“ਅੱਜ ਜਦੋਂ ਭਾਰਤ ਗਲੋਬਲ ਟ੍ਰੇਡ ਦਾ ਇੱਕ ਬੜਾ ਕੇਂਦਰ ਬਣ ਰਿਹਾ ਹੈ, ਅਸੀਂ ਦੇਸ਼ ਦੀ ਸਮੁੰਦਰੀ ਸ਼ਕਤੀ ਵਧਾਉਣ ‘ਤੇ ਫੋਕਸ ਕਰ ਰਹੇ ਹਨ”
‘ਪੋਰਟਸ, ਸ਼ਿਪਿੰਗ ਅਤੇ ਇਨਲੈਂਡ ਵਾਟਰਵੇਜ਼ ਸੈਕਟਰ ਵਿੱਚ ‘ਈਜ਼ ਆਵ੍ ਡੂਇੰਗ ਬਿਜ਼ਨਸ’ ਵਧਾਉਣ ਦੇ ਲਈ ਪਿਛਲੇ 10 ਵਰ੍ਹਿਆਂ ਵਿੱਚ ਅਨੇਕ ਸੁਧਾਰ ਕੀਤੇ ਗਏ ਹਨ”
“ਦੁਨੀਆ ਗਲੋਬਲ ਟ੍ਰੇਡ ਵਿੱਚ ਭਾਰਤ ਦੀ ਸਮਰੱਥਾ ਅਤੇ ਸਥਿਤੀ ਨੂੰ ਪਹਿਚਾਣ ਰਹੀ ਹੈ”
“ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ (Maritime Amrit Kaal Vision) ਵਿਕਸਿਤ ਭਾਰਤ (Viksit Bharat) ਦੇ ਲਈ ਭਾਰਤ ਦੇ ਸਮੁੰਦਰੀ ਕੌਸ਼ਲ (India’s maritime prowess) ਨੂੰ ਮਜ਼ਬੂਤ ਕਰਨ ਦੇ ਲਈ ਰੋਡਮੈਪ ਪ੍ਰਸਤੁਤ ਕਰਦਾ ਹੈ”
“ਕੋਚੀ ਵਿੱਚ ਨਵਾਂ ਡ੍ਰਾਈ ਡੌਕ ਭਾਰਤ ਦਾ ਰਾਸ਼ਟਰੀ ਗੌਰਵ ਹੈ”
“ਕੋਚੀ ਸ਼ਿਪਯਾਰਡ(Kochi Shipyard) ਦੇਸ਼ ਦੇ ਸ਼ਹਿਰਾਂ ਵਿੱਚ ਆਧੁਨਿਕ ਅਤੇ ਗ੍ਰੀਨ ਵਾਟਰ ਕਨੈਕਟੀਵਿਟੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਚੀ, ਕੇਰਲ ਵਿਖੇ 4,000 ਕਰੋੜ ਰੁਪਏ ਤੋਂ ਅਧਿਕ ਦੇ ਤਿੰਨ ਪ੍ਰਮੁੱਖ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਅੱਜ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਵਿੱਚ ਕੋਚੀਨ ਸ਼ਿਪਯਾਰਡ ਲਿਮਿਟਿਡ (ਸੀਐੱਸਐੱਲ) ਵਿੱਚ ਨਿਊ ਡ੍ਰਾਈ ਡੌਕ (ਐੱਨਡੀਡੀ), ਸੀਐੱਸਐੱਲ ਦੀ ਅੰਤਰਰਾਸ਼ਟਰੀ ਜਹਾਜ਼ ਮੁਰੰਮਤ ਸੁਵਿਧਾ (ਆਈਐੱਸਆਰਐੱਫ) ਅਤੇ ਪੁਥੁਵਿਪੀਨ, ਕੋਚੀ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦਾ ਐੱਲਪੀਜੀ ਆਯਾਤ ਟਰਮੀਨਲ (New Dry Dock (NDD) at Cochin Shipyard Limited (CSL), International Ship Repair Facility (ISRF) of CSL, and LPG Import Terminal of Indian Oil Corporation Limited at Puthuvypeen, Kochi) ਸ਼ਾਮਲ ਹਨ। ਇਹ ਪ੍ਰਮੁੱਖ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਭਾਰਤ ਦੀਆਂ ਬੰਦਰਗਾਹਾਂ (ਪੋਰਟਸ), ਸ਼ਿਪਿੰਗ ਅਤੇ ਇਨਲੈਂਡ ਵਾਟਰਵੇਜ਼ ਸੈਕਟਰ ਨੂੰ ਬਦਲਣ ਅਤੇ ਇਸ ਵਿੱਚ ਸਮਰੱਥਾ ਸਿਰਜਣ ਅਤੇ ਆਤਮਨਿਰਭਰਤਾ ਦੇ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ ਹਨ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਮੰਦਿਰ ਵਿੱਚ ਭਗਵਾਨ ਗੁਰੂਵਯੂਰੱਪਨ ਦੇ ਦਰਸ਼ਨ(Darshan of Bhagwan Guruvyurappan) ਦੀ ਬਾਤ ਕੀਤੀ। ਉਨ੍ਹਾਂ ਨੇ ਅਯੁੱਧਿਆ ਧਾਮ ਵਿੱਚ ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡੇ (Maharishi Valmiki International Airport) ਦੇ ਉਦਘਾਟਨ ਦੇ ਅਵਸਰ ‘ਤੇ ਆਪਣੇ ਭਾਸ਼ਣ ਵਿੱਚ ਰਾਮਾਇਣ (Ramayan) ਨਾਲ ਜੁੜੇ ਕੇਰਲ ਦੇ ਪਵਿੱਤਰ ਮੰਦਿਰਾਂ ਦੇ ਉਲੇਖ ਨੂੰ ਭੀ ਯਾਦ ਕੀਤਾ। ਉਨ੍ਹਾਂ ਨੇ ਅਯੁੱਧਿਆ ਧਾਮ (Ayodhya Dham) ਵਿੱਚ ਪ੍ਰਾਣ ਪ੍ਰਤਿਸ਼ਠਾ (Pran Pratishtha) ਤੋਂ ਕੁਝ ਦਿਨ ਪਹਿਲਾਂ ਰਾਮਾਸਵਾਮੀ (Ramaswamy) ਮੰਦਿਰ ਵਿੱਚ ਦਰਸ਼ਨ ਕਰਨ ਦੇ ਸਮਰੱਥ ਹੋਣ ਦੇ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਸੁਬ੍ਹਾ ਕੇਰਲ ਦੇ ਕਲਾਕਾਰਾਂ ਦੁਆਰਾ ਪ੍ਰਸਤੁਤ ਸੁੰਦਰ ਪ੍ਰਸਤੁਤੀ ਨੇ ਕੇਰਲ ਵਿੱਚ ਅਵਧ ਪੁਰੀ (Awadh Puri) ਦਾ ਅਨੁਭਵ ਕਰਵਾਇਆ।

 

ਪ੍ਰਧਾਨ ਮੰਤਰੀ ਨੇ ਅੰਮ੍ਰਿਤ ਕਾਲ (Amrit Kaal) ਦੇ ਦੌਰਾਨ ਭਾਰਤ ਨੂੰ ‘ਵਿਕਸਿਤ ਭਾਰਤ’ (‘Viksit Bharat’) ਬਣਾਉਣ ਦੀ ਯਾਤਰਾ ਵਿੱਚ ਹਰੇਕ ਰਾਜ ਦੀ ਭੂਮਿਕਾ ‘ਤੇ ਬਲ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਦੇ ਸਮੇਂ ਵਿੱਚ ਭਾਰਤ ਦੀ ਸਮ੍ਰਿੱਧੀ ਵਿੱਚ ਬੰਦਰਗਾਹਾਂ ਦੀ ਭੂਮਿਕਾ ਨੂੰ ਯਾਦ ਕੀਤਾ ਅਤੇ ਹੁਣ ਬੰਦਰਗਾਹਾਂ ਦੇ ਲਈ ਇੱਕ ਸਮਾਨ ਭੂਮਿਕਾ ਦੀ ਪਰਿਕਲਪਨਾ ਕੀਤੀ ਜਦੋਂ ਭਾਰਤ ਨਵੇਂ ਕਦਮ ਉਠਾ ਰਿਹਾ ਹੈ ਅਤੇ ਗਲੋਬਲ ਟ੍ਰੇਡ ਦਾ ਇੱਕ ਪ੍ਰਮੁੱਖ ਕੇਂਦਰ (major center) ਬਣ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐਸੇ ਵਿੱਚ ਸਰਕਾਰ ਕੋਚੀ ਜਿਹੇ ਬੰਦਰਗਾਹ ਸ਼ਹਿਰਾਂ ਦੀ ਸ਼ਕਤੀ ਨੂੰ ਬਿਹਤਰ ਬਣਾਉਣ ਵਿੱਚ ਜੁਟੀ ਹੈ। ਉਨ੍ਹਾਂ ਨੇ ਸਾਗਰਮਾਲਾ ਪ੍ਰੋਜੈਕਟ (Sagarmala Project) ਦੇ ਤਹਿਤ ਬੰਦਰਗਾਹ ਸਮਰੱਥਾ ਵਿੱਚ ਵਾਧੇ, ਬੰਦਰਗਾਹ ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਅਤੇ ਬੰਦਰਗਾਹਾਂ ਦੀ ਬਿਹਤਰ ਕਨੈਕਟੀਵਿਟੀ ਦੀ ਜਾਣਕਾਰੀ ਦਿੱਤੀ।

 

ਉਨ੍ਹਾਂ ਨੇ ਅੱਜ ਕੋਚੀ ਨੂੰ ਮਿਲੇ ਦੇਸ਼ ਦੇ ਸਭ ਤੋਂ ਬੜੇ ਡ੍ਰਾਈ ਡੌਕ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਨਿਰਮਾਣ, ਜਹਾਜ਼ ਮੁਰੰਮਤ ਅਤੇ ਐੱਲਪੀਜੀ ਆਯਾਤ ਟਰਮੀਨਲ (shipbuilding, ship repairing and LPG import terminal) ਜਿਹੇ ਕਈ ਪ੍ਰੋਜੈਕਟ ਭੀ ਕੇਰਲ ਅਤੇ ਦੇਸ਼ ਦੇ ਦੱਖਣੀ ਖੇਤਰ ਵਿੱਚ ਵਿਕਾਸ ਨੂੰ ਗਤੀ ਪ੍ਰਦਾਨ ਕਰਨਗੇ। ਉਨ੍ਹਾਂ ਨੇ ਕੋਚੀ ਸ਼ਿਪਯਾਰਡ ਦੇ ਨਾਲ ‘ਮੇਡ ਇਨ ਇੰਡੀਆ’ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕ੍ਰਾਂਤ (INS Vikrant) ਦੇ ਨਿਰਮਾਣ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਨਵੀਆਂ ਸੁਵਿਧਾਵਾਂ ਨਾਲ ਸ਼ਿਪਯਾਰਡ ਦੀਆਂ ਸਮਰੱਥਾਵਾਂ ਕਈ ਗੁਣਾ ਵਧ ਜਾਣਗੀਆਂ।

 

ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਬੰਦਰਗਾਹਾਂ (ਪੋਰਟਸ), ਸ਼ਿਪਿੰਗ ਅਤੇ ਵਾਟਰਵੇਜ਼ ਸੈਕਟਰ ਵਿੱਚ ਕੀਤੇ ਗਏ ਸੁਧਾਰਾਂ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਇਸ ਨਾਲ ਭਾਰਤ ਦੀਆਂ ਬੰਦਰਗਾਹਾਂ ਵਿੱਚ ਨਵੇਂ ਨਿਵੇਸ਼ ਆਏ ਹਨ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਮਲਾਹਾਂ ਨਾਲ ਸਬੰਧਿਤ ਨਿਯਮਾਂ ਵਿੱਚ ਸੁਧਾਰ ਨਾਲ ਦੇਸ਼ ਵਿੱਚ ਮਲਾਹਾਂ ਦੀ ਸੰਖਿਆ ਵਿੱਚ 140 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਅੰਦਰ ਇਨਲੈਂਡ ਵਾਟਰਵੇਜ਼ ਦੇ ਉਪਯੋਗ ਨਾਲ ਯਾਤਰੀ ਅਤੇ ਕਾਰਗੋ ਟ੍ਰਾਂਸਪੋਰਟ ਨੂੰ ਬੜਾ ਪ੍ਰੋਤਸਾਹਨ ਮਿਲਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਬਕਾ ਪ੍ਰਯਾਸ (Sabka Prayas) ਦੇ ਬਿਹਤਰ ਪਰਿਣਾਮ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਬੰਦਰਗਾਹਾਂ ਨੇ ਪਿਛਲੇ 10 ਵਰ੍ਹਿਆਂ ਵਿੱਚ ਦੋ ਅੰਕਾਂ ਦਾ ਸਲਾਨਾ ਵਾਧਾ ਹਾਸਲ ਕੀਤਾ ਹੈ। ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ 10 ਵਰ੍ਹੇ ਪਹਿਲਾਂ ਤੱਕ ਜਹਾਜ਼ਾਂ ਨੂੰ ਬੰਦਰਗਾਹਾਂ ‘ਤੇ ਕਾਫੀ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ ਅਤੇ ਉਤਾਰਨ ਵਿੱਚ ਬਹੁਤ ਲੰਬਾ ਸਮਾਂ ਲਗਦਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਸਥਿਤੀ ਬਦਲ ਗਈ ਹੈ ਅਤੇ ਜਹਾਜ਼ ਟਰਨਅਰਾਊਂਡ ਸਮੇਂ(ship-turnaround time) ਦੇ ਮਾਮਲੇ ਵਿੱਚ ਭਾਰਤ ਨੇ ਕਈ ਵਿਕਸਿਤ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ (India’s G20 Presidency) ਦੇ ਦੌਰਾਨ ਪੱਛਮੀ ਏਸ਼ੀਆ-ਯੂਰੋਪ ਆਰਥਿਕ ਕੌਰੀਡੋਰ ਦੇ ਸਬੰਧ ਵਿੱਚ ਕੀਤੇ ਗਏ ਸਮਝੌਤਿਆਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ, “ਦੁਨੀਆ ਗਲੋਬਲ ਟ੍ਰੇਡ ਵਿੱਚ ਭਾਰਤ ਦੀ ਸਮਰੱਥਾ ਅਤੇ ਸਥਿਤੀ ਨੂੰ ਪਹਿਚਾਣ ਰਹੀ ਹੈ।” ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਮੱਧ ਪੂਰਬ-ਯੂਰੋਪ ਆਰਥਿਕ ਕੌਰੀਡੋਰ ਭਾਰਤ ਦੀ ਤਟਵਰਤੀ ਅਰਥਵਿਵਸਥਾ ਨੂੰ ਹੁਲਾਰਾ ਦੇ ਕੇ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਨੂੰ ਹੋਰ ਮਜ਼ਬੂਤ ਬਣਾਏਗਾ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ (Maritime Amrit Kaal Vision )ਦਾ ਭੀ ਉਲੇਖ ਕੀਤਾ, ਜੋ ਵਿਕਸਿਤ ਭਾਰਤ (Viksit Bharat) ਦੇ ਲਈ ਭਾਰਤ ਦੇ ਸਮੁੰਦਰੀ ਕੌਸ਼ਲ (India’s maritime prowess) ਨੂੰ ਮਜ਼ਬੂਤ ਕਰਨ ਲਈ ਇੱਕ ਰੋਡਮੈਪ ਪ੍ਰਸਤੁਤ ਕਰਦਾ ਹੈ। ਉਨ੍ਹਾਂ ਨੇ ਦੇਸ਼ ਵਿੱਚ ਮੈਗਾ ਬੰਦਰਗਾਹਾਂ (mega ports) ਜਹਾਜ਼ ਨਿਰਮਾਣ ਅਤੇ ਜਹਾਜ਼ ਮੁਰੰਮਤ (shipbuilding and ship-repairing) ਇਨਫ੍ਰਾਸਟ੍ਰਕਚਰ ਨਿਰਮਾਣ ਦੇ ਲਈ ਸਰਕਾਰ ਦੇ ਪ੍ਰਯਾਸਾਂ ਨੂੰ ਦੁਹਰਾਇਆ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਨਵਾਂ ਡ੍ਰਾਈ ਡੌਕ ਭਾਰਤ ਦਾ ਰਾਸ਼ਟਰੀ ਗੌਰਵ ਹੈ। ਇਸ ਨਾਲ ਨਾ ਕੇਵਲ ਬੜੇ ਜਹਾਜ਼ਾਂ (big vessels) ਨੂੰ ਉਤਾਰਿਆ ਜਾ ਸਕੇਗਾ ਬਲਕਿ ਇੱਥੇ ਜਹਾਜ਼ ਨਿਰਮਾਣ ਅਤੇ ਜਹਾਜ਼ ਮੁਰੰਮਤ ਦਾ ਕੰਮ( shipbuilding and ship repair work) ਭੀ ਸੰਭਵ ਹੋ ਸਕੇਗਾ, ਪਰਿਣਾਮਸਰੂਪ ਵਿਦੇਸ਼ਾਂ ‘ਤੇ ਨਿਰਭਰਤਾ ਘੱਟ ਹੋਵੇਗੀ ਅਤੇ ਵਿਦੇਸ਼ੀ ਮੁਦਰਾ ਦੀ ਭੀ ਬੱਚਤ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਜਹਾਜ਼ ਮੁਰੰਮਤ ਸੁਵਿਧਾ(International Ship Repair Facility) ਦੇ ਉਦਘਾਟਨ ਦਾ ਉਲੇਖ ਕਰਦੇ ਹੋਏ ਕਿਹਾ ਕਿ ਇਹ ਕੋਚੀ ਨੂੰ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਬੜੇ ਜਹਾਜ਼ ਮੁਰੰਮਤ ਕੇਂਦਰ( largest ship repair center ) ਵਿੱਚ ਬਦਲ ਦੇਵੇਗਾ। ਪ੍ਰਧਾਨ ਮੰਤਰੀ ਨੇ ਆਈਐੱਨਐੱਸ ਵਿਕ੍ਰਾਂਤ (INS Vikrant) ਦੇ ਨਿਰਮਾਣ ਵਿੱਚ ਕਈ ਐੱਮਐੱਸਐੱਮਈਜ਼ (MSMEs) ਦੇ ਇੱਕਠਿਆਂ ਆਉਣ ਦੀ ਤੁਲਨਾ ਕਰਦੇ ਹੋਏ ਇਸ ਤਰ੍ਹਾਂ ਦੇ ਵਿਸ਼ਾਲ ਜਹਾਜ਼ ਨਿਰਮਾਣ ਅਤੇ ਮੁਰੰਮਤ ਸੁਵਿਧਾਵਾਂ ਦੇ ਉਦਘਾਟਨ ਦੇ ਨਾਲ ਐੱਮਐੱਸਐੱਮਈਜ਼ (MSMEs)  ਦੇ ਇੱਕ ਨਵੇਂ ਈਕੋਸਿਸਟਮ ਦੇ ਨਿਰਮਾਣ ਵਿੱਚ ਵਿਸ਼ਵਾਸ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਨਵਾਂ ਐੱਲਪੀਜੀ ਆਯਾਤ ਟਰਮੀਨਲ ਕੋਚੀ, ਕੋਇੰਬਟੂਰ, ਇਰੋਡ, ਸੇਲਮ, ਕਾਲੀਕਟ, ਮਦੁਰੈ ਅਤੇ ਤ੍ਰਿਚੀ (Kochi, Coimbatore, Erode, Salem, Calicut, Madurai, and Trichy) ਦੀਆਂ ਐੱਲਪੀਜੀ ਜ਼ਰੂਰਤਾਂ (LPG needs) ਨੂੰ ਪੂਰਾ ਕਰੇਗਾ, ਜਦਕਿ ਉਦਯੋਗਾਂ, ਹੋਰ ਆਰਥਿਕ ਵਿਕਾਸ ਗਤੀਵਿਧੀਆਂ ਅਤੇ ਇਨ੍ਹਾਂ ਖੇਤਰਾਂ ਵਿੱਚ ਨਵੇਂ ਰੋਜ਼ਗਾਰ ਪੈਦਾ ਕਰਨ ਵਿੱਚ ਭੀ ਸਹਾਇਕ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕੋਚੀ ਸ਼ਿਪਯਾਰਡ ਦੀ ਗ੍ਰੀਨ ਟੈਕਨੋਲੋਜੀ ਸਮਰੱਥਾਵਾਂ ਅਤੇ ‘ਮੇਕ ਇਨ ਇੰਡੀਆ’ ਜਹਾਜ਼ਾਂ (vessels) ਨੂੰ ਬਣਾਉਣ ਵਿੱਚ ਇਸ ਦੀ ਪ੍ਰਮੁੱਖਤਾ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕੋਚੀ ਵਾਟਰ ਮੈਟਰੋ (Kochi Water Metro) ਦੇ ਲਈ ਬਣਾਏ ਗਏ ਇਲੈਕਟ੍ਰਿਕ ਜਹਾਜ਼ਾਂ (electric vessels) ਦੀ ਭੀ ਪ੍ਰਸ਼ੰਸਾ ਕੀਤੀ। ਅਯੁੱਧਿਆ, ਵਾਰਾਣਸੀ, ਮਥੁਰਾ ਅਤੇ ਗੁਵਾਹਾਟੀ ਦੇ ਲਈ ਇਲੈਕਟ੍ਰਿਕ ਹਾਇਬ੍ਰਿਡ ਯਾਤਰੀ ਫੈਰੀਜ਼ (Electric hybrid passenger ferries) ਇੱਥੇ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ, “ਕੋਚੀ ਸ਼ਿਪਯਾਰਡ ਦੇਸ਼ ਦੇ ਸ਼ਹਿਰਾਂ ਵਿੱਚ ਆਧੁਨਿਕ ਅਤੇ ਗ੍ਰੀਨ ਵਾਟਰ ਕਨੈਕਟੀਵਿਟੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਨਾਰਵੇ ਦੇ ਲਈ ਜ਼ੀਰੋ-ਉਤਸਰਜਨ ਇਲੈਕਟ੍ਰਿਕ ਕਾਰਗੋ ਫੈਰੀਜ਼ (zero-emission electric cargo ferries) ਬਣਾਉਣ ਅਤੇ ਵਿਸ਼ਵ ਦੇ ਪਹਿਲੇ ਹਾਈਡ੍ਰੋਜਨ ਈਂਧਣ ਵਾਲੇ ਫੀਡਰ ਕੰਟੇਨਰ ਵੈਸਲ(vessel) ਦੇ ਕੰਮ ਦੀ ਪ੍ਰਗਤੀ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ, “ਕੋਚੀ ਸ਼ਿਪਯਾਰਡ ਭਾਰਤ ਨੂੰ ਹਾਈਡ੍ਰੋਜਨ ਈਂਧਣ ਅਧਾਰਿਤ ਟ੍ਰਾਂਸਪੋਰਟ (hydrogen fuel-based transport) ਦੀ ਤਰਫ਼ ਲੈ ਜਾਣ ਦੇ ਸਾਡੇ ਮਿਸ਼ਨ ਨੂੰ ਹੋਰ ਮਜ਼ਬੂਤ ਬਣਾ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਛੇਤੀ ਹੀ ਦੇਸ਼ ਨੂੰ ਸਵਦੇਸ਼ੀ ਹਾਈਡ੍ਰੋਜਨ ਈਂਧਣ ਸੈੱਲ ਫੈਰੀ (hydrogen fuel cell ferry) ਭੀ ਮਿਲੇਗੀ।”

 

ਪ੍ਰਧਾਨ ਮੰਤਰੀ ਨੇ ਨੀਲੀ ਅਰਥਵਿਵਸਥਾ ਅਤੇ ਬੰਦਰਗਾਹ ਅਧਾਰਿਤ ਵਿਕਾਸ ਵਿੱਚ ਮਛੇਰੇ ਸਮੁਦਾਇ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ। ਸ਼੍ਰੀ ਮੋਦੀ ਨੇ ਪਿਛਲੇ 10 ਵਰ੍ਹਿਆਂ ਵਿੱਚ ਮਛਲੀ ਉਤਪਾਦਨ ਵਿੱਚ ਕਈ ਗੁਣਾ ਵਾਧੇ ਦਾ ਕ੍ਰੈਡਿਟ ਪੀਐੱਮ ਮਤਸਯ ਸੰਪਦਾ ਯੋਜਨਾ (PM Matsya Sampada Yojna) ਦੇ ਤਹਿਤ ਨਵੇਂ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਵਿਕਾਸ, ਗਹਿਰੇ ਸਮੁੰਦਰ ਵਿੱਚ ਮੱਛੀ ਪਕੜਨ ਦੇ ਲਈ ਆਧੁਨਿਕ ਕਿਸ਼ਤੀਆਂ ਦੇ ਲਈ ਕੇਂਦਰ ਸਰਕਾਰ ਦੁਆਰਾ ਦਿੱਤੀ ਗਈ ਸਬਸਿਡੀ ਅਤੇ ਕਿਸਾਨਾਂ ਦੀ ਤਰ੍ਹਾਂ ਮਛਲੀ ਪਾਲਕਾਂ ਦੇ ਲਈ ਕਿਸਾਨ ਕ੍ਰੈਡਿਟ ਕਾਰਡਾਂ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਮੁੰਦਰੀ ਖੁਰਾਕ ਪ੍ਰੋਸੈੱਸਿੰਗ ਖੇਤਰ ਵਿੱਚ ਭਾਰਤ ਦੇ ਯੋਗਦਾਨ ਨੂੰ ਹੁਲਾਰਾ ਦੇਣ ਦੇ ਲਈ ਪ੍ਰੋਤਸਾਹਨ ਦੇ ਰਹੀ ਹੈ, ਜਿਸ ਨਾਲ ਮਛੇਰਿਆਂ ਦੀ ਆਮਦਨ ਵਿੱਚ ਭਾਰੀ ਵਾਧਾ ਹੋਵੇਗਾ ਅਤੇ ਉਨ੍ਹਾਂ ਦਾ ਜੀਵਨ ਅਸਾਨ ਹੋਵੇਗਾ। ਪ੍ਰਧਾਨ ਮੰਤਰੀ ਨੇ ਕੇਰਲ ਦੇ ਨਿਰੰਤਰ ਤੇਜ਼ ਵਿਕਾਸ ਦੀ ਕਾਮਨਾ ਕੀਤੀ ਅਤੇ ਨਵੇਂ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਈ ਨਾਗਰਿਕਾਂ ਨੂੰ ਵਧਾਈ ਦਿੱਤੀ।

 

ਇਸ ਅਵਸਰ ‘ਤੇ ਕੇਰਲ ਦੇ ਰਾਜਪਾਲ, ਸ਼੍ਰੀ ਆਰਿਫ ਮੁਹੰਮਦ ਖਾਨ, ਕੇਰਲ ਦੇ ਮੁੱਖ ਮੰਤਰੀ, ਸ਼੍ਰੀ ਪਿਨਾਰਾਈ ਵਿਜਯਨ, ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਉਪਸਥਿਤ ਸਨ।

 

 

 

ਪਿਛੋਕੜ:

ਕੋਚੀਨ ਸ਼ਿਪਯਾਰਡ ਲਿਮਿਟਿਡ (ਸੀਐੱਸਐੱਲ), ਕੋਚੀ ਦੇ ਵਰਤਮਾਨ ਪਰਿਸਰ ਵਿੱਚ ਲਗਭਗ 1.800 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਨਿਊ ਡ੍ਰਾਈ ਡੌਕ ਇੱਕ ਪ੍ਰਮੁੱਖ ਪ੍ਰੋਜੈਕਟ ਹੈ, ਜੋ ਨਿਊ ਇੰਡੀਆ ਦੇ ਇੰਜੀਨੀਅਰਿੰਗ ਕੌਸ਼ਲ ਨੂੰ ਦਿਖਾਉਂਦੀ ਹੈ। 75/60 ਮੀਟਰ ਦੀ ਚੌੜਾਈ, 13 ਮੀਟਰ ਦੀ ਗਹਿਰਾਈ ਅਤੇ 9.5 ਮੀਟਰ ਤੱਕ ਦੇ ਡ੍ਰਾਫਟ ਦੇ ਨਾਲ ਇਹ 310 ਮੀਟਰ ਲੰਬਾ ਸਪੇਸਡ ਡ੍ਰਾਈ ਡੌਕ ਇਸ ਖੇਤਰ ਦੇ ਸਭ ਤੋਂ ਬੜੇ ਸਮੁੰਦਰੀ ਇਨਫ੍ਰਾਸਟ੍ਰਕਚਰਸ ਵਿੱਚੋਂ ਇੱਕ ਹੈ। ਨਵੇਂ ਡ੍ਰਾਈ ਡੌਕ ਪ੍ਰੋਜੈਕਟ ਵਿੱਚ ਭਾਰੀ ਗ੍ਰਾਊਂਡ ਲੋਡਿੰਗ ਦੀ ਸੁਵਿਧਾ ਹੈ ਜੋ ਭਾਰਤ ਨੂੰ 70,000 ਟਨ ਵਿਸਥਾਪਨ ਤੱਕ ਦੇ ਭਵਿੱਖ ਦੇ ਵਿਮਾਨ ਵਾਹਕ (aircraft carriers) ਦੇ ਨਾਲ-ਨਾਲ ਬੜੇ ਵਣਜਕ ਜਹਾਜ਼ਾਂ (large commercial vessels) ਜਿਹੇ ਰਣਨੀਤਕ ਅਸਾਸਿਆਂ ਨੂੰ ਸੰਭਾਲਣ ਦੇ ਲਈ ਉੱਨਤ ਸਮਰੱਥਾਵਾਂ ਦੇ ਨਾਲ ਜੋੜੇਗੀ ਜਿਸ ਨਾਲ ਐਮਰਜੈਂਸੀ ਰਾਸ਼ਟਰੀ ਜ਼ਰੂਰਤਾਂ ਦੇ ਲਈ ਵਿਦੇਸ਼ੀ ਰਾਸ਼ਟਰਾਂ ‘ਤੇ ਭਾਰਤ ਦੀ ਨਿਰਭਰਤਾ ਸਮਾਪਤ ਹੋ ਜਾਵੇਗੀ।

 

ਲਗਭਗ 970 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਇੰਟਰਨੈਸ਼ਨਲ ਸ਼ਿਪ ਰਿਪੇਅਰ ਫੈਸਿਲਿਟੀ (ਆਈਐੱਸਆਰਐੱਫ) ਪ੍ਰੋਜੈਕਟ ਵਿੱਚ 6000 ਟਨ ਦੀ ਸਮਰੱਥਾ ਵਾਲਾ ਇੱਕ ਸ਼ਿਪ ਲਿਫਟ ਸਿਸਟਮ, ਇੱਕ ਟ੍ਰਾਂਸਫਰ ਸਿਸਟਮ, ਛੇ ਵਰਕਸਟੇਸ਼ਨਸ (workstations) ਅਤੇ ਲਗਭਗ 1,400 ਮੀਟਰ ਦੀ ਬਰਥ( berth) ਹੈ ਜੋ ਇਕੱਠੇ 130 ਮੀਟਰ ਲੰਬਾਈ ਦੇ 7 ਜਹਾਜ਼ਾਂ (vessels ) ਨੂੰ ਸਮਾਯੋਜਿਤ ਕਰ ਸਕਦੀ ਹੈ। ਆਈਐੱਸਆਰਐੱਫ(ISRF) ਸੀਐੱਸਐੱਲ (CSL) ਦੀਆਂ ਵਰਤਮਾਨ ਸ਼ਿਪ ਰਿਪੇਅਰ ਸਮਰੱਥਾਵਾਂ ਦਾ ਆਧੁਨਿਕੀਕਰਣ ਅਤੇ ਵਿਸਤਾਰ ਕਰੇਗੀ ਅਤੇ ਕੋਚੀ ਨੂੰ ਗਲੋਬਲ ਸ਼ਿਪ ਰਿਪੇਅਰ ਹੱਬ (global ship repair hub) ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗੀ।

 

ਕੋਚੀ ਦੇ ਪੁਥੁਵਿਪੀਨ (Puthuvypeen)ਵਿੱਚ ਲਗਭਗ 1,236 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਇੰਡੀਅਨ ਆਇਲ ਦਾ ਐੱਲਪੀਜੀ ਇੰਪੋਰਟ ਟਰਮੀਨਲ(LPG Import Terminal) ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। 15400 ਮੀਟ੍ਰਿਕ ਟਨ ਭੰਡਾਰਣ ਸਮਰੱਥਾ ਦੇ ਨਾਲ, ਇਹ ਟਰਮੀਨਲ ਖੇਤਰ ਦੇ ਲੱਖਾਂ ਘਰਾਂ ਅਤੇ ਕਾਰੋਬਾਰਾਂ (households and businesses) ਦੇ ਲਈ ਐੱਲਪੀਜੀ ਦੀ ਸਥਿਰ ਸਪਲਾਈ (steady supply of LPG) ਸੁਨਿਸ਼ਚਿਤ ਕਰੇਗਾ। ਇਹ ਪ੍ਰੋਜੈਕਟ ਸਾਰਿਆਂ ਦੇ ਲਈ ਸੁਲਭ ਅਤੇ ਸਸਤੀ ਊਰਜਾ (accessible & affordable energy) ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਭਾਰਤ ਦੇ ਪ੍ਰਯਤਨਾਂ ਨੂੰ ਹੋਰ ਮਜ਼ਬੂਤ ਕਰੇਗਾ।

 

ਇਨ੍ਹਾਂ 3 ਪ੍ਰੋਜੈਕਟਾਂ ਦੇ ਚਾਲੂ ਹੋਣ ਦੇ ਨਾਲ, ਦੇਸ਼ ਦੀ ਸਮੁੰਦਰੀ-ਜਹਾਜ਼ ਨਿਰਮਾਣ ਅਤੇ ਮੁਰੰਮਤ ਸਮਰੱਥਾਵਾਂ (shipbuilding and repair capacities) ਅਤੇ ਸਹਾਇਕ ਉਦਯੋਗਾਂ ਸਹਿਤ ਐਨਰਜੀ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ। ਪ੍ਰੋਜੈਕਟ ਐਗਜ਼ਿਮ ਵਪਾਰ (EXIM Trade) ਨੂੰ ਹੁਲਾਰਾ ਦੇਣਗੇ, ਲੌਜਿਸਟਿਕਸ ਲਾਗਤ ਨੂੰ ਘੱਟ ਕਰਨਗੇ, ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ, ਆਤਮਨਿਰਭਰਤਾ ਸਿਰਜਣਗੇ ਅਤੇ ਅਨੇਕ ਘਰੇਲੂ ਅਤੇ ਅੰਤਰਰਾਸ਼ਟਰੀ ਕਾਰੋਬਾਰ ਦੇ ਅਵਸਰ ਪੈਦਾ ਕਰਨਗੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'You Are A Champion Among Leaders': Guyana's President Praises PM Modi

Media Coverage

'You Are A Champion Among Leaders': Guyana's President Praises PM Modi
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."