ਕੋਇਲਾ ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ ਕਿ ਵਿੱਤ ਵਰ੍ਹੇ 2022-23 ਵਿੱਚ ਭਾਰਤ ਦਾ ਕੁੱਲ ਕੋਇਲਾ ਉਤਪਾਦਨ ਵਿੱਚ ਉੱਚੀ ਛਲਾਂਗ ਲਗਾਉਂਦੇ ਹੋਏ 23% ਵਾਧੇ ਦੇ ਨਾਲ 893.08 ਮੀਟ੍ਰਿਕ ਟਨ ਹੋ ਗਿਆ ਸੀ, ਜਦੋਂ ਕਿ ਵਿੱਤ ਵਰ੍ਹੇ 2018-2019 ਵਿੱਚ 728.72 ਮੀਟ੍ਰਿਕ ਟਨ ਕੋਇਲੇ ਦਾ ਉਤਪਾਦਨ ਹੋਇਆ ਸੀ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੋਇਲਾ ਮੰਤਰਾਲੇ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਇੱਕ ਟਵੀਟ ਵਿੱਚ ਵਿੱਚ ਕਿਹਾ;
“ਇਸ ਖੇਤਰ ਦੇ ਲਈ ਅਤੇ ਭਾਰਤ ਦੀ ਸਮੁੱਚੀ ਆਰਥਿਕ ਪ੍ਰਗਤੀ ਦੇ ਲਈ ਵੀ ਬਹੁਤ ਵਧੀਆ ਖ਼ਬਰ ਹੈ।”
Very good news for the sector and also for India’s overall economic progress. https://t.co/mGKRPYfGAT
— Narendra Modi (@narendramodi) May 3, 2023