ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅਸਾਮ ਪੈਟਰੋਕੈਮੀਕਲ ਪਲਾਂਟ ਤੋਂ ਬੰਗਲਾਦੇਸ਼ ਨੂੰ ਮੀਥਾਨੌਲ ਦੀ ਪਹਿਲੀ ਖੇਪ ਭੇਜੇ ਜਾਣ ਦੀ ਪ੍ਰਸ਼ੰਸਾ ਕੀਤੀ ਹੈ, ਜੋ ਅਸਾਮ ਨੂੰ ਪੈਟਰੋਕੈਮੀਕਲਸ ਦੇ ਇੱਕ ਪ੍ਰਮੁੱਖ ਨਿਰਯਾਤਕ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਕੀਤਾ ਗਿਆ ਇੱਕ ਪ੍ਰਯਾਸ ਹੈ।
ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸਰਮਾ ਦੇ ਇੱਕ ਟਵੀਟ ਦੇ ਉੱਤਰ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਇਸ ਨਾਲ ਅਸਾਮ ਅਤੇ ਸਮੁੱਚੇ ਉੱਤਰ ਪੂਰਬ ਵਿੱਚ ਪੈਟਰੋਕੈਮੀਕਲ ਸੈਕਟਰ ਨੂੰ ਹੁਲਾਰਾ ਮਿਲੇਗਾ।’’
This will boost the petrochemicals sector in Assam and the entire Northeast. https://t.co/iHvelOPIic
— Narendra Modi (@narendramodi) July 3, 2023