Quoteਪ੍ਰਧਾਨ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕੀਤੀ
Quoteਐਥਲੀਟ ਅਜਿਹੇ ਸਮੇਂ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਜਾ ਰਹੇ ਹਨ ਜਦੋਂ ਦੇਸ਼ ਆਜ਼ਾਦੀ ਦੇ 75 ਵਰ੍ਹਿਆਂ ਦਾ ਜਸ਼ਨ ਮਨਾ ਰਿਹਾ ਹੈ"
Quote"ਐਥਲੀਟ ਅਜਿਹੇ ਸਮੇਂ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਜਾ ਰਹੇ ਹਨ ਜਦੋਂ ਦੇਸ਼ ਆਜ਼ਾਦੀ ਦੇ 75 ਵਰ੍ਹਿਆਂ ਦਾ ਜਸ਼ਨ ਮਨਾ ਰਿਹਾ ਹੈ"
Quote“ਤੁਸੀਂ ਸਾਰਿਆਂ ਨੇ ਚੰਗੀ ਟ੍ਰੇਨਿੰਗ ਹਾਸਲ ਕੀਤੀ ਹੈ, ਦੁਨੀਆ ਦੀਆਂ ਬਿਹਤਰੀਨ ਸੁਵਿਧਾਵਾਂ ਨਾਲ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਇਹ ਉਸ ਟ੍ਰੇਨਿੰਗ ਅਤੇ ਤੁਹਾਡੀ ਇੱਛਾ ਸ਼ਕਤੀ ਨੂੰ ਸ਼ਾਮਲ ਕਰਨ ਦਾ ਸਮਾਂ ਹੈ"
Quote“ਤੁਸੀਂ ਹੁਣ ਤੱਕ ਜੋ ਪ੍ਰਾਪਤ ਕੀਤਾ ਹੈ ਉਹ ਯਕੀਨੀ ਤੌਰ 'ਤੇ ਪ੍ਰੇਰਣਾਦਾਇਕ ਹੈ। ਪਰ ਹੁਣ ਤੁਹਾਨੂੰ ਨਵੇਂ ਰਿਕਾਰਡਾਂ ਵੱਲ ਨਵੇਂ ਸਿਰੇ ਤੋਂ ਦੇਖਣਾ ਹੋਵੇਗਾ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਮੰਡਲ ਖੇਡਾਂ (ਸੀਡਬਲਿਊਜੀ) 2022 ਵਿੱਚ ਹਿੱਸਾ ਲੈਣ ਲਈ ਜਾਣ ਵਾਲੇ ਭਾਰਤੀ ਦਲ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕੀਤੀ। ਗੱਲਬਾਤ ਵਿੱਚ ਐਥਲੀਟਾਂ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਵੀ ਸ਼ਾਮਲ ਹੋਏ। ਇਸ ਮੌਕੇ ਕੇਂਦਰੀ ਯੁਵਾ ਮਾਮਲੇ ਤੇ ਖੇਡਾਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਖੇਡਾਂ ਦੇ ਸਕੱਤਰ ਵੀ ਮੌਜੂਦ ਸਨ।

 ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਸ਼ਤਰੰਜ ਦਿਵਸ 'ਤੇ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼ਤਰੰਜ ਓਲੰਪੀਆਡ ਵੀ 28 ਜੁਲਾਈ ਤੋਂ ਤਮਿਲ ਨਾਡੂ ਵਿੱਚ ਹੋ ਰਿਹਾ ਹੈ। ਉਨ੍ਹਾਂ ਕਾਮਨਾ ਕੀਤੀ ਕਿ ਉਹ ਭਾਰਤ ਨੂੰ ਮਾਣ ਦਿਵਾਉਣ, ਜਿਵੇਂ ਕਿ ਉਨ੍ਹਾਂ ਤੋਂ ਪਹਿਲਾਂ ਬੀਤੇ ਸਮੇਂ ਦੇ ਖਿਡਾਰੀਆਂ ਨੇ ਕੀਤਾ ਸੀ। ਉਨ੍ਹਾਂ ਦੱਸਿਆ ਕਿ 65 ਤੋਂ ਵੱਧ ਐਥਲੀਟ ਪਹਿਲੀ ਵਾਰ ਰਾਸ਼ਟਰਮੰਡਲ ਵਿੱਚ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਸ਼ਾਨਦਾਰ ਪ੍ਰਭਾਵ ਦੀ ਕਾਮਨਾ ਕੀਤੀ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ "ਆਪਣੇ ਪੂਰੇ ਦਿਲ ਨਾਲ ਖੇਡੋ, ਸਖ਼ਤ ਮਿਹਨਤ ਕਰੋ, ਆਪਣੀ ਪੂਰੀ ਤਾਕਤ ਨਾਲ ਖੇਡੋ ਅਤੇ ਬਿਨਾ ਕਿਸੇ ਤਣਾਅ ਦੇ ਖੇਡੋ"।

 ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਇੱਕ ਐਥਲੀਟ ਸ਼੍ਰੀ ਅਵਿਨਾਸ਼ ਸਾਬਲੇ ਤੋਂ ਮਹਾਰਾਸ਼ਟਰ ਤੋਂ ਆਉਣ ਅਤੇ ਸਿਆਚਿਨ ਵਿੱਚ ਭਾਰਤੀ ਫ਼ੌਜ ਵਿੱਚ ਕੰਮ ਕਰਨ ਦੇ ਉਨ੍ਹਾਂ ਦੇ ਜੀਵਨ ਅਨੁਭਵ ਬਾਰੇ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਵਿੱਚ ਆਪਣੇ 4 ਵਰ੍ਹਿਆਂ ਦੇ ਕਾਰਜਕਾਲ ਤੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਫ਼ੌਜ ਤੋਂ ਪ੍ਰਾਪਤ ਅਨੁਸ਼ਾਸਨ ਅਤੇ ਟ੍ਰੇਨਿੰਗ ਉਨ੍ਹਾਂ ਨੂੰ ਕਿਸੇ ਵੀ ਖੇਤਰ ਵਿੱਚ ਚਮਕਾਉਣ ਵਿੱਚ ਮਦਦ ਕਰੇਗੀ।  ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਸਿਆਚਿਨ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਨੇ ਸਟੀਪਲਚੇਜ਼ (ਅੜਿੰਗਾ ਦੌੜ) ਖੇਤਰ ਨੂੰ ਕਿਉਂ ਚੁਣਿਆ। ਉਨ੍ਹਾਂ ਕਿਹਾ ਕਿ ਸਟੀਪਲਚੇਜ਼ (ਅੜਿੰਗਾ ਦੌੜ)  ਰੁਕਾਵਟਾਂ ਨੂੰ ਪਾਰ ਕਰਨ ਬਾਰੇ ਹੈ ਅਤੇ ਉਨ੍ਹਾਂ ਨੇ ਫ਼ੌਜ ਵਿੱਚ ਅਜਿਹੀ ਟ੍ਰੇਨਿੰਗ ਪ੍ਰਾਪਤ ਕੀਤੀ ਹੈ।  ਪ੍ਰਧਾਨ ਮੰਤਰੀ ਨੇ ਇੰਨੀ ਤੇਜ਼ੀ ਨਾਲ ਭਾਰ ਘਟਾਉਣ ਦੇ ਉਸ ਦੇ ਆਪਣੇ ਅਨੁਭਵ ਬਾਰੇ ਪੁੱਛਿਆ।  ਉਨ੍ਹਾਂ ਕਿਹਾ ਕਿ ਫ਼ੌਜ ਨੇ ਉਨ੍ਹਾਂ ਨੂੰ ਖੇਡਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਆਪ ਨੂੰ ਟ੍ਰੇਨਿੰਗ ਦੇਣ ਲਈ ਅਤਿਰਿਕਤ ਸਮਾਂ ਮਿਲਿਆ ਅਤੇ ਇਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲੀ।

 ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਦੇ ਰਹਿਣ ਵਾਲੇ 73 ਕਿਲੋਗ੍ਰਾਮ ਵਰਗ ਦੇ ਵੇਟਲਿਫਟਰ ਅਚਿੰਤ ਸ਼ਿਉਲੀ ਨਾਲ ਵੀ ਗੱਲਬਾਤ ਕੀਤੀ ਅਤੇ ਉਸ ਨੂੰ ਪੁੱਛਿਆ ਕਿ ਉਹ ਆਪਣੇ ਸ਼ਾਂਤ ਸੁਭਾਅ ਅਤੇ ਆਪਣੀ ਖੇਡ ਵਿੱਚ ਵੇਟਲਿਫਟਿੰਗ ਦੀ ਸ਼ਕਤੀ ਦਰਮਿਆਨ ਸੰਤੁਲਨ ਕਿਵੇਂ ਕਾਇਮ ਕਰਨ ਦਾ ਪ੍ਰਬੰਧ ਕਰਦਾ ਹੈ। ਅਚਿੰਤ ਨੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਯੋਗ ਕਰਦਾ ਹੈ ਜੋ ਉਸ ਨੂੰ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ। ਪ੍ਰਧਾਨ ਮੰਤਰੀ ਨੇ ਉਸ ਨੂੰ ਉਸ ਦੇ ਪਰਿਵਾਰ ਬਾਰੇ ਪੁੱਛਿਆ, ਜਿਸ 'ਤੇ ਅਚਿੰਤ ਨੇ ਜਵਾਬ ਦਿੱਤਾ ਕਿ ਉਸ ਦੀ ਮਾਂ ਅਤੇ ਵੱਡਾ ਭਰਾ ਹੈ ਜੋ ਹਰ ਪੱਧਰ 'ਤੇ ਉਸ ਦਾ ਸਾਥ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਪੁੱਛਿਆ ਕਿ ਉਹ ਖੇਡ ਨਾਲ ਸਬੰਧਿਤ ਸੱਟ ਲਗਣ ਦੇ ਮੁੱਦਿਆਂ ਨਾਲ ਕਿਵੇਂ ਨਜਿੱਠਦੇ ਹਨ। ਅਚਿੰਤ ਨੇ ਜਵਾਬ ਦਿੱਤਾ ਕਿ ਸੱਟਾਂ ਖੇਡ ਦਾ ਹਿੱਸਾ ਹਨ ਅਤੇ ਉਹ ਉਨ੍ਹਾਂ ਨੂੰ ਬਹੁਤ ਧਿਆਨ ਨਾਲ ਸੰਭਾਲਦਾ ਹੈ। ਉਸ ਨੇ ਅੱਗੇ ਕਿਹਾ ਕਿ ਉਹ ਆਪਣੀਆਂ ਗਲਤੀਆਂ ਦਾ ਵਿਸ਼ਲੇਸ਼ਣ ਕਰਦਾ ਹੈ ਜਿਸ ਕਾਰਨ ਸੱਟ ਲੱਗੀ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਉਹ ਭਵਿੱਖ ਵਿੱਚ ਦੁਹਰਾਈਆਂ ਨਾ ਜਾਣ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪ੍ਰਯਤਨਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਚਿੰਤ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਪਰਿਵਾਰ, ਖਾਸ ਤੌਰ 'ਤੇ ਉਸ ਦੀ ਮਾਂ ਅਤੇ ਭਰਾ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਉਹ ਅੱਜ ਉੱਥੇ ਪਹੁੰਚਿਆ ਹੈ।

 ਪ੍ਰਧਾਨ ਮੰਤਰੀ ਨੇ ਕੇਰਲ ਦੀ ਬੈਡਮਿੰਟਨ ਖਿਡਾਰਨ ਸੁਸ਼੍ਰੀ ਟਰੀਸਾ ਜੌਲੀ ਨਾਲ ਗੱਲਬਾਤ ਕੀਤੀ।  ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਉਸ ਨੇ ਬੈਡਮਿੰਟਨ ਨੂੰ ਕਿਵੇਂ ਚੁਣਿਆ ਜਦੋਂ ਕਿ ਕੰਨੂਰ ਜਿਥੋਂ ਉਹ ਆਉਂਦੀ ਹੈ ਫੁੱਟਬਾਲ ਅਤੇ ਖੇਤੀ ਲਈ ਮਕਬੂਲ ਹੈ।  ਉਸ ਨੇ ਕਿਹਾ ਕਿ ਉਸ ਦੇ ਪਿਤਾ ਨੇ ਉਸ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ। ਪ੍ਰਧਾਨ ਮੰਤਰੀ ਨੇ ਗਾਇਤ੍ਰੀ ਗੋਪੀਚੰਦ ਨਾਲ ਉਸ ਦੀ ਦੋਸਤੀ ਅਤੇ ਮੈਦਾਨ 'ਤੇ ਸਾਂਝੇਦਾਰੀ ਬਾਰੇ ਪੁੱਛਗਿੱਛ ਕੀਤੀ। ਉਸ ਨੇ ਦੱਸਿਆ ਕਿ ਉਸ ਦੀ ਫੀਲਡ ਪਾਰਟਨਰ ਨਾਲ ਚੰਗੀ ਦੋਸਤੀ ਦਾ ਬੰਧਨ ਉਸ ਦੀ  ਖੇਡ ਵਿੱਚ ਮਦਦ ਕਰਦਾ ਹੈ।  ਪ੍ਰਧਾਨ ਮੰਤਰੀ ਨੇ ਵਾਪਸ ਆਉਂਦੇ ਸਮੇਂ ਜਸ਼ਨ ਦੀਆਂ ਉਸ ਦੀਆਂ ਯੋਜਨਾਵਾਂ ਬਾਰੇ ਵੀ ਪੁੱਛਿਆ।

 ਪ੍ਰਧਾਨ ਮੰਤਰੀ ਨੇ ਝਾਰਖੰਡ ਦੀ ਹਾਕੀ ਖਿਡਾਰਨ ਸੁਸ਼੍ਰੀ ਸਲੀਮਾ ਟੇਟੇ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਹਾਕੀ ਦੇ ਖੇਤਰ ਵਿੱਚ ਉਸ ਦੇ ਅਤੇ ਉਸ ਦੇ ਪਿਤਾ ਦੇ ਸਫ਼ਰ ਬਾਰੇ ਪੁੱਛਿਆ। ਉਸ ਨੇ ਕਿਹਾ ਕਿ ਉਹ ਆਪਣੇ ਪਿਤਾ ਨੂੰ ਹਾਕੀ ਖੇਡਦੇ ਦੇਖ ਕੇ ਪ੍ਰੇਰਿਤ ਹੋਈ ਸੀ। ਪ੍ਰਧਾਨ ਮੰਤਰੀ ਨੇ ਟੋਕੀਓ ਓਲੰਪਿਕਸ ਵਿੱਚ ਖੇਡਣ ਦੇ ਉਸ ਦੇ  ਅਨੁਭਵ ਨੂੰ ਸਾਂਝਾ ਕਰਨ ਲਈ ਕਿਹਾ। ਉਸ ਨੇ ਕਿਹਾ ਕਿ ਉਹ ਟੋਕੀਓ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਾਲ ਹੋਈ ਗੱਲਬਾਤ ਤੋਂ ਪ੍ਰੇਰਿਤ ਸੀ।

 ਪ੍ਰਧਾਨ ਮੰਤਰੀ ਨੇ ਹਰਿਆਣਾ ਦੀ ਸ਼ੌਟਪੁੱਟ ਵਿੱਚ ਪੈਰਾ ਐਥਲੀਟ ਸ਼ਰਮੀਲਾ ਨਾਲ ਗੱਲਬਾਤ ਕੀਤੀ।  ਪ੍ਰਧਾਨ ਮੰਤਰੀ ਨੇ ਉਸ ਨੂੰ 34 ਵਰ੍ਹੇ ਦੀ ਉਮਰ ਵਿੱਚ ਖੇਡ ਵਿੱਚ ਕਰੀਅਰ ਸ਼ੁਰੂ ਕਰਨ ਅਤੇ ਸਿਰਫ਼ ਦੋ ਵਰ੍ਹਿਆਂ ਵਿੱਚ ਗੋਲਡ ਮੈਡਲ ਹਾਸਲ ਕਰਨ ਲਈ ਉਸ ਦੀ ਪ੍ਰੇਰਣਾ ਬਾਰੇ ਪੁੱਛਿਆ। ਸ਼ਰਮੀਲਾ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਖੇਡਾਂ ਵਿੱਚ ਰੁਚੀ ਸੀ ਪਰ ਪਰਿਵਾਰ ਦੀ ਆਰਥਿਕ ਹਾਲਤ ਕਾਰਨ ਛੋਟੀ ਉਮਰ ਵਿੱਚ ਹੀ ਉਸ ਦਾ ਵਿਆਹ ਕਰ ਦਿੱਤਾ ਗਿਆ ਅਤੇ ਉਸ ਨੂੰ ਆਪਣੇ ਪਤੀ ਦੇ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਅਤੇ ਉਸ ਦੀਆਂ ਦੋ ਬੇਟੀਆਂ ਨੂੰ ਛੇ ਵਰ੍ਹਿਆਂ ਲਈ ਆਪਣੇ ਮਾਤਾ-ਪਿਤਾ ਕੋਲ ਵਾਪਸ ਜਾਣਾ ਪਿਆ। ਉਸ ਦੇ ਰਿਸ਼ਤੇਦਾਰ ਟੇਕਚੰਦ ਭਾਈ, ਜੋ ਕਿ ਝੰਡਾਬਰਦਾਰ ਸੀ, ਨੇ ਉਸ ਦਾ  ਸਾਥ ਦਿੱਤਾ ਅਤੇ ਉਸ ਨੂੰ ਦਿਨ ਵਿੱਚ ਅੱਠ ਘੰਟੇ ਜ਼ੋਰਦਾਰ ਤਰੀਕੇ ਨਾਲ ਟ੍ਰੇਨਿੰਗ ਦਿੱਤੀ। ਪ੍ਰਧਾਨ ਮੰਤਰੀ ਨੇ ਉਸ ਦੀਆਂ ਬੇਟੀਆਂ ਬਾਰੇ ਵੀ ਪੁੱਛਿਆ ਅਤੇ ਕਿਹਾ ਕਿ ਉਹ ਸਿਰਫ਼ ਆਪਣੀਆਂ ਬੇਟੀਆਂ ਲਈ ਹੀ ਨਹੀਂ ਬਲਕਿ ਪੂਰੇ ਦੇਸ਼ ਲਈ ਰੋਲ ਮਾਡਲ ਹੈ। ਸ਼ਰਮੀਲਾ ਨੇ ਅੱਗੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਸ ਦੀ  ਬੇਟੀ ਖੇਡਾਂ ਵਿੱਚ ਸ਼ਾਮਲ ਹੋਵੇ ਅਤੇ ਦੇਸ਼ ਲਈ ਯੋਗਦਾਨ ਪਾਵੇ। ਪ੍ਰਧਾਨ ਮੰਤਰੀ ਨੇ ਉਸ ਦੇ  ਕੋਚ ਟੇਕਚੰਦ ਜੀ ਬਾਰੇ ਵੀ ਪੁੱਛਗਿੱਛ ਕੀਤੀ ਜੋ ਕਿ ਇੱਕ ਸਾਬਕਾ ਪੈਰਾਲੰਪੀਅਨ ਹਨ, ਜਿਸ ਦੇ ਜਵਾਬ ਵਿੱਚ ਸ਼ਰਮੀਲਾ ਨੇ ਕਿਹਾ ਕਿ ਉਸ ਦੇ  ਪੂਰੇ ਕਰੀਅਰ ਦੌਰਾਨ ਉਹ ਉਸ ਦੇ  ਪ੍ਰੇਰਣਾ ਸਰੋਤ ਰਹੇ ਹਨ। ਇਹ ਸ਼ਰਮੀਲਾ ਦੀ ਟ੍ਰੇਨਿੰਗ ਪ੍ਰਤੀ ਉਨ੍ਹਾਂ ਦਾ ਸਮਰਪਣ ਹੀ ਸੀ ਜਿਸ ਨੇ ਉਸ ਨੂੰ ਖੇਡਾਂ ਵਿੱਚ ਮੁਕਾਬਲਾ ਕਰਨ ਲਈ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਿਸ ਉਮਰ ਵਿੱਚ ਉਸ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਉਸ ਉਮਰ ਵਿੱਚ ਦੂਸਰਿਆਂ ਨੇ ਹਾਰ ਮੰਨ ਲਈ ਹੋਵੇਗੀ ਅਤੇ ਫਿਰ ਉਸ ਦੀ  ਸਫ਼ਲਤਾ ਲਈ ਉਸ ਨੂੰ ਵਧਾਈਆਂ ਦਿੱਤੀਆਂ ਅਤੇ ਰਾਸ਼ਟਰਮੰਡਲ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

 ਪ੍ਰਧਾਨ ਮੰਤਰੀ ਨੇ ਅੰਡੇਮਾਨ ਅਤੇ ਨਿਕੋਬਾਰ ਦੇ ਇੱਕ ਸਾਈਕਲਿਸਟ ਸ਼੍ਰੀ ਡੇਵਿਡ ਬੇਕਹਮ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਫੁੱਟਬਾਲ ਦਾ ਜਨੂਨ ਹੈ ਕਿਉਂਕਿ ਉਹ ਇੱਕ ਮਹਾਨ ਫੁੱਟਬਾਲਰ ਦਾ ਨਾਮ ਸਾਂਝਾ ਕਰਦਾ ਹੈ। ਉਸ ਨੇ ਕਿਹਾ ਕਿ ਉਹ ਫੁੱਟਬਾਲ ਦਾ ਸ਼ੌਕੀਨ ਸੀ ਪਰ ਅੰਡੇਮਾਨ ਦੇ ਬੁਨਿਆਦੀ ਢਾਂਚੇ ਨੇ ਉਸ ਨੂੰ ਇਸ ਖੇਡ ਵਿੱਚ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਇੰਨੇ ਲੰਬੇ ਸਮੇਂ ਤੱਕ ਇਸ ਖੇਡ ਨੂੰ ਅੱਗੇ ਵਧਾਉਣ ਲਈ ਕਿਵੇਂ ਪ੍ਰੇਰਿਤ ਰਿਹਾ। ਉਨ੍ਹਾਂ ਕਿਹਾ ਕਿ ਆਸ-ਪਾਸ ਦੇ ਲੋਕਾਂ ਨੇ ਬਹੁਤ ਪ੍ਰੇਰਣਾ ਦਿੱਤੀ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਖੇਲੋ ਇੰਡੀਆ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ। ਉਸ ਨੇ ਕਿਹਾ ਕਿ ਉਸ ਦੀ  ਯਾਤਰਾ ਖੇਲੋ ਇੰਡੀਆ ਨਾਲ ਸ਼ੁਰੂ ਹੋਈ ਸੀ ਅਤੇ ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਵਿੱਚ ਉਸ ਦੇ  ਬਾਰੇ ਬੋਲਣ ਨਾਲ ਉਸ ਨੂੰ ਹੋਰ ਪ੍ਰੇਰਿਤ ਕੀਤਾ। ਪ੍ਰਧਾਨ ਮੰਤਰੀ ਨੇ ਸੁਨਾਮੀ ਵਿੱਚ ਉਸ ਦੇ  ਪਿਤਾ ਦੀ ਮੌਤ ਅਤੇ ਜਲਦੀ ਹੀ ਉਸ ਦੀ  ਮਾਂ ਦੀ ਮੌਤ ਤੋਂ ਬਾਅਦ ਵੀ ਪ੍ਰੇਰਿਤ ਰਹਿਣ ਲਈ ਉਸ ਦੀ  ਪ੍ਰਸ਼ੰਸਾ ਕੀਤੀ।

 ਗੱਲਬਾਤ ਤੋਂ ਬਾਅਦ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਵਿੱਚ ਰੁੱਝੇ ਹੋਣ ਕਾਰਨ ਉਹ ਆਪਣੀ ਇੱਛਾ ਦੇ ਬਾਵਜੂਦ ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਮਿਲ ਨਹੀਂ ਸਕੇ। ਉਨ੍ਹਾਂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਜਦੋਂ ਉਹ ਵਾਪਸ ਆਉਣਗੇ ਤਾਂ ਉਹ ਉਨ੍ਹਾਂ ਨੂੰ ਮਿਲਣਗੇ ਅਤੇ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਿਲ ਕੇ ਮਨਾਉਣਗੇ।

 ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਦੌਰ ਇੱਕ ਤਰ੍ਹਾਂ ਨਾਲ ਭਾਰਤੀ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਦੌਰ ਹੈ। ਅੱਜ ਖਿਡਾਰੀਆਂ ਦਾ ਜਜ਼ਬਾ ਵੀ ਉੱਚਾ ਹੈ, ਟ੍ਰੇਨਿੰਗ ਵੀ ਵਧੀਆ ਹੋ ਰਹੀ ਹੈ ਅਤੇ ਖੇਡਾਂ ਪ੍ਰਤੀ ਦੇਸ਼ ਦਾ ਮਾਹੌਲ ਵੀ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਨਵੇਂ ਸਿਖਰ 'ਤੇ ਚੜ੍ਹ ਰਹੇ ਹੋ, ਨਵੇਂ ਸਿਖਰ ਬਣਾ ਰਹੇ ਹੋ।

 ਪਹਿਲੀ ਵਾਰ ਵੱਡੇ ਅੰਤਰਰਾਸ਼ਟਰੀ ਅਖਾੜੇ ਵਿੱਚ ਪ੍ਰਵੇਸ਼ ਕਰਨ ਵਾਲਿਆਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਏਰੀਨਾ ਬਦਲਿਆ ਹੈ ਪਰ ਸਫ਼ਲਤਾ ਲਈ ਜਜ਼ਬਾ ਅਤੇ ਜ਼ਿੱਦ ਨਹੀਂ। ਉਨ੍ਹਾਂ ਅੱਗੇ ਕਿਹਾ “ਲਕਸ਼ ਤਿਰੰਗੇ ਨੂੰ ਲਹਿਰਾਉਂਦਾ ਦੇਖਣਾ, ਰਾਸ਼ਟਰੀ ਗੀਤ ਸੁਣਨਾ ਹੈ। ਇਸ ਲਈ ਦਬਾਅ ਨਾ ਲਓ, ਚੰਗੀ ਅਤੇ ਮਜ਼ਬੂਤ ​​ਖੇਡ ਨਾਲ ਪ੍ਰਭਾਵ ਬਣਾਓ।”

 ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਐਥਲੀਟ ਅਜਿਹੇ ਸਮੇਂ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਜਾ ਰਹੇ ਹਨ ਜਦੋਂ ਦੇਸ਼ ਆਜ਼ਾਦੀ ਦੇ 75 ਵਰ੍ਹਿਆਂ ਦਾ ਜਸ਼ਨ ਮਨਾ ਰਿਹਾ ਹੈ ਅਤੇ ਐਥਲੀਟ ਆਪਣਾ ਬਿਹਤਰੀਨ ਪ੍ਰਦਰਸ਼ਨ ਦਿਖਾਉਣਗੇ ਜੋ ਦੇਸ਼ ਲਈ ਇੱਕ ਤੋਹਫ਼ਾ ਹੋਵੇਗਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਵਿਰੋਧੀ ਕੌਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਐਥਲੀਟਾਂ ਨੇ ਚੰਗੀ ਅਤੇ ਦੁਨੀਆ ਦੀਆਂ ਬਿਹਤਰੀਨ ਸੁਵਿਧਾਵਾਂ ਨਾਲ ਟ੍ਰੇਨਿੰਗ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਨੂੰ ਯਾਦ ਰੱਖਣ ਅਤੇ ਇੱਛਾ ਸ਼ਕਤੀ 'ਤੇ ਭਰੋਸਾ ਕਰਨ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਐਥਲੀਟਾਂ ਨੇ ਜੋ ਕੁਝ ਹਾਸਲ ਕੀਤਾ ਹੈ ਉਹ ਯਕੀਨੀ ਤੌਰ 'ਤੇ ਪ੍ਰੇਰਣਾਦਾਇਕ ਹੈ ਪਰ ਉਨ੍ਹਾਂ ਨੂੰ ਹੁਣ ਨਵੇਂ ਰਿਕਾਰਡ ਬਣਾਉਣ ਅਤੇ ਦੇਸ਼ ਅਤੇ ਦੇਸ਼ਵਾਸੀਆਂ ਲਈ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਦਾ ਲਕਸ਼ ਰੱਖਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਦੁਆਰਾ ਗੱਲਬਾਤ ਵੱਡੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਐਥਲੀਟਾਂ ਨੂੰ ਪ੍ਰੇਰਿਤ ਕਰਨ ਦੇ ਉਨ੍ਹਾਂ ਦੇ ਨਿਰੰਤਰ ਪ੍ਰਯਤਨਾਂ ਦਾ ਇੱਕ ਹਿੱਸਾ ਹੈ। ਪਿਛਲੇ ਵਰ੍ਹੇ, ਪ੍ਰਧਾਨ ਮੰਤਰੀ ਨੇ ਟੋਕੀਓ 2020 ਓਲੰਪਿਕਸ ਲਈ ਭਾਰਤੀ ਐਥਲੀਟਾਂ ਦੇ ਦਲ ਅਤੇ ਟੋਕੀਓ 2020 ਪੈਰਾਲੰਪਿਕਸ ਖੇਡਾਂ ਲਈ ਭਾਰਤੀ ਪੈਰਾ-ਐਥਲੀਟਾਂ ਦੇ ਦਲ ਨਾਲ ਗੱਲਬਾਤ ਕੀਤੀ ਸੀ।

 ਖੇਡ ਮੁਕਾਬਲਿਆਂ ਦੌਰਾਨ ਵੀ ਪ੍ਰਧਾਨ ਮੰਤਰੀ ਨੇ ਐਥਲੀਟਾਂ ਦੀ ਪ੍ਰਗਤੀ ਵਿੱਚ ਗਹਿਰੀ ਦਿਲਚਸਪੀ ਲਈ। ਕਈ ਮੌਕਿਆਂ 'ਤੇ, ਉਨ੍ਹਾਂ ਨੇ ਐਥਲੀਟਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੇ ਹੋਏ, ਉਨ੍ਹਾਂ ਦੀ ਸਫ਼ਲਤਾ ਅਤੇ ਸੁਹਿਰਦ ਪ੍ਰਯਤਨਾਂ ਲਈ ਵਧਾਈਆਂ ਦੇਣ ਲਈ ਵਿਅਕਤੀਗਤ ਤੌਰ 'ਤੇ ਫੋਨ ਕੀਤਾ। ਇਸ ਤੋਂ ਇਲਾਵਾ, ਦੇਸ਼ ਪਰਤਣ 'ਤੇ, ਪ੍ਰਧਾਨ ਮੰਤਰੀ ਨੇ ਦਲ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ।

ਰਾਸ਼ਟਰਮੰਡਲ ਖੇਡਾਂ (ਸੀਡਬਲਿਊਜੀ) 2022 ਦਾ ਆਯੋਜਨ 28 ਜੁਲਾਈ ਤੋਂ 8 ਅਗਸਤ 2022 ਤੱਕ ਬਰਮਿੰਘਮ ਵਿੱਚ ਕੀਤਾ ਜਾ ਰਿਹਾ ਹੈ। ਰਾਸ਼ਟਰਮੰਡਲ ਖੇਡਾਂ 2022 ਵਿੱਚ 19 ਖੇਡਾਂ ਦੇ 141 ਈਵੈਂਟਾਂ ਵਿੱਚ ਹਿੱਸਾ ਲੈਣ ਵਾਲੇ ਕੁੱਲ 215 ਐਥਲੀਟ ਇਨ੍ਹਾਂ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Anil Nama sudra September 08, 2022

    anil
  • Chowkidar Margang Tapo September 02, 2022

    namo namo namo namo
  • Chowkidar Margang Tapo August 25, 2022

    vande mataram.
  • G.shankar Srivastav August 08, 2022

    नमस्ते
  • Basant kumar saini August 03, 2022

    नमो
  • Chowkidar Margang Tapo August 03, 2022

    Jai jai jai jai shree ram.
  • ranjeet kumar August 02, 2022

    nmo🙏
  • Laxman singh Rana August 01, 2022

    नमो नमो 🇮🇳🌹
  • Laxman singh Rana August 01, 2022

    नमो नमो 🇮🇳
  • SUKHDEV RAI SHARMA July 29, 2022

    मुख्य न्यायाधीश साहब ने प्रधानमंत्री को पत्र लिखा है कि (SC) supreme court में judges की संख्या और बढ़ाई जाए। माननीय मियां लाड़ साहब, आपको निम्न सुझाव जनता की तरफ से है... My humble request.... From general public... 1:- आप सारे जस्टिस mor 10 बजे आते हो --2 से 3 बजे के बीच लंच और फिर 4 बजे के बाद घर वापसी। ऐसा कब तक चलेगा?? 2:- सुबह 8 बजे आओ और रात 8 बजे तक काम करो, जैसे डाक्टर, इन्जीनियर, पुलिसकर्मी, ब्यूरोक्रेट्स तथा कारपोरेट वर्ल्ड के लोग करते हैं। 3:- शनिवार और रविवार को भी काम करो। 4:- 1947 से 1जून से 30 जून तक कि गर्मी की छुट्टियाँ व्यतीत करते हो। पूरा SC सेंट्रलाइज्ड AC है तो जून में गर्मी की छुट्टियां क्यूं?? 5:- हर जस्टिस वर्ष में मात्र 15-20 दिन की छुट्टी ले। 6:- जानबूझकर जल्लिकुट्टु, दहीहंडी में अपना समय क्यूं बर्बाद करते हो?? 7:- कुछ गिनती के पेशेवरों द्वारा दायर सैकड़ों फालतू की PIL सुनकर अपना समय क्यूं नष्ट करते हो?? 8:- , EPFO vs pensioners बाल बराबर केस में भी 3 जस्टिस बेंच, 5 जस्टिस बेंच क्यूं बनाते हो? सिंगल बेंच को भी काम करने दो। Why ex cji decision review? 9:- देश के गद्दारों के लिए रिव्यु और फिर रिव्यु और फिर रात में भी कोर्ट क्यूं ओपन करते हो??? 10:- जनता के टैक्स से ही करोड़ों की सैलरी और सुविधायें लेते हो लेकिन जनता के प्रति जवाबदारी शून्य है। 11:- AC bunglow में रहते हो, शानदार कार से चलते हो, घर पर खाना भी नौकर पकाता है, कोर्ट बोर्ड पर पानी भी दरबान पिलाता है, तो जी तोड़ मेहनत क्यूं नही करते?? 12:- आप सबको कैबिनेट मंत्री की सुविधायें मिलती है। Age बढ़ाने की कोई आवश्यकता नहीं है। जो SC सुप्रीम कोर्ट, एक वर्ष में सिर्फ 168 दिन काम करता हो, उसके कार्यदिवस बढ़ा कर न्यूनतम 300 दिन कर देना चाहिये। जब प्रधानमंत्री 365 दिन काम कर सकते है तो जज लोगों को 300 दिन काम करने मे कोई परेशानी नही होनी चाहिये। गरीब देशभक्त जनता अब और बर्दाश्त नही कर सकती। न्यायतंत्र सड़ गल चुका है। इसमे सुधार लाने की अविलम्ब व महती आवश्यकता है।
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Insurance sector sees record deals worth over Rs 38,000 crore in two weeks

Media Coverage

Insurance sector sees record deals worth over Rs 38,000 crore in two weeks
NM on the go

Nm on the go

Always be the first to hear from the PM. Get the App Now!
...
PM speaks with HM King Philippe of Belgium
March 27, 2025

The Prime Minister Shri Narendra Modi spoke with HM King Philippe of Belgium today. Shri Modi appreciated the recent Belgian Economic Mission to India led by HRH Princess Astrid. Both leaders discussed deepening the strong bilateral ties, boosting trade & investment, and advancing collaboration in innovation & sustainability.

In a post on X, he said:

“It was a pleasure to speak with HM King Philippe of Belgium. Appreciated the recent Belgian Economic Mission to India led by HRH Princess Astrid. We discussed deepening our strong bilateral ties, boosting trade & investment, and advancing collaboration in innovation & sustainability.

@MonarchieBe”