ਪ੍ਰਧਾਨ ਮਤੰਰੀ, ਸ਼੍ਰੀ ਨਰੇਂਦਰ ਮੋਦੀ ਨੇ ਜੁਲਾਈ ਮਹੀਨੇ ਵਿੱਚ ਛੇ ਬਿਲੀਅਨ ਯੂਪੀਆਈ ਟ੍ਰਾਂਜੈਕਸ਼ਨਾਂ, ਜੋਕਿ 2016 ਦੇ ਬਾਅਦ ਹੁਣ ਤੱਕ ਦੀਆਂ ਸਭ ਤੋਂ ਅਧਿਕ ਹੈ, ਦੀ ਉਤਕ੍ਰਿਸ਼ਟ ਉਪਲਬਧੀ ਦੀ ਸਰਾਹਨਾ ਕੀਤੀ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਇਹ ਇੱਕ ਉਤਕ੍ਰਿਸ਼ਟ ਉਪਲਬਧੀ ਹੈ। ਇਹ ਨਵੀਆਂ ਟੈਕਨੋਲੋਜੀਆਂ ਨੂੰ ਅਪਣਾਉਣ ਅਤੇ ਅਰਥਵਿਵਸਥਾ ਨੂੰ ਸਵੱਛ ਬਣਾਉਣ ਦੀ ਦਿਸ਼ਾ ਵਿੱਚ ਭਾਰਤ ਦੇ ਲੋਕਾਂ ਦੇ ਸਮੂਹਿਕ ਸੰਕਲਪ ਨੂੰ ਦਰਸਾਉਂਦਾ ਹੈ। ਕੋਵਿਡ-19 ਮਹਾਮਾਰੀ ਦੇ ਦੌਰਾਨ ਡਿਜੀਟਲ ਭੁਗਤਾਨ ਵਿਸ਼ੇਸ਼ ਤੌਰ ’ਤੇ ਸਹਾਇਕ ਸਾਬਤ ਹੋਏ ਸਨ।”
This is an outstanding accomplishment. It indicates the collective resolve of the people of India to embrace new technologies and make the economy cleaner. Digital payments were particularly helpful during the COVID-19 pandemic. https://t.co/roR2h89LHv
— Narendra Modi (@narendramodi) August 2, 2022