ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰ ਲਾਂਚ ਕੀਤੇ। ਮਹਾਰਾਸ਼ਟਰ ਦੇ 34 ਗ੍ਰਾਮੀਣ ਜ਼ਿਲ੍ਹਿਆਂ ਵਿੱਚ ਸਥਾਪਿਤ ਇਹ ਕੇਂਦਰ ਗ੍ਰਾਮੀਣ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਦੇ ਲਈ ਵਿਭਿੰਨ ਖੇਤਰਾਂ ਵਿੱਚ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਸੰਚਾਲਿਤ ਕਰਨਗੇ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਸ਼ੁਰੂ ਵਿੱਚ ਇਹ ਕਿਹਾ ਕਿ ਇਹ ਨਵਰਾਤ੍ਰੀ ਦਾ 5ਵਾਂ ਦਿਨ ਹੈ, ਜਦੋਂ ਸਕੰਦ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਇਹ ਦੇਖਦੇ ਹੋਏ ਕਿ ਹਰ ਮਾਂ ਆਪਣੇ ਬੱਚਿਆਂ ਦੇ ਲਈ ਖੁਸ਼ੀ ਅਤੇ ਸਫ਼ਲਤਾ ਦੀ ਕਾਮਨਾ ਕਰਦੀ ਹੈ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਸ ਨੂੰ ਕੇਵਲ ਸਿੱਖਿਆ ਅਤੇ ਕੌਸ਼ਲ ਵਿਕਾਸ ਨਾਲ ਹੀ ਸੰਭਵ ਬਣਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਦੀ ਸਥਾਪਨਾ ਬਾਰੇ ਬੋਲਦੇ ਹੋਏ ਕਿਹਾ ਕਿ ਅੱਜ ਦਾ ਦਿਨ ਲੱਖਾਂ ਨੌਜਵਾਨਾਂ ਦੇ ਕੌਸ਼ਲ ਵਿਕਾਸ ਦੇ ਲਈ ਇੱਕ ਵੱਡਾ ਕਦਮ ਹੈ, ਜੋ ਇਸ ਦਿਨ ਨੂੰ ਯਾਦਗਰ ਬਣਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਕੁਸ਼ਲ ਭਾਰਤੀ ਨੌਜਵਾਨਾਂ ਦੀ ਮੰਗ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਕਈ ਦੇਸ਼ਾਂ ਦੀ ਜਨਸੰਖਿਆ ਵਿੱਚ ਵਧਦੀ ਉਮਰ ਪ੍ਰੋਫਾਇਲ ਦਾ ਉਲੇਖ ਕਰਦੇ ਹੋਏ, ਇੱਕ ਅਧਿਐਨ ਨੂੰ ਸਾਂਝਾ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ 16 ਦੇਸ਼ਾਂ ਨੇ ਲਗਭਗ 40 ਲੱਖ ਕੁਸ਼ਲ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਦੀ ਯੋਜਨਾ ਬਣਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਸਿਰਫ਼ ਆਪਣੇ ਲਈ ਹੀ ਨਹੀਂ ਬਲਕਿ ਦੁਨੀਆ ਭਰ ਦੇ ਲਈ ਕੁਸ਼ਲ ਪੇਸ਼ੇਵਰ ਤਿਆਰ ਕਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਕੌਸ਼ਲ ਕੇਂਦਰ ਸਥਾਨਕ ਨੌਜਵਾਨਾਂ ਨੂੰ ਗਲੋਬਲ ਨੌਕਰੀਆਂ ਦੇ ਲਈ ਤਿਆਰ ਕਰਨਗੇ ਅਤੇ ਉਨ੍ਹਾਂ ਨੂੰ ਨਿਰਮਾਣ, ਆਧੁਨਿਕ ਖੇਤੀ, ਮੀਡੀਆ ਅਤੇ ਮਨੋਰੰਜਨ ਅਤੇ ਇਲੈਕਟ੍ਰੌਨਿਕਸ ਵਿੱਚ ਕੌਸ਼ਲ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨੇ ਬੁਨਿਆਦੀ ਵਿਦੇਸ਼ੀ ਭਾਸ਼ਾ ਕੌਸ਼ਲ, ਭਾਸ਼ਾ ਵਿਆਖਿਆ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਦਾ ਉਪਯੋਗ ਕਰਨ ਵਾਲੇ ਸੌਫਟ ਸਕਿੱਲ ਵਿੱਚ ਟ੍ਰੇਨਿੰਗ ਪ੍ਰਦਾਨ ਕਰਨ ਦੀ ਜ਼ਰੂਰਤ ’ਤੇ ਵੀ ਬਲ ਦਿੱਤਾ। ਇਹ ਟ੍ਰੇਨਿੰਗ ਨਿਯੋਕਤਾਂ ਦੇ ਲਈ ਹੋਰ ਅਧਿਕ ਆਕਰਸ਼ਨ ਬਣ ਜਾਵੇਗੀ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵਿੱਚ ਲੰਬੇ ਸਮੇਂ ਤੱਕ ਕੌਸ਼ਲ ਵਿਕਾਸ ਦੇ ਪ੍ਰਤੀ ਦੂਰਦਰਸ਼ਿਤਾ ਅਤੇ ਗੰਭੀਰਤਾ ਦੀ ਕਮੀ ਰਹੀ, ਜਿਸ ਦੇ ਨਤੀਜੇ ਵਜੋਂ ਕੌਸ਼ਲ ਦੀ ਕਮੀ ਦੇ ਕਾਰਨ ਲੱਖਾਂ ਨੌਜਵਾਨਾਂ ਦੇ ਲਈ ਨੌਕਰੀ ਦੇ ਅਵਸਰ ਘੱਟ ਹੋ ਗਏ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਵਰਤਮਾਨ ਸਰਕਾਰ ਨੇ ਕੌਸ਼ਲ ਵਿਕਾਸ ਦੀ ਜ਼ਰੂਰਤ ਨੂੰ ਸਮਝਿਆ ਅਤੇ ਇਸ ਦੇ ਲਈ ਇੱਕ ਅਲੱਗ ਮੰਤਰਾਲੇ ਦਾ ਗਠਨ ਕੀਤਾ, ਜਿਸ ਦੇ ਕੋਲ ਆਪਣਾ ਬਜਟ ਵੰਡ ਹੈ ਅਤੇ ਵਿਭਿੰਨ ਯੋਜਨਾਵਾਂ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ 1 ਕਰੋੜ 30 ਲੱਖ ਤੋਂ ਅਧਿਕ ਨੌਜਵਾਨਾਂ ਨੂੰ ਵਿਭਿੰਨ ਮਾਹਰਾਂ ਦੇ ਤਹਿਤ ਟ੍ਰੇਨਿੰਗ ਪ੍ਰਦਾਨ ਕੀਤੀ ਗਈ ਹੈ ਅਤੇ ਪੂਰੇ ਦੇਸ਼ ਵਿੱਚ ਸੈਂਕੜਿਆਂ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਸਥਾਪਿਤ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਸਮਾਜਿਕ ਨਿਆਂ ਨੂੰ ਹੁਲਾਰਾ ਦੇਣ ਵਿੱਚ ਕੌਸ਼ਲ ਵਿਕਾਸ ਪਹਿਲ ਦੇ ਯੋਗਦਾਨ ’ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਬਾਬਾ ਸਾਹੇਬ ਅੰਬੇਡਕਰ ਦੇ ਦਰਸ਼ਨ ਦਾ ਉਲੇਖ ਕੀਤਾ, ਜੋ ਦਲਿਤਾਂ, ਪਿਛੜਿਆਂ ਅਤੇ ਜਨਜਾਤੀਆਂ ਦੇ ਉਥਾਨ ਦੇ ਲਈ ਉਦਯੋਗੀਕਰਣ ’ਤੇ ਕੇਂਦ੍ਰਿਤ ਸੀ, ਕਿਉਂਕਿ ਇਨ੍ਹਾਂ ਭਾਈਚਾਰਿਆਂ ਦੇ ਕੋਲ ਭੂਮੀ ਬਹੁਤ ਘੱਟ ਸੀ। ਅਤੀਤ ਵਿੱਚ ਕੌਸ਼ਲ ਦੀ ਕਮੀ ਦੇ ਕਾਰਨ ਇਹ ਸਮੁਦਾਇ ਗੁਣਵੱਤਾਪੂਰਨ ਨੌਕਰੀਆਂ ਪ੍ਰਾਪਤ ਕਰਨ ਦੇ ਅਵਸਰ ਤੋਂ ਵੰਚਿਤ ਰਹੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਕੌਸ਼ਲ ਵਿਕਾਸ ਪਹਿਲ ਦਾ ਸਭ ਤੋਂ ਅਧਿਕ ਲਾਭ ਗ਼ਰੀਬ, ਦਲਿਤ, ਪਿਛੜੇ ਅਤੇ ਜਨਜਾਤੀਆਂ ਪਰਿਵਾਰਾਂ ਦੁਆਰਾ ਪ੍ਰਾਪਤ ਕੀਤਾ ਜਾ ਰਿਹਾ ਹੈ।
ਮਹਿਲਾਵਾਂ ਦੀ ਸਿੱਖਿਆ ਦੇ ਮਾਮਲੇ ਵਿੱਚ ਸਮਾਜ ਦੀਆਂ ਬੇੜੀਆਂ ਨੂੰ ਤੋੜਨ ਵਿੱਚ ਸਾਵਿਤ੍ਰੀ ਬਾਈ ਫੁਲੇ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਕੇਵਲ ਗਿਆਨ ਪ੍ਰਾਪਤ ਅਤੇ ਕੌਸ਼ਲ ਯੁਕਤ ਲੋਕ ਹੀ ਸਮਾਜ ਵਿੱਚ ਸਕਰਾਤਾਮਕ ਬਦਲਾਅ ਲਿਆ ਸਕਦੇ ਹਨ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਮਹਿਲਾਵਾਂ ਦੀ ਸਿੱਖਿਆ ਅਤੇ ਟ੍ਰੇਨਿੰਗ ’ਤੇ ਸਰਕਾਰ ਦੇ ਵਿਸ਼ੇਸ਼ ਧਿਆਨ ਦੀ ਪ੍ਰੇਰਣਾ ਸਾਵਿਤ੍ਰੀ ਬਾਈ ਫੁਲੇ ਰਹੇ ਹਨ। ਉਨ੍ਹਾਂ ਨੇ ਮਹਿਲਾਵਾਂ ਨੂੰ ਟ੍ਰੇਨਿੰਗ ਦੇਣ ਵਾਲੇ ਸਵੈ ਸਹਾਇਤਾ ਸਮੂਹਾਂ ਦਾ ਉਲੇਖ ਕੀਤਾ ਅਤੇ ਦੱਸਿਆ ਕਿ ਮਹਿਲਾ ਸਸ਼ਕਤੀਕਰਣ ਪ੍ਰੋਗਰਾਮ ਦੇ ਤਹਿਤ 3 ਕਰੋੜ ਤੋਂ ਅਧਿਕ ਮਹਿਲਾਵਾਂ ਨੂੰ ਵਿਸ਼ੇਸ਼ ਟ੍ਰੇਨਿੰਗ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਖੇਤੀ ਅਤੇ ਹੋਰ ਖੇਤਰਾਂ ਵਿੱਚ ਡੋਨ ਦੇ ਉਪਯੋਗ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਮਹਿਲਾਵਾਂ ਨੂੰ ਟ੍ਰੇਨਿੰਗ ਦੇਣ ਦੀ ਵੀ ਗੱਲ ਕਹੀ।
ਪ੍ਰਧਾਨ ਮੰਤਰੀ ਉਨ੍ਹਾਂ ਕਾਰੋਬਾਰਾਂ ਦਾ ਜ਼ਿਕਰ ਕੀਤਾ,ਜੋ ਪਿੰਡਾਂ ਵਿੱਚ ਪੀੜ੍ਹੀਆਂ ਤੋਂ ਚੱਲੇ ਆ ਰਹੇ ਹਨ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਯੋਜਨਾ ਬਾਰੇ ਗੱਲ ਕੀਤੀ, ਜੋ ਨਾਈ ਕਾਰਪੇਂਟਰ, ਧੋਬੀ, ਸੁਨਾਰ ਜਾਂ ਲੁਹਾਰ ਜਿਹੇ ਕਾਰੋਬਾਰਾਂ ਦੀ ਮਦਦ ਦੇ ਲਈ ਸ਼ੁਰੂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਦੇ ਤਹਿਤ ਟ੍ਰੇਨਿੰਗ, ਆਧੁਨਿਕ ਉਪਕਰਣ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ , “ਸਰਕਾਰ ਇਸ ਯੋਜਨਾ ’ਤੇ 13,000 ਕਰੋੜ ਰੁਪਏ ਖਰਚ ਕਰ ਰਹੀ ਹੈ ਅਤੇ ਮਹਾਰਾਸ਼ਟਰ ਵਿੱਚ 500 ਤੋਂ ਅਧਿਕ ਕੌਸ਼ਲ ਕੇਂਦਰ ਇਸ ਨੂੰ ਅੱਗੇ ਵਧਾਉਣਗੇ।”
ਕੌਸ਼ਲ ਵਿਕਾਸ ਦੇ ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ, ਪ੍ਰਧਾਨ ਮੰਤਰੀ ਨੇ ਵਿਭਿੰਨ ਪ੍ਰਕਾਰ ਦੇ ਉਨ੍ਹਾਂ ਕੌਸ਼ਲਾਂ ਵਿੱਚ ਸੁਧਾਰ ’ਤੇ ਜ਼ੋਰ ਦਿੱਤਾ ਜੋ ਦੇਸ਼ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਨੇ ਭਾਰਤ ਦੇ ਵਿਨਿਰਮਾਣ (ਮੈਨੂਫੈਕਚਰਿੰਗ) ਉਦਯੋਗ ਵਿੱਚ ਚੰਗੀ ਗੁਣਵੱਤਾ ਵਾਲੇ ਉਤਪਾਦਾਂ ਜਾਂ ਦੋਸ਼ ਹਰਿਤ ਉਤਪਾਦਾਂ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਅਤੇ ਉਦਯੋਗ 4.0 ਬਾਰੇ ਵੀ ਚਰਚਾ ਕੀਤੀ, ਜਿਸ ਦੇ ਲਈ ਨਵੇਂ ਕੌਸ਼ਲ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੂੰ ਸੇਵਾ ਖੇਤਰ, ਗਿਆਨ ਅਧਾਰਿਤ ਅਰਥਵਿਵਸਥਾ ਅਤੇ ਆਧੁਨਿਕ ਤਕਨੀਕ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਕੌਸ਼ਲ ’ਤੇ ਵੀ ਜ਼ੋਰ ਦੇਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਵਿਨਿਰਮਾਣ ਦੇ ਲਈ ਵੈਸੇ ਉਤਪਾਦਾਂ ਨੂੰ ਖੋਜਣ ’ਤੇ ਵੀ ਜ਼ੋਰ ਦਿੱਤਾ ਜਾ ਦੇਸ਼ ਨੂੰ ਆਤਮਨਿਰਭਰਤਾ ਵੱਲ ਲੈ ਜਾਏ। ਸਾਨੂੰ ਅਜਿਹੇ ਉਤਪਾਦਾਂ ਦੇ ਨਿਰਮਾਣ ਦੇ ਲਈ ਜ਼ਰੂਰ ਕੌਸ਼ਲ ਨੂੰ ਹੁਲਾਰਾ ਦੇਣਾ ਹੋਵੇਗਾ।
ਭਾਰਤ ਦੇ ਖੇਤੀ ਖੇਤਰ ਵਿੱਚ ਨਵੇਂ ਕੌਸ਼ਲ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਧਰਤੀ ਮਾਤਾ ਦੀ ਰੱਖਿਆ ਦੇ ਲਈ ਕੁਦਰਤੀ ਖੇਤੀ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੰਤੁਲਿਤ ਸਿੰਚਾਈ, ਖੇਤੀ-ਉਤਪਾਦਾਂ ਦੇ ਪ੍ਰੋਸੈੱਸਿੰਗ, ਪੈਕੇਜਿੰਗ ਅਤੇ ਬ੍ਰਾਂਡਿੰਗ ਦਾ ਮੁੱਲਾਂਕਣ ਕਰਨ ਨਾਲ ਸਬੰਧਿਤ ਕੌਸ਼ਲ ਦੀ ਜ਼ਰੂਰਤ ਅਤੇ ਬਾਕੀ ਦੁਨੀਆ ਨਾਲ ਔਨਲਾਈਨ ਜੁੜਨ ਲਈ ਲੋਕਾਂ ਨੂੰ ਕੁਸ਼ਲ ਬਣਾਉਣ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਦੇਸ਼ ਦੀਆਂ ਵਿਭਿੰਨ ਸਰਕਾਰਾਂ ਨੂੰ ਆਪਣੇ ਕੌਸ਼ਲ ਵਿਕਾਸ ਦੇ ਦਾਇਰੇ ਨੂੰ ਹੋਰ ਵਧਾਉਣਾ ਹੋਵੇਗਾ।”
ਪ੍ਰਧਾਨ ਮੰਤਰੀ ਨੇ ਟ੍ਰੇਨੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੇ ਬਿਲਕੁੱਲ ਸਹੀ ਰਸਤਾ ਚੁਣਿਆ ਹੈ ਕਿਉਂਕਿ ਕੌਸ਼ਲ ਦੇ ਮਾਧਿਅਮ ਰਾਹੀਂ ਉਹ ਆਪਣੇ ਪਰਿਵਾਰ ਅਤੇ ਰਾਸ਼ਟਰ ਦੇ ਲਈ ਵਿਆਪਕ ਯੋਗਦਾਨ ਦੇ ਸਕਦੇ ਹਨ। ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੇ ਅਨੁਰੋਧ ’ਤੇ ਇੱਥੇ ਸਥਿਤ ਇੱਕ ਕੌਸ਼ਲ ਵਿਕਾਸ ਕੇਂਦਰ ਦੀ ਆਪਣੀ ਯਾਤਰਾ ਦਾ ਅਨੁਭਵ ਸੁਣਾਇਆ। ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਗੌਰਵ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਕਿਵੇਂ ਕੌਸ਼ਲ ਟ੍ਰੇਨਿੰਗ ਦੀਆਂ ਅਜਿਹੀਆਂ ਗਤੀਵਿਧੀਆਂ ਨੂੰ ਸਮਾਜਿਕ ਸਵੀਕ੍ਰਿਤੀ ਮਿਲੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਰਤ ਦੀ ਗਰਿਮਾ ਨੂੰ ਸਵੀਕਾਰ ਕਰਨਾ ਅਤੇ ਕੁਸ਼ਲ ਕਾਰਜ ਦੇ ਮਹੱਤਵ ਨੂੰ ਪਹਿਚਾਣਨਾ ਸਮਾਜ ਦੀ ਜ਼ਿੰਮੇਦਾਰੀ ਹੈ।
ਇਸ ਅਵਸਰ ’ਤੇ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਣਵੀਸ ਅਤੇ ਅਜੀਤ ਪਵਾਰ ਮੌਜੂਦ ਸਨ।
ਪਿਛੋਕੜ
ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰ ਗ੍ਰਾਮੀਣ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਲਈ ਵਿਭਿੰਨ ਖੇਤਰਾਂ ਵਿੱਚ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨਗੇ। ਹਰੇਕ ਕੇਂਦਰ ਘੱਟ ਤੋਂ ਘੱਟ ਦੋ ਪੇਸ਼ੇਵਰ ਕੋਰਸਾਂ ਵਿੱਚ ਲਗਭਗ 100 ਨੌਜਵਾਨਾਂ ਨੂੰ ਟ੍ਰੇਂਡ ਕਰੇਗਾ। ਇਹ ਟ੍ਰੇਨਿੰਗ ਰਾਸ਼ਟਰੀ ਕੌਸ਼ਲ ਵਿਕਾਸ ਪਰਿਸ਼ਦ ਦੇ ਤਹਿਤ ਸੂਚੀਬੱਧ ਉਦਯੋਗ ਭਾਗੀਦਾਰਾਂ ਅਤੇ ਏਜੰਸੀਆਂ ਦੁਆਰਾ ਪ੍ਰਦਾਨ ਕੀਤਾ ਜਾਵੇਗੀ। ਇਨ੍ਹਾਂ ਕੇਂਦਰਾਂ ਦੀ ਸਥਾਪਨਾ ਨਾਲ ਸਬੰਧਿਤ ਇਲਾਕੇ ਨੂੰ ਅਧਿਕ ਸਮਰੱਥ ਅਤੇ ਕੁਸ਼ਲ ਜਨਸ਼ਕਤੀ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਗਤੀ ਹਾਸਲ ਕਰਨ ਵਿੱਚ ਮਦਦ ਮਿਲੇਗੀ।
Grameen Kaushalya Vikas Kendras will prioritize skill development for the youth. pic.twitter.com/960NZjDms8
— PMO India (@PMOIndia) October 19, 2023
आज भारत सरकार की कौशल योजनाओं से सबसे अधिक लाभ गरीब, दलित, पिछड़े और आदिवासी परिवारों को ही हो रहा है: PM pic.twitter.com/IOHQuAH9hJ
— PMO India (@PMOIndia) October 19, 2023
PM Vishwakarma will empower our traditional artisans and craftspeople. pic.twitter.com/7k0YRyZTYf
— PMO India (@PMOIndia) October 19, 2023