ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਣੀਪੁਰ ਦੇ ਤਾਮੇਂਗਲੋਂਗ (Tamenglong) ਜ਼ਿਲ੍ਹੇ ਦੇ ਰਾਣੀ ਗਾਇਦਿਨਲਿਊ ਰੇਲਵੇ ਸਟੇਸ਼ਨ 'ਤੇ ਪਹਿਲੀ ਵਾਰ ਮਾਲਗੱਡੀ ਪਹੁੰਚਣ 'ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਕਿਹਾ ਕਿ ਮਣੀਪੁਰ ਦੀ ਕਨੈਕਟੀਵਿਟੀ ਨੂੰ ਹੋਰ ਬਿਹਤਰ ਕੀਤਾ ਜਾਵੇਗਾ ਅਤੇ ਵਣਜ ਨੂੰ ਹੁਲਾਰਾ ਦਿੱਤਾ ਜਾਵੇਗਾ।
ਉੱਤਰ ਪੂਰਬੀ ਖੇਤਰ ਵਿਕਾਸ (DoNER-ਡੋਨਰ) ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਉੱਤਰ-ਪੂਰਬ ਦਾ ਬਦਲਾਅ ਜਾਰੀ ਹੈ।
ਮਣੀਪੁਰ ਦੀ ਕਨੈਕਟੀਵਿਟੀ ਨੂੰ ਹੋਰ ਬਿਹਤਰ ਕੀਤਾ ਜਾਵੇਗਾ ਅਤੇ ਵਣਜ ਨੂੰ ਹੁਲਾਰਾ ਦਿੱਤਾ ਜਾਵੇਗਾ। ਇਸ ਰਾਜ ਦੇ ਉਤਕ੍ਰਿਸ਼ਟ ਉਤਪਾਦ ਦੇਸ਼ ਭਰ ਵਿੱਚ ਭੇਜੇ ਜਾ ਸਕਦੇ ਹਨ।”