"ਮੈਂ ਇੱਥੇ ਪ੍ਰਧਾਨ ਮੰਤਰੀ ਵਜੋਂ ਨਹੀਂ ਬਲਕਿ ਪਰਿਵਾਰ ਦੇ ਇੱਕ ਮੈਂਬਰ ਵਜੋਂ ਹਾਜ਼ਰ ਹਾਂ ਜੋ ਚਾਰ ਪੀੜ੍ਹੀਆਂ ਤੋਂ ਇਸ ਪਰਿਵਾਰ ਨਾਲ ਜੁੜਿਆ ਹੋਇਆ ਹੈ"
"ਦਾਊਦੀ ਬੋਹਰਾ ਭਾਈਚਾਰੇ ਨੇ ਬਦਲਦੇ ਸਮੇਂ ਅਤੇ ਵਿਕਾਸ ਨਾਲ ਤਾਲਮੇਲ ਰੱਖਣ ਦੇ ਪੈਮਾਨੇ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ ਹੈ, ਅਲਜਾਮੀਆ-ਤੁਸ-ਸੈਫਿਯਾਹ ਜਿਹੀ ਸੰਸਥਾ ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ"
“ਨਵੀਂ ਰਾਸ਼ਟਰੀ ਸਿੱਖਿਆ ਨੀਤੀ ਜਿਹੇ ਸੁਧਾਰਾਂ ਨਾਲ ਦੇਸ਼ ਅੰਮ੍ਰਿਤ ਕਾਲ ਦੇ ਸੰਕਲਪਾਂ ਨੂੰ ਅੱਗੇ ਵਧਾ ਰਿਹਾ ਹੈ”
"ਭਾਰਤੀ ਲੋਕਾਚਾਰ ਨਾਲ ਆਧੁਨਿਕ ਸਿੱਖਿਆ ਪ੍ਰਣਾਲੀ ਦੇਸ਼ ਦੀ ਪ੍ਰਾਥਮਿਕਤਾ ਹੈ"
"ਵਿੱਦਿਅਕ ਬੁਨਿਆਦੀ ਢਾਂਚੇ ਦੀ ਗਤੀ ਅਤੇ ਪੈਮਾਨਾ ਇਸ ਤੱਥ ਦਾ ਗਵਾਹ ਹੈ ਕਿ ਭਾਰਤ ਉਸ ਨੌਜਵਾਨ ਪ੍ਰਤਿਭਾ ਦਾ ਪੂਲ ਬਣਨ ਜਾ ਰਿਹਾ ਹੈ ਜੋ ਦੁਨੀਆ ਨੂੰ ਆਕਾਰ ਦੇਵੇਗਾ"
"ਸਾਡੇ ਨੌਜਵਾਨ ਅਸਲ ਸੰਸਾਰ ਦੀਆਂ ਸਮੱਸਿਆਵਾਂ ਲਈ ਤਿਆਰ ਹਨ ਅਤੇ ਸਰਗਰਮੀ ਨਾਲ ਉਨ੍ਹਾਂ ਦਾ ਸਮਾਧਾਨ ਲੱਭ ਰਹੇ ਹਨ"
"ਅੱਜ ਦੇਸ਼ ਰੋਜ਼ਗਾਰ ਸਿਰਜਣ ਵਾਲਿਆਂ ਨਾਲ ਖੜ੍ਹਾ ਹੈ ਅਤੇ ਭਰੋਸੇ ਦੀ ਪ੍ਰਣਾਲੀ ਬਣਾਈ ਜਾ ਰਹੀ ਹੈ"
"ਭਾਰਤ ਜਿਹੇ ਦੇਸ਼ ਲਈ ਵਿਕਾਸ ਅਤੇ ਵਿਰਾਸਤ ਇੱਕੋ ਤਰ੍ਹਾਂ ਨਾਲ ਮਹੱਤਵਪੂਰਨ ਹਨ"

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਰੋਲ, ਮੁੰਬਈ ਵਿਖੇ ਅਲਜਾਮੀਆ-ਤੁਸ-ਸੈਫਿਯਾਹ (ਸੈਫੀ ਅਕੈਡਮੀ) ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਅਲਜਾਮੀਆ-ਤੁਸ-ਸੈਫਿਯਾਹ ਦਾਊਦੀ ਬੋਹਰਾ ਭਾਈਚਾਰੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਹੈ। ਪਰਮ ਪਾਵਨ ਸਯਦਨਾ ਮੁਫੱਦਲ ਸੈਫੂਦੀਨ ਦੇ ਪਥਪ੍ਰਦਰਸ਼ਨ ਵਿੱਚ, ਸੰਸਥਾ ਸਮਾਜ ਦੀਆਂ ਲਰਨਿੰਗ ਪਰੰਪਰਾਵਾਂ ਅਤੇ ਸਾਹਿਤਕ ਸੱਭਿਆਚਾਰ ਦੀ ਰੱਖਿਆ ਲਈ ਕੰਮ ਕਰ ਰਹੀ ਹੈ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇੱਥੇ ਪ੍ਰਧਾਨ ਮੰਤਰੀ ਵਜੋਂ ਨਹੀਂ ਬਲਕਿ ਇੱਕ ਪਰਿਵਾਰਕ ਮੈਂਬਰ ਵਜੋਂ ਹਾਜ਼ਰ ਹਨ ਜੋ ਚਾਰ ਪੀੜ੍ਹੀਆਂ ਤੋਂ ਇਸ ਪਰਿਵਾਰ ਨਾਲ ਜੁੜੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਸਮਾਜ, ਸਮੂਹ ਜਾਂ ਸੰਗਠਨ ਬਦਲਦੇ ਸਮੇਂ ਦੇ ਨਾਲ ਆਪਣੀ ਪ੍ਰਸੰਗਿਕਤਾ ਨੂੰ ਬਰਕਰਾਰ ਰੱਖਣ ਦੀ ਸਮਰੱਥਾ ਤੋਂ ਪਹਿਚਾਣਿਆ ਜਾਂਦਾ ਹੈ। ਉਨ੍ਹਾਂ "ਬਦਲਦੇ ਸਮੇਂ ਅਤੇ ਵਿਕਾਸ ਦੇ ਅਨੁਕੂਲ ਹੋਣ ਦੇ ਮਾਪਦੰਡਾਂ 'ਤੇ, ਦਾਊਦੀ ਬੋਹਰਾ ਭਾਈਚਾਰੇ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਲਜਾਮੀਆ-ਤੁਸ-ਸੈਫਿਯਾਹ ਜਿਹੀ ਸੰਸਥਾ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ।

ਪ੍ਰਧਾਨ ਮੰਤਰੀ ਨੇ ਦਾਊਦੀ ਬੋਹਰਾ ਭਾਈਚਾਰੇ ਨਾਲ ਆਪਣੇ ਲੰਬੇ ਸਬੰਧਾਂ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਨੂੰ ਇਸ ਭਾਈਚਾਰੇ ਦੁਆਰਾ ਬਹੁਤ ਪਿਆਰ ਮਿਲਦਾ ਹੈ। ਉਨ੍ਹਾਂ 99 ਸਾਲ ਦੀ ਉਮਰ ਵਿੱਚ ਡਾਕਟਰ ਸਯਦਨਾ ਦੇ ਪੜ੍ਹਾਉਣ ਦੀ ਮਿਸਾਲ ਨੂੰ ਯਾਦ ਕੀਤਾ ਅਤੇ ਗੁਜਰਾਤ ਵਿੱਚ ਭਾਈਚਾਰੇ ਨਾਲ ਆਪਣੇ ਨਜ਼ਦੀਕੀ ਸਬੰਧਾਂ ਬਾਰੇ ਗੱਲ ਕੀਤੀ।  ਸੂਰਤ ਵਿੱਚ ਡਾ. ਸਯਦਨਾ ਦੇ ਸ਼ਤਾਬਦੀ ਸਮਾਰੋਹ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਪਾਣੀ ਦੀ ਸਥਿਤੀ ਪ੍ਰਤੀ ਅਧਿਆਤਮਿਕ ਗੁਰੂ ਦੀ ਪ੍ਰਤੀਬੱਧਤਾ ਨੂੰ ਯਾਦ ਕੀਤਾ ਅਤੇ ਪਾਣੀ ਪ੍ਰਤੀ ਉਨ੍ਹਾਂ ਦੀ ਨਿਰੰਤਰ ਪ੍ਰਤੀਬੱਧਤਾ ਲਈ ਧੰਨਵਾਦ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਇਸ ਨੂੰ ਕੁਪੋਸ਼ਣ ਅਤੇ ਪਾਣੀ ਦੀ ਕਮੀ ਨਾਲ ਨਜਿੱਠਣ ਲਈ ਸਮਾਜ ਅਤੇ ਸਰਕਾਰ ਦੀ ਪੂਰਕਤਾ ਦੀ ਉਦਾਹਰਣ ਵਜੋਂ ਦਰਸਾਇਆ।

ਪ੍ਰਧਾਨ ਮੰਤਰੀ ਨੇ ਬੋਹਰਾ ਭਾਈਚਾਰੇ ਦੇ ਭਾਰਤ ਪ੍ਰਤੀ ਪਿਆਰ ਅਤੇ ਚਿੰਤਾ ਨੂੰ ਉਜਾਗਰ ਕਰਦਿਆਂ ਕਿਹਾ “ਜਦੋਂ ਮੈਂ ਦੇਸ਼ ਵਿੱਚ ਹੀ ਨਹੀਂ, ਬਲਕਿ ਵਿਦੇਸ਼ਾਂ ਵਿੱਚ ਵੀ ਕਿਤੇ ਜਾਂਦਾ ਹਾਂ ਤਾਂ ਮੇਰੇ ਬੋਹਰਾ ਭਾਈ ਅਤੇ ਭੈਣਾਂ ਮੈਨੂੰ ਮਿਲਣ ਲਈ ਜ਼ਰੂਰ ਆਉਂਦੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹੀ ਇਰਾਦੇ ਵਾਲੇ ਸੁਪਨੇ ਹਮੇਸ਼ਾ ਸਾਕਾਰ ਹੁੰਦੇ ਹਨ ਅਤੇ ਕਿਹਾ ਕਿ ਮੁੰਬਈ ਵਿੱਚ ਅਲਜਾਮੀਆ-ਤੁਸ-ਸੈਫਿਯਾਹ ਦਾ ਸੁਪਨਾ ਆਜ਼ਾਦੀ ਤੋਂ ਪਹਿਲਾਂ ਦੇਖਿਆ ਗਿਆ ਸੀ।  ਸ਼੍ਰੀ ਮੋਦੀ ਨੇ ਇਹ ਵੀ ਯਾਦ ਕੀਤਾ ਕਿ ਦਾਂਡੀ ਸਮਾਗਮ ਤੋਂ ਪਹਿਲਾਂ ਮਹਾਤਮਾ ਗਾਂਧੀ ਦਾਊਦੀ ਬੋਹਰਾ ਭਾਈਚਾਰੇ ਦੇ ਗੁਰੂ ਦੇ ਘਰ ਠਹਿਰੇ ਸਨ।  

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਬੇਨਤੀ 'ਤੇ ਇਸ ਘਰ ਨੂੰ ਅਜਾਇਬ ਘਰ ਵਜੋਂ ਯਾਦਗਾਰ ਬਣਾਉਣ ਲਈ ਸਰਕਾਰ ਨੂੰ ਦਿੱਤਾ ਗਿਆ ਸੀ।  ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਸ ਘਰ ਨੂੰ ਜਾ ਕੇ ਦੇਖਣ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨੇ ਮਹਿਲਾਵਾਂ ਅਤੇ ਲੜਕੀਆਂ ਦੀ ਆਧੁਨਿਕ ਸਿੱਖਿਆ ਲਈ ਉਪਲਬਧ ਕਰਵਾਏ ਜਾ ਰਹੇ ਨਵੇਂ ਮੌਕਿਆਂ ਨੂੰ ਉਜਾਗਰ ਕਰਦੇ ਹੋਏ ਕਿਹਾ, “ਦੇਸ਼ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਜਿਹੇ ਸੁਧਾਰਾਂ ਦੇ ਨਾਲ ਅੰਮ੍ਰਿਤ ਕਾਲ ਦੇ ਸੰਕਲਪਾਂ ਨੂੰ ਅੱਗੇ ਲੈ ਜਾ ਰਿਹਾ ਹੈ।” ਉਨ੍ਹਾਂ ਕਿਹਾ ਕਿ ਅਲਜਾਮੀਆ-ਤੁਸ-ਸੈਫਿਯਾਹ ਵੀ ਇਸ ਕੋਸ਼ਿਸ਼ ਵਿੱਚ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਦੇਸ਼ ਦੀ ਪ੍ਰਾਥਮਿਕਤਾ ਇੱਕ ਆਧੁਨਿਕ ਸਿੱਖਿਆ ਪ੍ਰਣਾਲੀ ਹੈ ਜੋ ਇੱਕ ਭਾਰਤੀ ਲੋਕਾਚਾਰ ਵਿੱਚ ਢਾਲ਼ੀ ਗਈ ਹੈ। ਉਨ੍ਹਾਂ ਨੇ ਉਨ੍ਹਾਂ ਸਮਿਆਂ ਨੂੰ ਯਾਦ ਕੀਤਾ ਜਦੋਂ ਭਾਰਤ ਨਾਲੰਦਾ ਅਤੇ ਤਕਸ਼ਿਲਾ ਜਿਹੀਆਂ ਸੰਸਥਾਵਾਂ ਦੇ ਨਾਲ ਸਿੱਖਿਆ ਦਾ ਕੇਂਦਰ ਹੁੰਦਾ ਸੀ ਜਿਸ ਨੇ ਦੁਨੀਆ ਭਰ ਦੇ ਵਿਦਿਆਰਥੀਆਂ ਦਾ ਧਿਆਨ ਖਿੱਚਿਆ ਸੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜੇਕਰ ਅਸੀਂ ਭਾਰਤ ਦੀ ਸ਼ਾਨ ਨੂੰ ਬਹਾਲ ਕਰਨਾ ਚਾਹੁੰਦੇ ਹਾਂ ਤਾਂ ਸਿੱਖਿਆ ਦੇ ਸ਼ਾਨਦਾਰ ਵਰ੍ਹਿਆਂ ਨੂੰ ਦੁਬਾਰਾ ਅਨੁਭਵ ਕਰਨਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ ਰਿਕਾਰਡ ਸੰਖਿਆ ਵਿੱਚ ਯੂਨੀਵਰਸਿਟੀਆਂ ਬਣੀਆਂ ਹਨ ਅਤੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 2004-2014 ਦਰਮਿਆਨ 145 ਕਾਲਜ ਸਥਾਪਿਤ ਕੀਤੇ ਗਏ ਸਨ ਜਦਕਿ 2014-22 ਦਰਮਿਆਨ 260 ਤੋਂ ਵੱਧ ਮੈਡੀਕਲ ਕਾਲਜ ਹੋਂਦ ਵਿੱਚ ਆਏ ਸਨ। ਪ੍ਰਧਾਨ ਮੰਤਰੀ ਨੇ ਦੱਸਿਆ, "ਪਿਛਲੇ 8 ਵਰ੍ਹਿਆਂ ਵਿੱਚ, ਹਰ ਹਫ਼ਤੇ ਇੱਕ ਯੂਨੀਵਰਸਿਟੀ ਅਤੇ ਦੋ ਕਾਲਜ ਖੋਲ੍ਹੇ ਗਏ ਹਨ।"  ਉਨ੍ਹਾਂ ਕਿਹਾ “ਇਹ ਗਤੀ ਅਤੇ ਪੈਮਾਨਾ ਇਸ ਤੱਥ ਦਾ ਗਵਾਹ ਹੈ ਕਿ ਭਾਰਤ ਉਸ ਨੌਜਵਾਨ ਪ੍ਰਤਿਭਾ ਦਾ ਪੂਲ ਬਣਨ ਜਾ ਰਿਹਾ ਹੈ ਜੋ ਦੁਨੀਆ ਨੂੰ ਆਕਾਰ ਦੇਣ ਜਾ ਰਿਹਾ ਹੈ।”

ਭਾਰਤ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਮਹੱਤਵਪੂਰਨ ਬਦਲਾਅ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਿੱਖਿਆ ਪ੍ਰਣਾਲੀ ਵਿੱਚ ਖੇਤਰੀ ਭਾਸ਼ਾਵਾਂ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਦੱਸਿਆ ਕਿ ਇੰਜੀਨੀਅਰਿੰਗ ਅਤੇ ਮੈਡੀਕਲ ਸਿੱਖਿਆ ਹੁਣ ਖੇਤਰੀ ਭਾਸ਼ਾਵਾਂ ਵਿੱਚ ਲਈ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਪੇਟੈਂਟ ਪ੍ਰਕਿਰਿਆ ਦੇ ਸਰਲੀਕਰਨ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਨਾਲ ਪੇਟੈਂਟ ਪ੍ਰਣਾਲੀ ਨੂੰ ਬਹੁਤ ਮਦਦ ਮਿਲੀ ਹੈ।  ਪ੍ਰਧਾਨ ਮੰਤਰੀ ਨੇ ਸਿੱਖਿਆ ਪ੍ਰਣਾਲੀ ਵਿੱਚ ਟੈਕਨੋਲੋਜੀ ਦੀ ਵੱਧ ਰਹੀ ਵਰਤੋਂ ਨੂੰ ਨੋਟ ਕੀਤਾ ਅਤੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਟੈਕਨੋਲੋਜੀ ਅਤੇ ਇਨੋਵੇਸ਼ਨ ਨਾਲ ਨਜਿੱਠਣ ਲਈ ਸਕਿੱਲਸ ਨਾਲ ਲੈਸ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਨੌਜਵਾਨ ਅਸਲ ਸੰਸਾਰ ਦੀਆਂ ਸਮੱਸਿਆਵਾਂ ਲਈ ਤਿਆਰ ਹਨ ਅਤੇ ਸਰਗਰਮੀ ਨਾਲ ਸਮਾਧਾਨ ਲੱਭ ਰਹੇ ਹਨ।”

ਇਹ ਨੋਟ ਕਰਦੇ ਹੋਏ ਕਿ ਇੱਕ ਮਜ਼ਬੂਤ ​​​​ਵਿੱਦਿਅਕ ਪ੍ਰਣਾਲੀ ਅਤੇ ਇੱਕ ਮਜ਼ਬੂਤ ​​​​ਉਦਯੋਗਿਕ ਵਾਤਾਵਰਣ ਦੋਵੇਂ ਹੀ ਕਿਸੇ ਵੀ ਦੇਸ਼ ਲਈ ਬਰਾਬਰ ਮਹੱਤਵਪੂਰਨ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਨੌਜਵਾਨਾਂ ਦੇ ਭਵਿੱਖ ਦੀ ਨੀਂਹ ਰੱਖਦੇ ਹਨ। ਉਨ੍ਹਾਂ ਨੇ ਪਿਛਲੇ 8-9 ਵਰ੍ਹਿਆਂ ਵਿੱਚ 'ਈਜ਼ ਆਵੑ ਡੂਇੰਗ ਬਿਜ਼ਨਸ' ਵਿੱਚ ਇਤਿਹਾਸਕ ਸੁਧਾਰ ਵੱਲ ਧਿਆਨ ਦਿਵਾਇਆ ਅਤੇ ਦੱਸਿਆ ਕਿ ਦੇਸ਼ ਨੇ 40 ਹਜ਼ਾਰ ਅਨੁਪਾਲਨਾਂ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਸੈਂਕੜੇ ਵਿਵਸਥਾਵਾਂ ਨੂੰ ਅਪਰਾਧਿਕ ਰੂਪ ਤੋਂ ਮੁਕਤ ਕਰ ਦਿੱਤਾ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਕਿਸ ਤਰ੍ਹਾਂ ਇਨ੍ਹਾਂ ਕਾਨੂੰਨਾਂ ਦੀ ਵਰਤੋਂ ਕਰਕੇ ਉੱਦਮੀਆਂ ਨੂੰ ਪ੍ਰੇਸ਼ਾਨ ਕੀਤਾ ਗਿਆ ਸੀ ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਸਨ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ, ਦੇਸ਼ ਰੋਜ਼ਗਾਰ ਪੈਦਾ ਕਰਨ ਵਾਲਿਆਂ ਦੇ ਨਾਲ ਖੜ੍ਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ 42 ਕੇਂਦਰੀ ਕਾਨੂੰਨਾਂ ਵਿੱਚ ਸੁਧਾਰ ਕਰਨ ਲਈ ਜਨ ਵਿਸ਼ਵਾਸ ਬਿੱਲ ਅਤੇ ਕਾਰੋਬਾਰੀ ਮਾਲਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ‘ਵਿਵਾਦ ਸੇ ਵਿਸ਼ਵਾਸ’ ਯੋਜਨਾ ਪੇਸ਼ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਦੇ ਬਜਟ ਵਿੱਚ ਟੈਕਸ ਦਰਾਂ ਵਿੱਚ ਸੁਧਾਰ ਕੀਤਾ ਗਿਆ ਹੈ ਜਿਸ ਨਾਲ ਕਰਮਚਾਰੀਆਂ ਅਤੇ ਉੱਦਮੀਆਂ ਦੇ ਹੱਥਾਂ ਵਿੱਚ ਹੋਰ ਪੈਸਾ ਆਵੇਗਾ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਰੇਕ ਭਾਈਚਾਰੇ ਅਤੇ ਵਿਚਾਰਧਾਰਾ ਦੀ ਵਿਲੱਖਣਤਾ ਨੂੰ ਉਜਾਗਰ ਕਰਦੇ ਹੋਏ ਕਿਹਾ, “ਭਾਰਤ ਜਿਹੇ ਦੇਸ਼ ਲਈ ਵਿਕਾਸ ਅਤੇ ਵਿਰਾਸਤ ਬਰਾਬਰ ਮਹੱਤਵਪੂਰਨ ਹਨ।” ਸ਼੍ਰੀ ਮੋਦੀ ਨੇ ਇਸ ਵਿਲੱਖਣਤਾ ਦਾ ਕ੍ਰੈਡਿਟ ਭਾਰਤ ਵਿੱਚ ਵਿਰਾਸਤ ਅਤੇ ਆਧੁਨਿਕਤਾ ਦੇ ਵਿਕਾਸ ਦੇ ਸਮ੍ਰਿਧ ਪਥ ਨੂੰ ਦਿੱਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਦੇਸ਼ ਭੌਤਿਕ ਬੁਨਿਆਦੀ ਢਾਂਚੇ ਅਤੇ ਸਮਾਜਿਕ ਬੁਨਿਆਦੀ ਢਾਂਚੇ ਦੋਵਾਂ ਮੋਰਚਿਆਂ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਾਚੀਨ ਪਰੰਪਰਾਗਤ ਤਿਉਹਾਰ ਮਨਾ ਰਹੇ ਹਾਂ, ਇਸਦੇ ਨਾਲ ਹੀ ਡਿਜੀਟਲ ਭੁਗਤਾਨ ਦੀ ਵੀ ਵਰਤੋਂ ਕਰ ਰਹੇ ਹਾਂ। ਇਸ ਸਾਲ ਦੇ ਬਜਟ 'ਤੇ ਪ੍ਰਤੀਬਿੰਬਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਨਵੀਆਂ ਤਕਨੀਕਾਂ ਦੀ ਮਦਦ ਨਾਲ ਪੁਰਾਤਨ ਰਿਕਾਰਡਾਂ ਨੂੰ ਡਿਜੀਟਾਈਜ਼ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਸਾਰੇ ਸਮਾਜਾਂ ਅਤੇ ਸੰਪਰਦਾਵਾਂ ਦੇ ਮੈਂਬਰਾਂ ਨੂੰ ਅੱਗੇ ਆਉਣ ਅਤੇ ਉਨ੍ਹਾਂ ਨਾਲ ਜੁੜੇ ਕਿਸੇ ਵੀ ਪੁਰਾਤਨ ਗ੍ਰੰਥ ਨੂੰ ਡਿਜੀਟਲਾਈਜ਼ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਇਸ ਮੁਹਿੰਮ ਨਾਲ ਨੌਜਵਾਨਾਂ ਨੂੰ ਜੋੜ ਕੇ ਬੋਹਰਾ ਭਾਈਚਾਰੇ ਦੇ ਯੋਗਦਾਨ ਬਾਰੇ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਨੇ ਵਾਤਾਵਰਣ ਸੁਰੱਖਿਆ, ਮਿਲਟਸ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਜਿਹੇ ਪ੍ਰੋਗਰਾਮਾਂ ਦੀਆਂ ਮਿਸਾਲਾਂ ਵੀ ਦਿੱਤੀਆਂ ਜਿੱਥੇ ਬੋਹਰਾ ਭਾਈਚਾਰਾ ਜਨ ਭਾਗੀਦਾਰੀ ਨੂੰ ਉਤਸ਼ਾਹਿਤ ਕਰ ਸਕਦਾ ਹੈ।

ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ, “ਵਿਦੇਸ਼ਾਂ ਵਿੱਚ ਬੋਹਰਾ ਭਾਈਚਾਰੇ ਦੇ ਲੋਕ ਉੱਤਕ੍ਰਿਸ਼ਟ ਭਾਰਤ ਦੇ ਬ੍ਰਾਂਡ ਅੰਬੈਸਡਰ ਵਜੋਂ ਕੰਮ ਕਰ ਸਕਦੇ ਹਨ। ਦਾਊਦੀ ਬੋਹਰਾ ਭਾਈਚਾਰਾ ਵਿਕਸਿਤ ਭਾਰਤ ਦੇ ਲਕਸ਼ ਤੱਕ ਪਹੁੰਚਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਹੇਗਾ।

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ, ਪਰਮ ਪਾਵਨ ਸਯਦਨਾ ਮੁਫੱਦਲ ਸੈਫੂਦੀਨ ਅਤੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਮੌਜੂਦ ਸਨ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Income inequality declining with support from Govt initiatives: Report

Media Coverage

Income inequality declining with support from Govt initiatives: Report
NM on the go

Nm on the go

Always be the first to hear from the PM. Get the App Now!
...
Chairman and CEO of Microsoft, Satya Nadella meets Prime Minister, Shri Narendra Modi
January 06, 2025