ਵਿਸ਼ਵਕਰਮਾ ਜਯੰਤੀ ਦੇ ਅਵਸਰ 'ਤੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ 'ਪੀਐੱਮ ਵਿਸ਼ਵਕਰਮਾ' ਲਾਂਚ ਕੀਤੀ
ਪੀਐੱਮ ਵਿਸ਼ਵਕਰਮਾ ਲੋਗੋ, ਟੈਗਲਾਈਨ 'ਸਨਮਾਨ ਸਾਮਰਥਯ ਸਮ੍ਰਿੱਧੀ' ਅਤੇ ਪੋਰਟਲ ਲਾਂਚ ਕੀਤਾ
ਕਸਟਮਾਈਜ਼ਡ ਸਟੈਂਪ ਸ਼ੀਟ ਅਤੇ ਟੂਲਕਿਟ ਬੁੱਕਲੇਟ ਰਿਲੀਜ਼ ਕੀਤੀ
18 ਲਾਭਾਰਥੀਆਂ ਨੂੰ ਵਿਸ਼ਵਕਰਮਾ ਸਰਟੀਫਿਕੇਟ ਪ੍ਰਦਾਨ ਕੀਤੇ ਗਏ
"ਮੈਂ ਯਸ਼ੋਭੂਮੀ ਦੇਸ਼ ਦੇ ਹਰ ਵਰਕਰ ਨੂੰ, ਹਰ ਵਿਸ਼ਵਕਰਮਾ ਨੂੰ ਸਮਰਪਿਤ ਕਰਦਾ ਹਾਂ"
"ਇਹ ਸਮੇਂ ਦੀ ਮੰਗ ਹੈ ਕਿ ਵਿਸ਼ਵਕਰਮਾ ਨੂੰ ਮਾਨਤਾ ਅਤੇ ਸਮਰਥਨ ਦਿੱਤਾ ਜਾਵੇ"
"ਆਊਟਸੋਰਸ ਦਾ ਕੰਮ ਸਾਡੇ ਵਿਸ਼ਵਕਰਮਾ ਮਿੱਤਰਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਗਲੋਬਲ ਸਪਲਾਈ ਚੇਨ ਦਾ ਇੱਕ ਮਹੱਤਵਪੂਰਨ ਹਿੱਸਾ ਬਣਨਾ ਚਾਹੀਦਾ ਹੈ"
"ਇਸ ਬਦਲਦੇ ਸਮੇਂ ਵਿੱਚ, ਵਿਸ਼ਵਕਰਮਾ ਮਿੱਤਰਾਂ ਲਈ ਟ੍ਰੇਨਿੰਗ, ਟੈਕਨੋਲੋਜੀ ਅਤੇ ਉਪਕਰਣ ਮਹੱਤਵਪੂਰਨ ਹਨ"
"ਮੋਦੀ ਉਨ੍ਹਾਂ ਲੋਕਾਂ ਦੇ ਨਾਲ ਖੜ੍ਹਾ ਹੈ, ਜਿਨ੍ਹਾਂ ਦੀ ਪਰਵਾਹ ਕਰਨ ਦੇ ਲਈ ਕੋਈ ਉਨ੍ਹਾਂ ਦੇ ਨਾਲ ਨਹੀਂ ਹੈ”
"ਵੋਕਲ ਫਾਰ ਲੋਕਲ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ"
“ਅੱਜ ਦਾ ਵਿਕਸ਼ਿਤ ਭਾਰਤ ਹਰ ਸੈਕਟਰ ਵਿੱਚ ਆਪਣੀ ਇੱਕ ਨਵੀਂ ਪਹਿਚਾਣ ਬਣਾ ਰਿਹਾ ਹੈ”
“ਯਸ਼ੋਭੂਮੀ ਦਾ ਸੰਦੇਸ਼ ਜ਼ੋਰਦਾਰ ਅਤੇ ਸਪਸ਼ਟ ਹੈ, ਇੱਥੇ ਆਯੋਜਿਤ ਹੋਣ ਵਾਲਾ ਕੋਈ ਵੀ ਪ੍ਰ
ਉਨ੍ਹਾਂ ਨੇ ਇਸ ਅਵਸਰ ’ਤੇ ਇੱਕ ਕਸਟਮਾਈਜ਼ਡ ਸਟੈਂਪ ਸ਼ੀਟ, ਇੱਕ ਟੂਲ ਕਿਟ, ਈ-ਬੁੱਕਲੇਟ ਅਤੇ ਵੀਡੀਓ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ 18 ਲਾਭਾਰਥੀਆਂ ਨੂੰ ਵਿਸ਼ਵਕਰਮਾ ਸਰਟੀਫਿਕੇਟ ਪ੍ਰਦਾਨ ਕੀਤੇ।
ਉਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨਾਲ ਜੁੜੇ ਵਿਸ਼ਵਕਰਮਾ ਨੂੰ ਕਿਹਾ ਕਿ 'ਯਸ਼ੋਭੂਮੀ' ਉਨ੍ਹਾਂ ਦੇ ਕੰਮਾਂ ਨੂੰ ਵਿਸ਼ਵ ਅਤੇ ਵਿਸ਼ਵ ਬਜ਼ਾਰਾਂ ਨਾਲ ਜੋੜਨ ਵਾਲਾ ਇੱਕ ਜੀਵੰਤ ਕੇਂਦਰ ਬਣਨ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਟੂਲਕਿਟ ਕੇਵਲ ਜੀਐੱਸਟੀ ਰਜਿਸਟਰਡ ਦੁਕਾਨਾਂ ਤੋਂ ਹੀ ਖਰੀਦੇ ਜਾਣ ਅਤੇ ਇਹ ਉਪਕਰਣ ਮੇਡ ਇਨ ਇੰਡੀਆ ਹੋਣੇ ਚਾਹੀਦੇ ਹਨ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਦਵਾਰਕਾ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ - ‘ਯਸ਼ੋਭੂਮੀ’ ਦਾ ਪਹਿਲਾ ਫੇਜ਼ ਰਾਸ਼ਟਰ ਨੂੰ ਸਮਰਪਿਤ ਕੀਤਾ। 'ਯਸ਼ੋਭੂਮੀ' ਵਿੱਚ ਇੱਕ ਵਿਸ਼ਾਲ ਕਨਵੈਨਸ਼ਨ ਸੈਂਟਰ, ਕਈ ਪ੍ਰਦਰਸ਼ਨੀ ਹਾਲ ਅਤੇ ਹੋਰ ਸੁਵਿਧਾਵਾਂ ਹਨ। ਉਨ੍ਹਾਂ ਨੇ ਵਿਸ਼ਵਕਰਮਾ ਜਯੰਤੀ ਦੇ ਅਵਸਰ 'ਤੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਲਈ 'ਪੀਐੱਮ ਵਿਸ਼ਵਕਰਮਾ ਯੋਜਨਾ' ਵੀ ਲਾਂਚ ਕੀਤੀ। ਪ੍ਰਧਾਨ ਮੰਤਰੀ ਨੇ ਪੀਐੱਮ ਵਿਸ਼ਵਕਰਮਾ ਲੋਗੋ, ਟੈਗਲਾਈਨ ਅਤੇ ਪੋਰਟਲ ਵੀ ਲਾਂਚ ਕੀਤਾ। ਉਨ੍ਹਾਂ ਨੇ ਇਸ ਅਵਸਰ ’ਤੇ ਇੱਕ ਕਸਟਮਾਈਜ਼ਡ ਸਟੈਂਪ ਸ਼ੀਟ, ਇੱਕ ਟੂਲ ਕਿਟ, ਈ-ਬੁੱਕਲੇਟ ਅਤੇ ਵੀਡੀਓ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ 18 ਲਾਭਾਰਥੀਆਂ ਨੂੰ ਵਿਸ਼ਵਕਰਮਾ ਸਰਟੀਫਿਕੇਟ ਪ੍ਰਦਾਨ ਕੀਤੇ।

 

ਪ੍ਰਧਾਨ ਮੰਤਰੀ ਨੇ ਆਯੋਜਨ ਸਥਾਨ ’ਤੇ ਪਹੁੰਚਣ ਤੋਂ ਬਾਅਦ, ਪ੍ਰਦਰਸ਼ਨੀ 'ਗੁਰੂ-ਸ਼ਿਸ਼ਯ ਪਰੰਪਰਾ' ਅਤੇ ‘ਨਵੀਂ ਟੈਕਨੋਲੋਜੀ’ ਦਾ ਉਦਾਘਟਨ ਕੀਤਾ। ਉਨ੍ਹਾਂ ਨੇ ਯਸ਼ਭੂਮੀ ਦੇ 3ਡੀ ਮਾਡਲ ਦਾ ਵੀ ਨਿਰੀਖਣ ਕੀਤਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਦਵਾਰਕਾ ਸੈਕਟਰ -21 ਤੋਂ ਇੱਕ ਨਵੇਂ ਮੈਟਰੋ ਸਟੇਸ਼ਨ  'ਯਸ਼ੋਭੂਮੀ ਦਵਾਰਕਾ ਸੈਕਟਰ-25' ਤੱਕ ਦਿੱਲੀ ਐਕਸਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਦੇ ਵਿਸਤਾਰ ਦਾ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਜਯੰਤੀ ਦੇ ਅਵਸਰ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਮਰਪਿਤ ਹੈ। ਉਨ੍ਹਾਂ ਨੇ ਦੇਸ਼ ਭਰ ਦੇ ਲੱਖਾਂ ਵਿਸ਼ਵਕਰਮਾ ਨਾਲ ਜੁੜਨ ਦਾ ਮੌਕਾ ਮਿਲਣ 'ਤੇ ਖੁਸ਼ੀ ਵਿਅਕਤ ਕੀਤੀ। ਉਨ੍ਹਾਂ ਨੇ ਇਸ ਅਵਸਰ ’ਤੇ ਲਗਾਈ ਗਈ ਪ੍ਰਦਰਸ਼ਨੀ ਦਾ ਦੌਰਾ ਕਰਨ ਅਤੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨਾਲ ਗੱਲਬਾਤ ਕਰਨ ਦੇ ਸ਼ਾਨਦਾਰ ਅਨੁਭਵ ’ਤੇ ਵੀ ਚਾਨਣਾ ਪਾਇਆ।

ਉਨ੍ਹਾਂ ਨੇ ਨਾਗਰਿਕਾਂ ਨੂੰ ਇਸ ਅਵਸਰ ’ਤੇ ਆਉਣ ਦੀ ਵੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੱਖਾਂ ਕਾਰੀਗਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਪੀਐੱਮ ਵਿਸ਼ਵਕਰਮਾ ਯੋਜਨਾ ਆਸ਼ਾ ਦੀ ਕਿਰਣ ਬਣ ਕੇ ਆ ਰਹੀ ਹੈ।

ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ-'ਯਸ਼ੋਭੂਮੀ' ਬਾਰੇ ਪ੍ਰਧਾਨ ਮੰਤਰੀ ਨੇ ਇਸ ਉਤਕ੍ਰਿਸ਼ਟ ਸੁਵਿਧਾ ਕੇਂਦਰ ਨਿਰਮਾਣ ਵਿੱਚ ਵਰਕਰਾਂ ਅਤੇ ਵਿਸ਼ਵਕਰਮਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਦੇਸ਼ ਦੇ ਹਰ ਵਰਕਰ ਨੂੰ, ਹਰ ਵਿਸ਼ਵਕਰਮਾ ਸਾਥੀ ਨੂੰ ਯਸ਼ੋਭੂਮੀ ਸਮਰਪਿਤ ਕਰਦਾ ਹਾਂ। ਉਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨਾਲ ਜੁੜੇ ਵਿਸ਼ਵਕਰਮਾ ਨੂੰ ਕਿਹਾ ਕਿ 'ਯਸ਼ੋਭੂਮੀ' ਉਨ੍ਹਾਂ ਦੇ ਕੰਮਾਂ ਨੂੰ ਵਿਸ਼ਵ ਅਤੇ ਵਿਸ਼ਵ ਬਜ਼ਾਰਾਂ ਨਾਲ ਜੋੜਨ ਵਾਲਾ ਇੱਕ ਜੀਵੰਤ ਕੇਂਦਰ ਬਣਨ ਜਾ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਦੇਸ਼ ਦੇ ਰੋਜ਼ਮੱਰਾ ਜੀਵਨ ਵਿੱਚ ਵਿਸ਼ਵਕਰਮਾ ਦੇ ਯੋਗਦਾਨ ਅਤੇ ਮਹੱਤਵ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵਕਰਮਾ ਹਮੇਸ਼ਾ ਸਮਾਜ ਵਿੱਚ ਮਹੱਤਵਪੂਰਨ  ਬਣੇ ਰਹਿਣਗੇ, ਚਾਹੇ ਟੈਕਨੋਲੋਜੀ ਵਿੱਚ ਕਿੰਨੀ ਵੀ ਪ੍ਰਗਤੀ ਕਿਉਂ ਨਾ ਹੋਈ ਹੋਵੇ। ਉਨ੍ਹਾਂ ਨੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਵਿਸ਼ਵਕਰਮਾ ਨੂੰ ਮਾਨਤਾ ਅਤੇ ਸਮਰਥਨ ਮਿਲਣਾ ਚਾਹੀਦਾ ਹੈ।

ਸ਼੍ਰੀ ਮੋਦੀ ਨੇ ਕਿਹਾ, “ਸਰਕਾਰ ਵਿਸ਼ਵਕਰਮਾ ਭਾਈਚਾਰੇ ਦੇ ਲੋਕਾਂ ਦੇ ਸਨਮਾਨ ਨੂੰ ਵਧਾਉਣ, ਸਮਰੱਥਾਵਾਂ ਨੂੰ ਵਧਾਉਣਾ ਅਤੇ ਉਨ੍ਹਾਂ ਦੀ ਸਮ੍ਰਿੱਧੀ ਨੂੰ ਵਧਾਉਣ ਲਈ ਇੱਕ ਭਾਗੀਦਾਰ ਦੇ ਰੂਪ ਵਿੱਚ ਅੱਗੇ ਆਈ ਹੈ।” ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ 18 ਫੋਕਸ ਖੇਤਰਾਂ ’ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਤਹਿਤ ਬੁਣਕਰ, ਲੋਹਾਰ, ਸੁਨਾਰ, ਮੂਰਤੀਕਾਰ, ਕੁਮਹਾਰ, ਮੋਚੀ, ਦਰਜੀ, ਰਾਜਮਿਸਤਰੀ, ਹੇਅਰ ਡ੍ਰੈਸਰ, ਧੋਬੀ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ 'ਤੇ 13,000 ਕਰੋੜ ਰੁਪਏ ਖਰਚ ਹੋਣਗੇ।

ਆਪਣੀਆਂ ਵਿਦੇਸ਼ੀ ਯਾਤਰਾਂ ਦੇ ਦੌਰਾਨ ਕਾਰੀਗਰਾਂ ਨਾਲ ਗੱਲਬਾਤ ਕਰਨ ਦੇ ਆਪਣੇ  ਵਿਅਕਤੀਤਵ ਅਨੁਭਵ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਹੱਥ ਨਾਲ ਬਣੇ ਉਤਪਾਦਾਂ ਦੀ ਵਧਦੀ ਮੰਗ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਭਰ ਦੀਆਂ ਵੱਡੀਆਂ ਕੰਪਨੀਆਂ ਆਪਣੇ ਕੰਮ ਨੂੰ ਛੋਟੇ ਉਦਮਾਂ ਨੂੰ ਸੌਂਪ ਦਿੰਦੀਆਂ ਹਨ। ਇਹ ਆਊਟਸੋਰਸ ਕੰਮ ਸਾਡੇ ਵਿਸ਼ਵਕਰਮਾ ਮਿੱਤਰਾਂ ਨੂੰ ਮਿਲੇ  ਅਤੇ ਗਲੋਬਲ ਸਪਲਾਈ ਚੇਨ ਦਾ ਹਿੱਸਾ ਬਣਨ, ਇਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ। ਇਹ ਕਾਰਨ ਹੈ ਕਿ ਇਹ ਯੋਜਨਾ ਵਿਸ਼ਵਕਰਮਾ ਮਿੱਤਰਾਂ ਨੂੰ ਆਧੁਨਿਕ ਯੁੱਗ ਵਿੱਚ ਲਿਜਾਣ ਦਾ ਇੱਕ ਪ੍ਰਯਾਸ ਹੈ।

ਕੁਸ਼ਲ ਕਾਰੀਗਰਾਂ ਅਤੇ ਕਾਰੋਬਾਰੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਦੇ ਉਪਾਵਾਂ ਬਾਰੇ ਵਿਸਤਾਰ ਨਾਲ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਇਸ ਬਦਲਦੇ ਸਮੇਂ ਵਿੱਚ, ਵਿਸ਼ਵਕਰਮਾ ਮਿੱਤਰਾਂ ਦੇ ਲਈ ਟ੍ਰੇਨਿੰਗ, ਟੈਕਨੋਲੋਜੀ ਅਤੇ ਉਪਕਰਣ ਮਹੱਤਵਪੂਰਨ ਹਨ। ਉਨ੍ਹਾਂ ਨੇ ਦੱਸਿਆ ਕਿ ਟ੍ਰੇਨਿੰਗ ਦੇ ਦੌਰਾਨ ਵਿਸ਼ਵਕਰਮਾ ਮਿੱਤਰਾਂ ਨੂੰ 500 ਰੁਪਏ ਪ੍ਰਤੀਦਿਨ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਧੁਨਿਕ ਟੂਲਕਿਟ ਦੇ ਲਈ 15 ਹਜ਼ਾਰ ਰੁਪਏ ਦਾ ਟੂਲਕਿਟ ਵਾਊਚਰ ਵੀ ਦਿੱਤਾ ਜਾਵੇਗਾ ਅਤੇ ਸਰਕਾਰ ਉਤਪਾਦਾਂ ਦੀ ਬ੍ਰਾਂਡਿੰਗ, ਪੈਕੇਜਿੰਗ ਅਤੇ ਮਾਰਕੀਟਿੰਗ ਵਿੱਚ ਮਦਦ ਕਰੇਗੀ। ਉਨ੍ਹਾਂ ਨੇ ਕਿਹਾ ਕਿ ਟੂਲਕਿਟ ਕੇਵਲ ਜੀਐੱਸਟੀ ਰਜਿਸਟਰਡ ਦੁਕਾਨਾਂ ਤੋਂ ਹੀ ਖਰੀਦੇ ਜਾਣ ਅਤੇ ਇਹ ਉਪਕਰਣ ਮੇਡ ਇਨ ਇੰਡੀਆ ਹੋਣੇ ਚਾਹੀਦੇ ਹਨ।

 

ਵਿਸ਼ਵਕਰਮਾ ਭਾਈਚਾਰੇ ਨੂੰ ਕੋਲੈਟਰਲ ਵਿੱਤ ਦੇ ਪ੍ਰਾਵਧਾਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਗਰੰਟੀ ਦੀ ਮੰਗ ਕੀਤੀ ਜਾਂਦੀ ਹੈ ਤਾ ਇਹ ਗਰੰਟੀ ਮੋਦੀ ਦਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਸ਼ਵਕਰਮਾ ਮਿੱਤਰਾਂ ਨੂੰ ਬਿਨਾ ਕਿਸੇ ਜਮਾਂਦਰੂ (collateral) ਦੇ ਬਹੁਤ ਘੱਟ ਵਿਆਜ 'ਤੇ 3 ਲੱਖ ਰੁਪਏ ਤੱਕ ਦਾ ਕਰਜ਼ਾ ਮਿਲੇਗਾ।

ਪ੍ਰਧਾਨ ਮੰਤਰੀ ਨੇ ਕਿਹਾ, ਇੱਕ ਜ਼ਿਲ੍ਹਾ, ਇੱਕ ਉਤਪਾਦ ਯੋਜਨਾ ’ਤੇ ਚਾਨਣਾ ਪਾਉਂਦੇ ਹੋਏ ਕਿਹਾ, “ਸੈਂਟਰ ਸਰਕਾਰ ਵੰਚਿਤਾਂ ਦੇ ਵਿਕਾਸ ਨੂੰ ਪ੍ਰਾਥਮਿਕਤਾ ਦਿੰਦੀ ਹੈ”, ਇਹ ਯੋਜਨਾ ਹਰ ਜ਼ਿਲ੍ਹੇ ਤੋਂ ਵਿਲੱਖਣ ਉਤਪਾਦਾਂ ਨੂੰ ਪ੍ਰੋਤਸਾਹਿਤ ਕਰਦੀ ਹੈ। ਉਨ੍ਹਾਂ ਨੇ ਪੀਐੱਮ ਸਵਨਿਧੀ ਯੋਜਨਾ ਦੇ ਰਾਹੀਂ ਅਤੇ ਸਟ੍ਰੀਟ ਵੈਂਡਰਸ ਦੇ ਲਈ ਬੈਂਕ ਦੇ ਦੁਆਰ ਖੋਲ੍ਹਣ ਅਤੇ 'ਦਿੱਵਿਯਾਂਗਾਂ' ਨੂੰ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਕੀਤੇ ਜਾਣ ਦਾ ਵੀ ਉਲੇਖ ਗਿਆ। ਪ੍ਰਧਾਨ ਮੰਤਰੀ ਨੇ ਕਿਹਾ, ''ਮੋਦੀ ਉਨ੍ਹਾਂ ਲੋਕਾਂ ਦੇ ਨਾਲ ਖੜ੍ਹੇ ਹਨ, ਜਿਨ੍ਹਾਂ ਦੀ ਪਰਵਾਹ ਕਰਨ ਦੇ ਲਈ ਉਨ੍ਹਾਂ ਦੇ ਨਾਲ ਕੋਈ ਨਹੀਂ ਹੈ।” ਉਨ੍ਹਾਂ ਨੇ ਕਿਹਾ ਕਿ ਉਹ ਇੱਥੇ ਸੇਵਾ ਕਰਨ, ਗਰਿਮਾਪੂਰਨ ਜੀਵਨ ਪ੍ਰਦਾਨ ਕਰਨਾ ਅਤੇ ਇਹ ਸੁਨਿਸ਼ਚਿਤ ਕਰਨ ਦੇ ਲਈ ਹਨ ਕਿ ਸੇਵਾਵਾਂ ਬਿਨਾ ਕਿਸੇ ਅਸਫ਼ਲਤਾ ਦੇ ਉਪਲਬਧ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ, "ਇਹ ਮੋਦੀ ਦੀ ਗਰੰਟੀ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਨੇ ਜੀ-20 ਸ਼ਿਲਪ ਬਜ਼ਾਰ ਵਿੱਚ ਟੈਕਨੋਲੋਜੀ ਅਤੇ ਪਰੰਪਰਾ ਦੇ ਸੰਗਮ ਦਾ ਪਰਿਣਾਮ ਦੇਖਿਆ ਹੈ। ਇੱਥੋਂ ਤੱਕ ਕਿ ਵਿਜ਼ੀਟਿੰਗ ਪਤਵੰਤਿਆਂ ਦੇ ਲਈ ਤੋਹਫ਼ਿਆਂ ਵਿੱਚ ਵਿਸ਼ਵਕਰਮਾ ਮਿੱਤਰਾਂ ਦੇ ਉਤਪਾਦ ਸ਼ਾਮਲ ਸਨ। ਉਨ੍ਹਾਂ ਨੇ ਕਿਹਾ, ''ਵੋਕਲ ਫਾਰ ਲੋਕਲ'' ਪ੍ਰਤੀ ਇਹ ਸਮਰਪਣ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਵੋਕਲ ਫਾਰ ਲੋਕਲ ਬਣਨਾ ਹੋਵੇਗਾ ਅਤੇ ਫਿਰ ਸਾਨੂੰ ਲੋਕਲ ਗਲੋਬਲ ਨੂੰ ਅਪਣਾਉਣਾ ਹੋਵੇਗਾ।

ਦੇਸ਼ ਵਿੱਚ ਗਣੇਸ਼ ਚਤੁਰਥੀ, ਧਨਤੇਰਸ, ਦੀਵਾਲੀ ਅਤੇ ਹੋਰ ਤਿਉਹਾਰਾਂ ਦਾ ਉਲੇਖ ਕਰਦੇ ਹੋਏ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਸਥਾਨਕ ਉਤਪਾਦਾਂ, ਖਾਸ ਤੌਰ ’ਤੇ ਉਨ੍ਹਾਂ ਉਤਪਾਦਾਂ ਨੂੰ ਜਿਨ੍ਹਾਂ ਵਿੱਚ ਦੇਸ਼ ਦੇ ਵਿਸ਼ਵਕਰਮਾ ਨੇ ਯੋਗਦਾਨ ਦਿੱਤਾ ਹੈ, ਨੂੰ ਖਰੀਦਣ ਦੀ ਤਾਕੀਦ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਭਾਰਤ ਮੰਡਪਮ ਦਾ ਜ਼ਿਕਰ ਕਰਦੇ ਹੋਏ ਕਿਹਾ, “ਅੱਜ ਦਾ ਵਿਕਸਤ ਭਾਰਤ ਹਰ ਸੈਕਟਰ ਵਿੱਚ ਆਪਣੀ ਇੱਕ ਨਵੀਂ ਪਹਿਚਾਣ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ, ਯਸ਼ੋਭੂਮੀ ਦਾ ਸੰਦੇਸ਼ ਜ਼ੋਰਦਾਰ ਅਤੇ ਸਪਸ਼ਟ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਇੱਥੇ ਹੋਣ ਵਾਲਾ ਕੋਈ ਵੀ ਆਯੋਜਨ ਸਫ਼ਲਤਾ ਅਤੇ ਪ੍ਰਸਿੱਧੀ ਪ੍ਰਾਪਤ ਕਰੇਗਾ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਯਸ਼ਭੂਮੀ ਭਵਿੱਖ ਦੇ ਭਾਰਤ ਨੂੰ ਪ੍ਰਦਰਸ਼ਿਤ ਕਰਨ ਦਾ ਮਾਧਿਅਮ ਬਣੇਗੀ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸ਼ਾਨਦਾਰ ਆਰਥਿਕ ਕੌਸ਼ਲ ਅਤੇ ਵਣਜਿਕ ਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇਹ ਦੇਸ਼ ਦੀ ਰਾਜਧਾਨੀ ਵਿੱਚ ਇੱਕ ਯੋਗ ਕੇਂਦਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਲਟੀਮਾਡਲ ਕਨੈਕਟੀਵਿਟੀ ਅਤੇ ਪੀਐੱਮ ਗਤੀਸ਼ਕਤੀ ਦੋਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਅੱਜ ਮੈਟਰੋ ਦੁਆਰਾ ਕੇਂਦਰ ਨੂੰ ਪ੍ਰਦਾਨ ਕੀਤੀ ਗਈ ਕਨੈਕਟੀਵਿਟੀ ਅਤੇ ਮੈਟਰੋ ਟਰਮੀਨਲ ਦੇ ਉਦਘਾਟਨ ਬਾਰੇ ਬਾਤ ਕਰਨ ਦੇ ਦੁਆਰਾ ਇਸ ਦੀ ਵਿਆਖਿਆ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਯਸ਼ੋਭੂਮੀ ਦਾ ਈਕੋਸਿਸਟਮ ਉਪਯੋਗਕਰਤਾਵਾਂ ਦੀ ਯਾਤਰਾ, ਕਨੈਕਟੀਵਿਟੀ, ਆਵਾਸ ਅਤੇ ਟੂਰਿਜ਼ਮ ਜ਼ਰੂਰਤਾਂ ਦਾ ਧਿਆਨ ਰੱਖੇਗਾ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਬਦਲਦੇ ਸਮੇਂ ਦੇ ਨਾਲ ਵਿਕਾਸ ਅਤੇ ਰੋਜ਼ਗਾਰ ਦੇ ਨਵੇਂ ਸੈਕਟਰ ਉਭਰ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਭੀ ਵਿਅਕਤੀ ਨੇ ਪੰਜਾਹ ਤੋਂ ਸੱਠ ਸਾਲ ਪਹਿਲੇ ਭਾਰਤ ਵਿੱਚ ਇੰਨ੍ਹੇ ਵਿਆਪਕ ਪੱਧਰ ਅਤੇ ਅਨੁਪਾਤ ਦੇ ਆਈਟੀ ਖੇਤਰ ਦੀ ਕਲਪਨਾ ਨਹੀਂ ਕੀਤੀ ਹੋਵੇਗੀ। ਇੱਥੇ ਤੱਕ ਕੀ ਸੋਸ਼ਲ ਮੀਡੀਆ ਵੀ ਤੀਹ ਤੋਂ ਪੈਂਤੀ ਸਾਲ ਪਹਿਲੇ ਕਾਲਪਨਿਕ ਸੀ। ਸੰਮੇਲਨ ਟੂਰਿਜ਼ਮ ਦੇ ਭਵਿੱਖ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਖੇਤਰ ਵਿੱਚ ਭਾਰਤ ਦੇ ਲਈ ਅਪਾਰ ਸੰਭਾਵਨਾਵਾਂ ਹਨ ਅਤੇ ਦੱਸਿਆ ਕਿ ਇਹ ਖੇਤਰ 25,000 ਕਰੋੜ ਰੁਪਏ ਤੋਂ ਅਧਿਕ ਦਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਵਿਸ਼ਵ ਵਿੱਚ ਹਰ ਸਾਲ 32 ਹਜ਼ਾਰ ਤੋਂ ਅਧਿਕ ਵੱਡੀਆਂ ਪ੍ਰਦਰਸ਼ਨੀਆਂ ਅਤੇ ਐਕਸਪੋ ਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਸੰਮੇਲਨ ਟੂਰਿਜ਼ਮ ਦੇ ਲਈ ਆਉਣ ਵਾਲੇ ਲੋਕ ਇੱਕ ਆਮ ਟੂਰਿਸਟ ਦੀ ਤੁਲਨਾ ਵਿੱਚ ਅਧਿਕ ਪੈਸਾ ਖਰਚ ਕਰਦੇ ਹਨ। ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ ਇੰਨੇ ਵੱਡੇ ਉਦਯੋਗ ਵਿੱਚ ਭਾਰਤ ਦੀ ਹਿੱਸੇਦਾਰੀ ਸਿਰਫ਼ ਇੱਕ ਪ੍ਰਤੀਸ਼ਤ ਦੇ ਆਸਪਾਸ ਹੈ ਅਤੇ ਭਾਰਤ ਵਿੱਚ ਕਈ ਵੱਡੀਆਂ ਕੰਪਨੀਆਂ ਹਰ ਸਾਲ ਆਪਣੇ ਪ੍ਰੋਗਰਾਮਾਂ  ਦਾ ਆਯੋਜਨ ਕਰਨ ਦੇ ਲਈ ਵਿਦੇਸ਼ਾਂ ਵਿੱਚ ਜਾਂਦੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਹੁਣ ਸੰਮੇਲਨ ਟੂਰਿਜ਼ਮ ਦੇ ਲਈ ਵੀ ਖੁਦ ਨੂੰ ਤਿਆਰ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਮੇਲਨ ਟੂਰਿਜ਼ਮ ਵੀ ਉੱਥੇ ਪ੍ਰਗਤੀ ਕਰੇਗਾ, ਜਿੱਥੇ ਪ੍ਰੋਗਰਾਮਾਂ,ਮੀਟਿੰਗਾਂ ਅਤੇ ਪ੍ਰਦਰਸ਼ਨੀਆਂ ਦੇ ਲਈ ਜ਼ਰੂਰੀ ਸੰਸਾਧਨ ਹੋਣਗੇ, ਇਸ ਲਈ ਭਾਰਤ ਮੰਡਪਮ ਅਤੇ ਯਸ਼ੋਭੂਮੀ ਕੇਂਦਰ ਹੁਣ ਦਿੱਲੀ ਨੂੰ ਸੰਮੇਲਨ ਟੂਰਿਜ਼ਮ ਦਾ ਸਭ ਤੋਂ ਵੱਡਾ ਕੇਂਦਰ ਬਣਾਉਣ ਜਾ ਰਹੇ ਹਨ। ਇਸ ਨਾਲ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦੀ ਸੰਭਾਵਨਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਵਿੱਖ ਵਿੱਚ ਯਸ਼ੋਭੂਮੀ ਇੱਕ ਅਜਿਹਾ ਸਥਾਨ ਬਣ ਜਾਵੇਗਾ ਜਿੱਥੇ ਵਿਸ਼ਵ ਭਰ ਦੇ ਦੇਸ਼ਾਂ ਦੇ ਲੋਕ ਅੰਤਰਰਾਸ਼ਟਰੀ ਸੰਮੇਲਨਾਂ, ਮੀਟਿੰਗਾਂ ਅਤੇ ਪ੍ਰਦਰਸ਼ਨੀਆਂ ਦੇ ਲਈ ਆਣਉਗੇ।

 

ਪ੍ਰਧਾਨ ਮੰਤਰੀ ਨੇ ਹਿਤਧਾਰਕਾਂ ਨੂੰ ਯਸ਼ੋਭੂਮੀ ਵਿੱਚ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ, “ਅੱਜ ਮੈਂ ਵਿਸ਼ਵ ਭਰ ਦੇ ਦੇਸ਼ਾਂ ਨਾਲ ਪ੍ਰਦਰਸ਼ਨੀ ਅਤੇ ਇਵੈਂਟ ਉਦਯੋਗ ਨਾਲ ਜੁੜੇ ਲੋਕਾਂ ਨੂੰ ਦਿੱਲੀ ਆਉਣ ਦੇ ਲਈ ਸੱਦਾ ਦਿੰਦਾ ਹਾਂ। ਮੈਂ ਦੇਸ਼ ਦੇ ਹਰ ਖੇਤਰ, ਪੂਰਬ-ਪੱਛਮ-ਉੱਤਰ-ਦੱਖਣ ਦੇ ਫਿਲਮ ਉਦਯੋਗ ਅਤੇ ਟੀਵੀ ਉਦਯੋਗ ਨੂੰ ਸੱਦਾ ਦੇਵਾਂਗਾ। ਤੁਸੀਂ ਇੱਥੇ ਆਪਣੇ ਪੁਰਸਕਾਰ ਸਮਾਰੋਹ, ਫਿਲਮ ਸਮਾਰੋਹ ਆਯੋਜਿਤ ਕਰੋ, ਇੱਥੇ ਪਹਿਲਾ ਫਿਲਮ ਸ਼ੋਅ ਆਯੋਜਿਤ ਕਰੋ। ਮੈਂ ਇੰਟਰਨੈਸ਼ਨਲ ਇਵੈਂਟ ਕੰਪਨੀਆਂ, ਪ੍ਰਦਰਸ਼ਨੀ ਖੇਤਰ ਨਾਲ ਜੁੜੇ ਲੋਕਾਂ ਨੂੰ ਭਾਰਤ ਮੰਡਪਮ ਅਤੇ ਯਸ਼ੋਭੂਮੀ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ ਮੰਡਪਮ ਅਤੇ ਯਸ਼ੋਭੂਮੀ ਭਾਰਤ ਦੇ ਪ੍ਰਾਹੁਣਚਾਰੀ, ਸ਼੍ਰੇਸ਼ਠਤਾ ਅਤੇ ਸ਼ਾਨ ਦੇ ਪ੍ਰਤੀਕ ਬਣਨਗੇ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਮੰਡਪਮ ਅਤੇ ਯਸ਼ੋਭੂਮੀ ਦੋਵੇਂ ਭਾਰਤੀ ਸੰਸਕ੍ਰਿਤੀ ਅਤੇ ਅਤਿਆਧੁਨਿਕ ਸੁਵਿਧਾਵਾਂ ਦਾ ਸੰਗਮ ਹਨ ਅਤੇ ਇਹ ਸ਼ਾਨਦਾਰ ਪ੍ਰਤਿਸ਼ਠਾਨ ਵਿਸ਼ਵ ਦੇ ਸਾਹਮਣੇ ਸਮਰੱਥ ਭਾਰਤ ਦੀ ਗਾਥਾ ਨੂੰ ਵਿਅਕਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਨਵੇਂ ਭਾਰਤ ਦੀਆਂ ਆਕਾਂਖਿਆਵਾਂ ਨੂੰ ਵੀ ਦਰਸਾਉਂਦਾ ਹੈ ਜੋ ਆਪਣੇ ਲਈ ਸਰਵਉੱਤਮ ਸੁਵਿਧਾਵਾਂ ਦੀ ਇੱਛਾ ਰੱਖਦਾ ਹੈ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਅੱਗੇ ਵਧਦੇ ਰਹਿਣ ਨਵੇਂ ਲਕਸ਼ ਬਣਾਉਣ, ਉਨ੍ਹਾਂ ਦੇ ਲਈ ਪ੍ਰਯਾਸ ਕਰਨ ਅਤੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਵਿੱਚ ਬਦਲਣ ਦੀ ਤਾਕੀਦ ਕੀਤੀ। ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਾਰੇ ਨਗਾਰਿਕਾਂ ਨੂੰ ਸਖਤ ਮਿਹਨਤ ਕਰਨ ਅਤੇ ਇਕੱਠੇ ਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡੇ ਵਿਸ਼ਵਕਰਮਾ ਸਹਿਯੋਗੀ ਮੇਕ ਇਨ ਇੰਡੀਆ ਦੇ ਗੌਰਵ ਹਨ ਅਤੇ ਇਹ ਅੰਤਰਰਾਸ਼ਟਰੀ ਸੰਮੇਲਨ ਕੇਂਦਰ ਵਿਸ਼ਵ ਨੂੰ ਇਸ ਗੌਰਵ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਮਾਧਿਅਮ ਬਣੇਗਾ।

ਇਸ ਅਵਸਰ ‘ਤੇ ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ, ਕੇਂਦਰੀ ਸਿੱਖਿਆ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ, ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਾਰਾਇਣ ਰਾਣੇ ਅਤੇ ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ, ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਵੀ ਉਪਸਥਿਤ ਸਨ।

 

ਪਿਛੋਕੜ

ਯਸ਼ੋਭੂਮੀ

ਦੇਸ਼ ਵਿੱਚ ਮੀਟਿੰਗਾਂ, ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਦੀ ਮੇਜ਼ਬਾਨੀ ਦੇ ਲਈ ਵਿਸ਼ਵਪੱਧਰੀ ਬੁਨਿਆਦੀ ਢਾਂਚੇ ਦੇ ਪ੍ਰਧਾਨ ਮੰਤਰੀ ਨੇ ਵਿਜ਼ਨ ਨੂੰ ਦਵਾਰਕਾ ਵਿੱਚ ‘ਯਸ਼ੋਭੂਮੀ’  ਦੇ ਪ੍ਰਚਾਲਨ ਦੇ ਨਾਲ ਮਜ਼ਬੂਤ ਕੀਤਾ ਜਾਏਗਾ। 8.9 ਲੱਖ ਵਰਗ ਮੀਟਰ ਤੋਂ ਅਧਿਕ ਦੇ ਕੁੱਲ ਪ੍ਰੋਜੈਕਟ ਖੇਤਰ ਅਤੇ 1.8 ਲੱਖ ਵਰਗ ਮੀਟਰ ਤੋਂ ਅਧਿਕ ਦੇ ਕੁੱਲ ਨਿਰਮਿਤ ਖੇਤਰ ਦੇ ਨਾਲ, ‘ਯਸ਼ੋਭੂਮੀ’ ਦੁਨੀਆ ਦੀ ਸਭ ਤੋਂ ਵੱਡੀ ਐੱਮਆਈਸੀਈ (ਮੀਟਿੰਗਾਂ, ਪ੍ਰੋਤਸਾਹਨ, ਸੰਮੇਲਨ ਅਤੇ ਪ੍ਰਦਰਸ਼ਨੀਆਂ) ਸੁਵਿਧਾਵਾਂ ਵਿੱਚ ਆਪਣਾ ਸਥਾਨ ਬਣਾਏਗੀ।

‘ਯਸ਼ੋਭੂਮੀ’ ਜਿਸ ਨੂੰ ਲਗਭਗ 5400 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ, ਇੱਕ ਸ਼ਾਨਦਾਰ ਕਨਵੈਨਸ਼ਨ ਸੈਂਟਰ, ਕਈ ਪ੍ਰਦਰਸ਼ਨੀ ਹਾਲ ਅਤੇ ਹੋਰ ਸੁਵਿਧਾਵਾਂ ਨਾਲ ਲੈਸ ਹੈ। 73 ਹਜ਼ਾਰ ਵਰਗ ਮੀਟਰ ਤੋਂ ਅਧਿਕ ਖੇਤਰ ਵਿੱਚ ਬਣੇ ਕਨਵੈਨਸ਼ਨ ਸੈਂਟਰ ਵਿੱਚ ਮੁੱਖ ਸਭਾਗਾਰ, ਗ੍ਰੈਂਡ ਬੋਲਰੂਮ ਸਹਿਤ 15 ਸੰਮੇਲਨ ਰੂਮ ਅਤੇ 13 ਮੀਟਿੰਗ ਰੂਮ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 11,000 ਪ੍ਰਤੀਨਿਧੀਆਂ ਨੂੰ ਰੱਖਣ ਦੀ ਹੈ। ਕਨਵੈਨਸ਼ਨ ਸੈਂਟਰ ਵਿੱਚ ਦੇਸ਼ ਦਾ ਸਭ ਤੋਂ ਵੱਡਾ ਐੱਲਈਡੀ ਮੀਡੀਆ ਅਗ੍ਰਭਾਗ ਹੈ। ਕਨਵੈਨਸ਼ਨ ਸੈਂਟਰ ਦਾ ਪੂਰਾ ਹਾਲ ਲਗਭਗ 6,000 ਮਹਿਮਾਨਾਂ ਦੀ ਬੈਠਣ ਦੀ ਸਮਰੱਥਾ ਨਾਲ ਲੈਸ ਹੈ। ਔਡੀਟੋਰੀਅਮ ਵਿੱਚ ਸਭ ਤੋਂ ਨਵੀਨ ਸਵੈਚਾਲਿਤ ਮੀਟਿੰਗ ਦੀ ਪ੍ਰਣਾਲੀਆਂ ਵਿੱਚੋਂ ਇੱਕ ਹੈ ਜੋ ਫਰਸ਼ ਨੂੰ ਇੱਕ ਸਪਾਟ ਫਰਸ਼ ਜਾਂ ਅਲੱਗ-ਅਲੱਗ ਮੀਟਿੰਗ ਦੀ ਵਿਵਸਥਾ ਦੇ ਲਈ ਔਡੀਟੋਰੀਅਮ ਸ਼ੈਲੀ ਵਿੱਚ ਬੈਠਣ ਵਿੱਚ ਸਮਰੱਥ ਬਣਾਉਂਦੀ ਹੈ। ਸਭਾਗਾਰ ਵਿੱਚ ਉਪਯੋਗ ਕੀਤੀ ਗਈ ਲਕੜੀ ਦੇ ਫਰਸ਼ ਅਤੇ ਧਵਨਿਕ ਦੀਵਾਰ (acoustic wall) ਪੈਨਲ ਵਿਜ਼ਟਰ ਨੂੰ ਵਿਸ਼ਵਪੱਧਰੀ ਅਨੁਭਵ ਪ੍ਰਧਾਨ ਕਰਨਗੇ। ਵਿਲੱਖਣ ਪੰਖੁੜੀ ਦੀ ਛੱਤ ਵਾਲਾ ਗ੍ਰੈਂਡ ਬੋਲਰੂਮ ਲਗਭਗ 2,500 ਮਹਿਮਾਨਾਂ ਦੀ ਮੇਜ਼ਬਾਨੀ ਕਰ ਸਕਦਾ ਹੈ। ਇਸ ਵਿੱਚ ਇੱਕ ਵਿਸਤਾਰਿਤ ਖੁੱਲ੍ਹਾ ਖੇਤਰ ਵੀ ਹੈ ਜਿਸ ਵਿੱਚ 500 ਲੋਕ ਬੈਠ ਸਕਦੇ ਹਨ। ਅੱਠ ਮੰਜ਼ਿਲਾਂ ਵਿੱਚ ਫੈਲੇ 13 ਮੀਟਿੰਗ ਰੂਮਾਂ ਵਿੱਚ ਵਿਭਿੰਨ ਪੱਧਰਾਂ ਦੀ ਵਿਭਿੰਨ ਮੀਟਿੰਗਾਂ ਆਯੋਜਿਤ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ। ਯਸ਼ੋਭੂਮੀ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਪ੍ਰਦਰਸ਼ਨੀ ਹਾਲਾਂ ਵਿੱਚੋਂ ਇੱਕ ਹੈ। 1.07 ਲੱਖ ਵਰਗ ਮੀਟਰ ਤੋਂ ਅਧਿਕ ਵਿੱਚ ਬਣੇ ਇਨ੍ਹਾਂ ਪ੍ਰਦਰਸ਼ਨੀ ਹਾਲਾਂ ਦਾ ਉਪਯੋਗ ਪ੍ਰਦਰਸ਼ਨੀਆਂ ਵਪਾਰ ਮੇਲਿਆਂ ਅਤੇ ਵਪਾਰਕ ਪ੍ਰੋਗਰਾਮਾਂ ਦੀ ਮੇਜ਼ਬਾਨੀ ਦੇ ਲਈ ਕੀਤਾ ਜਾਵੇਗਾ, ਅਤੇ ਇਹ ਇੱਕ ਸ਼ਾਨਦਾਰ ਅਗ੍ਰਦੀਘਾ (foyer) ਸਥਾਨ ਨਾਲ ਜੁੜੇ ਹੋਏ ਹਨ, ਜਿਸ ਨੂੰ ਤਾਂਬੇ ਦੀ ਛੱਤ ਦੇ ਨਾਲ ਖਾਸ ਤੌਰ ‘ਤੇ ਡਿਜ਼ਾਈਨ ਕੀਤਾ ਗਿਆ ਹੈ ਜੋ ਵਿਭਿੰਨ ਸਕਾਈਲਾਈਟ ਦੇ ਮਾਧਿਅਮ ਨਾਲ ਪੁਲਾੜ ਵਿੱਚ ਪ੍ਰਕਾਸ਼ ਨੂੰ ਫਿਲਟਰ ਕਰਦਾ ਹੈ। ਫੋਅਰ ਵਿੱਚ ਮੀਡੀਆ ਰੂਮ, ਵੀਵੀਆਈਪੀ ਲਾਉਂਜ, ਕਲੋਕ ਸੁਵਿਧਾਵਾਂ, ਵਿਜ਼ੀਟਰ ਇਨਫੋਰਮੇਸ਼ਨ ਸੈਂਟਰ, ਟਿਕਟਿੰਗ ਜਿਹੇ ਵਿਭਿੰਨ ਸਹਾਇਤਾ ਖੇਤਰ ਹੋਣਗੇ।

 

‘ਯਸ਼ੋਭੂਮੀ’ ਵਿੱਚ ਸਾਰੇ ਜਨਤਕ ਸੰਚਾਰ ਖੇਤਰਾਂ ਨੂੰ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਸੰਮੇਲਨ ਕੇਂਦਰਾਂ ਦੇ ਬਾਹਰੀ ਸਥਾਨ ਦੇ ਨਾਲ ਨਿਰੰਤਰਤਾ ਦਾ ਬੋਧ ਕਰਵਾਉਂਦਾ ਹੈ। ਇਹ ਟੋਰਾਜ਼ੋ ਫਰਸ਼ ਦੇ ਰੂਪ ਵਿੱਚ ਭਾਰਤੀ ਸੰਸਕ੍ਰਿਤੀ ਨਾਲ ਪ੍ਰੇਰਿਤ ਸਮੱਗਰੀਆਂ ਅਤੇ ਵਸਤੂਆਂ ਨਾਲ ਬਣਿਆ ਹੈ, ਜਿਸ ਵਿੱਚ ਪਿੱਤਲ ਦੀ ਜੜਾਈ ਰੰਗੋਲੀ ਪੈਟਰਨ, ਸਸਪੈਂਡਡ ਸਾਉਂਡ ਐਵਜ਼ੋਰਵੇਂਟ ਮੈਂਟਲ ਸਿਲੰਡਰ ਅਤੇ ਰੋਸ਼ਨੀ ਦੀ ਪੈਟਰਨ ਵਾਲੀਆਂ ਦੀਵਾਰਾਂ ਦਾ ਪ੍ਰਤੀਨਿਧੀਤਵ ਕਰਦੀ ਹੈ।

 ‘ਯਸ਼ੋਭੂਮੀ’ ਸਥਿਰਤਾ ਦੇ ਪ੍ਰਤੀ ਇੱਕ ਮਜ਼ਬੂਤ ਪ੍ਰਤੀਬੱਧਤਾ ਭੀ ਪ੍ਰਦਰਸ਼ਿਤ ਕਰਦੀ ਹੈ ਕਿਉਂਕਿ ਇਹ 100 ਪ੍ਰਤੀਸ਼ਤ ਰਹਿੰਦ-ਖਹਿੰਦ ਜਲ ਦੇ ਮੁੜ ਪ੍ਰਾਪਤੀ ਉਪਯੋਗ, ਚੈਨ ਵਾਟਰ ਹਾਰਵੈਸਟਿੰਗ ਦੇ ਪ੍ਰਾਵਧਾਨਾਂ ਦੇ ਨਾਲ ਅਤਿਆਧੁਨਿਕ ਰਹਿੰਦ-ਖੂਹੰਦ ਜਲ ਉਪਚਾਰ ਪ੍ਰਣਾਲੀ ਨਾਲ ਲੈਸ ਹੈ, ਅਤੇ ਇਸ ਦੇ ਪਰਿਸਰ ਨੂੰ ਸੀਆਈਆਈ ਦੇ ਭਾਰਤੀ ਗ੍ਰੀਨ ਬਿਲਡਿੰਗ ਕਾਉਂਸਿਲ (ਆਈਜੀਬੀਸੀ) ਨਾਲ ਪਲੈਟਿਨਸ ਪ੍ਰਮਾਣਨ ਪ੍ਰਾਪਤ ਹੋਇਆ ਹੈ। 

‘ਯਸ਼ੋਭੂਮੀ’ ਸੈਲਾਨੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਉੱਚ ਤਕਨੀਕ ਸੁਰੱਖਿਆ ਪ੍ਰਵਾਧਾਨਾਂ ਨਾਲ ਵੀ ਲੈਸ ਹੈ। 3,000 ਤੋਂ ਅਧਿਕ ਕਾਰਾਂ ਦੇ ਲਈ ਭੂਮੀਗਤ ਕਾਰ ਪਾਰਕਿੰਗ ਸੁਵਿਧਾ ਵੀ 100 ਤੋਂ ਅਧਿਕ ਇਲੈਕਟ੍ਰਿਕ ਚਾਰਜਿੰਗ ਪੁਆਇੰਟ ਨਾਲ ਲੈਸ ਹੈ।

ਨਵੇਂ ਮੈਟਰੋ ਸਟੇਸ਼ਨ ‘ਯਸ਼ੋਭੂਮੀ ਦਵਾਰਕਾ ਸੈਕਟਰ 25’ ਦੇ ਉਦਘਾਟਨ ਦੇ ਨਾਲ ‘ਯਸ਼ੋਭੂਮੀ’ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਨਾਲ ਭੀ ਜੁੜ ਜਾਵੇਗੀ। ਨਵੇਂ ਮੈਟਰੋ ਸਟੇਸ਼ਨ ਵਿੱਚ ਤਿੰਨ ਸਬਵੇਅ ਹੋਣਗੇ-ਸਟੇਸ਼ਨ ਨੂੰ ਪ੍ਰਦਰਸ਼ਨੀ ਹਾਲ, ਕਨਵੈਨਸ਼ਨ ਸੈਂਟਰ ਅਤੇ ਸੈਂਟਰ ਏਰੀਨਾ ਨਾਲ ਜੋੜਣ ਵਾਲਾ 735 ਮੀਟਰ ਲੰਬਾ ਸਬਵੇਅ, ਦਵਾਰਕਾ ਐਕਸਪ੍ਰੈੱਸਵੇਅ ਵਿੱਚ ਪ੍ਰਵੇਸ਼/ਨਿਕਾਸ ਨੂੰ ਜੋੜਣ ਵਾਲਾ ਦੂਸਰਾ ਸਬਵੇਅ,  ਜਦਕਿ ਤੀਸਰਾ ਸਬਵੇਅ ਮੈਟਰੋ ਸਟੇਸ਼ਨ ਨੂੰ ‘ਯਸ਼ੋਭੂਮੀ’ ਦੇ ਭਵਿੱਖ ਦੇ ਪ੍ਰਦਰਸ਼ਨੀ ਹਾਲ ਦੇ ਫੋਅਰ ਨਾਲ ਜੋੜਦਾ ਹੈ।

 ਪੀਐੱਮ ਵਿਸ਼ਵਕਰਮਾ

ਪ੍ਰਧਾਨ ਮੰਤਰੀ ਦਾ ਪਰੰਪਰਾਗਤ ਸ਼ਿਲਪ ਵਿੱਚ ਲਗੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ‘ਤੇ ਨਿਰੰਤਰ ਧਿਆਨ ਕੇਂਦ੍ਰਿਤ ਰਿਹਾ ਹੈ। ਇਹ ਫੋਕਸ ਨਾ ਕੇਵਲ ਕਾਰੀਗਰਾਂ ਅਤੇ ਸ਼ਿਲਪਾਕਾਰਾਂ ਨੂੰ ਆਰਥਿਕ ਰੂਪ ’ਤੇ ਸਹਾਇਤਾ ਪ੍ਰਦਾਨ ਕਰਨ ਬਲਕਿ ਸਥਾਨਕ ਉਤਪਾਦਾਂ, ਕਲਾ ਅਤੇ ਸ਼ਿਲਪ ਦੇ ਮਾਧਿਅਮ ਨਾਲ ਸਦੀਆਂ ਪੁਰਾਣੀ ਪਰੰਪਰਾ, ਸੰਸਕ੍ਰਿਤੀ ਅਤੇ ਵਿਵਿਧ ਵਿਰਾਸਤ ਨੂੰ ਜੀਵਿਤ ਅਤੇ ਸਮ੍ਰਿੱਧ ਬਣਾਏ ਰੱਖਣ ਦੀ ਇੱਛਾ ਤੋਂ ਵੀ ਪ੍ਰੇਰਿਤ ਹੈ।

 

ਪੀਐੱਮ ਵਿਸ਼ਵਕਰਮਾ ਨੂੰ 13,000 ਕਰੋੜ ਰੁਪਏ ਦੇ ਖਰਚ ਦੇ ਨਾਲ ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਨਾਲ ਵਿੱਤ ਪੋਸ਼ਿਤ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ, ਬਾਇਓਮੈਟ੍ਰਿਕ ਅਧਾਰਿਤ ਪੀਐੱਮ ਵਿਸ਼ਵਕਰਮਾ ਪੋਟਰੋਲ ਦਾ ਉਪਯੋਗ ਕਰਕੇ ਆਮ ਸੇਵਾ ਕੇਂਦਰਾਂ ਦੇ ਮਾਧਿਅਮ ਨਾਲ ਵਿਸ਼ਵਕਰਮਾਵਾਂ ਦਾ ਮੁਫ਼ਤ ਰਜਿਸਟਰਡ ਕੀਤਾ ਜਾਵੇਗਾ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਪ੍ਰਮਾਣ ਪੱਤਰ ਅਤੇ  ਪਹਿਚਾਣ-ਪੱਤਰ, ਮੂਲਭੂਤ ਅਤੇ ਉਨੱਤ ਟ੍ਰੇਨਿੰਗ ਨਾਲ ਜੁੜੇ ਕੌਸ਼ਲ ਅੱਪਗ੍ਰੇਡੇਸ਼ਨ  15,000 ਰੁਪਏ ਦਾ ਟੂਲਕਿਟ ਪ੍ਰੋਤਸਾਹਨ, 5 ਪ੍ਰਤੀਸ਼ਤ ਦੀ ਰਿਆਇਤੀ ਵਿਆਜ ਦਰ ‘ਤੇ 1 ਲੱਖ ਰੁਪਏ (ਪਹਿਲੀ ਕਿਸ਼ਤ) ਅਤੇ 2 ਲੱਖ ਰੁਪਏ (ਦੂਸਰੀ ਕਿਸ਼ਤ) ਤੱਕ ਸੰਪੱਤੀ-ਮੁਕਤ ਲੋਨ ਸਹਾਇਤਾ, ਡਿਜੀਟਲ ਲੈਣ ਦੇਣ ਦੇ ਲਈ ਪ੍ਰੋਤਸਾਹਨ ਅਤੇ ਮਾਰਕੀਟਿੰਗ ਸਹਾਇਤਾ ਦੇ ਮਾਧਿਅਮ ਨਾਲ ਮਾਨਤਾ ਪ੍ਰਦਾਨ ਕੀਤੀ ਜਾਵੇਗੀ।

ਇਸ ਯੋਜਨਾ ਦਾ ਉਦੇਸ਼ ਗੁਰੂ-ਸ਼ਿਸ਼ਯ ਪਰੰਪਰਾ ਜਾਂ ਆਪਣੇ ਹੱਥਾਂ ਅਤੇ ਔਜਾਰਾਂ ਨਾਲ ਕੰਮ ਕਰਨ ਵਾਲੇ ਵਿਸ਼ਵਕਰਮਾਵਾ ਦੁਆਰਾ ਪਰੰਪਰਾਗਤ ਕੌਸ਼ਲ ਦੇ ਪਰਿਵਾਰ-ਅਧਾਰਿਤ ਪ੍ਰਥਾ ਨੂੰ ਮਜ਼ਬੂਤ ਬਣਾਉਣਾ ਅਤੇ ਪੋਸ਼ਿਤ ਕਰਨਾ ਹੈ। ਪੀਐੱਮ ਵਿਸ਼ਵਕਰਮਾ ਦਾ ਮੁੱਖ ਕੇਂਦਰ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਪਹੁੰਚ ਦੇ ਨਾਲ-ਨਾਲ ਗੁਣਵੱਤਾ ਵਿੱਚ ਸੁਧਾਰ ਕਰਨਾ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਹ ਘਰੇਲੂ ਅਤੇ ਗਲੋਬਲ ਵੈਲਿਊ ਚੇਨ ਦੇ ਨਾਲ ਏਕੀਕ੍ਰਿਤ ਹੋਵੇ।

ਇਹ ਯੋਜਨਾ ਪੂਰੇ ਭਾਰਤ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਖੇਤਰ ਦੇ ਕਾਰੀਗਰਾਂ ਅਤੇ ਸ਼ਿਲਪਾਕਾਰਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ। ਪੀਐੱਮ ਵਿਸ਼ਵਕਰਮਾ ਦੇ ਤਹਿਤ 18 ਪਰੰਪਰਾਗਤ ਸ਼ਿਲਪਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ (i)  ਬੁਣਕਰ, (11) ਕਿਸ਼ਤੀ ਬਣਾਉਣ ਵਾਲੇ; , (iii) ਸ਼ਸਤ੍ਰਸਾਜ, (iv) ਲੋਹਾਰ, (v) ਹਥੌੜਾ ਅਤੇ ਟੂਲ ਕੀਟ ਨਿਰਮਾਤਾ, (vi) ਤਾਲਾ ਬਣਾਉਣਾ ਵਾਲਾ, (vii) ਸੁਨਾਰ, (viii) ਕੁਮਹਾਰ, (ix) ਮੂਰਤੀਕਾਰ, ਪੱਥਰ ਤੋੜਣ ਵਾਲਾ, (x) ਮੋਚੀ (ਜੂਤਾ/ਜੂਤਾ ਕਾਰੀਗਰ), (xi) ਰਾਜਮਿਸਤਰੀ, (xii) ਟੋਕਰੀ/ਚਟਾਈ/ਝਾੜੂ, ਨਿਰਮਾਤਾ/ਕਾਇਰ ਬੁਣਕਰ, (xiii) ਗੁੱਡੀਆਂ ਅਤੇ ਖਿਡਾਉਣੇ ਨਿਰਮਾਤਾ (ਪਰੰਪਰਾਗਤ), (xiv) ਨਾਈ, (xv) ਮਾਲਾ ਬਣਾਉਣ ਵਾਲਾ, (xvi) ਧੋਬੀ, (xvii) ਦਰਜੀ, ਅਤੇ (xviii) ਮੱਛੀ ਪਕੜਣ ਦਾ ਜਾਲ ਬਣਾਉਣ ਵਾਲੇ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi