ਪ੍ਰਧਾਨ ਮੰਤਰੀ ਨੇ ਸਮ੍ਰਿਤੀ ਵਨ ਮੈਮੋਰੀਅਲ ਦਾ ਵੀ ਉਦਘਾਟਨ ਕੀਤਾ
“ਸਮ੍ਰਿਤੀ ਵਨ ਮੈਮੋਰੀਅਲ ਅਤੇ ਵੀਰ ਬਾਲ ਸਮਾਰਕ ਕੱਛ, ਗੁਜਰਾਤ ਅਤੇ ਪੂਰੇ ਦੇਸ਼ ਦੀ ਸਾਂਝੀ ਪੀੜ ਦੇ ਪ੍ਰਤੀਕ ਹਨ”
"ਇੱਥੇ ਬਹੁਤ ਸਾਰੇ ਲੋਕ ਸਨ ਜੋ ਕਹਿੰਦੇ ਸੀ ਕਿ ਕੱਛ ਕਦੇ ਵੀ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਸਕੇਗਾ। ਪਰ ਅੱਜ ਕੱਛ ਦੇ ਲੋਕਾਂ ਨੇ ਸਥਿਤੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ"
“ਤੁਸੀਂ ਦੇਖ ਸਕਦੇ ਹੋ ਕਿ ਮੌਤ ਅਤੇ ਤਬਾਹੀ ਦੇ ਵਿਚਕਾਰ, ਅਸੀਂ 2001 ਵਿੱਚ ਕੁਝ ਸੰਕਲਪ ਲਏ ਅਤੇ ਅਸੀਂ ਅੱਜ ਉਨ੍ਹਾਂ ਨੂੰ ਅਸਲੀਅਤ ਵਿੱਚ ਬਦਲ ਦਿੱਤਾ। ਇਸੇ ਤਰ੍ਹਾਂ ਅੱਜ ਅਸੀਂ ਜੋ ਸੰਕਲਪ ਲਿਆ ਹੈ, ਅਸੀਂ ਉਸ ਨੂੰ 2047 ਵਿੱਚ ਅਸਲੀਅਤ ਵਿੱਚ ਜ਼ਰੂਰ ਬਦਲਾਂਗੇ"
"ਕੱਛ ਨੇ ਨਾ ਸਿਰਫ਼ ਆਪਣੇ ਆਪ ਨੂੰ ਉੱਚਾ ਚੁੱਕਿਆ ਹੈ, ਸਗੋਂ ਪੂਰੇ ਗੁਜਰਾਤ ਨੂੰ ਨਵੀਂਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ"
“ਜਦੋਂ ਗੁਜਰਾਤ ਕੁਦਰਤੀ ਆਪਦਾ ਨਾਲ ਨਜਿੱਠ ਰਿਹਾ ਸੀ, ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ। ਗੁਜਰਾਤ ਨੂੰ ਦੇਸ਼ ਅਤੇ ਦੁਨੀਆ ਵਿੱਚ ਬਦਨਾਮ ਕਰਨ ਲਈ ਇੱਥੇ ਨਿਵੇਸ਼ ਨੂੰ ਰੋਕਣ ਲਈ ਇੱਕ ਤੋਂ ਬਾਅਦ ਇੱਕ ਸਾਜ਼ਿਸ਼ ਰਚੀ ਗਈ"
"ਧੋਲਾਵੀਰਾ ਦੀ ਹਰ ਇੱਟ ਸਾਡੇ ਪੁਰਖਿਆਂ ਦੇ ਹੁਨਰ, ਗਿਆਨ ਅਤੇ ਵਿਗਿਆਨ ਨੂੰ ਦਰਸਾਉਂਦੀ ਹੈ"
“ਸਬਕਾ ਪ੍ਰਯਾਸ ਨਾਲ ਕੱਛ ਦਾ ਵਿਕਾਸ ਇੱਕ ਸਾਰਥਕ ਤਬਦੀਲੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੁਜ ਵਿੱਚ ਲਗਭਗ 4400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭੁਜ ਜ਼ਿਲ੍ਹੇ ਵਿੱਚ ਸਮ੍ਰਿਤੀ ਵਨ ਮੈਮੋਰੀਅਲ ਦਾ ਉਦਘਾਟਨ ਵੀ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭੁਜ ਵਿੱਚ ਸਮ੍ਰਿਤੀ ਵਨ ਮੈਮੋਰੀਅਲ ਅਤੇ ਅੰਜਾਰ ਵਿੱਚ ਵੀਰ ਬਾਲ ਸਮਾਰਕ ਕੱਛ, ਗੁਜਰਾਤ ਅਤੇ ਪੂਰੇ ਦੇਸ਼ ਦੀ ਸਾਂਝੀ ਪੀੜ ਦੇ ਪ੍ਰਤੀਕ ਹਨ। ਉਨ੍ਹਾਂ ਨੇ ਅੰਜਾਰ ਮੈਮੋਰੀਅਲ ਦਾ ਸੰਕਲਪ ਲੈਣ ਅਤੇ ਸਵੈ-ਸੇਵੀ ਕੰਮ 'ਕਾਰ ਸੇਵਾ' ਰਾਹੀਂ ਯਾਦਗਾਰ ਨੂੰ ਪੂਰਾ ਕਰਨ ਦੇ ਪ੍ਰਸਤਾਵ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਨਾਸ਼ਕਾਰੀ ਭੁਚਾਲ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਇਹ ਯਾਦਗਾਰਾਂ ਭਾਰੀ ਹਿਰਦੇ ਨਾਲ ਸਮਰਪਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਜ ਨਿੱਘੇ ਸੁਆਗਤ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।

ਪ੍ਰਧਾਨ ਮੰਤਰੀ ਨੇ ਅੱਜ ਆਪਣੇ ਦਿਲ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਨੂੰ ਯਾਦ ਕੀਤਾ ਅਤੇ ਪੂਰੀ ਨਿਮਰਤਾ ਨਾਲ ਕਿਹਾ ਕਿ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਸਮ੍ਰਿਤੀ ਵਨ ਮੈਮੋਰੀਅਲ 9/11 ਦੀ ਯਾਦਗਾਰ ਅਤੇ ਹੀਰੋਸ਼ੀਮਾ ਯਾਦਗਾਰ ਦੇ ਸਮਾਨ ਹੈ। ਉਨ੍ਹਾਂ ਨੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਕਿਹਾ ਕਿ ਉਹ ਯਾਦਗਾਰ ਦਾ ਦੌਰਾ ਕਰਦੇ ਰਹਿਣ, ਤਾਂ ਜੋ ਕੁਦਰਤ ਦਾ ਸੰਤੁਲਨ ਅਤੇ ਵਿਵਹਾਰ ਹਰ ਕਿਸੇ ਨੂੰ ਸਪਸ਼ਟ ਰਹੇ।

ਪ੍ਰਧਾਨ ਮੰਤਰੀ ਨੇ ਵਿਨਾਸ਼ਕਾਰੀ ਭੁਚਾਲ ਦੇ ਸਮੇਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ, “ਮੈਨੂੰ ਯਾਦ ਹੈ ਜਦੋਂ ਭੁਚਾਲ ਆਇਆ ਸੀ, ਮੈਂ ਦੂਜੇ ਹੀ ਦਿਨ ਇੱਥੇ ਪਹੁੰਚ ਗਿਆ ਸੀ। ਮੈਂ ਉਦੋਂ ਮੁੱਖ ਮੰਤਰੀ ਨਹੀਂ ਸੀ, ਮੈਂ ਇੱਕ ਸਾਧਾਰਣ ਪਾਰਟੀ ਵਰਕਰ ਸੀ। ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿਵੇਂ ਅਤੇ ਕਿੰਨੇ ਲੋਕਾਂ ਦੀ ਮਦਦ ਕਰ ਸਕਾਂਗਾ। ਪਰ ਮੈਂ ਫ਼ੈਸਲਾ ਕੀਤਾ ਹੈ ਕਿ ਮੈਂ ਇਸ ਦੁਖ ਦੀ ਘੜੀ ਵਿੱਚ ਤੁਹਾਡੇ ਸਾਰਿਆਂ ਦੇ ਦਰਮਿਆਨ ਰਹਾਂਗਾ। ਅਤੇ, ਜਦੋਂ ਮੈਂ ਮੁੱਖ ਮੰਤਰੀ ਬਣਿਆ, ਇਸ ਸੇਵਾ ਦੇ ਅਨੁਭਵ ਨੇ ਮੇਰੀ ਬਹੁਤ ਮਦਦ ਕੀਤੀ।" ਉਨ੍ਹਾਂ ਨੇ ਇਸ ਖੇਤਰ ਨਾਲ ਆਪਣੀ ਡੂੰਘੀ ਅਤੇ ਲੰਬੀ ਸਾਂਝ ਨੂੰ ਯਾਦ ਕੀਤਾ ਅਤੇ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨਾਲ ਉਨ੍ਹਾਂ ਨੇ ਸੰਕਟ ਦੌਰਾਨ ਕੰਮ ਕੀਤਾ ਸੀ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਕੱਛ ਦੀ ਹਮੇਸ਼ਾ ਇੱਕ ਵਿਸ਼ੇਸ਼ਤਾ ਰਹੀ ਹੈ, ਜਿਸ ਬਾਰੇ ਮੈਂ ਅਕਸਰ ਚਰਚਾ ਕਰਦਾ ਹਾਂ। ਇੱਥੋਂ ਤੱਕ ਕਿ ਜੇਕਰ ਕੋਈ ਬੰਦਾ ਰਾਹ ਵਿੱਚ ਤੁਰਦਿਆਂ ਸੁਪਨਾ ਵੀ ਬੀਜਦਾ ਹੈ ਤਾਂ ਉਸ ਨੂੰ ਬੋਹੜ ਦਾ ਰੁੱਖ ਬਣਾਉਣ ਵਿੱਚ ਸਾਰਾ ਕੱਛ ਜੁਟ ਜਾਂਦਾ ਹੈ। ਕੱਛ ਦੇ ਇਨ੍ਹਾਂ ਸੰਸਕਾਰਾਂ ਨੇ ਹਰ ਖਦਸ਼ੇ, ਹਰ ਮੁੱਲਾਂਕਣ ਨੂੰ ਗਲਤ ਸਾਬਤ ਕੀਤਾ। ਕਈਆਂ ਨੇ ਕਿਹਾ ਕਿ ਹੁਣ ਕੱਛ ਕਦੇ ਵੀ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਸਕੇਗਾ। ਪਰ ਅੱਜ ਕੱਛ ਦੇ ਲੋਕਾਂ ਨੇ ਇੱਥੋਂ ਦੀ ਸਥਿਤੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਭੁਚਾਲ ਤੋਂ ਬਾਅਦ ਪਹਿਲੀ ਦੀਵਾਲੀ ਦਾ ਸਮਾਂ ਉਨ੍ਹਾਂ ਅਤੇ ਉਨ੍ਹਾਂ ਦੇ ਸੂਬਾਈ ਮੰਤਰੀ ਮੰਡਲ ਦੇ ਸਾਥੀਆਂ ਨੇ ਲੋਕਾਂ ਨਾਲ ਇਕਜੁੱਟਤਾ ਵਿੱਚ ਇਲਾਕੇ ਵਿੱਚ ਬਿਤਾਇਆ ਸੀ। ਉਨ੍ਹਾਂ ਨੇ ਕਿਹਾ ਕਿ ਚੁਣੌਤੀ ਦੀ ਉਸ ਘੜੀ ਵਿੱਚ ਅਸੀਂ ਐਲਾਨ ਕੀਤਾ ਸੀ ਕਿ ਅਸੀਂ ਤਬਾਹੀ ਨੂੰ ਮੌਕੇ ਵਿੱਚ ਬਦਲ ਦੇਵਾਂਗੇ (‘ਆਪਦਾ ਸੇ ਅਵਸਰ’)। ਉਨ੍ਹਾਂ ਨੇ ਕਿਹਾ, “ਜਦੋਂ ਮੈਂ ਲਾਲ ਕਿਲੇ ਤੋਂ ਇਹ ਕਹਿੰਦਾ ਹਾਂ ਕਿ ਭਾਰਤ 2047 ਤੱਕ ਇੱਕ ਵਿਕਸਿਤ ਦੇਸ਼ ਬਣ ਜਾਵੇਗਾ, ਤੁਸੀਂ ਦੇਖ ਸਕਦੇ ਹੋ ਕਿ ਮੌਤ ਅਤੇ ਤਬਾਹੀ ਦੇ ਵਿਚਕਾਰ, ਅਸੀਂ ਕੁਝ ਸੰਕਲਪ ਕੀਤੇ ਅਤੇ ਅੱਜ ਅਸੀਂ ਉਨ੍ਹਾਂ ਨੂੰ ਸਾਕਾਰ ਕੀਤਾ ਹੈ। ਇਸੇ ਤਰ੍ਹਾਂ, ਅੱਜ ਅਸੀਂ ਜੋ ਸੰਕਲਪ ਲਿਆ ਹੈ, ਅਸੀਂ 2047 ਵਿੱਚ ਉਸ ਅਸਲੀਅਤ ਵਿੱਚ ਜ਼ਰੂਰ ਬਦਲਾਂਗੇ।"

2001 ਵਿੱਚ ਇਸਦੀ ਮੁਕੰਮਲ ਤਬਾਹੀ ਤੋਂ ਬਾਅਦ ਕੀਤੇ ਗਏ ਸ਼ਾਨਦਾਰ ਕੰਮ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਛ ਵਿੱਚ 2003 ਵਿੱਚ ਕ੍ਰਾਂਤੀਗੁਰੂ ਸ਼ਿਆਮਜੀ ਕ੍ਰਿਸ਼ਨਵਰਮਾ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ, ਜਦਕਿ 35 ਤੋਂ ਵੱਧ ਨਵੇਂ ਕਾਲਜ ਵੀ ਸਥਾਪਿਤ ਕੀਤੇ ਗਏ। ਉਨ੍ਹਾਂ ਨੇ ਭੁਚਾਲ ਰੋਧੀ ਜ਼ਿਲ੍ਹਾ ਹਸਪਤਾਲਾਂ ਅਤੇ ਖੇਤਰ ਵਿੱਚ 200 ਤੋਂ ਵੱਧ ਕਾਰਜਸ਼ੀਲ ਕਲੀਨਿਕਾਂ ਅਤੇ ਹਰ ਘਰ ਨੂੰ ਪਵਿੱਤਰ ਨਰਮਦਾ ਦਾ ਸ਼ੁੱਧ ਪਾਣੀ ਮਿਲਣ ਦਾ ਜ਼ਿਕਰ ਕੀਤਾ, ਜੋ ਪਾਣੀ ਦੀ ਕਿੱਲਤ ਦੇ ਸਮੇਂ ਬਹੁਤ ਦੂਰ ਦੀ ਗੱਲ ਸੀ। ਉਨ੍ਹਾਂ ਖੇਤਰ ਵਿੱਚ ਜਲ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਕਦਮਾਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕੱਛ ਦੇ ਲੋਕਾਂ ਦੇ ਅਸ਼ੀਰਵਾਦ ਸਦਕਾ ਸਾਰੇ ਅਹਿਮ ਇਲਾਕੇ ਨਰਮਦਾ ਦੇ ਪਾਣੀ ਨਾਲ ਜੁੜ ਗਏ ਹਨ। ਉਨ੍ਹਾਂ ਨੇ ਕਿਹਾ, “ਕੱਛ ਭੁਜ ਨਹਿਰ ਖੇਤਰ ਦੇ ਲੋਕਾਂ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਏਗੀ।" ਉਨ੍ਹਾਂ ਕੱਛ ਨੂੰ ਪੂਰੇ ਗੁਜਰਾਤ ਦਾ ਨੰਬਰ ਇੱਕ ਫਲ ਉਤਪਾਦਕ ਜ਼ਿਲ੍ਹਾ ਬਣਨ ਲਈ ਵੀ ਵਧਾਈ ਦਿੱਤੀ। ਉਨ੍ਹਾਂ ਨੇ ਪਸ਼ੂ ਪਾਲਣ ਅਤੇ ਦੁੱਧ ਉਤਪਾਦਨ ਵਿੱਚ ਬੇਮਿਸਾਲ ਤਰੱਕੀ ਕਰਨ ਲਈ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ, "ਕੱਛ ਨੇ ਨਾ ਸਿਰਫ਼ ਆਪਣੇ-ਆਪ ਨੂੰ ਉੱਚਾ ਚੁੱਕਿਆ ਹੈ, ਸਗੋਂ ਪੂਰੇ ਗੁਜਰਾਤ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ।"

ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਗੁਜਰਾਤ ਇੱਕ ਤੋਂ ਬਾਅਦ ਇੱਕ ਸੰਕਟ ਨਾਲ ਜੂਝ ਰਿਹਾ ਸੀ। ਉਨ੍ਹਾਂ ਨੇ ਕਿਹਾ, “ਜਦੋਂ ਗੁਜਰਾਤ ਕੁਦਰਤੀ ਆਪਦਾ ਨਾਲ ਨਜਿੱਠ ਰਿਹਾ ਸੀ, ਉਦੋਂ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋਇਆ। ਗੁਜਰਾਤ ਨੂੰ ਦੇਸ਼ ਅਤੇ ਦੁਨੀਆ ਵਿੱਚ ਬਦਨਾਮ ਕਰਨ ਲਈ ਇੱਥੇ ਨਿਵੇਸ਼ ਨੂੰ ਰੋਕਣ ਲਈ ਇੱਕ ਤੋਂ ਬਾਅਦ ਇੱਕ ਸਾਜ਼ਿਸ਼ ਰਚੀ ਗਈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਅਜਿਹੀ ਸਥਿਤੀ ਦੇ ਬਾਵਜੂਦ, ਗੁਜਰਾਤ ਆਪਦਾ ਪ੍ਰਬੰਧਨ ਐਕਟ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ। “ਇਸ ਐਕਟ ਦੀ ਪ੍ਰੇਰਨਾ ਨਾਲ, ਪੂਰੇ ਦੇਸ਼ ਲਈ ਇੱਕ ਸਮਾਨ ਕਾਨੂੰਨ ਬਣਾਇਆ ਗਿਆ। ਉਨ੍ਹਾਂ ਨੇ ਕਿਹਾ, "ਇਸ ਐਕਟ ਨੇ ਮਹਾਮਾਰੀ ਦੌਰਾਨ ਦੇਸ਼ ਦੀ ਹਰ ਸਰਕਾਰ ਦੀ ਮਦਦ ਕੀਤੀ।" ਉਨ੍ਹਾਂ ਨੇ ਅੱਗੇ ਕਿਹਾ ਕਿ ਗੁਜਰਾਤ ਨੂੰ ਬਦਨਾਮ ਕਰਨ ਅਤੇ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਗੁਜਰਾਤ ਨੇ ਇੱਕ ਨਵਾਂ ਉਦਯੋਗਿਕ ਮਾਰਗ ਤਿਆਰ ਕੀਤਾ। ਕੱਛ ਇਸ ਦੇ ਵੱਡੇ ਲਾਭਾਰਥੀਆਂ ਵਿੱਚੋਂ ਇੱਕ ਸੀ।

ਉਨ੍ਹਾਂ ਨੇ ਕਿਹਾ ਕਿ ਕੱਛ ਵਿੱਚ ਅੱਜ ਦੁਨੀਆ ਦੇ ਸਭ ਤੋਂ ਵੱਡੇ ਸੀਮੇਂਟ ਪਲਾਂਟ ਹਨ। ਵੈਲਡਿੰਗ ਪਾਈਪ ਨਿਰਮਾਣ ਦੇ ਮਾਮਲੇ ਵਿਚ ਕੱਛ ਦੁਨੀਆ ਵਿੱਚ ਦੂਜੇ ਨੰਬਰ 'ਤੇ ਹੈ। ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਟੈਕਸਟਾਈਲ ਪਲਾਂਟ ਕੱਛ ਵਿੱਚ ਹੈ। ਏਸ਼ੀਆ ਦਾ ਪਹਿਲਾ ਐੱਸਈਜ਼ੈੱਡ ਕੱਛ ਵਿੱਚ ਬਣਿਆ। ਕਾਂਡਲਾ ਅਤੇ ਮੁੰਦਰਾ ਬੰਦਰਗਾਹਾਂ ਭਾਰਤ ਦੇ 30 ਪ੍ਰਤੀਸ਼ਤ ਕਾਰਗੋ ਨੂੰ ਸੰਭਾਲਦੀਆਂ ਹਨ ਅਤੇ ਇਹ ਦੇਸ਼ ਲਈ 30 ਪ੍ਰਤੀਸ਼ਤ ਨਮਕ ਦਾ ਉਤਪਾਦਨ ਕਰਦੀਆਂ ਹਨ। ਕੱਛ ਸੌਰ ਅਤੇ ਪੌਣ ਊਰਜਾ ਨਾਲ  2500 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ ਅਤੇ ਕੱਛ ਵਿੱਚ ਸਭ ਤੋਂ ਵੱਡਾ ਸੋਲਰ ਹਾਈਬ੍ਰਿਡ ਪਾਰਕ ਬਣਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਦੇਸ਼ ਵਿੱਚ ਚੱਲ ਰਹੀ ਗ੍ਰੀਨ ਹਾਊਸ ਮੁਹਿੰਮ ਵਿੱਚ ਗੁਜਰਾਤ ਦੀ ਵੱਡੀ ਭੂਮਿਕਾ ਹੈ। ਇਸੇ ਤਰ੍ਹਾਂ, ਜਦੋਂ ਗੁਜਰਾਤ ਵਿਸ਼ਵ ਦੀ ਗ੍ਰੀਨ ਹਾਊਸ ਰਾਜਧਾਨੀ ਵਜੋਂ ਆਪਣੀ ਪਹਿਚਾਣ ਬਣਾ ਰਿਹਾ ਹੈ, ਤਾਂ ਕੱਛ ਇਸ ਵਿੱਚ ਵੱਡਾ ਯੋਗਦਾਨ ਪਾਵੇਗਾ।

ਪੰਚ ਪ੍ਰਣ - ਆਪਣੀ ਵਿਰਾਸਤ 'ਤੇ ਮਾਣ ਨੂੰ ਯਾਦ ਕਰਦੇ ਹੋਏ, ਜਿਸ ਦਾ ਉਨ੍ਹਾਂ ਲਾਲ ਕਿਲੇ ਦੀ ਫ਼ਸੀਲ ਤੋਂ ਐਲਾਨ ਕੀਤਾ ਸੀ, ਪ੍ਰਧਾਨ ਮੰਤਰੀ ਨੇ ਕੱਛ ਦੀ ਖੁਸ਼ਹਾਲੀ ਅਤੇ ਸਮ੍ਰਿਧੀ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਧੋਲਾਵੀਰਾ ਦੇ ਸ਼ਹਿਰ ਨਿਰਮਾਣ ਵਿੱਚ ਮੁਹਾਰਤ ਬਾਰੇ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ, “ਧੋਲਾਵੀਰਾ ਨੂੰ ਪਿਛਲੇ ਸਾਲ ਹੀ ਵਿਸ਼ਵ ਵਿਰਾਸਤੀ ਸਥਾਨ ਦਾ ਦਰਜਾ ਦਿੱਤਾ ਗਿਆ ਹੈ। ਧੋਲਾਵੀਰਾ ਦੀ ਹਰ ਇੱਟ ਸਾਡੇ ਪੁਰਖਿਆਂ ਦੇ ਹੁਨਰ, ਗਿਆਨ ਅਤੇ ਵਿਗਿਆਨ ਨੂੰ ਦਰਸਾਉਂਦੀ ਹੈ। ਇਸੇ ਤਰ੍ਹਾਂ ਲੰਬੇ ਸਮੇਂ ਤੋਂ ਅਣਡਿੱਠ ਕੀਤੇ ਗਏ ਸੁਤੰਤਰਤਾ ਸੈਨਾਨੀਆਂ ਦਾ ਸਨਮਾਨ ਕਰਨਾ ਵੀ ਆਪਣੀ ਵਿਰਾਸਤ 'ਤੇ ਮਾਣ ਕਰਨ ਦਾ ਹਿੱਸਾ ਹੈ। ਉਨ੍ਹਾਂ ਨੇ ਸ਼ਿਆਮਜੀ ਕ੍ਰਿਸ਼ਨ ਵਰਮਾ ਦੇ ਅਵਸ਼ੇਸ਼ਾਂ ਨੂੰ ਵਾਪਸ ਲਿਆਉਣ ਦੇ ਸਨਮਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਮਾਂਡਵੀ ਵਿਖੇ ਮੈਮੋਰੀਅਲ ਅਤੇ ਸਟੈਚੂ ਆਵ੍ ਯੂਨਿਟੀ ਵੀ ਵੱਡੇ ਕਦਮ ਹਨ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੱਛ ਦਾ ਵਿਕਾਸ 'ਸਬਕਾ ਪ੍ਰਯਾਸ' ਦੇ ਨਾਲ ਇੱਕ ਸਾਰਥਕ ਤਬਦੀਲੀ ਦੀ ਇੱਕ ਉੱਤਮ ਉਦਾਹਰਣ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਕੱਛ ਸਿਰਫ਼ ਇੱਕ ਜਗ੍ਹਾ ਨਹੀਂ ਹੈ, ਬਲਕਿ ਇਹ ਇੱਕ ਆਤਮਾ, ਇੱਕ ਜੀਵਤ ਭਾਵਨਾ ਹੈ। ਇਹੀ ਭਾਵਨਾ ਹੈ, ਜੋ ਸਾਨੂੰ ਅਜ਼ਾਦੀ ਕਾ ਅੰਮ੍ਰਿਤ ਕਾਲ ਦੇ ਵਿਸ਼ਾਲ ਸੰਕਲਪਾਂ ਦੀ ਪੂਰਤੀ ਦਾ ਰਾਹ ਦਿਖਾਉਂਦੀ ਹੈ।"  

ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ ਅਤੇ ਸ਼੍ਰੀ ਵਿਨੋਦ ਐੱਲ ਚਾਵੜਾ, ਗੁਜਰਾਤ ਵਿਧਾਨ ਸਭਾ ਦੇ ਸਪੀਕਰ, ਡਾ. ਨਿਮਾਬੇਨ ਆਚਾਰਿਆ, ਰਾਜ ਮੰਤਰੀ ਕਿਰੀਟਸਿੰਘ ਵਾਘੇਲਾ ਅਤੇ ਜੀਤੂਭਾਈ ਚੌਧਰੀ ਮੌਜੂਦ ਸਨ।

ਪ੍ਰੋਜੈਕਟਾਂ ਦੇ ਵੇਰਵੇ

ਪ੍ਰਧਾਨ ਮੰਤਰੀ ਨੇ ਭੁਜ ਜ਼ਿਲ੍ਹੇ ਵਿੱਚ ਸਮ੍ਰਿਤੀ ਵਨ ਮੈਮੋਰੀਅਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦੁਆਰਾ ਕੀਤੀ ਗਈ ਕਲਪਨਾ ਸਮ੍ਰਿਤੀ ਵਨ ਆਪਣੀ ਕਿਸਮ ਦੀ ਇੱਕ ਪਹਿਲ ਹੈ। ਇਹ 2001 ਦੇ ਭੁਚਾਲ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਲਗਭਗ 13,000 ਲੋਕਾਂ ਦੀ ਮੌਤ ਤੋਂ ਬਾਅਦ ਲੋਕਾਂ ਦੁਆਰਾ ਦਿਖਾਈ ਗਈ ਮੁੜ ਉਭਰਨ ਦੀ ਭਾਵਨਾ ਦੇ ਸਨਮਾਨ ਲਈ ਲਗਭਗ 470 ਏਕੜ ਦੇ ਖੇਤਰ ਵਿੱਚ ਬਣਾਇਆ ਗਿਆ ਹੈ, ਜਿਸਦਾ ਕੇਂਦਰ ਭੁਜ ਵਿੱਚ ਸੀ। ਇਸ ਮੈਮੋਰੀਅਲ ਵਿੱਚ ਉਨ੍ਹਾਂ ਲੋਕਾਂ ਦੇ ਨਾਮ ਹਨ, ਜਿਨ੍ਹਾਂ ਨੇ ਭੁਚਾਲ ਦੌਰਾਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ।

ਨਮੂਨੇ ਦੇ ਸਮ੍ਰਿਤੀ ਵਨ ਭੁਚਾਲ ਮਿਊਜ਼ੀਅਮ ਨੂੰ ਸੱਤ ਥੀਮਾਂ ਦੇ ਅਧਾਰ 'ਤੇ ਸੱਤ ਬਲਾਕਾਂ ਵਿੱਚ ਵੰਡਿਆ ਗਿਆ ਹੈ: ਪੁਨਰ ਜਨਮ, ਪੁਨਰ ਖੋਜ, ਪੁਨਰ ਬਹਾਲੀ, ਪੁਨਰ ਨਿਰਮਾਣ, ਪੁਨਰ ਵਿਚਾਰ, ਪੁਨਰ ਸੁਰਜੀਤ ਅਤੇ ਨਵੀਨੀਕਰਣ। ਪਹਿਲਾ ਬਲਾਕ ਧਰਤੀ ਦੇ ਵਿਕਾਸ ਅਤੇ ਹਰ ਵਾਰੀ ਕਾਬੂ ਕਰਨ ਦੀ ਧਰਤੀ ਦੀ ਯੋਗਤਾ ਨੂੰ ਦਰਸਾਉਂਦਾ ਥੀਮ ਪੁਨਰ ਜਨਮ 'ਤੇ ਅਧਾਰਤ ਹੈ। ਦੂਸਰਾ ਬਲਾਕ ਗੁਜਰਾਤ ਦੀ ਭੂਗੋਲਿਕਤਾ ਅਤੇ ਵੱਖ-ਵੱਖ ਕੁਦਰਤੀ ਆਫ਼ਤਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਲਈ ਰਾਜ ਸੰਵੇਦਨਸ਼ੀਲ ਹੈ। ਤੀਜਾ ਬਲਾਕ ਹਰੇਕ ਨੂੰ 2001 ਦੇ ਭੁਚਾਲ ਤੋਂ ਤੁਰੰਤ ਬਾਅਦ ਦੀ ਸਥਿਤੀ ਵਿੱਚ ਵਾਪਸ ਲੈ ਜਾਂਦਾ ਹੈ। ਇਸ ਬਲਾਕ ਦੀਆਂ ਗੈਲਰੀਆਂ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਕੀਤੇ ਗਏ ਵੱਡੇ ਰਾਹਤ ਯਤਨਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਚੌਥਾ ਬਲਾਕ 2001 ਦੇ ਭੁਚਾਲ ਤੋਂ ਬਾਅਦ ਗੁਜਰਾਤ ਦੀਆਂ ਪੁਨਰ-ਨਿਰਮਾਣ ਪਹਿਲਾਂ ਅਤੇ ਸਫ਼ਲਤਾ ਦੀਆਂ ਕਹਾਣੀਆਂ ਨੂੰ ਦਰਸਾਉਂਦਾ ਹੈ। ਪੰਜਵਾਂ ਬਲਾਕ ਵਿਜ਼ਟਰ ਨੂੰ ਕਿਸੇ ਵੀ ਸਮੇਂ ਕਿਸੇ ਵੀ ਕਿਸਮ ਦੀ ਆਪਦਾ ਲਈ ਵੱਖ-ਵੱਖ ਕਿਸਮਾਂ ਦੀਆਂ ਆਫ਼ਤਾਂ ਅਤੇ ਭਵਿੱਖ ਦੀ ਤਿਆਰੀ ਬਾਰੇ ਸੋਚਣ ਅਤੇ ਸਿੱਖਣ ਲਈ ਪ੍ਰੇਰਿਤ ਕਰਦਾ ਹੈ। ਛੇਵਾਂ ਬਲਾਕ ਇੱਕ ਸਿਮੂਲੇਟਰ ਦੀ ਮਦਦ ਨਾਲ ਭੁਚਾਲ ਦੇ ਅਨੁਭਵ ਨੂੰ ਪੁਨਰ ਸੁਰਜੀਤ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਇਸ ਅਨੁਭਵ ਨੂੰ ਇੱਕ 5ਡੀ ਸਿਮੂਲੇਟਰ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਆਉਣ ਵਾਲਿਆਂ ਨੂੰ ਇਸ ਪੈਮਾਨੇ 'ਤੇ ਇੱਕ ਘਟਨਾ ਦੀ ਜ਼ਮੀਨੀ ਹਕੀਕਤ ਪ੍ਰਦਾਨ ਕਰਨਾ ਹੈ। ਸੱਤਵਾਂ ਬਲਾਕ ਲੋਕਾਂ ਲਈ ਯਾਦਗਾਰ ਨੂੰ ਜਗ੍ਹਾ ਪ੍ਰਦਾਨ ਕਰਦਾ ਹੈ, ਜਿੱਥੇ ਲੋਕ ਉਹ ਗੁਆਚੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਭੁਜ ਵਿੱਚ ਲਗਭਗ 4400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਸਰਦਾਰ ਸਰੋਵਰ ਪ੍ਰੋਜੈਕਟ ਦੀ ਕੱਛ ਬ੍ਰਾਂਚ ਨਹਿਰ ਦਾ ਵੀ ਉਦਘਾਟਨ ਕੀਤਾ। ਇਸ ਨਹਿਰ ਦੀ ਕੁੱਲ ਲੰਬਾਈ ਲਗਭਗ 357 ਕਿਲੋਮੀਟਰ ਹੈ। ਨਹਿਰ ਦੇ ਇੱਕ ਹਿੱਸੇ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ 2017 ਵਿੱਚ ਕੀਤਾ ਸੀ ਅਤੇ ਬਾਕੀ ਬਚੇ ਹਿੱਸੇ ਦਾ ਹੁਣ ਉਦਘਾਟਨ ਕੀਤਾ ਜਾ ਰਿਹਾ ਹੈ।

ਇਹ ਨਹਿਰ ਕੱਛ ਵਿੱਚ ਸਿੰਚਾਈ ਸੁਵਿਧਾਵਾਂ ਅਤੇ ਕੱਛ ਜ਼ਿਲ੍ਹੇ ਦੇ ਸਾਰੇ 948 ਪਿੰਡਾਂ ਅਤੇ 10 ਕਸਬਿਆਂ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਸਰਹਦ ਡੇਅਰੀ ਦੇ ਨਵੇਂ ਆਟੋਮੈਟਿਕ ਮਿਲਕ ਪ੍ਰੋਸੈਸਿੰਗ ਅਤੇ ਪੈਕਿੰਗ ਪਲਾਂਟ; ਖੇਤਰੀ ਵਿਗਿਆਨ ਕੇਂਦਰ, ਭੁਜ; ਡਾ. ਬਾਬਾ ਸਾਹੇਬ ਅੰਬੇਡਕਰ ਕਨਵੈਨਸ਼ਨ ਸੈਂਟਰ ਗਾਂਧੀਧਾਮ; ਅੰਜਾਰ ਵਿਖੇ ਵੀਰ ਬਾਲ ਸਮਾਰਕ; ਨਖੱਤਰਾਣਾ ਵਿਖੇ ਭੁਜ 2 ਸਬ ਸਟੇਸ਼ਨ ਆਦਿ ਸਮੇਤ ਕਈ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਭੁਜ-ਭੀਮਾਸਰ ਸੜਕ ਸਮੇਤ 1500 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi