ਪ੍ਰਧਾਨ ਮੰਤਰੀ ਨੇ ਅੱਜ ਭੁਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਵਿੱਚ ‘ਅਪਰੇਸ਼ਨ ਦੋਸਤ’ ਵਿੱਚ ਸ਼ਾਮਲ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਕਰਮਚਾਰੀ ਨਾਲ ਗੱਲਬਾਤ ਕੀਤੀ।
ਕਰਮੀਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭੁਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਵਿੱਚ ‘ਅਪਰੇਸ਼ਨ ਦੋਸਤ’ ਦੇ ਤਹਿਤ ਕੀਤੇ ਗਏ ਸ਼ਾਨਦਾਰ ਕਾਰਜਾਂ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ ਦੀ ਵਸੂਧੈਵ ਕੁਟੁੰਬਕਮ ਦੀ ਧਾਰਨਾ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਰਕੀ ਅਤੇ ਸੀਰੀਆ ਵਿੱਚ ਭਾਰਤੀ ਟੀਮ ਨੇ ਸਾਡੇ ਲਈ ‘ਪੂਰੀ ਦੁਨੀਆ ਇੱਕ ਪਰਿਵਾਰ ਹੈ’ ਦੀ ਭਾਵਨਾ ਦਾ ਪ੍ਰਗਟੀਕਰਨ ਕੀਤਾ।
ਕੁਦਰਤੀ ਆਪਦਾ ਦੇ ਸਮੇਂ ਜਲਦੀ ਪ੍ਰਤੀਕਿਰਿਆ ਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ‘ਗੋਲਡਨ ਆਵਰ’ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਤੁਰਕੀ ਵਿੱਚ ਐੱਨਡੀਆਰਐੱਫ ਦੀ ਟੀਮ ਜਿੰਨੀ ਜਲਦੀ ਉੱਥੇ ਪਹੁੰਚੀ, ਇਸ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਟੀਮ ਦੀ ਤਿਆਰੀ ਅਤੇ ਟ੍ਰੇਨਿੰਗ ਦੀ ਕੁਸ਼ਲਤਾ ਨੂੰ ਦਿਖਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਇੱਕ ਮਾਂ ਦੀ ਤਸਵੀਰ ਦੀ ਚਰਚਾ ਕੀਤੀ, ਜੋ ਟੀਮ ਦੇ ਮੈਂਬਰਾਂ ਦਾ ਮੱਥਾ ਚੁੰਮ ਕੇ ਅਸ਼ੀਰਵਾਦ ਦੇ ਰਹੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਤੋਂ ਬਚਾਅ ਅਤੇ ਰਾਹਤ ਕਾਰਜਾਂ ਦੀਆਂ ਆਉਣ ਵਾਲੀਆਂ ਤਸਵੀਰਾਂ ਨੂੰ ਦੇਖਣ ਦੇ ਬਾਅਦ ਹਰ ਭਾਰਤੀ ਨੇ ਗਰਵ ਨਾਲ ਅਨੁਭਵ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਜੋੜ ਪੇਸ਼ੇਵਰ ਅੰਦਾਜ਼ ਦੇ ਨਾਲ-ਨਾਲ ਮਾਣਯੋਗ ਸੰਵੇਦਨਾਵਾਂ ਦਾ ਜੋ ਸਮਾਵੇਸ਼ ਕੀਤਾ ਗਿਆ, ਉਹ ਬੇਮਿਸਾਲ ਹੈ। ਉਨ੍ਹਾਂ ਨੇ ਕਿਹਾ ਰਿ ਇਹ ਉਦੋਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਵਿਅਕਤੀ ਆਪਣਾ ਸਭ ਕੁਝ ਖੋ ਚੁੱਕਿਆ ਹੁੰਦਾ ਹੈ ਅਤੇ ਸਦਮੇ ਤੋਂ ਉਭਰਨ ਦੀ ਕੋਸ਼ਿਸ ਕਰ ਰਿਹਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਸੈਨਾ ਦੇ ਹਸਪਤਾਲ ਅਤੇ ਸਾਡੇ ਕਰਮੀਆਂ ਨੇ ਜਿਸ ਸੰਵੇਦਨਾ ਨਾਲ ਕੰਮ ਕੀਤਾ, ਉਹ ਵੀ ਪ੍ਰਸ਼ੰਸਾਯੋਗ ਹੈ।
ਗੁਜਰਾਤ ਵਿੱਚ 2001 ਵਿੱਚ ਆਏ ਭੁਚਾਲ ਦੇ ਬਾਅਦ ਇੱਕ ਵਾਲੰਟੀਅਰ ਦੇ ਤੌਰ ’ਤੇ ਆਪਣੇ ਸਮੇਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮਲਬੇ ਨੂੰ ਹਟਾਉਣਾ ਅਤੇ ਉਸ ਦੇ ਨੀਚੇ ਦਬੇ ਲੋਕਾਂ ਨੂੰ ਲੱਭਣ ਦੇ ਕੰਮ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪੂਰੀ ਮੈਡੀਕਲ ਵਿਵਸਥਾ ਤਬਾਹ ਹੋ ਗਈ ਸੀ ਕਿਉਂਕਿ ਭੁਜ ਵਿੱਚ ਹਸਪਤਾਲ ਹੀ ਢਹਿ ਗਿਆ ਸੀ। ਪ੍ਰਧਾਨ ਮੰਤਰੀ ਨੇ 1979 ਵਿੱਚ ਮੱਛੂ (Machhu) ਬੰਨ੍ਹ ਤ੍ਰਸਦੀ ਨੂੰ ਵੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ‘ਉਨ੍ਹਾਂ ਆਫ਼ਤਾਂ ਵਿੱਚ ਆਪਣੇ ਅਨੁਭਵਾਂ ਨੂੰ ਯਾਦ ਕਰਦੇ ਹੋਏ ਮੈਂ ਤੁਹਾਡੀ ਸਖ਼ਤ ਮਿਹਨਤ, ਜਜਬੇ ਅਤੇ ਭਾਵਨਾਵਾਂ ਦੀ ਸਰਾਹਨਾ ਕਰਦਾ ਹਾਂ। ਅੱਜ, ਮੈਂ ਤੁਹਾਨੂੰ ਸਭ ਨੂੰ ਸੈਲਿਊਟ ਕਰਦਾ ਹਾਂ।”
ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਆਪਣੀ ਮਦਦ ਖੁਦ ਕਰ ਸਕਦਾ ਹੈ ਤਾਂ ਉਨ੍ਹਾਂ ਨੂੰ ਆਤਮਨਿਰਭਰ ਕਹਿ ਸਕਦੇ ਹਾਂ ਲੇਕਿਨ ਜਦੋਂ ਕੋਈ ਦੂਸਰਿਆਂ ਦੀ ਮਦਦ ਕਰਨ ਵਿੱਚ ਸਮਰੱਥ ਹੁੰਦਾ ਹੈ ਤਾਂ ਉਹ ਨਿਰ-ਸੁਆਰਥ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਕੇਵਲ ਵਿਅਕਤੀਆਂ ’ਤੇ ਵੀ ਨਹੀਂ, ਰਾਸ਼ਟਰਾਂ ’ਤੇ ਲਾਗੂ ਹੁੰਦੀ ਹੈ। ਇਸ ਲਈ ਭਾਰਤ ਨੇ ਬੀਤੇ ਵਰ੍ਹਿਆਂ ਵਿੱਚ ਆਤਮਨਿਰਭਰਤਾ ਦੇ ਨਾਲ-ਨਾਲ ਨਿਰ-ਸੁਆਰਥ ਦੇਸ਼ ਦੀ ਪਹਿਚਾਣ ਨੂੰ ਵੀ ਸਸ਼ਕਤ ਕੀਤਾ ਹੈ। ਯੂਕ੍ਰੇਨ ਵਿੱਚ ਤਿਰੰਗਾ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘ਤਿਰੰਗਾ ਲੈ ਕੇ ਜਿੱਥੇ ਵੀ ਪਹੁੰਚਦੇ ਹਾਂ, ਉੱਥੇ ਇੱਕ ਭਰੋਸਾ ਮਿਲ ਜਾਂਦਾ ਹੈ ਕਿ ਹੁਣ ਭਾਰਤ ਦੀਆਂ ਟੀਮਾਂ ਆ ਚੁੱਕੀਆਂ ਹਨ, ਹਾਲਾਤ ਠੀਕ ਹੋਣਾ ਸ਼ੁਰੂ ਹੋ ਜਾਣਗੇ।” ਪ੍ਰਧਾਨ ਮੰਤਰੀ ਨੇ ਸਥਾਨਕ ਲੋਕਾਂ ਦੇ ਦਰਮਿਆਨ ਤਿਰੰਗੇ ਨੂੰ ਮਿਲੇ ਸਨਮਾਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਅਪਰੇਸ਼ਨ ਗੰਗਾ ਦੇ ਦੌਰਾਨ ਯੂਕ੍ਰੇਨ ਵਿੱਚ ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਦੂਸਰੇ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਵੀ ਤਿਰੰਗਾ ਢਾਲ ਬਣਿਆ। ਇਸੇ ਤਰ੍ਹਾਂ, ਅਪਰੇਸ਼ਨ ਦੇਵੀ ਸ਼ਕਤੀ ਵਿੱਚ ਅਫ਼ਗ਼ਾਨਿਸਤਾਨ ਤੋਂ ਵੀ ਬਹੁਤ ਉਲਟ ਪਰਿਸਥਿਤੀਆਂ ਵਿੱਚ ਅਸੀਂ ਅਪਣਿਆਂ ਨੂੰ ਸਕੁਸ਼ਲ ਲੈ ਕੇ ਵਾਪਸ ਆਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੀ ਪ੍ਰਤੀਬੱਧਤਾ ਕੋਰੋਨਾ ਆਲਮੀ ਮਹਾਮਾਰੀ ਵਿੱਚ ਦਿਖੀ। ਅਨਿਸ਼ਚਿਤਤਾ ਭਰੇ ਮਾਹੌਲ ਵਿੱਚ ਭਾਰਤ ਨੇ ਇੱਕ-ਇੱਕ ਨਾਗਰਿਕ ਨੂੰ ਸਵਦੇਸ਼ ਲਿਆਉਣ ਦਾ ਬੀੜਾ ਉਠਾਇਆ ਅਤੇ ਜ਼ਰੂਰਤਮੰਦ ਦੇਸ਼ਾਂ ਨੂੰ ਦਵਾਈਆਂ ਅਤੇ ਵੈਕਸੀਨ ਪਹੁੰਚਾਈ।
ਪ੍ਰਧਾਨ ਮੰਤਰੀ ਨੇ ‘ਅਪਰੇਸ਼ਨ ਦੋਸਤ’ ਦੇ ਰਾਹੀਂ ਮਾਨਵਤਾ ਦੇ ਪ੍ਰਤੀ ਭਾਰਤ ਦੀ ਪ੍ਰਤੀਬਧਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, ‘ਜਦੋਂ ਤੁਰਕੀ ਅਤੇ ਸੀਰੀਆ ਵਿੱਚ ਭੁਚਾਲ ਆਇਆ ਤਾਂ ਭਾਰਤ ਸਭ ਤੋਂ ਪਹਿਲਾਂ ਮਦਦ ਲੈ ਕੇ ਪਹੁੰਚਣ ਵਾਲਿਆਂ ਵਿੱਚੋਂ ਇੱਕ ਸੀ।’ ਉਨ੍ਹਾਂ ਨੇ ਨੇਪਾਲ ਵਿੱਚ ਭੁਚਾਲ, ਮਾਲਦੀਵ ਅਤੇ ਸ੍ਰੀਲੰਕਾ ਵਿੱਚ ਸੰਕਟ ਦੀ ਉਦਹਾਰਨ ਦਿੱਤੀ ਅਤੇ ਕਿਹਾ ਕਿ ਭਾਰਤ ਸਭ ਤੋਂ ਪਹਿਲਾਂ ਮਦਦ ਦੇ ਲਈ ਅੱਗੇ ਆਇਆ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਭਾਰਤ ਦੀਆਂ ਸੈਨਾਵਾਂ ਦੇ ਨਾਲ-ਨਾਲ ਐੱਨਡੀਆਰਐੱਫ ’ਤੇ ਵੀ ਦੇਸ਼ ਦੇ ਇਲਾਵਾਂ ਦੂਸਰੇ ਦੇਸ਼ਾਂ ਦਾ ਭਰੋਸਾ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਪ੍ਰਸੰਨਤਾ ਜਤਾਈ ਕਿ ਬੀਤੇ ਵਰ੍ਹਿਆਂ ਵਿੱਚ ਐੱਨਡੀਆਰਐੱਫ ਨੇ ਦੇਸ਼ ਦੇ ਲੋਕਾਂ ਵਿੱਚ ਇੱਕ ਬਹੁਤ ਵਧੀਆ ਸਾਖ ਬਣਾਈ ਹੈ। ਉਨ੍ਹਾਂ ਨੇ ਕਿਹਾ, ‘ਦੇਸ਼ ਦੇ ਲੋਕ ਐੱਨਡੀਆਰਐੱਫ ‘ਤੇ ਵਿਸ਼ਵਾਸ ਕਰਦੇ ਹਾਂ।’ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਿਵੇਂ ਹੀ ਐੱਨਡੀਆਰਐੱਫ ਦੀ ਟੀਮ ਪਹੁੰਚਦੀ ਹੈ ਲੋਕਾਂ ਦੀ ਉਮੀਦ ਅਤੇ ਵਿਸ਼ਵਾਸ ਵਾਪਿਸ ਆਉਂਦਾ ਹੈ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਉਪਲਬਧੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕਿਸੇ ਬਲ ਵਿੱਚ ਕੁਸ਼ਲਤਾ ਦੇ ਨਾਲ ਸੰਵੇਦਨਸ਼ੀਲਤਾ ਜੁੜ ਜਾਂਦੀ ਹੈ ਤਾਂ ਉਸ ਬਲ ਦੀ ਤਾਕਤ ਕਈ ਗੁਣਾ ਵਧ ਜਾਂਦੀ ਹੈ।
ਆਪਦਾ ਦੇ ਸਮੇਂ ਰਾਹਤ ਅਤੇ ਬਚਾਅ ਦੀ ਭਾਰਤ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ’ਤੇ ਬਲ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘ਅਸੀਂ ਦੁਨੀਆ ਦਾ ਸਰਬਸ਼੍ਰੇਸ਼ਠ ਰਾਹਤ ਅਤੇ ਬਚਾਅ ਟੀਮ ਦੀ ਆਪਣੀ ਪਹਿਚਾਣ ਨੂੰ ਸਸ਼ਕਤ ਕਰਨਾ ਹੋਵੇਗਾ। ਸਾਡੀ ਖੁਦ ਦੀ ਤਿਆਰੀ ਜਿੰਨੀ ਬਿਹਤਰ ਹੋਵੇਗੀ, ਅਸੀਂ ਦੁਨੀਆ ਦੀ ਵੀ ਉਤਨੀ ਹੀ ਵਧੀਆ ਤਰੀਕੇ ਨਾਲ ਸੇਵਾ ਕਰ ਸਕਾਂਗੇ।’ ਸੰਬੋਧਨ ਦੇ ਆਖਿਰ ਵਿੱਚ ਪ੍ਰਧਾਨ ਮੰਤਰੀ ਨੇ ਐੱਨਡੀਆਰਐੱਫ ਟੀਮ ਦੇ ਪ੍ਰਯਾਸਾਂ ਅਤੇ ਅਨੁਭਵਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਲੇ ਹੀ ਉਹ ਬਚਾਅ ਅਭਿਯਾਨ ਚਲਾ ਰਹੇ ਸੀ ਲੇਕਿਨ ਉਹ ਪਿਛਲੇ 10 ਦਿਨਾਂ ਤੋਂ ਲਗਾਤਾਰ ਦਿਲ ਅਤੇ ਦਿਮਾਗ ਨਾਲ ਉਨ੍ਹਾਂ ਨਾਲ ਜੁੜੇ ਹੋਏ ਸੀ।
The efforts of entire team involved in rescue and relief measures during #OperationDost is exemplary. pic.twitter.com/xIzjneC1dH
— PMO India (@PMOIndia) February 20, 2023
For us, the entire world is one family. #OperationDost pic.twitter.com/kVFeyrJZQ4
— PMO India (@PMOIndia) February 20, 2023
Humanity First. #OperationDost pic.twitter.com/Aw8UMEvmmT
— PMO India (@PMOIndia) February 20, 2023
India's quick response during the earthquake has attracted attention of the whole world. It is a reflection of the preparedness of our rescue and relief teams. #OperationDost pic.twitter.com/G4yfEnvlMK
— PMO India (@PMOIndia) February 20, 2023
Wherever we reach with the 'Tiranga', there is an assurance that now that the Indian teams have arrived, the situation will start getting better. #OperationDost pic.twitter.com/npflxt29Kz
— PMO India (@PMOIndia) February 20, 2023
India was one of the first responders when earthquake hit Türkiye and Syria. #OperationDost pic.twitter.com/Rmnmm6DrqT
— PMO India (@PMOIndia) February 20, 2023
The better our own preparation, the better we will be able to serve the world. #OperationDost pic.twitter.com/pZYUE85Daa
— PMO India (@PMOIndia) February 20, 2023