ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਭਾਜਪਾ ਕਾਰਯਕਰਤਾਵਾਂ ਨਾਲ ਸੰਵਾਦ ਕੀਤਾ। ਵਾਰਾਣਸੀ ਦੇ ਭਾਜਪਾ ਕਾਰਯਕਰਤਾਵਾਂ ਦੇ ਨਾਲ ਆਡੀਓ ਸੰਵਾਦ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਵਿਕਾਸ ਦੇ ਪ੍ਰਤੀ ਭਾਜਪਾ ਦੀ ਪ੍ਰਤੀਬੱਧਤਾ ਦੁਹਰਾਈ। ਕਾਰਯਕਰਤਾਵਾਂ ਦੇ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਕੌਰੀਡੋਰ ਦੀ ਪੁਨਰ-ਸੁਰਜੀਤੀ, ਮਹਿਲਾ ਸਸ਼ਕਤੀਕਰਣ, ਇਨਫ੍ਰਾਸਟ੍ਰਕਚਰ ਅਤੇ ਹੈਲਥਕੇਅਰ ਡਿਵੈਲਪਮੈਂਟ ਸਹਿਤ ਕਈ ਵਿਸ਼ਿਆਂ 'ਤੇ ਚਰਚਾ ਕੀਤੀ।
ਇੱਕ ਕਾਰਯਕਰਤਾ ਦੇ ਨਾਲ ਗੱਲਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਕਿਸਾਨਾਂ ਤੱਕ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦੀ ਪਹੁੰਚ ਵਧਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ, “ਕਾਰਯਕਰਤਾਵਾਂ ਨੂੰ ਕਿਸਾਨਾਂ ਨੂੰ ਰਸਾਇਣਕ ਮੁਕਤ ਖਾਦਾਂ ਦੀ ਵਰਤੋਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਨਾਲ ਹੀ, ਪ੍ਰਧਾਨ ਮੰਤਰੀ ਮੋਦੀ ਨੇ ਕਈ ਕੇਂਦਰੀ ਯੋਜਨਾਵਾਂ ਬਾਰੇ ਗੱਲ ਕੀਤੀ, ਜਿਨ੍ਹਾਂ ਨਾਲ ਕਾਸ਼ੀ ਦੇ ਲੋਕਾਂ ਨੂੰ ਬੜੇ ਪੈਮਾਨੇ 'ਤੇ ਲਾਭ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਨਮੋ ਐਪ ‘ਤੇ ਕਮਲ ਪੁਸ਼ਪ ਨਾਮਕ ਇੱਕ ਸੈਕਸ਼ਨ ਵਿੱਚ ਯੋਗਦਾਨ ਪਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, "ਨਮੋ ਐਪ ‘ਤੇ 'ਕਮਲ ਪੁਸ਼ਪ' ਦੇ ਨਾਮ ਤੋਂ ਜਾਣਿਆ ਜਾਣ ਵਾਲਾ ਇੱਕ ਬਹੁਤ ਹੀ ਦਿਲਚਸਪ ਸੈਕਸ਼ਨ ਹੈ ਜੋ ਤੁਹਾਨੂੰ ਪ੍ਰੇਰਕ ਪਾਰਟੀ ਕਾਰਯਕਰਤਾਵਾਂ ਬਾਰੇ ਸ਼ੇਅਰ ਕਰਨ ਅਤੇ ਜਾਣਨ ਦਾ ਅਵਸਰ ਦਿੰਦਾ ਹੈ।" ਨਾਲ ਹੀ ਉਨ੍ਹਾਂ ਨੇ ਭਾਜਪਾ ਦੀ ਸਪੈਸ਼ਲ ਮਾਈਕਰੋ ਡੋਨੇਸ਼ਨ ਕੈਂਪੇਨ ਬਾਰੇ ਵੀ ਗੱਲ ਕੀਤੀ, ਜਿਸ ਵਿੱਚ ਮੈਂਬਰਾਂ ਅਤੇ ਹੋਰ ਲੋਕਾਂ ਨੂੰ ਯੋਗਦਾਨ ਪਾਉਣ ਦੀ ਗੱਲ ਕਹੀ।