ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਉਮਰਾਹਾ ਵਿਖੇ ਸਵਰਵੇਦ ਮਹਾਮੰਦਿਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਮਹਾਰਿਸ਼ੀ ਸਦਾਫਲ ਦੇਵ ਜੀ ਮਹਾਰਾਜ ਦੀ ਪ੍ਰਤਿਮਾ 'ਤੇ ਸ਼ਰਧਾਸੁਮਨ ਅਰਪਿਤ ਕੀਤੇ ਅਤੇ ਮੰਦਿਰ ਪਰਿਸਰ ਦਾ ਦੌਰਾ ਕੀਤਾ।
ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਕਾਸ਼ੀ ਯਾਤਰਾ ਦਾ ਦੂਜਾ ਦਿਨ ਹੈ। ਕਾਸ਼ੀ ਵਿੱਚ ਬਿਤਾਇਆ ਹਰ ਪਲ ਬੇਮਿਸਾਲ ਅਨੁਭਵਾਂ ਨਾਲ ਭਰਪੂਰ ਰਿਹਾ ਹੈ। ਦੋ ਸਾਲ ਪਹਿਲਾਂ ਅਖਿਲ ਭਾਰਤੀ ਵਿਹੰਗਮ ਯੋਗ ਸੰਸਥਾਨ ਦੇ ਸਲਾਨਾ ਸਮਾਗਮ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਸ਼ਤਾਬਦੀ ਸਮਾਰੋਹ ਦਾ ਹਿੱਸਾ ਬਣਨ ਦਾ ਮੌਕਾ ਮਿਲਣ ਲਈ ਆਭਾਰ ਪ੍ਰਗਟ ਕੀਤਾ ਅਤੇ ਕਿਹਾ ਕਿ ਵਿਹੰਗਮ ਯੋਗ ਸਾਧਨਾ ਨੇ ਆਪਣੀ ਸੌ ਸਾਲਾਂ ਦੀ ਅਭੁੱਲ ਯਾਤਰਾ ਪੂਰੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਪਿਛਲੀ ਸਦੀ ਵਿੱਚ ਗਿਆਨ ਅਤੇ ਯੋਗ ਵਿੱਚ ਮਹਾਰਿਸ਼ੀ ਸਦਾਫਲ ਦੇਵ ਜੀ ਦੇ ਯੋਗਦਾਨ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਿਵਯ ਪ੍ਰਕਾਸ਼ ਨੇ ਪੂਰੀ ਦੁਨੀਆ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਇਸ ਸ਼ੁਭ ਮੌਕੇ 'ਤੇ ਪ੍ਰਧਾਨ ਮੰਤਰੀ ਨੇ 25,000 ਕੁੰਡੀਯ ਸਵਰਵੇਦ ਗਿਆਨ ਮਹਾਯਗ ਦੇ ਆਯੋਜਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਮਹਾਯਗ ਦੀ ਹਰ ਆਹੂਤੀ ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਬਣਾਏਗੀ। ਉਨ੍ਹਾਂ ਨੇ ਮਹਾਰਿਸ਼ੀ ਸਦਾਫਲ ਦੇਵ ਜੀ ਦੀ ਪ੍ਰਤਿਮਾ ਅੱਗੇ ਸਿਰ ਝੁਕਾਇਆ ਅਤੇ ਉਨ੍ਹਾਂ ਦੇ ਫਲਸਫੇ ਨੂੰ ਅੱਗੇ ਵਧਾਉਣ ਵਾਲੇ ਸਾਰੇ ਸੰਤਾਂ ਨੂੰ ਸਨਮਾਨ ਦਿੱਤਾ।
ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਕਾਇਆਕਲਪ ਵਿੱਚ ਸਰਕਾਰ, ਸਮਾਜ ਅਤੇ ਸੰਤ ਸਮਾਜ ਦੇ ਸਮੂਹਿਕ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਵਰਵੇਦ ਮਹਾਮੰਦਿਰ ਨੂੰ ਇਸ ਸਮੂਹਿਕ ਭਾਵਨਾ ਦਾ ਪ੍ਰਤੀਕ ਦੱਸਿਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਮੰਦਿਰ ਦਿਵਯਤਾ ਦੇ ਨਾਲ-ਨਾਲ ਸ਼ਾਨ ਦੀ ਵੀ ਇੱਕ ਸੁੰਦਰ ਉਦਾਹਰਣ ਹੈ। ਉਨ੍ਹਾਂ ਨੇ ਕਿਹਾ, "ਸਵਰਵੇਦ ਮਹਾਮੰਦਿਰ ਭਾਰਤ ਦੀ ਸਮਾਜਿਕ ਅਤੇ ਅਧਿਆਤਮਿਕ ਸ਼ਕਤੀ ਦਾ ਆਧੁਨਿਕ ਪ੍ਰਤੀਕ ਹੈ।" ਪ੍ਰਧਾਨ ਮੰਤਰੀ ਨੇ ਇਸ ਮੰਦਿਰ ਦੀ ਸੁੰਦਰਤਾ ਅਤੇ ਅਧਿਆਤਮਿਕ ਸਮ੍ਰਿੱਧੀ ਦਾ ਜ਼ਿਕਰ ਕਰਦਿਆਂ ਇਸ ਨੂੰ ‘ਯੋਗ ਅਤੇ ਗਿਆਨ ਦਾ ਤੀਰਥ’ ਦੱਸਿਆ।
ਭਾਰਤ ਦੇ ਆਰਥਿਕ, ਭੌਤਿਕ ਅਤੇ ਅਧਿਆਤਮਿਕ ਗੌਰਵ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਕਦੇ ਵੀ ਭੌਤਿਕ ਪ੍ਰਗਤੀ ਨੂੰ ਭੂਗੋਲਿਕ ਵਿਸਤਾਰ ਜਾਂ ਸ਼ੋਸ਼ਣ ਦਾ ਮਾਧਿਅਮ ਨਹੀਂ ਬਣਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਅਧਿਆਤਮਿਕ ਅਤੇ ਮਨੁੱਖੀ ਪ੍ਰਤੀਕਾਂ ਰਾਹੀਂ ਭੌਤਿਕ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਜੀਵੰਤ ਕਾਸ਼ੀ, ਕੌਨਾਰਕ ਮੰਦਿਰ, ਸਾਰਨਾਥ, ਗਯਾ ਸਤੂਪ ਅਤੇ ਨਾਲੰਦਾ ਅਤੇ ਤਕਸ਼ਸ਼ਿਲਾ ਵਰਗੀਆਂ ਯੂਨੀਵਰਸਿਟੀਆਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅਧਿਆਤਮਿਕ ਸੰਰਚਨਾਵਾਂ ਦੇ ਆਲੇ-ਦੁਆਲੇ ਭਾਰਤ ਦੀ ਵਾਸਤੂਕਲਾ ਅਕਲਪਿਤ ਉਚਾਈਆਂ 'ਤੇ ਪਹੁੰਚ ਗਈ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਇਹ ਭਾਰਤ ਦੀ ਆਸਥਾ ਦੇ ਪ੍ਰਤੀਕ ਸਨ ਜਿਨ੍ਹਾਂ ਨੂੰ ਵਿਦੇਸ਼ੀ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ ਸੀ ਅਤੇ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਸੀ। ਆਪਣੀ ਵਿਰਾਸਤ 'ਤੇ ਮਾਣ ਨਾ ਕਰਨ ਪਿੱਛੇ ਵਿਚਾਰ ਪ੍ਰਕਿਰਿਆ 'ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਪ੍ਰਤੀਕਾਂ ਦੀ ਪੁਨਰ ਸੁਰਜੀਤੀ ਨਾਲ ਦੇਸ਼ ਦੀ ਏਕਤਾ ਮਜ਼ਬੂਤ ਹੁੰਦੀ ਹੈ। ਉਨ੍ਹਾਂ ਨੇ ਸੋਮਨਾਥ ਮੰਦਿਰ ਦੀ ਮਿਸਾਲ ਦਿੱਤੀ ਜੋ ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤੱਕ ਅਣਗੌਲਿਆ ਰਿਹਾ। ਸ਼੍ਰੀ ਮੋਦੀ ਨੇ ਕਿਹਾ, ਇਸ ਨਾਲ ਦੇਸ਼ ਵਿੱਚ ਹੀਣਤਾ ਦੀ ਭਾਵਨਾ ਪੈਦਾ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੇਂ ਦਾ ਚੱਕਰ ਅੱਜ ਫਿਰ ਘੁੰਮ ਗਿਆ ਹੈ। ਅੱਜ ਭਾਰਤ ਆਪਣੀ ਵਿਰਾਸਤ 'ਤੇ ਮਾਣ ਕਰ ਰਿਹਾ ਹੈ ਅਤੇ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਦਾ ਸ਼ੰਖਨਾਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਵਿੱਚ ਜੋ ਕੰਮ ਸ਼ੁਰੂ ਹੋਇਆ ਸੀ, ਉਹ ਹੁਣ ਪੂਰਨ ਅਭਿਯਾਨ ਵਿੱਚ ਬਦਲ ਗਿਆ ਹੈ। ਉਨ੍ਹਾਂ ਨੇ ਇਸ ਸਬੰਧੀ ਕਾਸ਼ੀ ਵਿਸ਼ਵਨਾਥ ਮੰਦਿਰ, ਮਹਾਕਾਲ ਮਹਾਲੋਕ, ਕੇਦਾਰਨਾਥ ਧਾਮ ਅਤੇ ਬੁੱਧ ਸਰਕਟ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਰਾਮ ਸਰਕਟ 'ਤੇ ਚੱਲ ਰਹੇ ਕੰਮ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਅਯੋਧਿਆ ਵਿੱਚ ਰਾਮ ਮੰਦਿਰ ਦਾ ਵੀ ਜਲਦੀ ਹੀ ਉਦਘਾਟਨ ਹੋਣ ਵਾਲਾ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਮੁੱਚਾ ਵਿਕਾਸ ਤਾਂ ਹੀ ਸੰਭਵ ਹੋਵੇਗਾ ਜਦੋਂ ਕੋਈ ਰਾਸ਼ਟਰ ਆਪਣੀਆਂ ਸਮਾਜਿਕ ਹਕੀਕਤਾਂ ਅਤੇ ਸੰਸਕ੍ਰਿਤਕ ਪਹਿਚਾਣ ਨੂੰ ਇਸ ਵਿੱਚ ਸ਼ਾਮਲ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਅੱਜ ਸਾਡੇ ‘ਤੀਰਥਾਂ’ ਦਾ ਕਾਇਆਕਲਪ ਹੋ ਰਿਹਾ ਹੈ ਅਤੇ ਭਾਰਤ ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਸਪੱਸ਼ਟ ਕਰਨ ਲਈ ਕਾਸ਼ੀ ਦੀ ਉਦਾਹਰਣ ਦਿੱਤੀ। ਪਿਛਲੇ ਹਫਤੇ, ਨਵੇਂ ਕਾਸ਼ੀ ਵਿਸ਼ਵਨਾਥ ਧਾਮ ਕੰਪਲੈਕਸ ਦਾ ਕੰਮ ਪੂਰਾ ਹੋਣ ਦੇ ਦੋ ਸਾਲ ਪੂਰੇ ਹੋਏ। ਇਸ ਕੰਪਲੈਕਸ ਵਿੱਚ ਸ਼ਹਿਰ ਵਿੱਚ ਅਰਥਵਿਵਸਥਾ ਅਤੇ ਨੌਕਰੀਆਂ ਦੀ ਉਪਲਬਧਤਾ ਨੂੰ ਇੱਕ ਨਵੀਂ ਗਤੀ ਪ੍ਰਦਾਨ ਕੀਤੀ ਹੈ। ਪ੍ਰਧਾਨ ਮੰਤਰੀ ਨੇ ਬਿਹਤਰ ਕਨੈਕਟੀਵਿਟੀ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਹੁਣ ਬਨਾਰਸ ਦਾ ਅਰਥ- ਆਸਥਾ, ਸਵੱਛਤਾ ਅਤੇ ਬਦਲਾਅ ਦੇ ਨਾਲ ਵਿਕਾਸ ਅਤੇ ਆਧੁਨਿਕ ਸੁਵਿਧਾਵਾਂ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਸੜਕਾਂ ਨੂੰ 4-6 ਲੇਨ ਕਰਨਾ, ਰਿੰਗ ਰੋਡ, ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕਰਨਾ, ਨਵੀਆਂ ਰੇਲ ਗੱਡੀਆਂ, ਸਮਰਪਿਤ ਮਾਲ ਢੁਆਈ ਗਲਿਆਰਾ, ਗੰਗਾ ਘਾਟਾਂ ਦਾ ਨਵੀਨੀਕਰਨ, ਗੰਗਾ ਕਰੂਜ਼, ਆਧੁਨਿਕ ਹਸਪਤਾਲ, ਨਵੀਂ ਅਤੇ ਆਧੁਨਿਕ ਡੇਅਰੀ, ਗੰਗਾ ਦੇ ਕਿਨਾਰੇ ਕੁਦਰਤੀ ਖੇਤੀ, ਨੌਜਵਾਨਾਂ ਲਈ ਸਿਖਲਾਈ ਸੰਸਥਾਨ ਅਤੇ ਸਾਂਸਦ ਰੋਜ਼ਗਾਰ ਮੇਲਿਆਂ ਰਾਹੀਂ ਨੌਕਰੀਆਂ ਦਾ ਜ਼ਿਕਰ ਕੀਤਾ।
ਅਧਿਆਤਮਿਕ ਯਾਤਰਾਵਾਂ ਨੂੰ ਵਧੇਰੇ ਪਹੁੰਚਯੋਗ ਬਣਾਉਣ ਵਿੱਚ ਆਧੁਨਿਕ ਵਿਕਾਸ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਾਰਾਣਸੀ ਸ਼ਹਿਰ ਦੇ ਬਾਹਰ ਸਥਿਤ ਸਵਰਵੇਦ ਮੰਦਿਰ ਦੀ ਸ਼ਾਨਦਾਰ ਕਨੈਕਟਿਵਿਟੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਬਨਾਰਸ ਆਉਣ ਵਾਲੇ ਸ਼ਰਧਾਲੂਆਂ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰੇਗਾ, ਜਿਸ ਨਾਲ ਆਸ ਪਾਸ ਦੇ ਪਿੰਡਾਂ ਵਿੱਚ ਵਪਾਰ ਅਤੇ ਰੋਜ਼ਗਾਰ ਦੇ ਮੌਕੇ ਉਪਲਬਧ ਹੋਣਗੇ।
ਪ੍ਰਧਾਨ ਮੰਤਰੀ ਨੇ ਕਿਹਾ, “ਵਿਹੰਗਮ ਯੋਗ ਸੰਸਥਾਨ ਅਧਿਆਤਮਿਕ ਕਲਿਆਣ ਲਈ ਓਨਾ ਹੀ ਸਮਰਪਿਤ ਹੈ ਜਿੰਨਾ ਇਹ ਸਮਾਜ ਸੇਵਾ ਲਈ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਿਸ਼ੀ ਸਦਾਫਲ ਦੇਵ ਜੀ ਇੱਕ ਯੋਗ ਭਗਤ ਸੰਤ ਹੋਣ ਦੇ ਨਾਲ-ਨਾਲ ਸੁਤੰਤਰਤਾ ਸੈਨਾਨੀ ਵੀ ਸਨ, ਉਨ੍ਹਾਂ ਨੇ ਸੁਤੰਤਰਤਾ ਲਈ ਲੜਾਈ ਲੜੀ। ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਆਪਣੇ ਸੰਕਲਪਾਂ ਨੂੰ ਅੱਗੇ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ 9 ਸੰਕਲਪ ਰੱਖੇ ਅਤੇ ਲੋਕਾਂ ਨੂੰ ਉਨ੍ਹਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪਾਣੀ ਬਚਾਉਣ ਅਤੇ ਪਾਣੀ ਦੀ ਸੰਭਾਲ਼ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਜ਼ਿਕਰ ਕੀਤਾ। ਦੂਜਾ- ਡਿਜੀਟਲ ਲੈਣ-ਦੇਣ ਬਾਰੇ ਜਾਗਰੂਕਤਾ ਪੈਦਾ ਕਰਨਾ। ਤੀਸਰਾ- ਪਿੰਡਾਂ, ਮੁਹੱਲਿਆਂ ਅਤੇ ਸ਼ਹਿਰਾਂ ਵਿੱਚ ਸਫਾਈ ਦੇ ਯਤਨਾਂ ਨੂੰ ਵਧਾਉਣਾ। ਚੌਥਾ- ਭਾਰਤ ਵਿੱਚ ਬਣੇ ਸਵਦੇਸ਼ੀ ਉਤਪਾਦਾਂ ਨੂੰ ਹੁਲਾਰੇ ਦੇਣਾ ਅਤੇ ਵਰਤੋਂ ਕਰਨੀ। ਪੰਜਵਾਂ- ਭਾਰਤ ਦੀ ਯਾਤਰਾ ਅਤੇ ਪੜਤਾਲ। ਛੇਵਾਂ- ਕਿਸਾਨਾਂ ਵਿੱਚ ਕੁਦਰਤੀ ਖੇਤੀ ਪ੍ਰਤੀ ਜਾਗਰੂਕਤਾ ਵਧਾਉਣਾ। ਸੱਤਵਾਂ- ਮੋਟੇ ਅਨਾਜ ਜਾਂ ਸ਼੍ਰੀ ਅੰਨ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਨਾ। ਅੱਠਵਾਂ- ਖੇਡਾਂ, ਫਿਟਨੈੱਸ ਜਾਂ ਯੋਗ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਅਤੇ ਅੰਤ ਵਿੱਚ ਭਾਰਤ ਵਿੱਚੋਂ ਗ਼ਰੀਬੀ ਮਿਟਾਉਣ ਲਈ ਘੱਟੋ-ਘੱਟ ਇੱਕ ਗ਼ਰੀਬ ਪਰਿਵਾਰ ਦੀ ਸਹਾਇਤਾ ਕਰਨੀ।
ਵਿਕਸਿਤ ਭਾਰਤ ਸੰਕਲਪ ਯਾਤਰਾ 'ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਹਰੇਕ ਧਾਰਮਿਕ ਨੇਤਾ ਨੂੰ ਇਸ ਯਾਤਰਾ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰਚਾਰ ਕਰਨ ਦੀ ਅਪੀਲ ਕੀਤੀ। ਇਸ ਯਾਤਰਾ ਵਿੱਚ ਕੱਲ੍ਹ ਸ਼ਾਮ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਰਹੀ। ਉਨ੍ਹਾਂ ਸਿੱਟਾ ਕੱਢਿਆ ਕਿ ਇਹ ਸਾਡਾ ਵਿਅਕਤੀਗਤ ਸੰਕਲਪ ਬਣਨਾ ਚਾਹੀਦਾ ਹੈ।
ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਯਨਾਥ, ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਨਾਥ ਪਾਂਡੇ, ਸਦਗੁਰੂ ਅਚਾਰਿਆ ਸ਼੍ਰੀ ਸਵਤੰਤਰਦੇਵ ਜੀ ਮਹਾਰਾਜ ਅਤੇ ਸੰਤ ਪ੍ਰਵਰ ਸ਼੍ਰੀ ਵਿਗਿਆਨਦੇਵ ਜੀ ਮਹਾਰਾਜ ਮੌਜੂਦ ਸਨ।
सरकार, समाज और संतगण, सब साथ मिलकर काशी के कायाकल्प के लिए काम कर रहे हैं। pic.twitter.com/Sx4wxY974m
— PMO India (@PMOIndia) December 18, 2023
भारत एक ऐसा राष्ट्र है, जो सदियों तक विश्व के लिए आर्थिक समृद्धि और भौतिक विकास का उदाहरण रहा है: PM @narendramodi pic.twitter.com/KaAkqRphsg
— PMO India (@PMOIndia) December 18, 2023
देश अब गुलामी की मानसिकता से मुक्ति की घोषणा कर चुका है। pic.twitter.com/tiuar2z7SM
— PMO India (@PMOIndia) December 18, 2023
विकास भी, विरासत भी। pic.twitter.com/Xv1Vllif2I
— PMO India (@PMOIndia) December 18, 2023
बनारस आज विकास के अद्वितीय पथ पर अग्रसर है। pic.twitter.com/J9IKAf4JLe
— PMO India (@PMOIndia) December 18, 2023
पीएम @narendramodi के नौ आग्रह... pic.twitter.com/PuUUeKUnyb
— PMO India (@PMOIndia) December 18, 2023