“ਭਾਰਤੀ ਖੇਤੀਬਾੜੀ ਪਰੰਪਰਾ ਵਿੱਚ ਵਿਗਿਆਨ ਅਤੇ ਤਰਕ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ”
“ਭਾਰਤ ਦੇ ਪਾਸ ਆਪਣੀ ਵਿਰਾਸਤ ਅਧਾਰਿਤ ਖੇਤੀਬਾੜੀ ਸਿੱਖਿਆ ਅਤੇ ਖੋਜ ਦੀ ਇੱਕ ਮਜ਼ਬੂਤ ਪ੍ਰਣਾਲੀ ਹੈ”
“ਭਾਰਤ ਅੱਜ ਫੂਡ ਸਰਪਲੱਸ ਵਾਲਾ ਦੇਸ਼ ਹੈ”
“ਇੱਕ ਸਮਾਂ ਸੀ ਜਦੋਂ ਭਾਰਤ ਦੀ ਖੁਰਾਕ ਸੁਰੱਖਿਆ ਆਲਮੀ ਚਿੰਤਾ ਦਾ ਵਿਸ਼ਾ ਸੀ, ਅੱਜ ਭਾਰਤ ਆਲਮੀ ਖੁਰਾਕ ਅਤੇ ਪੋਸ਼ਣ ਸੁਰੱਖਿਆ ਦੇ ਲਈ ਸਮਾਧਾਨ ਪ੍ਰਦਾਨ ਕਰ ਰਿਹਾ ਹੈ”
“ਭਾਰਤ ‘ਵਿਸ਼ਵ ਬੰਧੂ’ (‘Vishwa Bandhu’) ਦੇ ਰੂਪ ਵਿੱਚ ਆਲਮੀ ਕਲਿਆਣ ਦੇ ਲਈ ਪ੍ਰਤੀਬੱਧ ਹੈ”
“ਟਿਕਾਊ ਖੇਤੀਬਾੜੀ ਅਤੇ ਖੁਰਾਕ ਪ੍ਰਣਾਲੀਆਂ ਦੇ ਸਾਹਮਣੇ ਚੁਣੌਤੀਆਂ ਨਾਲ ‘ਇੱਕ ਪ੍ਰਿਥਵੀ, ਇੱਕ ਪਰਿਵਾਰ ਅਤੇ ਇੱਕ ਭਵਿੱਖ’ (‘One Earth, One Family and One Future’) ਦੇ ਸੰਪੂਰਨ ਦ੍ਰਿਸ਼ਟੀਕੋਣ (holistic approach) ਨਾਲ ਹੀ ਨਿਪਟਿਆ ਜਾ ਸਕਦਾ ਹੈ”
“ਛੋਟੇ ਕਿਸਾਨ ਭਾਰਤ ਦੀ ਖੁਰਾਕ ਸੁਰੱਖਿਆ ਦੀ ਸਭ ਤੋਂ ਬੜੀ ਤਾਕਤ ਹਨ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਨੈਸ਼ਨਲ ਐਗਰੀਕਲਚਰਲ ਸਾਇੰਸ ਸੈਂਟਰ (ਐੱਨਏਐੱਸਸੀ-NASC) ਕੰਪਲੈਕਸ ਵਿੱਚ ਖੇਤੀਬਾੜੀ ਅਰਥਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ (ਆਈਸੀਏਈ-ICAE) ਦਾ ਉਦਘਾਟਨ ਕੀਤਾ। ਇਸ ਵਰ੍ਹੇ ਦੀ ਕਾਨਫਰੰਸ ਦਾ ਥੀਮ “ਟ੍ਰਾਂਸਫਾਰਮੇਸ਼ਨ ਟੁਵਰਡਸ ਸਸਟੇਨੇਬਲ ਐਗਰੀ-ਫੂਡ ਸਿਸਟਮਸ” (“Transformation Towards Sustainable Agri-Food Systems”) ਹੈ। ਇਸ ਦਾ ਉਦੇਸ਼ ਆਲਮੀ ਚੁਣੌਤੀਆਂ ਜਿਵੇਂ ਜਲਵਾਯੂ ਪਰਿਵਰਤਨ, ਕੁਦਰਤੀ ਸੰਸਾਧਨਾਂ ਦੀ ਗਿਰਾਵਟ, ਵਧਦੀ ਉਤਪਾਦਨ ਲਾਗਤ ਅਤੇ ਸੰਘਰਸ਼ (ਦਵੰਦ) ਨੂੰ ਧਿਆਨ ਵਿੱਚ ਰੱਖਦੇ ਹੋਏ, ਟਿਕਾਊ ਕ੍ਰਿਸ਼ੀ ਦੀ ਤਰਫ਼ ਤਤਕਾਲ ਧਿਆਨ ਦੇਣਾ ਹੈ। ਇਸ ਕਾਨਫਰੰਸ ਵਿੱਚ ਲਗਭਗ 75 ਦੇਸ਼ਾਂ ਦੇ ਲਗਭਗ 1,000 ਪ੍ਰਤੀਨਿਧੀਆਂ ਨੇ ਹਿੱਸਾ ਲਿਆ।

 

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਖੇਤੀਬਾੜੀ ਅਰਥਸ਼ਾਸਤਰੀਆਂ ਦੀ ਅੰਤਰਰਾਸ਼ਟਰੀ ਕਾਨਫਰੰਸ (ਆਈਸੀਏਈ-ICAE) 65 ਵਰ੍ਹਿਆਂ ਦੇ ਬਾਅਦ ਭਾਰਤ ਵਿੱਚ ਹੋ ਰਹੀ ਹੈ। ਉਨ੍ਹਾਂ ਨੇ ਭਾਰਤ ਦੇ 120 ਮਿਲੀਅਨ ਕਿਸਾਨਾਂ, 30 ਮਿਲੀਅਨ ਤੋਂ ਅਧਿਕ ਮਹਿਲਾ ਕਿਸਾਨਾਂ, 30 ਮਿਲੀਅਨ ਮਛੇਰਿਆਂ ਅਤੇ 80 ਮਿਲੀਅਨ ਪਸ਼ੂਪਾਲਕਾਂ ਦੇ ਤਰਫ਼ੋਂ ਸਾਰੇ ਪਤਵੰਤਿਆਂ ਦਾ ਸੁਆਗਤ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਆਪ (ਤੁਸੀਂ) ਉਸ ਭੂਮੀ ‘ਤੇ ਹੋ, ਜਿੱਥੇ 500 ਮਿਲੀਅਨ ਤੋਂ ਅਧਿਕ ਪਸ਼ੂਧਨ ਹਨ। ਮੈਂ ਤੁਹਾਡਾ ਕ੍ਰਿਸ਼ੀ ਅਤੇ ਪਸ਼ੂ-ਪ੍ਰੇਮੀ  ਦੇਸ਼ (agricultural and animal-loving country) ਭਾਰਤ ਵਿੱਚ ਸੁਆਗਤ ਕਰਦਾ ਹਾਂ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਿਤਨਾ ਪ੍ਰਾਚੀਨ ਹੈ, ਉਤਨੀ ਹੀ ਪ੍ਰਾਚੀਨ ਖੇਤੀਬਾੜੀ ਅਤੇ ਖੁਰਾਕ (agriculture and food) ਨੂੰ ਲੈ ਕੇ ਸਾਡੀਆਂ ਮਾਨਤਾਵਾਂ ਅਤੇ ਸਾਡੇ ਅਨੁਭਵ ਹਨ। ਉਨ੍ਹਾਂ ਨੇ ਭਾਰਤੀ ਖੇਤੀਬਾੜੀ ਪਰੰਪਰਾ ਵਿੱਚ ਵਿਗਿਆਨ ਅਤੇ ਤਰਕ (science and logic) ਨੂੰ ਦਿੱਤੀ ਗਈ ਪ੍ਰਾਥਮਿਕਤਾ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਖੁਰਾਕੀ ਅੰਨ ਦੇ ਔਸ਼ਧੀਯ ਗੁਣਾਂ (medicinal properties of food) ਦੇ ਪਿੱਛੇ ਸੰਪੂਰਨ ਵਿਗਿਆਨ ਦੀ ਹੋਂਦ ਦਾ ਉਲੇਖ ਕੀਤਾ।

 

ਪ੍ਰਧਾਨ ਮੰਤਰੀ ਨੇ ਸਮ੍ਰਿੱਧ ਵਿਰਾਸਤ ‘ਤੇ ਅਧਾਰਿਤ ਖੇਤੀਬਾੜੀ ‘ਤੇ ਲਗਭਗ 2000 ਸਾਲ ਪੁਰਾਣੇ ਗ੍ਰੰਥ ‘ਕ੍ਰਿਸ਼ੀ ਪਾਰਾਸ਼ਰ’ (‘Krishi Parashar’) ਦਾ ਜ਼ਿਕਰ ਕਰਦੇ ਹੋਏ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਖੇਤੀਬਾੜੀ ਹਜ਼ਾਰਾਂ ਸਾਲ ਪੁਰਾਣੇ ਇਸ ਦ੍ਰਿਸ਼ਟੀਕੋਣ ਦੀ ਨੀਂਹ ‘ਤੇ ਵਿਕਸਿਤ ਹੋਈ ਹੈ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਖੇਤੀਬਾੜੀ ਖੋਜ ਅਤੇ ਸਿੱਖਿਆ ਦੀ ਇੱਕ ਮਜ਼ਬੂਤ ਪ੍ਰਣਾਲੀ ਦੀ ਤਰਫ਼ ਇਸ਼ਾਰਾ ਕੀਤਾ। ਉਨ੍ਹਾਂ ਨੇ ਕਿਹਾ, “ਆਈਸੀਏਆਰ(ICAR) ਖ਼ੁਦ 100 ਤੋਂ ਅਧਿਕ ਖੋਜ ਸੰਸਥਾਨਾਂ ਦਾ ਦਾਅਵਾ ਕਰਦਾ ਹੈ।” ਉਨ੍ਹਾਂ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਸਿੱਖਿਆ ਦੇ ਲਈ 500 ਤੋਂ ਅਧਿਕ ਕਾਲਜ ਅਤੇ 700 ਤੋਂ ਅਧਿਕ ਕ੍ਰਿਸ਼ੀ ਵਿਗਿਆਨ ਕੇਂਦਰ (Krishi Vigyan Kendras) ਹਨ।

 

 

ਭਾਰਤ ਵਿੱਚ ਖੇਤੀਬਾੜੀ ਯੋਜਨਾਬੰਦੀ ਵਿੱਚ ਸਾਰੇ ਛੇ ਮੌਸਮਾਂ (all six seasons) ਦੀ ਪ੍ਰਾਸੰਗਿਕਤਾ (relevance) ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ 15 ਖੇਤੀਬਾੜੀ-ਜਲਵਾਯੂ ਖੇਤਰਾਂ (agro-climatic zones) ਦੀਆਂ ਵਿਸ਼ਿਸ਼ਟ ਵਿਸ਼ੇਸ਼ਤਾਵਾਂ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਲਗਭਗ ਸੌ ਕਿਲੋਮੀਟਰ ਦੀ ਯਾਤਰਾ ਕਰਨ ‘ਤੇ ਖੇਤੀਬਾੜੀ ਉਪਜ ਵਿੱਚ ਬਦਲਾਅ ਆਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਚਾਹੇ ਉਹ ਜ਼ਮੀਨ ‘ਤੇ ਖੇਤੀ ਹੋਵੇ, ਹਿਮਾਲਿਆ ਵਿੱਚ, ਰੇਗਿਸਤਾਨ ਵਿੱਚ, ਪਾਣੀ ਦੀ ਕਮੀ ਵਾਲੇ ਖੇਤਰਾਂ ਵਿੱਚ ਜਾਂ ਤਟਵਰਤੀ ਖੇਤਰਾਂ ਵਿੱਚ, ਇਹ ਵਿਵਿਧਤਾ ਆਲਮੀ ਖੁਰਾਕ ਸੁਰੱਖਿਆ ਦੇ ਲਈ ਮਹੱਤਵਪੂਰਨ ਹੈ ਅਤੇ ਭਾਰਤ ਨੂੰ ਦੁਨੀਆ ਵਿੱਚ ਉਮੀਦ ਦੀ ਕਿਰਨ ਬਣਾਉਂਦੀ ਹੈ।"

65 ਸਾਲ ਪਹਿਲੇ ਭਾਰਤ ਵਿੱਚ ਆਯੋਜਿਤ ਖੇਤੀਬਾੜੀ ਅਰਥਸ਼ਾਸਤਰੀਆਂ ਦੀ ਪਿਛਲੇ ਅੰਤਰਰਾਸ਼ਟਰੀ ਕਾਨਫਰੰਸ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਨਵਾਂ ਸੁਤੰਤਰ ਰਾਸ਼ਟਰ ਸੀ, ਜਿਸ ਨੇ ਭਾਰਤ ਦੀ ਖੁਰਾਕ ਸੁਰੱਖਿਆ ਅਤੇ ਖੇਤੀਬਾੜੀ ਦੇ ਲਈ ਇਹ ਚੁਣੌਤੀਪੂਰਨ ਸਮਾਂ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਫੂਡ ਸਰਪਲੱਸ ਵਾਲਾ ਦੇਸ਼ ਹੈ, ਦੁੱਧ, ਦਾਲ਼ਾਂ ਅਤੇ ਮਸਾਲਿਆਂ ਦਾ ਸਭ ਤੋਂ ਬੜਾ ਉਤਪਾਦਕ ਹੈ, ਅਤੇ ਖੁਰਾਕੀ ਅੰਨ, ਫਲ, ਸਬਜ਼ੀਆਂ, ਕਪਾਹ, ਚੀਨੀ, ਚਾਹ ਅਤੇ ਮੱਛੀ ਪਾਲਣ ਦਾ ਦੂਸਰਾ ਸਭ ਤੋਂ ਬੜਾ ਉਤਪਾਦਕ ਹੈ। ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਭਾਰਤ ਦੀ ਖੁਰਾਕ ਸੁਰੱਖਿਆ ਦੁਨੀਆ ਦੇ ਲਈ ਚਿੰਤਾ ਦਾ ਵਿਸ਼ਾ ਸੀ, ਜਦਕਿ ਅੱਜ ਭਾਰਤ ਆਲਮੀ ਖੁਰਾਕ ਅਤੇ ਪੋਸ਼ਣ ਸੁਰੱਖਿਆ ਦੇ ਲਈ ਸਮਾਧਾਨ ਪ੍ਰਦਾਨ ਕਰ ਰਿਹਾ ਹੈ। ਇਸ ਲਈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਖੁਰਾਕ ਪ੍ਰਣਾਲੀ ਪਰਿਵਰਤਨ ‘ਤੇ ਚਰਚਾ ਦੇ ਲਈ ਭਾਰਤ ਦਾ ਅਨੁਭਵ ਮੁੱਲਵਾਨ ਹੈ ਅਤੇ ਇਸ ਨਾਲ ਗਲੋਬਲ ਸਾਊਥ (global south) ਨੂੰ ਲਾਭ ਮਿਲਣਾ ਨਿਸ਼ਚਿਤ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ‘ਵਿਸ਼ਵ ਬੰਧੂ’ (‘Vishwa Bandhu’) ਦੇ ਰੂਪ ਵਿੱਚ ਆਲਮੀ ਕਲਿਆਣ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਆਲਮੀ ਕਲਿਆਣ ਦੇ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਯਾਦ ਕੀਤਾ ਅਤੇ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਅਤੇ ਇੱਕ ਭਵਿੱਖ’, ‘ਮਿਸ਼ਨ ਲਾਇਫ’ ਅਤੇ ‘ਇੱਕ ਪ੍ਰਿਥਵੀ, ਇੱਕ ਸਿਹਤ’ (‘One Earth, One Family and One Future’, ‘Mission LiFE’, and ‘One Earth One Health’) ਸਹਿਤ ਵਿਭਿੰਨ ਮੰਚਾਂ ‘ਤੇ ਭਾਰਤ ਦੁਆਰਾ ਪ੍ਰਸਤੁਤ ਕੀਤੇ ਗਏ ਵਿਭਿੰਨ ਮੰਤਰਾਂ ਦਾ ਉਲੇਖ ਕੀਤਾ। ਸ਼੍ਰੀ ਮੋਦੀ ਨੇ ਮਨੁੱਖਾਂ, ਪੌਦਿਆਂ ਅਤੇ ਜਾਨਵਰਾਂ ਦੀ ਸਿਹਤ ਨੂੰ ਅਲੱਗ-ਅਲੱਗ ਨਹੀਂ ਦੇਖਣ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, “ਟਿਕਾਊ ਕ੍ਰਿਸ਼ੀ ਅਤੇ ਖੁਰਾਕ ਪ੍ਰਣਾਲੀਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਮਾਧਾਨ ‘ਇੱਕ ਪ੍ਰਿਥਵੀ, ਇੱਕ ਪਰਿਵਾਰ ਅਤੇ ਇੱਕ ਭਵਿੱਖ’ ਦੇ ਸੰਪੂਰਨ ਦ੍ਰਿਸ਼ਟੀਕੋਣ (holistic approach of ‘One Earth, One Family and One Future’) ਦੇ ਤਹਿਤ ਹੀ ਕੀਤਾ ਜਾ ਸਕਦਾ ਹੈ।”

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਆਰਥਿਕ ਨੀਤੀਆਂ ਦੇ ਕੇਂਦਰ ਵਿੱਚ ਕ੍ਰਿਸ਼ੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ 90 ਪ੍ਰਤੀਸ਼ਤ ਛੋਟੇ ਕਿਸਾਨ, ਜਿਨ੍ਹਾਂ ਦੇ ਪਾਸ ਬਹੁਤ ਘੱਟ ਜ਼ਮੀਨ ਹੈ, ਭਾਰਤ ਦੀ ਖੁਰਾਕ ਸੁਰੱਖਿਆ ਦੀ ਸਭ ਤੋਂ ਬੜੀ ਤਾਕਤ ਹੈ। ਉਨ੍ਹਾਂ ਨੇ ਦੱਸਿਆ ਕਿ ਏਸ਼ੀਆ ਦੇ ਕਈ ਵਿਕਾਸਸ਼ੀਲ ਦੇਸ਼ਾਂ ਵਿੱਚ ਭੀ ਐਸੀ ਹੀ ਸਥਿਤੀ ਹੈ, ਜਿਸ ਦੇ ਲਈ ਭਾਰਤ ਦਾ ਮਾਡਲ ਉਪਯੁਕਤ ਹੈ। ਕੁਦਰਤੀ ਖੇਤੀ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਰਸਾਇਣ ਮੁਕਤ ਕੁਦਰਤੀ ਖੇਤੀ ਨੂੰ ਬੜੇ ਪੈਮਾਨੇ ‘ਤੇ ਹੁਲਾਰਾ ਦੇਣ ਦੇ ਸਕਾਰਾਤਮਕ ਪਰਿਣਾਮ ਦੇਖੇ ਜਾ ਸਕਦੇ ਹਨ। ਉਨ੍ਹਾਂ ਨੇ ਇਸ ਸਾਲ ਦੇ ਬਜਟ ਵਿੱਚ ਟਿਕਾਊ ਅਤੇ ਜਲਵਾਯੂ-ਅਨੁਕੂਲ ਖੇਤੀ (sustainable and climate-resilient farming) ‘ਤੇ ਬੜੇ ਪੈਮਾਨੇ ‘ਤੇ ਧਿਆਨ ਦੇਣ ਦੇ ਨਾਲ-ਨਾਲ ਭਾਰਤ ਦੇ ਕਿਸਾਨਾਂ ਨੂੰ ਸਮਰਥਨ ਦੇਣ ਦੇ ਲਈ ਇੱਕ ਸੰਪੂਰਨ ਈਕੋਸਿਸਟਮ ਵਿਕਸਿਤ ਕਰਨ ਦਾ ਭੀ ਉਲੇਖ ਕੀਤਾ। ਜਲਵਾਯੂ-ਅਨੁਕੂਲ ਫਸਲਾਂ (climate-resilient crops) ਨਾਲ ਸਬੰਧਿਤ ਖੋਜ ਅਤੇ ਵਿਕਾਸ ‘ਤੇ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ ਕਿਸਾਨਾਂ ਨੂੰ ਲਗਭਗ ਉੰਨੀ ਸੌ ਨਵੀਆਂ ਜਲਵਾਯੂ-ਅਨੁਕੂਲ ਕਿਸਮਾਂ (nearly nineteen hundred new climate-resilient varieties) ਸੌਂਪੀਆਂ ਗਈਆਂ ਹਨ। ਉਨ੍ਹਾਂ ਨੇ ਭਾਰਤ ਵਿੱਚ ਚਾਵਲ ਦੀਆਂ ਕਿਸਮਾਂ ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੂੰ ਪਰੰਪਰਾਗਤ ਕਿਸਮਾਂ ਦੀ ਤੁਲਨਾ ਵਿੱਚ 25 ਪ੍ਰਤੀਸ਼ਤ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਕਾਲ਼ੇ ਚਾਵਲ (Black rice) ਦੇ ਸੁਪਰਫੂਡ (superfood) ਦੇ ਰੂਪ ਵਿੱਚ ਉੱਭਰਨ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਕਿਹਾ, “ਮਣੀਪੁਰ, ਅਸਾਮ ਅਤੇ ਮੇਘਾਲਿਆ ਦਾ ਕਾਲ਼ਾ ਚਾਵਲ (Black rice)  ਆਪਣੇ ਔਸ਼ਧੀਯ ਗੁਣਾਂ (medicinal value) ਦੇ ਕਾਰਨ ਪਸੰਦੀਦਾ ਵਿਕਲਪ ਹੈ।” ਉਨ੍ਹਾਂ ਨੇ ਕਿਹਾ ਕਿ ਭਾਰਤ ਵਿਸ਼ਵ ਸਮੁਦਾਇ ਦੇ ਨਾਲ ਇਸ ਨਾਲ ਸਬੰਧਿਤ ਆਪਣੇ ਅਨੁਭਵ ਸਾਂਝਾ ਕਰਨ ਦੇ ਲਈ ਭੀ ਉਤਨਾ ਹੀ ਉਤਸੁਕ ਹੈ।

 

 

ਪ੍ਰਧਾਨ ਮੰਤਰੀ ਨੇ ਜਲ ਦੀ ਕਮੀ ਅਤੇ ਜਲਵਾਯੂ ਪਰਿਵਰਤਨ ਦੇ ਨਾਲ-ਨਾਲ ਪੋਸ਼ਣ ਸਬੰਧੀ ਚੁਣੌਤੀਆਂ ਦੀ ਗੰਭੀਰਤਾ ਨੂੰ ਭੀ ਸਵੀਕਾਰ ਕੀਤਾ। ਉਨ੍ਹਾਂ ਨੇ ਸ਼੍ਰੀ ਅੰਨ, ਮਿਲਟ (Shri Anna, Millet) ਨੂੰ ਇੱਕ ਸਮਾਧਾਨ ਦੇ ਰੂਪ ਵਿੱਚ ਪ੍ਰਸਤੁਤ ਕੀਤਾ, ਕਿਉਂਕਿ ਇਹ ਸੁਪਰਫੂਡ ‘ਨਿਊਨਤਮ ਪਾਣੀ ਅਤੇ ਅਧਿਕਤਮ ਉਤਪਾਦਨ’(‘minimum water and maximum production’) ਦੀ ਗੁਣਵੱਤਾ ਰੱਖਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਮੋਟੇ ਅਨਾਜ ਦੀ ਟੋਕਰੀ ਨੂੰ ਦੁਨੀਆ ਦੇ ਨਾਲ ਸਾਂਝਾ ਕਰਨ ਦੀ ਇੱਛਾ ਵਿਅਕਤ ਕੀਤੀ ਅਤੇ ਪਿਛਲੇ ਵਰ੍ਹੇ ਨੂੰ ਅੰਤਰਰਾਸ਼ਟਰੀ ਪੋਸ਼ਕ ਅਨਾਜ ਵਰ੍ਹੇ (International Year of Millets) ਦੇ ਰੂਪ ਵਿੱਚ ਮਨਾਏ ਜਾਣ ਦਾ ਉਲੇਖ ਕੀਤਾ।

 

ਕ੍ਰਿਸ਼ੀ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਦੀਆਂ ਪਹਿਲਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੌਇਲ ਹੈਲਥ ਕਾਰਡ, ਸੌਰ ਊਰਜਾ ਖੇਤੀ (Soil Health Card, solar farming) ਦੇ ਕਾਰਨ ਕਿਸਾਨਾਂ ਨੂੰ ਊਰਜਾ ਪ੍ਰਦਾਤਾ ਬਣਨ, ਡਿਜੀਟਲ ਕ੍ਰਿਸ਼ੀ ਬਜ਼ਾਰ ਯਾਨੀ ਈ-ਨਾਮ, ਕਿਸਾਨ ਕ੍ਰੈਡਿਟ ਕਾਰਡ ਅਤੇ ਪੀਐੱਮ ਫਸਲ ਬੀਮਾ ਯੋਜਨਾ (Digital agriculture market i.e. e-Nam, Kisan Credit Card and PM Fasal Bima Yojana) ਬਾਰੇ ਬਾਤ ਕੀਤੀ। ਉਨ੍ਹਾਂ ਨੇ ਪਰੰਪਰਾਗਤ ਕਿਸਾਨਾਂ ਤੋਂ ਲੈ ਕੇ ਕ੍ਰਿਸ਼ੀ ਸਟਾਰਟਅਪਸ (from traditional farmers to agri startups), ਕੁਦਰਤੀ ਖੇਤੀ ਤੋਂ ਲੈ ਕੇ ਫਾਰਮਸਟੇ ਅਤੇ ਫਾਰਮ-ਟੂ-ਟੇਬਲ ਤੱਕ (from natural farming to farmstay and farm-to-table) ਕ੍ਰਿਸ਼ੀ ਅਤੇ ਸਬੰਧਿਤ ਖੇਤਰਾਂ ਦੇ ਰਸਮੀਕਰਣ ‘ਤੇ ਭੀ ਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ 90 ਲੱਖ ਹੈਕਟੇਅਰ ਭੂਮੀ ਨੂੰ ਸੂਖਮ ਸਿੰਚਾਈ (micro irrigation) ਦੇ ਤਹਿਤ ਲਿਆਂਦਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 20 ਪ੍ਰਤੀਸ਼ਤ ਈਥੇਨੌਲ ਮਿਸ਼ਰਣ (blending of ethanol) ਦੇ ਲਕਸ਼ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਿਸ ਨਾਲ ਕ੍ਰਿਸ਼ੀ ਅਤੇ ਵਾਤਾਵਰਣ ਦੋਨਾਂ ਨੂੰ ਲਾਭ ਹੋ ਰਿਹਾ ਹੈ।

 

ਭਾਰਤ ਵਿੱਚ ਕ੍ਰਿਸ਼ੀ ਖੇਤਰ ਵਿੱਚ ਡਿਜੀਟਲ ਤਕਨੀਕ ਦੇ ਲਾਭ ਉਠਾਉਣ ‘ਤੇ ਪ੍ਰਕਾਸ਼ ਪਾਉਂਦੋ ਹੋਏ, ਪ੍ਰਧਾਨ ਮੰਤਰੀ ਨੇ ਪੀਐੱਮ ਕਿਸਾਨ ਸਨਮਾਨ ਨਿਧੀ  (PM Kisan Samman Nidhi) ਦਾ ਉਲੇਖ ਕੀਤਾ, ਜਿਸ ਦੇ ਤਹਿਤ ਇੱਕ ਕਲਿੱਕ ‘ਤੇ 10 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਹਨ, ਅਤੇ ਡਿਜੀਟਲ ਫਸਲ ਸਰਵੇਖਣ ਦੇ ਲਈ ਇੱਕ ਡਿਜੀਟਲ ਜਨਤਕ ਬੁਨਿਆਦੀ ਢਾਂਚਾ (a digital public infrastructure) ਹੈ ਜੋ ਕਿਸਾਨਾਂ ਨੂੰ ਵਾਸਤਵਿਕ ਸਮੇਂ ਦੀ ਜਾਣਕਾਰੀ (real-time information) ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਡੇਟਾ-ਅਧਾਰਿਤ ਨਿਰਣੇ ਲੈਣ ਦੇ ਸਮਰੱਥ ਬਣਾਉਂਦਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਪਹਿਲ ਨਾਲ ਕਰੋੜਾਂ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਨੇ ਭੂਮੀ ਦੇ ਡਿਜੀਟਲੀਕਰਣ (digitisation of land) ਦੇ ਲਈ ਇੱਕ ਬੜੇ ਅਭਿਯਾਨ ਦਾ ਭੀ ਜ਼ਿਕਰ ਕੀਤਾ, ਜਿਸ ਦੇ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀ ਭੂਮੀ ਦੇ ਲਈ ਇੱਕ ਡਿਜੀਟਲ ਪਹਿਚਾਣ ਸੰਖਿਆ ਦਿੱਤੀ ਜਾਵੇਗੀ, ਅਤੇ ਖੇਤੀ ਵਿੱਚ ਡ੍ਰੋਨ ਨੂੰ ਹੁਲਾਰਾ ਦਿੱਤਾ ਜਾਵੇਗਾ, ਜਿੱਥੇ ‘ਡ੍ਰੋਨ ਦੀਦੀਆਂ’ (‘drone didis’) ਨੂੰ ਡ੍ਰੋਨ ਸੰਚਾਲਿਤ ਕਰਨ ਦੇ ਲਈ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਨਾ ਕੇਵਲ ਭਾਰਤ ਦੇ ਕਿਸਾਨਾਂ ਨੂੰ ਲਾਭ ਹੋਵੇਗਾ, ਬਲਕਿ ਆਲਮੀ ਖੁਰਾਕ ਸੁਰੱਖਿਆ ਭੀ ਮਜ਼ਬੂਤ ਹੋਵੇਗੀ।

 

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬੜੀ ਸੰਖਿਆ ਵਿੱਚ ਨੌਜਵਾਨਾਂ ਦੀ ਉਪਸਥਿਤੀ ਦਾ ਉਲੇਖ ਕੀਤਾ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਅਗਲੇ ਪੰਜ ਦਿਨ ਦੁਨੀਆ ਨੂੰ ਟਿਕਾਊ ਕ੍ਰਿਸ਼ੀ-ਖੁਰਾਕ ਪ੍ਰਣਾਲੀਆਂ (Sustainable Agri-Food Systems) ਨਾਲ ਜੋੜਨ ਦੇ ਤਰੀਕਿਆਂ ਦੇ ਸਾਖੀ ਬਣਨਗੇ। ਉਨ੍ਹਾਂ ਨੇ ਕਿਹਾ, “ਅਸੀਂ ਇੱਕ-ਦੂਸਰੇ ਤੋਂ ਸਿੱਖਾਂਗੇ ਅਤੇ ਇੱਕ-ਦੂਸਰੇ ਨੂੰ ਸਿਖਾਵਾਂਗੇ।”

 

ਇਸ ਅਵਸਰ ‘ਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਨੀਤੀ ਆਯੋਗ ਦੇ ਮੈਂਬਰ ਪ੍ਰੋਫੈਸਰ ਰਮੇਸ਼ ਚੰਦ (Member of NITI Aayog, Prof Ramesh Chand), ਕਾਨਫਰੰਸ ਦੇ ਪ੍ਰਧਾਨ ਪ੍ਰੋਫੈਸਰ ਮਤੀਨ ਕੈਮ (Conference President, Prof Matin Qaim) ਅਤੇ ਡੇਅਰ ਦੇ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ(Secretary of DARE and DG, ICAR), ਡਾ. ਹਿਮਾਂਸ਼ੂ ਪਾਠਕ ਮੌਜੂਦ ਸਨ।

 

ਪਿਛੋਕੜ

ਖੇਤੀਬਾੜੀ ਅਰਥਸ਼ਾਸਤਰੀਆਂ ਦੀ ਅੰਤਰਰਾਸ਼ਟਰੀ ਐਸੋਸੀਏਸ਼ਨ (International Association of Agricultural Economists) ਦੁਆਰਾ ਆਯੋਜਿਤ ਤ੍ਰੈਵਾਰਸ਼ਿਕ ਕਾਨਫਰੰਸ (triennial conference) 02 ਤੋਂ 07 ਅਗਸਤ, 2024 ਤੱਕ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਇਹ 65 ਵਰ੍ਹਿਆਂ ਦੇ ਬਾਅਦ ਭਾਰਤ ਵਿੱਚ ਹੋ ਰਹੀ ਹੈ।

 

ਇਸ ਵਰ੍ਹੇ ਦੀ ਕਾਨਫਰੰਸ ਦਾ ਥੀਮ ਹੈ, “ਸਸਟੇਨੇਬਲ ਐਗਰੀ-ਫੂਡ ਸਿਸਟਮਸ ਦੀ ਤਰਫ਼ ਪਰਿਵਰਤਨ।” ("Transformation Towards Sustainable Agri-Food Systems.") ਇਸ ਦਾ ਉਦੇਸ਼ ਜਲਵਾਯੂ ਪਰਿਵਰਤਨ, ਕੁਦਰਤੀ ਸੰਸਾਧਨਾਂ ਦੀ ਗਿਰਾਵਟ, ਵਧਦੀ ਉਤਪਾਦਨ ਲਾਗਤ ਅਤੇ ਸੰਘਰਸ਼ (ਦਵੰਦ) ਜਿਹੀਆਂ ਆਲਮੀ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਟਿਕਾਊ ਖੇਤੀਬਾੜੀ (sustainable agriculture) ਦੀ ਤਰਫ਼ ਤਤਕਾਲ ਧਿਆਨ ਦੇਣਾ ਹੈ। ਇਸ ਕਾਨਫਰੰਸ ਵਿੱਚ ਆਲਮੀ ਖੇਤੀਬਾੜੀ ਚੁਣੌਤੀਆਂ ਦੇ ਪ੍ਰਤੀ ਭਾਰਤ ਦੇ ਸਰਗਰਮ ਦ੍ਰਿਸ਼ਟੀਕੋਣ (India's proactive approach) ‘ਤੇ ਪ੍ਰਕਾਸ਼ ਪਾਇਆ ਜਾਵੇਗਾ ਅਤੇ ਦੇਸ਼ ਦੀ ਕ੍ਰਿਸ਼ੀ ਖੋਜ ਅਤੇ ਨੀਤੀਗਤ ਪ੍ਰਗਤੀ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

 

ਆਈਸੀਏਈ (ICAE) 2024 ਮੰਚ ਯੁਵਾ ਖੋਜਾਰਥੀਆਂ ਅਤੇ ਪ੍ਰਮੁੱਖ ਪੇਸ਼ੇਵਰਾਂ ਨੂੰ ਆਪਣਾ ਕੰਮ ਪ੍ਰਸਤੁਤ ਕਰਨ ਅਤੇ ਆਲਮੀ ਸਾਥੀਆਂ ਦੇ ਨਾਲ ਨੈੱਟਵਰਕ ਬਣਾਉਣ ਦੀ ਆਗਿਆ ਦਿੰਦਾ ਹੈ। ਇਸ ਦਾ ਉਦੇਸ਼ ਖੋਜ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਦੇ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ, ਰਾਸ਼ਟਰੀ ਅਤੇ ਆਲਮੀ ਦੋਹਾਂ ਪੱਧਰਾਂ ‘ਤੇ ਨੀਤੀ ਨਿਰਮਾਣ ਨੂੰ ਪ੍ਰਭਾਵਿਤ ਕਰਨਾ ਅਤੇ ਡਿਜੀਟਲ ਕ੍ਰਿਸ਼ੀ ਤੇ ਟਿਕਾਊ ਕ੍ਰਿਸ਼ੀ-ਖੁਰਾਕ ਪ੍ਰਣਾਲੀਆਂ (digital agriculture and sustainable agri-food systems) ਵਿੱਚ ਪ੍ਰਗਤੀ ਸਹਿਤ ਭਾਰਤ ਦੀ ਕ੍ਰਿਸ਼ੀ ਪ੍ਰਗਤੀ (India's agricultural progress)  ਨੂੰ ਪ੍ਰਦਰਸ਼ਿਤ ਕਰਨਾ ਹੈ । ਇਸ ਕਾਨਫਰੰਸ ਵਿੱਚ ਲਗਭਗ 75 ਦੇਸ਼ਾਂ ਦੇ ਲਗਭਗ 1,000 ਪ੍ਰਤੀਨਿਧੀਆਂ ਨੇ ਹਿੱਸਾ ਲਿਆ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi