ਡੈਡਿਕੇਟਿਡ ਫ੍ਰੇਟ ਕੌਰੀਡੋਰ ‘ਤੇ ਨਿਊ ਖੁਰਜਾ –ਨਿਊ ਰਿਵਾੜੀ (New Khurja - New Rewari) ਦੇ ਦਰਮਿਆਨ 173 ਕਿਲੋਮੀਟਰ ਲੰਬੀ ਇਲੈਕਟ੍ਰੀਫਾਇਡ ਡਬਲ ਲਾਇਨ ਸੈਕਸ਼ਨ ਸਮਰਪਿਤ ਕੀਤਾ
ਮਥੁਰਾ-ਪਲਵਲ ਸੈਕਸ਼ਨ ਅਤੇ ਚਿਪਿਯਾਨਾ ਬੁਜ਼ੁਰਗ-ਦਾਦਰੀ ਸੈਕਸ਼ਨ (Mathura - Palwal section & Chipiyana Buzurg - Dadri section) ਨੂੰ ਜੋੜਨ ਵਾਲੀ ਚੌਥੀ ਲਾਇਨ ਸਮਰਪਿਤ ਕੀਤੀ
ਕਈ ਰੋਡ ਡਿਵੈਲਪਮੈਂਟ ਪ੍ਰੋਜੈਕਟਸ ਸਮਰਪਿਤ ਕੀਤੇ
ਇੰਡੀਅਨ ਆਇਲ ਦੀ ਟੁੰਡਲਾ-ਗਵਾਰੀਆ ਪਾਇਪਲਾਇਨ ਦਾ ਉਦਘਾਟਨ ਕੀਤਾ
‘ਗ੍ਰੇਟਰ ਨੌਇਡਾ ਵਿੱਚ ਏਕੀਕ੍ਰਿਤ ਉਦਯੋਗਿਕ ਟਾਊਨਸ਼ਿਪ’ (ਆਈਆਈਟੀਜੀਐੱਨ -IITGN) ਸਮਰਪਿਤ ਕੀਤਾ
ਪੁਨਰਨਿਰਮਿਤ ਮਥੁਰਾ ਸੀਵਰੇਜ ਸਕੀਮ ਦਾ ਉਦਘਾਟਨ ਕੀਤਾ
“ਕਲਿਆਣ ਸਿੰਘ ਨੇ ਆਪਣਾ ਜੀਵਨ ਰਾਮ ਕਾਜ ਅਤੇ ਰਾਸ਼ਟਰ ਕਾਜ (Ram Kaaj and Rastra Kaaj) ਦੋਹਾਂ ਦੇ ਲਈ ਸਮਰਪਿਤ ਕਰ ਦਿੱਤਾ”
“ਉੱਤਰ ਪ੍ਰਦੇਸ਼ ਦੇ ਤੇਜ਼ ਵਿਕਾਸ ਦੇ ਬਿਨਾ ਵਿਕਸਿਤ ਭਾਰਤ ਦਾ ਨਿਰਮਾਣ ਸੰਭਵ ਨਹੀਂ”
“ਕਿਸਾਨਾਂ ਅਤੇ ਗ਼ਰੀਬਾਂ ਦਾ ਜੀਵਨ ਸੰਵਾਰਨਾ ਡਬਲ ਇੰਜਣ ਸਰਕਾਰ ਦੀ ਪ੍ਰਾਥਮਿਕਤਾ”
“ਇਹ ਮੋਦੀ ਕੀ ਗਰੰਟੀ ਹੈ ਕਿ ਹਰ ਨਾਗਰਿਕ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇ। ਅੱਜ ਦੇਸ਼ ਮੋਦੀ ਕੀ ਗਰੰਟੀ ਨੂੰ ਕਿਸੇ ਭੀ ਗਰੰਟੀ ਦੇ ਪੂਰਾ ਹੋਣ ਦੀ ਗਰੰਟੀ ਮੰਨਦਾ ਹੈ”
“ਮੇਰੇ ਲਈ, ਆਪ (ਤੁਸੀਂ) ਮੇਰਾ ਪਰਿਵਾਰ ਹੋ। ਤੁਹਾਡਾ ਸੁਪਨਾ ਹੀ ਮੇਰਾ ਸੰਕਲਪ ਹੈ”

   ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ 19,100 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ  ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ, ਰੇਲ, ਸੜਕ, ਤੇਲ ਅਤੇ ਗੈਸ ਤੇ ਸ਼ਹਿਰੀ ਵਿਕਾਸ ਅਤੇ ਆਵਾਸ ਜਿਹੇ ਕਈ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ।

 

    ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬੁਲੰਦਸ਼ਹਿਰ ਦੇ ਲੋਕਾਂ, ਵਿਸ਼ੇਸ਼ ਕਰਕੇ ਭਾਰੀ ਸੰਖਿਆ ਵਿੱਚ ਉਪਸਥਿਤ ਮਾਤਾਵਾਂ ਅਤੇ ਭੈਣਾਂ ਦੁਆਰਾ ਦਿਖਾਏ ਗਏ ਸਨੇਹ ਅਤੇ ਵਿਸ਼ਵਾਸ ਦੇ ਲਈ ਆਭਾਰ ਵਿਅਕਤ ਕੀਤਾ। ਸ਼੍ਰੀ ਮੋਦੀ ਨੇ 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ (Lord Shri Ram’s darshan) ਅਤੇ ਅੱਜ ਉੱਤਰ ਪ੍ਰਦੇਸ਼ ਦੇ ਲੋਕਾਂ ਦੀ ਉਪਸਥਿਤੀ ਨੂੰ ਆਪਣੀ ਖੁਸ਼ਕਿਸਮਤੀ ਦੱਸਦੇ ਹੋਏ ਧੰਨਵਾਦ ਕੀਤਾ। ਉਨ੍ਹਾਂ ਨੇ ਰੇਲਵੇ, ਹਾਈਵੇ, ਪੈਟਰੋਲੀਅਮ ਪਾਇਪਲਾਇਨ, ਪਾਣੀ, ਸੀਵਰੇਜ, ਮੈਡੀਕਲ ਕਾਲਜ ਅਤੇ ਉਦਯੋਗਿਕ ਟਾਊਨਸ਼ਿਪ ਜਿਹੇ ਖੇਤਰਾਂ ਵਿੱਚ ਅੱਜ 19,100 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਬੁਲੰਦਸ਼ਹਿਰ ਅਤੇ ਪੂਰੇ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਯਮੁਨਾ ਅਤੇ ਰਾਮ ਗੰਗਾ ਨਦੀਆਂ ਦੇ ਸਵੱਛਤਾ ਅਭਿਯਾਨ ਨਾਲ ਜੁੜੇ ਪ੍ਰੋਜੈਕਟਾਂ ਦੇ ਉਦਘਾਟਨ ਦਾ ਭੀ ਜ਼ਿਕਰ ਕੀਤਾ।

 

     ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਖੇਤਰ ਨੇ ਦੇਸ਼ ਨੂੰ ਕਲਿਆਣ ਸਿੰਘ ਜਿਹਾ ਸਪੂਤ ਦਿੱਤਾ ਹੈ, ਜਿਨ੍ਹਾਂ ਨੇ ਆਪਣਾ ਜੀਵਨ ਰਾਮ ਕਾਜ ਅਤੇ ਰਾਸ਼ਟਰ ਕਾਜ (Ram Kaaj and Rastra Kaaj) ਦੋਹਾਂ ਦੇ ਲਈ ਸਮਰਪਿਤ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਜਤਾਈ ਕਿ ਦੇਸ਼ ਨੇ ਸ਼੍ਰੀ ਕਲਿਆਣ ਸਿੰਘ ਅਤੇ ਉਨ੍ਹਾਂ ਜਿਹੇ ਲੋਕਾਂ ਦਾ ਅਯੁੱਧਿਆ ਧਾਮ (Ayodhya Dham) ਦਾ ਸੁਪਨਾ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇੱਕ ਮਜ਼ਬੂਤ ਰਾਸ਼ਟਰ ਅਤੇ ਸੱਚੇ ਸਮਾਜਿਕ ਨਿਆਂ ਦੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸਾਨੂੰ ਹੋਰ ਗਤੀ ਹਾਸਲ ਕਰਨੀ ਹੋਵੇਗੀ।”

 

   ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ (Pran Pratishtha ceremony) ਦੇ ਸਮਾਪਨ ‘ਤੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ‘ਰਾਸ਼ਟਰ ਪ੍ਰਤਿਸ਼ਠਾ’ (‘Rashtra Pratishtha’) ਨੂੰ ਪ੍ਰਾਥਮਿਕਤਾ ਦੇਣ ਅਤੇ ਇਸ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ (Viksit Bharat) ਵਿੱਚ ਬਦਲਣ ਦੇ ਸਰਕਾਰ ਦੇ ਸੰਕਲਪ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ, “ਸਾਨੂੰ ਦੇਵ ਸੇ ਦੇਸ਼ ਅਤੇ ਰਾਮ ਸੇ ਰਾਸ਼ਟਰ (Dev to Desh and Ram to Rashtra) ਦੇ ਮਾਰਗ ਨੂੰ ਅੱਗੇ ਵਧਾਉਣਾ ਚਾਹੀਦਾ ਹੈ।” ਉੱਚ ਲਕਸ਼ਾਂ ਨੂੰ ਪ੍ਰਾਪਤ ਕਰਨ ਬਾਰੇ, ਪ੍ਰਧਾਨ ਮੰਤਰੀ ਨੇ  ਸਬਕਾ ਪ੍ਰਯਾਸ (Sabka Prayas)  ਦੀ ਭਾਵਨਾ ਦੇ ਨਾਲ ਜ਼ਰੂਰੀ ਸੰਸਾਧਨਾਂ ਨੂੰ ਇਕੱਠਾ ਕਰਨ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਖੇਤੀਬਾੜੀ, ਵਿਗਿਆਨ, ਸਿੱਖਿਆ, ਉਦਯੋਗ ਅਤੇ ਉੱਦਮ ਦੇ ਖੇਤਰਾਂ ਨੂੰ ਫਿਰ ਤੋਂ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਧਿਆਨ ਦਿੰਦੇ ਹੋਏ ਕਿਹਾ, “ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਲਈ ਉੱਤਰ ਪ੍ਰਦੇਸ਼ ਦਾ ਤੇਜ਼ ਗਤੀ ਨਾਲ ਵਿਕਾਸ ਜ਼ਰੂਰੀ ਹੈ।” ਉਨ੍ਹਾਂ ਨੇ ਕਿਹਾ, “ਅੱਜ ਦਾ ਅਵਸਰ ਇਸ ਦਿਸ਼ਾ ਵਿੱਚ ਇੱਕ ਬੜਾ ਕਦਮ ਹੈ। ”

 

    ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ ਬਾਅਦ ਦੇ ਭਾਰਤ ਵਿੱਚ ਵਿਕਾਸ ਦੇ ਖੇਤਰੀ ਅਸੰਤੁਲਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਰਾਜ ਉੱਤਰ ਦੀ ਉਪੇਖਿਆ ਕੀਤੀ ਗਈ। ਪ੍ਰਧਾਨ ਮੰਤਰੀ ਨੇ ‘ਸ਼ਾਸਕ’ ਮਾਨਸਿਕਤਾ, ਅਤੇ ਪਹਿਲੇ ਸੱਤਾ ਦੀ ਖਾਤਰ ਸਮਾਜਿਕ ਬਟਵਾਰੇ ਨੂੰ ਹੁਲਾਰਾ ਦੇਣ ਦੀ ਆਲੋਚਨਾ ਕੀਤੀ, ਜਿਸ ਦੇ ਪਰਿਣਾਮਸਰੂਪ ਰਾਜ ਅਤੇ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪਈ। ਪ੍ਰਧਾਨ ਮੰਤਰੀ ਨੇ ਸਵਾਲ ਕੀਤਾ, “ਜੇਕਰ ਦੇਸ਼ ਦਾ ਸਭ ਤੋਂ ਬੜਾ ਰਾਜ ਕਮਜ਼ੋਰ ਸੀ, ਤਾਂ ਦੇਸ਼ ਕਿਵੇਂ ਮਜ਼ਬੂਤ ਹੋ ਸਕਦਾ ਸੀ?”

 

     ਉੱਤਰ ਪ੍ਰਦੇਸ਼ ਵਿੱਚ 2017 ਵਿੱਚ ਡਬਲ ਇੰਜਣ ਦੀ ਸਰਕਾਰ ਦੇ ਗਠਨ ਦੇ ਨਾਲ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਨੇ ਪੁਰਾਣੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਨਵੇਂ ਤਰੀਕੇ ਖੋਜੇ ਹਨ ਅਤੇ ਆਰਥਿਕ ਵਿਕਾਸ ਨੂੰ ਗਤੀ ਪ੍ਰਦਾਨ ਕੀਤੀ ਹੈ ਅਤੇ ਅੱਜ ਦਾ ਅਵਸਰ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਪੱਛਮੀ ਉੱਤਰ ਪ੍ਰਦੇਸ਼ ਵਿੱਚ ਹਾਲ ਦੇ ਵਿਕਾਸ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਦੋ ਰੱਖਿਆ ਗਲਿਆਰਿਆਂ(ਕੌਰੀਡੋਰਸ) ਵਿੱਚੋਂ ਇੱਕ ਦੇ ਵਿਕਾਸ ਅਤੇ ਕਈ ਨਵੇਂ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਐਕਸਪ੍ਰੈੱਸਵੇ ਦੇ ਮਾਧਿਅਮ ਨਾਲ ਯੂਪੀ ਦੇ ਸਾਰੇ ਹਿੱਸਿਆਂ ਵਿੱਚ ਕਨੈਕਟੀਵਿਟੀ ਵਧਾਉਣ, ਪਹਿਲੇ ਨਮੋ ਭਾਰਤ ਟ੍ਰੇਨ ਪ੍ਰੋਜੈਕਟ (NaMo Bharat train project) ਦੀ ਸ਼ੁਰੂਆਤ, ਕਈ ਸ਼ਹਿਰਾਂ ਵਿੱਚ ਮੈਟਰੋ ਕਨੈਕਟੀਵਿਟੀ ਅਤੇ ਰਾਜ ਨੂੰ ਪੂਰਬੀ ਅਤੇ ਪੱਛਮੀ ਸਮਰਪਿਤ ਮਾਲ ਗਲਿਆਰਿਆਂ (ਫ੍ਰੇਟ ਕੌਰੀਡੋਰਸ) ਦਾ ਕੇਂਦਰ ਬਣਾਉਣ ‘ਤੇ ਸਰਕਾਰ ਵਿਸ਼ੇਸ਼ ਤੌਰ ‘ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਇਹ ਵਿਕਾਸ ਪ੍ਰੋਜੈਕਟ ਆਉਣ ਵਾਲੀਆਂ ਸਦੀਆਂ ਤੱਕ ਪ੍ਰਭਾਵਸ਼ਾਲੀ ਰਹਿਣਗੇ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਵਰ ਏਅਰਪੋਰਟ ਦੇ ਪੂਰਾ ਹੋਣ ਨਾਲ ਇਸ ਖੇਤਰ ਨੂੰ ਨਵੀਂ ਤਾਕਤ ਅਤੇ ਉਡਾਣ ਮਿਲੇਗੀ।

 

    ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰ ਦੇ ਪ੍ਰਯਾਸਾਂ ਨਾਲ ਅੱਜ ਪੱਛਮੀ ਉੱਤਰ ਪ੍ਰਦੇਸ਼ ਦੇਸ਼ ਵਿੱਚ ਪ੍ਰਮੁੱਖ ਰੋਜ਼ਗਾਰ ਪ੍ਰਦਾਤਾ ਖੇਤਰਾਂ ਵਿੱਚੋਂ ਇੱਕ ਬਣ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ 4 ਵਿਸ਼ਵ ਪੱਧਰੀ  ਉਦਯੋਗਿਕ ਸਮਾਰਟ ਸ਼ਹਿਰਾਂ  ‘ਤੇ ਕੰਮ ਕਰ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਸ਼ਹਿਰ ਪੱਛਮੀ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਵਿੱਚ ਹੈ, ਪ੍ਰਧਾਨ ਮੰਤਰੀ ਨੇ ਅੱਜ ਇਸ ਮਹੱਤਵਪੂਰਨ ਟਾਊਨਸ਼ਿਪ ਦਾ ਉਦਘਾਟਨ ਕੀਤਾ। ਇਸ ਨਾਲ ਖੇਤਰ ਦੇ ਉਦਯੋਗ ਅਤੇ ਲਘੂ ਤੇ ਕੁਟੀਰ ਕਾਰੋਬਾਰਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਟਾਊਨਸ਼ਿਪ ਖੇਤੀ ਅਧਾਰਿਤ ਉਦਯੋਗ ਦੇ ਲਈ ਨਵੇਂ ਰਸਤੇ ਖੋਲ੍ਹੇਗੀ ਅਤੇ ਸਥਾਨਕ ਕਿਸਾਨਾਂ ਅਤੇ ਵਰਕਰਾਂ ਨੂੰ ਅਤਿਅਧਿਕ ਲਾਭ ਪ੍ਰਦਾਨ ਕਰੇਗੀ।

 

 

     ਪਹਿਲੇ ਦੇ ਸਮੇਂ ਵਿੱਚ ਕਨੈਕਟੀਵਿਟੀ ਦੀ ਕਮੀ ਦੇ ਕਾਰਨ ਖੇਤੀਬਾੜੀ ‘ਤੇ ਪੈਣ ਵਾਲੇ ਪ੍ਰਤੀਕੂਲ ਪ੍ਰਭਾਵ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਸਮਾਧਾਨ ਨਵੇਂ ਹਵਾਈ ਅੱਡੇ ਅਤੇ ਨਵੇਂ ਸਮਰਪਿਤ ਫ੍ਰੇਟ ਕੌਰੀਡੋਰ ਵਿੱਚ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਗੰਨੇ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਮੰਡੀ (Mandi) ਵਿੱਚ ਉਪਜ ਵਿਕਣ ਦੇ ਬਾਅਦ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਤੁਰੰਤ ਭੁਗਤਾਨ ਸੁਨਿਸ਼ਚਿਤ ਕਰਨ ਦੇ ਲਈ ਡਬਲ ਇੰਜਣ ਸਰਕਾਰ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ, ਈਥੇਨੌਲ ‘ਤੇ ਧਿਆਨ ਦੇਣਾ ਗੰਨਾ ਕਿਸਾਨਾਂ ਦੇ ਲਈ ਲਾਭਦਾਇਕ ਸਾਬਤ ਹੋ ਰਿਹਾ ਹੈ।

 

 

     ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ ਕਿਸਾਨਾਂ ਦਾ ਕਲਿਆਣ ਸਾਡੀ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ।” ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਲਈ ਇੱਕ ਸੁਰੱਖਿਆ ਕਵਚ ਬਣਾਉਣ ਦਾ ਪ੍ਰਯਾਸ ਕਰ ਰਹੀ ਹੈ। ਉਨ੍ਹਾਂ ਨੇ ਭਾਰਤੀ ਕਿਸਾਨਾਂ ਦੇ ਲਈ ਘੱਟ ਲਾਗਤ ਵਾਲੀਆਂ ਖਾਦਾਂ ਉਪਲਬਧ ਕਰਵਾਉਣ ਦੇ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਣ ਦਾ ਉਲੇਖ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਬਾਹਰ ਯੂਰੀਆ ਦਾ ਇੱਕ ਥੈਲਾ ਜਿਸ ਦੀ ਕੀਮਤ 3,000 ਰੁਪਏ ਹੈ, ਕਿਸਾਨਾਂ ਨੂੰ 300 ਰੁਪਏ ਤੋਂ ਭੀ ਘੱਟ ਕੀਮਤ ਵਿੱਚ ਉਪਲਬਧ ਕਰਵਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨੈਨੋ ਯੂਰੀਆ (Nano urea) ਦੇ ਨਿਰਮਾਣ ਬਾਰੇ ਭੀ ਬਾਤ ਕੀਤੀ, ਜਿਸ ਦੀ ਇੱਕ ਛੋਟੀ ਬੋਤਲ ਖਾਦ ਦੀ ਇੱਕ ਬੋਰੀ ਦੇ ਬਰਾਬਰ ਕੰਮ ਕਰਦੀ ਹੈ। ਇਸ ਨਾਲ ਖਪਤ ਘੱਟ ਅਤੇ ਪੈਸੇ ਦੀ ਬੱਚਤ ਹੁੰਦੀ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਸਰਕਾਰ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi scheme) ਦੇ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2.75 ਲੱਖ ਕਰੋੜ ਰੁਪਏ ਭੇਜੇ ਹਨ।

 

    ਪ੍ਰਧਾਨ ਮੰਤਰੀ ਨੇ ਖੇਤੀਬਾੜੀ ਅਤੇ ਖੇਤੀ-ਅਰਥਵਿਵਸਥਾ ਵਿੱਚ ਕਿਸਾਨਾਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ, ਸਹਿਕਾਰੀ ਸਭਾਵਾਂ ਦੇ ਦਾਇਰੇ ਦੇ ਨਿਰੰਤਰ ਵਿਸਤਾਰ ਦਾ ਉਲੇਖ ਕੀਤਾ। ਉਨ੍ਹਾਂ ਨੇ ਛੋਟੇ ਕਿਸਾਨਾਂ ਨੂੰ ਮਜ਼ਬੂਤ ਕਰਨ ਦੇ ਉਪਾਵਾਂ ਦੇ ਰੂਪ ਵਿੱਚ ਪੀਏਸੀਜ਼ (PACs), ਕੋਆਪ੍ਰੇਟਿਵ ਸੋਸਾਇਟੀਆਂ ਅਤੇ ਐੱਫਪੀਓਜ਼ (cooperative societies and FPOs) ਨੂੰ ਗਿਣਾਇਆ। ਵਿਕਰੀ-ਖਰੀਦ, ਰਿਣ, ਫੂਡ ਪ੍ਰੋਸੈੱਸਿੰਗ ਜਾਂ ਐਕਸਪੋਰਟ  ਦੇ ਲਈ ਸਹਿਕਾਰੀ ਸੰਸਥਾਵਾਂ (Cooperative bodies) ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਦੁਨੀਆ ਦੀਆਂ ਸਭ ਤੋਂ ਬੜੀਆਂ ਭੰਡਾਰਣ ਸਬੰਧੀ ਯੋਜਨਾਵਾਂ (storage-related schemes) ਦਾ ਭੀ ਜ਼ਿਕਰ ਕੀਤਾ ਜਿਸ ਦੇ ਤਹਿਤ ਪੂਰੇ ਦੇਸ਼ ਵਿੱਚ ਕੋਲਡ ਸਟੋਰੇਜ ਦਾ ਨੈੱਟਵਰਕ ਬਣਾਇਆ ਜਾ ਰਿਹਾ ਹੈ।

 

    ਪ੍ਰਧਾਨ ਮੰਤਰੀ ਨੇ ਫਾਰਮਿੰਗ ਸੈਕਟਰ ਨੂੰ ਆਧੁਨਿਕ ਬਣਾਉਣ ਦੇ ਲਈ ਸਰਕਾਰ ਦੇ ਪ੍ਰਯਾਸਾਂ ਨੂੰ ਦੁਹਰਾਇਆ ਅਤੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਨਾਰੀ ਸ਼ਕਤੀ (Nari Shakti) ਇਸ ਦਾ ਇੱਕ ਬੜਾ ਮਾਧਿਅਮ ਬਣ ਸਕਦੀ ਹੈ। ਉਨ੍ਹਾਂ ਨੇ ਨਮੋ ਡ੍ਰੋਨ ਦੀਦੀ ਯੋਜਨਾ (NaMo Drone Didi scheme) ਦਾ ਉਲੇਖ ਕੀਤਾ ਜਿੱਥੇ ਮਹਿਲਾ ਸਵੈ ਸਹਾਇਤਾ ਸਮੂਹਾਂ (women self-help groups) ਨੂੰ ਡ੍ਰੋਨ ਪਾਇਲਟਸ (drone pilots) ਬਣਨ ਦੇ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, “ਨਮੋ ਡ੍ਰੋਨ ਦੀਦੀ (NaMo Drone Didi) ਭਵਿੱਖ ਵਿੱਚ ਗ੍ਰਾਮੀਣ ਅਰਥਵਿਵਸਥਾ ਅਤੇ ਖੇਤੀਬਾੜੀ ਦੇ ਲਈ ਇੱਕ ਬੜੀ ਤਾਕਤ ਬਣਨ ਜਾ ਰਹੀ ਹੈ।”

 

 

 

    ਛੋਟੇ ਕਿਸਾਨਾਂ ਅਤੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਪਿਛਲੇ 10 ਵਰ੍ਹਿਆਂ ਦੇ ਦੌਰਾਨ ਸ਼ੁਰੂ ਕੀਤੀਆਂ ਗਈਆਂ ਲੋਕ ਕਲਿਆਣ ਯੋਜਨਾਵਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਰੋੜਾਂ ਪੱਕੇ ਮਕਾਨਾਂ (pucca houses), ਪਖਾਨਿਆਂ (toilets), ਨਲ ਦੇ ਪਾਣੀ ਦੇ ਕਨੈਕਸ਼ਨਾਂ (tapped water connections), ਕਿਸਾਨਾਂ ਅਤੇ ਮਜ਼ਦੂਰਾਂ ਦੇ ਲਈ ਪੈਨਸ਼ਨ ਸੁਵਿਧਾਵਾਂ, ਪੀਐੱਮ ਫਸਲ ਬੀਮਾ ਯੋਜਨਾ (PM Crop Insurance Scheme) ਜਿਸ ਦੇ ਤਹਿਤ ਫਸਲ ਬਰਬਾਦ ਹੋਣ ਦੀ ਸਥਿਤੀ ਵਿੱਚ ਕਿਸਾਨਾਂ ਨੂੰ 1.5 ਲੱਖ ਕਰੋੜ ਰੁਪਏ ਦਿੱਤੇ ਜਾਂਦੇ ਹਨ, ਮੁਫ਼ਤ ਰਾਸ਼ਨ ਯੋਜਨਾ ਅਤੇ ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਦਾ ਉਲੇਖ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਸਰਕਾਰ ਦਾ ਪ੍ਰਯਾਸ ਹੈ ਕਿ ਕੋਈ ਭੀ ਲਾਭਾਰਥੀ ਸਰਕਾਰੀ ਯੋਜਨਾ ਤੋਂ ਵੰਚਿਤ ਨਾ ਰਹੇ ਅਤੇ ਇਸ ਦੇ ਲਈ ਮੋਦੀ ਕੀ ਗਰੰਟੀ ਵਾਹਨ (Modi Ki Guarantee vehicles) ਹਰ ਪਿੰਡ ਤੱਕ ਪਹੁੰਚ ਰਹੇ ਹਨ ਅਤੇ ਉੱਤਰ ਪ੍ਰਦੇਸ਼ ਵਿੱਚ ਭੀ ਲੱਖਾਂ ਲੋਕਾਂ ਦਾ ਨਾਮਾਂਕਣ ਕਰ ਰਹੇ ਹਨ।”

 

ਪ੍ਰਧਾਨ ਮੰਤਰੀ ਨੇ ਕਿਹਾ, “ਇਹ ਮੋਦੀ ਕੀ ਗਰੰਟੀ ਹੈ ਕਿ ਹਰ ਨਾਗਰਿਕ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇ। ਅੱਜ ਦੇਸ਼ ਮੋਦੀ ਕੀ ਗਰੰਟੀ ਨੂੰ ਕਿਸੇ ਭੀ ਗਰੰਟੀ ਦੇ ਪੂਰਾ ਹੋਣ ਦੀ ਗਰੰਟੀ ਮੰਨਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਅਸੀਂ ਇਹ ਸੁਨਿਸ਼ਚਿਤ ਕਰਨ ਦਾ ਹਰ ਸੰਭਵ ਪ੍ਰਯਾਸ ਕਰ ਰਹੇ ਹਾਂ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਹਰ ਲਾਭਾਰਥੀ ਤੱਕ ਪਹੁੰਚੇ। ਇਸ ਲਈ ਮੋਦੀ ਸੰਤ੍ਰਿਪਤਾ (saturation) ਦੀ ਗਰੰਟੀ ਦੇ ਰਿਹਾ ਹੈ। ਮੋਦੀ ਸ਼ਤ ਪ੍ਰਤੀਸ਼ਤ ਲਾਭਾਰਥੀਆਂ ਤੱਕ ਪਹੁੰਚਣ ‘ਤੇ ਜ਼ੋਰ ਦੇ ਰਿਹਾ ਹੈ।” ਇਸ ਨਾਲ ਭੇਦਭਾਵ ਜਾਂ ਭ੍ਰਿਸ਼ਟਾਚਾਰ ਦੀ ਕੋਈ ਭੀ ਸੰਭਾਵਨਾ ਨਹੀਂ ਰਹਿ ਜਾਂਦੀ ਹੈ। ਉਨ੍ਹਾਂ ਨੇ ਕਿਹਾ, “ਇਹੀ ਸੱਚੀ ਧਰਮਨਿਰਪੱਖਤਾ ਅਤੇ ਸਮਾਜਿਕ ਨਿਆਂ ਹੈ।” ਉਨ੍ਹਾਂ ਨੇ ਕਿਹਾ ਕਿ ਕਿਸਾਨਾਂ, ਮਹਿਲਾਵਾਂ, ਗ਼ਰੀਬਾਂ ਅਤੇ ਨੌਜਵਾਨਾਂ ਦੇ ਸੁਪਨੇ ਹਰ ਸਮਾਜ ਵਿੱਚ ਇੱਕੋ ਜਿਹੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਅਸਲ ਪ੍ਰਯਾਸਾਂ ਨਾਲ ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ।

 

 

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਮੇਰੇ ਲਈ ਤੁਸੀਂ (ਆਪ) ਹੀ ਮੇਰਾ ਪਰਿਵਾਰ ਹੋ। ਤੁਹਾਡਾ ਸੁਪਨਾ ਹੀ ਮੇਰਾ ਸੰਕਲਪ ਹੈ”। ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਦੇਸ਼ ਦੇ ਸਧਾਰਣ ਪਰਿਵਾਰਾਂ ਦਾ ਸਸ਼ਕਤੀਕਣ ਹੀ ਮੋਦੀ ਦੀ ਸੰਪਤੀ ਬਣੀ ਹੋਈ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਚਾਹੇ ਪਿੰਡ ਹੋਣ, ਗ਼ਰੀਬ ਹੋਣ, ਯੁਵਾ ਹੋਣ, ਮਹਿਲਾਵਾਂ ਹੋਣ ਜਾਂ ਕਿਸਾਨ ਹੋਣ, ਸਾਰਿਆਂ ਨੂੰ ਸਸ਼ਕਤ ਬਣਾਉਣ ਦਾ ਅਭਿਯਾਨ ਜਾਰੀ ਰਹੇਗਾ।

 

ਇਸ ਅਵਸਰ ‘ਤੇ, ਉੱਤਰ ਪ੍ਰਦੇਸ਼ ਦੇ ਰਾਜਪਾਲ, ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ, ਸ਼੍ਰੀ ਬ੍ਰਜੇਸ਼ ਪਾਠਕ, ਅਤੇ ਭਾਰਤ ਦੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ ਕੇ ਸਿੰਘ ਭੀ ਉਪਸਥਿਤ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਾਲਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਡੈਡੀਕੇਟਿਡ ਫ੍ਰੇਟ ਕੌਰੀਡੋਰ (ਡੀਐੱਫਸੀ) ‘ਤੇ ਨਿਊ ਖੁਰਜਾ-ਨਿਊ ਰਿਵਾੜੀ (New Khurja - New Rewari) ਦੇ ਦਰਮਿਆਨ 173 ਕਿਲੋਮੀਟਰ ਲੰਬੀ ਇਲੈਕਟ੍ਰੀਫਾਇਡ ਡਬਲ ਲਾਇਨ ਸੈਕਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਨਵਾਂ ਡੀਐੱਫਸੀ ਸੈਕਸ਼ਨ ਕਾਫੀ ਮਹੱਤਵਪੂਰਨ ਹੈ ਕਿਉਂਕਿ ਇਹ ਪੱਛਮ ਅਤੇ ਪੂਰਬੀ ਡੀਐੱਫਸੀ ਦੇ ਦਰਮਿਆਨ ਅਹਿਮ ਸੰਪਰਕ ਸਥਾਪਿਤ ਕਰਦਾ ਹੈ। ਇਸ ਦੇ ਇਲਾਵਾ, ਇਹ ਸੈਕਸ਼ਨ ਇੰਜੀਨੀਅਰਿੰਗ ਦੀ ਜ਼ਿਕਰਯੋਗ ਉਪਲਬਧੀ ਦੇ ਲਈ ਭੀ ਜਾਣਿਆ ਜਾਂਦਾ ਹੈ। ਇਸ ਵਿੱਚ ‘ਉੱਚ ਪੱਧਰੀ ਬਿਜਲੀਕਰਣ ਦੇ ਨਾਲ ਇੱਕ ਕਿਲੋਮੀਟਰ ਲੰਬੀ ਡਬਲ ਲਾਇਨ ਰੇਲ ਸੁਰੰਗ’ ਹੈ, ਜੋ ਦੁਨੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਸੁਰੰਗ ਹੈ। ਇਸ ਸੁਰੰਗ ਨੂੰ ਡਬਲ-ਸਟੈਕ ਕੰਟੇਨਰ ਟ੍ਰੇਨਾਂ ਨੂੰ ਨਿਰਵਿਘਨ ਰੂਪ ਵਿੱਚ ਚਲਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਮਾਲਗੱਡੀਆਂ ਹੁਣ ਇਸ ਨਵੇਂ ਡੀਐੱਫਸੀ ਟ੍ਰੈਕ ‘ਤੇ ਚਲਣਗੀਆਂ ਜਿਸ ਨਾਲ ਯਾਤਰੀ ਟ੍ਰੇਨਾਂ ਦੇ ਸੰਚਾਲਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।

 

ਪ੍ਰਧਾਨ ਮੰਤਰੀ ਨੇ ਮਥੁਰਾ-ਪਲਵਲ ਸੈਕਸ਼ਨ ਅਤੇ ਚਿਪਿਯਾਨਾ ਬੁਜ਼ੁਰਗ-ਦਾਦਰੀ ਸੈਕਸ਼ਨ (Mathura - Palwal section & Chipiyana Buzurg - Dadri section) ਨੂੰ ਜੋੜਨ ਵਾਲੀ ਚੌਥੀ ਲਾਇਨ ਭੀ ਰਾਸ਼ਟਰ ਨੂੰ ਸਮਰਪਿਤ ਕੀਤੀ। ਇਹ ਨਵੀਆਂ ਲਾਇਨਾਂ ਰਾਸ਼ਟਰੀ ਰਾਜਧਾਨੀ ਦੀ ਦੱਖਣੀ ਪੱਛਮੀ ਅਤੇ ਪੂਰਬੀ ਭਾਰਤ  ਤੱਕ ਰੇਲ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੀਆਂ।

 

ਪ੍ਰਧਾਨ ਮੰਤਰੀ ਨੇ ਕਈ ਸੜਕ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਅਲੀਗੜ੍ਹ ਤੋਂ ਭਦਵਾਸ ਫੋਰ-ਲੇਨ ਕਾਰਜ ਪੈਕੇਜ-1 (Aligarh to Bhadwas four-laning work Package-1) (ਨੈਸ਼ਨਲ ਹਾਈਵੇ-34 ਦੇ ਅਲੀਗੜ੍ਹ-ਕਾਨਪੁਰ ਸੈਕਸ਼ਨ ਦਾ ਹਿੱਸਾ ; ਸ਼ਾਮਲੀ (ਐੱਨਐੱਚ-709ਏ) ਦੇ ਮਾਧਿਅਮ ਨਾਲ ਮੇਰਠ ਤੋਂ ਕਰਨਾਲ ਸੀਮਾ ਦਾ ਚੌੜੀਕਰਣ (widening of Meerut to Karnal border via Shamli) ਅਤੇ ਐੱਨਐੱਚ-709 ਏਡੀ ਪੈਕੇਜ- II ਦੇ ਸ਼ਾਮਲੀ-ਮੁਜ਼ਫੱਰਨਗਰ ਸੈਕਸ਼ਨ ਨੂੰ ਫੋਰ ਲੇਨ ਦਾ ਬਣਾਉਣਾ ਸ਼ਾਮਲ ਹਨ। 5000 ਕਰੋੜ ਰੁਪਏ ਤੋਂ ਅਧਿਕ ਦੀ ਕੁੱਲ ਲਾਗਤ ਨਾਲ ਵਿਕਸਿਤ ਇਹ ਰੋਡ ਪ੍ਰੋਜੈਕਟ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੇ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਵਿੱਚ ਮਦਦ ਕਰਨਗੇ।

 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਇੰਡੀਅਨ ਆਇਲ ਦੀ ਟੁੰਡਲਾ-ਗਵਾਰੀਆ ਪਾਇਪਲਾਇਨ (Oil's Tundla-Gawaria Pipeline) ਦਾ ਭੀ ਉਦਘਾਟਨ ਕੀਤਾ। ਕਰੀਬ 700 ਕਰੋੜ ਰੁਪਏ ਦੀ  ਲਾਗਤ ਨਾਲ ਬਣਿਆ ਇਹ 255 ਕਿਲੋਮੀਟਰ ਲੰਬਾ ਪਾਇਪਲਾਇਨ ਪ੍ਰੋਜੈਕਟ ਤੈਅ ਸਮੇਂ ਤੋਂ ਕਾਫੀ ਪਹਿਲਾਂ ਹੀ ਪੂਰਾ ਹੋ ਗਿਆ ਹੈ। ਇਹ ਪਾਇਪਲਾਇਨ ਪ੍ਰੋਜੈਕਟ ਮਥੁਰਾ ਅਤੇ ਟੁੰਡਲਾ ਵਿੱਚ ਪੰਪਿੰਗ ਸੁਵਿਧਾਵਾਂ ਅਤੇ ਟੁੰਡਲਾ, ਲਖਨਊ ਅਤੇ ਕਾਨਪੁਰ ਵਿੱਚ ਡਿਲਿਵਰੀ ਸੁਵਿਧਾਵਾਂ (Mathura and Tundla and delivery facilities at Tundla, Lucknow and Kanpur) ਦੇ ਨਾਲ ਬਰੌਨੀ-ਕਾਨਪੁਰ ਪਾਇਪਲਾਇਨ ਦੇ ਟੁੰਡਲਾ ਤੋਂ ਗਵਾਰੀਆ ਟੀ-ਪੁਆਇੰਟ (Tundla to Gawaria T-Point of Barauni-Kanpur Pipeline) ਤੱਕ ਪੈਟਰੋਲੀਅਮ ਉਤਪਾਦਾਂ ਦੀ ਟ੍ਰਾਂਸਪੋਰਟੇਸ਼ਨ ਵਿੱਚ ਮਦਦ ਕਰੇਗੀ। 

 

ਪ੍ਰਧਾਨ ਮੰਤਰੀ ਨੇ 'ਗ੍ਰੇਟਰ ਨੌਇਡਾ ਵਿੱਚ ਏਕੀਕ੍ਰਿਤ ਉਦਯੋਗਿਕ ਟਾਊਨਸ਼ਿਪ' (ਆਈਆਈਟੀਜੀਐੱਨ- Integrated Industrial Township at Greater Noida) ਭੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਨੂੰ ਪ੍ਰਧਾਨ ਮੰਤਰੀ-ਗਤੀ ਸ਼ਕਤੀ ਦੇ ਤਹਿਤ ਇਨਫ੍ਰਾਸਟ੍ਰਕਚਰ ਕਨੈਕਟੀਵਿਟੀ ਪ੍ਰੋਜੈਕਟਸ ਦੇ ਏਕੀਕ੍ਰਿਤ ਯੋਜਨਾਬੰਦੀ ਅਤੇ ਤਾਲਮੇਲ ਨਾਲ ਲਾਗੂਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਵਿਕਸਿਤ ਕੀਤਾ ਗਿਆ ਹੈ। ਇਸ ਪ੍ਰੋਜੈਕਟ 'ਤੇ 1,714 ਕਰੋੜ ਰੁਪਏ ਦੀ ਲਾਗਤ ਆਈ ਹੈ। ਇਹ ਪ੍ਰੋਜੈਕਟ 747 ਏਕੜ ਵਿੱਚ ਫੈਲਿਆ ਹੋਇਆ ਹੈ। ਇਹ ਦੱਖਣ ਵਿੱਚ ਈਸਟਰਨ ਪੈਰੀਫਿਰਲ ਐਕਸਪ੍ਰੈੱਸਵੇ ਅਤੇ ਪੂਰਬ ਵਿੱਚ ਦਿੱਲੀ-ਹਾਵੜਾ ਬ੍ਰੌਡ ਗੇਜ਼ ਰੇਲਵੇ ਲਾਇਨ ਦੇ ਨਾਲ ਪੂਰਬੀ ਅਤੇ ਪੱਛਮੀ ਸਮਰਪਿਤ ਫ੍ਰੇਟ ਕੌਰੀਡੋਰਸ ਦੇ ਚੌਰਾਹੇ ਦੇ ਨੇੜੇ ਸਥਿਤ ਹੈ। ਆਈਆਈਟੀਜੀਐੱਨ-(Integrated Industrial Township at Greater Noida) ਦਾ ਰਣਨੀਤਕ ਸਥਾਨ ਅਦੁੱਤੀ ਕਨੈਕਟੀਵਿਟੀ ਸੁਨਿਸ਼ਚਿਤ ਕਰਦਾ ਹੈ ਕਿਉਂਕਿ ਮਲਟੀ ਮੋਡਲ ਕਨੈਕਟੀਵਿਟੀ ਦੇ ਲਈ ਹੋਰ ਬੁਨਿਆਦੀ ਢਾਂਚੇ ਜਿਵੇਂ ਕਿ ਨੌਇਡਾ-ਗ੍ਰੇਟਰ ਨੌਇਡਾ ਐਕਸਪ੍ਰੈੱਸਵੇ (5 ਕਿਲੋਮੀਟਰ), ਯਮੁਨਾ ਐਕਸਪ੍ਰੈੱਸਵੇਅ (10 ਕਿਲੋਮੀਟਰ), ਦਿੱਲੀ ਏਅਰਪੋਰਟ (60 ਕਿਲੋਮੀਟਰ), ਜੇਵਰ ਏਅਰਪੋਰਟ (40 ਕਿਲੋਮੀਟਰ), ਅਜਾਇਬਪੁਰ ਰੇਲਵੇ ਸਟੇਸ਼ਨ (0.5 ਕਿਲੋਮੀਟਰ) ਅਤੇ ਨਿਊ ਦਾਦਰੀ ਡੀਐੱਫਸੀਸੀ ਸਟੇਸ਼ਨ (10 ਕਿਲੋਮੀਟਰ) ਇਸ ਪ੍ਰੋਜੈਕਟ ਦੇ ਆਸਪਾਸ ਮੌਜੂਦ ਹਨ। ਇਹ ਪ੍ਰੋਜੈਕਟ ਖੇਤਰ ਵਿੱਚ ਉਦਯੋਗਿਕ ਵਿਕਾਸ, ਆਰਥਿਕ ਸਮ੍ਰਿੱਧੀ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

 

 ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਲਗਭਗ 460 ਕਰੋੜ ਰੁਪਏ ਦੀ ਲਾਗਤ ਨਾਲ ਸੀਵੇਜ ਟ੍ਰੀਟਮੈਂਟ ਪਲਾਂਟ (sewage treatment plant -STP)  ਦੇ ਨਿਰਮਾਣ ਸਹਿਤ ਪੁਨਰਨਿਰਮਿਤ ਮਥੁਰਾ ਸੀਵਰੇਜ ਯੋਜਨਾ ਦਾ ਉਦਘਾਟਨ ਕੀਤਾ। ਇਸ ਕਾਰਜ ਵਿੱਚ ਮਸਾਨੀ (Masani) ਵਿੱਚ 30 ਐੱਮਐੱਲਡੀ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ- STP) ਦਾ ਨਿਰਮਾਣ, ਟ੍ਰਾਂਸ ਯਮੁਨਾ ਵਿੱਚ ਮੌਜੂਦਾ 300 ਐੱਮਐੱਲਡੀ ਅਤੇ ਮਸਾਨੀ (Masani) ਵਿੱਚ 6.8 ਐੱਮਐੱਲਡੀ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ- STP)  ਦਾ ਪੁਨਰਵਾਸ ਅਤੇ 20 ਐੱਮਐੱਲਡੀ ਟੀਟੀਆਰਓ ਪਲਾਂਟ(ਟਰਸ਼ਰੀ ਟ੍ਰੀਟਮੈਂਟ ਐਂਡ ਰਿਵਰਸ ਓਸਮੋਸਿਸ ਪਲਾਂਟ-Tertiary Treatment and Reverse Osmosis Plant) ਦਾ ਨਿਰਮਾਣ ਸ਼ਾਮਲ ਹੈ। ਉਨ੍ਹਾਂ ਨੇ ਮੁਰਾਦਾਬਾਦ (ਰਾਮਗੰਗਾ) ਸੀਵਰੇਜ ਟ੍ਰੀਟਮੈਂਟ ਅਤੇ ਐੱਸਟੀਪੀ ਕਾਰਜਾਂ (ਫੇਜ਼ 1) ਦਾ ਭੀ ਉਦਘਾਟਨ ਕੀਤਾ। ਲਗਭਗ 330 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪ੍ਰੋਜੈਕਟ ਵਿੱਚ 58 ਐੱਮਐੱਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ- STP), ਲਗਭਗ 264 ਕਿਲੋਮੀਟਰ ਲੰਬੇ ਸੀਵਰੇਜ ਨੈੱਟਵਰਕ ਅਤੇ ਮੁਰਾਦਾਬਾਦ ਵਿੱਚ ਰਾਮਗੰਗਾ ਨਦੀ ਦੇ ਪ੍ਰਦੂਸ਼ਣ ਨਿਵਾਰਣ ਦੇ ਲਈ ਨੌਂ ਸੀਵੇਜ ਪੰਪਿੰਗ ਸਟੇਸ਼ਨ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage