ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿੱਖਿਆ ਮੰਤਰਾਲੇ ਦੀ ਇੱਕ ਪਹਿਲ, ਜੀ20 ਜਨਭਾਗੀਦਾਰੀ ਸਮਾਗਮ ਵਿੱਚ ਰਿਕਾਰਡ ਸੰਖਿਆ ਵਿੱਚ ਲੋਕਾਂ ਦੇ ਹਿੱਸਾ ਲੈਣ ਦੀ ਸ਼ਲਾਘਾ ਕੀਤੀ ।
ਭਾਰਤ ਦੀ ਜੀ20 ਪ੍ਰਧਾਨਗੀ ਦੇ ਪ੍ਰਮੁੱਖ ਕੇਂਦਰ-ਬਿੰਦੂ ਦੇ ਰੂਪ ਵਿੱਚ, ਸਿੱਖਿਆ ਮੰਤਰਾਲਾ ਵਿਸ਼ੇਸ਼ ਤੌਰ ’ਤੇ ਮਿਸ਼ਰਿਤ ਸਿੱਖਿਆ ਵਿਵਸਥਾ ਦੇ ਸੰਦਰਭ ਵਿੱਚ “ਫਾਊਂਡੇਸ਼ਨ ਲਿਟਰੇਸੀ ਐਂਡ ਨਿਊਮਰੇਸੀ (ਐੱਫਐੱਲਐੱਨ) ਸੁਨਿਸ਼ਚਿਤ ਕਰਨ" ਦੇ ਥੀਮ ਨੂੰ ਹੁਲਾਰਾ ਦੇਣ ਅਤੇ ਸਮਰਥਨ ਕਰਨ ਦੇ ਉਦੇਸ਼ ਨਾਲ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦੀ ਇੱਕ ਲੜੀ ਆਯੋਜਿਤ ਕਰ ਰਿਹਾ ਹੈ।
ਹੁਣ ਤੱਕ ਵਿਦਿਆਰਥੀਆਂ,ਅਧਿਆਪਕਾਂ ਅਤੇ ਕਮਿਊਨਿਟੀ ਮੈਬਰਾਂ ਸਮੇਤ 1.5 ਕਰੋੜ ਤੋਂ ਅਧਿਕ ਲੋਕਾਂ ਨੇ ਉਤਸ਼ਾਹਪੂਰਵਕ ਇਸ ਪਹਿਲ ਵਿੱਚ ਹਿੱਸਾ ਲਿਆ ਹੈ।
ਸਿੱਖਿਆ ਮੰਤਰਾਲੇ ਦੇ ਟਵੀਟ ਥ੍ਰੈੱਡ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਸ ਰਿਕਾਰਡ ਭਾਗੀਦਾਰੀ ਤੋਂ ਰੋਮਾਂਚਿਤ ਹਾਂ। ਇਹ ਸਮਾਵੇਸ਼ੀ ਅਤੇ ਟਿਕਾਊ ਭਵਿੱਖ ਦੇ ਪ੍ਰਤੀ ਸਾਡੇ ਸਾਂਝੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈਆਂ, ਜਿਨ੍ਹਾਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਭਾਰਤ ਦੀ ਜੀ-20 ਪ੍ਰਧਾਨਗੀ ਨੂੰ ਮਜ਼ਬੂਤੀ ਦਿੱਤੀ।”
Thrilled by this record participation. This reinforces our shared vision for an inclusive and sustainable future. Compliments to all those who have taken part and strengthened India’s G-20 Presidency. https://t.co/VwkNwgJxXp
— Narendra Modi (@narendramodi) June 10, 2023