ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਾਹੋਦ ਵਿੱਚ ਆਦਿਜਾਤੀ ਮਹਾਸੰਮੇਲਨ ਵਿੱਚ ਸ਼ਿਰਕਤ ਕੀਤੀ ਜਿੱਥੇ ਉਨ੍ਹਾਂ ਨੇ ਤਕਰੀਬਨ 22,000 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ 1400 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨਰਮਦਾ ਨਦੀ ਬੇਸਿਨ 'ਤੇ ਕਰੀਬ 840 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਦਾਹੋਦ ਜ਼ਿਲ੍ਹਾ ਦੱਖਣੀ ਖੇਤਰ ਰੀਜਨਲ ਵਾਟਰ ਸਪਲਾਈ ਸਕੀਮ ਦਾ ਉਦਘਾਟਨ ਕੀਤਾ। ਇਹ ਦਾਹੋਦ ਜ਼ਿਲ੍ਹੇ ਅਤੇ ਦੇਵਗੜ੍ਹ ਬਾਰੀਆ ਸ਼ਹਿਰ ਦੇ ਲਗਭਗ 280 ਪਿੰਡਾਂ ਦੀਆਂ ਜਲ ਸਪਲਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ। ਪ੍ਰਧਾਨ ਮੰਤਰੀ ਨੇ ਦਾਹੋਦ ਸਮਾਰਟ ਸਿਟੀ ਦੇ ਤਕਰੀਬਨ 335 ਕਰੋੜ ਰੁਪਏ ਦੀ ਲਾਗਤ ਵਾਲੇ ਪੰਜ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਬਿਲਡਿੰਗ, ਸਟੋਰਮ ਵਾਟਰ ਡਰੇਨੇਜ ਸਿਸਟਮ, ਸੀਵਰੇਜ ਦੇ ਕੰਮ, ਸੌਲਿਡ ਵੇਸਟ ਮੈਨੇਜਮੈਂਟ ਸਿਸਟਮ ਅਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸ਼ਾਮਲ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ, ਪੰਚਮਹਾਲ ਅਤੇ ਦਾਹੋਦ ਜ਼ਿਲ੍ਹਿਆਂ ਦੇ 10,000 ਆਦਿਵਾਸੀਆਂ ਨੂੰ 120 ਕਰੋੜ ਰੁਪਏ ਦੇ ਲਾਭ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਨੇ 66 ਕੇਵੀ ਘੋਡੀਆ ਸਬ ਸਟੇਸ਼ਨ, ਪੰਚਾਇਤ ਘਰ, ਆਂਗਣਵਾੜੀਆਂ ਆਦਿ ਦਾ ਵੀ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਦਾਹੋਦ ਵਿੱਚ ਉਤਪਾਦਨ ਯੂਨਿਟ ਵਿੱਚ 9000 ਐੱਚਪੀ ਇਲੈਕਟ੍ਰਿਕ ਲੋਕੋਮੋਟਿਵਜ਼ ਦੇ ਨਿਰਮਾਣ ਲਈ ਨੀਂਹ ਪੱਥਰ ਵੀ ਰੱਖਿਆ। ਪ੍ਰੋਜੈਕਟ ਦੀ ਲਾਗਤ ਤਕਰੀਬਨ 20,000 ਕਰੋੜ ਰੁਪਏ ਹੈ। ਦਾਹੋਦ ਵਰਕਸ਼ਾਪ, ਜਿਸ ਨੂੰ 1926 ਵਿੱਚ ਭਾਫ਼ ਦੇ ਇੰਜਣਾਂ ਦੇ ਸਮੇਂ-ਸਮੇਂ 'ਤੇ ਓਵਰਹਾਲ ਲਈ ਸਥਾਪਿਤ ਕੀਤਾ ਗਿਆ ਸੀ, ਨੂੰ ਬੁਨਿਆਦੀ ਢਾਂਚੇ ਦੇ ਸੁਧਾਰਾਂ ਨਾਲ ਇਲੈਕਟ੍ਰਿਕ ਲੋਕੋਮੋਟਿਵ ਨਿਰਮਾਣ ਯੂਨਿਟ ਵਿੱਚ ਅੱਪਗ੍ਰੇਡ ਕੀਤਾ ਜਾਵੇਗਾ। ਇਹ 10,000 ਤੋਂ ਵੱਧ ਲੋਕਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਰੋਜ਼ਗਾਰ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨੇ ਰਾਜ ਸਰਕਾਰ ਦੇ ਲਗਭਗ 550 ਕਰੋੜ ਰੁਪਏ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿੱਚ ਕਰੀਬ 300 ਕਰੋੜ ਰੁਪਏ ਦੇ ਜਲ ਸਪਲਾਈ ਨਾਲ ਸਬੰਧਿਤ ਪ੍ਰੋਜੈਕਟ, ਕਰੀਬ 175 ਕਰੋੜ ਰੁਪਏ ਦੇ ਦਾਹੋਦ ਸਮਾਰਟ ਸਿਟੀ ਪ੍ਰੋਜੈਕਟ, ਦੁਧੀਮਤੀ ਨਦੀ ਪ੍ਰੋਜੈਕਟ ਨਾਲ ਸਬੰਧਿਤ ਕੰਮ, ਘੋਡੀਆ ਵਿਖੇ ਗੇਟਕੋ ਸਬਸਟੇਸ਼ਨ ਆਦਿ ਸ਼ਾਮਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਸ਼੍ਰੀਮਤੀ ਦਰਸ਼ਨਾ ਜਰਦੋਸ਼, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਅਤੇ ਗੁਜਰਾਤ ਸਰਕਾਰ ਦੇ ਕਈ ਮੰਤਰੀ ਮੌਜੂਦ ਸਨ।
ਇਸ ਮੌਕੇ 'ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਥਾਨਕ ਕਬਾਇਲੀ ਭਾਈਚਾਰੇ ਨਾਲ ਆਪਣੇ ਲੰਬੇ ਸਬੰਧਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨ ਲਈ ਆਸ਼ੀਰਵਾਦ ਦਾ ਕ੍ਰੈਡਿਟ ਭਾਈਚਾਰੇ ਨੂੰ ਦਿੱਤਾ। ਉਨ੍ਹਾਂ ਨੇ ਭਾਈਚਾਰੇ ਨੂੰ ਸਮਰਥਨ ਅਤੇ ਆਸ਼ੀਰਵਾਦ ਦੇਣ ਦਾ ਕ੍ਰੈਡਿਟ ਇੱਕ ਅਜਿਹੇ ਦ੍ਰਿਸ਼ ਲਈ ਵੀ ਦਿੱਤਾ ਜਿੱਥੇ ਕਬਾਇਲੀ ਭਾਈਚਾਰਿਆਂ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਖ਼ਾਸ ਤੌਰ 'ਤੇ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਕੇਂਦਰ ਅਤੇ ਰਾਜ ਵਿੱਚ ਡਬਲ ਇੰਜਣ ਵਾਲੀ ਸਰਕਾਰ ਦੁਆਰਾ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਇੱਕ ਪੀਣ ਵਾਲੇ ਪਾਣੀ ਨਾਲ ਸਬੰਧਿਤ ਯੋਜਨਾ ਹੈ ਅਤੇ ਦੂਸਰਾ ਦਾਹੋਦ ਨੂੰ ਸਮਾਰਟ ਸਿਟੀ ਬਣਾਉਣ ਨਾਲ ਸਬੰਧਿਤ ਪ੍ਰੋਜੈਕਟ ਹੈ। ਇਸ ਨਾਲ ਖੇਤਰ ਦੀਆਂ ਮਾਵਾਂ ਅਤੇ ਧੀਆਂ ਲਈ ਜੀਵਨ ਅਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦਾਹੋਦ ਮੇਕ ਇਨ ਇੰਡੀਆ ਮੁਹਿੰਮ ਵਿੱਚ ਯੋਗਦਾਨ ਪਾਵੇਗਾ ਕਿਉਂਕਿ ਦਾਹੋਦ ਵਿੱਚ ਉਤਪਾਦਨ ਯੂਨਿਟ ਵਿੱਚ 20 ਹਜ਼ਾਰ ਕਰੋੜ ਰੁਪਏ ਦੇ 9000 ਐੱਚਪੀ ਇਲੈਕਟ੍ਰਿਕ ਲੋਕੋਮੋਟਿਵ ਆ ਰਹੇ ਹਨ। ਉਨ੍ਹਾਂ ਯਾਦ ਕੀਤਾ ਕਿ ਕਿਵੇਂ ਦਾਹੋਦ ਦਾ ਰੇਲਵੇ ਖੇਤਰ ਮਰ ਰਿਹਾ ਸੀ ਜਦੋਂ ਉਹ ਬਹੁਤ ਸਮਾਂ ਪਹਿਲਾਂ ਇਸ ਖੇਤਰ ਵਿੱਚ ਸਰਵੈਂਟ ਕੁਆਰਟਰਾਂ ਵਿੱਚ ਜਾਇਆ ਕਰਦੇ ਸੀ। ਉਨ੍ਹਾਂ ਨੇ ਇਲਾਕੇ ਦੇ ਰੇਲਵੇ ਨੂੰ ਦੁਬਾਰਾ ਸੁਰਜੀਤ ਕਰਨ ਦਾ ਪ੍ਰਣ ਲਿਆ ਅਤੇ ਅੱਜ ਉਸ ਸੁਪਨੇ ਦੇ ਸਾਕਾਰ ਹੋਣ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਇਹ ਵੱਡਾ ਨਿਵੇਸ਼ ਇਲਾਕੇ ਦੇ ਨੌਜਵਾਨਾਂ ਨੂੰ ਨਵੇਂ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਨੋਟ ਕੀਤਾ, ਰੇਲਵੇ ਸਾਰੇ ਪਹਿਲੂਆਂ ਵਿੱਚ ਅੱਪਗ੍ਰੇਡ ਹੋ ਰਿਹਾ ਹੈ ਅਤੇ ਅਜਿਹੇ ਉੱਨਤ ਲੋਕੋਮੋਟਿਵ ਦਾ ਨਿਰਮਾਣ ਭਾਰਤ ਦੇ ਕੌਸ਼ਲ ਦਾ ਸੰਕੇਤ ਹੈ। ਉਨ੍ਹਾਂ ਅੱਗੇ ਕਿਹਾ “ਵਿਦੇਸ਼ਾਂ ਵਿੱਚ ਇਲੈਕਟ੍ਰਿਕ ਲੋਕੋਮੋਟਿਵਾਂ ਦੀ ਮੰਗ ਵਧ ਰਹੀ ਹੈ। ਇਸ ਮੰਗ ਨੂੰ ਪੂਰਾ ਕਰਨ ਵਿੱਚ ਦਾਹੋਦ ਵੱਡੀ ਭੂਮਿਕਾ ਨਿਭਾਏਗਾ। ਭਾਰਤ ਹੁਣ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜੋ 9 ਹਜ਼ਾਰ ਹਾਰਸ ਪਾਵਰ ਦਾ ਸ਼ਕਤੀਸ਼ਾਲੀ ਲੋਕੋ ਬਣਾਉਂਦਾ ਹੈ।”
ਗੁਜਰਾਤੀ ਵਿੱਚ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰਗਤੀ ਦੀ ਯਾਤਰਾ ਵਿੱਚ ਸਾਡੀਆਂ ਮਾਵਾਂ ਅਤੇ ਧੀਆਂ ਪਿੱਛੇ ਨਾ ਰਹਿਣ। ਇਸ ਲਈ, ਪ੍ਰਧਾਨ ਮੰਤਰੀ ਨੇ ਕਿਹਾ, ਮਹਿਲਾਵਾਂ ਦੀ ਜੀਵਨ ਦੀ ਅਸਾਨੀ (ਈਜ਼ ਆਵ੍ ਲਿਵਿੰਗ) ਅਤੇ ਸਸ਼ਕਤੀਕਰਣ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਹੈ। ਉਨ੍ਹਾਂ ਪਾਣੀ ਦੀ ਕਮੀ ਦੀ ਉਦਾਹਰਣ ਦਿੱਤੀ ਜੋ ਸਭ ਤੋਂ ਪਹਿਲਾਂ ਮਹਿਲਾਵਾਂ ਨੂੰ ਪ੍ਰਭਾਵਿਤ ਕਰਦੀ ਹੈ, ਇਸੇ ਲਈ ਸਰਕਾਰ ਹਰ ਘਰ ਵਿੱਚ ਟੂਟੀ ਜ਼ਰੀਏ ਪਾਣੀ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ 6 ਕਰੋੜ ਪਰਿਵਾਰਾਂ ਨੂੰ ਟੂਟੀ ਦੇ ਪਾਣੀ ਦੀ ਸੁਵਿਧਾ ਮਿਲੀ ਹੈ। ਗੁਜਰਾਤ ਵਿੱਚ 5 ਲੱਖ ਆਦਿਵਾਸੀ ਪਰਿਵਾਰਾਂ ਨੂੰ ਟੂਟੀ ਦੇ ਪਾਣੀ ਦੀ ਸੁਵਿਧਾ ਮਿਲੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਅਤੇ ਜੰਗਾਂ ਦੇ ਕਠਿਨ ਦੌਰ ਵਿੱਚ ਸਰਕਾਰ ਨੇ ਅਨੁਸੂਚਿਤ ਕਬੀਲਿਆਂ (ਐੱਸਟੀ), ਅਨੁਸੂਚਿਤ ਜਾਤੀਆਂ (ਐੱਸਸੀ), ਓਬੀਸੀ ਅਤੇ ਪ੍ਰਵਾਸੀ ਮਜ਼ਦੂਰਾਂ ਵਰਗੇ ਕਮਜ਼ੋਰ ਭਾਈਚਾਰਿਆਂ ਦੀ ਭਲਾਈ ਨੂੰ ਯਕੀਨੀ ਬਣਾਇਆ। ਇਹ ਯਕੀਨੀ ਬਣਾਇਆ ਗਿਆ ਕਿ ਕੋਈ ਵੀ ਗ਼ਰੀਬ ਪਰਿਵਾਰ ਭੁੱਖਾ ਨਾ ਸੌਂਵੇ ਅਤੇ 80 ਕਰੋੜ ਤੋਂ ਵੱਧ ਲੋਕਾਂ ਨੂੰ ਦੋ ਵਰ੍ਹਿਆਂ ਤੋਂ ਵੱਧ ਸਮੇਂ ਤੱਕ ਲਈ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਆਪਣਾ ਵਚਨ ਦੁਹਰਾਇਆ ਕਿ ਹਰ ਕਬਾਇਲੀ ਪਰਿਵਾਰ ਪਾਸ ਟਾਇਲਟ ਵਾਲਾ ਪੱਕਾ ਘਰ, ਗੈਸ ਕੁਨੈਕਸ਼ਨ, ਬਿਜਲੀ, ਪਾਣੀ ਦਾ ਕੁਨੈਕਸ਼ਨ ਹੋਣਾ ਚਾਹੀਦਾ ਹੈ।
ਉਸਦੇ ਪਿੰਡ ਵਿੱਚ ਸਿਹਤ ਅਤੇ ਵੈੱਲਨੈੱਸ ਕੇਂਦਰ, ਸਿੱਖਿਆ, ਐਂਬੂਲੈਂਸ ਅਤੇ ਸੜਕਾਂ ਹੋਣੀਆਂ ਚਾਹੀਦੀਆਂ ਹਨ। ਇਸ ਨੂੰ ਪ੍ਰਾਪਤ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਅਣਥੱਕ ਮਿਹਨਤ ਕਰ ਰਹੀਆਂ ਹਨ। ਉਨ੍ਹਾਂ ਨੇ ਲਾਭਾਰਥੀਆਂ ਨੂੰ ਕੁਦਰਤੀ ਖੇਤੀ ਜਿਹੇ ਦੇਸ਼ ਦੀ ਸੇਵਾ ਦੇ ਪ੍ਰੋਜੈਕਟਾਂ ਵਿੱਚ ਉਦਮ ਕਰਦੇ ਦੇਖ ਕੇ ਆਪਣੀ ਬੇਹੱਦ ਖੁਸ਼ੀ ਜ਼ਾਹਿਰ ਕੀਤੀ। ਸਰਕਾਰ ਨੇ ਦਾਤਰੀ ਸੈੱਲ (ਸਿਕਲ ਸੈੱਲ) ਦੀ ਬਿਮਾਰੀ ਦੇ ਮੁੱਦੇ ਨੂੰ ਵੀ ਸੰਬੋਧਨ ਕੀਤਾ ਹੈ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਵਾਸਤਵਿਕ ਸੁਤੰਤਰਤਾ ਸੈਨਾਨੀਆਂ ਨੂੰ ਉਨ੍ਹਾਂ ਦੀ ਬਣਦੀ ਮਾਨਤਾ ਨਹੀਂ ਮਿਲੀ। ਉਨ੍ਹਾਂ ਭਗਵਾਨ ਬਿਰਸਾ ਮੁੰਡਾ ਜਿਹੇ ਸੂਰਬੀਰ ਜੋਧਿਆਂ ਨੂੰ ਦਿੱਤੀ ਜਾਣ ਵਾਲੀ ਮਾਨਤਾ ਬਾਰੇ ਦੱਸਿਆ। ਉਨ੍ਹਾਂ ਸਥਾਨਕ ਅਧਿਆਪਕਾਂ ਨੂੰ ਕਿਹਾ ਕਿ ਉਹ ਦਾਹੋਦ ਵਿੱਚ ਹੋਏ ਕਤਲੇਆਮ ਬਾਰੇ ਪੜ੍ਹਾਉਣ ਜੋ ਕਿ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਵਾਂਗ ਸੀ ਤਾਂ ਜੋ ਨਵੀਂ ਪੀੜ੍ਹੀ ਨੂੰ ਇਨ੍ਹਾਂ ਘਟਨਾਵਾਂ ਬਾਰੇ ਪਤਾ ਲਗ ਸਕੇ। ਉਨ੍ਹਾਂ ਨੇ ਉਨ੍ਹਾਂ ਦਿਨਾਂ ਦੇ ਮੁਕਾਬਲੇ ਖੇਤਰ ਦੀ ਪ੍ਰਗਤੀ ਬਾਰੇ ਵੀ ਗੱਲ ਕੀਤੀ ਜਦੋਂ ਇੱਥੇ ਇੱਕ ਵੀ ਸਾਇੰਸ ਸਕੂਲ ਨਹੀਂ ਸੀ। ਹੁਣ ਮੈਡੀਕਲ ਅਤੇ ਨਰਸਿੰਗ ਕਾਲਜ ਬਣ ਰਹੇ ਹਨ, ਨੌਜਵਾਨ ਪੜ੍ਹਾਈ ਲਈ ਵਿਦੇਸ਼ ਜਾ ਰਹੇ ਹਨ ਅਤੇ ਏਕਲਵਯ (Eklavya) ਮਾਡਲ ਸਕੂਲ ਸਥਾਪਿਤ ਹੋ ਰਹੇ ਹਨ। ਕਬਾਇਲੀ ਖੋਜ ਸੰਸਥਾਵਾਂ ਦੀ ਸੰਖਿਆ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਯਾਦ ਕੀਤਾ ਕਿ ਕਿਵੇਂ 108 ਸੁਵਿਧਾ ਅਧੀਨ ਸੱਪ ਦੇ ਡੰਗਣ ਲਈ ਟੀਕੇ ਲਗਾਏ ਜਾ ਰਹੇ ਹਨ।
ਅੰਤ ਵਿੱਚ, ਉਨ੍ਹਾਂ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਰ੍ਹੇ ਵਿੱਚ ਜ਼ਿਲ੍ਹੇ ਵਿੱਚ ਉਸਾਰੇ ਜਾਣ ਵਾਲੇ 75 ਸਰੋਵਰਾਂ ਲਈ ਆਪਣੀ ਬੇਨਤੀ ਨੂੰ ਦੁਹਰਾਇਆ।
आज दाहोद और पंचमहाल के विकास से जुड़ी 22 हज़ार करोड़ रुपए से अधिक की परियोजनाओं का लोकार्पण और शिलान्यास किया गया है।
— PMO India (@PMOIndia) April 20, 2022
जिन परियोजनाओं का आज उद्घाटन हुआ है, उनमें एक पेयजल से जुड़ी योजना है और दूसरी दाहोद को स्मार्ट सिटी बनाने से जुड़ा प्रोजेक्ट है: PM @narendramodi
दाहोद अब मेक इन इंडिया का भी बहुत बड़ा केंद्र बनने जा रहा है।
— PMO India (@PMOIndia) April 20, 2022
गुलामी के कालखंड में यहां स्टीम लोकोमोटिव के लिए जो वर्कशॉप बनी थी, वो अब मेक इन इंडिया को गति देगी।
अब दाहोद में 20 हज़ार करोड़ रुपए का कारखाना लगने वाला है: PM @narendramodi
इलेक्ट्रिक लोकोमोटिव की विदेशों में भी डिमांड बढ़ रही है।
— PMO India (@PMOIndia) April 20, 2022
इस डिमांड को पूरा करने में दाहोद बड़ी भूमिका निभाएगा।
भारत अब दुनिया के उन चुनिंदा देशों में है जो 9 हज़ार हॉर्स पावर के शक्तिशाली लोको बनाता है: PM @narendramodi