Quoteਤੁਮਕੁਰੂ ਵਿੱਚ ਤੁਮਕੁਰੂ ਉਦਯੋਗਿਕ ਟਾਊਨਸ਼ਿਪ ਅਤੇ ਦੋ ਜਲ ਜੀਵਨ ਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
Quote"ਡਬਲ ਇੰਜਣ ਵਾਲੀ ਸਰਕਾਰ ਨੇ ਕਰਨਾਟਕ ਨੂੰ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਾਇਆ ਹੈ"
Quote"ਸਾਨੂੰ ਆਪਣੀਆਂ ਰੱਖਿਆ ਲੋੜਾਂ ਲਈ ਵਿਦੇਸ਼ੀ ਨਿਰਭਰਤਾ ਨੂੰ ਘੱਟ ਕਰਨਾ ਪਵੇਗਾ"
Quote"'ਰਾਸ਼ਟਰ ਪਹਿਲਾਂ' ਦੀ ਭਾਵਨਾ ਨਾਲ ਸਫ਼ਲਤਾ ਯਕੀਨੀ ਹੈ"
Quote“ਇਸ ਫੈਕਟਰੀ ਅਤੇ ਐੱਚਏਐੱਲ ਦੀ ਵੱਧ ਰਹੀ ਤਾਕਤ ਨੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ”
Quote"ਫੂਡ ਪਾਰਕ ਅਤੇ ਐੱਚਏਐੱਲ ਤੋਂ ਬਾਅਦ ਉਦਯੋਗਿਕ ਟਾਊਨਸ਼ਿਪ ਤੁਮਕੁਰੂ ਲਈ ਇੱਕ ਵੱਡਾ ਤੋਹਫ਼ਾ ਹੈ ਜੋ ਤੁਮਕੁਰੂ ਨੂੰ ਦੇਸ਼ ਦੇ ਇੱਕ ਵੱਡੇ ਉਦਯੋਗਿਕ ਕੇਂਦਰ ਵਜੋਂ ਵਿਕਸਿਤ ਕਰਨ ਵਿੱਚ ਮਦਦ ਕਰੇਗਾ"
Quote"ਡਬਲ ਇੰਜਣ ਸਰਕਾਰ ਸਮਾਜਿਕ ਬੁਨਿਆਦੀ ਢਾਂਚੇ ਦੇ ਨਾਲ-ਨਾਲ ਭੌਤਿਕ ਬੁਨਿਆਦੀ ਢਾਂਚੇ 'ਤੇ ਵੀ ਬਰਾਬਰ ਧਿਆਨ ਦੇ ਰਹੀ ਹੈ"
Quoteਇਹ ਬਜਟ ਸਮਰਥ ਭਾਰਤ, ਸੰਪੰਨ ਭਾਰਤ, ਸਵਯੰਪੂਰਨ ਭਾਰਤ, ਸ਼ਕਤੀਮਾਨ ਭਾਰਤ, ਗਤੀਵਾਨ ਭਾਰਤ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।
Quote''ਇਸ ਬਜਟ 'ਚ ਟੈਕਸ ਲਾਭ ਮਿਲਣ ਕਾਰਨ ਮੱਧ ਵਰਗ 'ਚ ਭਾਰੀ ਉਤਸ਼ਾਹ ਹੈ।''
Quote "ਮਹਿਲਾਵਾਂ ਦੀ ਵਿੱਤੀ ਸ਼ਮੂਲੀਅਤ ਘਰਾਂ ਵਿੱਚ ਉਨ੍ਹਾਂ ਦੀ ਆਵਾਜ਼ ਨੂੰ ਮਜ਼ਬੂਤ ਕਰਦੀ ਹੈ ਤੇ ਇਸ ਬਜਟ ’ਚ ਇਸ ਲਈ ਬਹੁਤ ਸਾਰੀਆਂ ਵਿਵਸਥਾਵਾਂ ਹਨ"

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੁਮਕੁਰੂ ਵਿੱਚ ਐੱਚਏਐੱਲ ਹੈਲੀਕੌਪਟਰ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕੀਤੀ। ਉਨ੍ਹਾਂ ਤੁਮਕੁਰੂ ਉਦਯੋਗਿਕ ਟਾਊਨਸ਼ਿਪ ਅਤੇ ਤੁਮਕੁਰੂ ਵਿੱਚ ਤਿਪਟੂਰ ਅਤੇ ਚਿੱਕਾਨਾਯਕਨਹੱਲੀ ਵਿਖੇ ਦੋ ਜਲ ਜੀਵਨ ਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਹੈਲੀਕੌਪਟਰ ਫੈਸਿਲਿਟੀ ਅਤੇ ਸਟ੍ਰਕਚਰ ਹੈਂਗਰ ਨੂੰ ਤੁਰ–ਫਿਰ ਕੇ ਦੇਖਿਆ ਅਤੇ ਲਾਈਟ ਯੂਟੀਲਿਟੀ ਹੈਲੀਕੌਪਟਰ ਦਾ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਸੰਤਾਂ-ਮਹਾਪੁਰਖਾਂ ਦੀ ਧਰਤੀ ਹੈ ਜਿਸ ਨੇ ਹਮੇਸ਼ਾ ਹੀ ਅਧਿਆਤਮਿਕਤਾ, ਗਿਆਨ-ਵਿਗਿਆਨ ਦੀਆਂ ਮਹਾਨ ਭਾਰਤੀ ਪਰੰਪਰਾਵਾਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਤੁਮਕੁਰੂ ਦੀ ਵਿਸ਼ੇਸ਼ ਮਹੱਤਤਾ ਅਤੇ ਸਿੱਧਗੰਗਾ ਮੱਠ ਦੇ ਯੋਗਦਾਨ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪੂਜਯ ਸ਼ਿਵਕੁਮਾਰ ਸਵਾਮੀ ਦੁਆਰਾ ਛੱਡੀ ਗਈ ਅੰਨਾ, ਅਕਸ਼ਰਾ ਅਤੇ ਆਸ਼ਰੇ ਦੀ ਵਿਰਾਸਤ ਨੂੰ ਅੱਜ ਸ਼੍ਰੀ ਸਿੱਧਲਿੰਗ ਸਵਾਮੀ ਦੁਆਰਾ ਅੱਗੇ ਵਧਾਇਆ ਜਾ ਰਿਹਾ ਹੈ।

|

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕਿਆਂ, ਗ੍ਰਾਮੀਣ ਭਾਈਚਾਰੇ ਅਤੇ ਮਹਿਲਾਵਾਂ ਦੇ ਜੀਵਨ ਨੂੰ ਅਸਾਨ ਬਣਾਉਣ, ਹਥਿਆਰਬੰਦ ਬਲਾਂ ਦੀ ਮਜ਼ਬੂਤੀ ਤੇ ਮੇਡ ਇਨ ਇੰਡੀਆ ਦੇ ਸੰਕਲਪ ਨਾਲ ਸਬੰਧਿਤ ਸੈਂਕੜੇ ਕਰੋੜ ਰੁਪਏ ਦੇ ਕਈ ਪ੍ਰੋਜੈਕਟ ਸਮਰਪਿਤ ਕੀਤੇ ਜਾ ਰਹੇ ਹਨ ਜਾਂ ਨੀਂਹ ਪੱਥਰ ਰੱਖੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਇਨੋਵੇਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਿਰਮਾਣ ਖੇਤਰ ਦੀ ਤਾਕਤ ਡ੍ਰੋਨ ਤੋਂ ਲੈ ਕੇ ਤੇਜਸ ਲੜਾਕੂ ਜਹਾਜ਼ਾਂ ਤੱਕ ਦੇ ਉਤਪਾਦਾਂ ਵਿੱਚ ਪ੍ਰਗਟ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਡਬਲ-ਇੰਜਣ ਵਾਲੀ ਸਰਕਾਰ ਨੇ ਕਰਨਾਟਕ ਨੂੰ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਾਇਆ ਹੈ।" ਪ੍ਰਧਾਨ ਮੰਤਰੀ ਨੇ ਅੱਜ ਸਮਰਪਿਤ ਐੱਚਏਐੱਲ ਪ੍ਰੋਜੈਕਟ ਰਾਹੀਂ ਨੁਕਤੇ 'ਤੇ ਜ਼ੋਰ ਦਿੱਤਾ ਅਤੇ ਦਰਸਾਇਆ ਜਿਸ ਲਈ ਪ੍ਰਧਾਨ ਮੰਤਰੀ ਨੇ ਰੱਖਿਆ ਲੋੜਾਂ ਲਈ ਵਿਦੇਸ਼ੀ ਨਿਰਭਰਤਾ ਨੂੰ ਘਟਾਉਣ ਦੇ ਵਾਅਦੇ ਨਾਲ 2016 ਵਿੱਚ ਨੀਂਹ ਪੱਥਰ ਰੱਖਿਆ ਸੀ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਭਾਰਤ ਵਿੱਚ ਸੈਂਕੜੇ ਹਥਿਆਰ ਅਤੇ ਰੱਖਿਆ ਉਪਕਰਨ ਬਣਾਏ ਜਾ ਰਹੇ ਹਨ ਜੋ ਅੱਜ ਹਥਿਆਰਬੰਦ ਬਲਾਂ ਦੁਆਰਾ ਵਰਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਐਡਵਾਂਸਡ ਅਸਾਲਟ ਰਾਈਫਲਾਂ ਤੋਂ ਲੈ ਕੇ ਟੈਂਕਾਂ, ਏਅਰਕ੍ਰਾਫਟ ਕੈਰੀਅਰਾਂ, ਹੈਲੀਕੌਪਟਰਾਂ, ਲੜਾਕੂ ਜਹਾਜ਼ਾਂ, ਟ੍ਰਾਂਸਪੋਰਟ ਏਅਰਕ੍ਰਾਫਟਾਂ ਤੱਕ, ਭਾਰਤ ਸਭ ਦਾ ਨਿਰਮਾਣ ਕਰ ਰਿਹਾ ਹੈ।" ਏਅਰੋਸਪੇਸ ਸੈਕਟਰ 'ਤੇ ਰੌਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 8-9 ਸਾਲਾਂ ਵਿੱਚ ਇਸ ਖੇਤਰ ਵਿੱਚ ਕੀਤਾ ਗਿਆ ਨਿਵੇਸ਼ 2014 ਅਤੇ 15 ਸਾਲ ਪਹਿਲਾਂ ਕੀਤੇ ਗਏ ਨਿਵੇਸ਼ ਤੋਂ ਪੰਜ ਗੁਣਾ ਹੈ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਮੇਡ ਇਨ ਇੰਡੀਆ ਹਥਿਆਰ ਨਾ ਸਿਰਫ਼ ਸਾਡੀਆਂ ਹਥਿਆਰਬੰਦ ਬਲਾਂ ਨੂੰ ਸਪਲਾਈ ਕੀਤੇ ਜਾਂਦੇ ਹਨ ਬਲਕਿ ਰੱਖਿਆ ਬਰਾਮਦ ਵੀ 2014 ਤੋਂ ਪਹਿਲਾਂ ਦੇ ਸਾਲਾਂ ਦੀ ਤੁਲਨਾ ਵਿੱਚ ਕਈ ਗੁਣਾ ਵਧੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸੁਵਿਧਾ ਵਿੱਚ ਸੈਂਕੜੇ ਹੈਲੀਕੌਪਟਰ ਖੁਦ ਤਿਆਰ ਕੀਤੇ ਜਾਣਗੇ। ਆਉਣ ਵਾਲੇ ਸਮੇਂ 'ਚ 4 ਲੱਖ ਕਰੋੜ ਦੇ ਕਾਰੋਬਾਰ ਦਾ ਵਾਧਾ ਹੋਵੇਗਾ। “ਜਦੋਂ ਅਜਿਹੀਆਂ ਨਿਰਮਾਣ ਇਕਾਈਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ, ਤਾਂ ਇਹ ਨਾ ਸਿਰਫ਼ ਹਥਿਆਰਬੰਦ ਬਲਾਂ ਨੂੰ ਮਜ਼ਬੂਤ ਕਰਦੀਆਂ ਹਨ, ਬਲਕਿ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਵੀ ਪੈਦਾ ਹੁੰਦੇ ਹਨ। ਸ਼੍ਰੀ ਮੋਦੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਤੁਮਕੁਰੂ ਵਿੱਚ ਹੈਲੀਕੌਪਟਰ ਨਿਰਮਾਣ ਸੁਵਿਧਾ ਦੇ ਨੇੜੇ ਛੋਟੇ ਕਾਰੋਬਾਰਾਂ ਨੂੰ ਸ਼ਕਤੀ ਮਿਲੇਗੀ।

|

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ‘ਨੇਸ਼ਨ ਫਸਟ’ ਦੀ ਭਾਵਨਾ ਨਾਲ ਸਫ਼ਲਤਾ ਯਕੀਨੀ ਹੈ। ਉਨ੍ਹਾਂ ਜਨਤਕ ਖੇਤਰ ਦੇ ਉਦਯੋਗਾਂ ਦੇ ਕੰਮਕਾਜ ਵਿੱਚ ਸੁਧਾਰ ਅਤੇ ਸੁਧਾਰਾਂ ਦੇ ਨਾਲ-ਨਾਲ ਪ੍ਰਾਈਵੇਟ ਸੈਕਟਰ ਲਈ ਮੌਕੇ ਖੋਲ੍ਹਣ ਬਾਰੇ ਗੱਲ ਕੀਤੀ।

ਪ੍ਰਧਾਨ ਮੰਤਰੀ ਨੇ ਐੱਚਏਐੱਲ ਦੇ ਨਾਮ 'ਤੇ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਹਾਲ ਹੀ ਦੇ ਪ੍ਰਚਾਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਝੂਠ ਭਾਵੇਂ ਕਿੰਨਾ ਵੀ ਵੱਡਾ, ਵਾਰ-ਵਾਰ ਜਾਂ ਉੱਚਾ ਕਿਉਂ ਨਾ ਹੋਵੇ, ਸਚਾਈ ਦੇ ਸਾਹਮਣੇ ਹਮੇਸ਼ਾ ਹਾਰ ਹੁੰਦੀ ਹੈ। ਉਨ੍ਹਾਂ ਕਿਹਾ,“ਇਸ ਫੈਕਟਰੀ ਅਤੇ ਐੱਚਏਐੱਲ ਦੀ ਵੱਧ ਰਹੀ ਤਾਕਤ ਨੇ ਝੂਠ ਦਾ ਪਰਦਾਫਾਸ਼ ਕੀਤਾ ਹੈ। ਅਸਲੀਅਤ ਖ਼ੁਦ ਬੋਲ ਰਹੀ ਹੈ” ਉਨ੍ਹਾਂ ਅੱਗੇ ਕਿਹਾ ਕਿ ਅੱਜ ਉਹੀ ਐੱਚਏਐੱਲ ਭਾਰਤੀ ਹਥਿਆਰਬੰਦ ਬਲਾਂ ਲਈ ਆਧੁਨਿਕ ਤੇਜਸ ਬਣਾ ਰਿਹਾ ਹੈ ਅਤੇ ਵਿਸ਼ਵਵਿਆਪੀ ਖਿੱਚ ਦਾ ਕੇਂਦਰ ਹੈ ਅਤੇ ਰੱਖਿਆ ਖੇਤਰ ਵਿੱਚ ਭਾਰਤ ਦੇ ਆਤਮਨਿਰਭਰਤਾ ਨੂੰ ਮਜ਼ਬੂਤ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਫੂਡ ਪਾਰਕ ਅਤੇ ਐੱਚਏਐੱਲ ਤੋਂ ਬਾਅਦ ਉਦਯੋਗਿਕ ਟਾਊਨਸ਼ਿਪ ਤੁਮਕੁਰੂ ਲਈ ਇੱਕ ਵੱਡਾ ਤੋਹਫ਼ਾ ਹੈ ਜੋ ਤੁਮਕੁਰੂ ਨੂੰ ਦੇਸ਼ ਦੇ ਇੱਕ ਵੱਡੇ ਉਦਯੋਗਿਕ ਕੇਂਦਰ ਵਜੋਂ ਵਿਕਸਿਤ ਕਰਨ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਗਤੀਸ਼ਕਤੀ ਮਾਸਟਰ ਪਲਾਨ ਦੇ ਤਹਿਤ ਟਾਊਨਸ਼ਿਪ ਵਿਕਸਿਤ ਕੀਤੀ ਜਾ ਰਹੀ ਹੈ ਜੋ ਮੁੰਬਈ-ਚੇਨਈ ਹਾਈਵੇਅ, ਬੰਗਲੁਰੂ ਹਵਾਈ ਅੱਡੇ, ਤੁਮਕੁਰੂ ਰੇਲਵੇ ਸਟੇਸ਼ਨ, ਮੰਗਲੁਰੂ ਬੰਦਰਗਾਹ ਰਾਹੀਂ ਮਲਟੀਮੋਡਲ ਕਨੈਕਟੀਵਿਟੀ ਨਾਲ ਜੁੜਿਆ ਹੋਵੇਗਾ।

|

ਸ਼੍ਰੀ ਮੋਦੀ ਨੇ ਕਿਹਾ, “ਡਬਲ ਇੰਜਣ ਵਾਲੀ ਸਰਕਾਰ ਸਮਾਜਕ ਬੁਨਿਆਦੀ ਢਾਂਚੇ 'ਤੇ ਵੀ ਓਨੀ ਹੀ ਧਿਆਨ ਦੇ ਰਹੀ ਹੈ ਜਿਵੇਂ ਕਿ ਇਹ ਭੌਤਿਕ ਬੁਨਿਆਦੀ ਢਾਂਚੇ 'ਤੇ ਦੇ ਰਹੀ ਹੈ। ਇਸ ਸਾਲ ਦੇ ਬਜਟ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਲਈ ਬਜਟ ਅਲਾਟਮੈਂਟ ਵਿੱਚ ਪਿਛਲੇ ਸਾਲ ਨਾਲੋਂ 20,000 ਕਰੋੜ ਦਾ ਵਾਧਾ ਹੋਇਆ ਹੈ ਅਤੇ ਕਿਹਾ ਕਿ ਇਸ ਯੋਜਨਾ ਦੇ ਸਭ ਤੋਂ ਵੱਧ ਲਾਭਾਰਥੀਆਂ ਮਾਤਾਵਾਂ-ਭੈਣਾਂ ਹਨ, ਜਿਨ੍ਹਾਂ ਨੂੰ ਆਪਣੇ ਘਰਾਂ ਲਈ ਪਾਣੀ ਲਿਆਉਣ ਲਈ ਦੂਰ-ਦਰਾਜ ਨਹੀਂ ਜਾਣਾ ਪੈਂਦਾ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਇਸ ਪ੍ਰਾਜੈਕਟ ਦਾ ਘੇਰਾ 3 ਕਰੋੜ ਗ੍ਰਾਮੀਣ ਪਰਿਵਾਰਾਂ ਤੋਂ ਵਧ ਕੇ 11 ਕਰੋੜ ਗ੍ਰਾਮੀਣ ਪਰਿਵਾਰਾਂ ਤੱਕ ਪਹੁੰਚ ਗਿਆ ਹੈ। ਡਬਲ-ਇੰਜਣ ਵਾਲੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਅੱਪਰ ਭਾਦਰਾ ਪ੍ਰੋਜੈਕਟ ਲਈ 5,500 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜਿਸ ਨਾਲ ਤੁਮਕੁਰੂ, ਚਿਕਮੰਗਲੁਰੂ, ਚਿਤਰਦੁਰਗਾ, ਦਾਵਾਂਗੇਰੇ ਅਤੇ ਕੇਂਦਰੀ ਕਰਨਾਟਕ ਦੇ ਸੋਕਾ ਪ੍ਰਭਾਵਿਤ ਖੇਤਰਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਮੀਂਹ ਦੇ ਪਾਣੀ 'ਤੇ ਨਿਰਭਰ ਕਿਸਾਨਾਂ ਨੂੰ ਹੋਣ ਵਾਲੇ ਲਾਭਾਂ 'ਤੇ ਵੀ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦਾ ਮੱਧ ਵਰਗ ਪੱਖੀ ਬਜਟ ‘ਵਿਕਸਿਤ ਭਾਰਤ’ ਲਈ ਸਾਰਿਆਂ ਦੇ ਯਤਨਾਂ ਨੂੰ ਬਲ ਦੇਵੇਗਾ। “ਇਹ ਬਜਟ ਸਮਰਥ ਭਾਰਤ, ਸੰਪੰਨ ਭਾਰਤ, ਸਵਯੰਪੂਰਨ ਭਾਰਤ, ਸ਼ਕਤੀਮਾਨ ਭਾਰਤ, ਗਤੀਵਾਨ ਭਾਰਤ ਦੀ ਦਿਸ਼ਾ ਵਿੱਚ ਇੱਕ ਬੜਾ ਕਦਮ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਮਕਬੂਲ, ਸਭ ਨੂੰ ਕਲਾਵੇ ’ਚ ਲੈਣ ਵਾਲਾ, ਸਭ ਨੂੰ ਸ਼ਾਮਲ ਕਰਨ ਵਾਲਾ ਬਜਟ ਹੈ। ਉਨ੍ਹਾਂ ਨੇ ਖੇਤੀਬਾੜੀ ਵਿੱਚ ਵਾਂਝੇ, ਨੌਜਵਾਨਾਂ ਅਤੇ ਮਹਿਲਾਵਾਂ ਲਈ ਬਜਟ ਦੇ ਲਾਭਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ,"ਅਸੀਂ ਤਿੰਨੇ ਪੱਖਾਂ ਨੂੰ ਧਿਆਨ ਵਿੱਚ ਰੱਖਿਆ, ਤੁਹਾਡੀਆਂ ਲੋੜਾਂ, ਤੁਹਾਨੂੰ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਅਤੇ ਤੁਹਾਡੀ ਆਮਦਨ।"

|

ਪ੍ਰਧਾਨ ਮੰਤਰੀ ਨੇ ਸਮਾਜ ਦੇ ਉਸ ਵਰਗ ਨੂੰ ਮਜ਼ਬੂਤ ਕਰਨ ਲਈ 2014 ਤੋਂ ਸਰਕਾਰ ਦੀਆਂ ਕੋਸ਼ਿਸ਼ਾਂ 'ਤੇ ਜ਼ੋਰ ਦਿੱਤਾ, ਜਿਸ ਲਈ ਸਰਕਾਰੀ ਸਹਾਇਤਾ ਪ੍ਰਾਪਤ ਕਰਨਾ ਮੁਸ਼ਕਲ ਕੰਮ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਜਾਂ ਤਾਂ ਸਰਕਾਰੀ ਸਕੀਮਾਂ ਉਨ੍ਹਾਂ ਤੱਕ ਨਹੀਂ ਪਹੁੰਚੀਆਂ, ਜਾਂ ਇਹ ਵਿਚੋਲਿਆਂ ਦੁਆਰਾ ਲੁੱਟੀਆਂ ਗਈਆਂ”, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਰਕਾਰ ਦੁਆਰਾ ਹਰ ਵਰਗ ਨੂੰ ਦਿੱਤੀ ਗਈ ਸਹਾਇਤਾ ਨੂੰ ਉਜਾਗਰ ਕੀਤਾ, ਜੋ ਪਹਿਲਾਂ ਇਸ ਤੋਂ ਵੰਚਿਤ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ‘ਕਰਮਚਾਰੀ-ਮਜ਼ਦੂਰ’ ਵਰਗ ਨੂੰ ਪੈਨਸ਼ਨ ਅਤੇ ਬੀਮੇ ਦੀ ਸੁਵਿਧਾ ਮਿਲੀ ਹੈ। ਉਨ੍ਹਾਂ ਨੇ ਛੋਟੇ ਕਿਸਾਨਾਂ ਦੀ ਮਦਦ ਲਈ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਦਾ ਜ਼ਿਕਰ ਕੀਤਾ ਅਤੇ ਰੇਹੜੀ–ਪਟੜੀ ਵਾਲਿਆਂ ਦੁਆਰਾ ਲਏ ਗਏ ਕਰਜ਼ਿਆਂ ਦਾ ਜ਼ਿਕਰ ਕੀਤਾ। ਇਹ ਦੇਖਦਿਆਂ ਕਿ ਇਸ ਸਾਲ ਦਾ ਬਜਟ ਉਸੇ ਭਾਵਨਾ ਨੂੰ ਅੱਗੇ ਲੈ ਕੇ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਵਿਕਾਸ ਯੋਜਨਾ ਨੂੰ ਉਜਾਗਰ ਕੀਤਾ, ਜੋ ਕਾਰੀਗਰਾਂ ਜਾਂ ਵਿਸ਼ਵਕਰਮਾ ਜਿਵੇਂ ਕਿ ਕੁੰਬੜਾ, ਕਮਮਾਰਾ, ਅੱਕਾਸਾਲਿਗਾ, ਸ਼ਿਲਪੀ, ਗਾਰੇਕੇਲਾਸਦਵਾ, ਬਡਗੀ ਅਤੇ ਹੋਰਾਂ ਨੂੰ ਇਜਾਜ਼ਤ ਦੇਵੇਗੀ, ਜੋ ਆਪਣੇ ਹੁਨਰ ਨਾਲ ਕੁਝ ਬਣਾਉਂਦੇ ਹਨ। ਹੱਥ ਅਤੇ ਹੱਥ ਦੇ ਸੰਦ, ਉਹਨਾਂ ਦੀ ਕਲਾ ਅਤੇ ਹੁਨਰ ਨੂੰ ਹੋਰ ਅਮੀਰ ਬਣਾਉਂਦੇ ਹਨ।

ਪ੍ਰਧਾਨ ਮੰਤਰੀ ਨੇ ਵੰਚਿਤਾਂ ਅਤੇ ਗ਼ਰੀਬਾਂ ਦੀ ਮਦਦ ਲਈ ਕਈ ਉਪਾਵਾਂ ਦੀ ਸੂਚੀ ਦਿੱਤੀ। ਸਰਕਾਰ ਨੇ ਮਹਾਮਾਰੀ ਦੌਰਾਨ ਗ਼ਰੀਬਾਂ ਲਈ ਮੁਫ਼ਤ ਰਾਸ਼ਨ 'ਤੇ 4 ਲੱਖ ਕਰੋੜ ਰੁਪਏ ਖਰਚ ਕੀਤੇ ਹਨ। ਗ਼ਰੀਬਾਂ ਲਈ ਰਿਹਾਇਸ਼ ਲਈ ਬੇਮਿਸਾਲ 70 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ।

ਮੱਧ ਵਰਗ ਨੂੰ ਲਾਭ ਪਹੁੰਚਾਉਣ ਵਾਲੇ ਬਜਟ ਦੇ ਉਪਬੰਧਾਂ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਆਮਦਨ ਕਰ ਵਿੱਚ ਟੈਕਸ ਲਾਭਾਂ ਦੀ ਵਿਆਖਿਆ ਕੀਤੀ। 7 ਲੱਖ ਰੁਪਏ ਤੱਕ ਦੀ ਆਮਦਨ 'ਤੇ ਜ਼ੀਰੋ ਇਨਕਮ ਟੈਕਸ ਕਾਰਨ ਮੱਧ ਵਰਗ 'ਚ ਕਾਫੀ ਉਤਸ਼ਾਹ ਹੈ। ਖਾਸ ਤੌਰ 'ਤੇ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ, ਜਿਨ੍ਹਾਂ ਕੋਲ ਨਵੀਂ ਨੌਕਰੀ, ਨਵਾਂ ਕਾਰੋਬਾਰ ਹੈ, ਉਨ੍ਹਾਂ ਦੇ ਖਾਤੇ ਵਿੱਚ ਹਰ ਮਹੀਨੇ ਵੱਧ ਪੈਸੇ ਆਉਣਗੇ।" ਇਸੇ ਤਰ੍ਹਾਂ ਜਮ੍ਹਾ ਸੀਮਾ ਨੂੰ 15 ਲੱਖ ਤੋਂ ਦੁੱਗਣਾ ਕਰਕੇ 30 ਲੱਖ ਕਰਨ ਨਾਲ ਸੇਵਾਮੁਕਤ ਕਰਮਚਾਰੀਆਂ ਅਤੇ ਸੀਨੀਅਰ ਨਾਗਰਿਕਾਂ ਨੂੰ ਮਦਦ ਮਿਲੇਗੀ। ਲੀਵ ਐਨਕੈਸ਼ਮੈਂਟ 'ਤੇ ਟੈਕਸ ਛੂਟ ਹੁਣ 3 ਲੱਖ ਦੇ ਮੁਕਾਬਲੇ 25 ਲੱਖ ਤੱਕ ਹੈ।

ਮਹਿਲਾਵਾਂ ਦੇ ਵਿੱਤੀ ਸਮਾਵੇਸ਼ ਦੀ ਕੇਂਦਰਤਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਮਹਿਲਾਵਾਂ ਦੀ ਵਿੱਤੀ ਸ਼ਮੂਲੀਅਤ ਘਰਾਂ ਵਿੱਚ ਉਹਨਾਂ ਦੀ ਆਵਾਜ਼ ਨੂੰ ਮਜ਼ਬੂਤ ਕਰਦੀ ਹੈ ਅਤੇ ਘਰੇਲੂ ਫ਼ੈਸਲਿਆਂ ਵਿੱਚ ਉਹਨਾਂ ਦੀ ਭਾਗੀਦਾਰੀ ਨੂੰ ਵਧਾਉਂਦੀ ਹੈ। ਇਸ ਬਜਟ ਵਿੱਚ ਅਸੀਂ ਆਪਣੀਆਂ ਮਾਵਾਂ, ਭੈਣਾਂ ਅਤੇ ਬੇਟੀਆਂ ਨੂੰ ਵੱਧ ਤੋਂ ਵੱਧ ਬੈਂਕਾਂ ਨਾਲ ਜੋੜਨ ਲਈ ਵੱਡੇ ਕਦਮ ਚੁੱਕੇ ਹਨ। ਅਸੀਂ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਲੈ ਕੇ ਆਏ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੁਕੰਨਿਆ ਸਮ੍ਰਿਧੀ, ਮੁਦਰਾ, ਜਨ-ਧਨ ਯੋਜਨਾ ਅਤੇ ਪ੍ਰਧਾਨ ਮੰਤਰੀ ਆਵਾਸ ਤੋਂ ਬਾਅਦ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਲਈ ਇੱਕ ਵੱਡੀ ਪਹਿਲ ਹੈ।

|

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਬਜਟ ਦਾ ਸਭ ਤੋਂ ਵੱਧ ਫੋਕਸ ਗ੍ਰਾਮੀਣ ਅਰਥਵਿਵਸਥਾ 'ਤੇ ਹੈ, ਜਦੋਂ ਕਿ ਡਿਜੀਟਲ ਤਕਨਾਲੋਜੀ ਜਾਂ ਸਹਿਕਾਰਤਾ ਦੇ ਵਿਸਤਾਰ ਰਾਹੀਂ ਕਿਸਾਨਾਂ ਦੀ ਹਰ ਕਦਮ 'ਤੇ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਨੂੰ ਫਾਇਦਾ ਹੋਵੇਗਾ ਜਦਕਿ ਕਰਨਾਟਕ ਦੇ ਗੰਨਾ ਕਿਸਾਨਾਂ ਨੂੰ ਗੰਨਾ ਸਹਿਕਾਰੀ ਸਭਾਵਾਂ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਅਨਾਜ ਦੇ ਭੰਡਾਰਨ ਲਈ ਦੇਸ਼ ਭਰ ਵਿੱਚ ਬਹੁਤ ਸਾਰੀਆਂ ਨਵੀਆਂ ਸਹਿਕਾਰੀ ਸਭਾਵਾਂ ਵੀ ਬਣਾਈਆਂ ਜਾਣਗੀਆਂ ਅਤੇ ਵੱਡੀ ਗਿਣਤੀ ਵਿੱਚ ਸਟੋਰ ਬਣਾਏ ਜਾਣਗੇ। ਇਸ ਨਾਲ ਛੋਟੇ ਕਿਸਾਨ ਵੀ ਆਪਣਾ ਅਨਾਜ ਸਟੋਰ ਕਰ ਸਕਣਗੇ ਅਤੇ ਇਸ ਨੂੰ ਵਧੀਆ ਕੀਮਤ 'ਤੇ ਵੇਚ ਸਕਣਗੇ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਕੁਦਰਤੀ ਖੇਤੀ ਰਾਹੀਂ ਛੋਟੇ ਕਿਸਾਨਾਂ ਦੀ ਲਾਗਤ ਘਟਾਉਣ ਲਈ ਹਜ਼ਾਰਾਂ ਸਹਾਇਤਾ ਕੇਂਦਰ ਵੀ ਬਣਾਏ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਰਨਾਟਕ ਵਿੱਚ ਬਾਜਰੇ ਦੀ ਮਹੱਤਤਾ ਨੂੰ ਦੇਖਿਆ ਅਤੇ ਕਿਹਾ ਕਿ ਦੇਸ਼ ਉਸੇ ਵਿਸ਼ਵਾਸ ਨੂੰ ਅੱਗੇ ਵਧਾ ਰਿਹਾ ਹੈ ਜਿੱਥੇ ਮੋਟੇ ਅਨਾਜ ਨੂੰ 'ਸ਼੍ਰੀ ਅੰਨਾ' ਦੀ ਪਛਾਣ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਸਾਲ ਦੇ ਬਜਟ ਵਿੱਚ ਬਾਜਰੇ ਦੇ ਉਤਪਾਦਨ 'ਤੇ ਦਿੱਤੇ ਗਏ ਜ਼ੋਰ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਇਸ ਨਾਲ ਕਰਨਾਟਕ ਦੇ ਛੋਟੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ।

ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਸ਼੍ਰੀ ਏ ਨਰਾਇਣਸਵਾਮੀ ਅਤੇ ਕਰਨਾਟਕ ਸਰਕਾਰ ਦੇ ਮੰਤਰੀ ਵੀ ਮੌਜੂਦ ਸਨ।

|

ਪਿਛੋਕੜ

ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਵੱਲ ਇੱਕ ਹੋਰ ਕਦਮ ਵਿੱਚ, ਪ੍ਰਧਾਨ ਮੰਤਰੀ ਨੇ ਤੁਮਕੁਰੂ ਵਿੱਚ ਐੱਚਏਐੱਲ ਹੈਲੀਕੌਪਟਰ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕੀਤੀ। ਇਸ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਦੁਆਰਾ 2016 ਵਿੱਚ ਰੱਖਿਆ ਗਿਆ ਸੀ। ਇਹ ਇੱਕ ਸਮਰਪਿਤ ਨਵੀਂ ਗ੍ਰੀਨਫੀਲਡ ਹੈਲੀਕੌਪਟਰ ਫੈਕਟਰੀ ਹੈ ਜੋ ਹੈਲੀਕੌਪਟਰਾਂ ਨੂੰ ਬਣਾਉਣ ਦੀ ਸਮਰੱਥਾ ਅਤੇ ਈਕੋਸਿਸਟਮ ਨੂੰ ਵਧਾਏਗੀ। ਇਹ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕੌਪਟਰ ਨਿਰਮਾਣ ਸੁਵਿਧਾ ਹੈ ਅਤੇ ਸ਼ੁਰੂ ਵਿੱਚ ਲਾਈਟ ਯੂਟਿਲਿਟੀ ਹੈਲੀਕੌਪਟਰ (LUH) ਦਾ ਉਤਪਾਦਨ ਕਰੇਗੀ। ਲਾਈਟ ਯੂਟਿਲਿਟੀ ਹੈਲੀਕੌਪਟਰ ਇੱਕ ਸਵਦੇਸ਼ੀ ਤੌਰ 'ਤੇ ਤਿਆਰ ਕੀਤਾ ਗਿਆ ਅਤੇ ਵਿਕਸਿਤ 3-ਟਨ ਕਲਾਸ, ਸਿੰਗਲ-ਇੰਜਣ ਮਲਟੀਪਰਪਜ਼ ਯੂਟਿਲਿਟੀ ਹੈਲੀਕੌਪਟਰ ਹੈ ਜਿਸ ਵਿੱਚ ਉੱਚ ਚਾਲ-ਚਲਣ ਦੀ ਵਿਲੱਖਣ ਵਿਸ਼ੇਸ਼ਤਾ ਹੈ। ਫੈਕਟਰੀ ਦਾ ਵਿਸਤਾਰ ਹੋਰ ਹੈਲੀਕੌਪਟਰ ਜਿਵੇਂ ਕਿ ਲਾਈਟ ਕੰਬੈਟ ਹੈਲੀਕੌਪਟਰ (LCH) ਅਤੇ ਇੰਡੀਅਨ ਮਲਟੀਰੋਲ ਹੈਲੀਕੌਪਟਰ (IMRH) ਦੇ ਨਾਲ ਨਾਲ ਭਵਿੱਖ ਵਿੱਚ LCH, LUH, Civil ALH ਅਤੇ IMRH ਦੀ ਮੁਰੰਮਤ ਅਤੇ ਓਵਰਹਾਲ ਲਈ ਕੀਤਾ ਜਾਵੇਗਾ। ਫੈਕਟਰੀ ਵਿੱਚ ਭਵਿੱਖ ਵਿੱਚ ਸਿਵਲ ਲਾਈਟ ਯੂਟਿਲਿਟੀ ਹੈਲੀਕੌਪਟਰਾਂ ਨੂੰ ਨਿਰਯਾਤ ਕਰਨ ਦੀ ਵੀ ਸੰਭਾਵਨਾ ਹੈ। ਇਹ ਸੁਵਿਧਾ ਭਾਰਤ ਨੂੰ ਹੈਲੀਕੌਪਟਰਾਂ ਦੀਆਂ ਆਪਣੀਆਂ ਸਮੁੱਚੀਆਂ ਜ਼ਰੂਰਤਾਂ ਨੂੰ ਸਵਦੇਸ਼ੀ ਤੌਰ 'ਤੇ ਪੂਰਾ ਕਰਨ ਦੇ ਯੋਗ ਬਣਾਵੇਗੀ ਅਤੇ ਭਾਰਤ ਵਿੱਚ ਹੈਲੀਕੌਪਟਰ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਵਿੱਚ ਸਵੈ-ਨਿਰਭਰਤਾ ਨੂੰ ਸਮਰੱਥ ਬਣਾਉਣ ਦਾ ਮਾਣ ਹਾਸਲ ਕਰੇਗੀ। ਫੈਕਟਰੀ ਵਿੱਚ ਉਦਯੋਗ 4.0 ਮਿਆਰਾਂ ਦਾ ਨਿਰਮਾਣ ਸੈੱਟ-ਅੱਪ ਹੋਵੇਗਾ। ਅਗਲੇ 20 ਸਾਲਾਂ ਵਿੱਚ, ਐੱਚਏਐੱਲ ਤੁਮਕੁਰੂ ਤੋਂ 3-15 ਟਨ ਦੀ ਸ਼੍ਰੇਣੀ ਵਿੱਚ 1000 ਤੋਂ ਵੱਧ ਹੈਲੀਕੌਪਟਰ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਖੇਤਰ ਦੇ ਲਗਭਗ 6000 ਲੋਕਾਂ ਨੂੰ ਰੋਜ਼ਗਾਰ ਮਿਲੇਗਾ।

|

ਪ੍ਰਧਾਨ ਮੰਤਰੀ ਨੇ ਤੁਮਕੁਰੂ ਉਦਯੋਗਿਕ ਟਾਊਨਸ਼ਿਪ ਦਾ ਨੀਂਹ ਪੱਥਰ ਵੀ ਰੱਖਿਆ। ਨੈਸ਼ਨਲ ਇੰਡਸਟਰੀਅਲ ਕੋਰੀਡੋਰ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ, ਤੁਮਕੁਰੂ ਵਿੱਚ ਤਿੰਨ ਪੜਾਵਾਂ ਵਿੱਚ 8484 ਏਕੜ ਵਿੱਚ ਫੈਲੀ ਉਦਯੋਗਿਕ ਟਾਊਨਸ਼ਿਪ ਦੇ ਵਿਕਾਸ ਨੂੰ ਚੇਨਈ ਬੰਗਲੁਰੂ ਉਦਯੋਗਿਕ ਕਾਰੀਡੋਰ ਦੇ ਹਿੱਸੇ ਵਜੋਂ ਲਿਆ ਗਿਆ ਹੈ।

ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਤੁਮਕੁਰੂ ਵਿੱਚ ਤਿਪਟੂਰ ਅਤੇ ਚਿੱਕਨਾਯਕਨਾਹੱਲੀ ਵਿੱਚ ਦੋ ਜਲ ਜੀਵਨ ਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਤਿਪਟੂਰ ਮਲਟੀ-ਵਿਲੇਜ ਡਰਿੰਕਿੰਗ ਵਾਟਰ ਸਪਲਾਈ ਪ੍ਰੋਜੈਕਟ 430 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਚਿੱਕਨਾਯਕਨਾਹਲੀ ਤਾਲੁਕ ਦੀਆਂ 147 ਬਸਤੀਆਂ ਲਈ ਬਹੁ-ਪਿੰਡ ਜਲ ਸਪਲਾਈ ਯੋਜਨਾ ਲਗਭਗ 115 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ। ਇਹ ਪ੍ਰੋਜੈਕਟ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸੁਵਿਧਾ ਪ੍ਰਦਾਨ ਕਰਨਗੇ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Reena chaurasia September 01, 2024

    BJP BJP
  • Babla sengupta December 31, 2023

    Babla sengupta
  • maingal Singh April 11, 2023

    BJP modi ji jai Shri RAM
  • maingal Singh April 07, 2023

    jai Hanuman ji BJP Modi ji Jai shree ram
  • maingal Singh March 17, 2023

    BJP Yogi modi sarkar3bar Jai Shri ram
  • Ramphal Sharma March 17, 2023

    हम भी चाहते हैं कि हमारे यहां बरेली जनपद (उ०प्र०) के आंवला तहसील ब्लाक रामनगर में ब्योंधन खुर्द का एरिया सबसे पिछड़ा क्षेत्र है। यहां नदी की तरफ की जमीन किसी भी उद्योग के लिए उपयुक्त है और सस्ती भी मिल सकती है। कोई उद्योग लाकर क्षेत्र का विकास करने की कृपा करें। स्थानीय प्रतिनिधियों ने कभी इस प्रकार का प्रस्ताव विधानसभा में नहीं रखा।
  • maingal Singh March 16, 2023

    JAi Shri ram
  • maingal Singh March 15, 2023

    JAi Hind Jai Bharat
  • maingal Singh March 06, 2023

    Happy Holi sir Jai Shri ram BJP modi sarkar3bar
  • maingal Singh March 03, 2023

    yes Sir Jai Shri ram
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Bharat Tex showcases India's cultural diversity through traditional garments: PM Modi

Media Coverage

Bharat Tex showcases India's cultural diversity through traditional garments: PM Modi
NM on the go

Nm on the go

Always be the first to hear from the PM. Get the App Now!
...
PM Modi urges everyone to stay calm and follow safety precautions after tremors felt in Delhi
February 17, 2025

The Prime Minister, Shri Narendra Modi has urged everyone to stay calm and follow safety precautions after tremors felt in Delhi. Shri Modi said that authorities are keeping a close watch on the situation.

The Prime Minister said in a X post;

“Tremors were felt in Delhi and nearby areas. Urging everyone to stay calm and follow safety precautions, staying alert for possible aftershocks. Authorities are keeping a close watch on the situation.”