ਪ੍ਰਧਾਨ ਮੰਤਰੀ ਨੇ ਇੰਡੀਅਨ ਰੈਵੇਨਿਊ ਸਰਵਿਸ (ਕਸਟਮ ਐਂਡ ਇਨਡਾਇਰੈਕਟ ਟੈਕਸਿਜ਼) ਦੇ 74ਵੇਂ ਅਤੇ 75ਵੇਂ ਬੈਚਾਂ ਅਤੇ ਭੂਟਾਨ ਦੀ ਰੌਇਲ ਸਿਵਲ ਸੇਵਾ ਦੇ ਅਧਿਕਾਰੀ ਟ੍ਰੇਨੀਆਂ ਦੇ ਨਾਲ ਗੱਲਬਾਤ ਕੀਤੀ
“ਨੈਸਿਨ ਦਾ ਕਾਰਜ (NACIN's role) ਦੇਸ਼ ਨੂੰ ਇੱਕ ਆਧੁਨਿਕ ਈਕੋਸਿਸਟਮ ਪ੍ਰਦਾਨ ਕਰਨਾ ਹੈ”
“ਸ਼੍ਰੀ ਰਾਮ ਸੁਸ਼ਾਸਨ ਦੇ ਇਤਨੇ ਬੜੇ ਪ੍ਰਤੀਕ ਹਨ ਕਿ ਨੈਸਿਨ (NACIN) ਦੇ ਲਈ ਭੀ ਇੱਕ ਬੜੀ ਪ੍ਰੇਰਣਾ ਹੋ ਸਕਦੇ ਹਨ”
“ਅਸੀਂ ਦੇਸ਼ ਨੂੰ ਜੀਐੱਸਟੀ ਦੇ ਰੂਪ ਵਿੱਚ ਇੱਕ ਆਧੁਨਿਕ ਪ੍ਰਣਾਲੀ ਦਿੱਤੀ, ਇਨਕਮ ਟੈਕਸ ਨੂੰ ਸਰਲ ਬਣਾਇਆ ਅਤੇ ਫੇਸਲੈੱਸ ਅਸੈੱਸਮੈਂਟ ਦੀ ਸ਼ੁਰੂਆਤ ਕੀਤੀ, ਇਨ੍ਹਾਂ ਸੁਧਾਰਾਂ ਨਾਲ ਰਿਕਾਰਡ ਟੈਕਸ ਕਲੈਕਸ਼ਨ ਹੋਈ”
“ਅਸੀਂ ਲੋਕਾਂ ਤੋਂ ਜੋ ਭੀ ਲਿਆ, ਅਸੀਂ ਉਨ੍ਹਾਂ ਨੂੰ ਵਾਪਸ ਕੀਤਾ-
ਇਹੀ ਸੁਸ਼ਾਸਨ ਅਤੇ ਰਾਮ ਰਾਜਯ (Ram Rajya) ਦਾ ਸੰਦੇਸ਼ ਭੀ ਹੈ”
“ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ, ਭ੍ਰਿਸ਼ਟ ਲੋਕਾਂ ਦੇ ਖ਼ਿਲਾਫ਼ ਕਾਰਵਾਈ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ”
“ਦੇਸ਼ ਦੇ ਗ਼ਰੀਬਾਂ ਵਿੱਚ ਇਤਨੀ ਤਾਕਤ ਹੈ ਕਿ ਉਨ੍ਹਾਂ ਨੂੰ ਸੰਸਾਧਨ ਦੇ ਦਿੱਤੇ ਜਾਣ ਤਾਂ ਉਹ ਗ਼ਰੀਬੀ ਨੂੰ ਹਰਾ ਦੇਣਗੇ” “ਵਰਤਮਾਨ ਸਰਕਾਰ ਦੇ ਪ੍ਰਯਾਸਾਂ ਨਾਲ ਪਿਛਲੇ 9 ਵਰ੍ਹਿਆਂ ਵਿੱਚ ਲਗਭਗ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰ ਪ੍ਰਦੇਸ਼ ਵਿੱਚ ਸ਼੍ਰੀ ਸਤਯ ਸਾਈ ਜ਼ਿਲ੍ਹੇ ਦੇ ਪਲਾਸਮੁਦ੍ਰਮ ਵਿੱਚ ਨੈਸ਼ਨਲ ਅਕੈਡਮੀ ਆਵ੍ ਕਸਟਮਸ, ਇਨਡਾਇਰੈਕਟ ਟੈਕਸਿਜ਼ ਐਂਡ ਨਾਰਕੋਟਿਕਸ -‘ਨੈਸਿਨ’ (NACIN) ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਪ੍ਰਦਰਸ਼ਨੀ ਦਾ ਅਵਲੋਕਨ ਭੀ ਕੀਤਾ। ਪ੍ਰਧਾਨ ਮੰਤਰੀ ਨੇ ਇੰਡੀਅਨ ਰੈਵੇਨਿਊ ਸਰਵਿਸ (ਕਸਟਮ ਐਂਡ ਇਨਡਾਇਰੈਕਟ ਟੈਕਸਿਜ਼) ਦੇ 74ਵੇਂ ਅਤੇ 75ਵੇਂ ਬੈਚਾਂ ਦੇ ਅਫ਼ਸਰ ਟ੍ਰੇਨੀਆਂ ਦੇ ਨਾਲ ਹੀ ਭੂਟਾਨ ਦੀ ਰੌਇਲ ਸਿਵਲ  ਸੇਵਾ ਦੇ ਅਧਿਕਾਰੀ ਟ੍ਰੇਨੀਆਂ ਨਾਲ ਭੀ ਬਾਤਚੀਤ ਕੀਤੀ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪਲਾਸਮੁਦ੍ਰਮ ਵਿੱਚ ਨੈਸ਼ਨਲ ਅਕੈਡਮੀ ਆਵ੍ ਕਸਟਮਸ, ਇਨਡਾਇਰੈਕਟ ਟੈਕਸਿਜ਼ ਐਂਡ ਨਾਰਕੋਟਿਕਸ -‘ਨੈਸਿਨ’ (NACIN) ਦੇ ਉਦਘਾਟਨ ਦੇ ਲਈ ਸਾਰਿਆਂ ਨੂੰ ਵਧਾਈ ਦਿੱਤੀ। ਪਲਾਸਮੁਦ੍ਰਮ ਖੇਤਰ ਦੀ ਖਾਸੀਅਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਧਿਆਤਮਿਕਤਾ, ਰਾਸ਼ਟਰ ਨਿਰਮਾਣ ਅਤੇ ਸੁਸ਼ਾਸਨ ਨਾਲ ਜੁੜਿਆ ਹੈ ਅਤੇ ਭਾਰਤ ਦੀ ਵਿਰਾਸਤ ਦੀ ਪ੍ਰਤੀਨਿਧਤਾ ਕਰਦਾ ਹੈ। ਉਨ੍ਹਾਂ ਨੇ ਪੁੱਟਪਰਥੀ ਵਿੱਚ ਸ਼੍ਰੀ ਸਤਯ ਸਾਈ ਬਾਬਾ ਦੇ ਜਨਮਸਥਾਨ, ਮਹਾਨ ਸੁਤੰਤਰਤਾ ਸੈਨਾਨੀ ਪਦਮ ਸ਼੍ਰੀ ਕੱਲੂਰ ਸੁੱਬਾ ਰਾਓ, ਪ੍ਰਸਿੱਧ ਕਠਪੁਤਲੀ ਕਲਾਕਾਰ ਦਲਵਈ ਚਲਪਤੀ ਰਾਓ ਅਤੇ ਗੌਰਵਸ਼ਾਲੀ ਵਿਜੈਨਗਰ ਸਾਮਰਾਜ ਦੇ ਸੁਸ਼ਾਸਨ ਨੂੰ ਪ੍ਰੇਰਣਾ ਸਰੋਤ ਦੇ ਰੂਪ ਵਿੱਚ ਉਲੇਖ ਕੀਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨੈਸਿਨ (ਐੱਨਏਸੀਆਈਐੱਨ) ਦਾ ਨਵਾਂ ਕੈਂਪਸ ਸੁਸ਼ਾਸਨ ਦੇ ਨਵੇਂ ਆਯਾਮ ਸਥਾਪਿਤ ਕਰੇਗਾ ਅਤੇ ਦੇਸ਼ ਵਿੱਚ ਵਪਾਰ ਤੇ ਉਦਯੋਗ ਨੂੰ ਹੁਲਾਰਾ ਦੇਵੇਗਾ।

 

ਅੱਜ ਤਿਰੁਵੱਲੁਵਰ ਦਿਵਸ (Thiruvalluvar Day) ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਮਹਾਨ ਤਮਿਲ ਸੰਤ ਦਾ ਹਵਾਲਾ ਦਿੱਤਾ ਅਤੇ ਟੈਕਸਾਂ ਨੂੰ ਇਕੱਠਾ ਕਰਨ ਵਿੱਚ ਰੈਵੇਨਿਊ ਅਫ਼ਸਰਾਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ, ਜਿਸ ਨਾਲ ਲੋਕਤੰਤਰ ਵਿੱਚ ਲੋਕਾਂ ਦਾ ਕਲਿਆਣ ਹੁੰਦਾ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਇਸ ਤੋਂ ਪਹਿਲਾਂ ਲੇਪਾਕਸ਼ੀ ਵਿੱਚ ਵੀਰਭੱਦਰ ਮੰਦਿਰ (Veerbhadra Temple in Lepakshi) ਦਾ ਦੌਰਾ ਕੀਤਾ ਅਤੇ ਰੰਗਨਾਥ ਰਾਮਾਇਣ (Ranganatha Ramayan) ਦੀਆਂ ਚੌਪਾਈਆਂ ਸੁਣੀਆਂ। ਪ੍ਰਧਾਨ ਮੰਤਰੀ ਨੇ ਭਗਤਾਂ ਦੇ ਨਾਲ ਭਜਨ ਕੀਰਤਨ ਵਿੱਚ ਹਿੱਸਾ ਲਿਆ। ਇਸ ਮਾਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਰਾਮ ਜਟਾਯੁ ਸੰਵਾਦ (Ram Jatayu Samvad) ਨਜ਼ਦੀਕ ਹੀ ਹੋਇਆ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਯੁੱਧਿਆ ਧਾਮ ਵਿੱਚ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ (Pran Pratishtha at the temple at Ayodhya Dham) ਤੋਂ ਪਹਿਲਾਂ 11 ਦਿਨ ਦੇ  ਵਿਸ਼ੇਸ਼ ਅਨੁਸ਼ਠਾਨ (11-day special anushthan) ਕਰ ਰਹੇ ਹਨ। ਉਨ੍ਹਾਂ ਨੇ ਇਸ ਪਵਿੱਤਰ ਅਵਧੀ ਦੇ ਦੌਰਾਨ ਮੰਦਿਰ ਵਿੱਚ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕੀਤਾ। ਦੇਸ਼ ਵਿੱਚ ਵਿਆਪਤ ਰਾਮ ਭਗਤੀ ਦੇ ਮਾਹੌਲ(atmosphere of Ram Bhakti) ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਦੀ ਪ੍ਰੇਰਣਾ ਭਗਤੀ ਤੋਂ ਪਰੇ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਰਾਮ ਸੁਸ਼ਾਸਨ ਦੇ ਇਤਨੇ ਬੜੇ ਪ੍ਰਤੀਕ ਹਨ ਕਿ ਉਹ ਨੈਸਿਨ(NACIN) ਦੇ ਲਈ ਭੀ ਬਹੁਤ ਬੜੀ ਪ੍ਰੇਰਣਾ ਹੋ ਸਕਦੇ ਹਨ।

 

ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਮ ਰਾਜਯ ਦਾ ਵਿਚਾਰ ਹੀ ਸੱਚੇ ਲੋਕਤੰਤਰ ਦੇ ਪਿੱਛੇ ਦੀ ਧਾਰਨਾ ਹੈ। ਉਨ੍ਹਾਂ ਨੇ ਰਾਮ ਰਾਜਯ ਦੀ ਵਿਚਾਰਧਾਰਾ (Ram Rajya ideology) ਦੇ ਸਮਰਥਨ ਦੇ ਪਿੱਛੇ ਦੇ ਕਾਰਨ ਦੇ ਰੂਪ ਵਿੱਚ ਮਹਾਤਮਾ ਗਾਂਧੀ ਦੇ ਜੀਵਨ ਦੇ ਅਨੁਭਵ ‘ਤੇ ਪ੍ਰਕਾਸ਼ ਪਾਇਆ ਅਤੇ ਇੱਕ ਐਸੇ ਰਾਸ਼ਟਰ ਬਾਰੇ ਬਾਤ ਕੀਤੀ ਜਿੱਥੇ ਹਰ ਨਾਗਰਿਕ ਦੀ ਆਵਾਜ਼ ਸੁਣੀ ਜਾਂਦੀ ਹੈ ਅਤੇ ਸਭ ਨੂੰ ਉਚਿਤ ਸਨਮਾਨ ਮਿਲਦਾ ਹੈ। “ਇਹ ਰਾਮ ਰਾਜਯ ਦੇ ਨਾਗਰਿਕਾਂ ਬਾਰੇ ਕਿਹਾ ਜਾਂਦਾ ਹੈ”, ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸਲੋਕ (Sanskrit shloka) ਦਾ ਹਵਾਲਾ ਦਿੰਦੇ ਹੋਏ ਕਿਹਾ, “ਰਾਮ ਰਾਜਯ ਵਾਸੀ (ਨਾਗਰਿਕ)( Ram Rajya Vasi (citizen)), ਆਪਣਾ ਸਿਰ ਉੱਚਾ ਰੱਖਣ ਅਤੇ ਨਿਆਂ ਦੇ ਲਈ ਲੜਨ, ਸਾਰਿਆਂ ਦੇ ਨਾਲ ਸਮਾਨ (ਬਰਾਬਰ) ਵਿਵਹਾਰ ਕਰਨ, ਕਮਜ਼ੋਰਾਂ ਦੀ ਰੱਖਿਆ ਕਰਨ, ਧਰਮ ਨੂੰ ਸਰਬਉੱਚ ਪੱਧਰ ‘ਤੇ ਬਣਾਈ ਰੱਖਣ। ਆਪ (ਤੁਸੀਂ) ਰਾਮ ਰਾਜਯ ਵਾਸੀ ਹੋ। (You are Ram Rajya Vasis)” (“राम राज्य वासी (नागरिक), अपना सिर ऊंचा रखें और न्याय के लिए लड़ें, सभी के साथ समान व्यवहार करें, कमजोरों की रक्षा करें, धर्म को सर्वोच्च स्तर पर बनाए रखें। आप राम राज्य वासी हैं”।)ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਮ ਰਾਜਯ ਦੀ ਸਥਾਪਨਾ ਇਨ੍ਹਾਂ ਚਾਰ ਥੰਮ੍ਹਾਂ ‘ਤੇ ਕੀਤੀ ਗਈ ਸੀ, ਜਿੱਥੇ ਹਰ ਕੋਈ ਆਪਣਾ ਸਿਰ ਉੱਚਾ ਕਰਕੇ ਅਤੇ ਸਨਮਾਨ ਦੇ ਨਾਲ ਚਲ ਸਕਦਾ ਸੀ, ਹਰੇਕ ਨਾਗਰਿਕ ਦੇ ਨਾਲ ਸਮਾਨ (ਬਰਾਬਰ) ਵਿਵਹਾਰ ਕੀਤਾ ਜਾਂਦਾ ਸੀ, ਵੰਚਿਤਾਂ ਦੀ ਰੱਖਿਆ ਕੀਤੀ ਜਾਂਦੀ ਸੀ ਅਤੇ ਧਰਮ (Dharma) ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ, “21ਵੀਂ ਸਦੀ ਵਿੱਚ, ਇਨ੍ਹਾਂ ਆਧੁਨਿਕ ਸੰਸਥਾਵਾਂ ਦੇ ਨਿਯਮਾਂ ਅਤੇ ਵਿਨਿਯਮਾਂ ਨੂੰ ਲਾਗੂ ਕਰਨ ਵਾਲੇ ਪ੍ਰਸ਼ਾਸਕਾਂ ਦੇ ਰੂਪ ਵਿੱਚ, ਤੁਹਾਨੂੰ ਇਨ੍ਹਾਂ ਚਾਰ ਲਕਸ਼ਾਂ (these four goals) ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।”

 

ਪ੍ਰਧਾਨ ਮੰਤਰੀ ਨੇ ਰਾਮ ਰਾਜਯ ਵਿੱਚ ਟੈਕਸ ਸਿਸਟਮ ਬਾਰੇ ਸਵਾਮੀ ਤੁਲਸੀਦਾਸ ਦੇ ਵਰਣਨ (Swami Tulsidas’s description of the tax system in the Ram Rajya) ਦਾ ਭੀ ਉਲੇਖ ਕੀਤਾ। ਰਾਮਚਰਿਤ ਮਾਨਸ (Ramcharit Manas) ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਰਾਧਾਨ ਦੇ ਕਲਿਆਣਕਾਰੀ ਪਹਿਲੂ (the welfare aspect of taxation) ‘ਤੇ ਚਾਨਣਾ ਪਾਇਆ ਅਤੇ ਲੋਕਾਂ ਤੋਂ ਪ੍ਰਾਪਤ ਟੈਕਸ ਦਾ ਹਰੇਕ ਪੈਸਾ ਲੋਕਾਂ ਦੇ ਕਲਿਆਣ ਵਿੱਚ ਖਰਚ ਕੀਤਾ ਜਾਵੇਗਾ ਤਾਕਿ ਸਮ੍ਰਿੱਧੀ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ। ਇਸ ਨੂੰ ਹੋਰ ਵਿਸਤਾਰ ਨਾਲ ਦੱਸਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 10 ਸਾਲ ਵਿੱਚ ਹੋਏ ਟੈਕਸ ਸੁਧਾਰਾਂ ਬਾਰੇ ਬਾਤ ਕੀਤੀ। ਉਨ੍ਹਾਂ ਨੇ ਪਹਿਲਾਂ ਦੇ ਸਮੇਂ ਦੀਆਂ ਗ਼ੈਰ-ਪਾਰਦਰਸ਼ੀ ਟੈਕਸ ਪ੍ਰਣਾਲੀਆਂ (non-transparent tax systems of earlier times) ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਦੇਸ਼ ਨੂੰ ਜੀਐੱਸਟੀ (GST) ਦੇ ਰੂਪ ਵਿੱਚ ਇੱਕ ਆਧੁਨਿਕ ਪ੍ਰਣਾਲੀ ਦਿੱਤੀ ਅਤੇ ਇਨਕਮ ਟੈਕਸ ਨੂੰ ਸਰਲ ਬਣਾਇਆ ਤੇ ਫੇਸਲੈੱਸ ਅਸੈੱਸਮੈਂਟ (faceless assessment) ਦੀ ਸ਼ੁਰੂਆਤ ਕੀਤੀ। ਇਨ੍ਹਾਂ ਸਾਰੇ ਸੁਧਾਰਾਂ ਦੇ ਪਰਿਣਾਮਸਰੂਪ ਰਿਕਾਰਡ ਟੈਕਸ ਕਲੈਕਸ਼ਨ ਹੋਈ ਹੈ।” ਉਨ੍ਹਾਂ ਨੇ ਕਿਹਾ, “ਅਸੀਂ ਵਿਭਿੰਨ ਯੋਜਨਾਵਾਂ ਦੇ ਜ਼ਰੀਏ ਲੋਕਾਂ ਦਾ ਪੈਸਾ ਵਾਪਸ ਕਰ ਰਹੇ ਹਾਂ।” ਉਨ੍ਹਾਂ ਨੇ ਦੱਸਿਆ ਕਿ ਇਨਕਮ ਟੈਕਸ ਛੂਟ ਦੀ ਸੀਮਾ 2 ਲੱਖ ਦੀ ਆਮਦਨ ਤੋਂ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ। 2014 ਦੇ ਬਾਅਦ ਟੈਕਸ ਸੁਧਾਰਾਂ ਨਾਲ ਨਾਗਰਿਕਾਂ ਦੀ ਲਗਭਗ 2.5 ਲੱਖ ਕਰੋੜ ਰੁਪਏ ਦੀ ਟੈਕਸ ਬੱਚਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਟੈਕਸਪੇਅਰਸ ਦੀ ਸੰਖਿਆ ਲਗਾਤਾਰ ਵਧ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਟੈਕਸ ਦੇ ਪੈਸੇ ਦਾ ਸਦਉਪਯੋਗ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ, “ਅਸੀਂ ਲੋਕਾਂ ਤੋਂ ਜੋ ਭੀ ਲਿਆ, ਅਸੀਂ ਉਨ੍ਹਾਂ ਨੂੰ ਵਾਪਸ ਕੀਤਾ- ਇਹੀ ਸੁਸ਼ਾਸਨ (good governance) ਅਤੇ ਰਾਮ ਰਾਜਯ ਦਾ ਸੰਦੇਸ਼ (message of Ram Rajya) ਭੀ ਹੈ।”

 

ਪ੍ਰਧਾਨ ਮੰਤਰੀ ਨੇ ਰਾਮ ਰਾਜਯ (Ram Rajya) ਵਿੱਚ ਸੰਸਾਧਨਾਂ ਦੇ ਅਧਿਕਤਮ ਉਪਯੋਗ ‘ਤੇ ਵਿਸ਼ੇਸ਼ ਧਿਆਨ ਦਿੱਤੇ ਜਾਣ ਬਾਰੇ ਭੀ ਪ੍ਰਕਾਸ਼ ਪਾਇਆ। ਵਿਭਿੰਨ ਪ੍ਰੋਜੈਕਟਾਂ ਨੂੰ ਰੋਕ ਕੇ, ਉਨ੍ਹਾਂ ਨੂੰ ਲਟਕਾ ਕੇ ਅਤੇ ਉਨ੍ਹਾਂ ਦੀ ਦਿਸ਼ਾ ਮੋੜ ਕੇ ਦੇਸ਼ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੀਆਂ ਪਿਛਲੀਆਂ ਸਰਕਾਰਾਂ ਦੀ ਤਰਫ਼ ਇਸ਼ਾਰਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਗਵਾਨ ਰਾਮ ਦੁਆਰਾ ਬਾਤਚੀਤ ਦੇ ਦੌਰਾਨ ਭਰਤ (Bharat) ਨੂੰ ਐਸੀਆਂ ਨੁਕਸਾਨਦਾਇਕ ਪ੍ਰਵਿਰਤੀਆਂ ਦੇ ਪ੍ਰਤੀ ਆਗਾਹ ਕੀਤੇ ਜਾਣ ਦਾ ਉਲੇਖ ਕੀਤਾ ਅਤੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਮਾਂ ਬਰਬਾਦ ਕੀਤੇ ਬਿਨਾ ਐਸੇ ਕਾਰਜਾਂ ਨੂੰ ਜ਼ਰੂਰ ਪੂਰਾ ਕਰੋਗੇ ਜਿਨ੍ਹਾਂ ਵਿੱਚ ਲਾਗਤ ਘੱਟ ਹੋਵੇ ਅਤੇ ਅਧਿਕਤਮ ਲਾਭ ਮਿਲੇ।” ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਪਿਛਲੇ 10 ਵਰ੍ਹਿਆਂ ਦੇ ਦੌਰਾਨ, ਵਰਤਮਾਨ ਸਰਕਾਰ ਨੇ ਲਾਗਤ ਨੂੰ ਧਿਆਨ ਵਿੱਚ ਰੱਖਿਆ ਹੈ ਅਤੇ ਪ੍ਰੋਜੈਕਟਾਂ ਨੂੰ ਸਮੇਂ ‘ਤੇ ਪੂਰਾ ਕਰਨ ‘ਤੇ ਜ਼ੋਰ ਦਿੱਤਾ ਹੈ।

 

ਇੱਕ ਵਾਰ ਫਿਰ ਗੋਸਵਾਮੀ ਤੁਲਸੀਦਾਸ (Goswami Tulsidas) ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਇੱਕ ਐਸੀ ਪ੍ਰਣਾਲੀ ਬਣਾਉਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਜੋ ਗ਼ਰੀਬਾਂ ਦੀ ਸਹਾਇਤਾ ਕਰੇ ਅਤੇ ਅਪਾਤਰ ਲੋਕਾਂ ਨੂੰ ਬਾਹਰ ਕਰ ਦੇਵੇ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ 10 ਕਰੋੜ ਫ਼ਰਜ਼ੀ ਨਾਮ (fake names) ਦਸਤਾਵੇਜ਼ਾਂ ਤੋਂ ਬਾਹਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ, “ਅੱਜ, ਹਰੇਕ ਪੈਸਾ ਉਸ ਲਾਭਾਰਥੀ ਦੇ ਬੈਂਕ ਖਾਤੇ ਵਿੱਚ ਪਹੁੰਚਦਾ ਹੈ ਜੋ ਇਸ ਦਾ ਪਾਤਰ ਹੈ। ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਅਤੇ ਭ੍ਰਿਸ਼ਟ ਲੋਕਾਂ ਦੇ ਖ਼ਿਲਾਫ਼ ਕਾਰਵਾਈ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ।”

ਪ੍ਰਧਾਨ ਮੰਤਰੀ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਇਸ ਵਿਸ਼ਵਾਸ ਦੇ ਸਕਾਰਾਤਮਕ ਪਰਿਣਾਮ ਦੇਸ਼ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਵਿੱਚ ਦੇਖੇ ਜਾ ਸਕਦੇ ਹਨ। ਉਨ੍ਹਾਂ ਨੇ ਕੱਲ੍ਹ ਨੀਤੀ ਆਯੋਗ (NITI Aayog) ਦੁਆਰਾ ਜਾਰੀ ਨਵੀਨਤਮ ਰਿਪੋਰਟ ਬਾਰੇ ਦੇਸ਼ ਨੂੰ ਜਾਣੂ ਕਰਵਾਇਆ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਵਰਤਮਾਨ ਸਰਕਾਰ ਦੇ ਪ੍ਰਯਾਸਾਂ ਨਾਲ ਪਿਛਲੇ 9 ਵਰ੍ਹਿਆਂ ਦੇ ਦੌਰਾਨ ਲਗਭਗ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ ਹੈ। ਇਸ ਨੂੰ ਇੱਕ ਇਤਿਹਾਸਿਕ ਅਤੇ ਅਭੂਤਪੂਰਵ ਉਪਲਬਧੀ ਦੱਸਦੇ ਹੋਏ, ਖਾਸ ਕਰਕੇ ਅਜਿਹੇ ਦੇਸ਼ ਵਿੱਚ ਜਿੱਥੇ ਦਹਾਕਿਆਂ ਤੋਂ ਗ਼ਰੀਬੀ ਦੇ ਖ਼ਾਤਮੇ ਦੇ ਨਾਅਰੇ ਲਗਾਏ ਜਾਂਦੇ ਰਹੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ 2014 ਵਿੱਚ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਸਰਕਾਰ ਦੁਆਰਾ ਗ਼ਰੀਬਾਂ ਦੇ ਕਲਿਆਣ ਨੂੰ ਪ੍ਰਾਥਮਿਕਤਾ ਦਿੱਤੇ ਜਾਣ ਦਾ ਪਰਿਣਾਮ ਹੈ।

 

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਦੇਸ਼ ਦੇ ਗ਼ਰੀਬਾਂ ਨੂੰ ਸਾਧਨ ਅਤੇ ਸੰਸਾਧਨ (means and resources) ਦਿੱਤੇ ਜਾਣ ‘ਤੇ ਉਹ ਗ਼ਰੀਬੀ ਨੂੰ ਹਰਾਉਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਨੇ ਕਿਹਾ, “ਅਸੀਂ ਅੱਜ ਇਸ ਨੂੰ ਵਾਸਤਵਿਕਤਾ ਬਣਦੇ ਹੋਏ ਦੇਖ ਸਕਦੇ ਹਾਂ।” ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਿਹਤ, ਸਿੱਖਿਆ, ਰੋਜ਼ਗਾਰ ਤੇ ਸਵੈਰੋਜ਼ਗਾਰ ਅਤੇ ਗ਼ਰੀਬਾਂ ਦੇ ਲਈ ਸੁਵਿਧਾਵਾਂ ਵਧਾਉਣ ‘ਤੇ ਖਰਚ ਕੀਤਾ। ਉਨ੍ਹਾਂ ਨੇ ਕਿਹਾ, “ਜਦੋਂ ਗ਼ਰੀਬਾਂ ਦੀ ਸਮਰੱਥਾ ਮਜ਼ਬੂਤ ਹੋਈ ਅਤੇ ਉਨ੍ਹਾਂ ਨੂੰ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ, ਤਾਂ ਉਹ ਗ਼ਰੀਬੀ ਤੋਂ ਬਾਹਰ ਆਉਣ ਲਗੇ।” ਉਨ੍ਹਾਂ ਨੇ ਇਸ ਨੂੰ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ (consecration of the Ram Temple in Ayodhya) ਤੋਂ ਪਹਿਲਾਂ ਇੱਕ ਹੋਰ ਚੰਗੀ ਖ਼ਬਰ ਦੱਸਿਆ। ਉਨ੍ਹਾਂ ਨੇ ਕਿਹਾ, “ਭਾਰਤ ਵਿੱਚ ਗ਼ਰੀਬੀ ਘੱਟ ਕੀਤੀ ਜਾ ਸਕਦੀ ਹੈ, ਇਹ ਹਰ ਕਿਸੇ ਨੂੰ ਇੱਕ ਨਵੇਂ ਵਿਸ਼ਵਾਸ ਨਾਲ ਭਰਨ ਵਾਲਾ ਹੈ ਅਤੇ ਦੇਸ਼ ਦਾ ਆਤਮਵਿਸ਼ਵਾਸ ਵਧਾਉਣ ਵਾਲਾ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਗ਼ਰੀਬੀ ਵਿੱਚ ਕਮੀ ਆਉਣ ਦਾ ਕ੍ਰੈਡਿਟ ਨਵ-ਮੱਧ ਵਰਗ (neo-middle class) ਦੇ ਉਦੈ ਅਤੇ ਮੱਧ ਵਰਗ ਦੇ ਪ੍ਰਸਾਰ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਰਥਵਿਵਸਥਾ ਦੀ ਦੁਨੀਆ ਦੇ ਲੋਕਾਂ ਨੂੰ ਨਵ-ਮੱਧ ਵਰਗ ਦੇ ਵਿਕਾਸ ਦੀ ਸਮਰੱਥਾ ਅਤੇ ਆਰਥਿਕ ਗਤੀਵਿਧੀਆਂ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਅਹਿਸਾਸ ਹੈ। “ਅਜਿਹੇ ਵਿੱਚ, ਨੈਸਿਨ(NACIN) ਨੂੰ ਆਪਣੀ ਜ਼ਿੰਮੇਦਾਰੀ ਅਧਿਕ ਗੰਭੀਰਤਾ ਨਾਲ ਨਿਭਾਉਣੀ ਚਾਹੀਦੀ ਹੈ।”

 

ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਭਗਵਾਨ ਰਾਮ ਦੇ ਜੀਵਨ ਨੂੰ ਦਰਸਾਉਂਦੇ ਹੋਏ ਆਪਣੇ ਸਬਕਾ ਪ੍ਰਯਾਸ ਸੱਦੇ (his Sabka Prayas call) ਨੂੰ ਹੋਰ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਰਾਵਣ ਦੇ ਖ਼ਿਲਾਫ਼ ਲੜਾਈ ਵਿੱਚ ਸ਼੍ਰੀ ਰਾਮ ਦੁਆਰਾ ਸੰਸਾਧਨਾਂ ਦੇ ਬੁੱਧੀਮੱਤਾਪੂਰਨ ਉਪਯੋਗ ਅਤੇ ਉਨ੍ਹਾਂ ਨੂੰ ਇੱਕ ਵਿਸ਼ਾਲ ਸ਼ਕਤੀ ਵਿੱਚ ਪਰਿਵਰਤਿਤ ਕਰਨ ਦੀ ਯਾਦ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਸ਼ਟਰ-ਨਿਰਮਾਣ ਵਿੱਚ ਆਪਣੀ ਭੂਮਿਕਾ ਦਾ ਅਹਿਸਾਸ ਕਰਨ ਦੇ ਲਈ ਕਿਹਾ ਅਤੇ ਦੇਸ਼ ਦੀ ਆਮਦਨ, ਨਿਵੇਸ਼ ਵਧਾਉਣ ਤੇ ਕਾਰੋਬਾਰ ਕਰਨ ਵਿੱਚ ਸੁਗਮਤਾ ਵਧਾਉਣ (enhance ease of doing business) ਦੇ ਲਈ ਸਮੂਹਿਕ ਪ੍ਰਯਾਸਾਂ ਦਾ ਸੱਦਾ ਦਿੱਤਾ।

 

ਸਮਾਰੋਹ ਵਿੱਚ ਹੋਰ ਲੋਕਾਂ ਦੇ ਨਾਲ-ਨਾਲ ਆਂਧਰ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਐੱਸ. ਅਬਦੁਲ ਨਜ਼ੀਰ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਵਾਈ ਐੱਸ ਜਗਨ ਮੋਹਨ ਰੈੱਡੀ, ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸਿਜ਼ ਐਂਡ ਕਮਸਟਮਜ਼ ਦੇ ਚੇਅਰਮੈਨ, ਸ਼੍ਰੀ ਸੰਜੈ ਕੁਮਾਰ ਅਗਰਵਾਲ ਉਪਸਥਿਤ ਸਨ।

 

ਪਿਛੋਕੜ

ਸਿਵਲ  ਸੇਵਾ ਸਮਰੱਥਾ ਨਿਰਮਾਣ ਦੇ ਮਾਧਿਅਮ ਨਾਲ ਸ਼ਾਸਨ ਵਿੱਚ ਸੁਧਾਰ ਦੀ ਪ੍ਰਧਾਨ ਮੰਤਰੀ ਮੋਦੀ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਵਿੱਚ, ਆਂਧਰ ਪ੍ਰਦੇਸ਼ ਦੇ ਸ਼੍ਰੀ ਸਤਯ ਸਾਈ ਜ਼ਿਲ੍ਹੇ ਦੇ ਪਲਾਸਮੁਦ੍ਰਮ ਵਿੱਚ ਨੈਸ਼ਨਲ ਅਕੈਡਮੀ ਆਵ੍ ਕਸਟਮਸ, ਇਨਡਾਇਰੈਕਟ ਟੈਕਸਿਜ਼ ਐਂਡ ਨਾਰਕੋਟਿਕਸ -‘ਨੈਸਿਨ’ (NACIN) ਦੇ ਨਵੇਂ ਅਤਿਆਧੁਨਿਕ ਕੈਂਪਸ ਦੀ ਪਰਿਕਲਪਨਾ ਅਤੇ ਨਿਰਮਾਣ ਕਰਕੇ ਸਥਾਪਿਤ ਕੀਤਾ ਗਿਆ ਹੈ। 500 ਏਕੜ ਵਿੱਚ ਫੈਲੀ ਇਹ ਅਕੈਡਮੀ ਇਨਡਾਇਰੈਕਟ ਟੈਕਸੇਸ਼ਨ (ਕਸਟਮਸ, ਸੈਂਟਰਲ ਐਕਸਾਈਜ਼ ਐਂਡ ਗੁਡਸ ਐਂਡ ਸਰਵਿਸਿਜ਼ ਟੈਕਸ) ਐਂਡ ਨਾਰਕੋਟਿਕਸ ਕੰਟਰੋਲ ਐਡਮਿਨਿਸਟ੍ਰੇਸ਼ਨ ਦੇ ਖੇਤਰ ਵਿੱਚ ਸਮਰੱਥਾ ਨਿਰਮਾਣ ਦੇ ਲਈ ਭਾਰਤ ਸਰਕਾਰ ਦੀ ਸਰਬਉੱਚ ਸੰਸਥਾ ਹੈ। ਰਾਸ਼ਟਰੀ ਪੱਧਰ ਦਾ ਭਰੋਸੇਯੋਗ ਟ੍ਰੇਨਿੰਗ ਸੰਸਥਾਨ ਇੰਡੀਅਨ ਰੈਵੇਨਿਊ ਸਰਵਿਸ ( ਕਸਟਮ ਐਂਡ ਇਨਡਾਇਰੈਕਟ ਟੈਕਸਿਜ਼) ਦੇ ਅਧਿਕਾਰੀਆਂ ਦੇ ਨਾਲ-ਨਾਲ ਕੇਂਦਰੀ ਸਹਿਯੋਗੀ ਸੇਵਾਵਾਂ, ਰਾਜ ਸਰਕਾਰਾਂ ਅਤੇ ਭਾਗੀਦਾਰ ਦੇਸ਼ਾਂ ਨੂੰ ਟ੍ਰੇਨਿੰਗ ਪ੍ਰਦਾਨ ਕਰੇਗਾ।

 

ਇਸ ਨਵੇਂ ਕੈਂਪਸ ਦੇ ਜੁੜਨ ਨਾਲ, ਨੈਸਿਨ(NACIN) ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਦੇ ਲਈ ਨਵੇਂ ਜ਼ਮਾਨੇ ਦੀਆਂ ਟੈਕਨੋਲੋਜੀਆਂ ਜਿਵੇਂ ਔਗਮੈਂਟਿਡ ਅਤੇ ਵਰਚੁਅਲ ਰੀਅਲਿਟੀ, ਬਲੌਕਚੇਨ (Augmented & Virtual Reality, Blockchain) ਦੇ ਨਾਲ-ਨਾਲ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਹੋਰ ਉੱਭਰਦੀਆਂ ਟੈਕਨੋਲੋਜੀਆਂ (Artificial Intelligence and other emerging Technologies) ਦੇ ਉਪਯੋਗ ‘ਤੇ ਧਿਆਨ ਕੇਂਦ੍ਰਿਤ ਕਰੇਗਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mann Ki Baat: Who are Kari Kashyap and Punem Sanna? PM Modi was impressed by their story of struggle, narrated the story in Mann Ki Baat

Media Coverage

Mann Ki Baat: Who are Kari Kashyap and Punem Sanna? PM Modi was impressed by their story of struggle, narrated the story in Mann Ki Baat
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 30 ਦਸੰਬਰ 2024
December 30, 2024

Citizens Appreciate PM Modis efforts to ensure India is on the path towards Viksit Bharat