Quoteਪ੍ਰਧਾਨ ਮੰਤਰੀ ਨੇ ਸ਼੍ਰੀ ਆਦਿ ਸ਼ੰਕਰਾਚਾਰੀਆ ਸਮਾਧੀ ਦਾ ਉਦਘਾਟਨ ਕੀਤਾ ਅਤੇ ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ
Quote“ਕੁਝ ਅਨੁਭਵ ਇੰਨੇ ਅਲੌਕਿਕ, ਇੰਨੇ ਅਨੰਤ ਹੁੰਦੇ ਹਨ ਕਿ ਉਨ੍ਹਾਂ ਨੂੰ ਸ਼ਬਦਾਂ ’ਚ ਪ੍ਰਗਟਾਇਆ ਨਹੀਂ ਜਾ ਸਕਦਾ, ਬਾਬਾ ਕੇਦਾਰਨਾਥ ਧਾਮ ’ਚ ਆ ਕੇ ਮੇਰਾ ਅਹਿਸਾਸ ਅਜਿਹਾ ਹੀ ਹੁੰਦਾ ਹੈ”
Quote“ਆਦਿ ਸ਼ੰਕਰਾਚਾਰੀਆ ਦਾ ਸਾਰਾ ਜੀਵਨ ਜਿੰਨਾ ਅਸਾਧਾਰਣ ਸੀ, ਓਨਾ ਹੀ ਜਨ–ਸਾਧਾਰਣ ਦੀ ਭਲਾਈ ਨੂੰ ਸਮਰਪਿਤ ਸੀ”
Quote“ਭਾਰਤੀ ਦਰਸ਼ ਮਨੁੱਖੀ ਭਲਾਈ ਦੀ ਗੱਲ ਕਰਦਾ ਹੈ ਤੇ ਜੀਵਨ ਨੂੰ ਸਮੁੱਚੇ ਰੂਪ ’ਚ ਦੇਖਦਾ ਹੈ, ਆਦਿ ਸ਼ੰਕਰਾਚਾਰੀਆ ਜੀ ਨੇ ਸਮਾਜ ਨੂੰ ਇਸ ਸਚਾਈ ਤੋਂ ਜਾਣੂ ਕਰਵਾਉਣ ਦਾ ਕੰਮ ਕੀਤਾ”
Quote“ਹੁਣ ਸਾਡੀ ਆਸਥਾ ਦੇ ਸੱਭਿਆਚਾਰਕ ਵਿਰਾਸਤੀ ਕੇਂਦਰਾਂ ਨੂੰ ਉਸੇ ਮਾਣ ਨਾਲ ਵੇਖਿਆ ਜਾ ਰਿਹਾ ਹੈ, ਜਿਵੇਂ ਵੇਖਿਆ ਜਾਣਾ ਚਾਹੀਦਾ ਹੈ”
Quote“ਅੱਜ ਅਯੁੱਧਿਆ ’ਚ ਭਗਵਾਨ ਸ਼੍ਰੀਰਾਮ ਦਾ ਵਿਸ਼ਾਲ ਮੰਦਿਰ ਬਣ ਰਿਹਾ ਹੈ, ਅਯੁੱਧਿਆ ਨੂੰ ਆਪਣਾ ਮਾਣ ਵਾਪਸ ਮਿਲ ਰਿਹਾ ਹੈ”
Quote“ਅੱਜ ਭਾਰਤ ਆਪਣੇ ਲਈ ਔਖਾ ਟੀਚਾ ਤੇ ਸਮਾਂ–ਸੀਮਾ ਨਿਰਧਾਰਿਤ ਕਰਦਾ ਹੈ, ਅੱਜ ਦੇਸ਼ ਨੂੰ ਸਮਾਂ–ਸੀਮਾ ਤੇ ਟੀਚਿਆਂ ਨੂੰ ਲੈ ਕੇ ਡਰ ’ਚ ਰਹਿਣਾ ਪ੍ਰਵਾਨ ਨਹੀਂ ਹੈ”
Quote“ਉੱਤਰਾਖੰਡ ਦੇ ਲੋਕਾਂ ਦੀ ਅਥਾਹ ਸਮਰੱਥਾ ਤੇ ਆਪਣੀਆਂ ਸਮਰੱਥਾਵਾਂ ’ਚ ਪੂਰਨ ਵਿਸ਼ਵਾਸ ਨੂੰ ਧਿਆਨ ’ਚ ਰੱਖਦਿਆਂ ਰਾਜ ਸਰਕਾਰ ਉੱਤਰਾਖੰਡ ਦੇ ਵਿਕਾਸ ਦੇ ‘ਮਹਾਯੱਗ’ ’ਚ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਦਾਰਨਾਥ ’ਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ–ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਸਮਾਧੀ ਦਾ ਉਦਘਾਟਨ ਕੀਤਾ ਤੇ ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ। ਉਨ੍ਹਾਂ ਨੇ ਪੂਰੇ ਹੋ ਚੁੱਕੇ ਤੇ ਹੁਣ ਜਾਰੀ ਬੁਨਿਆਦੀ ਢਾਚੇ ਨਾਲ ਜੁੜੇ ਕਾਰਜਾਂ ਦੀ ਸਮੀਖਿਆ ਕੀਤੀ ਤੇ ਇਨ੍ਹਾਂ ਦਾ ਨਿਰੀਖਣ ਵੀ ਕੀਤਾ। ਪ੍ਰਧਾਨ ਮੰਤਰੀ ਨੇ ਕੇਦਾਰਨਾਥ ਮੰਦਿਰ ’ਚ ਪੂਜਾ ਕੀਤੀ। ਪੂਰੇ ਦੇਸ਼ ਵਿੱਚ 12 ਜਯੋਤਿਰਲਿੰਗਾਂ ਤੇ 4 ਧਾਮਾਂ ਤੇ ਆਸਥਾ ਦੇ ਕਈ ਹੋਰ ਸਥਾਨਾਂ ਉੱਤੇ ਪੂਜਾ ਕੀਤੀ ਗਈ ਅਤੇ ਸਮਾਰੋਹ ਆਯੋਜਿਤ ਕੀਤੇ ਗਏ। ਇਹ ਸਾਰੇ ਸਮਾਰੋਹ ਤੇ ਕੇਦਾਰਨਾਥ ਧਾਮ ਦਾ ਪ੍ਰੋਗਰਾਮ, ਕੇਦਾਰਨਾਥ ਧਾਮ ਦੇ ਮੁੱਖ ਦਫ਼ਤਰ ਨਾਲ ਜੁੜੇ ਸਨ।

|

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੀ ਮਹਾਨ ਅਧਿਆਤਮਕ ਰਿਸ਼ੀ ਪ੍ਰੰਪਰਾ ਨੂੰ ਸੱਦਾ ਦਿੰਦਿਆਂ ਕਿਹਾ ਕਿ ਕੇਦਾਰਨਾਥ ਧਾਮ ਆਉਣ ਦੇ ਆਪਣੇ ਅਹਿਸਾਸ ਨੂੰ ਉਹ ਸ਼ਬਦਾਂ ’ਚ ਪ੍ਰਗਟ ਨਹੀਂ ਕਰ ਸਕਦੇ। ਨੌਸ਼ਹਿਰਾ ’ਚ ਫ਼ੌਜੀਆਂ ਨਾਲ ਆਪਣੀ ਗੱਲਬਾਤ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਕੱਲ੍ਹ ਦੀਵਾਲੀ ਮੌਕੇ ਉਨ੍ਹਾਂ 130 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਫ਼ੌਜੀਆਂ ਤੱਕ ਪਹੁੰਚਾਇਆ ਤੇ ਅੱਜ ਗੋਵਰਧਨ ਪੂਜਾ ਕੇ ਮੈਂ ਫ਼ੌਜੀਆਂ ਦੀ ਧਰਤੀ ਉੱਤੇ ਮੌਜੂਦ ਹਾਂ ਅਤੇ ਬਾਬਾ ਕੇਦਾਰ ਦੀ ਦਿੱਬ ਮੌਜੂਦਗੀ ਦੇ ਨਿੱਘ ’ਚ ਹਾਂ। ਪ੍ਰਧਾਨ ਮੰਤਰੀ ਨੇ ਰਾਮਚਰਿਤਮਾਨਸ ਦੇ ਇੱਕ ਸ਼ਲੋਕ ਦੀ ਉਦਾਹਰਣ ਦਿੱਤੀ– ‘अबिगत अकथ अपार, नेति-नेति नित निगम कह’ ਭਾਵ ਕੁਝ ਅਨੁਪਵ ਇੰਨੇ ਅਲੌਕਿਕ ਅਤੇ ਅਨੰਤ ਹੁੰਦੇ ਹਨ ਕਿ ਉਨ੍ਹਾਂ ਨੂੰ ਸ਼ਬਦਾਂ ’ਚ ਪ੍ਰਗਟਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਬਾਬਾ ਕੇਦਾਰਨਾਥ ਦੀ ਪਨਾਹ ’ਚ ਆ ਕੇ ਉਨ੍ਹਾਂ ਨੂੰ ਅਜਿਹਾ ਹੀ ਅਹਿਸਾਸ ਹੁੰਦਾ ਹੈ।

|

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਿਹਾਇਸ਼, ਸੁਆਗਤ ਕੇਂਦਰਾਂ ਜਿਹੀਆਂ ਨਵੀਆਂ ਸੁਵਿਧਾਵਾਂ ਪੁਜਾਰੀਆਂ ਅਤੇ ਸ਼ਰਧਾਲੂਆਂ ਦੇ ਜੀਵਨ ਨੂੰ ਅਸਾਨ ਬਣਾਉਣਗੀਆਂ ਅਤੇ ਉਨ੍ਹਾਂ ਨੂੰ ਤੀਰਥ ਯਾਤਰਾ ਦੇ ਅਲੌਕਿਕ ਅਨੁਭਵ ਵਿੱਚ ਪੂਰੀ ਤਰ੍ਹਾਂ ਲੀਨ ਹੋਣ ਦਾ ਮੌਕਾ ਮਿਲੇਗਾ। ਸਾਲ 2013 ਦੇ ਕੇਦਾਰਨਾਥ ਹੜ੍ਹ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਸਾਲ ਪਹਿਲਾਂ ਇੱਥੇ ਹੜ੍ਹ ਦੇ ਪਾਣੀ ਕਾਰਨ ਹੋਏ ਨੁਕਸਾਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ, ''ਇੱਥੇ ਆਉਣ ਵਾਲੇ ਲੋਕ ਸੋਚਦੇ ਸਨ ਕਿ ਕੀ ਸਾਡਾ ਕੇਦਾਰ ਧਾਮ ਫਿਰ ਤੋਂ ਖੜ੍ਹਾ ਹੋਵੇਗਾ? ਪਰ ਮੇਰੀ ਅੰਦਰਲੀ ਆਵਾਜ਼ ਕਹਿ ਰਹੀ ਸੀ ਕਿ ਇਹ ਪਹਿਲਾਂ ਨਾਲੋਂ ਕਿਤੇ ਵੱਧ ਮਾਣ ਨਾਲ ਖੜ੍ਹਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਕੇਦਾਰ ਦੀ ਦਇਆ ਅਤੇ ਆਦਿ ਸ਼ੰਕਰਾਚਾਰੀਆ ਦੀ ਪ੍ਰੇਰਨਾ ਅਤੇ ਭੁਜ ਭੂਚਾਲ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਦੇ ਉਨ੍ਹਾਂ ਦੇ ਆਪਣੇ ਤਜਰਬੇ ਨੇ ਉਨ੍ਹਾਂ ਨੂੰ ਮੁਸ਼ਕਿਲ ਸਮੇਂ ਵਿੱਚ ਮਦਦ ਕਰਨ ਦੇ ਯੋਗ ਬਣਾਇਆ। ਉਨ੍ਹਾਂ ਆਪਣੀਆਂ ਨਿਜੀ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਸੇਵਾ ਕਰਨ ਦਾ ਅਸ਼ੀਰਵਾਦ ਹੈ ਹੈ ਅਤੇ ਇਸੇ ਅਸ਼ੀਰਵਾਦ ਨੇ ਉਨ੍ਹਾਂ ਦੇ ਜੀਵਨ ਨੂੰ ਪਿਛਲੇ ਸਮੇਂ ਵਿੱਚ ਵੀ ਦਿਸ਼ਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਧਾਮ ਦੇ ਵਿਕਾਸ ਕਾਰਜਾਂ ਲਈ ਅਣਥੱਕ ਮਿਹਨਤ ਕਰਨ ਲਈ ਰਾਵਲ ਪਰਿਵਾਰ ਦੇ ਸਮੂਹ ਵਰਕਰਾਂ, ਪੁਜਾਰੀਆਂ, ਅਧਿਕਾਰੀਆਂ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ, ਜੋ ਡ੍ਰੋਨ ਅਤੇ ਹੋਰ ਤਕਨੀਕਾਂ ਰਾਹੀਂ ਕੰਮ ਦੀ ਨਿਰੰਤਰ ਨਿਗਰਾਨੀ ਕਰਦੇ ਰਹੇ। ਉਨ੍ਹਾਂ ਕਿਹਾ, "ਇਸ ਆਦਿ ਭੂਮੀ 'ਤੇ ਅਨਾਦਿ ਨਾਲ ਆਧੁਨਿਕਤਾ ਦਾ ਇਹ ਸੁਮੇਲ, ਵਿਕਾਸ ਦੇ ਇਹ ਕਾਰਜ ਭਗਵਾਨ ਸ਼ੰਕਰ ਦੀ ਕੁਦਰਤੀ ਕਿਰਪਾ ਦਾ ਨਤੀਜਾ ਹਨ।"

|

ਆਦਿ ਸ਼ੰਕਰਾਚਾਰੀਆ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸੰਸਕ੍ਰਿਤ ਵਿੱਚ ਸ਼ੰਕਰ ਦਾ ਅਰਥ ਹੈ “शं करोति सः शंकरः” ਭਾਵ ਜੋ ਲੋਕ ਭਲਾਈ ਕਰਦਾ ਹੈ, ਉਹ ਸ਼ੰਕਰ ਹੈ। ਉਨ੍ਹਾਂ ਕਿਹਾ ਕਿ ਇਸ ਵਿਆਕਰਣ ਨੂੰ ਅਚਾਰੀਆ ਸ਼ੰਕਰ ਨੇ ਵੀ ਪ੍ਰਤੱਖ ਤੌਰ 'ਤੇ ਸਿੱਧ ਕਰ ਦਿੱਤਾ ਹੈ। ਉਨ੍ਹਾਂ ਦਾ ਜੀਵਨ ਜਿੰਨਾ ਅਸਾਧਾਰਣ ਸੀ, ਓਨਾ ਹੀ ਉਹ ਆਮ ਆਦਮੀ ਦੀ ਭਲਾਈ ਲਈ ਸਮਰਪਿਤ ਸੀ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਇੱਕ ਸਮਾਂ ਸੀ ਜਦੋਂ ਅਧਿਆਤਮਿਕਤਾ ਅਤੇ ਧਰਮ ਨੂੰ ਸਿਰਫ਼ ਰੂੜ੍ਹੀਆਂ ਅਤੇ ਪੁਰਾਤਨ ਰਸਮਾਂ ਨਾਲ ਜੋੜਿਆ ਜਾਂਦਾ ਸੀ। ਪਰ, ਭਾਰਤੀ ਦਰਸ਼ਨ ਮਨੁੱਖੀ ਕਲਿਆਣ ਦੀ ਗੱਲ ਕਰਦਾ ਹੈ ਅਤੇ ਜੀਵਨ ਨੂੰ ਪੂਰੀ ਤਰ੍ਹਾਂ ਦੇਖਦਾ ਹੈ। ਆਦਿ ਸ਼ੰਕਰਾਚਾਰੀਆ ਨੇ ਸਮਾਜ ਨੂੰ ਇਸ ਸਚਾਈ ਤੋਂ ਜਾਣੂ ਕਰਵਾਉਣ ਦਾ ਕੰਮ ਕੀਤਾ।

|

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹੁਣ ਸਾਡੀ ਸੱਭਿਆਚਾਰਕ ਵਿਰਾਸਤ, ਆਸਥਾ ਦੇ ਕੇਂਦਰਾਂ ਨੂੰ ਉਸੇ ਹੀ ਮਾਣ ਨਾਲ ਦੇਖਿਆ ਜਾ ਰਿਹਾ ਹੈ, ਜਿਵੇਂ ਕਿ ਹੋਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਕਿਹਾ,“ਅੱਜ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦਾ ਇੱਕ ਵਿਸ਼ਾਲ ਮੰਦਰ ਪੂਰੀ ਸ਼ਾਨ ਨਾਲ ਬਣਾਇਆ ਜਾ ਰਿਹਾ ਹੈ। ਅਯੁੱਧਿਆ ਦੀ ਸ਼ਾਨ ਵਾਪਸ ਮਿਲ ਰਹੀ ਹੈ। ਦੋ ਦਿਨ ਪਹਿਲਾਂ ਹੀ ਅਯੁੱਧਿਆ ਵਿੱਚ ਦੀਪ ਉਤਸਵ ਦਾ ਜਸ਼ਨ ਪੂਰੀ ਦੁਨੀਆ ਨੇ ਦੇਖਿਆ। ਅੱਜ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਭਾਰਤ ਦਾ ਪ੍ਰਾਚੀਨ ਸੱਭਿਆਚਾਰਕ ਰੂਪ ਕਿਹੋ ਜਿਹਾ ਰਿਹਾ ਹੋਵੇਗਾ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਆਪਣੀ ਵਿਰਾਸਤ ਵਿੱਚ ਭਰੋਸੇ ਨਾਲ ਭਰਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਦੇਸ਼ ਆਪਣੇ ਲਈ ਵੱਡੇ ਟੀਚੇ ਤੈਅ ਕਰਦਾ ਹੈ, ਮੁਸ਼ਕਿਲ ਸਮਾਂ-ਸੀਮਾ ਤੈਅ ਕਰਦਾ ਹੈ।

|

ਸਮੇਂ ਦੀਆਂ ਸੀਮਾਵਾਂ ਵਿੱਚ ਬੱਝੇ ਹੋਣ ਤੋਂ ਡਰਨਾ ਭਾਰਤ ਨੂੰ ਹੁਣ ਮਨਜ਼ੂਰ ਨਹੀਂ ਹੈ।'' ਸੁਤੰਤਰਤਾ ਸੰਗਰਾਮ ਦੇ ਮਹਾਨ ਨਾਇਕਾਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਉਨ੍ਹਾਂ ਸਥਾਨਾਂ ਅਤੇ ਪਵਿੱਤਰ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦਾ ਸੱਦਾ ਦਿੱਤਾ। ਭਾਰਤ ਦੇ ਸ਼ਾਨਦਾਰ ਸੁਤੰਤਰਤਾ ਸੰਗ੍ਰਾਮ ਅਤੇ ਭਾਰਤ ਦੀ ਸ਼ਾਨ ਵੇਖੋ, ਜੀਵਨ-ਚੇਤਨਾ ਤੋਂ ਜਾਣੂ ਹੋਵੋ।

ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਤੀਜਾ ਦਹਾਕਾ ਉੱਤਰਾਖੰਡ ਦਾ ਹੈ। ਉਨ੍ਹਾਂ ਕਿਹਾ ਕਿ ਚਾਰਧਾਮ ਹਾਈਵੇਅ ਨੂੰ ਜੋੜਨ ਵਾਲੇ ਚਾਰਧਾਮ ਰੋਡ ਪ੍ਰੋਜੈਕਟ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਉਸ ਪ੍ਰੋਜੈਕਟ 'ਤੇ ਕੰਮ ਵੀ ਸ਼ੁਰੂ ਹੋ ਗਿਆ ਹੈ, ਜਿਸ ਰਾਹੀਂ ਸ਼ਰਧਾਲੂ ਭਵਿੱਖ 'ਚ ਕੇਬਲ ਕਾਰ ਰਾਹੀਂ ਕੇਦਾਰਨਾਥ ਜੀ ਦੇ ਦਰਸ਼ਨ ਕਰ ਸਕਣਗੇ। ਨੇੜੇ ਹੀ ਪਵਿੱਤਰ ਹੇਮਕੁੰਟ ਸਾਹਿਬ ਜੀ ਵੀ ਹੈ। ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਦੀ ਸੁਵਿਧਾ ਲਈ ਰੋਪਵੇਅ ਬਣਾਉਣ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਕਿਹਾ, "ਉੱਤਰਾਖੰਡ ਦੇ ਲੋਕਾਂ ਦੀ ਅਥਾਹ ਸਮਰੱਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਉਨ੍ਹਾਂ ਦੀਆਂ ਕਾਬਲੀਅਤਾਂ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ, ਰਾਜ ਸਰਕਾਰ ਉੱਤਰਾਖੰਡ ਦੇ ਵਿਕਾਸ ਦੇ 'ਮਹਾਯੱਗ' ਵਿੱਚ ਸ਼ਾਮਲ ਹੈ।"

|

ਪ੍ਰਧਾਨ ਮੰਤਰੀ ਨੇ ਕੋਰੋਨਾ ਵਿਰੁੱਧ ਲੜਾਈ ਵਿੱਚ ਉੱਤਰਾਖੰਡ ਦੁਆਰਾ ਦਿਖਾਏ ਅਨੁਸ਼ਾਸਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਉੱਤਰਾਖੰਡ ਅਤੇ ਇਸ ਦੇ ਲੋਕਾਂ ਨੇ ਭੂਗੋਲਿਕ ਮੁਸ਼ਕਿਲਾਂ ਨੂੰ ਪਾਰ ਕਰਦਿਆਂ ਵੈਕਸੀਨ ਦੀ ਇੱਕ ਖੁਰਾਕ ਦਾ ਟੀਚਾ 100 ਫੀਸਦੀ ਹਾਸਲ ਕਰ ਲਿਆ ਹੈ। ਇਹ ਉੱਤਰਾਖੰਡ ਦੀ ਸ਼ਕਤੀ ਅਤੇ ਤਾਕਤ ਹੈ। ਪ੍ਰਧਾਨ ਮੰਤਰੀ ਨੇ ਕਿਹਾ, ''ਉੱਤਰਾਖੰਡ ਬਹੁਤ ਉਚਾਈ 'ਤੇ ਸਥਿਤ ਹੈ। ਮੇਰਾ ਉੱਤਰਾਖੰਡ ਆਪਣੀ ਉਚਾਈ ਤੋਂ ਵੀ ਉੱਪਰ ਉੱਠ ਕੇ ਨਵੀਆਂ ਉਚਾਈਆਂ ਨੂੰ ਛੂਹੇਗਾ।

|

ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਸਮਾਧੀ, ਜੋ ਸਾਲ 2013 ਦੇ ਹੜ੍ਹਾਂ ਵਿੱਚ ਤਬਾਹ ਹੋ ਗਈ ਸੀ, ਦਾ ਮੁੜ ਨਿਰਮਾਣ ਕੀਤਾ ਗਿਆ ਹੈ। ਇਹ ਸਮੁੱਚਾ ਪੁਨਰ ਨਿਰਮਾਣ ਕਾਰਜ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੀਤਾ ਗਿਆ ਹੈ। ਉਨ੍ਹਾਂ ਨੇ ਲਗਾਤਾਰ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਨਿਗਰਾਨੀ ਕੀਤੀ  ਹੈ। ਅੱਜ ਵੀ, ਪ੍ਰਧਾਨ ਮੰਤਰੀ ਨੇ ਸਰਸਵਤੀ ਆਸਥਾਪਥ ਦੇ ਆਲ਼ੇ-ਦੁਆਲ਼ੇ ਚਲ ਰਹੇ ਅਤੇ ਮੁਕੰਮਲ ਹੋਏ ਕੰਮਾਂ ਦੀ ਸਮੀਖਿਆ ਅਤੇ ਨਿਰੀਖਣ ਕੀਤਾ। 

|

ਜਿਨ੍ਹਾਂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸਰਸਵਤੀ ਆਸਥਾਪਥ ਅਤੇ ਘਾਟ ਦੇ ਆਲ਼ੇ-ਦੁਆਲ਼ੇ ਸੁਰੱਖਿਆ ਦੀਵਾਰ, ਮੰਦਾਕਿਨੀ ਆਸਥਾਪਥ ਦੇ ਆਲ਼ੇ-ਦੁਆਲ਼ੇ ਸੁਰੱਖਿਆ ਦੀਵਾਰ, ਤੀਰਥ ਪੁਰੋਹਿਤ ਗ੍ਰਹਿ ਅਤੇ ਮੰਦਾਕਿਨੀ ਨਦੀ ਉੱਤੇ ਗਰੁੜ ਚੱਟੀ ਪੁਲ ਸ਼ਾਮਲ ਹਨ। ਇਹ ਪ੍ਰਾਜੈਕਟ 130 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁਕੰਮਲ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਸੰਗਮ ਘਾਟ ਦੇ ਪੁਨਰ ਵਿਕਾਸ, ਫਸਟ ਏਡ ਅਤੇ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਪ੍ਰਸ਼ਾਸਨਿਕ ਦਫਤਰ ਅਤੇ ਹਸਪਤਾਲ, ਦੋ ਗੈਸਟ ਹਾਊਸ, ਪੁਲਿਸ ਸਟੇਸ਼ਨ, ਕਮਾਂਡ ਐਂਡ ਕੰਟਰੋਲ ਸੈਂਟਰ, ਮੰਦਾਕਿਨੀ ਅਸਥਾਪਥ ਕਤਾਰ ਪ੍ਰਬੰਧਨ ਅਤੇ ਰੇਨ ਸ਼ੈਲਟਰ ਅਤੇ ਸਰਸਵਤੀ ਨਗਰਿਕ ਸੁਵਿਧਾ ਭਵਨ ਸਮੇਤ ਵੱਖ-ਵੱਖ ਗਤੀਵਿਧੀਆਂ 'ਤੇ 180 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।

|

 

|

 

|



ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • krishangopal sharma Bjp January 13, 2025

    नमो नमो 🙏 जय भाजपा 🙏🌷🌷🌷🌷🌷🌹🌷🌷🌷🌷🌹🌷🌷🌹🌷🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • krishangopal sharma Bjp January 13, 2025

    नमो नमो 🙏 जय भाजपा 🙏🌷🌷🌷🌷🌷🌹🌷🌷🌷🌷🌹🌷🌷🌹🌷🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹
  • krishangopal sharma Bjp January 13, 2025

    नमो नमो 🙏 जय भाजपा 🙏🌷🌷🌷🌷🌷🌹🌷🌷🌷🌷🌹🌷🌷🌹🌷🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • Reena chaurasia August 28, 2024

    बीजेपी
  • manju chhetri January 29, 2024

    जय हो
  • israrul hauqe shah pradhanmantri Jan kalyankari Yojana jagrukta abhiyan jila adhyaksh Gonda January 20, 2024

    Jai Ho
  • Manda krishna BJP Telangana Mahabubabad District mahabubabad July 15, 2022

    🌴🇮🇳🌴🇮🇳🌲
  • Manda krishna BJP Telangana Mahabubabad District mahabubabad July 15, 2022

    🌴🇮🇳🌴🇮🇳🌴🇮🇳
  • Manda krishna BJP Telangana Mahabubabad District mahabubabad July 15, 2022

    🌴🇮🇳🌴🇮🇳🇮🇳🇮🇳
  • Dr Chanda patel February 04, 2022

    Jay Hind Jay Bharat🇮🇳
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Rs 1,555 crore central aid for 5 states hit by calamities in 2024 gets government nod

Media Coverage

Rs 1,555 crore central aid for 5 states hit by calamities in 2024 gets government nod
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 19 ਫਰਵਰੀ 2025
February 19, 2025

Appreciation for PM Modi's Efforts in Strengthening Economic Ties with Qatar and Beyond