Quoteਪ੍ਰਧਾਨ ਮੰਤਰੀ ਨੇ ‘ਸਸ਼ਕਤ ਉੱਤਰਾਖੰਡ’ ਪੁਸਤਕ ਅਤੇ ਬ੍ਰਾਂਡ – ਹਾਊਸ ਆਵ੍ ਹਿਮਾਲਿਆਜ਼ ਲਾਂਚ ਕੀਤੇ
Quote“ਉੱਤਰਾਖੰਡ ਇੱਕ ਐਸਾ ਰਾਜ ਹੈ ਜਿੱਥੇ ਅਸੀਂ ਦਿੱਬਤਾ ਅਤੇ ਵਿਕਾਸ ਦੋਨਾਂ ਦਾ ਇਕੱਠਿਆਂ ਅਨੁਭਵ ਕਰਦੇ ਹਾਂ”
Quote“ਭਾਰਤ ਦਾ ਐੱਸਡਬਲਿਊਓਟੀ ਵਿਸ਼ਲੇਸ਼ਣ (SWOT analysis)ਆਕਾਂਖਾਵਿਆਂ, ਆਸ਼ਾ, ਆਤਮਵਿਸ਼ਵਾਸ, ਇਨੋਵੇਸ਼ਨ ਅਤੇ ਅਵਸਰਾਂ ਦੀ ਬਹੁਲਤਾ (abundance of aspirations, hope, self-confidence, innovation and opportunities) ਨੂੰ ਪ੍ਰਤੀਬਿੰਬਿਤ ਕਰੇਗਾ”
Quote“ਖ਼ਾਹਿਸ਼ੀ ਭਾਰਤ (Aspirational India) ਅਸਥਿਰਤਾ ਦੀ ਬਜਾਏ ਸਥਿਰ ਸਰਕਾਰ ਚਾਹੁੰਦਾ ਹੈ”
Quote“ਉੱਤਰਾਖੰਡ ਸਰਕਾਰ ਅਤੇ ਭਾਰਤ ਸਰਕਾਰ ਇੱਕ ਦੂਸਰੇ ਦੇ ਪ੍ਰਯਾਸਾਂ ਨੂੰ ਵਧਾ ਰਹੀਆਂ ਹਨ”
Quote“ਮੇਕ ਇਨ ਇੰਡੀਆ’ (‘Make in India’) ਦੀ ਤਰਜ਼ ‘ਤੇ ‘ਵੈੱਡ ਇਨ ਇੰਡੀਆ’ (‘Wed in India’) ਅਭਿਯਾਨ ਸ਼ੁਰੂ ਕਰੀਏ”
Quote“ਉੱਤਰਾਖੰਡ ਵਿੱਚ ਮੱਧ-ਵਰਗੀ ਸਮਾਜ (middle-class society) ਦੀ ਸ਼ਕਤੀ ਇੱਕ ਬੜਾ ਬਜ਼ਾਰ ਤਿਆਰ ਕਰ ਰਹੀ ਹੈ”
Quote“ਹਾਊਸ ਆਵ੍ ਹਿਮਾਲਿਆਜ਼, ਵੋਕਲ ਫੌਰ ਲੋਕਲ ਐਂਡ ਲੋਕਲ ਫੌਰ ਗਲੋਬਲ (Vocal for Local and Local for Global) ਦੀ ਸਾਡੀ ਧਾਰਨਾ ਨੂੰ ਹੋਰ ਮਜ਼ਬੂਤ ਕਰਦਾ ਹੈ”
Quote“ਮੈਂ ਦੋ ਕਰੋੜ ਲਖਪਤੀ ਦੀਦੀ (Lakhpati Didis) ਬਣਾਉਣ ਦਾ ਸੰਕਲਪ ਲੈਂਦਾ ਹਾਂ”
Quote“ਇਹੀ ਸਮਾਂ ਹੈ, ਸਹੀ ਸਮਾਂ ਹੈ, ਇਹ ਭਾਰਤ ਦਾ ਸਮਾਂ ਹੈ” (“ਯਹੀ ਸਮਯ ਹੈ, ਸਹੀ

 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਣ ਖੋਜ ਸੰਸਥਾਨ, ਦੇਹਰਾਦੂਨ, ਉੱਤਰਾਖੰਡ ਵਿੱਚ ਆਯੋਜਿਤ ‘ਉੱਤਰਾਖੰਡ ਗਲੋਬਲ ਇਨਵੈਸਟਰਸ ਸਮਿਟ 2023’ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇੱਕ ਪ੍ਰਦਰਸ਼ਨੀ ਦਾ ਭੀ ਅਵਲੋਕਨ ਕੀਤਾ ਅਤੇ ਗ੍ਰਾਊਂਡ ਬ੍ਰੇਕਿੰਗ ਵਾਲ ਤੋਂ ਪਰਦਾ ਹਟਾਇਆ। ਪ੍ਰਧਾਨ ਮੰਤਰੀ ਮੋਦੀ ਨੇ 'ਸਸ਼ਕਤ ਉੱਤਰਾਖੰਡ’ ਪੁਸਤਕ ਅਤੇ ਬ੍ਰਾਂਡ ਹਾਊਸ ਆਵ੍ ਹਿਮਾਲਿਆਜ਼ ਲਾਂਚ ਕੀਤੇ। ਸਮਿਟ ਦਾ ਥੀਮ ‘ਸ਼ਾਂਤੀ ਤੋਂ ਸਮ੍ਰਿੱਧੀ’(‘Peace to Prosperity’) ਹੈ।

 

 

ਇਸ ਅਵਸਰ ‘ਤੇ ਉਦਯੋਗ ਜਗਤ ਦੀਆਂ ਹਸਤੀਆਂ ਨੇ ਭੀ ਆਪਣੇ ਵਿਚਾਰ ਵਿਅਕਤ ਕੀਤੇ। ਅਦਾਨੀ ਗੁਰੱਪ ਦੇ ਡਾਇਰੈਕਟਰ ਅਤੇ ਮੈਨੇਜਿੰਗ ਡਾਇਰੈਕਟਰ (ਖੇਤੀ, ਤੇਲ ਅਤੇ ਗੈਸ) ਸ਼੍ਰੀ ਪ੍ਰਣਵ ਅਦਾਨੀ ਨੇ ਕਿਹਾ ਕਿ ਉੱਤਰਾਖੰਡ ਹਾਲ ਦੇ ਦਿਨਾਂ ਵਿੱਚ ਪ੍ਰਾਈਵੇਟ ਸੈਕਟਰ ਦੇ ਨਿਵੇਸ਼ ਦੇ ਲਈ ਸਭ ਤੋਂ ਆਕਰਸ਼ਕ ਸਥਲ ਬਣ ਗਿਆ ਹੈ, ਕਿਉਂਕਿ ਰਾਜ ਵਿੱਚ ਇੱਕ ਅਜਿੱਤ ਸੁਮੇਲ ਦੇ ਨਾਲ ਰਾਜ ਦੇ ਵਿਕਾਸ ਦੇ ਦ੍ਰਿਸ਼ਟੀਕੋਣ ਦੇ ਕਾਰਨ- ਸਿੰਗਲ-ਪੁਆਇੰਟ ਕਲੀਅਰੈਂਸਿਜ਼ (single-point clearances), ਭੂਮੀ ਦੀਆਂ ਸਸਤੀਆਂ ਕੀਮਤਾਂ, ਕਿਫਾਇਤੀ ਬਿਜਲੀ ਅਤੇ ਕੁਸ਼ਲ ਵੰਡ, ਅਤਿਅਧਿਕ ਕੁਸ਼ਲ ਜਨਸ਼ਕਤੀ ਅਤੇ ਰਾਸ਼ਟਰੀ ਰਾਜਧਾਨੀ ਦੇ ਨਾਲ ਨਿਕਟਤਾ ਅਤੇ ਇੱਕ ਸਥਿਰ ਕਾਨੂੰਨ-ਵਿਵਸਥਾ ਦਾ ਮਾਹੌਲ ਮੌਜੂਦ ਹੈ। ਸ਼੍ਰੀ ਅਦਾਨੀ ਨੇ ਰਾਜ ਵਿੱਚ ਆਪਣਾ ਵਿਸਤਾਰ ਕਰਨ, ਅਧਿਕ ਨਿਵੇਸ਼ ਅਤੇ ਨੌਕਰੀਆਂ ਦੀ ਸਿਰਜਣਾ ਕਰਨ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਉੱਤਰਾਖੰਡ ਰਾਜ ਨੂੰ ਲਗਾਤਾਰ ਸਮਰਥਨ ਦੇਣ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਉਨ੍ਹਾਂ ਵਿੱਚ ਅਭੂਤਪੂਰਵ ਵਿਸ਼ਵਾਸ ਅਤੇ ਭਰੋਸਾ ਜਤਾਇਆ ਹੈ।

 

|

ਜੇਐੱਸਡਬਲਿਊ (JSW) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੱਜਣ ਜਿੰਦਲ(Shri Sajjan Jindal) ਨੇ ਉੱਤਰਾਖੰਡ ਰਾਜ ਦੇ ਨਾਲ ਪ੍ਰਧਾਨ ਮੰਤਰੀ ਦੇ ਉਨ੍ਹਾਂ ਸਬੰਧਾਂ ਬਾਰੇ ਪ੍ਰਕਾਸ਼ ਪਾਇਆ, ਜਿਸ ਨੂੰ ਉਨ੍ਹਾਂ ਨੇ ਕੇਦਾਰਨਾਥ ਅਤੇ ਬਦਰੀਨਾਥ (Kedarnath and Badrinath) ਦੇ ਵਿਕਾਸ ਪ੍ਰੋਜੈਕਟਾਂ ਦੇ ਦੌਰਾਨ ਅਨੁਭਵ ਕੀਤਾ ਸੀ। ਉਨ੍ਹਾਂ ਨੇ ਦੇਸ਼ ਦੀ ਤਸਵੀਰ ਬਦਲਣ ਦੇ ਲਈ ਪ੍ਰਧਾਨ ਮੰਤਰੀ ਦੇ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਕਲ ਘਰੇਲੂ ਉਤਪਾਦ ਵਿੱਚ ਵਾਧੇ ਦੇ ਮਾਪਦੰਡਾਂ (parameters of GDP growth) ਦਾ ਉਲੇਖ ਕਰਦੇ ਹੋਏ ਕਿਹਾ ਕਿ ਭਾਰਤ ਜਲਦੀ ਹੀ ਵਿਸ਼ਵ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵੇਗਾ। ਸ਼੍ਰੀ ਜਿੰਦਲ ਨੇ ਭਾਰਤ ਦੀ ਆਲਮੀ ਮਹਾਸ਼ਕਤੀ ਬਣਨ ਦੀ ਯਾਤਰਾ ਵਿੱਚ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀ ਅਗਵਾਈ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਪੂਰੇ ਦੇਸ਼ ਵਿੱਚ ਧਾਰਮਿਕ ਤੀਰਥ ਸਥਲਾਂ ਦੀ ਕਨੈਕਟੀਵਿਟੀ ਬਿਹਤਰ ਬਣਾਉਣ ਬਾਰੇ ਸਰਕਾਰ ਦੇ ਪ੍ਰਯਾਸ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਉੱਤਰਾਖੰਡ ਵਿੱਚ ਮੋਟੇ ਤੌਰ ‘ਤੇ 15,000 ਕਰੋੜ ਰੁਪਏ ਦਾ ਨਿਵੇਸ਼ ਲਿਆਉਣ ਦੇ ਲਈ ਕੰਪਨੀ ਦੀ ਯੋਜਨਾ ਦਾ ਜ਼ਿਕਰ ਕੀਤਾ ਅਤੇ ਨਵੰਬਰ ਵਿੱਚ ਸ਼ੁਰੂ ਕੀਤੇ  ਗਏ ‘ਸਵੱਛ ਕੇਦਾਰਨਾਥ ਪ੍ਰੋਜੈਕਟ’ (‘Clean Kedarnath Project’) ਬਾਰੇ ਬਾਤ ਕੀਤੀ। ਉਨ੍ਹਾਂ ਨੇ ਉੱਤਰਾਖੰਡ ਸਰਕਾਰ ਦਾ ਉਨ੍ਹਾਂ ਦੇ ਸਮਰਥਨ ਦੇ ਲਈ ਧੰਨਵਾਦ ਕੀਤਾ ਅਤੇ ਪ੍ਰਧਾਨ ਮੰਤਰੀ ਨੂੰ ਭਰਤ ਦੀ ਵਿਕਾਸ ਯਾਤਰਾ ਵਿੱਚ ਕੰਪਨੀ ਦੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ।

 

ਆਈਟੀਸੀ (ITC) ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਸੰਜੀਵ ਪੁਰੀ ਨੇ ਜੀ-20 ਸਮਿਟ ਦੀ ਸਫ਼ਲਤਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਦੀ ਗਲੋਬਲ ਸਟੇਟਸਮੈਨਸ਼ਿਪ ਅਤੇ ਗਲੋਬਲ ਸਾਊਥ ਦੇ ਲਈ ਉਨ੍ਹਾਂ ਦੀ ਐਡਵੋਕੇਸੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਕਈ ਉਦੇਸ਼ਪੂਰਨ ਨੀਤੀਗਤ ਪਹਿਲਾਂ ਨੇ ਭਾਰਤ ਨੂੰ ਬਹੁਆਯਾਮੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੀ ਵਿਸ਼ਵ ਦੀ ਅਨੁਕੂਲ ਸਥਿਤੀ ਵਿੱਚ ਲਿਆ ਦਿੱਤਾ ਹੈ। ਉਨ੍ਹਾਂ ਨੇ ਕਿਹਾ, ਅਰਥਵਿਵਸਥਾ ਦੇ ਕਈ ਖੇਤਰਾਂ ਵਿੱਚ ਬਦਲਾਅ (Transformation) ਅਤੇ ਜੀਡੀਪੀ ਦੇ ਅੰਕੜੇ (GDP numbers) ਖ਼ੁਦ ਸਥਿਤੀ ਦਾ ਉਲੇਖ ਕਰਦੇ ਹਨ। ਅਗਵਾਈ ਨੇ ਐਸੀ ਸਥਿਤੀ ਦਾ ਨਿਰਮਾਣ ਕਰ ਦਿੱਤਾ ਹੈ ਜਿੱਥੇ ਕੁਝ ਲੋਕ ਕਹਿ ਰਹੇ ਹਨ, ਕਿ ਵਿਸ਼ਵ ਪੱਧਰ ‘ਤੇ ਇਹ ਦਹਾਕਾ ਅਤੇ ਸਦੀ ਭਾਰਤ ਦੀ  ਹੈ।

 

|

ਪਤੰਜਲੀ ਦੇ ਸੰਸਥਾਪਕ ਅਤੇ ਯੋਗ ਗੁਰੂ (Founder of Patanjali and Yoga Guru) ਸ਼੍ਰੀ ਬਾਬਾ ਰਾਮਦੇਵ ਨੇ ਪ੍ਰਧਾਨ ਮੰਤਰੀ ਨੂੰ ‘ਵਿਕਸਿਤ ਭਾਰਤ’ (‘Viksit Bharat’) ਅਤੇ ਭਾਰਤ ਦੇ 140 ਕਰੋੜ ਨਾਗਰਿਕਾਂ ਦੇ ਪਰਿਵਾਰਾਂ ਦੇ ਨਾਲ-ਨਾਲ ਦੁਨੀਆ ਦਾ ਦੂਰਦਰਸ਼ੀ (visionary) ਦੱਸਿਆ। ਉਨ੍ਹਾਂ ਨੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਹਾਸਲ ਕਰਨ ਦੇ ਪ੍ਰਧਾਨ ਮੰਤਰੀ ਦੇ ਲਕਸ਼ ‘ਤੇ ਪ੍ਰਕਾਸ਼ ਪਾਇਆ ਅਤੇ ਦੇਸ਼ ਵਿੱਚ ਨਿਵੇਸ਼ ਲਿਆਉਣ ਅਤੇ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਵਿੱਚ ਪਤੰਜਲੀ ਦੇ ਯੋਗਦਾਨ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਆਉਣ ਵਾਲੇ ਸਮੇਂ ਵਿੱਚ 10,000 ਕਰੋੜ ਰੁਪਏ ਤੋਂ ਅਧਿਕ ਦੇ ਨਿਵੇਸ਼ ਅਤੇ 10,000 ਤੋਂ ਅਧਿਕ ਨੌਕਰੀਆਂ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਨਵੇਂ ਭਾਰਤ ਦੇ ਨਿਰਮਾਣ ਵਿੱਚ ਪ੍ਰਧਾਨ ਮੰਤਰੀ ਦੇ ਸੰਕਲਪ ਅਤੇ ਇੱਛਾਸ਼ਕਤੀ ਦੀ ਭੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਾਜਾਂ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਪ੍ਰਯਾਸਾਂ ਦੀ ਭੀ ਸ਼ਲਾਘਾ ਕੀਤੀ ਅਤੇ ਕਾਰਪੋਰੇਟ ਘਰਾਣਿਆਂ ਨੂੰ ਰਾਜ ਵਿੱਚ ਇੱਕ ਇਕਾਈ ਸਥਾਪਿਤ ਕਰਨ ਦੀ ਤਾਕੀਦ ਕੀਤੀ(ਦਾ ਆਗਰਹਿ ਕੀਤਾ)। ਸ਼੍ਰੀ ਬਾਬਾ ਰਾਮਦੇਵ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਰਾਜ ਦੇ ਟੂਰਿਜ਼ਮ, ਸਿਹਤ, ਸਿੱਖਿਆ, ਖੇਤੀ, ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚਾ ਖੇਤਰਾਂ(tourism, health, education, agriculture, connectivity and infrastructure sectors) ਦੇ ਵਿਕਾਸ ਦੀ ਭੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਭਾਰਤ ਨੂੰ ਆਲਮੀ ਆਰਥਿਕ ਮਹਾਸ਼ਕਤੀ ਬਣਾਉਣ ਅਤੇ ਵਿਕਸਿਤ ਭਾਰਤ (Viksit Bharat) ਦੇ ਲਕਸ਼ ਨੂੰ ਪੂਰਾ ਕਰਨ ਦੇ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੀ ਭੀ ਤਾਕੀਦ ਕੀਤੀ(ਦਾ ਭੀ ਆਗਰਹਿ ਕੀਤਾ)।

 

ਐੱਮਾਰ ਇੰਡਆ (Emaar India) ਦੇ ਸੀਈਓ ਸ਼੍ਰੀ ਕਲਿਆਣ ਚੱਕਰਵਰਤੀ ਨੇ ਦੇਸ਼ ਦੇ ਵਿਕਾਸ ਦੇ ਲਈ ਦਿਸ਼ਾ, ਦ੍ਰਿਸ਼ਟੀ ਅਤੇ ਦੂਰਦਰਸ਼ਤਾ ਪ੍ਰਦਾਨ ਕਰਨ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਾਰਤ ਦੇ ਵਿਕਸਿਤ ਰਾਸ਼ਟਰ (ViksitRashtra) ਬਣਨ ਦੀ ਯਾਤਰਾ ਵਿੱਚ ਭਾਗੀਦਾਰ ਬਣਨ ਦੇ ਲਈ ਕਾਪੋਰੇਟ ਜਗਤ ਦੀ ਪ੍ਰਤੀਬੱਧਤਾ ਵਿਅਕਤ ਕੀਤੀ। ਉਨ੍ਹਾਂ ਨੇ ਭਾਰਤ-ਸੰਯੁਕਤ ਅਰਬ ਅਮੀਰਾਤ ਦੇ ਦਰਮਿਆਨ ਸੰਬੰਧਾਂ ਵਿੱਚ ਨਵੀਂ ਜੀਵੰਤਤਾ ਦੀ ਤਰਫ਼ ਭੀ ਇਸ਼ਾਰਾ ਕੀਤਾ। ਐੱਮਾਰ ਦਾ ਹੈੱਡਕੁਆਰਟਰ ਸੰਯੁਕਤ ਅਰਬ ਅਮੀਰਾਤ ਵਿੱਚ ਹੈ। ਸ਼੍ਰੀ ਕਲਿਆਣ ਚੱਕਰਵਰਤੀ ਨੇ ਭਾਰਤ ਦੇ ਪ੍ਰਤੀ ਆਲਮੀ ਦ੍ਰਿਸ਼ਟੀਕੋਣ ਵਿੱਚ ਆਏ ਸਕਾਰਾਤਮਕ ਬਦਲਾਅ ‘ਤੇ ਭੀ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਜੀਐੱਸਟੀ ਅਤੇ ਫਿਨਟੈੱਕ ਕ੍ਰਾਂਤੀ (GST and the fintech revolution) ਜਿਹੇ ਕਈ ਨੀਤੀਗਤ ਸੁਧਾਰਾਂ ਬਾਰੇ ਦੱਸਿਆ, ਜੋ ਉਦਯੋਗ ਜਗਤ ਦੇ ਲਈ ਨਵੇਂ ਅਵਸਰ ਪੈਦਾ ਕਰ ਰਹੇ ਹਨ।

 

|

ਟੀਵੀਐੱਸ ਸਪਲਾਈ ਚੇਨ ਸੌਲਿਊਸ਼ਨਸ ਦੇ ਚੇਅਰਮੈਨ ਸ਼੍ਰੀ ਆਰ ਦਿਨੇਸ਼ (Shri R Dinesh, Chairman of TVS Supply Chain Solutions)ਨੇ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਦੇ ਪ੍ਰਤੀ ਕੰਪਨੀ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਉੱਤਰਾਖੰਡ ਦੀ ਵਿਕਾਸ ਗਾਥਾ ਵਿੱਚ ਸੰਗਠਨ ਦੇ ਯੋਗਦਾਨ ਬਾਰੇ ਦੱਸਿਆ ਅਤੇ ਟਾਇਰ ਐਂਡ ਆਟੋ ਦੇ ਪੁਰਜ਼ਿਆਂ ਦੀਆਂ ਮੈਨੂਫੈਕਚਰਿੰਗ ਇਕਾਈਆਂ ਅਤੇ ਲੌਜਿਸਟਿਕਸ ਅਤੇ ਆਟੋ ਖੇਤਰ ਵਿੱਚ ਸੇਵਾਵਾਂ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਮੈਨੂਫੈਕਚਰਿੰਗ ਸੈਕਟਰ ਅਤੇ ਭੰਡਾਰਣ ਸਮਰੱਥਾ ਵਿੱਚ ਨਿਵੇਸ਼ ਨੂੰ ਅੱਗੇ ਵਧਾਉਣ ਦੇ ਲਈ ਕੰਪਨੀ ਦੀਆਂ ਯੋਜਨਾਵਾਂ ਦਾ ਵਿਸਤਾਰ ਕੀਤਾ, ਜਿਸ ਨਾਲ ਸਾਰੀਆਂ ਕੰਪਨੀਆਂ ਵਿੱਚ 7000 ਤੋਂ ਅਧਿਕ ਰੋਜ਼ਗਾਰ ਦੇ ਅਵਸਰ ਤਿਆਰ ਹੋਏ। ਉਨ੍ਹਾਂ ਨੇ ਵਿਸ਼ਵ ਦੇ ਬਦਲਦੇ ਵਰਤਮਾਨ ਪਰਿਦ੍ਰਿਸ਼ਾਂ ਦੇ ਕਾਰਨ ਡਿਜੀਟਲ ਅਤੇ ਸਥਿਰਤਾ ਸਬੰਧੀ ਸੁਧਾਰ ਨੂੰ ਲੈ ਕੇ ਵਿੱਤੀ ਸਹਾਇਤਾ ਅਤੇ ਅੱਪਸਕਿੱਲਿੰਗ (upskilling )ਪ੍ਰਦਾਨ ਕਰਕੇ ਆਟੋ ਮਾਰਕਿਟ ਖੇਤਰ ਵਿੱਚ ਭਾਗੀਦਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕੰਪਨੀ ਦੀ ਤਤਪਰਤਾ ‘ਤੇ ਜ਼ੋਰ ਦਿੱਤਾ। ਸੀਆਈਆਈ ਦੇ  ਪ੍ਰੈਜ਼ੀਡੈਂਟ (President of CII) ਦੇ ਰੂਪ ਵਿੱਚ, ਉਨ੍ਹਾਂ ਨੇ 1 ਲੱਖ ਤੋਂ ਅਧਿਕ ਲੋਕਾਂ ਨੂੰ ਸਲਾਹ-ਮਸ਼ਵਰਾ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਲਈ 10 ਮਾਡਲ ਕਰੀਅਰ ਕੇਂਦਰ ਸਥਾਪਿਤ ਕਰਨ ਦੀ ਪ੍ਰਤੀਬੱਧਤਾ ਜਤਾਈ। ਉਨ੍ਹਾਂ ਨੇ ਦੱਸਿਆ ਕਿ ਉੱਤਰਾਖੰਡ ਪ੍ਰਾਹੁਣਚਾਰੀ, ਸਿਹਤ ਦੇਖਭਾਲ਼ ਅਤੇ ਉੱਨਤ ਮੈਨੂਫੈਕਚਰਿੰਗ ਸੈਕਟਰਾਂ ਨੂੰ ਕਵਰ ਕਰਨ ਵਾਲੇ 10,000 ਲੋਕਾਂ ਨੂੰ ਟ੍ਰੇਨਿੰਗ ਦੇਣ ਕਰਨ ਦੀ ਸਮਰੱਥਾ ਵਾਲਾ ਸਪੈਸ਼ਲਿਟੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (Speciality Multi Skill Development Centre) ਸਥਾਪਿਤ ਕਰਨ ਵਾਲੇ ਪਹਿਲਾਂ ਰਾਜਾ ਹੋਵੇਗਾ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਵਭੂਮੀ ਉੱਤਰਾਖੰਡ (Devbhoomi Uttarakhand) ਵਿੱਚ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਸਦੀ ਦੇ ਤੀਸਰੇ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਹੋਣ ਬਾਰੇ ਆਪਣੇ ਕਥਨ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਤਸੱਲੀ ਦੀ ਬਾਤ ਹੈ ਕਿ ਇਹ ਕਥਨ ਧਰਾਤਲ ‘ਤੇ ਸਾਕਾਰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਰਾਜ ਸਰਕਾਰ ਅਤੇ ਸਿਲਕਿਯਾਰਾ (Silkiyara) ਵਿੱਚ ਸੁਰੰਗ ਤੋਂ ਮਜ਼ਦੂਰਾਂ ਦੇ ਸਫ਼ਲਤਾਪੂਰਵਕ ਬਚਾਅ ਦੇ ਕਾਰਜਾਂ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ।

 

|

ਉੱਤਰਾਖੰਡ ਦੇ ਨਾਲ ਆਪਣੇ ਨਿਕਟ ਸਬੰਧ (close association) ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਇੱਕ ਐਸਾ ਰਾਜ ਹੈ ਜਿੱਥੇ ਦਿੱਬਤਾ ਅਤੇ ਵਿਕਾਸ (divinity and development) ਇਕੱਠਿਆਂ ਮਹਿਸੂਸ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਇਸ ਭਾਵਨਾ ਨੂੰ ਹੋਰ ਵਿਸਤਾਰ ਦੇਣ ਦੇ ਲਈ ਆਪਣੀ ਇੱਕ ਕਵਿਤਾ ਸੁਣਾਈ।

 

ਇਸ ਅਵਸਰ ‘ਤੇ ਉਪਸਥਿਤ ਨਿਵੇਸ਼ਕਾਂ ਨੂੰ ਉਦਯੋਗ ਦੇ ਦਿੱਗਜਾਂ ਦੇ ਰੂਪ ਵਿੱਚ ਸੰਦਰਭਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬਹੁਰਾਸ਼ਟਰੀ ਕੰਪਨੀਆਂ ਦੁਆਰਾ ਕੀਤੇ ਗਏ ਐੱਸਡਬਲਿਊਓਟੀ ਵਿਸ਼ਲੇਸ਼ਣ(SWOT analysis) ਦੀ ਉਪਮਾ ਦਿੱਤੀ ਅਤੇ ਰਾਸ਼ਟਰ ਦੇ ਲਈ ਇਸ ਕਾਰਜ ਨੂੰ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਐੱਸਡਬਲਿਊਓਟੀ ਵਿਸ਼ਲੇਸ਼ਣ(SWOT analysis) ਦੇ ਪਰਿਣਾਮ ਦੇਸ਼ ਵਿੱਚ ਆਕਾਂਖਿਆਵਾਂ, ਆਸ਼ਾ, ਆਤਮਵਿਸ਼ਵਾਸ, ਇਨੋਵੇਸ਼ਨ ਅਤੇ ਅਵਸਰਾਂ ਦੀ ਬਹੁਲਤਾ (an abundance of aspirations, hope, self-confidence, innovation and opportunities) ਦਾ ਸੰਕੇਤ ਦੇਣਗੇ। ਉਨ੍ਹਾਂ ਨੇ ਨੀਤੀ-ਸੰਚਾਲਿਤ ਸ਼ਾਸਨ ਦੇ ਸੰਕੇਤਕਾਂ ਅਤੇ ਰਾਜਨੀਤਕ ਸਥਿਰਤਾ ਦੇ ਲਈ ਨਾਗਰਿਕਾਂ ਦੇ ਸੰਕਲਪ ਬਾਰੇ ਭੀ ਦੱਸਿਆ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਸੰਪੰਨ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕਰਦੇ ਹੋਏ ਕਿਹਾ, “ਖ਼ਾਹਿਸ਼ੀ ਭਾਰਤ ਅਸਥਿਰਤਾ ਦੀ ਬਜਾਏ ਇੱਕ ਸਥਿਰ ਸਰਕਾਰ ਚਾਹੁੰਦਾ ਹੈ।”(“Aspirational India desires a stable government rather than instability”) ਨਾਲ ਹੀ ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਲੋਕਾਂ ਨੇ ਸੁਸ਼ਾਸਨ ਅਤੇ ਉਸ ਦੇ ਟ੍ਰੈਕ ਰਿਕਾਰਡ ਦੇ ਅਧਾਰ ‘ਤੇ ਮਤਦਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ ਮਹਾਮਾਰੀ ਅਤੇ ਅਸਥਿਰ ਭੂ-ਰਾਜਨੀਤਕ ਪਰਿਦ੍ਰਿਸ਼ ਦੇ ਬਾਵਜੂਦ ਰਿਕਾਰਡ ਗਤੀ ਨਾਲ ਅੱਗੇ ਵਧਣ ਦੀ ਦੇਸ਼ ਦੀ ਸਮਰੱਥਾ ‘ਤੇ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ, “ਚਾਹੇ ਉਹ ਕੋਰੋਨਾ ਵੈਕਸੀਨ ਹੋਵੇ ਜਾਂ ਆਰਥਿਕ ਨੀਤੀਆਂ, ਭਾਰਤ ਨੂੰ ਆਪਣੀਆਂ ਸਮਰੱਥਾਵਾਂ ਅਤੇ ਨੀਤੀਆਂ ‘ਤੇ ਭਰੋਸਾ ਸੀ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਦਕਾ ਦੁਨੀਆ ਦੀਆਂ ਹੋਰ ਬੜੀਆਂ ਅਰਥਿਵਵਸਥਾਵਾਂ ਦੀ ਤੁਲਨਾ ਵਿੱਚ ਭਾਰਤ ਇੱਕ ਨਵੀਆਂ ਉਚਾਈਆਂ ‘ਤੇ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਸਹਿਤ ਭਾਰਤ ਦਾ ਹਰ ਰਾਜ ਇਸ ਤਾਕਤ ਦਾ ਲਾਭ ਉਠਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਡਬਲ ਇੰਜਣ ਸਰਕਾਰ ਦੇ ਲਾਭਾਂ ਨੂੰ ਦੁਹਰਾਇਆ ਜਿਸ ਦੇ ਦੋਹਰੇ ਪ੍ਰਯਾਸ ਹਰ ਜਗ੍ਹਾ ਦਿਖਾਈ ਦੇ ਰਹੇ ਹਨ। ਰਾਜ ਸਰਕਾਰ ਜਿੱਥੇ ਸਥਾਨਕ ਵਾਸਤਵਿਕਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰ ਰਹੀ ਹੈ, ਉੱਥੇ ਭਾਰਤ ਸਰਕਾਰ ਉੱਤਰਾਖੰਡ ਵਿੱਚ ਅਭੂਤਪੂਰਵ ਨਿਵੇਸ਼ ਕਰ ਰਹੀ ਹੈ। ਦੋਨੋਂ ਸਰਕਾਰ ਇੱਕ-ਦੂਸਰੇ ਦੇ ਪ੍ਰਯਾਸਾਂ ਨੂੰ ਅੱਗੇ ਵਧਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਗ੍ਰਾਮੀਣ ਇਲਾਕਿਆਂ ਤੋਂ ਚਾਰ ਧਾਮ (Char Dham)ਤੱਕ ਜਾਣ ਦੇ ਕੰਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦਿੱਲੀ-ਦੇਹਰਾਦੂਨ ਦੇ ਦਰਮਿਆਨ ਦੀ ਦੂਰੀ ਢਾਈ ਘੰਟੇ ਦੀ ਰਹਿ ਜਾਵੇਗੀ। ਦੇਹਰਾਦੂਨ ਤੇ ਪੰਤਨਗਰ ਹਵਾਈ ਅੱਡੇ ਦੇ ਵਿਸਤਾਰ (Dehradun and Pantnagar airport extension) ਨਾਲ ਹਵਾਈ ਕਨੈਕਟੀਵਿਟੀ ਮਜ਼ਬੂਤ ਹੋਵੇਗੀ। ਪ੍ਰਦੇਸ਼ ਵਿੱਚ ਹੈਲੀ-ਟੈਕਸੀ ਸੇਵਾਵਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ ਅਤੇ ਰੇਲ ਕਨੈਕਟੀਵਿਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਸਾਰੇ ਖੇਤੀ, ਉਦਯੋਗ, ਲੌਜਿਸਟਿਕਸ, ਭੰਡਾਰਣ, ਟੂਰਿਜ਼ਮ ਅਤੇ ਪ੍ਰਾਹੁਣਚਾਰੀ ਦੇ ਲਈ ਨਵੇਂ ਅਵਸਰ ਪੈਦਾ ਕਰ ਰਹੇ ਹਨ।

 

ਸੀਮਾਵਰਤੀ ਖਤਰਾਂ  ਵਿੱਚ ਸਥਿਤ ਸਥਾਨਾਂ ਤੱਕ ਸੀਮਿਤ ਪਹੁੰਚ ਪ੍ਰਦਾਨ ਕਰਨ ਵਾਲੀਆਂ ਪਿਛਲੀਆਂ ਸਰਕਾਰਾਂ ਦੇ ਦ੍ਰਿਸ਼ਟੀਕੋਣ ਦੀ ਆਲੋਚਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਪਿੰਡ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਲਈ ਡਬਲ ਇੰਜਣ ਸਰਕਾਰ ਦੇ ਪ੍ਰਯਾਸਾਂ ਬਾਰੇ ਦੱਸਿਆ। ਉਨ੍ਹਾਂ ਨੇ ਖ਼ਾਹਿਸ਼ੀ ਜ਼ਿਲ੍ਹਿਆਂ ਅਤੇ ਖ਼ਾਹਿਸ਼ੀ ਬਲਾਕ ਪ੍ਰੋਗਰਾਮ (Aspirational Districts and the Aspirational Blocks Program) ਬਾਰੇ ਚਰਚਾ ਕੀਤੀ, ਜਿੱਥੇ ਉਨ੍ਹਾਂ ਪਿੰਡਾਂ ਅਤੇ ਖੇਤਰਾਂ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜੋ ਵਿਕਾਸ ਮਿਆਰਾਂ ਵਿੱਚ ਪਿੱਛੇ ਹਨ। ਸ਼੍ਰੀ ਮੋਦੀ ਨੇ ਉੱਤਰਾਖੰਡ ਦੀ ਅਪ੍ਰਯੁਕਤ ਸਮਰੱਥਾ ‘ਤੇ ਪ੍ਰਕਾਸ਼ ਪਾਇਆ ਅਤੇ ਨਿਵੇਸ਼ਕਾਂ ਨੂੰ ਇਸ ਦਾ ਅਧਿਕਤਮ ਲਾਭ ਉਠਾਉਣ ਦੀ ਤਾਕੀਦ ਕੀਤੀ(ਦਾ ਆਗਰਹਿ ਕੀਤਾ)।

 

ਉੱਤਰਾਖੰਡ ਦੇ ਟੂਰਿਜ਼ਮ ਸੈਕਟਰ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਆਉਣ ਦੇ ਲਈ ਦੇਸ਼ ਦੇ ਨਾਲ-ਨਾਲ ਦੁਨੀਆ ਭਰ ਦੇ ਲੋਕਾਂ ਦੇ ਉਤਸ਼ਾਹ ‘ਤੇ ਭੀ ਧਿਆਨ ਦਿਵਾਇਆ, ਜਿਸ ਨੂੰ ਡਬਲ ਇੰਜਣ ਸਰਕਾਰ ਦਾ ਲਾਭ ਮਿਲਿਆ ਹੈ। ਉਨ੍ਹਾਂ ਨੇ ਟੂਰਿਸਟਾਂ ਨੂੰ ਪ੍ਰਕ੍ਰਿਤੀ ਦੇ ਨਾਲ-ਨਾਲ ਭਾਰਤ ਦੀ ਵਿਰਾਸਤ ਤੋਂ ਪਰੀਚਿਤ ਕਰਵਾਉਣ ਦੇ ਉਦੇਸ਼ ਨਾਲ ਥੀਮ-ਅਧਾਰਿਤ ਟੂਰਿਜ਼ਮ ਸਰਕਿਟ (theme-based tourist circuits) ਬਣਾਉਣ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਕ੍ਰਿਤੀ, ਸੰਸਕ੍ਰਿਤੀ ਅਤੇ ਵਿਰਾਸਤ ਨੂੰ ਆਪਣੇ ਵਿੱਚ ਸਮੇਟੇ ਉੱਤਰਾਖੰਡ ਇੱਕ ਬ੍ਰਾਂਡ ਦੇ ਰੂਪ  ਵਿੱਚ ਉੱਭਰਨ ਜਾ ਰਿਹਾ ਹੈ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਯੋਗ, ਆਯੁਰਵੇਦ, ਤੀਰਥ ਅਤੇ ਸਾਹਸਿਕ ਖੇਡਾਂ ਦੇ ਖੇਤਰਾਂ (Yoga, Ayurveda, Teertha and adventure sports sectors) ਵਿੱਚ ਅਵਸਰ ਤਲਾਸ਼ਣ ਅਤੇ ਨਵੇਂ ਅਵਸਰ ਪੈਦਾ ਕਰਨ ਨੂੰ ਪ੍ਰਾਥਮਿਕਤਾ ਦੇਣ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੇਸ਼ ਦੀ ਅਮੀਰਾਂ, ਸੰਪੰਨ ਲੋਕਾਂ ਅਤੇ ਨੌਜਵਾਨਾਂ ਨੂੰ ‘ਮੇਕ ਇੰਨ ਇੰਡੀਆ’ (‘Make in India’) ਦੀ ਤਰਜ ‘ਤੇ ‘ਵੈੱਡ ਇਨ ਇੰਡੀਆ’(‘Wed in India’) ਅੰਦੋਲਨ ਸ਼ੁਰੂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਅਗਲੇ ਪੰਜ ਵਰ੍ਹਿਆਂ ਵਿੱਚ ਉੱਤਰਾਖੰਡ ਵਿੱਚ ਘੱਟ ਤੋਂ ਘੱਟ ਇੱਕ ਵਿਆਹ ਸਮਾਰੋਹ ਆਯੋਜਿਤ ਕਰਨ ਦੀ ਤਾਕੀਦ ਕੀਤੀ(ਦਾ ਆਗਰਹਿ ਕੀਤਾ)। ਪ੍ਰਧਾਨ ਮੰਤਰੀ ਨੇ ਕਿਸੇ ਭੀ ਸੰਕਲਪ ਨੂੰ ਹਾਸਲ ਕਰਨ ਦੀ ਭਾਰਤ ਦੀ ਸਮਰੱਥਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ, “ਅਗਰ ਉੱਤਰਾਖੰਡ ਵਿੱਚ ਇੱਕ ਸਾਲ ਵਿੱਚ 5000 ਸ਼ਾਦੀਆਂ ਭੀ ਹੁੰਦੀਆਂ ਹਨ, ਤਾਂ ਇੱਕ ਨਵਾਂ ਬੁਨਿਆਦੀ ਢਾਂਚਾ ਤਿਆਰ ਹੋ ਜਾਵੇਗਾ ਅਤੇ ਰਾਜ ਨੂੰ ਦੁਨੀਆ ਦੇ ਲਈ ਇੱਕ ਵਿਵਾਹ ਸਥਲ (a wedding destination) ਵਿੱਚ ਬਦਲ ਦੇਵੇਗਾ।”

 

|

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਬਦਲਾਅ ਦੀ ਤੇਜ਼ ਹਵਾ ਚਲ ਰਹੀ ਹੈ। ਪਿਛਲੇ 10 ਵਰ੍ਹਿਆਂ ਵਿੱਚ ਇੱਕ ਖ਼ਾਹਿਸ਼ੀ ਭਾਰਤ ਦਾ ਨਿਰਮਾਣ ਹੋਇਆ ਹੈ। ਪਹਿਲਾਂ ਤੋਂ ਵੰਚਿਤ ਆਬਾਦੀ ਦੇ ਇੱਕ ਬੜੇ ਹਿੱਸੇ ਨੂੰ ਯੋਜਨਾਵਾਂ ਅਤੇ ਅਵਸਰਾਂ ਨਾਲ ਜੋੜਿਆ ਜਾ ਰਿਹਾ ਹੈ। ਗ਼ਰੀਬੀ ਤੋਂ ਬਾਹਰ ਆਏ ਕਰੋੜਾਂ ਲੋਕ ਅਰਥਵਿਵਸਥਾ ਨੂੰ ਨਵੀਂ ਗਤੀ ਦੇ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ, “ਨਵ ਮੱਧ ਵਰਗ ਅਤੇ ਮੱਧ ਵਰਗ ਦੋਨੋਂ (Both neo middle class and Middle class) ਅਧਿਕ ਖਰਚ ਕਰ ਰਹੇ ਹਨ। ਸਾਨੂੰ ਭਾਰਤ ਦੇ ਮੱਧ ਵਰਗ ਦੀ ਸਮਰੱਥਾ ਨੂੰ ਸਮਝਣਾ ਹੋਵੇਗਾ। ਉੱਤਰਾਖੰਡ ਵਿੱਚ ਸਮਾਜ ਦੀ ਇਹ ਸ਼ਕਤੀ ਤੁਹਾਡੇ ਲਈ ਇੱਕ ਬੜਾ ਬਜ਼ਾਰ ਭੀ ਤਿਆਰ ਕਰ ਰਹੀ ਹੈ।”

 

ਪ੍ਰਧਾਨ ਮੰਤਰੀ ਨੇ ਹਾਊਸ ਆਵ੍ ਹਿਮਾਲਿਆਜ਼ ਬ੍ਰਾਂਡ ਲਾਂਚ ਕਰਨ ਦੇ ਲਈ ਉੱਤਰਾਖੰਡ ਸਰਕਾਰ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਉੱਤਰਾਖੰਡ ਦੇ ਸਥਾਨਕ ਉਤਪਾਦਾਂ ਨੂੰ ਵਿਦੇਸ਼ੀ ਬਜ਼ਾਰਾਂ ਤੱਕ ਲੈ ਜਾਣ ਦਾ ਅਭਿਨਵ ਪ੍ਰਯਾਸ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, “ਹਾਊਸ ਆਵ੍ ਹਿਮਾਲਿਆਜ਼ (House of Himalayas) ਵੋਕਲ ਫੌਰ ਲੋਕਲ ਐਂਡ ਲੋਕਲ ਫੌਰ ਗਲੋਬਲ (Vocal for Local and Local for Global) ਦੀ ਸਾਡੀ ਧਾਰਨਾ ਨੂੰ ਹੋਰ ਮਜ਼ਬੂਤ ਕਰਦਾ ਹੈ।” ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਹਰ ਜ਼ਿਲ੍ਹੇ ਅਤੇ ਬਲਾਕ ਦੇ ਉਤਪਾਦਾਂ ਵਿੱਚ ਆਲਮੀ ਬਣਨ ਦੀ ਸਮਰੱਥਾ ਹੈ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਮਿੱਟੀ ਦੇ ਮਹਿੰਗੇ ਬਰਤਨਾਂ ਨੂੰ ਬਣਾ ਕੇ ਵਿਸ਼ੇਸ਼ ਤਰੀਕੇ ਨਾਲ ਪੇਸ਼ ਕੀਤੇ ਜਾਣ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਸ਼ਵਕਰਮਾਜ਼(Vishwakarmas) ਦੇ ਕੌਸ਼ਲ ਅਤੇ ਸ਼ਿਲਪ ਨੂੰ ਧਿਆਨ ਵਿੱਚ ਰੱਖਦੇ ਹੋਏ, ਅਜਿਹੇ ਸਥਾਨਕ ਉਤਪਾਦਾਂ ਦੇ ਲਈ ਆਲਮੀ ਬਜ਼ਾਰ ਦੀ ਖੋਜ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜੋ ਪਰੰਪਰਾਗਤ ਤੌਰ ‘ਤੇ ਐਸੇ ਕਈ ਉਤਕ੍ਰਿਸ਼ਟ ਉਤਪਾਦ ਬਣਾਉਂਦੇ ਹਨ। ਅਤੇ ਨਿਵੇਸ਼ਕਾਂ ਨੂੰ ਵਿਭਿੰਨ ਜ਼ਿਲ੍ਹਿਆਂ ਵਿੱਚ ਐਸੇ ਉਤਪਾਦਾਂ ਦੀ ਪਹਿਚਾਣ ਕਰਨ ਦਾ ਆਗਰਹਿ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਮਹਿਲਾ ਸਵੈ ਸਹਾਇਤਾ ਸਮੂਹਾਂ ਅਤੇ ਐੱਫਪੀਓਜ਼ (women's self-help groups and FPOs) ਦੇ ਨਾਲ ਜੁੜਨ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਭੀ ਆਗਰਹਿ ਕੀਤਾ । ਉਨ੍ਹਾਂ ਨੇ ਕਿਹਾ, “ਸਥਾਨਕ-ਆਲਮੀ (local-global) ਬਣਾਉਣ ਦੇ ਲਈ ਇਹ ਇੱਕ ਅਦਭੁਤ ਸਾਂਝੇਦਾਰੀ ਹੋ ਸਕਦੀ ਹੈ।” ਲਖਪਤੀ ਦੀਦੀ ਅਭਿਯਾਨ (LakhpatiDidiAbhiyan)‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਦੇ ਗ੍ਰਾਮੀਣ ਖੇਤਰਾਂ ਤੋਂ ਦੋ ਕਰੋੜ ਲਖਪਤੀ ਦੀਦੀ (LakhpatiDidis) ਬਣਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਹਾਊਸ ਆਵ੍ ਹਿਮਾਲਿਆਜ਼ ਦੇ ਬ੍ਰਾਂਡ ਦੇ ਲਾਂਚ ਦੇ ਨਾਲ ਇਸ ਪਹਿਲ ਨੂੰ ਗਤੀ ਮਿਲੇਗੀ। ਉਨ੍ਹਾਂ ਨੇ ਇਸ ਪਹਿਲ ਦੇ ਲਈ ਉੱਤਰਾਖੰਡ ਸਰਕਾਰ ਦਾ ਭੀ ਧੰਨਵਾਦ ਕੀਤਾ।

 

ਰਾਸ਼ਟਰੀ ਚਰਿੱਤਰ (National Character) ਨੂੰ ਮਜ਼ਬੂਤ ਕਰਨ ਬਾਰੇ ਲਾਲ ਕਿਲੇ ਤੋਂ ਦਿੱਤੇ ਗਏ ਆਪਣੇ ਸਪਸ਼ਟ ਸੱਦੇ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਭ ਨੂੰ  ਆਗਰਹਿ ਕੀਤਾ (ਤਾਕੀਦ ਕੀਤੀ), “ਅਸੀਂ ਜੋ ਭੀ ਕਰੀਏ, ਉਹ ਵਿਸ਼ਵ ਵਿੱਚ ਬਿਹਤਰੀਨ ਹੋਣਾ ਚਾਹੀਦਾ ਹੈ। ਵਿਸ਼ਵ ਵਿੱਚ ਸਾਡੇ ਮਿਆਰਾਂ ਦਾ ਅਨੁਸਰਣ ਹੋਣਾ ਚਾਹੀਦਾ ਹੈ।” ਸਾਡੀ ਮੈਨੂਫੈਕਚਰਿੰਗ ਜ਼ੀਰੋ ਇੰਪੈਕਟ, ਜ਼ੀਰੋ ਡਿਫੈਕਟ (zero impact, zero defect) ਦੇ ਸਿਧਾਂਤ ‘ਤੇ ਅਧਾਰਿਤ ਹੋਣੀ ਚਾਹੀਦੀ ਹੈ। ਸਾਨੂੰ ਹੁਣ ਨਿਰਯਾਤਮੁਖੀ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਦੇ ਤਰੀਕਿਆਂ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।” ਉਨ੍ਹਾਂ ਨੇ ਕਿਹਾ ਕਿ ਮਹੱਤਵਪੂਰਨ ਪੀਐੱਲਆਈ ਅਭਿਯਾਨ (PLI campaigns) ਮਹੱਤਵਪੂਰਨ ਖੇਤਰਾਂ ਦੇ ਲਈ ਈਕੋਸਿਸਟਮ ਬਣਾਉਣ ਦਾ ਸੰਕਲਪ ਪ੍ਰਦਰਸ਼ਿਤ ਕਰਦੇ ਹਨ। ਉਨ੍ਹਾਂ ਨੇ ਨਵੇਂ ਨਿਵੇਸ਼ ਦੇ ਜ਼ਰੀਏ ਸਥਾਨਕ ਸਪਲਾਈ ਚੇਨਸ ਅਤੇ ਐੱਮਐੱਸਐੱਮਈਜ਼ (MSMEs) ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਸਤੇ ਨਿਰਯਾਤ ਅਤੇ ਸਮਰੱਥਾ ਨਿਰਮਾਣ ਨੂੰ ਪ੍ਰਾਥਮਿਕਤਾ ਦੇਣ ਦੀ ਮਾਨਸਿਕਤਾ ਤੋਂ ਬਾਹਰ ਆਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਪੈਟ੍ਰੋਲੀਅਮ ਦੇ ਲਈ 15 ਲੱਖ ਕਰੋੜ ਰੁਪਏ ਦੇ ਆਯਾਤ ਬਿਲ ਅਤੇ ਕੋਲੇ ਦੇ ਲਈ 4 ਲੱਖ ਕਰੋੜ ਰੁਪਏ ਦੇ ਆਯਾਤ ਬਿਲ ਦਾ ਉਲੇਖ ਕੀਤਾ। ਉਨ੍ਹਾਂ ਨੇ ਦਾਲ਼ਾਂ ਅਤੇ ਤਿਲਹਨਾਂ(ਤੇਲਬੀਜਾਂ) ਦੇ ਆਯਾਤ ਨੂੰ ਘੱਟ ਕਰਨ ਦੇ ਪ੍ਰਯਾਸਾਂ ਬਾਰੇ ਵਿਸਤਾਰ ਨਾਲ ਦੱਸਿਆ ਕਿਉਂਕਿ ਅੱਜ ਭੀ ਭਾਰਤ 15 ਹਜ਼ਾਰ ਕਰੋੜ ਰੁਪਏ ਦੀਆਂ ਦਾਲ਼ਾਂ ਦਾ ਆਯਾਤ ਕਰਦਾ ਹੈ।

 

ਪ੍ਰਧਾਨ ਮੰਤਰੀ ਨੇ ਪੋਸ਼ਣ ਦੇ ਨਾਮ ‘ਤੇ ਡਿੱਬਾਬੰਦ ਭੋਜਨ ਦੇ ਪ੍ਰਤੀ ਆਗਾਹ ਕੀਤਾ ਜਦਕਿ ਭਾਰਤ ਮੋਟੋ ਅਨਾਜਾਂ ਜਿਹੇ ਪੌਸ਼ਟਿਕ ਭੋਜਨ ਦੀ ਦ੍ਰਿਸ਼ਟੀ ਤੋਂ ਬਹੁਤ ਸਮ੍ਰਿੱਧ ਹੈ। ਉਨ੍ਹਾਂ ਨੇ ਆਯੁਸ਼ ਨਾਲ ਸਬੰਧਿਤ ਜੈਵਿਕ ਭੋਜਨ (Ayush-related organic food) ਦੀਆਂ ਸੰਭਾਵਨਾਵਾਂ ਅਤੇ ਉਨ੍ਹਾਂ ਦੇ ਦੁਆਰਾ ਰਾਜ ਦੇ ਕਿਸਾਨਾਂ ਅਤੇ ਉੱਦਮੀਆਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਅਵਸਰਾਂ ਨੂੰ ਰੇਖਾਂਕਿਤ ਕੀਤਾ। ਇੱਥੋਂ ਤੱਕ ਕਿ ਡਿੱਬਾਬੰਦ ਭੋਜਨ ਦੇ ਸਬੰਧ ਵਿੱਚ ਭੀ, ਉਨ੍ਹਾਂ ਨੇ ਉਪਸਥਿਤ ਲੋਕਾਂ ਨੂੰ ਸਥਾਨਕ ਉਤਪਾਦ ਨੂੰ ਆਲਮੀ ਬਜ਼ਾਰਾਂ ਤੱਕ ਪਹੁੰਚਣ ਵਿੱਚ ਮਦਦ ਕਰਨ ਦੇ ਲਈ ਕਿਹਾ।

 

|

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤਮਾਨ ਸਮਾਂ ਭਾਰਤ, ਉਸ ਦੀਆਂ ਕੰਪਨੀਆਂ ਅਤੇ ਉਸ ਦੇ ਨਿਵੇਸ਼ਕਾਂ ਦੇ ਲਈ ਅਭੂਤਪੂਰਵ ਸਮਾਂ ਹੈ। ਉਨ੍ਹਾਂ ਨੇ ਕਿਹਾ, “ਅਗਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਜਾ ਰਿਹਾ ਹੈ।” ਉਨ੍ਹਾਂ ਨੇ ਇਸ ਦਾ ਕ੍ਰੈਡਿਟ ਸਥਿਰ ਸਰਕਾਰ, ਸਹਿਯੋਗਪੂਰਨ ਨੀਤੀਗਤ ਪ੍ਰਣਾਲੀ, ਸੁਧਾਰ ਅਤੇ ਪਰਿਵਰਤਨ ਦੀ ਮਾਨਸਿਕਤਾ ਤੇ ਵਿਕਾਸ ਵਿੱਚ ਵਿਸ਼ਵਾਸ ਦੇ ਸੰਯੋਜਨ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, “ਇਹੀ ਸਮਾਂ ਹੈ, ਸਹੀ ਸਮਾਂ ਹੈ (ਯਹੀ ਸਮਯ ਹੈ,ਸਹੀ ਸਮਯ ਹੈ)।  ਇਹ ਭਾਰਤ ਦਾ ਸਮਾਂ ਹੈ।” ਉਨ੍ਹਾਂ ਨੇ ਨਿਵੇਸ਼ਕਾਂ ਨੂੰ ਉੱਤਰਾਖੰਡ ਦਾ ਸਾਥ ਦੇਣ ਅਤੇ ਉਸ ਦੀ ਵਿਕਾਸ ਯਾਤਰਾ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

 

ਇਸ ਅਵਸਰ ‘ਤੇ ਉੱਤਰਾਖੰਡ ਦੇ ਰਾਜਪਾਲ, ਰਿਟਾਇਰਡ  ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਪੁਸ਼ਕਰ ਸਿੰਘ ਧਾਮੀ ਸਹਿਤ ਹੋਰ ਪਤਵੰਤੇ ਲੋਕ ਉਪਸਥਿਤ ਸਨ।

ਪਿਛੋਕੜ

‘ਉੱਤਰਾਖੰਡ’ ਗਲੋਬਲ ਇਨਵੈਸਟਰਸ ਸਮਿਟ 2023’ ਉੱਤਰਾਖੰਡ ਨੂੰ ਇੱਕ ਨਵੇਂ ਇਨਵੈਸਟਮੈਂਟ ਡੈਸਟੀਨੇਸ਼ਨ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਕਦਮ ਹੈ। ਦੋ ਦਿਨੀਂ ਸਮਿਟ 8 ਅਤੇ 9 ਦਸੰਬਰ, 2023 ਨੂੰ “ਸ਼ਾਂਤੀ ਤੋਂ ਸਮ੍ਰਿੱਧੀ”( “Peace to Prosperity”) ਥੀਮ ਦੇ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਸਮਿਟ ਵਿੱਚ ਦੁਨੀਆ ਭਰ ਤੋਂ ਹਜ਼ਾਰਾਂ ਨਿਵੇਸ਼ਕ ਅਤੇ ਪ੍ਰਤੀਨਿਧੀ ਹਿੱਸਾ ਲੈਣਗੇ। ਇਸ ਵਿੱਚ ਕੇਂਦਰੀ ਮੰਤਰੀਆਂ, ਵਿਭਿੰਨ ਦੇਸ਼ਾਂ ਦੇ ਰਾਜਦੂਤਾਂ ਦੇ ਨਾਲ-ਨਾਲ ਪ੍ਰਮੁੱਖ ਉਦਯੋਗਪਤੀਆਂ ਸਮੇਤ ਹੋਰ ਲੋਕ ਹਿੱਸਾ ਲੈਣਗੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Jitender Kumar Haryana BJP State President August 02, 2024

    Address
  • Jitender Kumar Haryana BJP State President July 04, 2024

    🙏🇮🇳
  • Jitender Kumar Haryana BJP State President July 04, 2024

    Hello Corporate investigations India private limited
  • Jitender Kumar Haryana BJP State President June 23, 2024

    🇮🇳🙏
  • Jitender Kumar Haryana State President June 14, 2024

    🙏🆔📳🇮🇳
  • Jitender Kumar Haryana State President June 14, 2024

    can you return my hair loss
  • Jitender Kumar Haryana State President June 14, 2024

    old card🇮🇳📳🆔🙏
  • Jitender Kumar Haryana State President June 14, 2024

    🙏🆔📳🇮🇳
  • Jitender Kumar Haryana State President June 14, 2024

    🇮🇳📳🆔🙏
  • Jitender Kumar Haryana State President June 14, 2024

    🙏🆔📳🇮🇳
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India's first microbiological nanosat, developed by students, to find ways to keep astronauts healthy

Media Coverage

India's first microbiological nanosat, developed by students, to find ways to keep astronauts healthy
NM on the go

Nm on the go

Always be the first to hear from the PM. Get the App Now!
...
Prime Minister Narendra Modi greets the people of Arunachal Pradesh on their Statehood Day
February 20, 2025

The Prime Minister, Shri Narendra Modi has extended his greetings to the people of Arunachal Pradesh on their Statehood Day. Shri Modi also said that Arunachal Pradesh is known for its rich traditions and deep connection to nature. Shri Modi also wished that Arunachal Pradesh may continue to flourish, and may its journey of progress and harmony continue to soar in the years to come.

The Prime Minister posted on X;

“Greetings to the people of Arunachal Pradesh on their Statehood Day! This state is known for its rich traditions and deep connection to nature. The hardworking and dynamic people of Arunachal Pradesh continue to contribute immensely to India’s growth, while their vibrant tribal heritage and breathtaking biodiversity make the state truly special. May Arunachal Pradesh continue to flourish, and may its journey of progress and harmony continue to soar in the years to come.”