"ਜਨਰਲ ਬਿਪਿਨ ਰਾਵਤ ਦਾ ਦਿਹਾਂਤ ਹਰੇਕ ਭਾਰਤੀ, ਹਰੇਕ ਦੇਸ਼–ਭਗਤ ਲਈ ਵੱਡਾ ਨੁਕਸਾਨ ਹੈ”
"ਦੇਸ਼ ਉਨ੍ਹਾਂ ਨਾਇਕਾਂ ਦੇ ਪਰਿਵਾਰਾਂ ਨਾਲ ਹੈ, ਜਿਨ੍ਹਾਂ ਨੂੰ ਅਸੀਂ ਗੁਆ ਚੁੱਕੇ ਹਾਂ”
"ਸਰਯੂ ਨਹਿਰ ਨੈਸ਼ਨਲ ਪ੍ਰੋਜੈਕਟ ਦਾ ਮੁਕੰਮਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਸੋਚ ਇਮਾਨਦਾਰਾਨਾ ਹੁੰਦਾ ਹੈ, ਤਾਂ ਕੰਮ ਵੀ ਠੋਸ ਹੁੰਦਾ ਹੈ”
"ਅਸੀਂ 5 ਤੋਂ ਵੀ ਘੱਟ ਸਾਲਾਂ ‘ਚ ਸਰਯੂ ਨਹਿਰ ਪ੍ਰੋਜੈਕਟ ਦਾ ਇੰਨਾ ਕੰਮ ਕੀਤਾ ਹੈ, ਜਿੰਨਾ 5 ਦਹਾਕਿਆਂ ‘ਚ ਨਹੀਂ ਕੀਤਾ ਗਿਆ ਸੀ। ਇਹ ਦੋਹਰੇ ਇੰਜਣ ਵਾਲੀ ਸਰਕਾਰ ਹੈ। ਇਹ ਦੋਹਰੇ ਇੰਜਣ ਵਾਲੀ ਸਰਕਾਰ ਦੇ ਕੰਮ ਦੀ ਰਫ਼ਤਾਰ ਹੈ”
 
 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿੱਚ ਸਰਯੂ ਨਹਿਰ ਨੈਸ਼ਨਲ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਚੀਫ਼ ਆਵ੍ ਡਿਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦਿਹਾਂਤ ਹਰੇਕ ਭਾਰਤੀ, ਹਰੇਕ ਦੇਸ਼–ਭਗਤ ਲਈ ਇੱਕ ਵੱਡਾ ਘਾਟਾ ਹੈ। ਉਨ੍ਹਾਂ ਕਿਹਾ, ‘ਸਮੁੱਚਾ ਦੇਸ਼ ਜਨਰਲ ਬਿਪਿਨ ਰਾਵਤ ਜੀ ਵੱਲੋਂ ਕੀਤੀ ਉਸ ਸਖ਼ਤ ਮਿਹਨਤ ਦਾ ਗਵਾਹ ਰਿਹਾ ਹੈ, ਜੋ ਉਨ੍ਹਾਂ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਕੀਤੀ ਸੀ।’ ਪ੍ਰਧਾਨ ਮੰਤਰੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਅੱਗੇ ਕਿਹਾ ਕਿ ਭਾਵੇਂ ਭਾਰਤ ਇਸ ਵੇਲੇ ਦੁਖੀ ਹੈ ‘ਪਰ ਦੁੱਖ ਝੱਲਣ ਦੇ ਬਾਵਜੂਦ ਅਸੀਂ ਨਾ ਤਾਂ ਆਪਣੀ ਰਫ਼ਤਾਰ ਰੋਕੀ ਹੈ ਤੇ ਨਾ ਹੀ ਪ੍ਰਗਤੀ।’ ਤਿੰਨੇ ਫੌਜਾਂ ਦਰਮਿਆਨ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਦੇਸ਼ ਦੀਆਂ ਹਥਿਆਰਬੰਦ ਬਲਾਂ ਨੂੰ ਆਤਮਨਿਰਭਰ ਬਣਾਉਣ ਦੇ ਯਤਨਾਂ ਨੂੰ ਅੱਗੇ ਵਧਾਇਆ ਜਾਵੇਗਾ। ਜਨਰਲ ਬਿਪਿਨ ਰਾਵਤ ਆਉਣ ਵਾਲੇ ਦਿਨਾਂ ਵਿੱਚ ਆਪਣਾ ਭਾਰਤ ਨਵੇਂ ਸੰਕਲਪਾਂ ਨਾਲ ਅੱਗੇ ਵਧਦਾ ਦੇਖਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਸਰਹੱਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਗਰੁੱਪ ਕੈਪਟਨ ਵਰੁਣ ਸਿੰਘ ਜੋ ਕਿ ਦੇਵਰੀਆ ਨਿਵਾਸੀ ਉੱਤਰ ਪ੍ਰਦੇਸ਼ ਦੇ ਪੁੱਤਰ ਹਨ, ਦੀ ਜਾਨ ਬਚਾਉਣ ਲਈ ਡਾਕਟਰ ਸਖ਼ਤ ਮਿਹਨਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਮਾਂ ਪਾਟੇਸ਼ਵਰੀ ਨੂੰ ਉਨ੍ਹਾਂ ਦੀ ਜਾਨ ਬਚਾਉਣ ਲਈ ਪ੍ਰਾਰਥਨਾ ਕਰਦਾ ਹਾਂ। ਰਾਸ਼ਟਰ ਅੱਜ ਵਰੁਣ ਸਿੰਘ ਜੀ ਦੇ ਪਰਿਵਾਰ ਨਾਲ ਹੈ ਅਤੇ ਉਨ੍ਹਾਂ ਨਾਇਕਾਂ ਦੇ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਨੂੰ ਅਸੀਂ ਗੁਆ ਦਿੱਤਾ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਨਦੀਆਂ ਦੇ ਪਾਣੀ ਦੀ ਸਹੀ ਵਰਤੋਂ ਅਤੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣਾ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਸਰਯੂ ਨਹਿਰ ਨੈਸ਼ਨਲ ਪ੍ਰੋਜੈਕਟ ਦਾ ਮੁਕੰਮਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਸੋਚ ਇਮਾਨਦਾਰ ਹੁੰਦੀ ਹੈ ਤਾਂ ਕੰਮ ਵੀ ਠੋਸ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਹੋਇਆ  ਸੀਤਾਂ ਇਸ ਦੀ ਲਾਗਤ 100 ਕਰੋੜ ਰੁਪਏ ਤੋਂ ਘੱਟ ਸੀ। ਅੱਜ ਇਹ ਕਰੀਬ 10 ਹਜ਼ਾਰ ਕਰੋੜ ਰੁਪਏ ਖਰਚ ਨਾਲ ਮੁਕੰਮਲ ਹੋ ਗਿਆ ਹੈ। ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਦਾ ਦੇਸ਼ ਪਹਿਲਾਂ ਹੀ 100 ਗੁਣਾ ਵੱਧ ਮੁੱਲ ਅਦਾ ਕਰ ਚੁੱਕਾ ਹੈ।” ਜੇ ਇਹ ਸਰਕਾਰੀ ਪੈਸਾ ਹੈ, ਤਾਂ ਮੈਂ ਪਰਵਾਹ ਕਿਉਂ ਕਰਾਂ? ਇਹ ਸੋਚ ਦੇਸ਼ ਦੇ ਸੰਤੁਲਿਤ ਅਤੇ ਸਰਬਪੱਖੀ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਬਣ ਗਈ ਸੀ। ਇਸ ਸੋਚ ਨੇ ਸਰਯੂ ਨਹਿਰ ਪ੍ਰੋਜੈਕਟ ਨੂੰ ਵੀ ਲਟਕਾ ਕੇ ਰੱਖਿਆ ਹੋਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, ਅਸੀਂ ਸਰਯੂ ਨਹਿਰ ਪ੍ਰੋਜੈਕਟ ਵਿੱਚ 5 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ 5 ਦਹਾਕਿਆਂ ਵਿੱਚ ਕੀਤੇ ਗਏ ਕੰਮ ਨਾਲੋਂ ਵੱਧ ਕੰਮ ਕੀਤਾ ਹੈ। ਇਹ ਡਬਲ ਇੰਜਣ ਵਾਲੀ ਸਰਕਾਰ ਹੈ। ਇਹ ਹੈ ਡਬਲ ਇੰਜਣ ਵਾਲੀ ਸਰਕਾਰ ਦੇ ਕੰਮ ਦੀ ਰਫ਼ਤਾਰ, ਸਾਡੀ ਤਰਜੀਹ ਸਮੇਂ 'ਤੇ ਪ੍ਰੋਜੈਕਟ ਨੂੰ ਪੂਰਾ ਕਰਨਾ ਹੈ।

ਪ੍ਰਧਾਨ ਮੰਤਰੀ ਨੇ ਬਾਨ ਸਾਗਰ ਪ੍ਰੋਜੈਕਟ, ਅਰਜੁਨ ਸਹਾਇਕ ਸਿੰਚਾਈ ਪ੍ਰੋਜੈਕਟ, ਏਮਸ ਅਤੇ ਗੋਰਖਪੁਰ ਵਿਖੇ ਖਾਦ ਪਲਾਂਟ ਜਿਹੇ ਲੰਬੇ ਸਮੇਂ ਤੋਂ ਮੁਲਤਵੀ ਪਏ ਪ੍ਰੋਜੈਕਟਾਂ ਨੂੰ ਗਿਣਵਾਇਆ, ਜੋ ਡਬਲ ਇੰਜਣ ਵਾਲੀ ਸਰਕਾਰ ਦੁਆਰਾ ਪੂਰੇ ਕੀਤੇ ਗਏ ਸਨ। ਉਨ੍ਹਾਂ ਨੇ ਕੇਨ ਬੇਤਵਾ ਲਿੰਕ ਪ੍ਰੋਜੈਕਟ ਦਾ ਵੀ ਇਸ ਸਰਕਾਰ ਦੀ ਪ੍ਰਤੀਬੱਧਤਾ ਦੀ ਉਦਾਹਰਣ ਵਜੋਂ ਹਵਾਲਾ ਦਿੱਤਾ। ਪਿਛਲੀ ਕੈਬਨਿਟ ਮੀਟਿੰਗ ਵਿੱਚ 45,000 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਹ ਪ੍ਰੋਜੈਕਟ ਬੁੰਦੇਲਖੰਡ ਖੇਤਰ ਨੂੰ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਛੋਟੇ ਕਿਸਾਨਾਂ ਨੂੰ ਪਹਿਲੀ ਵਾਰ ਸਰਕਾਰੀ ਯੋਜਨਾਵਾਂ ਨਾਲ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਮੱਛੀ ਪਾਲਣ ਅਤੇ ਡੇਅਰੀ ਅਤੇ ਮਧੂ–ਮੱਖੀ ਪਾਲਣ ਅਤੇ ਈਥਾਨੌਲ ਵਿੱਚ ਮੌਕੇ ਵਿੱਚ ਵਿਕਲਪਿਕ ਆਮਦਨੀ ਦੀਆਂ ਧਾਰਾਵਾਂ ਜਿਹੇ ਕੁਝ ਕਦਮ ਚੁੱਕੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਉੱਤਰ ਪ੍ਰਦੇਸ਼ ਤੋਂ ਹੀ 12,000 ਕਰੋੜ ਰੁਪਏ ਦਾ ਈਥਾਨੌਲ ਖਰੀਦਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕੁਦਰਤੀ ਖੇਤੀ ਅਤੇ ਜ਼ੀਰੋ ਬਜਟ ਖੇਤੀ ਬਾਰੇ 16 ਦਸੰਬਰ ਨੂੰ ਆਯੋਜਿਤ ਕੀਤੇ ਜਾ ਰਹੇ ਸਮਾਗਮ ਲਈ ਕਿਸਾਨਾਂ ਨੂੰ ਸੱਦਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਦੇ 30 ਲੱਖ ਤੋਂ ਵੱਧ ਪਰਿਵਾਰਾਂ ਨੂੰ ਪੀਐੱਮਏਵਾਈ ਦੇ ਤਹਿਤ ਪੱਕੇ ਮਕਾਨ ਮਿਲੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਰਿਵਾਰਾਂ ਦੀਆਂ ਮਹਿਲਾਵਾਂ ਦੇ ਨਾਮ ‘ਤੇ ਹਨ। ਉਨ੍ਹਾਂ ਨੇ ਸਵਾਮਿਤਵ ਯੋਜਨਾ ਦੇ ਫ਼ਾਇਦਿਆਂ ਬਾਰੇ ਵੀ ਗੱਲ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਇਸ ਦੌਰ ਵਿੱਚ, ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਗਈ ਸੀ, ਤਾਂ ਜੋ ਕੋਈ ਗ਼ਰੀਬ ਭੁੱਖਾ ਨਾ ਸੌਵੇ। ਫਿਲਹਾਲ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਅਧੀਨ ਦਿੱਤੇ ਜਾ ਰਹੇ ਮੁਫ਼ਤ ਰਾਸ਼ਨ ਦੀ ਮੁਹਿੰਮ ਨੂੰ ਹੋਲੀ ਦੇ ਤਿਉਹਾਰ ਤੋਂ ਵੀ ਅੱਗੇ ਵਧਾ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪਹਿਲੇ ਸਮਿਆਂ ਦੇ ਉਲਟ ਜਦੋਂ ਮਾਫੀਆ ਨੂੰ ਸੁਰੱਖਿਆ ਮਿਲਦੀ ਸੀ, ਅੱਜ ਮਾਫੀਆ ਦਾ ਸਫ਼ਾਇਆ ਹੋ ਰਿਹਾ ਹੈ ਅਤੇ ਫਰਕ ਦਿਖਾਈ ਦੇ ਰਿਹਾ ਹੈ। ਪਹਿਲਾਂ ਤਾਕਤਵਰਾਂ ਨੂੰ ਤਰੱਕੀ ਦਿੱਤੀ ਜਾਂਦੀ ਸੀ। ਅੱਜ ਯੋਗੀ ਜੀ ਦੀ ਸਰਕਾਰ ਗ਼ਰੀਬ, ਦੱਬੇ-ਕੁਚਲੇ, ਪਿਛੜੇ ਅਤੇ ਆਦਿਵਾਸੀਆਂ ਨੂੰ ਸਸ਼ੱਕਤ ਕਰਨ ਵਿੱਚ ਲਗੀ ਹੋਈ ਹੈ। ਇਸੇ ਲਈ ਯੂਪੀ ਦੇ ਲੋਕ ਕਹਿੰਦੇ ਹਨ - ਫਰਕ ਨਜ਼ਰ ਆ ਰਿਹਾ ਹੈ। ਪਹਿਲਾਂ ਜ਼ਮੀਨਾਂ 'ਤੇ ਮਾਫੀਆ ਦਾ ਨਾਜਾਇਜ਼ ਕਬਜ਼ਾ ਸੀ ਪਰ ਅੱਜ ਯੋਗੀ ਜੀ ਅਜਿਹੇ ਕਬਜ਼ਿਆਂ 'ਤੇ ਬੁਲਡੋਜ਼ਰ ਚਲਾ ਰਹੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸੇ ਲਈ ਯੂਪੀ ਦੇ ਲੋਕ ਕਹਿੰਦੇ ਹਨ - ਫਰਕ ਨਜ਼ਰ ਆ ਰਿਹਾ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage