ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਚੀਫ਼ ਜਸਟਿਸ ਦੇ ਉਸ ਐਲਾਨ ਦੀ ਸ਼ਲਾਘਾ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਭਾਰਤ ਦਾ ਸੁਪਰੀਮ ਕੋਰਟ, ਲੰਬਿਤ ਮਾਮਲਿਆਂ ਦੀ ਟ੍ਰੈਕਿੰਗ ਪ੍ਰਦਾਨ ਕਰਨ ਵਾਲੇ ਨੈਸ਼ਨਲ ਜੁਡੀਸ਼ਲ ਡਾਟਾ ਗ੍ਰਿੱਡ ਪਲੈਟਫਾਰਮ ਦੇ ਤਹਿਤ ਆਵੇਗਾ । ਸ਼੍ਰੀ ਮੋਦੀ ਨੇ ਕਿਹਾ ਕਿ ਟੈਕਨੋਲੋਜੀ ਦੇ ਇਸ ਤਰ੍ਹਾਂ ਦੇ ਉਪਯੋਗ ਨਾਲ ਪਾਰਦਰਸ਼ਤਾ ਵਧੇਗੀ ਅਤੇ ਸਾਡੇ ਦੇਸ਼ ਵਿੱਚ ਨਿਆਂ ਪ੍ਰਦਾਨ ਪ੍ਰਣਾਲੀ (justice delivery system) ਵਿੱਚ ਵਾਧਾ ਹੋਵੇਗਾ।
ਏਐੱਨਆਈ (ANI) ਦੇ ਐਕਸ (X) ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਸੁਪਰੀਮ ਕੋਰਟ ਅਤੇ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਜੀ ਦਾ ਸ਼ਲਾਘਾਯੋਗ ਕਦਮ। ਟੈਕਨੋਲੋਜੀ ਦੇ ਇਸ ਤਰ੍ਹਾਂ ਦੇ ਉਪਯੋਗ ਨਾਲ ਪਾਰਦਰਸ਼ਤਾ ਵਧੇਗੀ ਅਤੇ ਸਾਡੇ ਦੇਸ਼ ਵਿੱਚ ਨਿਆਂ ਪ੍ਰਦਾਨ ਪ੍ਰਣਾਲੀ (justice delivery system) ਵਿੱਚ ਵਾਧਾ ਹੋਵੇਗਾ। ”
Laudatory step by the Supreme Court and CJI DY Chandrachud Ji. Such harnessing of technology will further transparency and enhance the justice delivery system in our country. https://t.co/oAGZ03eOHY
— Narendra Modi (@narendramodi) September 14, 2023