ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 7, ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ‘ਤੇ ਜੰਮੂ ਅਤੇ ਕਸ਼ਮੀਰ ਦੇ ਵਿਦਿਆਰਥੀਆਂ ਦੇ ਵਫ਼ਦ ਨਾਲ ਗੱਲਬਾਤ ਕੀਤੀ। ਜੰਮੂ ਅਤੇ ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ਤੋਂ ਆਏ ਲਗਭਗ 250 ਵਿਦਿਆਰਥੀਆਂ ਨੇ ਨਿਸ਼ਚਿੰਤ (freewheeling) ਅਤੇ ਗ਼ੈਰ ਰਸਮੀ ਗੱਲਬਾਤ ਵਿੱਚ ਹਿੱਸਾ ਲਿਆ।
ਇਹ ਵਿਦਿਆਰਥੀ ਭਾਰਤ ਦੇ ‘ਵਤਨ ਕੋ ਜਾਨੋ- ਯੂਥ ਐਕਸਚੇਂਜ ਪ੍ਰੋਗਰਾਮ 2023’ ਦੇ ਤਹਿਤ ਜੈਪੁਰ, ਅਜਮੇਰ ਅਤੇ ਨਵੀਂ ਦਿੱਲੀ ਦਾ ਦੌਰਾ ਕਰ ਰਹੇ ਹਨ। ਇਸ ਯਾਤਰਾ ਦਾ ਉਦੇਸ਼ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਦੇ ਤਹਿਤ ਜੰਮੂ ਅਤੇ ਕਸ਼ਮੀਰ ਦੇ ਨੌਜਵਾਨਾਂ ਨੂੰ ਦੇਸ਼ ਦੀ ਸੱਭਿਆਚਾਰਕ ਅਤੇ ਸਮਾਜਿਕ ਵਿਵਿਧਤਾ ਦਾ ਦਰਸ਼ਨ ਕਰਵਾਉਣਾ ਹੈ।
ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਯਾਤਰਾ ਅਨੁਭਵ ਅਤੇ ਉਨ੍ਹਾਂ ਦੁਆਰਾ ਦੇਖੇ ਗਏ ਪ੍ਰਤੀਸ਼ਠਿਤ ਸਥਾਨਾਂ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਵਿੱਚ ਸਮ੍ਰਿੱਧ ਖੇਡ ਸੱਭਿਆਚਾਰ ‘ਤੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਤੋਂ ਕ੍ਰਿਕਟ, ਫੁੱਟਬਾਲ ਆਦਿ ਜਿਹੀਆਂ ਖੇਡਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਬਾਰੇ ਜਾਣਨਾ ਚਾਹਿਆ। ਪ੍ਰਧਾਨ ਮੰਤਰੀ ਨੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ ਵਿੱਚ ਤਿੰਨ ਮੈਡਲ ਜਿੱਤਣ ਵਾਲੀ ਜੰਮੂ ਅਤੇ ਕਸ਼ਮੀਰ ਦੀ ਯੁਵਾ ਤੀਰਅੰਦਾਜ਼ ਸ਼ੀਤਲ ਦੇਵੀ ਦੀ ਉਦਾਹਰਨ ਦਿੱਤੀ। ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਦੇ ਨੌਜਵਾਨਾਂ ਦੀ ਪ੍ਰਤਿਭਾ ਦੀ ਵੀ ਸਰਾਹਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਵਿੱਚ ਕਿਸੇ ਵੀ ਖੇਤਰ ਵਿੱਚ ਉਤਕ੍ਰਿਸ਼ਟਤਾ ਹਾਸਲ ਕਰਨ ਦੀ ਸਮਰੱਥਾ ਹੈ।
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਵਿਕਾਸ ਦੇ ਲਈ ਕੰਮ ਕਰਨ ਅਤੇ ਯੋਗਦਾਨ ਦੇਣ ਅਤੇ ਵਿਕਸਿਤ ਭਾਰਤ @2047 ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਕਰਨ ਦੀ ਸਲਾਹ ਦਿੱਤੀ।
ਜੰਮੂ ਅਤੇ ਕਸ਼ਮੀਰ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ਼ ਦੇ ਨਿਰਮਾਣ ਬਾਰੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਕਨੈਕਟੀਵਿਟੀ ਬਿਹਤਰ ਹੋਵੇਗੀ।
ਪ੍ਰਧਾਨ ਮੰਤਰੀ ਨੇ ਚੰਦਰਯਾਨ-3 ਅਤੇ ਆਦਿਤਯ-ਐੱਲ 1 ਮਿਸ਼ਨ ਦੀ ਸਫ਼ਲਤਾ ਦੀ ਚਰਚਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਿਗਿਆਨਿਕ ਉਪਲਬਧੀਆਂ ਨੇ ਹਰ ਭਾਰਤੀ ਨੂੰ ਮਾਣ ਦਿਵਾਇਆ ਹੈ।
ਜੰਮੂ ਅਤੇ ਕਸ਼ਮੀਰ ਵਿੱਚ ਇਸ ਸਾਲ ਰਿਕਾਰਡ ਸੰਖਿਆ ਵਿੱਚ ਟੂਰਿਸਟਾਂ ਦੇ ਜਾਣ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿੱਚ ਟੂਰਿਸਟ ਖੇਤਰ ਵਿੱਚ ਆਪਾਰ ਸੰਭਾਵਨਾਵਾਂ ਹਨ। ਪ੍ਰਧਾਨ ਮੰਤਰੀ ਨੇ ਯੋਗ ਦੇ ਲਾਭਾਂ ਬਾਰੇ ਵੀ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਰੋਜ਼ਾਨਾ ਅਭਿਆਸ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਸਮੀਰ ਵਿੱਚ ਜੀ-20 ਸਮਿਟ ਦੇ ਸਫ਼ਲ ਆਯੋਜਨ ਅਤੇ ਦੇਸ਼ ਨੂੰ ਸਵੱਛ ਬਣਾਉਣ ਦੇ ਪ੍ਰਯਾਸਾਂ ‘ਤੇ ਵੀ ਚਰਚਾ ਕੀਤੀ।