ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗ੍ਰਹਿ ਮੰਤਰਾਲੇ ਦੇ 13 ਖੇਤਰੀ ਭਾਸ਼ਾਵਾਂ ਵਿੱਚ ਕਾਂਸਟੇਬਲ (ਜੀਡੀ) ਸੀਏਪੀਐੱਫ ਪ੍ਰੀਖਿਆ ਆਯੋਜਿਤ ਕਰਨ ਦੇ ਫੈਸਲੇ ਨੂੰ ‘ਪਰਿਵਰਤਨਕਾਰੀ’ ਦੱਸਿਆ ਹੈ।
ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰੀ ਦੇ ਦਫ਼ਤਰ ਦੇ ਟਵੀਟ ਦਾ ਜੁਆਬ ਦਿੰਦੇ ਹੋਏ ਕਿਹਾ;
‘‘ਇੱਕ ਇਤਿਹਾਸਿਕ ਨਿਰਣੈ, ਜੋ ਸਾਡੇ ਨੌਜਵਾਨਾਂ ਦੀਆਂ ਅਕਾਂਖਿਆਵਾਂ ਨੂੰ ਖੰਭ ਦੇਵੇਗਾ! ਇਹ ਸਾਡੇ ਵਿਭਿੰਨ ਪ੍ਰਯਾਸਾਂ ਦਾ ਇੱਕ ਹਿੱਸਾ ਹੈ, ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਭਾਸ਼ਾ ਕਿਸੇ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਰੁਕਾਵਟ ਨਹੀਂ ਬਣੇਗੀ। ’’
A pathbreaking decision, which will give wings to the aspirations of our youth! This is a part of our various efforts to ensure language is not seen as a barrier in fulfilling one’s dreams. https://t.co/rixlkUgMY7
— Narendra Modi (@narendramodi) April 15, 2023