ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐਮਰਜੈਂਸੀ ਅਤੇ ਉਸ ਦੇ ਬਾਅਦ ਕੀਤੀਆਂ ਜਾਣ ਵਾਲੀਆਂ ਜ਼ਿਆਦਤੀਆਂ ਦੀ ਸਖ਼ਤ ਨਿੰਦਾ ਕਰਨ ਦੇ ਲਈ ਮਾਣਯੋਗ ਲੋਕ ਸਭਾ ਸਪੀਕਰ ਦੀ ਸ਼ਲਾਘਾ ਕੀਤੀ ।
ਸ਼੍ਰੀ ਮੋਦੀ ਨੇ ਐਕਸ (X) 'ਤੇ ਇੱਕ ਪੋਸਟ ਵਿੱਚ ਲਿਖਿਆ:
"ਮੈਨੂੰ ਖੁਸ਼ੀ ਹੈ ਕਿ ਮਾਣਯੋਗ ਸਪੀਕਰ ਸਾਹਿਬ ਨੇ ਐਮਰਜੈਂਸੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਐਮਰਜੈਂਸੀ ਦੇ ਦੌਰਾਨ ਕੀਤੀਆਂ ਜਾਣ ਵਾਲੀਆਂ ਜ਼ਿਆਦਤੀਆਂ ਨੂੰ ਉਜਾਗਰ ਕੀਤਾ ਅਤੇ ਇਹ ਭੀ ਦੱਸਿਆ ਕਿ ਕਿਸ ਤਰ੍ਹਾਂ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਸੀ। ਉਸ ਦੌਰਾਨ ਜਿਨ੍ਹਾਂ ਕਸ਼ਟ ਝੱਲਣ ਵਾਲੇ ਲੋਕਾਂ ਦੇ ਸਨਮਾਨ ਵਿੱਚ ਮੌਨ ਧਾਰਨ ਕਰਨਾ ਬਹੁਤ ਭਾਵਪੂਰਨ ਸੀ।
ਐਮਰਜੈਂਸੀ 50 ਸਾਲ ਪਹਿਲਾਂ ਲਗਾਈ ਗਈ ਸੀ, ਲੇਕਿਨ ਅੱਜ ਦੇ ਨੌਜਵਾਨਾਂ ਦੇ ਲਈ ਇਸ ਬਾਰੇ ਜਾਣਨਾ ਮਹੱਤਵਪੂਰਨ ਹੈ, ਕਿਉਂਕਿ ਇਹ ਇਸ ਗੱਲ ਦੀ ਸਟੀਕ ਉਦਾਹਰਣ ਹੈ ਕਿ ਜਦੋਂ ਸੰਵਿਧਾਨ ਨੂੰ ਰੌਂਦਿਆ ਜਾਂਦਾ ਹੈ, ਲੋਕ ਰਾਏ ਨੂੰ ਦਬਾਇਆ ਜਾਂਦਾ ਹੈ ਅਤੇ ਸੰਸਥਾਵਾਂ ਨੂੰ ਨਸ਼ਟ ਕੀਤਾ ਜਾਂਦਾ ਹੈ, ਤਾਂ ਕੀ ਹੁੰਦਾ ਹੈ। ਐਮਰਜੈਂਸੀ ਦੇ ਦੌਰਾਨ ਹੋਣ ਵਾਲੀਆਂ ਘਟਨਾਵਾਂ ਤੋਂ ਪਤਾ ਚਲਦਾ ਹੈ ਕਿ ਤਾਨਾਸ਼ਾਹੀ ਕੈਸੀ ਹੁੰਦੀ ਹੈ।"
I am glad that the Honourable Speaker strongly condemned the Emergency, highlighted the excesses committed during that time and also mentioned the manner in which democracy was strangled. It was also a wonderful gesture to stand in silence in honour of all those who suffered…
— Narendra Modi (@narendramodi) June 26, 2024