ਪ੍ਰਧਾਨ ਮੰਤਰੀ ਨੇ ਬੈਡਮਿੰਟਨ ਚੈਂਪੀਅਨਾਂ ਦੀ ਥੌਮਸ ਕੱਪ ਅਤੇ ਉਬਰ ਕੱਪ ਦੀਆਂ ਟੀਮਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਥੌਮਸ ਕੱਪ ਅਤੇ ਉਬਰ ਕੱਪ ਦੇ ਆਪਣੇ ਅਨੁਭਵ ਸਾਂਝੇ ਕੀਤੇ। ਖਿਡਾਰੀਆਂ ਨੇ ਆਪਣੀ ਖੇਡ ਦੇ ਵੱਖ-ਵੱਖ ਪਹਿਲੂਆਂ, ਬੈਡਮਿੰਟਨ ਤੋਂ ਅੱਗੇ ਦੀ ਜ਼ਿੰਦਗੀ ਅਤੇ ਹੋਰ ਬਹੁਤ ਕੁਝ ਬਾਰੇ ਗੱਲ ਕੀਤੀ।
ਕਿਦਾਂਬੀ ਸ੍ਰੀਕਾਂਤ ਨੇ ਪ੍ਰਧਾਨ ਮੰਤਰੀ ਦੁਆਰਾ ਇਸ ਮਾਣ ਨਾਲ ਪਹਿਚਾਣੇ ਜਾਣ ਨੂੰ ਲੈ ਕੇ ਖਿਡਾਰੀਆਂ ਵਿੱਚ ਪਾਈ ਜਾਂਦੀ ਮਹਾਨ ਭਾਵਨਾ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਟੀਮ ਦੇ ਕਪਤਾਨ ਤੋਂ ਉਨ੍ਹਾਂ ਦੀ ਅਗਵਾਈ ਸ਼ੈਲੀ ਅਤੇ ਚੁਣੌਤੀਆਂ ਬਾਰੇ ਪੁੱਛਿਆ। ਸ੍ਰੀਕਾਂਤ ਨੇ ਦੱਸਿਆ ਕਿ ਵਿਅਕਤੀਗਤ ਤੌਰ 'ਤੇ, ਹਰ ਕੋਈ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਸੀ ਅਤੇ ਇੱਕ ਟੀਮ ਦੇ ਰੂਪ ਵਿੱਚ ਉਨ੍ਹਾਂ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਸੀ। ਉਨ੍ਹਾਂ ਨੇ ਨਿਰਣਾਇਕ ਮੈਚ ਖੇਡਣ ਦੇ ਸਨਮਾਨ 'ਤੇ ਵੀ ਖੁਸ਼ੀ ਪ੍ਰਗਟਾਈ। ਪ੍ਰਧਾਨ ਮੰਤਰੀ ਦੁਆਰਾ ਥੌਮਸ ਕੱਪ ਵਿੱਚ ਵਿਸ਼ਵ ਨੰਬਰ 1 ਦੀ ਰੈਂਕਿੰਗ ਅਤੇ ਗੋਲਡ ਮੈਡਲ ਬਾਰੇ ਪੁੱਛੇ ਜਾਣ 'ਤੇ, ਇਸ ਉੱਘੇ ਸ਼ਟਲਰ ਨੇ ਕਿਹਾ ਕਿ ਦੋਵੇਂ ਮੀਲ ਪੱਥਰ ਉਨ੍ਹਾਂ ਦੇ ਸੁਪਨੇ ਸਨ ਅਤੇ ਉਹ ਇਨ੍ਹਾਂ ਨੂੰ ਹਾਸਲ ਕਰਕੇ ਖੁਸ਼ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਇੰਨਾ ਵਧੀਆ ਪ੍ਰਦਰਸ਼ਨ ਨਾ ਹੋਣ ਕਾਰਨ ਥੌਮਸ ਕੱਪ ਦੀ ਬਹੁਤੀ ਚਰਚਾ ਨਹੀਂ ਹੋਈ ਅਤੇ ਉਨ੍ਹਾਂ ਕਿਹਾ ਕਿ ਇਸ ਟੀਮ ਦੀ ਪ੍ਰਾਪਤੀ ਦੀ ਵਿਸ਼ਾਲਤਾ ਦਾ ਅਨੁਮਾਨ ਲਾਉਣ ਲਈ ਦੇਸ਼ ਨੂੰ ਕੁਝ ਸਮਾਂ ਲਗਿਆ। ਪ੍ਰਧਾਨ ਮੰਤਰੀ ਨੇ ਕਿਹਾ, “ਪੂਰੇ ਦੇਸ਼ ਦੀ ਤਰਫੋਂ ਮੈਂ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ ਕਿਉਂਕਿ ਦਹਾਕਿਆਂ ਬਾਅਦ, ਭਾਰਤੀ ਝੰਡਾ ਮਜ਼ਬੂਤੀ ਨਾਲ ਲਗਾਇਆ ਗਿਆ ਹੈ। ਇਹ ਕੋਈ ਛੋਟਾ ਕਾਰਨਾਮਾ ਨਹੀਂ ਹੈ... ਜਬਰਦਸਤ ਦਬਾਅ ਹੇਠ ਦਿਮਾਗ਼ ਅਤੇ ਟੀਮ ਨੂੰ ਇੱਕ ਸੰਤੁਲਨ ’ਚ ਬਣਾ ਕੇ ਰੱਖਣ ਦੇ ਕਾਰਜ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ਹਾਂ। ਮੈਂ ਤੁਹਾਨੂੰ ਫੋਨ 'ਤੇ ਵਧਾਈ ਦਿੱਤੀ ਸੀ ਪਰ ਹੁਣ ਮੈਂ ਵਿਅਕਤੀਗਤ ਤੌਰ 'ਤੇ ਤੁਹਾਡੀ ਤਾਰੀਫ਼ ਕਰਨ ਦੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ।"
ਸਾਤਵਿਕਸਾਈਰਾਜ ਰੰਕੀਰੈੱਡੀ ਨੇ ਪਿਛਲੇ ਦਸ ਦਿਨਾਂ ਦੇ ਉਤਸ਼ਾਹ ਅਤੇ ਔਕੜ ਬਾਰੇ ਦੱਸਿਆ। ਉਨ੍ਹਾਂ ਟੀਮ ਅਤੇ ਸਹਿਯੋਗੀ ਸਟਾਫ਼ ਤੋਂ ਮਿਲੇ ਯਾਦਗਾਰੀ ਸਹਿਯੋਗ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਟੀਮ ਹਾਲੇ ਵੀ ਜਿੱਤ ਦੇ ਛਿਣਾਂ ਨੂੰ ਮੁੜ ਜਿਉਂ ਰਹੀ ਹੈ। ਪ੍ਰਧਾਨ ਮੰਤਰੀ ਨੇ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਟੀਮ ਦੇ ਮੈਂਬਰਾਂ ਦੇ ਟਵੀਟ ਨੂੰ ਯਾਦ ਕੀਤਾ ਜੋ ਉਨ੍ਹਾਂ 'ਤੇ ਤਮਗ਼ਾ ਆਪਣੇ ਉੱਤੇ ਲੈ ਕੇ ਚਾਅ ਨਾਲ ਡੂੰਘੀ ਨੀਂਦਰ ਸੁੱਤੇ ਸਨ। ਰੰਕੀਰੈੱਡੀ ਨੇ ਆਪਣੇ ਕੋਚਾਂ ਨਾਲ ਪ੍ਰਦਰਸ਼ਨ ਦੀ ਸਮੀਖਿਆ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਸਥਿਤੀ ਮੁਤਾਬਕ ਢਲਣ ਲਈ ਉਨ੍ਹਾਂ ਨੂੰ ਸ਼ੁਭਕਾਮਨਾ ਦਿੱਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਵਿੱਖ ਦੇ ਟੀਚਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਚਿਰਾਗ ਸ਼ੈਟੀ ਨੇ ਵੀ ਟੂਰਨਾਮੈਂਟ ਦੀ ਆਪਣੀ ਯਾਤਰਾ ਦਾ ਵਰਣਨ ਕੀਤਾ ਅਤੇ ਓਲੰਪਿਕ ਦਲ ਦੇ ਨਾਲ ਪ੍ਰਧਾਨ ਮੰਤਰੀ ਨਿਵਾਸ 'ਤੇ ਆਉਣ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਖਿਡਾਰੀਆਂ ਵਿੱਚ ਨਿਰਾਸ਼ਾ ਨੂੰ ਨੋਟ ਕੀਤਾ ਜਦੋਂ ਉਨ੍ਹਾਂ ਵਿੱਚੋਂ ਕੁਝ ਓਲੰਪਿਕ ਵਿੱਚ ਮੈਡਲ ਨਹੀਂ ਜਿੱਤ ਸਕੇ। ਭਾਵੇਂ ਉਨ੍ਹਾਂ ਇਹ ਵੀ ਯਾਦ ਕੀਤਾ ਕਿ ਖਿਡਾਰੀ ਦ੍ਰਿੜ੍ਹ ਸਨ ਅਤੇ ਹੁਣ ਉਨ੍ਹਾਂ ਨੇ ਸਾਰੀਆਂ ਉਮੀਦਾਂ ਨੂੰ ਸਹੀ ਸਾਬਤ ਕੀਤਾ ਹੈ। ਉਨ੍ਹਾਂ ਕਿਹਾ,“ਇੱਕ ਹਾਰ ਦਾ ਅੰਤ ਨਹੀਂ ਹੁੰਦਾ, ਜੀਵਨ ਵਿੱਚ ਦ੍ਰਿੜ੍ਹਤਾ ਅਤੇ ਜਨੂੰਨ ਦੀ ਲੋੜ ਹੁੰਦੀ ਹੈ। ਜਿੱਤ ਅਜਿਹੇ ਲੋਕਾਂ ਲਈ ਕੁਦਰਤੀ ਨਤੀਜਾ ਹੈ, ਤੁਸੀਂ ਇਹ ਦਿਖਾਇਆ ਹੈ। ਪ੍ਰਧਾਨ ਮੰਤਰੀ ਨੇ ਟੀਮ ਨੂੰ ਕਿਹਾ ਕਿ ਉਹ ਸਮੇਂ ਦੇ ਨਾਲ ਹੋਰ ਵੀ ਕਈ ਮੈਡਲ ਜਿੱਤਣਗੇ। ਬਹੁਤ ਖੇਡਣਾ ਹੈ ਅਤੇ ਖਿੜਨਾ ਹੈ (ਖੇਲਨਾ ਵੀ ਹੈ ਖਿਲਨਾ ਵੀ ਹੈ) ਅਤੇ ਦੇਸ਼ ਨੂੰ ਖੇਡਾਂ ਦੀ ਦੁਨੀਆ ਵਿਚ ਲੈ ਕੇ ਜਾਣਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,“ਹੁਣ ਭਾਰਤ ਪਿੱਛੇ ਨਹੀਂ ਰਹਿ ਸਕਦਾ। ਤੁਹਾਡੀਆਂ ਜਿੱਤਾਂ ਖੇਡਾਂ ਲਈ ਪੀੜ੍ਹੀਆਂ ਨੂੰ ਪ੍ਰੇਰਿਤ ਕਰ ਰਹੀਆਂ ਹਨ”।
ਪ੍ਰਧਾਨ ਮੰਤਰੀ ਨੇ ਜਿੱਤ ਤੋਂ ਤੁਰੰਤ ਬਾਅਦ ਟੈਲੀਫੋਨ ਕਾਲ ਦੌਰਾਨ ਕੀਤੇ ਵਾਅਦੇ ਅਨੁਸਾਰ ‘ਬਾਲ ਮਿਠਾਈ’ ਲਿਆਉਣ ਲਈ ਲਕਸ਼ਯ ਸੇਨ ਦਾ ਧੰਨਵਾਦ ਕੀਤਾ। ਲਕਸ਼ੈ ਨੇ ਯਾਦ ਕੀਤਾ ਕਿ ਉਹ ਪਹਿਲਾਂ ਯੂਥ ਓਲੰਪਿਕ ਵਿੱਚ ਜਿੱਤਣ ਤੋਂ ਬਾਅਦ ਅਤੇ ਹੁਣ ਥੌਮਸ ਕੱਪ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਅਜਿਹੀਆਂ ਮੀਟਿੰਗਾਂ ਤੋਂ ਬਾਅਦ ਖਿਡਾਰੀ ਡੂੰਘੀ ਪ੍ਰੇਰਣਾ ਮਹਿਸੂਸ ਕਰਦੇ ਹਨ। ਨੌਜਵਾਨ ਬੈਡਮਿੰਟਨ ਖਿਡਾਰੀ ਨੇ ਕਿਹਾ, “ਮੈਂ ਭਾਰਤ ਲਈ ਮੈਡਲ ਜਿੱਤਦਾ ਰਹਿਣਾ ਚਾਹੁੰਦਾ ਹਾਂ ਅਤੇ ਤੁਹਾਨੂੰ ਇਸੇ ਤਰ੍ਹਾਂ ਮਿਲਦਾ ਰਹਿਣਾ ਚਾਹੁੰਦਾ ਹਾਂ। ਪ੍ਰਧਾਨ ਮੰਤਰੀ ਨੇ ਟੂਰਨਾਮੈਂਟ ਦੌਰਾਨ ਲਕਸ਼ੈ ਨੂੰ ਫ਼ੂਡ ਪੁਆਜ਼ਨਿੰਗ ਦੀ ਸ਼ਿਕਾਇਤ ਹੋਣ ਬਾਰੇ ਪੁੱਛਿਆ। ਜਦੋਂ ਪ੍ਰਧਾਨ ਮੰਤਰੀ ਨੇ ਲਕਸ਼ੈ ਨੂੰ ਛੋਟੇ ਬੱਚਿਆਂ ਲਈ ਉਨ੍ਹਾਂ ਦੀ ਸਲਾਹ ਬਾਰੇ ਪੁੱਛਿਆ, ਜੋ ਖੇਡ ਨੂੰ ਅਪਣਾ ਰਹੇ ਹਨ, ਤਾਂ ਲਕਸ਼ੈ ਨੇ ਉਨ੍ਹਾਂ ਨੂੰ ਆਪਣਾ ਪੂਰਾ ਧਿਆਨ ਸਿਖਲਾਈ ਲਈ ਸਮਰਪਿਤ ਕਰਨ ਵਾਸਤੇ ਕਿਹਾ। ਪ੍ਰਧਾਨ ਮੰਤਰੀ ਨੇ ਲਕਸ਼ੈ ਨੂੰ ਆਪਣੀ ਉਸ ਤਾਕਤ ਅਤੇ ਸੰਤੁਲਨ ਨੂੰ ਯਾਦ ਕਰਨ ਲਈ ਕਿਹਾ ਜੋ ਉਨ੍ਹਾਂ ਫ਼ੂਡ ਪੁਆਜ਼ਨਿੰਗ ਦੇ ਸਦਮੇ ਦਾ ਸਾਹਮਣਾ ਕਰਨ ਵੇਲੇ ਕਾਇਮ ਕੀਤਾ ਸੀ ਅਤੇ ਆਪਣੀ ਤਾਕਤ ਅਤੇ ਸੰਕਲਪ ਨੂੰ ਵਰਤਣ ਲਈ ਸਿੱਖੇ ਸਬਕਾਂ ਨੂੰ ਯਾਦ ਕਰਨ ਲਈ ਕਿਹਾ।
ਐਚਐਸ ਪ੍ਰਣਯ ਨੇ ਕਿਹਾ ਕਿ ਇਹ ਹੋਰ ਵੀ ਮਾਣ ਵਾਲਾ ਛਿਣ ਹੈ ਕਿਉਂਕਿ ਟੀਮ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਵੱਕਾਰੀ ਟੂਰਨਾਮੈਂਟ ਜਿੱਤ ਸਕੀ। ਉਨ੍ਹਾਂ ਕਿਹਾ ਕਿ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਵਿੱਚ ਬਹੁਤ ਦਬਾਅ ਸੀ ਅਤੇ ਉਹ ਖੁਸ਼ ਸਨ ਕਿ ਟੀਮ ਦੇ ਸਮਰਥਨ ਕਾਰਨ ਇਸ ਨੂੰ ਦੂਰ ਕੀਤਾ ਜਾ ਸਕਿਆ। ਪ੍ਰਧਾਨ ਮੰਤਰੀ ਨੇ ਪ੍ਰਣਯ ਵਿੱਚ ਯੋਧੇ ਨੂੰ ਪਛਾਣਿਆ ਅਤੇ ਕਿਹਾ ਕਿ ਜਿੱਤ ਲਈ ਉਨ੍ਹਾਂ ਦਾ ਰਵੱਈਆ ਉਨ੍ਹਾਂ ਦੀ ਵੱਡੀ ਤਾਕਤ ਹੈ।
ਪ੍ਰਧਾਨ ਮੰਤਰੀ ਨੇ ਸਭ ਤੋਂ ਛੋਟੀ ਉਮਰ ਦੇ ਉੱਨਤੀ ਹੁੱਡਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ ਨੇ ਮੈਡਲ ਜੇਤੂ ਅਤੇ ਗ਼ੈਰ-ਮੈਡਲ ਜੇਤੂ ਵਿਚਕਾਰ ਕਦੇ ਵੀ ਵਿਤਕਰਾ ਨਾ ਕਰਨ ਲਈ ਪ੍ਰਧਾਨ ਮੰਤਰੀ ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਦੀ ਪ੍ਰਸ਼ੰਸਾ ਕੀਤੀ ਅਤੇ ਹਰਿਆਣਾ ਦੀ ਮਿੱਟੀ ਦੀ ਵਿਸ਼ੇਸ਼ ਗੁਣਵੱਤਾ ਬਾਰੇ ਪੁੱਛਿਆ ਜੋ ਕਿ ਬਹੁਤ ਸਾਰੇ ਗੁਣਕਾਰੀ ਐਥਲੀਟ ਪੈਦਾ ਕਰਦੀ ਹੈ। ਉਨਤੀ ਨੇ ਜਵਾਬ ਦਿੱਤਾ ਕਿ ਇੱਥੇ ਮੌਜੂਦ ਹਰ ਕਿਸੇ ਦੀ ਖੁਸ਼ੀ ਦਾ ਮੁੱਖ ਕਾਰਨ 'ਦੁੱਧ ਦਹੀਂ' ਦੀ ਖੁਰਾਕ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਉਨਤੀ ਚਮਕੇਗੀ ਜਿਵੇਂ ਕਿ ਉਨ੍ਹਾਂ ਦਾ ਨਾਮ ਹੀ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਲੰਬਾ ਸਫ਼ਰ ਤਹਿ ਕਰਨਾ ਹੈ ਅਤੇ ਉਨ੍ਹਾਂ ਨੂੰ ਕਦੇ ਵੀ ਜਿੱਤਾਂ ਉੱਤੇ ਸੰਤੁਸ਼ਟੀ ਮਹਿਸੂਸ ਨਹੀਂ ਹੋਣੀ ਚਾਹੀਦੀ।
ਟ੍ਰੈਸਾ ਜੌਲੀ ਨੇ ਆਪਣੀ ਖੇਡ ਖੋਜ ਲਈ ਪ੍ਰਾਪਤ ਸ਼ਾਨਦਾਰ ਪਰਿਵਾਰਕ ਸਹਿਯੋਗ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਮਹਿਲਾ ਟੀਮ ਨੇ ਜਿਸ ਤਰ੍ਹਾਂ ਉਬਰ ਕੱਪ 'ਚ ਖੇਡਿਆ ਉਸ 'ਤੇ ਦੇਸ਼ ਨੂੰ ਮਾਣ ਹੈ।
ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਟੀਮ ਨੇ ਥੌਮਸ ਕੱਪ ਜਿੱਤ ਕੇ ਦੇਸ਼ ਵਿੱਚ ਬਹੁਤ ਊਰਜਾ ਭਰੀ ਹੈ। ਸੱਤ ਦਹਾਕਿਆਂ ਦਾ ਲੰਬਾ ਇੰਤਜ਼ਾਰ ਆਖਰਕਾਰ ਖਤਮ ਹੋਇਆ। ਸ੍ਰੀ ਮੋਦੀ ਨੇ ਕਿਹਾ, 'ਜਿਹੜਾ ਵੀ ਬੈਡਮਿੰਟਨ ਨੂੰ ਸਮਝਦਾ ਹੈ, ਉਸ ਨੇ ਇਸ ਬਾਰੇ ਸੁਪਨਾ ਦੇਖਿਆ ਹੋਣਾ ਚਾਹੀਦਾ ਹੈ, ਇੱਕ ਸੁਪਨਾ ਜੋ ਤੁਸੀਂ ਪੂਰਾ ਕੀਤਾ ਹੈ' "ਇਸ ਤਰ੍ਹਾਂ ਦੀਆਂ ਸਫ਼ਲਤਾਵਾਂ ਦੇਸ਼ ਦੇ ਸਮੁੱਚੇ ਖੇਡ ਵਾਤਾਵਰਣ ਵਿੱਚ ਬਹੁਤ ਊਰਜਾ ਅਤੇ ਆਤਮ ਵਿਸ਼ਵਾਸ ਭਰਦੀਆਂ ਹਨ। ਤੁਹਾਡੀ ਜਿੱਤ ਨੇ ਕੁਝ ਅਜਿਹਾ ਕੀਤਾ ਹੈ ਜੋ ਮਹਾਨ ਕੋਚਾਂ ਜਾਂ ਨੇਤਾਵਾਂ ਦੀ ਭਾਸ਼ਣਬਾਜ਼ੀ ਦੁਆਰਾ ਪੂਰਾ ਨਹੀਂ ਕੀਤਾ ਜਾ ਸਕਦਾ।”
ਉਬਰ ਕੱਪ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਜਿੱਤ ਦੀ ਉਡੀਕ ਕਰਦੇ ਹਾਂ ਤਾਂ ਅਸੀਂ ਇਸ ਲਈ ਪ੍ਰਬੰਧ ਵੀ ਕਰਾਂਗੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮੌਜੂਦਾ ਟੀਮ ਦੇ ਮਿਆਰੀ ਖਿਡਾਰੀ ਜਲਦੀ ਹੀ ਵਧੀਆ ਨਤੀਜੇ ਪ੍ਰਾਪਤ ਕਰਨਗੇ। ਉਨ੍ਹਾਂ ਅੱਗੇ ਕਿਹਾ,“ਸਾਡੀ ਮਹਿਲਾ ਟੀਮ ਨੇ ਵਾਰ-ਵਾਰ ਆਪਣਾ ਦਮ ਦਿਖਾਇਆ ਹੈ। ਇਹ ਸਿਰਫ਼ ਸਮੇਂ ਦੀ ਗੱਲ ਹੈ, ਜੇ ਇਸ ਵਾਰ ਨਹੀਂ, ਅਗਲੀ ਵਾਰ ਅਸੀਂ ਜ਼ਰੂਰ ਜਿੱਤਾਂਗੇ।”
ਆਜ਼ਾਦੀ ਦੇ 75ਵੇਂ ਸਾਲ ਵਿੱਚ ਇਹ ਜਿੱਤਾਂ ਤੇ ਸਫ਼ਲਤਾ ਦੇ ਸਿਖਰ 'ਤੇ ਪਹੁੰਚਣਾ ਹਰ ਭਾਰਤੀ ਨੂੰ ਬਹੁਤ ਮਾਣ ਨਾਲ ਭਰ ਦਿੰਦਾ ਹੈ। ਉਨ੍ਹਾਂ ਕਿਹਾ 'ਮੈਂ ਕਰ ਸਕਦਾ ਹਾਂ' ਨਿਊ ਇੰਡੀਆ ਦਾ ਮੂਡ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇ ਬਾਰੇ ਚਿੰਤਾ ਕਰਨ ਤੋਂ ਵੱਧ, ਆਪਣੇ ਖੁਦ ਦੇ ਪ੍ਰਦਰਸ਼ਨ 'ਤੇ ਧਿਆਨ ਦੇਣਾ ਅਹਿਮ ਹੈ। ਉਨ੍ਹਾਂ ਕਿਹਾ ਕਿ ਹੁਣ ਉਮੀਦਾਂ ਦਾ ਦਬਾਅ ਵਧੇਗਾ ਜੋ ਠੀਕ ਹੈ ਅਤੇ ਉਨ੍ਹਾਂ ਨੂੰ ਦੇਸ਼ ਦੀਆਂ ਉਮੀਦਾਂ ਦੇ ਦਬਾਅ ਹੇਠ ਨਹੀਂ ਆਉਣਾ ਚਾਹੀਦਾ। ਉਨ੍ਹਾਂ ਨੇ ਕਿਹਾ,“ਸਾਨੂੰ ਦਬਾਅ ਨੂੰ ਊਰਜਾ ਵਿੱਚ ਬਦਲਣ ਦੀ ਲੋੜ ਹੈ। ਸਾਨੂੰ ਇਸ ਨੂੰ ਉਤਸ਼ਾਹ ਸਮਝਣਾ ਚਾਹੀਦਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ, ਪਿਛਲੇ 7-8 ਸਾਲਾਂ ਵਿੱਚ ਸਾਡੇ ਖਿਡਾਰੀਆਂ ਨੇ ਨਵੇਂ ਰਿਕਾਰਡ ਬਣਾਏ ਹਨ। ਉਨ੍ਹਾਂ ਓਲੰਪਿਕ, ਪੈਰਾਲੰਪਿਕਸ ਅਤੇ ਡੈਫਲਿੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਨੋਟ ਕੀਤਾ। ਉਨ੍ਹਾਂ ਕਿਹਾ ਕਿ ਅੱਜ ਖੇਡਾਂ ਪ੍ਰਤੀ ਮਾਨਸਿਕਤਾ ਬਦਲ ਰਹੀ ਹੈ। ਇੱਕ ਨਵਾਂ ਮਾਹੌਲ ਬਣ ਰਿਹਾ ਹੈ। “ਇਹ ਭਾਰਤ ਦੇ ਖੇਡ ਇਤਿਹਾਸ ਵਿੱਚ ਇੱਕ ਸੁਨਹਿਰੀ ਅਧਿਆਇ ਵਾਂਗ ਹੈ ਅਤੇ ਤੁਹਾਡੇ ਵਰਗੇ ਚੈਂਪੀਅਨ ਅਤੇ ਤੁਹਾਡੀ ਪੀੜ੍ਹੀ ਦੇ ਖਿਡਾਰੀ ਇਸ ਦੇ ਲੇਖਕ ਹਨ। ਸਾਨੂੰ ਇਸ ਗਤੀ ਨੂੰ ਜਾਰੀ ਰੱਖਣ ਦੀ ਲੋੜ ਹੈ”, ਪ੍ਰਧਾਨ ਮੰਤਰੀ ਨੇ ਦੇਸ਼ ਦੇ ਐਥਲੀਟਾਂ ਨੂੰ ਹਰ ਤਰ੍ਹਾਂ ਦੇ ਸਮਰਥਨ ਦਾ ਭਰੋਸਾ ਦਿੱਤਾ।
Interacted with our badminton champions, who shared their experiences from the Thomas Cup and Uber Cup. The players talked about different aspects of their game, life beyond badminton and more. India is proud of their accomplishments. https://t.co/sz1FrRTub8
— Narendra Modi (@narendramodi) May 22, 2022