ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਨਾਥਦਵਾਰਾ ਵਿੱਚ 5500 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਵਿਕਾਸ ਪ੍ਰੋਜੈਕਟ ਖੇਤਰ ਵਿੱਚ ਇਨਫ੍ਰਾਸਟ੍ਰਕਚਰ ਅਤੇ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ। ਰੇਲਵੇ ਅਤੇ ਸੜਕ ਪ੍ਰੋਜੈਕਟ ਮਾਲ ਅਤੇ ਸੇਵਾਵਾਂ ਦੀ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰਨਗੇ, ਜਿਨ੍ਹਾਂ ਨਾਲ ਵਪਾਰ ਅਤੇ ਵਣਜ ਨੂੰ ਹੁਲਾਰਾ ਮਿਲੇਗਾ ਤੇ ਖੇਤਰ ਦੇ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਗਵਾਨ ਸ਼੍ਰੀਨਾਥ ਦੀ ਗੌਰਵਸ਼ਾਲੀ ਭੂਮੀ, ਮੇਵਾੜ ਦੇ ਦਰਸ਼ਨ ਦਾ ਅਵਸਰ ਮਿਲਣ ‘ਤੇ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਤੋਂ ਪਹਿਲਾਂ ਨਾਥਦਵਾਰਾ ਵਿੱਚ ਸ਼੍ਰੀਨਾਥ ਜੀ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ ਕਰਨ ਨੂੰ ਯਾਦ ਕੀਤਾ। ਉਨ੍ਹਾਂ ਨੇ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਇੱਕ ਵਿਕਸਿਤ ਭਾਰਤ ਦੇ ਲਕਸ਼ਾਂ ਨੂੰ ਪੂਰਾ ਕਰਨ ਦੇ ਲਈ ਅਸ਼ੀਰਵਾਦ ਦੀ ਕਾਮਨਾ ਕੀਤੀ।
ਜਿਨ੍ਹਾਂ ਪ੍ਰੋਜੈਕਟਾਂ ਦਾ ਲੋਕ ਅਰਪਣ ਹੋਇਆ ਤੇ ਜਿਨ੍ਹਾਂ ਪ੍ਰੋਜੈਕਟਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ, ਉਨ੍ਹਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਰਾਜਸਥਾਨ ਦੀ ਕਨੈਕਟੀਵਿਟੀ ਨੂੰ ਵਧਾਉਣਗੇ। ਜਿੱਥੇ ਰਾਸ਼ਟਰੀ ਰਾਜਮਾਰਗ ਦੇ ਉਦੈਪੁਰ ਤੋਂ ਸ਼ਾਮਲਾਜੀ ਸੈਕਸ਼ਨ ਨੂੰ ਛੇ ਲੇਨ ਕਰਨ ਨਾਲ ਉਦੈਪੁਰ, ਡੂੰਗਰਪੁਰ ਅਤੇ ਬਾਂਸਵਾੜਾ ਨੂੰ ਫਾਇਦਾ ਹੋਵੇਗਾ, ਉੱਥੇ ਐੱਨਐੱਚ-25 ਦੇ ਬਿਲਾੜਾ-ਜੋਧਪੁਰ ਦੇ ਦਰਮਿਆਨ ਦੀ ਯਾਤਰਾ-ਅਵਧੀ ਵਿੱਚ ਤਿੰਨ ਘੰਟੇ ਦੀ ਕਮੀ ਆਵੇਗੀ ਤੇ ਕੁੰਭਲਗੜ੍ਹ ਅਤੇ ਹਲਦੀਘਾਟੀ ਜਿਹੇ ਵਿਸ਼ਵ ਵਿਰਾਸਤ ਸਥਲਾਂ ਤੱਕ ਪਹੁੰਚਣਾ ਅਸਾਨ ਹੋ ਜਾਵੇਗਾ। ਉਨ੍ਹਾਂ ਨੇ ਕਿਹਾ, “ਸ਼੍ਰੀ ਨਾਥਦਵਾਰਾ ਤੋਂ ਨਵੀਂ ਰੇਲ ਰੇਲਵੇ ਲਾਈਨ ਮੇਵਾੜ ਅਤੇ ਮਾਰਵਾੜ ਨੂੰ ਜੋੜੇਗੀ, ਜਿਸ ਨਾਲ ਸੰਗਮਰਮਰ, ਗ੍ਰੇਨਾਈਟ ਅਤੇ ਖਨਨ ਉਦਯੋਗ ਜਿਹੇ ਖੇਤਰਾਂ ਨੂੰ ਮਦਦ ਮਿਲੇਗੀ।”
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਸਰਕਾਰ ਰਾਜ ਦੇ ਵਿਕਾਸ ਨਾਲ ਰਾਸ਼ਟਰ ਦੇ ਵਿਕਾਸ ਦੇ ਮੰਤਰ ਵਿੱਚ ਵਿਸ਼ਵਾਸ ਕਰਦੀ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜਸਥਾਨ ਭਾਰਤ ਦੇ ਸਭ ਤੋਂ ਬੜੇ ਰਾਜਾਂ ਵਿੱਚੋਂ ਇੱਕ ਹੈ। ਰਾਜ ਨੂੰ ਭਾਰਤ ਦੇ ਸ਼ੌਰਯ, ਵਿਰਾਸਤ ਅਤੇ ਸੱਭਿਆਚਾਰ ਦਾ ਵਾਹਕ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਵਿਕਾਸ ਦੀ ਗਤੀ ਦਾ ਸਿੱਧਾ ਸਬੰਧ ਰਾਜਸਥਾਨ ਦੇ ਵਿਕਾਸ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਰਾਜ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਆਧੁਨਿਕ ਇਨਫ੍ਰਾਸਟ੍ਰਕਚਰ ਸਿਰਫ਼ ਰੇਲਵੇ ਅਤੇ ਸੜਕ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਹ ਪਿੰਡਾਂ ਅਤੇ ਸ਼ਹਿਰਾਂ ਦੇ ਦਰਮਿਆਨ ਕਨੈਕਟੀਵਿਟੀ ਵਧਾਉਂਦਾ ਹੈ, ਸੁਵਿਧਾਵਾਂ ਨੂੰ ਹੁਲਾਰਾ ਦਿੰਦਾ ਹੈ, ਸਮਾਜ ਨੂੰ ਜੋੜਦਾ ਹੈ ਅਤੇ ਡਿਜੀਟਲ ਕਨੈਕਟੀਵਿਟੀ ਵਧਾ ਕੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਧੁਨਿਕ ਇਨਫ੍ਰਾਸਟ੍ਰਕਚਰ ਨਾ ਸਿਰਫ਼ ਵਿਰਾਸਤ ਨੂੰ ਹੁਲਾਰਾ ਦਿੰਦਾ ਹੈ ਬਲਕਿ ਵਿਕਾਸ ਨੂੰ ਵੀ ਗਤੀ ਦਿੰਦਾ ਹੈ।
ਦੇਸ਼ ਵਿੱਚ ਹਰ ਸੰਭਵ ਇਨਫ੍ਰਾਸਟ੍ਰਕਚਰ ਦੇ ਲਈ ਅਭੂਤਪੂਰਵ ਨਿਵੇਸ਼ ਅਤੇ ਵਿਕਾਸ ਦੀ ਅਭੂਤਪੂਰਵ ਗਤੀ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਅਗਲੇ 25 ਵਰ੍ਹਿਆਂ ਵਿੱਚ ਇੱਕ ਵਿਕਸਿਤ ਭਾਰਤ ਦੇ ਸੰਕਲਪ ਦੇ ਪਿੱਛੇ ਆਧੁਨਿਕ ਇਨਫ੍ਰਾਸਟ੍ਰਕਚਰ ਇੱਕ ਤਾਕਤ ਦੇ ਰੂਪ ਵਿੱਚ ਉੱਭਰ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਹਰੇਕ ਇਨਫ੍ਰਾਸਟ੍ਰਕਚਰ ਖੇਤਰ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ, ਚਾਹੇ ਉਹ ਰੇਲਵੇ ਹੋਵੇ, ਹਵਾਈ ਮਾਰਗ ਹੋਵੇ ਜਾਂ ਰਾਜਮਾਰਗ। ਬਜਟ ਵਿੱਚ ਇਨਫ੍ਰਾਸਟ੍ਰਕਚਰ ‘ਤੇ 10 ਲੱਖ ਕਰੋੜ ਰੁਪਏ ਦੇ ਪ੍ਰਾਵਧਾਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨਫ੍ਰਾਸਟ੍ਰਕਚਰ ਵਿੱਚ ਜਦੋਂ ਇਤਨਾ ਨਿਵੇਸ਼ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਖੇਤਰ ਦੇ ਵਿਕਾਸ ਅਤੇ ਰੋਜ਼ਗਾਰ ਦੇ ਅਵਸਰਾਂ ‘ਤੇ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਨੇ ਅਰਥਵਿਵਸਥਾ ਨੂੰ ਇੱਕ ਨਵੀਂ ਗਤੀ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਨਕਾਰਾਤਮਕਤਾ ਨੂੰ ਹੁਲਾਰਾ ਦਿੱਤੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਉਨ੍ਹਾਂ ਆਲੋਚਕਾਂ ਬਾਰੇ ਗੱਲ ਕੀਤੀ, ਜੋ ਆਟਾ ਅਤੇ ਡੇਟਾ, ਸੜਕ-ਸੈਟੇਲਾਈਟ ਦੇ ਦਰਮਿਆਨ ਦੀਆਂ ਪ੍ਰਾਥਮਿਕਤਾਵਾਂ ‘ਤੇ ਸਵਾਲ ਉਠਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਸੁਵਿਧਾਵਾਂ ਦੇ ਨਾਲ-ਨਾਲ ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਵੀ ਉਤਨਾ ਹੀ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਵੋਟ ਦੀ ਰਾਜਨੀਤੀ ਦੇਸ਼ ਦੇ ਭਵਿੱਖ ਦੇ ਲਈ ਯੋਜਨਾ ਨਿਰਮਾਣ ਅਸੰਭਵ ਬਣਾ ਦਿੰਦੀ ਹੈ। ਉਨ੍ਹਾਂ ਨੇ ਛੋਟੇ ਅਸਾਸਿਆਂ ਦੇ ਨਿਰਮਾਣ ਨਾਲ ਜੁੜੀ ਅਲਪਕਾਲੀ ਸੋਚ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਤੇਜ਼ੀ ਨਾਲ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾ ਸਕਦੀ। ਉਨ੍ਹਾਂ ਨੇ ਕਿਹਾ ਕਿ ਇਸ ਸੋਚ ਦੇ ਕਾਰਨ ਇਨਫ੍ਰਾਸਟ੍ਰਕਚਰ ਨਿਰਮਾਣ ਦੇ ਖੇਤਰ ਵਿੱਚ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪਈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦੇ ਹੋਏ ਕਿਹਾ, “ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਦੇ ਲਈ ਇੱਕ ਭਵਿੱਖਮੁਖੀ ਦ੍ਰਿਸ਼ਟੀ ਦੀ ਕਮੀ ਦੇ ਕਾਰਨ ਰਾਜਸਥਾਨ ਨੂੰ ਬਹੁਤ ਨੁਕਸਾਨ ਹੋਇਆ ਹੈ, ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਕਠਿਨਾਈਆਂ; ਸਿਰਫ਼ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਯਾਤਰਾ ਕਰਨ ਤੱਕ ਹੀ ਸੀਮਿਤ ਨਹੀਂ ਸਨ, ਬਲਕਿ ਇਸ ਵਿੱਚ ਖੇਤੀਬਾੜੀ, ਵਪਾਰ ਅਤੇ ਉਦਯੋਗ ਖੇਤਰ ਵੀ ਸ਼ਾਮਲ ਸਨ। ਸ਼੍ਰੀ ਮੋਦੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ 2000; ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰ ਵਾਜਪੇਈ ਦੇ ਕਾਰਜਕਾਲ ਦੇ ਦੌਰਾਨ ਸ਼ੁਰੂ ਹੋਈ ਸੀ, ਦੇ ਤਹਿਤ 2014 ਤੱਕ ਲਗਭਗ 3 ਲੱਖ 80 ਹਜ਼ਾਰ ਕਿਲੋਮੀਟਰ ਗ੍ਰਾਮੀਣ ਸੜਕਾਂ ਦਾ ਨਿਰਮਾਣ ਕੀਤਾ ਗਿਆ ਸੀ, ਜਦਕਿ ਵਰਤਮਾਨ ਸਰਕਾਰ ਨੇ ਪਿਛਲੇ ਨੌਂ ਸਾਲਾਂ ਵਿੱਚ ਲਗਭਗ 3 ਲੱਖ 50 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਰਾਜਸਥਾਨ ਦੇ ਪਿੰਡਾਂ ਵਿੱਚ ਹੀ 70 ਹਜ਼ਾਰ ਕਿਲੋਮੀਟਰ ਗ੍ਰਾਮੀਣ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, “ਹੁਣ ਦੇਸ਼ ਦੇ ਜ਼ਿਆਦਾਤਰ ਪਿੰਡ ਪੱਕੀਆਂ ਸੜਕਾਂ ਨਾਲ ਜੁੜ ਗਏ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਸੜਕਾਂ ਨੂੰ ਪਿੰਡਾਂ ਤੱਕ ਲੈ ਜਾਣ ਦੇ ਨਾਲ-ਨਾਲ ਸ਼ਹਿਰਾਂ ਨੂੰ ਆਧੁਨਿਕ ਰਾਜਮਾਰਗਾਂ ਨਾਲ ਜੋੜ ਰਹੀ ਹੈ। ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ, 2014 ਤੋਂ ਪਹਿਲਾਂ ਦੇ ਦਿਨਾਂ ਦੀ ਤੁਲਨਾ ਵਿੱਚ, ਦੁੱਗਣੀ ਗਤੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਦੌਸਾ ਵਿੱਚ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਇੱਕ ਸੈਕਸ਼ਨ ਦੇ ਲੋਕ-ਅਰਪਣ ਨੂੰ ਯਾਦ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦਾ ਭਾਰਤ ਇੱਕ ਖ਼ਾਹਿਸ਼ੀ ਸਮਾਜ ਹੈ ਅਤੇ ਲੋਕ ਘੱਟ ਸਮੇਂ ਵਿੱਚ ਅਧਿਕ ਸੁਵਿਧਾਵਾਂ ਪ੍ਰਾਪਤ ਕਰਨਾ ਚਾਹੁੰਦੇ ਹਨ। ਭਾਰਤ ਅਤੇ ਰਾਜਸਥਾਨ ਦੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨਾ ਸਾਡੀ ਜ਼ਿੰਮੇਦਾਰੀ ਹੈ।”
ਆਮ ਨਾਗਰਿਕ ਦੇ ਜੀਵਨ ਵਿੱਚ ਰੇਲਵੇ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਆਧੁਨਿਕ ਟ੍ਰੇਨਾਂ, ਰੇਲਵੇ ਸਟੇਸ਼ਨਾਂ ਅਤੇ ਰੇਲ-ਪਟੜੀਆਂ ਜਿਹੇ ਬਹੁ-ਆਯਾਮੀ ਉਪਾਵਾਂ ਦੇ ਮਾਧਿਅਮ ਨਾਲ ਰੇਲਵੇ ਦੇ ਆਧੁਨਿਕੀਕਰਣ ਦੀ ਯੋਜਨਾ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਨੂੰ ਆਪਣੀ ਪਹਿਲੀ ਵੰਦੇ ਭਾਰਤ ਮਿਲ ਚੁੱਕੀ ਹੈ। ਮਾਵਲੀ-ਮਾਰਵਾੜ ਸੈਕਸ਼ਨ ਦਾ ਗੇਜ਼ ਪਰਿਵਰਤਨ ਅਤੇ ਅਹਿਮਦਾਬਾਦ-ਉਦੈਪੁਰ ਰੇਲ-ਲਾਈਨ ਨੂੰ ਬੜੀ ਲਾਈਨ ਵਿੱਚ ਬਦਲਣ ਦਾ ਕੰਮ ਵੀ ਪੂਰਾ ਹੋ ਗਿਆ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਾਨਵ ਰਹਿਤ ਫਾਟਕਾਂ ਨੂੰ ਖਤਮ ਕਰਨ ਦੇ ਬਾਅਦ, ਸਰਕਾਰ ਦੇਸ਼ ਦੇ ਪੂਰੇ ਰੇਲ ਨੈੱਟਵਰਕ ਦੇ ਬਿਜਲੀਕਰਣ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਉਦੈਪੁਰ ਰੇਲਵੇ ਸਟੇਸ਼ਨ ਦੀ ਤਰ੍ਹਾਂ, ਦੇਸ਼ ਦੇ ਸੈਂਕੜੇ ਰੇਲਵੇ ਸਟੇਸ਼ਨਾਂ ਦਾ ਵੀ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ ਅਤੇ ਸਟੇਸ਼ਨਾਂ ਦੇ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਵਧਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਲਗੱਡੀਆਂ ਦੇ ਲਈ, ਇੱਕ ਵਿਸ਼ੇਸ਼ ਰੇਲ-ਲਾਈਨ, ਇੱਕ ਸਮਰਪਿਤ ਫ੍ਰੇਟ ਕੌਰੀਡੋਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਚਾਨਣਾ ਪਾਇਆ ਕਿ 2014 ਦੀ ਤੁਲਨਾ ਵਿੱਚ ਰਾਜਸਥਾਨ ਦਾ ਰੇਲ ਬਜਟ ਚੌਦ੍ਹਾਂ (14) ਗੁਣਾ ਵਧ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜਸਥਾਨ ਦੇ 75 ਪ੍ਰੀਤਸ਼ਤ ਰੇਲਵੇ ਨੈੱਟਵਰਕ ਦਾ ਬਿਜਲੀਕਰਣ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ, ਜਦਕਿ ਡੂੰਗਰਪੁਰ, ਉਦੈਪੁਰ, ਚਿਤੌੜ, ਪਾਲੀ, ਸਿਰੋਹੀ ਅਤੇ ਰਾਜਸਮੰਦ ਜਿਹੇ ਜ਼ਿਲ੍ਹੇ ਗੇਟ ਬਦਲਣ ਅਤੇ ਲਾਈਨਾਂ ਦੇ ਦੋਹਰੀਕਰਣ ਦਾ ਲਾਭ ਉਠਾ ਚੁੱਕੇ ਹਨ। ਸ਼੍ਰੀ ਮੋਦੀ ਨੇ ਕਿਹਾ, “ਉਹ ਦਿਨ ਦੂਰ ਨਹੀਂ ਜਦੋਂ ਰਾਜਸਥਾਨ 100 ਪ੍ਰਤੀਸ਼ਤ ਰੇਲ ਬਿਜਲੀਕਰਣ ਵਾਲੇ ਰਾਜਾਂ ਵਿੱਚੋਂ ਇੱਕ ਹੋਵੇਗਾ।”
ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ ਟੂਰਿਜ਼ਮ ਅਤੇ ਆਸਥਾ ਦੇ ਸਥਲਾਂ ਦੇ ਲਈ ਕਨੈਕਟੀਵਿਟੀ ਵਧਣ ਦੇ ਲਾਭਾਂ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਮਹਾਰਾਣਾ ਪ੍ਰਤਾਪ ਦੇ ਸ਼ੌਰਯ, ਭਾਮਾਸ਼ਾਹ ਦੀ ਉਦਾਰਤਾ ਅਤੇ ਵੀਰ ਪੰਨਾਧਾਯ ਦੇ ਤਿਆਗ ਦੀਆਂ ਗਾਥਾਵਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕੱਲ੍ਹ ਮਹਾਰਾਣਾ ਪ੍ਰਤਾਪ ਦੀ ਜਯੰਤੀ ‘ਤੇ ਦੇਸ਼ ਦੁਆਰਾ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੀ ਬਾਤ ਕਹੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਦੀ ਵਿਰਾਸਤ ਦੀ ਸੰਭਾਲ਼ ਕਰਨ ਦੇ ਲਈ ਵਿਭਿੰਨ ਸਰਕਟਾਂ ‘ਤੇ ਕੰਮ ਕਰ ਰਹੀ ਹੈ। ਭਗਵਾਨ ਕ੍ਰਿਸ਼ਨ ਨਾਲ ਸਬੰਧਿਤ ਤੀਰਥ ਸਥਲਾਂ ਨੂੰ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿੱਚ ਗੋਵਿੰਦ ਦੇਵ ਜੀ, ਖਾਟੂ ਸ਼ਿਆਮ ਜੀ ਅਤੇ ਸ਼੍ਰੀ ਨਾਥ ਜੀ ਦੇ ਦਰਸ਼ਨ ਨੂੰ ਸੁਗਮ ਬਣਾਉਣ ਦੇ ਲਈ ਕ੍ਰਿਸ਼ਨ ਸਰਕਟ ਵਿਕਸਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰ ਸੇਵਾ ਦੀ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ ਅਤੇ ਇਸ ਨੂੰ ਭਗਤੀ-ਭਾਵ ਮੰਨ ਰਹੀ ਹੈ।” ਉਨ੍ਹਾਂ ਨੇ ਇਹ ਨਿਸ਼ਕਰਸ਼ ਦੇ ਤੌਰ ‘ਤੇ ਕਿਹਾ, “ਜਨਤਾ ਜਨਾਰਦਨ ਦੇ ਲਈ ਈਜ਼ ਆਵ੍ ਲਿਵਿੰਗ, ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ।”
ਇਸ ਅਵਸਰ ‘ਤੇ ਰਾਜਸਥਾਨ ਦੇ ਰਾਜਪਾਲ, ਸ਼੍ਰੀ ਕਲਰਾਜ ਮਿਸ਼ਰਾ, ਰਾਜਸਥਾਨ ਦੇ ਮੁੱਖ ਮੰਤਰੀ, ਸ਼੍ਰੀ ਅਸ਼ੋਕ ਗਹਿਲੋਤ, ਸੰਸਦ ਮੈਂਬਰ, ਰਾਜਸਥਾਨ ਸਰਕਾਰ ਦੇ ਮੰਤਰੀ ਤੇ ਹੋਰ ਪਤਵੰਤੇ ਵਿਅਕਤੀ ਉਪਸਥਿਤ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਰਾਜਸਮੰਦ ਅਤੇ ਉਦੈਪੁਰ ਵਿੱਚ ਦੋ-ਲੇਨ ਵਾਲੀ ਸੜਕ ਦੀ ਅੱਪਗ੍ਰੇਡੇਸਨ ਨਾਲ ਜੁੜੇ ਸੜਕ ਨਿਰਮਾਣ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਉਦੈਪੁਰ ਰੇਲਵੇ ਸਟੇਸ਼ਨ ਦੇ ਪੁਨਰ-ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਗੇਜ ਪਰਿਵਰਤਨ ਪ੍ਰੋਜੈਕਟ ਅਤੇ ਰਾਜਸਮੰਦ ਵਿੱਚ ਨਾਥਦਵਾਰਾ ਤੋਂ ਨਾਥਦਵਾਰਾ ਸ਼ਹਿਰ ਤੱਕ ਨਵੀਂ ਲਾਈਨ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ।
ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਲੋਕ-ਅਰਪਣ ਕੀਤਾ, ਜਿਨ੍ਹਾਂ ਵਿੱਚ ਸ਼ਾਮਲ ਹਨ – ਐੱਨਐੱਚ-48 ਦੇ ਤਹਿਤ ਉਦੈਪੁਰ ਤੋਂ ਸਾਮਲਾਜੀ ਤੱਕ 114 ਕਿਲੋਮੀਟਰ ਲੰਬੀ ਛੇ ਲੇਨ ਵਾਲਾ ਪ੍ਰੋਜੈਕਟ; ਐੱਨਐੱਚ-25 ਦੇ ਬਾਰ-ਬਿਲਾਰਾ-ਜੋਧਪੁਰ ਸੈਕਸ਼ਨ ਵਿੱਚ ਦੁਪਹੀਆ ਆਦਿ ਵਾਹਨਾਂ ਦੇ ਲਈ ਸੜਕ ਨੂੰ ਚੌੜਾ ਕਰਨ (ਪੇਵਡ ਸ਼ੋਲਡਰ) ਦੇ ਨਾਲ 11 ਕਿਲੋਮੀਟਰ ਲੰਬੀ ਸੜਕ ਨੂੰ 4 ਲੇਨ ਦਾ ਬਣਾਉਣ ਦੇ ਲਈ ਚੌੜੀਕਰਣ ਅਤੇ ਮਜ਼ਬੂਤੀਕਰਣ ਪ੍ਰੋਜੈਕਟ ਅਤੇ ਐੱਨਐੱਚ 58ਈ ਵਿੱਚ ਪੇਵਡ ਸ਼ੋਲਡਰ ਸੈਕਸ਼ਨ ਦੇ ਨਾਲ 47 ਕਿਲੋਮੀਟਰ ਲੰਬੀ ਸੜਕ ਦਾ ਦੋ ਲੇਨ ਵਾਲਾ ਸੜਕ ਨਿਰਮਾਣ ਪ੍ਰੋਜੈਕਟ।
राज्य के विकास से देश का विकास। pic.twitter.com/K5hXwBED9n
— PMO India (@PMOIndia) May 10, 2023
Creating modern infrastructure for enhancing 'Ease of Living.' pic.twitter.com/8j4IWIq0VU
— PMO India (@PMOIndia) May 10, 2023
भारत सरकार आज गांवों तक सड़क पहुंचाने के साथ ही, शहरों को भी आधुनिक हाईवे से जोड़ने में जुटी है। pic.twitter.com/s0gKeJt8WT
— PMO India (@PMOIndia) May 10, 2023
आज भारत सरकार अपनी धरोहरों के विकास के लिए अलग-अलग सर्किट पर काम कर रही है। pic.twitter.com/jLwXfx6Gnk
— PMO India (@PMOIndia) May 10, 2023