ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ ਵਿਰਾਸਤ ਨੂੰ ਸੰਭਾਲਣ ਦੇ ਬਿਹਤਰੀਨ ਪ੍ਰਯਾਸ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਦੇਸ਼ ਦੀ ਵਿਰਾਸਤ ਨੂੰ ਸੰਭਾਲਣ ਅਤੇ ਸੰਵਾਰਨ ਦੇ ਲਈ ਪ੍ਰਤੀਬੱਧ ਹਾਂ।
ਸ਼੍ਰੀ ਮੋਦੀ ਨੇ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੇ ਟਵੀਟ ਥ੍ਰੈਡਸ ਦੇ ਜਵਾਬ ਵਿੱਚ ਇਹ ਪ੍ਰਤੀਕ੍ਰਿਆ ਵਿਅਕਤ ਕੀਤੀ, ਜਿਸ ਵਿੱਚ ਕੇਂਦਰ ਨੇ ਸੂਚਿਤ ਕੀਤਾ ਕਿ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਆਈਜੀਐੱਨਸੀਏ ਕੈਂਪਸ ਵਿੱਚ ਵੇਦਿਕ ਵਿਰਾਸਤ ਪੋਰਟਲ ਅਤੇ ਕਲਾ ਵੈਭਵ (ਵਰਚੁਅਲ ਮਿਊਜ਼ੀਅਮ) ਦਾ ਉਦਘਾਟਨ ਕੀਤਾ ਹੈ।
ਆਈਜੀਐੱਨਸੀਏ ਦਿੱਲੀ ਨੇ ਇਹ ਵੀ ਦੱਸਿਆ ਹੈ ਕਿ ਵੇਦਿਕ ਵਿਰਾਸਤ ਪੋਰਟਲ ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾਵਾਂ ਵਿੱਚ ਤਿਆਰ ਕੀਤਾ ਗਿਆ ਹੈ। ਇਸ ਵਿੱਚ 18 ਹਜ਼ਾਰ ਤੋਂ ਅਧਿਕ ਵੈਦਿਕ ਮੰਤਰਾਂ ਦੇ ਆਡੀਓ ਅਤੇ ਵਿਜ਼ੂਅਲ ਉਪਲਬਧ ਹਨ।
ਕੇਂਦਰ ਵਿੱਚ ਹੋਏ ਇਸ ਵਿਕਾਸ ਬਾਰੇ ਆਈਜੀਐੱਨਸੀਏ ਦਿੱਲੀ ਦੁਆਰਾ ਟਵੀਟ ਥ੍ਰੈੱਡਸ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿੱਚ ਕਿਹਾ;
“ਬਿਹਤਰੀਨ ਪ੍ਰਯਾਸ ! ਦੇਸ਼ ਦੀ ਵਿਰਾਸਤ ਨੂੰ ਸੰਜੋਣ ਅਤੇ ਸੰਵਾਰਨ ਦੇ ਲਈ ਸਾਡੀ ਸਰਕਾਰ ਪ੍ਰਤੀਬੱਧ ਹੈ।”
बेहतरीन प्रयास! देश की विरासत को संजोने और संवारने के लिए हमारी सरकार प्रतिबद्ध है। https://t.co/AgSuFcrBZm
— Narendra Modi (@narendramodi) March 25, 2023