ਇਹ ਯਾਤਰਾ 26 ਜਨਵਰੀ ਤੋਂ ਅੱਗੇ ਵਧਾਈ ਜਾਵੇਗੀ
“ਯਾਤਰਾ ਦਾ ਵਿਕਾਸ ਰਥ (Yatra’s Vikas Rath), ਵਿਸ਼ਵਾਸ ਰਥ (Vishwas Rath) ਵਿੱਚ ਬਦਲ ਚੁੱਕਿਆ ਹੈ ਅਤੇ ਇਹ ਵਿਸ਼ਵਾਸ ਹੈ ਕਿ ਕੋਈ ਭੀ ਪਿੱਛੇ ਨਹੀਂ ਛੁਟੇਗਾ”
“ਮੋਦੀ ਐਸੇ ਲੋਕਾਂ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਮਹੱਤਵ ਦਿੰਦੇ ਹਨ, ਜਿਨ੍ਹਾਂ ਦੀ ਸਾਰਿਆਂ ਨੇ ਉਪੇਖਿਆ ਕੀਤੀ ਹੈ”
“ਵਿਕਸਿਤ ਭਾਰਤ ਸੰਕਲਪ ਯਾਤਰਾ (VBSY) ਲਾਸਟ ਮਾਇਲ ਡਿਲਿਵਰੀ ਦਾ ਸਭ ਤੋਂ ਬਿਹਤਰੀਨ ਮਾਧਿਅਮ ਹੈ”
“ਪਹਿਲੀ ਵਾਰ ਕੋਈ ਸਰਕਾਰ ਟ੍ਰਾਂਸਜੈਂਡਰਾਂ (transgenders)ਦੀ ਚਿੰਤਾ ਕਰ ਰਹੀ ਹੈ” /div>
“ਲੋਕਾਂ ਦਾ ਆਤਮਵਿਸ਼ਵਾਸ, ਸਰਕਾਰ ਦੇ ਪ੍ਰਤੀ ਉਨ੍ਹਾਂ ਦਾ ਵਿਸ਼ਵਾਸ ਚਾਰੋਂ ਤਰਫ਼ ਦਿਖਾਈ ਦਿੰਦਾ ਹੈ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਲਾਭਾਰਥੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕੀਤੀ। ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra)  ਦੇ ਹਜ਼ਾਰਾਂ ਲਾਭਾਰਥੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਭੀ ਸ਼ਾਮਲ ਹੋਏ।

 

ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਦੋ ਮਹੀਨੇ ਪੂਰੇ ਹੋਣ ਦਾ ਉਲੇਖ ਕਰਦੇ ਹੋਏ ਕਿਹਾ, “ਯਾਤਰਾ ਦਾ ਵਿਕਾਸ ਰਥ (“Yatra’s Vikas Rath), ਵਿਸ਼ਵਾਸ ਰਥ (Vishwas Rath) ਵਿੱਚ ਬਦਲ ਚੁੱਕਿਆ ਹੈ ਅਤੇ ਇਹ ਵਿਸ਼ਵਾਸ ਹੈ ਕਿ ਕੋਈ ਭੀ ਪਿੱਛੇ ਨਹੀਂ ਛੁਟੇਗਾ।” ਲਾਭਾਰਥੀਆਂ ਦੇ ਦਰਮਿਆਨ ਭਾਰੀ ਉਤਸ਼ਾਹ ਅਤੇ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra -VBSY) ਨੂੰ 26 ਜਨਵਰੀ ਤੋਂ ਅੱਗੇ, ਫਰਵਰੀ ਤੱਕ ਵਧਾਉਣ ਦਾ ਨਿਰਦੇਸ਼ ਦਿੱਤਾ ਹੈ। 

 

15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ (Bhagwan Birsa Munda) ਦੇ ਅਸ਼ੀਰਵਾਦ ਨਾਲ ਸ਼ੁਰੂ ਹੋਈ ਯਾਤਰਾ ਇੱਕ ਜਨ ਅੰਦੋਲਨ ਵਿੱਚ ਬਦਲ ਗਈ ਹੈ ਅਤੇ ਹੁਣ ਤੱਕ 15 ਕਰੋੜ ਲੋਕ ਇਸ ਯਾਤਰਾ ਨਾਲ ਜੁੜ ਚੁੱਕੇ ਹਨ ਅਤੇ ਇਸ ਨੇ ਲਗਭਗ 80 ਪ੍ਰਤੀਸ਼ਤ ਪੰਚਾਇਤਾਂ ਨੂੰ ਕਵਰ ਕਰ ਲਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦਾ ਮੁੱਖ ਉਦੇਸ਼ ਅਜਿਹੇ ਲੋਕਾਂ ਤੱਕ ਪਹੁੰਚ ਕਾਇਮ ਕਰਨਾ ਸੀ, ਜੋ ਕਿਸੇ ਨਾ ਕਿਸੇ ਕਾਰਨ ਹੁਣ ਤੱਕ ਸਰਕਾਰੀ ਯੋਜਨਾਵਾਂ ਤੋਂ ਵੰਚਿਤ ਰਹੇ ਹਨ। ਮੋਦੀ ਅਜਿਹੇ ਲੋਕਾਂ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਮਹੱਤਵ ਦਿੰਦੇ ਹਨ ਜਿਨ੍ਹਾਂ ਦੀ ਸਾਰਿਆਂ ਨੇ ਉਪੇਖਿਆ ਕੀਤੀ ਹੈ।”

 

ਵਿਕਸਿਤ ਭਾਰਤ ਸੰਕਲਪ ਯਾਤਰਾ (VBSY)ਨੂੰ ਲਾਸਟ ਮਾਇਲ ਡਿਲਿਵਰੀ ਦਾ ਸਭ ਤੋਂ ਬਿਹਤਰੀਨ ਮਾਧਿਅਮ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਯਾਤਰਾ ਦੇ ਦੌਰਾਨ 4 ਕਰੋੜ ਤੋਂ ਅਧਿਕ ਹੈਲਥ ਚੈੱਕਅੱਪਸ ਕੀਤੇ ਗਏ ਅਤੇ 2.5 ਕਰੋੜ ਟੀਬੀ ਜਾਂਚਾਂ ਅਤੇ 50 ਲੱਖ ਸਿਕਲ ਸੈੱਲ ਅਨੀਮੀਆ ਸਬੰਧੀ ਜਾਂਚਾਂ ਕੀਤੀਆਂ ਗਈਆਂ। ਹੁਣ ਤੱਕ ਦੀ ਯਾਤਰਾ ਦੌਰਾਨ 50 ਲੱਖ ਆਯੁਸ਼ਮਾਨ ਕਾਰਡ (Ayushman cards), 33 ਲੱਖ ਨਵੇਂ ਪੀਐੱਮ ਕਿਸਾਨ ਲਾਭਾਰਥੀ (PM Kisan beneficiaries), 25 ਲੱਖ ਨਵੇਂ ਕਿਸਾਨ ਕ੍ਰੈਡਿਟ ਕਾਰਡ (Kisan Credit Cards), 25 ਲੱਖ ਮੁਫ਼ਤ ਗੈਸ ਕਨੈਕਸ਼ਨ ਅਤੇ 10 ਲੱਖ ਨਵੇਂ ਸਵਨਿਧੀ ਆਵੇਦਨ  (new SVANidhi applications) ਹਾਸਲ ਕੀਤੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਖਿਆ ਕਿਸੇ ਲਈ ਮਹਿਜ਼ ਅੰਕੜੇ ਹੋ ਸਕਦੇ ਹਨ, ਲੇਕਿਨ ਉਨ੍ਹਾਂ ਦੇ ਲਈ ਹਰ ਸੰਖਿਆ ਇੱਕ ਜੀਵਨ ਹੈ। ਕੋਈ ਐਸਾ ਹੈ, ਜੋ ਹੁਣ ਤੱਕ ਲਾਭ ਪ੍ਰਾਪਤ ਕਰਨ ਤੋਂ ਵੰਚਿਤ ਰਹਿ ਗਿਆ ਸੀ। 

 

ਪ੍ਰਧਾਨ ਮੰਤਰੀ ਨੇ ਬਹੁਆਯਾਮੀ ਗ਼ਰੀਬੀ ‘ਤੇ ਨਵੀਂ ਰਿਪੋਰਟ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਸਰਕਾਰ ਦੇ ਪ੍ਰਯਾਸਾਂ ਨਾਲ 25 ਕਰੋੜ ਲੋਕ ਗ਼ਰੀਬੀ ਦੇ ਚੁੰਗਲ ਤੋਂ ਬਾਹਰ ਆਏ ਹਨ। ਉਨ੍ਹਾਂ ਨੇ ਕਿਹਾ, “ਪਿਛਲੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਜੈਸੀ ਪਾਰਦਰਸ਼ੀ ਵਿਵਸਥਾ ਬਣਾਈ ਹੈ, ਵਾਸਤਵਿਕ ਪ੍ਰਯਾਸ ਕੀਤੇ ਹਨ ਅਤੇ ਜਨਭਾਗੀਦਾਰੀ ਨੂੰ ਹੁਲਾਰਾ ਦਿੱਤਾ ਹੈ, ਉਸ ਨੇ ਅਸੰਭਵ ਨੂੰ ਭੀ ਸੰਭਵ ਕਰ ਦਿਖਾਇਆ ਹੈ।” ਉਨ੍ਹਾਂ ਨੇ ਇਸ ਬਾਤ ਨੂੰ ਪੀਐੱਮ ਆਵਾਸ ਯੋਜਨਾ (PM Awas Yojna) ਦੀ ਉਦਾਹਰਣ ਦੇ ਕੇ ਸਮਝਾਇਆ।

 

ਇਸ ਯੋਜਨਾ ਵਿੱਚ 4 ਕਰੋੜ ਤੋਂ ਅਧਿਕ ਗ਼ਰੀਬ ਪਰਿਵਾਰਾਂ ਨੂੰ ਪੱਕਾ ਮਕਾਨ (pucca house) ਉਪਲਬਧ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 70 ਪ੍ਰਤੀਸ਼ਤ ਮਕਾਨ ਮਹਿਲਾਵਾਂ ਦੇ ਨਾਮ ‘ਤੇ ਰਜਿਸਟਰਡ ਸਨ। ਇਸ ਨਾਲ ਨਾ ਕੇਵਲ ਗ਼ਰੀਬੀ ਨਾਲ ਨਿਪਟਿਆ ਗਿਆ, ਬਲਕਿ ਮਹਿਲਾਵਾਂ ਭੀ ਸਸ਼ਕਤ ਹੋਈਆਂ। ਮਕਾਨਾਂ ਦਾ ਆਕਾਰ ਵਧਾਇਆ ਗਿਆ, ਨਿਰਮਾਣ ਵਿੱਚ ਲੋਕਾਂ ਦੀ ਪਸੰਦ ਦਾ ਸਨਮਾਨ ਕੀਤਾ ਗਿਆ, ਨਿਰਮਾਣ ਦੀ ਗਤੀ ਨੂੰ ਬਿਹਤਰ ਬਣਾਉਂਦੇ ਹੋਏ 300 ਦਿਨਾਂ ਤੋਂ 100 ਦਿਨ ਕੀਤਾ ਗਿਆ। ਉਨ੍ਹਾਂ ਨੇ ਕਿਹਾ, “ ਇਸ ਦਾ ਅਰਥ ਹੈ ਕਿ ਅਸੀਂ ਪੱਕੇ ਮਕਾਨਾਂ ਦਾ ਨਿਰਮਾਣ ਪਹਿਲਾਂ ਤੋਂ ਤਿੰਨ ਗੁਣਾ ਤੇਜ਼ੀ ਨਾਲ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਗ਼ਰੀਬਾਂ ਨੂੰ ਸੌਂਪ ਰਹੇ ਹਾਂ । ਐਸੇ ਪ੍ਰਯਾਸਾਂ ਨੇ ਦੇਸ਼ ਵਿੱਚ ਗ਼ਰੀਬੀ ਘੱਟ ਕਰਨ ਵਿੱਚ ਬਹੁਤ ਬੜੀ ਭੂਮਿਕਾ ਨਿਭਾਈ ਹੈ।”

 

ਪ੍ਰਧਾਨ ਮੰਤਰੀ ਨੇ ਟ੍ਰਾਂਸਜੈਂਡਰਾਂ (transgenders) ਦੇ  ਲਈ ਸਰਕਾਰੀ ਦੀਆਂ ਨੀਤੀਆਂ ਦੀ ਉਦਾਹਰਣ ਦਿੰਦੇ ਹੋਏ ਵੰਚਿਤਾਂ ਨੂੰ ਪ੍ਰਾਥਮਿਕਤਾ ਦੇਣ ਦੇ ਦ੍ਰਿਸ਼ਟੀਕੋਣ ਨੂੰ ਸਪਸ਼ਟ ਕੀਤਾ। ਉਨ੍ਹਾਂ ਨੇ ਕਿਹਾ, “ਇਹ ਸਾਡੀ ਸਰਕਾਰ ਹੈ, ਜਿਸ ਨੇ ਪਹਿਲੀ ਵਾਰ ਟ੍ਰਾਂਸਜੈਂਡਰ ਸਮੁਦਾਇ (transgenders community) ਦੀਆਂ ਮੁਸ਼ਕਿਲਾਂ ਦੀ ਚਿੰਤਾ ਕੀਤੀ ਅਤੇ ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾਉਣ ਨੂੰ ਪ੍ਰਾਥਮਿਕਤਾ ਦਿੱਤੀ। ਸੰਨ 2019 ਵਿੱਚ ਸਾਡੀ ਸਰਕਾਰ ਨੇ ਟ੍ਰਾਂਸਜੈਂਡਰਾਂ (transgenders) ਦੇ ਅਧਿਕਾਰਾਂ ਦੀ ਰੱਖਿਆ ਦੇਣ ਵਾਲ਼ਾ ਕਾਨੂੰਨ ਬਣਾਇਆ। ਇਸ ਨਾਲ ਨਾ ਕੇਵਲ ਟ੍ਰਾਂਸਜੈਂਡਰਾਂ ਨੂੰ ਸਮਾਜ ਵਿੱਚ ਸਨਮਾਨਜਨਕ ਸਥਾਨ ਪਾਉਣ ਵਿੱਚ ਮਦਦ ਮਿਲੀ, ਬਲਕਿ ਉਨ੍ਹਾਂ ਦੇ ਨਾਲ ਹੋਣ ਵਾਲਾ ਭੇਦਭਾਵ ਭੀ ਸਮਾਪਤ ਹੋਇਆ। ਸਰਕਾਰ ਨੇ ਹਜ਼ਾਰਾਂ ਲੋਕਾਂ ਨੂੰ ਟ੍ਰਾਂਸਜੈਂਡਰ ਪਹਿਚਾਣ ਪ੍ਰਮਾਣ ਪੱਤਰ (transgender identity certificates) ਭੀ ਜਾਰੀ ਕੀਤੇ ਹਨ।”

 

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਤੇਜ਼ੀ ਨਾਲ ਬਦਲ ਰਿਹਾ ਹੈ। ਅੱਜ ਲੋਕਾਂ ਦਾ ਆਤਮਵਿਸ਼ਵਾਸ, ਸਰਕਾਰ ਦੇ ਪ੍ਰਤੀ ਉਨ੍ਹਾਂ ਦਾ ਵਿਸ਼ਵਾਸ ਅਤੇ ਨਵੇਂ ਭਾਰਤ ਦੇ ਨਿਰਮਾਣ ਦਾ ਸੰਕਲਪ ਚਾਰੋਂ ਤਰਫ਼ ਦਿਖਦਾ ਹੈ।” ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਸਮੂਹਾਂ ਦੇ ਨਾਲ ਆਪਣੀ ਹਾਲ ਹੀ ਦੀ ਬਾਤਚੀਤ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਤਿ ਪਿਛੜੇ ਖੇਤਰਾਂ ਵਿੱਚ ਭੀ ਕਬਾਇਲੀ ਮਹਿਲਾਵਾਂ ਦੀ ਪਹਿਲ ਨੂੰ ਯਾਦ ਕੀਤਾ ਅਤੇ ਅਧਿਕਾਰ ਪ੍ਰਾਪਤੀ ਦੇ ਲਈ ਆਪਣੇ ਲੋਕਾਂ ਨੂੰ ਸਿੱਖਿਅਤ ਕਰਨ ਦੇ ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਦੀ ਪ੍ਰਸ਼ੰਸਾ ਕੀਤੀ। ਸਵੈ ਸਹਾਇਤਾ ਸਮੂਹ ਮੁਹਿੰਮ (Self Help Group movement) ਨੂੰ ਸਸ਼ਕਤ ਬਣਾਉਣ ਦੇ ਕਦਮਾਂ ਬਾਰੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਨ੍ਹਾਂ ਸਮੂਹਾਂ ਨੂੰ ਬੈਂਕਾਂ ਦੇ ਨਾਲ ਜੋੜਨ, ਕੋਲੈਟਰਲ ਫ੍ਰੀ ਲੋਨਸ ਦੀ ਸੀਮਾ (collateral free loans ceiling) ਨੂੰ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰਨ ਦੇ ਪ੍ਰਯਾਸਾਂ ਦਾ ਉਲੇਖ ਕੀਤਾ, ਜਿਸ ਦੇ ਪਰਿਣਾਮਸਰੂਪ 10 ਕਰੋੜ ਨਵੀਆਂ ਮਹਿਲਾਵਾਂ ਸਵੈ ਸਹਾਇਤਾ ਸਮੂਹਾਂ (SHGs) ਨਾਲ ਜੁੜੀਆਂ। ਉਨ੍ਹਾਂ ਨੂੰ ਨਵੇਂ ਕਾਰੋਬਾਰ ਦੇ ਲਈ 8 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਮਦਦ ਮਿਲੀ। ਪ੍ਰਧਾਨ ਮੰਤਰੀ ਨੇ 3 ਕਰੋੜ ਮਹਿਲਾਵਾਂ ਨੂੰ ਮਹਿਲਾ ਕਿਸਾਨ ਦੇ ਰੂਪ ਵਿੱਚ ਸਸ਼ਕਤ ਬਣਾਉਣ ਅਤੇ 2 ਕਰੋੜ ਲਖਪਤੀ ਦੀਦੀ (Lakhpati Didi) ਬਣਾਉਣ ਦੀ ਯੋਜਨਾ ਅਤੇ ਨਮੋ ਡ੍ਰੋਨ ਦੀਦੀ ਯੋਜਨਾ (Namo Drone Didi scheme) ਦਾ ਭੀ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਇੱਕ ਹਜ਼ਾਰ ਤੋਂ ਅਧਿਕ ਨਮੋ ਡ੍ਰੋਨ ਦੀਦੀਆਂ (Namo Drone Didi) ਨੇ ਟ੍ਰੇਨਿੰਗ ਪੂਰੀ ਕਰ ਲਈ ਹੈ।

 

ਗ੍ਰਾਮੀਣ ਅਰਥਵਿਵਸਥਾ ਨੂੰ ਆਧੁਨਿਕ ਬਣਾਉਣ ਅਤੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਦੀ ਸਰਕਾਰ ਦੀ ਪ੍ਰਾਥਮਿਕਤਾ ਬਾਰੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਛੋਟੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਦੇ ਕਦਮਾਂ ਦਾ ਉਲੇਖ ਕੀਤਾ। ਉਨ੍ਹਾਂ ਨੇ 10,000 ਐੱਫਪੀਓਜ਼ (FPOs) ਦਾ ਉਲੇਖ ਕੀਤਾ, ਜਿਨ੍ਹਾਂ ਵਿੱਚੋਂ 8 ਹਜ਼ਾਰ ਪਹਿਲਾਂ ਤੋਂ ਹੀ ਮੌਜੂਦ ਹਨ ਅਤੇ ਖੁਰਪਕਾ ਅਤੇ ਮੂੰਹਪਕਾ ਰੋਗ (foot and mouth disease) ਦੇ ਲਈ 50 ਕਰੋੜ ਟੀਕਾਕਰਣ ਹੋਏ ਹਨ, ਜਿਸ ਦੇ ਪਰਿਣਾਮਸਰੂਪ ਦੁੱਧ ਦੇ ਉਤਪਾਦਨ ਵਿੱਚ 50 ਪ੍ਰਤੀਸ਼ਤ ਵਾਧਾ ਹੋਇਆ ਹੈ। 

 

ਭਾਰਤ ਦੀ ਯੁਵਾ ਆਬਾਦੀ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯਾਤਰਾ ਦੇ ਦੌਰਾਨ ਪ੍ਰਸ਼ਨੋਤਰੀ ਪ੍ਰਤੀਯੋਗਿਤਾਵਾਂ ( quiz competitions) ਆਯੋਜਿਤ ਕੀਤੀਆਂ ਗਈਆਂ, ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਇਸ ਬਾਤ ‘ਤੇ ਖੁਸ਼ੀ ਵਿਅਕਤ ਕੀਤੀ ਕਿ ਯੁਵਾ ਮਾਈ ਭਾਰਤ ਪੋਰਟਲ (MY Bharat portal) ‘ਤੇ ਵਲੰਟੀਅਰ ਦੇ ਰੂਪ ਵਿੱਚ ਰਜਿਸਟਰਡ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਸੰਨ 2047 ਤੱਕ ਵਿਕਸਿਤ ਭਾਰਤ (Viksit Bharat) ਦੇ ਰਾਸ਼ਟਰੀ ਸੰਕਲਪ ਨੂੰ ਦੁਹਰਾਉਂਦੇ ਹੋਏ ਆਪਣੀ ਬਾਤ ਸਮਾਪਤ ਕੀਤੀ।

 

ਪਿਛੋਕੜ

15 ਨਵੰਬਰ, 2023 ਨੂੰ ਇਸ ਯਾਤਰਾ ਦੀ ਸ਼ੁਰੂਆਤ ਦੇ ਬਾਅਦ ਤੋਂ ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਲਾਭਾਰਥੀਆਂ ਦੇ ਨਾਲ ਨਿਯਮਿਤ ਤੌਰ ‘ਤੇ ਬਾਤਚੀਤ ਕੀਤੀ ਹੈ। ਵੀਡੀਓ ਕਾਨਫਰੰਗਿੰਗ ਦੇ ਜ਼ਰੀਏ ਇਹ ਬਾਤਚੀਤ ਪੰਜ ਵਾਰ (30 ਨਵੰਬਰ, 9 ਦਸੰਬਰ, 16 ਦਸੰਬਰ, 27 ਦਸੰਬਰ ਅਤੇ 8 ਜਨਵਰੀ, 2024) ਹੋ ਚੁੱਕੀ ਹੈ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਆਪਣੀ ਵਾਰਾਣਸੀ ਯਾਤਰਾ ਦੇ ਦੌਰਾਨ ਲਗਾਤਾਰ ਦੋ ਦਿਨ (17-18 ਦਸੰਬਰ) ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਲਾਭਾਰਥੀਆਂ ਨਾਲ ਆਹਮਣੇ-ਸਾਹਮਣੇ ਬਾਤਚੀਤ ਕੀਤੀ ਸੀ।

 

‘ਵਿਕਸਿਤ ਭਾਰਤ ਸੰਕਲਪ ਯਾਤਰਾ’ (Viksit Bharat Sankalp Yatra) ਦੇਸ਼ ਭਰ ਵਿੱਚ ਕੱਢੀ ਜਾ ਰਹੀ ਹੈ, ਜਿਸ ਦਾ ਉਦੇਸ਼ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ (flagship schemes) ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂਬੱਧ ਤਰੀਕੇ ਨਾਲ ਪਹੁੰਚਾਉਣਾ ਸੁਨਿਸ਼ਚਿਤ ਕਰਦੇ ਹੋਏ ਇਨ੍ਹਾਂ ਯੋਜਨਾਵਾਂ ਵਿੱਚ ਪਰਿਪੂਰਨਤਾ ਹਾਸਲ ਕਰਨਾ ਹੈ। 

 

ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਵਿੱਚ ਹਿੱਸਾ ਲੈਣ ਵਾਲਿਆਂ ਦੀ ਸੰਖਿਆ 15 ਕਰੋੜ ਤੋਂ ਅਧਿਕ ਹੋ ਚੁੱਕੀ ਹੈ। ਇਹ ਜ਼ਮੀਨੀ ਪੱਧਰ ‘ਤੇ ਗਹਿਰਾ ਪ੍ਰਭਾਵ ਉਤਪੰਨ ਕਰਨ ਵਿੱਚ ਯਾਤਰਾ ਦੀ ਸਫ਼ਲਤਾ ਦਾ ਪ੍ਰਮਾਣ ਹੈ, ਜੋ ਰਾਸ਼ਟਰ ਭਰ ਦੇ ਲੋਕਾਂ ਨੂੰ ਵਿਕਸਿਤ ਭਾਰਤ ਦੇ ਸਾਂਝੇ ਵਿਜ਼ਨ (a shared vision of Viksit Bharat) ਦੇ ਪ੍ਰਤੀ ਇਕਜੁੱਟ ਕਰ ਰਹੀ ਹੈ। 

 

 

 

 

 

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."