5800 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਵਿਗਿਆਨਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ, ਵਿਸ਼ਾਖਾਪੱਟਨਮ, ਵੁਮੇਨ ਐਂਡ ਚਿਲਡ੍ਰਨ ਕੈਂਸਰ ਹਸਪਤਾਲ ਬਿਲਡਿੰਗ, ਨਵੀ ਮੁੰਬਈ ਰਾਸ਼ਟਰ ਨੂੰ ਸਮਰਪਿਤ ਕੀਤੀ
ਨੈਸ਼ਨਲ ਹੈਡ੍ਰੌਨ ਬੀਮਾ ਥੈਰੇਪੀ ਸੁਵਿਧਾ ਤੇ ਰੇਡੀਓਲੌਜਿਕਲ ਰਿਸਰਚ ਯੂਨਿਟ, ਨਵੀ ਮੁੰਬਈ ਰਾਸ਼ਟਰ ਨੂੰ ਸਮਰਪਿਤ ਕੀਤੀ
ਫਿਸ਼ਨ, ਮੋਬਿਲਬਡੇਨਮ-99 ਉਤਪਾਦਨ ਸੁਵਿਧਾ ਮੁੰਬਈ ਅਤੇ ਰੇਅਰ ਅਰਥ ਪਰਮਾਨੈਂਟ ਮੈਗਨਟ ਪਲਾਂਟ, ਵਿਸ਼ਾਖਾਪੱਟਨਮ ਰਾਸ਼ਟਰ ਨੂੰ ਸਮਰਪਿਤ ਕੀਤਾ
ਹੋਮੀ ਭਾਭਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ, ਜਤਨੀ, ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਦੇ ਪਲੈਟੀਨਮ ਜੁਬਲੀ ਬਲਾਕ ਦਾ ਨੀਂਹ ਪੱਥਰ ਰੱਖਿਆ
ਲੇਜ਼ਰ ਇੰਟਰਫੈਰੋਮੀਟਰ ਗ੍ਰੈਵੀਟੇਸ਼ਨਲ-ਵੇਵ ਆਬਜ਼ਰਵੇਟਰੀ ਇੰਡੀਆ (ਐੱਲਆਈਜੀਓ-ਇੰਡੀਆ) ਦਾ ਨੀਂਹ ਪੱਥਰ ਰੱਖਿਆ
25ਵੇਂ ਨੈਸ਼ਨਲ ਟੈਕਨੋਲੋਜੀ ਦਿਵਸ ‘ਤੇ ਯਾਦਗਾਰੀ ਟਿਕਟ ਅਤੇ ਸਿੱਕਾ ਜਾਰੀ ਕੀਤਾ
“ਮੈਂ ਉਸ ਦਿਨ ਨੂੰ ਕਦੇ ਨਹੀਂ ਭੁੱਲ ਸਕਦਾ ਜਦੋਂ ਅਟਲ ਜੀ ਨੇ ਭਾਰਤ ਦੇ ਸਫ਼ਲ ਪਰਮਾਣੂ ਪਰੀਖਣ ਦਾ ਐਲਾਨ ਕੀਤਾ”
“ਅਟਲ ਜੀ ਦੇ ਸ਼ਬਦਾਂ ਵਿੱਚ, ਅਸੀਂ ਆਪਣੀ ਯਾਤਰਾ ਵਿੱਚ ਕਦੇ ਰੁਕੇ ਨਹੀਂ ਹਾਂ ਅਤੇ ਕਦੇ ਵੀ ਆਪਣੇ ਮਾਰਗ ਵਿੱਚ ਆਉਣ ਵਾਲੀ ਕਿਸੇ ਚੁਣੌਤੀ ਦੇ ਸਾਹਮਣੇ ਸਮਰਪਣ ਨਹੀਂ ਕੀਤਾ”
“ਸਾਨੂੰ ਰਾਸ਼ਟਰ ਨੂੰ ਵਿਕਸਿਤ ਅਤੇ ਆਤਮਨਿਰਭਰ ਬਣਾਉਣਾ ਹੋਵੇਗਾ” “ਅੱ
ਇਹ ਦੇਸ਼ ਵਿੱਚ ਵਿਗਿਆਨਕ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਦੇ ਅਨੁਰੂਪ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਟੈਕਨੋਲੋਜੀ ਨੂੰ ਦੇਸ਼ ਦੀ ਪ੍ਰਗਤੀ ਦਾ ਇੱਕ ਸਾਧਨ ਮੰਨਦਾ ਹੈ ਨਾ ਕਿ ਦਬਦਬਾ ਦਿਖਾਉਣ ਦਾ ਆਪਣਾ ਸਾਧਨ।”
ਜੈਮ ਟ੍ਰਿਨਿਟੀ, ਜੈੱਮ ਪੋਰਟਲ, ਕੋਵਿਨ ਪੋਰਟਲ, ਈ-ਨਾਮ ਟੈਕਨੋਲੋਜੀ ਨੂੰ ਸਮਾਵੇਸ਼ ਦਾ ਏਜੰਟ ਬਣਾ ਰਹੇ ਹਨ।
ਏਆਰ/ਵੀਆਰ, ਡਿਫੈਂਸ ਟੈੱਕ, ਡਿਜੀ ਯਾਤਰਾ, ਟੈਕਸਟਾਈਲ ਅਤੇ ਲਾਈਫ ਸਾਇੰਸਿਜ਼ ਆਦਿ ਜਿਹੇ ਕਈ ਸਹਿਯੋਗ ਖੇਤਰਾਂ ਦੇ ਨਾਲ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਨੈਸ਼ਨਲ ਟੈਕਨੋਲੋਜੀ ਦਿਵਸ 2023 ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਦੇ ਨਾਲ 11 ਤੋਂ 14 ਮਈ ਤੱਕ ਆਯੋਜਿਤ ਹੋਣ ਵਾਲੇ ਨੈਸ਼ਨਲ ਟੈਕਨੋਲੋਜੀ ਦਿਵਸ ਦੇ 25ਵੇਂ ਵਰ੍ਹੇ ਦੇ ਸਮਾਰੋਹ ਦੀ ਸ਼ੁਰੂਆਤ ਵੀ ਹੋਈ। ਇਸ ਗੌਰਵਪੂਰਨ ਅਵਸਰ ‘ਤੇ ਪ੍ਰਧਾਨ ਮੰਤਰੀ ਨੇ 5800 ਕਰੋੜ ਰੁਪਏ ਤੋਂ ਅਧਿਕ ਦੀ ਵਿਗਿਆਨਕ ਅਤੇ ਤਕਨੀਕੀ ਪ੍ਰਗਤੀ ਨਾਲ ਜੁੜੇ ਅਨੇਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਹ ਦੇਸ਼ ਵਿੱਚ ਵਿਗਿਆਨਕ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਦੇ ਅਨੁਰੂਪ ਹੈ।

 

ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ, ਉਨ੍ਹਾਂ ਵਿੱਚ ਲੇਜ਼ਰ ਇੰਟਰਫੈਰੋਮੀਟਰ ਗ੍ਰੈਵੀਟੇਸ਼ਨਲ ਵੇਵ ਆਬਜ਼ਰਵੇਟਰੀ- ਇੰਡੀਆ (ਐੱਲਆਈਜੀਓ-ਇੰਡੀਆ), ਹਿੰਗੋਲੀ; ਹੋਮੀ ਭਾਭਾ ਕੈਂਸਰ ਐਂਡ ਰਿਸਰਚ ਸੈਂਟਰ, ਜਤਨੀ, ਓਡੀਸ਼ਾ ਤੇ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਦਾ ਪਲੈਟੀਨਮ ਜੁਬਲੀ ਬਲਾਕ ਸ਼ਾਮਲ ਹਨ।

ਰਾਸ਼ਟਰ ਨੂੰ ਸਮਰਪਿਤ ਪ੍ਰੋਜੈਕਟਾਂ ਵਿੱਚ ਫਿਸ਼ਨ ਮੋਲਿਬਡੇਨਮ-99 ਉਤਪਾਦਨ ਸੁਵਿਧਾ, ਮੁੰਬਈ; ਰੇਅਰ ਅਰਥ ਪਰਮਾਨੈਂਟ ਮੈਗਨਟ ਪਲਾਂਟ, ਵਿਸ਼ਾਖਾਪੱਟਨਮ; ਨੈਸ਼ਨਲ ਹੈਡ੍ਰੌਨ ਬੀਮ ਥੈਰੇਪੀ ਸੁਵਿਧਾ, ਨਵੀਂ ਮੁੰਬਈ; ਰੇਡੀਓਲੌਜਿਕਲ ਰਿਸਰਚ ਯੂਨਿਟ, ਨਵੀਂ ਮੁੰਬਈ; ਹੋਮੀ ਭਾਭਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ, ਵਿਸ਼ਾਖਾਪੱਟਨਮ; ਤੇ ਵੂਮੇਨ ਐਂਡ ਚਿਲਡ੍ਰਨ ਕੈਂਸਰ ਹਸਪਤਾਲ ਬਿਲਡਿੰਗ ਨਵੀ ਮੁੰਬਈ ਸ਼ਾਮਲ ਹਨ।

 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਹਾਲ ਦੀ ਵਿਗਿਆਨਕ ਤੇ ਤਕਨੀਕੀ ਪ੍ਰਗਤੀ ਦਿਖਾ ਰਹੇ ਐਕਸਪੋ ਦਾ ਵੀ ਉਦਘਾਟਨ ਕੀਤਾ ਅਤੇ ਐਕਸਪੋ ਨੂੰ ਦੇਖਿਆ। ਉਨ੍ਹਾਂ ਨੇ ਇਸ ਅਵਸਰ ‘ਤੇ ਯਾਦਗਾਰੀ ਟਿਕਟ ਅਤੇ ਸਿੱਕਾ ਵੀ ਜਾਰੀ ਕੀਤੇ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 11 ਮਈ ਭਾਰਤ ਦੇ ਇਤਿਹਾਸ ਦੇ ਸਭ ਤੋਂ ਅਧਿਕ ਪ੍ਰਤਿਸ਼ਠਿਤ ਦਿਨਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਉਹ ਦਿਨ ਹੈ ਜਦੋਂ ਭਾਰਤ ਦੇ ਵਿਗਿਆਨੀਆਂ ਨੇ ਇੱਕ ਸ਼ਾਨਦਾਰ ਉਪਲਬਧੀ ਪ੍ਰਾਪਤ ਕੀਤੀ, ਜਿਸ ਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਉਸ ਦਿਨ ਨੂੰ ਨਹੀਂ ਭੁੱਲ ਸਕਦਾ ਜਦੋਂ ਅਟਲ ਜੀ ਨੇ ਭਾਰਤ ਦੇ ਸਫ਼ਲ ਪਰਮਾਣੂ ਪਰੀਖਣ ਦਾ ਐਲਾਨ ਕੀਤਾ ਸੀ।” ਉਨ੍ਹਾਂ ਨੇ ਕਿਹਾ ਕਿ ਪੋਖਰਣ ਪਰਮਾਣੂ ਪਰੀਖਣ ਨੇ ਨਾ ਸਿਰਫ਼ ਭਾਰਤ ਨੂੰ ਆਪਣੀਆਂ ਵਿਗਿਆਨਕ ਸਮਰੱਥਾਵਾਂ ਨੂੰ ਸਿੱਧ ਕਰਨ ਵਿੱਚ ਸਹਾਇਤਾ ਕੀਤੀ, ਬਲਕਿ ਰਾਸ਼ਟਰ ਦੇ ਆਲਮੀ ਕੱਦ ਨੂੰ ਵੀ ਹੁਲਾਰਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਟਲ ਜੀ ਦੇ ਸ਼ਬਦਾਂ ਵਿੱਚ ਕਹਾਂ ਤਾਂ- “ਆਪਣੀ ਯਾਤਰਾ ਵਿੱਚ ਅਸੀਂ ਕਦੇ ਰੁਕੇ ਨਹੀਂ ਅਤੇ ਕਦੇ ਵੀ ਆਪਣੇ ਰਸਤੇ ਵਿੱਚ ਆਉਣ ਵਾਲੀ ਕਿਸੇ ਵੀ ਚੁਣੌਤੀ ਦੇ ਸਾਹਮਣੇ ਸਮਰਪਣ ਨਹੀਂ ਕੀਤਾ।” ਪ੍ਰਧਾਨ ਮੰਤਰੀ ਨੇ ਨੈਸ਼ਨਲ ਟੈਕਨੋਲੋਜੀ ਦਿਵਸ ਦੇ ਅਵਸਰ ‘ਤੇ ਹਰੇਕ ਨਾਗਰਿਕ ਨੂੰ ਵਧਾਈਆਂ ਦਿੱਤੀਆਂ।    

 

ਅੱਜ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਨੈਸ਼ਨਲ ਹੈਡ੍ਰੌਨ ਬੀਮ ਥੈਰੇਪੀ ਸੁਵਿਧਾ ਅਤੇ ਰੇਡੀਓਲੌਜਿਕਲ ਰਿਸਰਚ ਯੂਨਿਟ, ਫਿਸ਼ਨ ਮੋਲਿਬਡੇਨਮ-99 ਉਤਪਾਦਨ ਸੁਵਿਧਾ, ਵਿਸ਼ਾਖਾਪੱਟਨਮ ਵਿੱਚ ਰੇਅਰ ਅਰਥ ਪਰਮਾਨੈਂਟ ਮੈਗਨੇਟ ਪਲਾਂਟ ਤੇ ਵਿਭਿੰਨ ਕੈਂਸਰ ਰਿਸਰਚ ਹਸਪਤਾਲਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਪਰਮਾਣੂ ਟੈਕਨੋਲੋਜੀ ਦੀ ਸਹਾਇਤਾ ਨਾਲ ਦੇਸ਼ ਦੀ ਪ੍ਰਗਤੀ ਨੂੰ ਹੁਲਾਰਾ ਦੇਵੇਗਾ। ਐੱਲਆਈਜੀਓ-ਇੰਡੀਆ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਨੂੰ 21ਵੀਂ ਸਦੀ ਦੀ ਮੋਹਰੀ ਵਿਗਿਆਨ ਅਤੇ ਟੈਕਨੋਲੋਜੀ ਪਹਿਲਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਆਬਜ਼ਰਵੇਟਰੀ ਵਿਦਿਆਰਥੀਆਂ ਅਤੇ ਵਿਗਿਆਨੀਆਂ ਦੇ ਲਈ ਰਿਸਰਚ ਦੇ ਨਵੇਂ ਅਵਸਰ ਪ੍ਰਦਾਨ ਕਰੇਗੀ।

 

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਅੱਜ ਅੰਮ੍ਰਿਤਕਾਲ ਦੇ ਸ਼ੁਰੂਆਤੀ ਦੌਰ ਵਿੱਚ 1947 ਦੇ ਲਕਸ਼ ਸਾਡੇ ਸਾਹਮਣੇ ਸਪਸ਼ਟ ਹਨ। ਪ੍ਰਧਾਨ ਮੰਤਰੀ ਨੇ ਵਿਕਾਸ, ਇਨੋਵੇਸ਼ਨ ਅਤੇ ਟਿਕਾਊ ਵਿਕਾਸ ਲਕਸ਼ਾਂ ਦੇ ਲਈ ਇੱਕ ਸਮਾਵੇਸ਼ੀ ਈਕੋਸਿਸਟਮ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਕਿਹਾ ਕਿ ਸਾਨੂੰ ਰਾਸ਼ਟਰ ਨੂੰ ਵਿਕਸਿਤ ਅਤੇ ਆਤਮਨਿਰਭਰ ਬਣਾਉਣਾ ਹੋਵੇਗਾ। ਉਨ੍ਹਾਂ ਨੇ ਹਰੇਕ ਕਦਮ ‘ਤੇ ਟੈਕਨੋਲੋਜੀ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਭਾਰਤ ਇਸ ਸਬੰਧ ਵਿੱਚ ਸੰਪੂਰਨ ਤੇ 360 ਡਿਗਰੀ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਟੈਕਨੋਲੋਜੀ ਨੂੰ ਦੇਸ਼ ਦੀ ਪ੍ਰਗਤੀ ਦਾ ਇੱਕ ਸਾਧਨ ਮੰਨਦਾ ਹੈ ਨਾ ਕਿ ਦਬਦਬਾ ਦਿਖਾਉਣ ਦਾ ਆਪਣਾ ਸਾਧਨ।”

 

ਅੱਜ ਦੇ ਸਮਾਗਮ ਦੇ ਵਿਸ਼ੇ ‘ਸਕੂਲ ਟੂ ਸਟਾਰਟਅੱਪਸ- ਇਗਨਾਇਟਿੰਗ ਯੂਥ ਮਾਇੰਡਸ ਟੂ ਇਨੋਵੇਟ’ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਭਵਿੱਖ ਅੱਜ ਦੇ ਨੌਜਵਾਨਾਂ ਅਤੇ ਬੱਚਿਆਂ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਬੱਚਿਆਂ ਅਤੇ ਨੌਜਵਾਨਾਂ ਦਾ ਜਨੂਨ, ਊਰਜਾ ਤੇ ਸਮਰੱਥਾਵਾਂ ਭਾਰਤ ਦੀ ਬੜੀ ਸ਼ਕਤੀ ਹੈ। ਪ੍ਰਧਾਨ ਮੰਤਰੀ ਨੇ ਡਾ. ਏਪੀਜੇ ਅਬਦੁਲ ਕਲਾਮ ਦਾ ਹਵਾਲਾ ਦਿੰਦੇ ਹੋਏ, ਗਿਆਨ ਦੇ ਨਾਲ-ਨਾਲ ਗਿਆਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਭਾਰਤ ਗਿਆਨਵਾਨ ਸਮਾਜ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ, ਇਹ ਬਰਾਬਰ ਬਲ ਦੇ ਨਾਲ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਦੇ ਮਸਤਕ ਨੂੰ ਪ੍ਰਜਵਲਿਤ ਕਰਨ ਦੇ ਲਈ ਪਿਛਲੇ ਨੌ ਵਰ੍ਹਿਆਂ ਦੇ ਦੌਰਾਨ ਦੇਸ਼ ਵਿੱਚ ਬਣਾਈ ਗਈ ਮਜ਼ਬੂਤ ਨੀਂਹ ਬਾਰੇ ਵਿਸਤਾਰ ਨਾਲ ਦੱਸਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ 700 ਜ਼ਿਲ੍ਹਿਆਂ ਵਿੱਚ 10,000 ਤੋਂ ਅਧਿਕ ਅਟਲ ਟਿੰਕਰਿੰਗ ਲੈਬਸ ਇਨੋਵੇਸ਼ਨ ਨਰਸਰੀਆਂ ਬਣ ਗਈਆਂ ਹਨ। ਇਸ ਤੋਂ ਵੀ ਮਹੱਤਵਪੂਰਨ ਬਾਤ ਇਹ ਹੈ ਕਿ ਇਨ੍ਹਾਂ ਵਿੱਚੋਂ 60 ਪ੍ਰਤੀਸ਼ਤ ਲੈਬਸ ਸਰਕਾਰੀ ਅਤੇ ਗ੍ਰਾਮੀਣ ਸਕੂਲਾਂ ਵਿੱਚ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਟਲ ਟਿੰਕਰਿੰਗ ਲੈਬਸ ਵਿੱਚ 12 ਲੱਖ ਤੋਂ ਅਧਿਕ ਇਨੋਵੇਸ਼ਨ ਯੋਜਨਾਵਾਂ ‘ਤੇ 75 ਲੱਖ ਤੋਂ ਅਧਿਕ ਵਿਦਿਆਰਥੀ ਮਿਹਨਤ ਨਾਲ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯੁਵਾ ਵਿਗਿਆਨੀਆਂ ਦੇ ਸਕੂਲ ਤੋਂ ਬਾਹਰ ਨਿਕਲਣ ਅਤੇ ਦੇਸ਼ ਦੇ ਦੂਰ-ਦੁਰਾਡੇ ਕੋਣਿਆਂ ਤੱਕ ਪਹੁੰਚਣ ਦਾ ਸੰਕੇਤ ਹੈ ਅਤੇ ਇਸ ਬਾਤ ‘ਤੇ ਬਲ ਦਿੰਦਾ ਹੈ ਕਿ ਇਹ ਹਰ ਕਿਸੇ ਦਾ ਕਰਤੱਵ ਹੈ ਕਿ ਉਹ ਉਨ੍ਹਾਂ ਦਾ ਸਾਥ ਦੇਣ, ਉਨ੍ਹਾਂ ਦੀ ਪ੍ਰਤਿਭਾ ਦਾ ਪੋਸ਼ਣ ਕਰਨ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਲਾਗੂ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ। ਉਨ੍ਹਾਂ ਨੇ ਅਟਲ ਇਨੋਵੇਸ਼ਨ ਸੈਂਟਰ (ਏਆਈਸੀ) ਵਿੱਚ ਇਨਕਿਊਬੇਟ ਕੀਤੇ ਗਏ ਸੈਂਕੜੇ ਸਟਾਰਟਅੱਪਸ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਨਿਊ ਇੰਡੀਆ ਦੀ ਨਵੀਂ ਪ੍ਰਯੋਗਸ਼ਾਲਾ ਦੇ ਰੂਪ ਵਿੱਚ ਉੱਭਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਟਿੰਕਰ-ਪ੍ਰੇਨਯੋਰ ਜਲਦੀ ਹੀ ਵਿਸ਼ਵ ਦੇ ਮੋਹਰੀ ਉੱਦਮੀ ਬਣ ਜਾਣਗੇ।

 

ਕਠਿਨ ਮਿਹਨਤ ਦੇ ਮਹੱਤਵ ‘ਤੇ ਮਹਾਰਿਸ਼ੀ ਪਤੰਜਲੀ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਦੇ ਬਾਅਦ ਕੀਤੇ ਗਏ ਉਪਾਵਾਂ ਸਦਕਾ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਬੜੇ ਪਰਿਵਰਤਨ ਹੋਏ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸਟਾਰਟਅੱਪ ਇੰਡੀਆ ਮੁੰਹਿਮ, ਡਿਜੀਟਲ ਇੰਡੀਆ, ਰਾਸ਼ਟਰੀ ਸਿੱਖਿਆ ਨੀਤੀ, ਭਾਰਤ ਨੂੰ ਇਸ ਖੇਤਰ ਵਿੱਚ ਨਵੀਆਂ ਉਚਾਈਆਂ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ, “ਪੇਟੈਂਟ ਦੀ ਸੰਖਿਆ ਦਸ ਵਰ੍ਹੇ ਪਹਿਲਾਂ ਦੇ ਪ੍ਰਤੀ ਵਰ੍ਹੇ 4,000 ਤੋਂ ਵਧ ਕੇ ਅੱਜ 30,000 ਤੋਂ ਅਧਿਕ ਹੋ ਗਈ ਹੈ। ਇਸੇ ਮਿਆਦ ਵਿੱਚ ਡਿਜ਼ਾਈਨਾਂ ਦੀ ਰਜਿਸਟ੍ਰੇਸ਼ਨ 10,000 ਤੋਂ ਵਧ ਕੇ 15,000 ਹੋ ਗਈ ਹੈ। ਟ੍ਰੇਡ ਮਾਰਕਾਂ ਦੀ ਸੰਖਿਆ 70,000 ਤੋਂ ਵਧ ਕੇ 2,50,000 ਤੋਂ ਅਧਿਕ ਹੋ ਗਈ ਹੈ।”

 

 

ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਭਾਰਤ ਉਸ ਹਰੇਕ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਜੋ ਟੈੱਕ ਲੀਡਰ ਬਣਨ ਦੇ ਲਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਟੈੱਕ ਇਨਕਿਊਬੇਸ਼ਨ ਸੈਂਟਰਾਂ ਦੀ ਸੰਖਿਆ 2014 ਦੇ 150 ਤੋਂ ਵਧ ਕੇ ਅੱਜ 650 ਤੋਂ ਅਧਿਕ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਭਾਰਤ ਦਾ ਗਲੋਬਲ ਇਨੋਵੇਸ਼ਨ ਇੰਡੈਕਸ ਰੈਂਕ 81ਵੇਂ ਸਥਾਨ ਤੋਂ 40ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਿੱਥੇ ਦੇਸ਼ ਦੇ ਯੁਵਾ ਖੁਦ ਦੇ ਡਿਜੀਟਲ ਉੱਦਮ ਅਤੇ ਸਟਾਰਟਅੱਪ ਸਥਾਪਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਵਰ੍ਹੇ 2014 ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਸਟਾਰਟਅੱਪਸ ਦੀ ਸੰਖਿਆ ਲਗਭਗ 100 ਤੋਂ ਵਧ ਕੇ 1 ਲੱਖ ਹੋ ਗਈ ਹੈ ਅਤੇ ਇਸ ਨੇ ਭਾਰਤ ਨੂੰ ਵਿਸ਼ਵ ਦਾ ਤੀਸਰਾ ਸਭ ਤੋਂ ਬੜਾ ਸਟਾਰਟਅੱਪ ਈਕੋਸਿਸਟਮ ਬਣਾ ਦਿੱਤਾ ਹੈ। ਭਾਰਤ ਦੀ ਸਮਰੱਥਾ ਅਤੇ ਪ੍ਰਤਿਭਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਾਧਾ ਅਜਿਹੇ ਸਮੇਂ ਵਿੱਚ ਹੋਇਆ ਜਦੋਂ ਵਿਸ਼ਵ ਆਰਥਿਕ ਅਨਿਸ਼ਚਿਤਤਾ ਨਾਲ ਜੂਝ ਰਿਹਾ ਹੈ। ਇਹ ਰੇਖਾਂਕਿਤ ਕਰਦੇ ਹੋਏ ਕਿ ਵਰਤਮਾਨ ਸਮਾਂ ਨੀਤੀ ਨਿਰਮਾਤਾਵਾਂ, ਵਿਗਿਆਨਕ ਭਾਈਚਾਰਿਆਂ, ਦੇਸ਼ ਭਰ ਵਿੱਚ ਫੈਲੀਆਂ ਰਿਸਰਚ ਲੈਬਾਂ ਅਤੇ ਨਿਜੀ ਖੇਤਰ ਦੇ ਲਈ ਅਤਿਅਧਿਕ ਮੁੱਲਵਾਨ ਹੈ, ਪ੍ਰਧਾਨ ਮੰਤਰੀ ਨੇ ਕਿਹਾ ਭਾਵੇਂ ਸਕੂਲ ਟੂ ਸਟਾਰਟਅੱਪ ਯਾਤਰਾ ਵਿਦਿਆਰਥੀਆਂ ਦੁਆਰਾ ਕੀਤੀ ਜਾਵੇਗੀ ਲੇਕਿਨ ਉਹ ਹਿਤਧਾਰਕ ਹਨ ਜੋ ਉਨ੍ਹਾਂ ਨੂੰ ਹਰ ਸਮੇਂ ਮਾਰਗਦਰਸ਼ਨ ਅਤੇ ਪ੍ਰੋਤਸਾਹਿਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਇਸ ਉਦੇਸ਼ ਦੇ ਲਈ ਆਪਣਾ ਪੂਰਾ ਸਮਰਥਨ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਟੈਕਨੋਲੋਜੀ ਦੇ ਸਮਾਜਿਕ ਸੰਦਰਭ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਵਧਦੇ ਹਾਂ ਤਾਂ ਟੈਕਨੋਲੋਜੀ ਸਸ਼ਕਤੀਕਰਣ ਦਾ ਇੱਕ ਸ਼ਕਤੀਸ਼ਾਲੀ ਉਪਕਰਣ ਬਣ ਜਾਂਦੀ ਹੈ। ਇਹ ਅੰਸਤੁਲਨ ਨੂੰ ਦੂਰ ਕਰਨ ਅਤੇ ਸਮਾਜਿਕ ਨਿਆਂ ਨੂੰ ਹੁਲਾਰਾ ਦੇਣ ਦੇ ਲਈ ਉਪਕਰਣ ਬਣ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਉਹ ਸਮਾਂ ਯਾਦ ਕੀਤਾ ਜਦੋਂ ਟੈਕਨੋਲੋਜੀ ਸਾਧਾਰਣ ਨਾਗਰਿਕਾਂ ਦੀ ਪਹੁੰਚ ਤੋਂ ਬਾਹਰ ਸੀ ਅਤੇ ਡੈਬਿਟ-ਕ੍ਰੈਡਿਟ ਕਾਰਜ ਜਿਹੀਆਂ ਚੀਜ਼ਾਂ ਸਟੇਟਸ ਸਿੰਬਲ ਸਨ। ਲੇਕਿਨ ਅੱਜ ਯੂਪੀਆਈ ਆਪਣੀ ਸਾਦਗੀ ਦੇ ਕਾਰਨ ਇੱਕ ਨਵਾਂ ਨਾਰਮਲ ਬਣ ਗਿਆ ਹੈ। ਅੱਜ ਭਾਰਤ ਸਭ ਤੋਂ ਅਧਿਕ ਡੇਟਾ ਯੂਜ਼ ਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਗ੍ਰਾਮੀਣ ਯੂਜ਼ਰਾਂ ਦੀ ਸੰਖਿਆ ਨੇ ਸ਼ਹਿਰੀ ਯੂਜ਼ਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਜੈਮ ਟ੍ਰਿਨਿਟੀ, ਜੈੱਮ ਪੋਰਟਲ, ਕੋਵਿਨ ਪੋਰਟਲ, ਈ-ਨਾਮ ਟੈਕਨੋਲੋਜੀ ਨੂੰ ਸਮਾਵੇਸ਼ ਦਾ ਏਜੰਟ ਬਣਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਦੇ ਸਹੀ ਉਪਯੋਗ ਨਾਲ ਸਮਾਜ ਨੂੰ ਨਵੀਂ ਸ਼ਕਤੀ ਮਿਲੀ ਹੈ, ਅੱਜ ਸਰਕਾਰ ਜੀਵਨ ਦੇ ਸਾਰੇ ਪੜਾਵਾਂ ਦੇ ਲਈ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਟੈਕਨੋਲੋਜੀ ਦਾ ਉਪਯੋਗ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਔਨਲਾਈਨ ਜਨਮ ਪ੍ਰਮਾਣਪੱਤਰ, ਈ-ਪਾਠਸ਼ਾਲਾ ਅਤੇ ਦੀਕਸ਼ਾ ਈ-ਲਰਨਿੰਗ ਪਲੈਟਫਾਰਮ, ਸਕਾਲਰਸ਼ਿਪ ਪੋਰਟਲ, ਨੌਕਰੀ ਦੀ ਮਿਆਦ ਦੇ ਦੌਰਾਨ ਯੂਨੀਵਰਸਲ ਐਕਸੈੱਸ ਨੰਬਰ, ਮੈਡੀਕਲ ਇਲਾਜ ਦੇ ਲਈ ਈ-ਸੰਜੀਵਨੀ ਅਤੇ ਬਜ਼ੁਰਗਾਂ ਦੇ ਲਈ ਜੀਵਨ ਪ੍ਰਮਾਣ ਅਜਿਹੇ ਸਮਾਧਾਨ ਜੀਵਨ ਦੇ ਹਰ ਕਦਮ ‘ਤੇ ਨਾਗਰਿਕ ਹੀ ਸਹਾਇਤਾ ਕਰ ਰਹੇ ਹਨ। ਉਨ੍ਹਾਂ ਨੇ ਸਮਾਜਿਕ ਨਿਆਂ ਸੁਨਿਸ਼ਚਿਤ ਕਰਨ ਤੇ ਜੀਵਨ ਦੀ ਸੁਗਮਤਾ ਵਧਾਉਣ ਦੀ ਉਦਾਹਰਣ ਦੇ ਰੂਪ ਵਿੱਚ ਅਸਾਨ ਪਾਸਪੋਰਟ, ਡੀਜੀ ਯਾਤਰਾ, ਡੀਜੀ ਲੌਕਰ ਪਹਿਲਾਂ ਬਾਰੇ ਵੀ ਬਾਤ ਕੀਤੀ।

 

ਟੈਕਨੋਲੋਜੀ ਦੇ ਖੇਤਰ ਵਿੱਚ ਤੇਜ਼ੀ ਨਾਲ ਹੋ ਰਹੇ ਪਰਿਵਰਤਨਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦੇ ਯੁਵਾ ਇਸ ਗਤੀ ਦੀ ਬਰਾਬਰੀ ਕਰਨ ਅਤੇ ਇਸ ਨੂੰ ਪਾਰ ਕਰਨ ਵਿੱਚ ਦੇਸ਼ ਦੀ ਅਗਵਾਈ ਕਰਨਗੇ। ਉਨ੍ਹਾਂ ਨੇ ਨਵੇਂ ਗੇਮ ਚੇਂਜਰ ਦੇ ਰੂਪ ਵਿੱਚ ਉੱਭਰਦੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਉਪਕਰਣਾਂ, ਸਿਹਤ ਖੇਤਰ ਵਿੱਚ ਅਸੀਮ ਸੰਭਾਵਨਾਵਾਂ ਤੇ ਡ੍ਰੋਨ ਟੈਕਨੋਲੋਜੀ ਅਤੇ ਥੇਰੇਪਿਊਟਿਕ ਖੇਤਰ ਵਿੱਚ ਹੋ ਰਹੇ ਨਵੇਂ ਇਨੋਵੇਸ਼ਨਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਨੂੰ ਇਸ ਤਰ੍ਹਾਂ ਦੀ ਕ੍ਰਾਂਤੀਕਾਰੀ ਤਕਨੀਕ ਵਿੱਚ ਅਗਵਾਈ ਕਰਨੀ ਚਾਹੀਦੀ ਹੈ। ਆਤਮਨਿਰਭਰ ਰੱਖਿਆ ਖੇਤਰ ਦੇ ਭਾਰਤ ਦੇ ਲਕਸ਼ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੱਖਿਆ ਉਤਕ੍ਰਿਸ਼ਟਤਾ ਦੇ ਲਈ ਆਈਡੀਈਐਕਸ ਦਾ ਜ਼ਿਕਰ ਕੀਤਾ ਅਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਰੱਖਿਆ ਮੰਤਰਾਲੇ ਨੇ ਡੀਆਰਡੀਓ ਯੁਵਾ ਵਿਗਿਆਨਕ ਪ੍ਰਯੋਗਸ਼ਾਲਾਵਾਂ ਜਿਹੀਆਂ ਪਹਿਲਾਂ ਬਾਰੇ ਕਿਹਾ ਕਿ ਇਨ੍ਹਾਂ ਪ੍ਰਯਤਨਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ ਵਿੱਚ ਨਵੇਂ ਸੁਧਾਰਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਭਾਰਤ ਇੱਕ ਆਲਮੀ ਗੇਮ ਚੇਂਜਰ ਦੇ ਰੂਪ ਵਿੱਚ ਉੱਭਰ ਰਿਹਾ ਹੈ। ਉਨ੍ਹਾਂ ਨੇ ਐੱਮਐੱਸਐੱਲਵੀ ਤੇ ਪੀਐੱਸਐੱਲਵੀ ਔਰਬੀਟਲ ਪਲੈਫਾਰਮਾਂ ਜਿਹੀਆਂ ਟੈਕਨੋਲੋਜੀਆਂ ‘ਤੇ ਚਾਨਣਾ ਪਾਇਆ। ਸ਼੍ਰੀ ਮੋਦੀ ਨੇ ਪੁਲਾੜ ਖੇਤਰ ਵਿੱਚ ਨੌਜਵਾਨਾਂ ਅਤੇ ਸਟਾਰਟਅੱਪ ਦੇ ਲਈ ਨਵੇਂ ਅਵਸਰ ਪ੍ਰਦਾਨ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ ਅਤੇ ਕੋਡਿੰਗ, ਗੇਮਿੰਗ ਤੇ ਪ੍ਰੋਗਰਾਮਿੰਗ ਖੇਤਰਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ‘ਤੇ ਵੀ ਬਲ ਦਿੱਤਾ। ਪ੍ਰਧਾਨ ਮੰਤਰੀ ਨੇ ਅਜਿਹੇ ਸਮੇਂ ਵਿੱਚ ਪੀਐੱਲਆਈ ਯੋਜਨਾ ਜਿਹੀ ਨੀਤੀ ਪੱਧਰੀ ਪਹਿਲਾਂ ‘ਤੇ ਵੀ ਚਾਨਣਾ ਪਾਇਆ ਜਦੋਂ ਭਾਰਤ ਸੈਮੀਕੰਡਕਟਰ ਜਿਹੇ ਨਵੇਂ ਅਵਸਰਾਂ ਵਿੱਚ ਆਪਣੀ ਉਪਸਥਿਤੀ ਵਧਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਇਨੋਵੇਸ਼ਨ ਅਤੇ ਸੁਰੱਖਿਆ ਵਿੱਚ ਹੈਕਾਥੌਨ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਰਕਾਰ ਲਗਾਤਾਰ ਹੈਕਾਥੌਨ ਸੱਭਿਆਚਾਰ ਨੂੰ ਪ੍ਰੋਤਸਾਹਿਤ ਕਰ ਰਹੀ ਹੈ, ਜਿੱਥੇ ਵਿਦਿਆਰਥੀ ਨਵੀਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਨੇ ਇਸ ਦੇ ਲਈ ਸਹਾਇਤਾ ਦੇਣ ਅਤੇ ਇੱਕ ਢਾਂਚਾ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਟਲ ਟਿੰਕਰਿੰਗ ਲੈਬਸ ਤੋਂ ਨਿਕਲੇ ਨੌਜਵਾਨਾਂ ਦੇ ਲਈ ਇੱਕ ਸੰਸਥਾਗਤ ਪ੍ਰਣਾਲੀ ਬਣਾਈ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਕੀ ਅਸੀਂ ਇਸ ਤਰ੍ਹਾਂ ਦੇਸ਼ ਵਿੱਚ ਵਿਭਿੰਨ ਖੇਤਰਾਂ ਵਿੱਚ 100 ਪ੍ਰਯੋਗਸ਼ਾਲਾਵਾਂ ਦੀ ਪਹਿਚਾਣ ਕਰ ਸਕਦੇ ਹਾਂ, ਜਿਨ੍ਹਾਂ ਨੂੰ ਨੌਜਵਾਨਾਂ ਦੁਆਰਾ ਸੰਚਾਲਿਤ ਕੀਤਾ ਜਾਣਾ ਚਾਹੀਦਾ ਹੈ?” ਸਵੱਛ ਊਰਜਾ ਅਤੇ ਕੁਦਰਤੀ ਖੇਤੀ ਦੇ ਵਿਸ਼ੇਸ਼ ਫੋਕਸ ਖੇਤਰਾਂ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਰਿਸਰਚ ਅਤੇ ਟੈਕਨੋਲੋਜੀ ਨੂੰ ਪ੍ਰੋਤਸਾਹਿਤ ਕਰਨ ‘ਤੇ ਬਲ ਦਿੱਤਾ। ਆਪਣੇ ਸੰਬੋਧਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨੈਸ਼ਨਲ ਟੈਕਨੋਲੋਜੀ ਸਪਤਾਹ ਇਨ੍ਹਾਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਇਸ ਅਵਸਰ ‘ਤੇ ਕੇਂਦਰੀ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਤੇ ਕੇਂਦਰੀ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਸ਼੍ਰੀ ਜਿਤੇਂਦਰ ਸਿੰਘ ਵੀ ਮੌਜੂਦ ਸਨ।

 

ਪਿਛੋਕੜ

ਮਹਾਰਾਸ਼ਟਰ ਦੇ ਹਿੰਗੋਲੀ ਵਿੱਚ ਵਿਕਸਿਤ ਹੋਣ ਵਾਲਾ ਐੱਲਆਈਜੀਓ-ਇੰਡੀਆ ਵਿਸ਼ਵ ਵਿੱਚ ਉਮਦਾ ਲੇਜ਼ਰ ਇੰਟਰਫੈਰੋਮੀਟਰ ਗ੍ਰੈਵੀਟੇਸ਼ਨਲ ਵੇਵ ਆਬਜ਼ਰਵੇਟਰੀ ਵਿੱਚੋਂ ਇੱਕ ਹੋਵੇਗਾ। ਇਹ 4 ਕਿਲੋਮੀਟਰ ਭੁਜਾ ਲੰਬਾਈ ਦਾ ਇੱਕ ਅਤਿਅੰਤ ਸੰਵੇਦਨਸ਼ੀਲ ਇੰਟਰਫੈਰੋਮੀਟਰ ਹੈ ਜੋ ਬਲਾਕ ਹੋਲ ਤੇ ਨਿਊਟ੍ਰੌਨ ਸਟਾਰ ਜਿਹੇ ਵਿਸ਼ਾਲ ਐਸਟ੍ਰੋਫਿਜ਼ੀਕਲ ਵਸਤੂਆਂ ਦੇ ਰਲੇਵੇਂ ਦੋ ਦੌਰਾਨ ਉਤਪੰਨ ਗੁਰੂਤਾ ਖਿੱਚ ਤਰੰਗਾਂ ਦੀ ਸੈਂਸਿੰਗ ਕਰਨ ਦੇ ਸਮਰੱਥ ਹੈ। ਐੱਲਆਈਜੀਓ-ਇੰਡੀਆ ਅਮਰੀਕਾ ਵਿੱਚ ਸੰਚਾਲਿਤ ਦੋ ਆਬਜ਼ਰਵੇਟਰੀਆਂ- ਹੈਨਫੋਰਡ ਵਾਸ਼ਿੰਗਟਨ ਵਿੱਚ ਅਤੇ ਦੂਸਰਾ ਲਿਵਿੰਗਸਟਨ ਲੂਸਿਆਨਾ ਵਿੱਚ- ਦੇ ਨਾਲ ਸਿੰਕ੍ਰੋਨਾਇਜ਼ੇਸ਼ਨ ਵਿੱਚ ਕੰਮ ਕਰੇਗਾ।

 

ਰੇਅਰ ਅਰਥ ਪਰਮਾਨੈਂਟ ਮੈਗਨਟ ਦਾ ਉਤਪਾਦਨ ਮੁੱਖ ਤੌਰ ‘ਤੇ ਵਿਕਸਿਤ ਦੇਸ਼ਾਂ ਵਿੱਚ ਹੁੰਦਾ ਹੈ। ਰੇਅਰ ਅਰਥ ਪਰਮਾਨੈਂਟ ਮੈਗਨਟ ਉਤਪਾਦਨ ਦੀ ਸੁਵਿਧਾ ਵਿਸ਼ਾਖਾਪੱਟਨਮ ਵਿੱਚ ਭਾਭਾ ਪਰਮਾਣੂ ਰਿਸਰਚ ਸੈਂਟਰ ਦੇ ਪਰਿਸਰ ਵਿੱਚ ਵਿਕਸਿਤ ਕੀਤੀ ਗਈ ਹੈ। ਇਹ ਸੁਵਿਧਾ ਸਵਦੇਸ਼ੀ ਟੈਕਨੋਲੋਜੀ ਦੇ ਅਧਾਰ ‘ਤੇ ਹੈ ਅਤੇ ਸਵਦੇਸ਼ੀ ਸੰਸਾਧਨਾਂ ਨਾਲ ਕੱਢੀ ਗਈ ਸਵਦੇਸ਼ੀ ਦੁਰਲਭ ਪ੍ਰਿਥਵੀ ਸਮੱਗਰੀ ਦਾ ਉਪਯੋਗ ਕਰਕੇ ਸਥਾਪਿਤ ਕੀਤੀ ਗਈ ਹੈ। ਇਸ ਸੁਵਿਧਾ ਦੇ ਨਾਲ ਭਾਰਤ ਰੇਅਰ ਅਰਥ ਪਰਮਾਨੈਂਟ ਮੈਗਨਟ ਉਤਪਾਦਨ ਕਰਨ ਦੀ ਸਮਰੱਥਾ ਰੱਖਣ ਵਾਲੇ ਦੇਸ਼ਾਂ ਦੇ ਉਮਦਾ ਸਮੂਹ ਵਿੱਚ ਸ਼ਾਮਲ ਹੋ ਜਾਵੇਗਾ।

 

ਟਾਟਾ ਮੈਮੋਰੀਅਲ ਸੈਂਟਰ, ਨਵੀਂ ਮੁੰਬਈ ਦੀ ਨੈਸ਼ਨਲ ਹੈਡ੍ਰੌਨ ਬੀਮ ਥੈਰੇਪੀ ਸੁਵਿਧਾ ਇੱਕ ਅਤਿਆਧੁਨਿਕ ਸੁਵਿਧਾ ਹੈ ਜੋ ਆਸਪਾਸ ਦੀਆਂ ਸਾਧਾਰਣ ਸੰਰਚਨਾਵਾਂ ਨੂੰ ਨਿਊਨਤਮ ਡੋਜ਼ ਦੇ ਨਾਲ ਟਿਊਮਰ ਨੂੰ ਰੇਡੀਏਸ਼ਨ ਦੀ ਅਤਿਅਧਿਕ ਸਟੀਕ ਡਿਲਿਵਰੀ ਕਰਨ ਦੇ ਲਈ ਕੰਮ ਕਰਦੀ ਹੈ। ਲਕਸ਼ਿਤ ਟਿਸ਼ੂ ਨੂੰ ਡੋਜ਼ ਦੀ ਸਟੀਕ ਡਿਲਿਵਰੀ ਰੇਡੀਏਸ਼ਨ ਚਿਕਿਤਸਾ ਦੇ ਸ਼ੁਰੂਆਤੀ ਅਤੇ ਵਿਲੰਬਿਤ ਦੁਸ਼ਪ੍ਰਭਾਵਾਂ ਨੂੰ ਘੱਟ ਕਰਦੀ ਹੈ।

 

ਫਿਸ਼ਨ ਮੋਲਿਬਡੇਨਮ-99 ਉਤਪਾਦਨ ਸੁਵਿਧਾ ਭਾਭਾ ਪਰਮਾਣੂ ਰਿਸਰਚ ਕੇਂਦਰ ਦੇ ਟ੍ਰੌਂਬੇ ਪਰਿਸਰ ਵਿੱਚ ਸਥਿਤ ਹੈ। ਮੋਲਿਬਡੇਨਮ-99 ਟੈਕਨੇਟੀਅਮ-99 ਐੱਮ ਦਾ ਮੂਲ ਹੈ, ਜਿਸ ਦਾ ਉਪਯੋਗ ਕੈਂਸਰ, ਹਿਰਦੇ ਰੋਗ ਆਦਿ ਦੀ ਸ਼ੁਰੂਆਤੀ ਪਹਿਚਾਣ ਦੇ ਲਈ 85 ਪ੍ਰਤੀਸ਼ਤ ਤੋਂ ਅਧਿਕ ਇਮੇਜਿੰਗ ਪ੍ਰਕਿਰਿਆਵਾਂ ਵਿੱਚ ਕੀਤਾ ਜਾਂਦਾ ਹੈ। ਉਮੀਦ ਹੈ ਕਿ ਇਸ ਸੁਵਿਧਾ ਨਾਲ ਪ੍ਰਤੀ ਵਰ੍ਹੇ ਲਗਭਗ 9 ਤੋਂ 10 ਲੱਖ ਰੋਗੀਆਂ ਦੀ ਸਕੈਨਿੰਗ ਹੋਵੇਗੀ।

ਅਨੇਕ ਕੈਂਸਰ ਹਸਪਤਾਲਾਂ ਅਤੇ ਸੁਵਿਧਾਵਾਂ ਦਾ ਨੀਂਹ ਪੱਥਰ ਅਤੇ ਸਮਪਰਣ ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਵਿਸ਼ਵ ਪੱਧਰੀ ਕੈਂਸਰ ਦੇਖਭਾਲ਼ ਦੇ ਪ੍ਰਾਵਧਾਨ ਨੂੰ ਵਿਕੇਂਦ੍ਰੀਕ੍ਰਿਤ ਕਰੇਗਾ ਅਤੇ ਵਧਾਵੇਗਾ।

 

ਅਟਲ ਇਨੋਵੇਸ਼ਨ ਮਿਸ਼ਨ ਅਤੇ ਹੋਰ ਘਟਕ

ਨੈਸ਼ਨਲ ਟੈਕਨੋਲੋਜੀ ਦਿਵਸ 2023 ਦੇ ਪ੍ਰੋਗਰਾਮ ਅਤੇ ਸਮਾਰੋਹਾਂ ਵਿੱਚ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਏਆਈਐੱਮ ਮੰਡਪ ਇਸ ਵਰ੍ਹੇ ਦੇ ਨੈਸ਼ਨਲ ਟੈਕਨੋਲੋਜੀ ਦਿਵਸ ਦੇ ਵਿਸ਼ੇ ‘ਤੇ ਚਾਨਣਾ ਪਾਉਂਦੇ ਹੋਏ ਅਨੇਕ ਇਨੋਵੇਟਿਵ ਪ੍ਰੋਜੈਕਟਾਂ ਨੂੰ ਦਿਖਾਵੇਗਾ ਅਤੇ ਸੈਲਾਨੀਆਂ ਨੂੰ ਲਾਈਵ ਟਿੰਕਰਿੰਗ ਸੈਸ਼ਨਾਂ ਨੂੰ ਦੇਖਣ, ਟਿਕੰਰਿੰਗ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਸਟਾਰਟਅੱਪਸ ਦੇ ਉਤਕ੍ਰਿਸ਼ਟ ਇਨੋਵੇਸ਼ਨਾਂ ਅਤੇ ਉਤਪਾਦਾਂ ਨੂੰ ਦੇਖਣ ਦਾ ਅਵਸਰ ਪ੍ਰਦਾਨ ਕਰੇਗਾ। ਏਆਰ/ਵੀਆਰ, ਡਿਫੈਂਸ ਟੈੱਕ, ਡਿਜੀ ਯਾਤਰਾ, ਟੈਕਸਟਾਈਲ ਅਤੇ ਲਾਈਫ ਸਾਇੰਸਿਜ਼ ਆਦਿ ਜਿਹੇ ਕਈ ਸਹਿਯੋਗ ਖੇਤਰਾਂ ਦੇ ਨਾਲ।

 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਹਾਲ ਦੇ ਦਿਨਾਂ ਵਿੱਚ ਭਾਰਤ ਵਿੱਚ ਹੋਈ ਵਿਗਿਆਨਕ ਅਤੇ ਤਕਨੀਕੀ ਪ੍ਰਗਤੀ ਨੂੰ ਦਿਖਾਉਣ ਵਾਲੇ ਐਕਸਪੋ ਦਾ ਵੀ ਉਦਘਾਟਨ ਕੀਤਾ। ਉਹ ਇਸ ਅਵਸਰ ‘ਤੇ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕਰਨਗੇ।

 

ਨੈਸ਼ਨਲ ਟੈਕਨੋਲੋਜੀ ਦਿਵਸ ਮਨਾਉਣ ਦੀ ਸ਼ੁਰੂਆਤ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ 1999 ਵਿੱਚ ਭਾਰਤੀ ਵਿਗਿਆਨੀਆਂ, ਇੰਜੀਨੀਅਰਾਂ ਅਤੇ ਟੈਕਨੋਲੋਜਿਸਟਸ ਨੂੰ ਸਨਮਾਨਿਤ ਕਰਨ ਦੇ ਲਈ ਕੀਤੀ ਸੀ, ਜਿਨ੍ਹਾਂ ਨੇ ਭਾਰਤ ਦੀ ਵਿਗਿਆਨਕ ਅਤੇ ਤਕਨੀਕੀ ਪ੍ਰਗਤੀ ਦੇ ਲਈ ਕੰਮ ਕੀਤਾ ਅਤੇ ਮਈ 1998 ਵਿੱਚ ਪੋਖਰਣ ਪਰੀਖਣ ਦੇ ਸਫ਼ਲ ਸੰਚਾਲਨ ਨੂੰ ਸੁਨਿਸ਼ਚਿਤ ਕੀਤਾ। ਤਦ ਤੋਂ ਨੈਸ਼ਨਲ ਟੈਕਨੋਲੋਜੀ ਦਿਵਸ ਹਰੇਕ ਵਰ੍ਹੇ 11 ਮਈ ਨੂੰ ਮਨਾਇਆ ਜਾਂਦਾ ਹੈ। ਇਹ ਹਰੇਕ ਵਰ੍ਹੇ ਇੱਕ ਨਵੇਂ ਅਤੇ ਅਲੱਗ ਥੀਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਵਰ੍ਹੇ ਦਾ ਵਿਸ਼ਾ ਹੈ, “ਸਕੂਲ ਟੂ ਸਟਾਰਟਅੱਪਸ- ਇਗਨਾਇਟਿੰਗ ਯੰਗ ਮਾਇੰਡਸ ਟੂ ਇਨੋਵੇਸ਼ਨ”।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Income inequality declining with support from Govt initiatives: Report

Media Coverage

Income inequality declining with support from Govt initiatives: Report
NM on the go

Nm on the go

Always be the first to hear from the PM. Get the App Now!
...
Chairman and CEO of Microsoft, Satya Nadella meets Prime Minister, Shri Narendra Modi
January 06, 2025

Chairman and CEO of Microsoft, Satya Nadella met with Prime Minister, Shri Narendra Modi in New Delhi.

Shri Modi expressed his happiness to know about Microsoft's ambitious expansion and investment plans in India. Both have discussed various aspects of tech, innovation and AI in the meeting.

Responding to the X post of Satya Nadella about the meeting, Shri Modi said;

“It was indeed a delight to meet you, @satyanadella! Glad to know about Microsoft's ambitious expansion and investment plans in India. It was also wonderful discussing various aspects of tech, innovation and AI in our meeting.”