ਅਧਿਕ ਸੁਵਿਧਾਜਨਕ ਹੋ ਰਹੀ ਹੈ। ਉਨ੍ਹਾਂ ਨੇ ਖੇਤੀਬਾੜੀ ਉਦਯੋਗ ਅਤੇ ਕਰੀਮਨਗਰ ਨੇ ਗ੍ਰੇਨਾਈਟ ਉਦਯੋਗ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਸਰਕਾਰ ਕੇ ਪ੍ਰਯਤਨਾਂ ਨਾਲ ਉਨ੍ਹਾਂ ਨੂੰ ਸਿੱਧਾ ਸਹਾਇਤਾ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ, “ਚਾਹੇ ਕਿਸਾਨ ਹੋਣ ਜਾਂ ਮਜ਼ਦੂਰ, ਵਿਦਿਆਰਥੀ ਹੋਣ ਜਾਂ ਵਪਾਰੀ, ਸਾਰੇ ਲਾਭਵੰਦ ਹੋ ਰਹੇ ਹਨ। ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਦੇ ਪਾਸ ਹੀ ਨਵੇਂ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਨਵੇਂ ਅਵਸਰ ਵੀ ਮਿਲ ਰਹੇ ਹਨ।”
ਮੇਕ ਇਨ ਇੰਡੀਆ ਅਭਿਯਾਨ ਅਤੇ ਮੁੜ-ਨਿਰਮਾਣ ਖੇਤਰ ਨੌਜਵਾਨਾਂ ਦੇ ਲਈ ਕਿਸ ਪ੍ਰਕਾਰ ਰੋਜ਼ਗਾਰ ਦਾ ਸਰੋਤ ਬਣ ਰਿਹਾ ਹੈ, ਇਸ ਵਿਸ਼ੇ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਨਿਰਮਾਣ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਪੀਐੱਲਆਈ ਯੋਜਨਾ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਤੇਲੰਗਾਨਾ ਵਿੱਚ 50 ਤੋਂ ਅਧਿਕ ਵੱਡੇ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ ਅਤੇ ਜੋ ਲੋਕ ਅਧਿਕ ਮੈਨੂਫੈਕਚਰਿੰਗ ਕਰ ਰਹੇ ਹਨ, ਉਨ੍ਹਾਂ ਨੂੰ ਸਰਕਾਰ ਤੋਂ ਵਿਸ਼ੇਸ਼ ਸਹਾਇਤਾ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਰੱਖਿਆ ਨਿਰਯਾਤ ਵਿੱਚ ਭਾਰਤ ਦਾ ਇੱਕ ਨਵਾਂ ਰਿਕਾਰਡ ਬਣਾਉਣ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦਾ ਰੱਖਿਆ ਨਿਰਯਾਤ 9 ਸਾਲ ਪਹਿਲਾਂ ਲਗਭਗ 1000 ਕਰੋੜ ਰੁਪਏ ਦਾ ਸੀ, ਉਹ ਹੁਣ 16,000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਉਨ੍ਹਾਂ ਨੇ ਹੈਦਰਾਬਾਦ ਸਥਿਤ ਭਾਰਤੀ ਡਾਇਨਾਮਿਕਸ ਲਿਮਿਟੇਡ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਵੀ ਲਾਭਵੰਦ ਹੋ ਰਿਹਾ ਹੈ।
ਪ੍ਰਧਨ ਮੰਤਰੀ ਨੇ ਭਾਰਤੀ ਰੇਲ ਦੁਆਰਾ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਅਤੇ ਨਵੇਂ ਮੀਲ ਦੇ ਪੱਥਰ ਸਥਾਪਿਤ ਕਰਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ‘ਮੇਡ ਇਨ ਇੰਡੀਆ’ ਵੰਦੇ ਭਾਰਤ ਰੇਲ ਗੱਡੀਆਂ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਭਾਰਤੀ ਰੇਲਵੇ ਨੇ ਹਾਲ ਦੇ ਵਰ੍ਹਿਆਂ ਵਿੱਚ ਹਜ਼ਾਰਾਂ ਆਧੁਨਿਕ ਕੋਚ ਅਤੇ ਲੋਕੋਮੋਟਿਵ ਦਾ ਨਿਰਮਾਣ ਕੀਤਾ ਹੈ। ਅੱਜ ਕਾਜ਼ੀਪੇਟ ਵਿੱਚ ਰੇਲਵੇ ਨਿਰਮਾਣ ਇਕਾਈ ਦੇ ਨੀਂਹ ਪੱਥਰ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤੀ ਰੇਲਵੇ ਦਾ ਕਾਇਆਕਲਪ ਹੈ ਅਤੇ ਕਾਜ਼ੀਪੇਟ ਮੇਕ ਇਨ ਇੰਡੀਆ ਦੀ ਨਵੀਂ ਊਰਜਾ ਦਾ ਹਿੱਸਾ ਬਣੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਇਸ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਸਿਰਜਿਤ ਹੋਣਗੇ ਅਤੇ ਹਰੇਕ ਪਰਿਵਾਰ ਕਿਸੇ ਨਾ ਕਿਸੇ ਰੂਪ ਵਿੱਚ ਲਾਭਵੰਦ ਹੋਵੇਗਾ। ਆਪਣੇ ਸੰਬੋਧਨ ਦੇ ਸਮਾਪਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਸਬਕਾ ਸਾਥ, ਸਬਕਾ ਵਿਕਾਸ ਹੈ।’ ਉਨ੍ਹਾਂ ਨੇ ਵਿਕਾਸ ਦੇ ਇਸ ਮੰਤਰ ‘ਤੇ ਤੇਲੰਗਾਨਾ ਨੂੰ ਅੱਗੇ ਲੈ ਜਾਣ ਦੀ ਤਾਕੀਦ ਕੀਤੀ।
ਇਸ ਅਵਸਰ ‘ਤੇ ਤੇਲੰਗਾਨਾ ਦੀ ਰਾਜਪਾਲ, ਡਾ. ਤਮਿਲਿਸਾਈ ਸੌਂਦਰਰਾਜਨ (Dr Tamilisai Soundararajan), ਕੇਂਦਰੀ ਰੋਡ, ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ, ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਸਾਂਸਦ ਸ਼੍ਰੀ ਸੰਜੈ ਬੰਦੀ ਵੀ ਉਪਸਥਿਤ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ 5,550 ਕਰੋੜ ਰੁਪਏ ਤੋਂ ਅਧਿਕ ਦੀ 176 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਨਾਗਪੁਰ-ਵਿਜੈਵਾੜਾ ਕੌਰੀਡੋਰ ਦਾ 108 ਕਿਲੋਮੀਟਰ ਲੰਬਾ ਮੰਚੇਰੀਅਲ-ਵਾਰੰਗਲ ਸੈਕਸ਼ਨ ਸ਼ਾਮਲ ਹੈ। ਇਹ ਸੈਕਸ਼ਨ ਮੰਚੇਰੀਅਲ ਅਤੇ ਵਾਰੰਗਲ ਦਰਮਿਆਨ ਦੀ ਦੂਰੀ ਨੂੰ ਲਗਭਗ 34 ਕਿਲੋਮੀਟਰ ਘੱਟ ਕਰ ਦੇਵੇਗਾ। ਇਸ ਪ੍ਰਕਾਰ ਯਾਤਰਾ ਦਾ ਸਮਾਂ ਘੱਟ ਹੋਵੇਗਾ ਅਤੇ ਐੱਨਐੱਚ-44 ਅਤੇ ਐੱਨਐੱਚ-65 ‘ਤੇ ਆਵਾਜਾਈ ਵਿਵਸਥਾ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਨੇ ਰਾਸ਼ਟਰੀ ਰਾਜਮਾਰਗ-563 ਦੇ 68 ਕਿਲੋਮੀਟਰ ਲੰਬੇ ਕਰੀਮਨਗਰ-ਵਾਰੰਗਲ ਸੈਕਸ਼ਨ ਨੂੰ ਵਰਤਮਾਨ ਦੋ-ਲੇਨ ਤੋਂ ਚਾਰ-ਲੇਨ ਵਿੱਚ ਅੱਪ੍ਰਗੇਡ ਕਰਨ ਦਾ ਨੀਂਹ ਪੱਥਰ ਵੀ ਰੱਖਿਆ। ਇਸ ਨਾਲ ਹੈਦਰਾਬਾਦ-ਵਾਰੰਗਲ ਉਦਯੋਗਿਕ ਕੌਰੀਡੋਰ, ਕਾਕਤੀਯ ਮੈਗਾ ਟੈਕਸਟਾਈਲ ਪਾਰਕ ਅਤੇ ਵਾਰੰਗਲ ਵਿੱਚ ਐੱਸਈਜ਼ੈੱਡ ਦੇ ਲਈ ਕਨੈਕਟੀਵਿਟੀ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਾਜ਼ੀਪੇਟ ਵਿੱਚ ਰੇਲਵੇ ਮੈਨੂਫੈਕਚਰਿੰਗ ਇਕਾਈ ਦਾ ਨੀਂਹ ਪੱਥਰ ਰੱਖਿਆ। 500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੀ ਆਧੁਨਿਕ ਨਿਰਮਾਣ ਇਕਾਈ ਵਿੱਚ ਰੋਲਿੰਗ ਸਟੌਕ ਨਿਰਮਾਣ ਸਮਰੱਥਾ ਵਿੱਚ ਵਾਧਾ ਹੋਵੇਗਾ। ਇਹ ਇਨੋਵੇਟਿਵ ਟੈਕਨੋਲੋਜੀ ਮਾਨਕਾਂ ਅਤੇ ਸੁਵਿਧਾਵਾਂ ਜਿਹੇ ਮਾਲ ਡਿੱਬਿਆਂ ਦੀ ਰੋਬੋਟਿਕ ਪੇਂਟਿੰਗ, ਅਤਿਆਧੁਨਿਕ ਮਸ਼ੀਨਰੀ ਅਤੇ ਆਧੁਨਿਕ ਸਮੱਗਰੀ ਭੰਡਾਰਣ ਅਤੇ ਪ੍ਰਬੰਧਨ ਦੇ ਨਾਲ ਇੱਕ ਪਲਾਂਟ ਵਿੱਚ ਉਪਲਬਧ ਹੋਵੇਗੀ। ਇਸ ਨਾਲ ਸਥਾਨਕ ਖੇਤਰ ਵਿੱਚ ਰੋਜ਼ਗਾਰ ਸਿਰਜਣ ਹੋਵੇਗਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਹਾਇਕ ਇਕਾਈਆਂ ਦੇ ਵਿਕਾਸ ਵਿੱਚ ਮਦਦ ਮਿਲੇਗੀ।
तेलगू लोगों के सामर्थ्य ने हमेशा भारत के सामर्थ्य को बढ़ाया है: PM @narendramodi pic.twitter.com/0UqfHfhMcR
— PMO India (@PMOIndia) July 8, 2023
आज का नया भारत, युवा भारत है, Energy से भरा हुआ है: PM @narendramodi pic.twitter.com/TAEIV9ldu7
— PMO India (@PMOIndia) July 8, 2023
आज हर प्रकार के इंफ्रास्ट्रक्चर के लिए पहले से कई गुना तेजी से काम हो रहा है। pic.twitter.com/j0r6V9TI7P
— PMO India (@PMOIndia) July 8, 2023
युवाओं के लिए रोज़गार का एक और बड़ा माध्यम देश में manufacturing sector बन रहा है, @makeinindia अभियान बन रहा है। pic.twitter.com/AwO7qomT8A
— PMO India (@PMOIndia) July 8, 2023