ਇਹ ਹਸਪਤਾਲ ਵਾਰਾਣਸੀ ਅਤੇ ਇਸ ਖੇਤਰ ਦੇ ਕਈ ਲੋਕਾਂ ਦੇ ਜੀਵਨ ਤੋਂ ਅੰਧਕਾਰ ਨੂੰ ਦੂਰ ਕਰੇਗਾ ਅਤੇ ਉਨ੍ਹਾਂ ਨੂੰ ਪ੍ਰਕਾਸ਼ ਦੀ ਤਰਫ਼ ਲੈ ਜਾਵੇਗਾ : ਪ੍ਰਧਾਨ ਮੰਤਰੀ
ਕਾਸ਼ੀ ਹੁਣ ਉੱਤਰ ਪ੍ਰਦੇਸ਼ ਦੇ ਪੂਰਵਾਂਚਲ (Purvanchal) ਦੇ ਇੱਕ ਬੜੇ ਸਿਹਤ ਕੇਂਦਰ ਅਤੇ ਹੈਲਥਕੇਅਰ ਹੱਬ ਦੇ ਰੂਪ ਵਿੱਚ ਭੀ ਪ੍ਰਸਿੱਧ ਹੋ ਰਿਹਾ ਹੈ : ਪ੍ਰਧਾਨ ਮੰਤਰੀ
ਅੱਜ, ਭਾਰਤ ਦੀ ਸਿਹਤ ਰਣਨੀਤੀ ਦੇ ਪੰਜ ਥੰਮ੍ਹ ਹਨ -ਬਿਮਾਰੀ ਹੋਣ ਤੋਂ ਪਹਿਲਾਂ ਦਾ ਬਚਾਅ, ਸਮੇਂ ‘ਤੇ ਬਿਮਾਰੀ ਦੀ ਜਾਂਚ , ਮੁਫ਼ਤ ਅਤੇ ਸਸਤਾ ਇਲਾਜ , ਛੋਟੇ ਸ਼ਹਿਰਾਂ ਵਿੱਚ ਅੱਛਾ ਇਲਾਜ ਅਤੇ ਸਿਹਤ ਸੇਵਾ ਵਿੱਚ ਟੈਕਨੋਲੋਜੀ ਦਾ ਵਿਸਤਾਰ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਆਰਜੇ ਸੰਕਰ ਨੇਤਰ ਹਸਪਤਾਲ ਦਾ ਉਦਘਾਟਨ ਕੀਤਾ। ਇਹ ਹਸਪਤਾਲ ਵਿਭਿੰਨ ਨੇਤਰ ਰੋਗਾਂ ਲਈ ਵਿਆਪਕ ਸਲਾਹ ਅਤੇ ਇਲਾਜ ਪ੍ਰਦਾਨ ਕਰਦਾ ਹੈ।  ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਭੀ ਅਵਲੋਕਨ ਕੀਤਾ।

 

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਾਵਨ ਸਮੇਂ ‘ਤੇ ਕਾਸ਼ੀ ਦੇ ਯਾਤਰਾ ਪੁੰਨ ਦਾ ਅਨੁਭਵ ਕਰਨ ਦਾ ਅਵਸਰ ਹੁੰਦੀ ਹੈ।  ਉਨ੍ਹਾਂ ਨੇ ਕਾਸ਼ੀ  ਦੇ ਲੋਕਾਂ, ਸੰਤਾਂ ਅਤੇ ਪਰਉਪਕਾਰੀਆਂ ਦੀ ਗਰਿਮਾਮਈ ਉਪਸਥਿਤੀ ਦਾ ਉਲੇਖ ਕੀਤਾ ਅਤੇ ਪਰਮ ਪੂਜਯ ਸ਼ੰਕਰਾਚਾਰੀਆ ਜੀ  ਦੇ ਦਰਸ਼ਨ ਅਤੇ ਪ੍ਰਸਾਦ ਗ੍ਰਹਿਣ ਕਰਨ ਅਤੇ ਉਨ੍ਹਾਂ ਤੋਂ ਅਸ਼ੀਰਵਾਦ  ਲੈਣ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਇਸ ਬਾਤ ਤੇ ਜ਼ੋਰ ਦਿੱਤਾ ਕਿ ਕਾਸ਼ੀ ਅਤੇ ਉੱਤਰਾਂਚਲ ਨੂੰ ਅੱਜ ਇੱਕ ਹੋਰ ਆਧੁਨਿਕ ਹਸਪਤਾਲ ਦਾ ਅਸ਼ੀਰਵਾਦ ਮਿਲਿਆ ਹੈ ਅਤੇ ਉਨ੍ਹਾਂ ਨੇ ਭਗਵਾਨ ਸ਼ੰਕਰ ਦੀ ਭੂਮੀ ‘ਤੇ ਆਰਜੇ ਸੰਕਰ ਨੇਤਰ ਹਸਪਤਾਲ  ਦੇ ਲੋਕਅਰਪਣ ਦਾ ਉਲੇਖ ਕੀਤਾ।  ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਕਾਸ਼ੀ ਅਤੇ ਉੱਤਰਾਂਚਲ  ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਭਾਰਤ  ਦੇ ਪ੍ਰਾਚੀਨ ਸ਼ਾਸਤਰਾਂ ਵਿੱਚ ਵਰਣਿਤ ਇੱਕ ਹਵਾਲੇ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਜੇ ਸੰਕਰ ਨੇਤਰ ਹਸਪਤਾਲ ਅੰਧਕਾਰ ਨੂੰ ਮਿਟਾਵੇਗਾ ਅਤੇ ਅਨੇਕ ਲੋਕਾਂ ਨੂੰ ਪ੍ਰਕਾਸ਼  ਦੀ ਤਰਫ਼ ਲੈ ਜਾਵੇਗਾ।  ਸ਼੍ਰੀ ਮੋਦੀ ਨੇ ਕਿਹਾ ਕਿ ਨੇਤਰ ਹਸਪਤਾਲ ਦਾ ਦੌਰਾ ਕਰਨ ਦੇ ਬਾਅਦ ਉਨ੍ਹਾਂ ਨੂੰ ਲਗਿਆ ਕਿ ਇਹ ਅਧਿਆਤਮਿਕਤਾ ਅਤੇ ਆਧੁਨਿਕਤਾ ਦਾ ਇੱਕ ਮਿਸ਼ਰਣ  ਹੈ ਅਤੇ ਇਹ ਹਸਪਤਾਲ ਬਿਰਧਾਂ ਅਤੇ ਨੌਜਵਾਨਾਂ ਦੋਨਾਂ ਨੂੰ ਦ੍ਰਿਸ਼ਟੀ ਪ੍ਰਦਾਨ ਕਰੇਗਾ।  ਉਨ੍ਹਾਂ ਨੇ ਕਿਹਾ ਕਿ ਬੜੀ ਸੰਖਿਆ ਵਿੱਚ ਗ਼ਰੀਬਾਂ ਨੂੰ ਇਸ ਹਸਪਤਾਲ ਵਿੱਚ ਮੁਫ਼ਤ ਇਲਾਜ ਮਿਲੇਗਾ।  ਸ਼੍ਰੀ ਮੋਦੀ ਨੇ ਕਿਹਾ ਕਿ ਨੇਤਰ ਹਸਪਤਾਲ ਅਨੇਕ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰੇਗਾ, ਨਾਲ ਹੀ ਮੈਡੀਕਲ ਵਿਦਿਆਰਥੀਆਂ ਦੇ ਲਈ ਨੌਕਰੀ ਅਤੇ ਇੰਟਰਨਸ਼ਿਪ ਦੇ ਅਵਸਰ ਪੈਦਾ ਕਰੇਗਾ ਅਤੇ ਸਹਾਇਕ ਸਟਾਫ਼ ਦੇ ਲਈ ਭੀ ਰੋਜ਼ਗਾਰ  ਦੇ ਅਵਸਰਾਂ ਦੀ ਸਿਰਜਣਾ ਕਰੇਗਾ।

 

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੇ ਦੌਰਾਨ ਸੰਕਰ ਨੇਤਰ ਫਾਊਂਡੇਸ਼ਨ  ਦੇ ਨਾਲ ਆਪਣੇ ਸੰਪਰਕ ਨੂੰ ਯਾਦ ਕੀਤਾ ਅਤੇ ਸ਼੍ਰੀ ਸ਼ੰਕਰ ਵਿਜਯੇਂਦਰ ਸਰਸਵਤੀ  ਦੇ ਗੁਰੂ ਦੀ ਉਪਸਥਿਤੀ ਵਿੱਚ ਸੰਕਰ ਨੇਤਰ ਹਸਪਤਾਲ ਦਾ ਉਦਘਾਟਨ ਕਰਨ ਦਾ ਉਲੇਖ ਕੀਤਾ।  ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕਾਂਚੀ ਕਾਮਕੋਟਿ ਪੀਠਅਧਿਪਤੀ ਜਗਦਗੁਰੂ ਸ਼ੰਕਰਾਚਾਰੀਆ ਚੰਦਰਸ਼ੇਖਰੇਂਦਰ ਸਰਸਵਤੀ ਸਵਾਮੀਗਲ ਦਾ ਅਸ਼ੀਰਵਾਦ  ਪ੍ਰਾਪਤ ਕਰਨਾ ਅਤਿਅੰਤ ਸੰਤੋਸ਼ ਦੀ ਬਾਤ ਹੈ। ਉਨ੍ਹਾਂ ਨੇ ਪਰਮ ਪੂਜਯ ਜਗਦਗੁਰੂ ਸ਼੍ਰੀ ਜਯੇਂਦਰ ਸਰਸਵਤੀ  ਦੇ ਮਾਰਗਦਰਸ਼ਨ ਵਿੱਚ ਅਨੇਕ ਕਾਰਜਾਂ ਨੂੰ ਪੂਰਾ ਕਰਨ ਦਾ ਉਲੇਖ ਕੀਤਾ। ਅੱਜ ਦੇ ਅਵਸਰ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂਆਂ (Gurus) ਦੀਆਂ ਤਿੰਨ ਅਲੱਗ-ਅਲੱਗ ਪਰੰਪਰਾਵਾਂ ਨਾਲ ਜੁੜਨਾ ਵਿਅਕਤੀਗਤ ਸੰਤੋਸ਼ ਦੀ ਬਾਤ ਹੈ।  ਪ੍ਰਧਾਨ ਮੰਤਰੀ ਨੇ ਇਸ ਅਵਸਰ ਨੂੰ ਅਸ਼ੀਰਵਾਦ ਦੇਣ ਲਈ ਸ਼੍ਰੀ ਸ਼ੰਕਰ ਵਿਜਯੇਂਦਰ ਸਰਸਵਤੀ ਦਾ ਧੰਨਵਾਦ ਕੀਤਾ ਅਤੇ ਵਾਰਾਣਸੀ  ਦੇ ਜਨਪ੍ਰਤੀਨਿਧੀ  ਦੇ ਰੂਪ ਵਿੱਚ ਉਨ੍ਹਾਂ ਦਾ ਸੁਆਗਤ ਕੀਤਾ।

ਸ਼੍ਰੀ ਮੋਦੀ ਨੇ ਪ੍ਰਸਿੱਧ ਉੱਦਮੀ ਸਵਰਗੀ ਸ਼੍ਰੀ ਰਾਕੇਸ਼ ਝੁਨਝੁਨਵਾਲਾ ਦੀ ਸੇਵਾ ਅਤੇ ਕਾਰਜਾਂ ਨੂੰ ਭੀ ਯਾਦ ਕੀਤਾ। ਉਨ੍ਹਾਂ ਨੇ ਸ਼੍ਰੀ ਝੁਨਝੁਨਵਾਲਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੇ ਲਈ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਰੇਖਾ ਝੁਨਝੁਨਵਾਲਾ ਦੀ ਭੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਉਨ੍ਹਾਂ ਨੇ ਸੰਕਰ ਨੇਤਰ ਹਸਪਤਾਲ ਅਤੇ ਚਿੱਤਰਕੂਟ ਨੇਤਰ ਹਸਪਤਾਲ ਦੋਨਾਂ ਨੂੰ ਵਾਰਾਣਸੀ ਵਿੱਚ ਆਪਣੇ ਪ੍ਰਤਿਸ਼ਠਾਨ  ਸਥਾਪਿਤ ਕਰਨ ਦੀ ਬੇਨਤੀ ਕੀਤੀ ਸੀ ਅਤੇ ਉਹ ਦੋਨਾਂ ਸੰਗਠਨਾਂ ਦੇ ਆਭਾਰੀ ਹਨ ਕਿ ਦੋਨਾਂ ਨੇ ਕਾਸ਼ੀ ਦੇ ਲੋਕਾਂ ਦੀ ਬੇਨਤੀ ਦਾ ਸਨਮਾਨ ਕੀਤਾ।  ਉਨ੍ਹਾਂ ਨੇ ਕਿਹਾ ਕਿ ਅਤੀਤ ਵਿੱਚ ਉਨ੍ਹਾਂ ਦੇ ਸੰਸਦੀ ਖੇਤਰ ਦੇ ਹਜ਼ਾਰਾਂ ਲੋਕਾਂ ਨੇ ਚਿੱਤਰਕੂਟ ਨੇਤਰ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਇਆ ਸੀ ਅਤੇ ਹੁਣ ਵਾਰਾਣਸੀ ਵਿੱਚ ਉਨ੍ਹਾਂ ਦੀ ਪਹੁੰਚ  ਦੇ ਅੰਦਰ ਦੋ ਨਵੇਂ ਅਤਿਆਧੁਨਿਕ ਨੇਤਰ ਹਸਪਤਾਲ ਹਨ।

ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਪ੍ਰਾਚੀਨ ਕਾਲ ਤੋਂ ਹੀ ਵਾਰਾਣਸੀ ਦੀ ਪਹਿਚਾਣ ਧਾਰਮਿਕ ਅਤੇ ਸੱਭਿਆਚਾਰਕ ਰਾਜਧਾਨੀ ਦੇ ਰੂਪ ਵਿੱਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵਾਰਾਣਸੀ ਉੱਤਰ ਪ੍ਰਦੇਸ਼ ਅਤੇ ਪੂਰਵਾਂਚਲ ਦੇ ਸਿਹਤ ਸੇਵਾ ਕੇਂਦਰ  ਦੇ ਰੂਪ ਵਿੱਚ ਭੀ ਪ੍ਰਸਿੱਧ ਹੋ ਰਿਹਾ ਹੈ।  ਸ਼੍ਰੀ ਮੋਦੀ ਨੇ ਕਿਹਾ ਕਿ ਚਾਹੇ ਉਹ ਬੀਐੱਚਯੂ ਟ੍ਰੌਮਾ ਸੈਂਟਰ (BHU Trauma Center) ਹੋਵੇ ਜਾਂ ਸੁਪਰਸਪੈਸ਼ਲਿਟੀ ਹਸਪਤਾਲ ਹੋਵੇ ਜਾਂ ਦੀਨ ਦਿਆਲ ਉਪਾਧਿਆਇ ਹਸਪਤਾਲ ਹੋਵੇ ਜਾਂ ਕਬੀਰ ਚੌਰਾ ਹਸਪਤਾਲ (Kabir Chaura Hospital) ਵਿੱਚ ਸੁਵਿਧਾਵਾਂ ਨੂੰ ਮਜ਼ਬੂਤ ਕਰਨਾ ਹੋਵੇ ਜਾਂ ਸੀਨੀਅਰ ਨਾਗਰਿਕਾਂ ਅਤੇ ਸਰਕਾਰੀ ਕਰਮਚਾਰੀਆਂ ਦੇ ਲਈ ਵਿਸ਼ੇਸ਼ ਹਸਪਤਾਲ ਹੋਵੇ ਜਾਂ ਮੈਡੀਕਲ ਕਾਲਜ ਹੋਣ ਪਿਛਲੇ ਦਹਾਕੇ ਵਿੱਚ ਸਿਹਤ ਸੇਵਾ ਖੇਤਰ ਵਿੱਚ ਬਹੁਤ ਕੰਮ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਵਾਰਾਣਸੀ ਵਿੱਚ ਕੈਂਸਰ ਰੋਗੀਆਂ  ਦੇ ਇਲਾਜ ਲਈ ਭੀ ਆਧੁਨਿਕ ਸਿਹਤ ਸੁਵਿਧਾਵਾਂ ਉਪਲਬਧ ਹਨ।  ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪਹਿਲੇ ਦਿੱਲੀ ਜਾਂ ਮੁੰਬਈ ਜਾਣ ਦੀ ਬਜਾਏ ਹੁਣ ਮਰੀਜ਼ਾਂ ਨੂੰ ਵਾਰਾਣਸੀ ਵਿੱਚ ਹੀ ਅੱਛਾ ਇਲਾਜ ਮਿਲ ਰਿਹਾ ਹੈ।  ਉਨ੍ਹਾਂ ਨੇ ਕਿਹਾ ਕਿ ਬਿਹਾਰ,  ਝਾਰਖੰਡ ਅਤੇ ਹੋਰ ਸਥਾਨਾਂ ਤੋਂ ਹਜ਼ਾਰਾਂ ਲੋਕ ਇਲਾਜ ਲਈ ਵਾਰਾਣਸੀ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਦੀ ਮੋਕਸ਼ਦਾਇਨੀ(“Mokshadayini” (Salvation giver)) ਵਾਰਾਣਸੀ ਹੁਣ ਨਵੀਂ ਊਰਜਾ ਅਤੇ ਸੰਸਾਧਨਾਂ ਦੇ ਨਾਲ ਨਵਜੀਵਨਦਾਇਨੀ (“NavJeevandayini” (New Life giver))ਵਾਰਾਣਸੀ ਵਿੱਚ ਤਬਦੀਲ ਹੋ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਵਾਰਾਣਸੀ ਸਮੇਤ ਪੂਰਵਾਂਚਲ ਵਿੱਚ ਸਿਹਤ ਸੁਵਿਧਾਵਾਂ ਦੀ ਅਣਦੇਖੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਥਿਤੀ ਇਹ ਸੀ ਕਿ 10 ਸਾਲ ਪਹਿਲੇ ਪੂਰਵਾਂਚਲ ਵਿੱਚ ਦਿਮਾਗ਼ੀ ਬੁਖਾਰ ਲਈ ਬਲਾਕ ਪੱਧਰ ‘ਤੇ ਕੋਈ ਇਲਾਜ ਕੇਂਦਰ ਨਹੀਂ ਸੀ ,  ਜਿਸ ਦੇ ਨਾਲ ਬੱਚਿਆਂ ਦੀ ਮੌਤ ਹੋ ਜਾਂਦੀ ਸੀ ਅਤੇ ਮੀਡੀਆ ਵਿੱਚ ਸ਼ੋਰ ਮਚਦਾ ਸੀ। ਸ਼੍ਰੀ ਮੋਦੀ ਨੇ ਸੰਤੋਸ਼ ਵਿਅਕਤ ਕੀਤਾ ਕਿ ਪਿਛਲੇ ਇੱਕ ਦਹਾਕੇ ਵਿੱਚ ਕਾਸ਼ੀ ਵਿੱਚ ਹੀ ਨਹੀਂ, ਬਲਕਿ ਪੂਰੇ ਪੂਰਵਾਂਚਲ ਵਿੱਚ ਸਿਹਤ ਸੁਵਿਧਾਵਾਂ ਦਾ ਅਭੂਤਪੂਰਵ ਵਿਸਤਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰਵਾਂਚਲ ਵਿੱਚ ਦਿਮਾਗ਼ੀ ਬੁਖਾਰ ਦੇ ਇਲਾਜ ਲਈ 100 ਤੋਂ ਅਧਿਕ ਕੇਂਦਰ ਕੰਮ ਕਰ ਰਹੇ ਹਨ ਅਤੇ ਪਿਛਲੇ ਇੱਕ ਦਹਾਕੇ ਵਿੱਚ ਪੂਰਵਾਂਚਲ ਦੇ ਪ੍ਰਾਇਮਰੀ ਅਤੇ ਸਮੁਦਾਇਕ ਕੇਂਦਰਾਂ ਵਿੱਚ 10 ਹਜ਼ਾਰ ਤੋਂ ਅਧਿਕ ਨਵੇਂ ਬੈੱਡ ਜੋੜੇ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ 10 ਵਰ੍ਹਿਆਂ ਵਿੱਚ ਪੂਰਵਾਂਚਲ ਦੇ ਪਿੰਡਾਂ ਵਿੱਚ ਸਾਢੇ ਪੰਜ ਹਜ਼ਾਰ ਤੋਂ ਅਧਿਕ ਆਯੁਸ਼ਮਾਨ ਆਰੋਗਯ ਮੰਦਿਰ  ਬਣਾਏ ਗਏ। ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਅੱਜ 20 ਤੋਂ ਅਧਿਕ ਡਾਇਲਿਸਿਸ ਇਕਾਈਆਂ ਕੰਮ ਕਰ ਰਹੀਆਂ ਹਨ  ਜੋ ਮਰੀਜ਼ਾਂ ਨੂੰ ਮੁਫ਼ਤ ਇਲਾਜ  ਦੇ ਰਹੀਆਂ ਹਨ  ਜਦਕਿ 10 ਸਾਲ ਪਹਿਲੇ ਪੂਰਵਾਂਚਲ  ਦੇ ਜ਼ਿਲ੍ਹਾ  ਹਸਪਤਾਲਾਂ ਵਿੱਚ ਡਾਇਲਿਸਿਸ ਦੀ ਸੁਵਿਧਾ ਨਹੀਂ ਸੀ ।   

 ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ 21ਵੀਂ ਸਦੀ  ਦੇ ਭਾਰਤ ਨੇ ਸਿਹਤ ਸੇਵਾ ਨਾਲ ਜੁੜੀ ਪੁਰਾਣੀ ਮਾਨਸਿਕਤਾ ਅਤੇ ਪਹੁੰਚ ਨੂੰ ਤਿਆਗ ਦਿੱਤਾ ਹੈ। ਉਨ੍ਹਾਂ ਨੇ ਭਾਰਤ ਦੀ ਸਿਹਤ ਸੇਵਾ ਰਣਨੀਤੀ  ਦੇ ਪੰਜ ਥੰਮ੍ਹਾਂ ਨੂੰ ਰੇਖਾਂਕਿਤ ਕੀਤਾ ਜਿਨ੍ਹਾਂ ਵਿੱਚ ਬਿਮਾਰੀ ਹੋਣ ਤੋਂ ਪਹਿਲਾਂ ਦਾ ਬਚਾਅ,  ਸਮੇਂ ‘ਤੇ ਬਿਮਾਰੀ ਦੀ ਜਾਂਚ,  ਮੁਫ਼ਤ ਅਤੇ ਸਸਤਾ ਇਲਾਜ,  ਛੋਟੇ ਸ਼ਹਿਰਾਂ ਵਿੱਚ ਅੱਛਾ ਇਲਾਜ ਅਤੇ ਡਾਕਟਰਾਂ ਦੀ ਉਚਿਤ ਉਪਲਬਧਤਾ ਅਤੇ ਅੰਤ ਵਿੱਚ ਸਿਹਤ ਸੇਵਾਵਾਂ ਵਿੱਚ ਟੈਕਨੋਲੋਜੀ ਦਾ ਵਿਆਪਕ ਉਪਯੋਗ ਸ਼ਾਮਲ ਹਨ।

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਲੋਕਾਂ ਦਾ ਬਿਮਾਰੀਆਂ ਤੋਂ ਬਚਾਅ, ਭਾਰਤ ਦੀ ਸਿਹਤ ਸੇਵਾ ਨੀਤੀ ਦੀ ਸਰਬਉੱਚ ਪ੍ਰਾਥਮਿਕਤਾ ਅਤੇ ਪਹਿਲਾ ਥੰਮ੍ਹ ਹੈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਿਮਾਰੀਆਂ ਲੋਕਾਂ ਨੂੰ ਗ਼ਰੀਬ ਬਣਾਉਂਦੀਆਂ ਹਨ। ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਲੋਕਾਂ ਦੇ ਗ਼ਰੀਬੀ ਤੋਂ ਬਾਹਰ ਨਿਕਲਣ ਦਾ ਉਲੇਖ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਗੰਭੀਰ ਬਿਮਾਰੀ ਉਨ੍ਹਾਂ ਨੂੰ ਫਿਰ ਤੋਂ ਗ਼ਰੀਬੀ ਦੀ ਤਰਫ਼ ਧਕੇਲ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ, ਸਰਕਾਰ ਸਵੱਛਤਾ, ਯੋਗ, ਆਯੁਰਵੇਦ ਅਤੇ ਪੋਸ਼ਣ ‘ਤੇ ਵਿਸ਼ੇਸ਼  ਧਿਆਨ ਦੇ ਰਹੀ ਹੈ। ਟੀਕਾਕਰਣ ਅਭਿਯਾਨ ਦੀ ਵਿਆਪਕ ਪਹੁੰਚ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦਸ ਸਾਲ ਪਹਿਲੇ ਟੀਕਾਕਰਣ ਕਵਰੇਜ ਕੇਵਲ 60 ਪ੍ਰਤੀਸ਼ਤ  ਦੇ ਆਸਪਾਸ ਸੀ,  ਜਦੋਂ ਕਰੋੜਾਂ ਬੱਚੇ ਛੁਟ ਗਏ ਸਨ। ਉਨ੍ਹਾਂ ਨੇ ਹਰ ਸਾਲ ਕੇਵਲ ਇੱਕ ਤੋਂ ਡੇਢ ਪ੍ਰਤੀਸ਼ਤ ਦੀ ਦਰ ਨਾਲ ਟੀਕਾਕਰਣ ਦੇ ਦਾਇਰੇ ਵਿੱਚ ਵਾਧੇ ‘ਤੇ ਦੁਖ ਵਿਅਕਤ ਕੀਤਾ ਅਤੇ ਕਿਹਾ ਕਿ ਹਰ ਖੇਤਰ ਅਤੇ ਹਰ ਬੱਚੇ ਨੂੰ ਟੀਕਾਕਰਣ  ਦੇ ਦਾਇਰੇ ਵਿੱਚ ਲਿਆਉਣ ਵਿੱਚ 40-50 ਸਾਲ ਹੋਰ ਲਗ ਜਾਂਦੇ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਰਕਾਰ ਨੇ ਬੱਚਿਆਂ ਦੇ  ਦਰਮਿਆਨ ਟੀਕਾਕਰਣ ਦੀ ਕਵਰੇਜ ਨੂੰ ਵਧਾਉਣ ਨੂੰ ਪ੍ਰਾਥਮਿਕਤਾ ਦਿੱਤੀ ਅਤੇ ਮਿਸ਼ਨ ਇੰਦਰਧਨੁਸ਼ (Mission Indradhanush) ਦਾ ਉਲੇਖ ਕੀਤਾ ਜਿਸ ਵਿੱਚ ਕਈ ਮੰਤਰਾਲਿਆਂ ਨੇ ਮਿਲ ਕੇ ਕੰਮ ਕੀਤਾ ਜਿਸ ਸਦਕਾ ਟੀਕਾਕਰਣ ਕਵਰੇਜ ਦੀ ਦਰ ਵਿੱਚ ਵਾਧਾ ਹੋਇਆ ਅਤੇ ਕਰੋੜਾਂ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਤੱਕ ਸੇਵਾਵਾਂ ਪਹੁੰਚੀਆਂ। ਉਨ੍ਹਾਂ ਨੇ ਕਿਹਾ ਕਿ ਟੀਕਾਕਰਣ ‘ਤੇ ਸਰਕਾਰ  ਦੇ ਜ਼ੋਰ ਦਾ ਲਾਭ ਕੋਵਿਡ ਮਹਾਮਾਰੀ ਦੇ ਦੌਰਾਨ ਦਿਖਾਈ ਦਿੱਤਾ, ਜਦਕਿ ਅੱਜ ਇਹ ਟੀਕਾਕਰਣ ਅਭਿਯਾਨ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਚਲ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਬਿਮਾਰੀ ਦਾ ਜਲਦੀ ਪਤਾ ਲਗਾਉਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕੈਂਸਰ ਅਤੇ ਡਾਇਬੀਟੀਜ਼ ਜਿਹੀਆਂ ਕਈ ਬਿਮਾਰੀਆਂ ਦਾ ਸ਼ੁਰੂਆਤ ਵਿੱਚ ਹੀ ਪਤਾ ਲਗਾਉਣ ਲਈ ਦੇਸ਼ ਭਰ ਵਿੱਚ ਲੱਖਾਂ ਆਯੁਸ਼ਮਾਨ ਆਰੋਗਯ ਮੰਦਿਰਾਂ (Ayushman Arogya Mandirs) ਦੀ ਸਥਾਪਨਾ ਦੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਕ੍ਰਿਟਿਕਲ ਕੇਅਰ ਬਲਾਕਸ ਅਤੇ ਆਧੁਨਿਕ ਲੈਬਸ ਦਾ ਨੈੱਟਵਰਕ ਭੀ ਨਿਰਮਿਤ ਕੀਤਾ ਜਾ ਰਿਹਾ ਹੈ।  ਉਨ੍ਹਾਂ ਨੇ ਕਿਹਾ, “ਸਿਹਤ ਖੇਤਰ ਦਾ ਇਹ ਦੂਜਾ ਥੰਮ੍ਹ ਲੱਖਾਂ ਲੋਕਾਂ ਦੀ ਜਾਨ ਬਚਾ ਰਿਹਾ ਹੈ । ”

ਸਿਹਤ ਦੇ ਤੀਸਰੇ ਥੰਮ੍ਹ ਨੂੰ ਘੱਟ ਲਾਗਤ ਵਿੱਚ ਇਲਾਜ ਅਤੇ ਸਸਤੀਆਂ ਦਵਾਈਆਂ ਦੇ ਰੂਪ ਵਿੱਚ ਸਮਝਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਬਿਮਾਰੀਆਂ  ਦੇ ਇਲਾਜ ਤੇ ਹੋਣ ਵਾਲੇ ਔਸਤ ਖਰਚ ਵਿੱਚ 25 ਪ੍ਰਤੀਸ਼ਤ ਦੀ ਕਮੀ ਆਈ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ (PM Jan Aushadhi Kendras) ਦਾ ਭੀ ਜ਼ਿਕਰ ਕੀਤਾ ਜਿੱਥੇ 80 ਪ੍ਰਤੀਸ਼ਤ ਛੂਟ ‘ਤੇ ਦਵਾਈਆਂ ਉਪਲਬਧ ਹਨ। ਉਨ੍ਹਾਂ ਨੇ ਦੱਸਿਆ ਕਿ ਹਿਰਦੇ ਦੇ ਸਟੰਟ,  ਗੋਡੇ ਬਦਲਣ ਅਤੇ ਕੈਂਸਰ ਦੀਆਂ ਦਵਾਈਆਂ ਦੀ ਕੀਮਤ ਵਿੱਚ ਜ਼ਿਕਰਯੋਗ ਕਮੀ ਕੀਤੀ ਗਈ ਹੈ ਜਦਕਿ ਆਯੁਸ਼ਮਾਨ ਯੋਜਨਾ(Ayushman Yojana) ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਪ੍ਰਦਾਨ ਕਰਦੀ ਹੈ ਜੋ ਜੀਵਨ ਰੱਖਿਅਕ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਆਯੁਸ਼ਮਾਨ ਯੋਜਨਾ (Ayushman Yojana) ਦੇ ਤਹਿਤ ਹੁਣ ਤੱਕ 7.5 ਕਰੋੜ ਤੋਂ ਅਧਿਕ ਮਰੀਜ਼ ਮੁਫ਼ਤ ਇਲਾਜ ਦਾ ਲਾਭ ਉਠਾ ਚੁੱਕੇ ਹਨ ।

 

ਸਿਹਤ ਖੇਤਰ ਦੇ ਚੌਥੇ ਥੰਮ੍ਹ ਬਾਰੇ ਵਿਸਤਾਰ ਵਿੱਚ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਇਲਾਜ ਦੇ ਲਈ ਦਿੱਲੀ-ਮੁੰਬਈ ਜਿਹੇ ਬੜੇ ਸ਼ਹਿਰਾਂ ‘ਤੇ ਨਿਰਭਰਤਾ ਘੱਟ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਦਹਾਕੇ ਵਿੱਚ ਛੋਟੇ ਸ਼ਹਿਰਾਂ ਵਿੱਚ ਏਮਸ (AIIMS), ਮੈਡੀਕਲ ਕਾਲਜਾਂ ਅਤੇ ਸੁਪਰ ਸਪੈਸ਼ਲਿਟੀ ਹਸਪਤਾਲਾਂ ਜਿਹੇ ਚਿਕਿਤਸਾ ਕੇਂਦਰ(hospitals) ਸਥਾਪਿਤ  ਕੀਤੇ ਹਨ। ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਦੇਸ਼ ਵਿੱਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਪਿਛਲੇ ਦਹਾਕੇ ਵਿੱਚ ਹਜ਼ਾਰਾਂ ਨਵੀਆਂ ਮੈਡੀਕਲ ਸੀਟਾਂ ਜੋੜੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਅਗਲੇ 5 ਵਰ੍ਹਿਆਂ ਵਿੱਚ 75 ਹਜ਼ਾਰ ਹੋਰ ਸੀਟਾਂ ਜੋੜਨ ਦਾ ਨਿਰਣਾ ਲਿਆ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਿਹਤ ਖੇਤਰ ਦਾ ਪੰਜਵਾਂ ਥੰਮ੍ਹ, ਟੈਕਨੋਲੋਜੀ ਦੇ ਮਾਧਿਅਮ ਨਾਲ ਸਿਹਤ ਸੁਵਿਧਾਵਾਂ ਨੂੰ ਹੋਰ ਅਧਿਕ ਸੁਲਭ ਬਣਾਉਣ ਬਾਰੇ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਡਿਜੀਟਲ ਸਿਹਤ ਆਈਡੀਜ਼(digital health IDs) ਬਣਾਈਆਂ ਜਾ ਰਹੀਆਂ ਹਨ ਅਤੇ ਮਰੀਜ਼ਾਂ ਨੂੰ ਈ-ਸੰਜੀਵਨੀ ਐਪ (e-Sanjeevani app) ਜਿਹੇ ਮਾਧਿਅਮਾਂ ਨਾਲ ਘਰ ਬੈਠੇ ਸਲਾਹ-ਮਸ਼ਵਰੇ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। ਸ਼੍ਰੀ ਮੋਦੀ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਹੁਣ ਤੱਕ ਈ-ਸੰਜੀਵਨੀ ਐਪ(e-Sanjeevani app) ਦੀ ਮਦਦ ਨਾਲ 30 ਕਰੋੜ ਤੋਂ ਅਧਿਕ ਲੋਕਾਂ ਨੂੰ ਸਲਾਹ-ਮਸ਼ਵਰਾ ਦਿੱਤਾ ਜਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਿਹਤ ਸੇਵਾਵਾਂ ਨੂੰ ਡ੍ਰੋਨ ਟੈਕਨੋਲੋਜੀ ਨਾਲ ਜੋੜਨ ਦੀ ਦਿਸ਼ਾ ਵਿੱਚ ਭੀ ਅੱਗੇ ਵਧ ਰਿਹਾ ਹੈ।

 

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇੱਕ ਤੰਦਰੁਸਤ ਅਤੇ ਸਮਰੱਥ ਯੁਵਾ ਪੀੜ੍ਹੀ ਵਿਕਸਿਤ ਭਾਰਤ (Viksit Bharat) ਦੇ ਸੰਕਲਪ ਨੂੰ ਪੂਰਾ ਕਰੇਗੀ। ਸ਼੍ਰੀ ਮੋਦੀ ਨੇ ਵਿਸ਼ੇਸ਼ ਰੂਪ ਨਾਲ ਭਾਰਤ ਦੇ ਡਾਕਟਰਾਂ, ਸਿਹਤ ਕਰਮੀਆਂ ਅਤੇ ਹੋਰ ਸਟਾਫ਼ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ; ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਕਾਂਚੀ ਕਾਮਕੋਟਿ ਪੀਠਮ, ਕਾਂਚੀਪੁਰਮ ਦੇ ਜਗਦਗੁਰੂ ਪੀਠਅਧਿਪਤੀ ਸ਼੍ਰੀ ਸ਼ੰਕਰ ਵਿਜਯੇਂਦਰ ਸਰਸਵਤੀ ਸਹਿਤ ਹੋਰ ਲੋਕ ਉਪਸਥਿਤ ਸਨ।

 

Click here to read full text speech

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi