860 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
‘‘ਰਾਜਕੋਟ ਦੀ ਪਹਿਚਾਣ, ਸੌਰਾਸ਼ਟਰ ਦੇ ਵਿਕਾਸ ਇੰਜਣ ਦੇ ਰੂਪ ਵਿੱਚ ਹੁੰਦੀ ਹੈ’’
"ਮੈਂ ਰਾਜਕੋਟ ਦਾ ਰਿਣ ਚੁਕਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹਾਂ"
‘‘ਅਸੀਂ ‘ਸੁਸ਼ਾਸਨ’ (‘Sushasan’) ਦੀ ਗਰੰਟੀ ਲੈ ਕਾ ਆਏ ਸਾਂ ਅਤੇ ਇਸ ਨੂੰ ਪੂਰਾ ਕਰ ਰਹੇ ਹਾਂ’’
‘‘ਨਿਓ-ਮਿਡਲ ਕਲਾਸ ਅਤੇ ਮਿਡਲ ਕਲਾਸ, ਦੋਨੋਂ ਹੀ ਸਰਕਾਰ ਦੀ ਪ੍ਰਾਥਮਿਕਤਾ ਹਨ’’
‘‘ਹਵਾਈ ਸੇਵਾਵਾਂ ਦੇ ਵਿਸਤਾਰ ਨੇ ਭਾਰਤ ਦੇ ਹਵਾਬਾਜ਼ੀ ਖੇਤਰ ਨੂੰ ਨਵੀਆਂ ਉਚਾਈਆਂ ਦਿੱਤੀਆਂ ਹਨ’’
"ਜੀਵਨ ਜੀਣ ਨੂੰ ਅਸਾਨ ਬਣਾਉਣਾ ਅਤੇ ਜੀਵਨ ਦੀ ਗੁਣਵੱਤਾ, ਸਰਕਾਰ ਦੀਆਂ ਸਰਬਉੱਚ ਪ੍ਰਾਥਮਿਕਤਾਵਾਂ ਹਨ"
‘‘ਅੱਜ ਰੇਰਾ ਕਾਨੂੰਨ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਲੁੱਟੇ ਜਾਣ ਤੋਂ ਬਚਾ ਰਿਹਾ ਹੈ’’
“ਅੱਜ ਸਾਡੇ ਗੁਆਂਢੀ ਦੇਸ਼ਾਂ ਵਿੱਚ ਮਹਿੰਗਾਈ 25-30 ਪ੍ਰਤੀਸ਼ਤ ਦੀ ਦਰ ਨਾਲ ਵਧ ਰਹੀ ਹੈ; ਲੇਕਿਨ ਭਾਰਤ ਵਿੱਚ ਸਥਿਤੀ ਅਜਿਹੀ ਨਹੀਂ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਰਾਜਕੋਟ ਵਿੱਚ ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ 860 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸੌਨੀ ਯੋਜਨਾ (Sauni Yojana) ਲਿੰਕ 3 ਪੈਕੇਜ 8 ਅਤੇ 9 ਦਵਾਰਕਾ ਗ੍ਰਾਮੀਣ ਜਲ ਸਪਲਾਈ ਅਤੇ ਸਵੱਛਤਾ (ਆਰਡਬਲਿਊਐੱਸਐੱਸ) ਦਾ ਅੱਪਗ੍ਰੇਡੇਸ਼ਨ; ਉਪਰਕੋਟ ਕਿਲੇ ਦੀ ਸੰਭਾਲ਼, ਪੁਨਰਸਥਾਪਨਾ ਅਤੇ ਵਿਕਾਸ, ਪੜਾਅ I ਅਤੇ II; ਵਾਟਰ ਟ੍ਰੀਟਮੈਂਟ ਪਲਾਂਟ, ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਫਲਾਈਓਵਰ ਬ੍ਰਿਜ ਦਾ ਨਿਰਮਾਣ ਆਦਿ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਉਦਘਾਟਨ ਕੀਤੇ ਗਏ ਨਵੇਂ ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਭਵਨ ਦਾ ਨਿਰੀਖਣ ਕੀਤਾ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਨਾ ਕੇਵਲ ਰਾਜਕੋਟ, ਬਲਕਿ ਪੂਰੇ ਸੌਰਾਸ਼ਟਰ ਖੇਤਰ ਦੇ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਖੇਤਰ ਵਿੱਚ ਆਏ ਚੱਕ੍ਰਵਾਤ ਅਤੇ ਹਾਲ ਦੇ ਦਿਨਾਂ ਵਿੱਚ ਆਏ ਹੜ੍ਹਾਂ ਜਿਹੀਆਂ ਪ੍ਰਾਕ੍ਰਿਤਕ ਆਪਦਾਵਾਂ(ਆਫ਼ਤਾਂ) ਦੇ ਕਾਰਨ ਨੁਕਸਾਨ ਝੱਲਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਲੋਕਾਂ ਨੇ ਨਾਲ ਮਿਲਕੇ ਸੰਕਟ ਦਾ ਸਾਹਮਣਾ ਕੀਤਾ ਹੈ ਅਤੇ ਭਰੋਸਾ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਦੀ ਸਹਾਇਤਾ ਨਾਲ ਪ੍ਰਭਾਵਿਤ ਲੋਕਾਂ ਦਾ ਪੁਨਰਵਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਹਰ ਸੰਭਵ ਸਹਿਯੋਗ ਦੇ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਰਾਜਕੋਟ ਦੀ ਪਹਿਚਾਣ ਸੌਰਾਸ਼ਟਰ ਦੇ ਵਿਕਾਸ ਇੰਜਣ ਦੇ ਰੂਪ ਵਿੱਚ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਉਦਯੋਗ, ਸੰਸਕ੍ਰਿਤੀ ਅਤੇ ਖਾਨ-ਪਾਨ ਦੇ ਬਾਵਜੂਦ, ਰਾਜਕੋਟ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ, ਜੋ ਅੱਜ ਪੂਰੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਰਾਜਕੋਟ ਨੇ ਉਨ੍ਹਾਂ  ਨੂੰ ਪਹਿਲੀ ਵਾਰ ਵਿਧਾਇਕ ਦੇ ਰੂਪ ਵਿੱਚ ਚੁਣਿਆ ਸੀ ਅਤੇ ਕਿਹਾ ਕਿ ਸ਼ਹਿਰ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਹੈ। ਉਨ੍ਹਾਂ ਨੇ ਕਿਹਾ, ‘‘ਰਾਜਕੋਟ ਦਾ ਰਿਣ ਹਮੇਸ਼ਾ ਬਣਿਆ ਰਹਿੰਦਾ ਹੈ ਅਤੇ ਮੈਂ ਹਮੇਸ਼ਾ ਇਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹਾਂ।’’

 

ਪ੍ਰਧਾਨ ਮੰਤਰੀ ਨੇ ਅੱਜ ਉਦਘਾਟਨ ਕੀਤੇ ਗਏ ਹਵਾਈ ਅੱਡੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਹਵਾਈ ਅੱਡੇ ਤੋਂ ਯਾਤਰਾ ਵਿੱਚ ਅਸਾਨੀ ਹੋਣ ਦੇ ਇਲਾਵਾ, ਖੇਤਰ ਦੇ ਉਦਯੋਗਾਂ ਨੂੰ ਵੀ ਕਾਫੀ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਕੋਟ ਨੇ ‘ਮਿਨੀ ਜਪਾਨ’ ਦੇ ਉਸ ਸੁਪਨੇ ਨੂੰ ਸਾਕਾਰ ਕੀਤਾ ਹੈ, ਜੋ ਉਨ੍ਹਾਂ ਨੇ ਨਵੇਂ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਿਆ ਸੀ। ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡੇ ਦੇ ਰੂਪ ਵਿੱਚ ਰਾਜਕੋਟ ਨੂੰ ਇੱਕ ਸ਼ਕਤੀ-ਭੰਡਾਰ (powerhouse) ਮਿਲਿਆ ਹੈ, ਜੋ ਇਸ ਨੂੰ ਨਵੀਂ ਊਰਜਾ ਅਤੇ ਉਡਾਣ ਦੇਵੇਗਾ।

 

ਸੌਨੀ ਯੋਜਨਾ, ਜਿਸ ਦੇ ਤਹਿਤ ਅੱਜ ਵਿਭਿੰਨ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ ਹੈ, ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਿਯੋਜਨਾਵਾਂ ਦੇ ਪੂਰਾ ਹੋਣ ਨਾਲ ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਪੇਅਜਲ ਅਤੇ ਸਿੰਚਾਈ ਦੇ ਲਈ ਪਾਣੀ ਦੀ ਸਪਲਾਈ ਹੋਵੇਗੀ। ਪ੍ਰਧਾਨ ਮੰਤਰੀ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਰਾਜਕੋਟ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਹਰੇਕ ਸਮੁਦਾਇ ਅਤੇ ਹਰ ਖੇਤਰ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ‘ਸੁਸ਼ਾਸਨ’ (‘Sushasan’) ਦੀ ਗਰੰਟੀ ਦਿੱਤੀ ਹੈ ਅਤੇ ਅੱਜ ਇਸ ਨੂੰ ਪੂਰਾ ਕਰ ਭੀ ਕਰ ਰਹੇ ਹਾਂ। ਚਾਹੇ ਗ਼ਰੀਬ ਹੋਣ, ਦਲਿਤ ਹੋਣ, ਆਦਿਵਾਸੀ ਹੋਣ ਜਾਂ ਪਿਛੜਾ ਵਰਗ ਹੋਣ, ਅਸੀਂ ਹਮੇਸ਼ਾ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ।’’ ਇਹ ਰੇਖਾਂਕਿਤ ਕਰਦੇ ਹੋਏ ਕਿ ਦੇਸ਼ ਵਿੱਚ ਗ਼ਰੀਬੀ ਦਾ ਪੱਧਰ ਬਹੁਤ ਤੇਜ਼ੀ ਨਾਲ ਘੱਟ ਹੋ ਰਿਹਾ ਹੈ, ਪ੍ਰਧਾਨ ਮੰਤਰੀ ਨੇ ਹਾਲ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ 5 ਵਰ੍ਹਿਆਂ ਵਿੱਚ 13.5 ਕਰੋੜ ਨਾਗਰਿਕ ਗ਼ਰੀਬੀ ਤੋਂ ਬਾਹਰ ਆਏ ਹਨ ਅਤੇ ਕਿਹਾ ਕਿ ਇਹ ਲੋਕ ਦੇਸ਼ ਵਿੱਚ ਨਵ-ਮੱਧ ਵਰਗ ਦੇ ਰੂਪ ਵਿੱਚ ਉੱਭਰ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਇਸ ਲਈ, ਨਵ-ਮੱਧ ਵਰਗ ਅਤੇ ਮੱਧ ਵਰਗ ਦੋਵੇਂ ਹੀ ਸਰਕਾਰ ਦੀ ਪ੍ਰਾਥਮਿਕਤਾ ਹਨ, ਜੋ ਨਾਲ ਮਿਲ ਕੇ ਪੂਰੇ ਮੱਧ ਵਰਗ (ਮਿਡਲ ਕਲਾਸ) ਦਾ ਨਿਰਮਾਣ ਕਰਦੇ ਹਨ।

 

ਪ੍ਰਧਾਨ ਮੰਤਰੀ ਨੇ ਕਨੈਕਟੀਵਿਟੀ ਬਾਰੇ ਮੱਧ ਵਰਗ (ਮਿਡਲ ਕਲਾਸ) ਦੀ ਲੰਬੇ ਸਮੇਂ ਤੋਂ ਲੰਬਿਤ ਮੰਗ 'ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਨੇ ਕਨੈਕਟੀਵਿਟੀ ਵਿੱਚ ਸੁਧਾਰ ਦੇ ਲਈ ਪਿਛਲੇ 9 ਵਰ੍ਹਿਆਂ ਵਿੱਚ ਉਠਾਏ ਗਏ ਕਦਮਾਂ ਨੂੰ ਸੂਚੀਬੱਧ ਕੀਤਾ। 2014 ਵਿੱਚ ਸਿਰਫ਼ 4 ਸ਼ਹਿਰਾਂ ਵਿੱਚ ਮੈਟਰੋ ਨੈੱਟਵਰਕ ਸੀ, ਅੱਜ ਮੈਟਰੋ ਨੈੱਟਵਰਕ ਭਾਰਤ ਦੇ 20 ਤੋਂ ਜ਼ਿਆਦਾ ਸ਼ਹਿਰਾਂ ਤੱਕ ਪਹੁੰਚ ਗਿਆ ਹੈ। ਵੰਦੇ ਭਾਰਤ ( Vande Bharat) ਜਿਹੀਆਂ  ਆਧੁਨਿਕ ਟ੍ਰੇਨਾਂ 25 ਰੇਲ-ਮਾਰਗਾਂ ‘ਤੇ ਚਲ ਰਹੀਆਂ ਹਨ; ਇਸ ਅਵਧੀ ਦੇ ਦੌਰਾਨ, ਹਵਾਈ ਅੱਡਿਆਂ ਦੀ ਸੰਖਿਆ 2014 ਦੇ 70 ਦੀ ਤੁਲਨਾ ਵਿੱਚ ਦੁੱਗਣੀ ਤੋਂ ਭੀ ਅਧਿਕ ਹੋ ਗਈ ਹੈ। ਉਨ੍ਹਾਂ ਨੇ ਕਿਹਾ, ‘‘ਹਵਾਈ ਸੇਵਾਵਾਂ ਦੇ ਵਿਸਤਾਰ ਨੇ ਭਾਰਤ ਦੇ ਹਵਾਬਾਜ਼ੀ ਖੇਤਰ ਨੂੰ ਨਵੀਆਂ ਉਚਾਈਆਂ ਦਿੱਤੀਆਂ ਹਨ। ਭਾਰਤੀ ਕੰਪਨੀਆਂ ਕਰੋੜਾਂ ਰੁਪਏ ਦੇ ਏਅਰਕ੍ਰਾਫਟਸ (aircrafts) ਖਰੀਦ ਰਹੀਆਂ ਹਨ।’’ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਜਰਾਤ ਏਅਰਕ੍ਰਾਫਟਸ ਨਿਰਮਾਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, ‘‘ਜੀਵਨ ਜੀਣ ਵਿੱਚ ਅਸਾਨੀ ਅਤੇ ਜੀਵਨ ਦੀ ਗੁਣਵੱਤਾ(Ease of living and quality of life) ਸਰਕਾਰ ਦੀਆਂ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਹੈ।’’ ਅਤੀਤ ਵਿੱਚ ਲੋਕਾਂ ਨੂੰ ਹੋਣ ਵਾਲੀਆਂ ਅਸੁਵਿਧਾਵਾਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਹਸਪਤਾਲਾਂ ਅਤੇ ਉਪਯੋਗਤਾ ਭੁਗਤਾਨ ਕੇਂਦਰਾਂ ‘ਤੇ ਲੰਬੀਆਂ ਕਤਾਰਾਂ, ਬੀਮਾ ਅਤੇ ਪੈਨਸ਼ਨ ਨਾਲ ਸਬੰਧਿਤ ਸਮੱਸਿਆਵਾਂ ਅਤੇ ਟੈਕਸ ਰਿਟਰਨ ਭਰਨ ਵਿੱਚ ਹੋਣ ਵਾਲੀਆਂ ਪਰੇਸ਼ਾਨੀਆਂ ਦਾ ਉਲੇਖ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਡਿਜੀਟਲ ਇੰਡੀਆ ਮੁਹਿੰਮ ਨਾਲ ਇਨ੍ਹਾਂ ਸਾਰੇ ਮੁੱਦਿਆਂ ਦਾ ਸਮਾਧਾਨ ਹੋ ਗਿਆ ਹੈ। ਉਨ੍ਹਾਂ ਨੇ ਮੋਬਾਈਲ ਬੈਂਕਿੰਗ ਅਤੇ ਟੈਕਸ ਰਿਟਰਨ ਨੂੰ ਔਨਲਾਈਨ ਭਰਨ ਦੀ ਸੁਵਿਧਾ ਦਾ ਉਲੇਖ ਕੀਤਾ ਅਤੇ ਇਹ ਭੀ ਰੇਖਾਂਕਿਤ ਕੀਤਾ ਕਿ ਰਿਫੰਡ ਅਲਪ-ਅਵਧੀ ਵਿੱਚ ਸਿੱਧੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਹੋ ਜਾਂਦੇ ਹਨ।

 

ਆਵਾਸ ਦੇ ਮਹੱਤਵ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਗ਼ਰੀਬਾਂ ਦੀਆਂ ਆਵਾਸ ਜ਼ਰੂਰਤਾਂ ਦਾ ਧਿਆਨ ਰੱਖਿਆ ਹੈ ਅਤੇ ਮੱਧ ਵਰਗ (ਮਿਡਲ ਕਲਾਸ) ਦੇ ਘਰ ਦੇ ਸੁਪਨੇ ਨੂੰ ਵੀ ਪੂਰਾ ਕੀਤਾ ਹੈ।’’ ਉਨ੍ਹਾਂ ਨੇ ਮੱਧ ਵਰਗ (ਮਿਡਲ ਕਲਾਸ) ਦੇ ਲਈ ਪੀਐੱਮ ਆਵਾਸ ਯੋਜਨਾ(PM Awas Yojna) ਦੇ ਤਹਿਤ 18 ਲੱਖ ਰੁਪਏ ਤੱਕ ਦੀ ਵਿਸ਼ੇਸ਼ ਸਬਸਿਡੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ 6 ਲੱਖ ਤੋਂ ਅਧਿਕ ਪਰਿਵਾਰਾਂ ਨੂੰ ਲਾਭ ਹੋਇਆ ਹੈ, ਜਿਨ੍ਹਾਂ ਵਿੱਚੋਂ 60 ਹਜ਼ਾਰ ਪਰਿਵਾਰ ਗੁਜਰਾਤ ਦੇ ਹਨ।

 

ਪ੍ਰਧਾਨ ਮੰਤਰੀ ਨੇ ਆਵਾਸ ਦੇ ਨਾਮ ‘ਤੇ ਹੋਣ ਵਾਲੇ ਫਰਜ਼ੀਵਾੜੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੇ ਦੌਰਾਨ ਕਾਨੂੰਨ ਦੇ ਅਭਾਵ ਵਿੱਚ ਕਈ ਵਰ੍ਹਿਆਂ ਤੱਕ ਘਰ ਦਾ ਕਬਜ਼ਾ ਨਹੀਂ ਮਿਲ ਪਾਉਂਦਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਵਰਤਮਾਨ ਸਰਕਾਰ ਨੇ ਰੇਰਾ ਕਾਨੂੰਨ (RERA law ) ਬਣਾਇਆ ਅਤੇ ਲੋਕਾਂ ਦੇ ਹਿਤਾਂ ਦੀ ਰੱਖਿਆ ਕੀਤੀ। ਉਨ੍ਹਾਂ ਨੇ ਕਿਹਾ, ‘‘ਅੱਜ ਰੇਰਾ ਕਾਨੂੰਨ (RERA law )ਲੱਖਾਂ ਲੋਕਾਂ ਦਾ ਪੈਸਾ ਲੁੱਟੇ ਜਾਣ ਤੋਂ ਰੋਕ ਰਿਹਾ ਹੈ।’’

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਮਹਿੰਗਾਈ ਦਰ 10 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਮਹਾਮਾਰੀ ਅਤੇ ਯੁੱਧ ਦੇ ਬਾਵਜੂਦ ਮਹਿੰਗਾਈ ਨੂੰ ਨਿਯੰਤਰਣ ਵਿੱਚ ਰੱਖਿਆ। ਉਨ੍ਹਾਂ ਨੇ ਕਿਹਾ, ‘‘ਅੱਜ ਸਾਡੇ ਗੁਆਂਢੀ ਦੇਸ਼ਾਂ ਵਿੱਚ ਮਹਿੰਗਾਈ 25-30 ਪ੍ਰਤੀਸ਼ਤ ਦੀ ਦਰ ਨਾਲ ਵਧ ਰਹੀ ਹੈ। ਲੇਕਿਨ ਭਾਰਤ ਵਿੱਚ ਅਜਿਹੀ ਸਥਿਤੀ ਨਹੀਂ ਹੈ। ਅਸੀਂ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਮਹਿੰਗਾਈ ਦਰ ਨੂੰ ਨਿਯੰਤਰਿਤ ਕਰਨ ਦਾ ਪ੍ਰਯਾਸ ਕਰ ਰਹੇ ਹਾਂ ਅਤੇ ਭਵਿੱਖ ਵਿੱਚ ਵੀ ਐਸਾ ਕਰਨਾ ਜਾਰੀ ਰੱਖਾਂਗੇ।’’

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ, ਗ਼ਰੀਬਾਂ ਅਤੇ ਮੱਧ ਵਰਗ (ਮਿਡਲ ਕਲਾਸ) ਦੇ ਖਰਚਿਆਂ ਨੂੰ ਬਚਾਉਣ ਦੇ ਨਾਲ-ਨਾਲ ਮੱਧ ਵਰਗ ਦੇ ਲਈ ਭੀ ਅਧਿਕਤਮ ਬੱਚਤ ਸੁਨਿਸ਼ਚਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 9 ਵਰ੍ਹੇ ਪਹਿਲਾਂ 2 ਲੱਖ ਰੁਪਏ ਦੀ ਸਲਾਨਾ ਆਮਦਨ ‘ਤੇ ਟੈਕਸ ਲਗਦਾ ਸੀ, ਲੇਕਿਨ ਅੱਜ 7 ਲੱਖ ਰੁਪਏ ਤੱਕ ਦੀ ਆਮਦਨ ਵਾਲਿਆਂ ਨੂੰ ਟੈਕਸ ਨਹੀਂ ਦੇਣਾ ਪੈਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “7 ਲੱਖ ਰੁਪਏ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਹੈ।” ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸ਼ਹਿਰਾਂ ਵਿੱਚ ਰਹਿਣ ਵਾਲੇ ਮੱਧ ਵਰਗੀ ਪਰਿਵਾਰਾਂ ਦੇ ਲਈ ਹਰ ਸਾਲ ਹਜ਼ਾਰਾਂ ਰੁਪਏ ਦੀ ਬੱਚਤ ਹੋ ਰਹੀ ਹੈ। ਉਨ੍ਹਾਂ ਨੇ ਛੋਟੀ ਬੱਚਤ ‘ਤੇ ਅਧਿਕ ਵਿਆਜ ਅਤੇ ਈਪੀਐੱਫਓ (EPFO) ‘ਤੇ 8.25 ਪ੍ਰਤੀਸ਼ਤ ਵਿਆਜ ਤੈਅ ਕੀਤੇ ਜਾਣ ਦਾ ਭੀ ਜ਼ਿਕਰ ਕੀਤਾ।

 

ਇਹ ਸਮਝਾਉਣ ਦੇ ਲਈ ਕਿ ਕਿਵੇਂ ਨੀਤੀਆਂ ਨਾਗਰਿਕਾਂ ਦੇ ਲਈ ਪੈਸਾ ਬਚਾ ਰਹੀਆਂ ਹਨ, ਪ੍ਰਧਾਨ ਮੰਤਰੀ ਨੇ ਮੋਬਾਈਲ ਫੋਨ ਦੇ ਉਪਯੋਗ ਦੀ ਲਾਗਤ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਕਿਹਾ ਕਿ 2014 ਵਿੱਚ 1 ਜੀਬੀ ਡੇਟਾ ਦੀ ਕੀਮਤ 300 ਰੁਪਏ ਹੋਇਆ ਕਰਦੀ ਸੀ। ਅੱਜ ਪ੍ਰਤੀ ਵਿਅਕਤੀ ਪ੍ਰਤੀ ਮਾਹ ਔਸਤਨ 20 ਜੀਬੀ ਡੇਟਾ ਇਸਤੇਮਾਲ ਹੁੰਦਾ ਹੈ। ਇਸ ਦੇ ਪਰਿਣਾਮਸਰੂਪ, ਇੱਕ ਔਸਤ ਨਾਗਰਿਕ ਨੂੰ ਪ੍ਰਤੀ ਮਾਹ 5000 ਰੁਪਏ ਤੋਂ ਅਧਿਕ ਦੀ ਬੱਚਤ ਹੋਈ ਹੈ।

 

ਕਿਫ਼ਾਇਤੀ ਕੀਮਤ ‘ਤੇ ਦਵਾਈਆਂ ਉਪਲਬਧ ਕਰਵਾਉਣ ਵਾਲੇ ਜਨ ਔਸ਼ਧੀ ਕੇਂਦਰਾਂ (Jan Aushadhi Kendras) ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੇ ਲਈ ਇੱਕ ਅਸ਼ੀਰਵਾਦ ਹੈ, ਜਿਨ੍ਹਾਂ ਨੂੰ ਨਿਯਮਿਤ ਤੌਰ 'ਤੇ ਦਵਾਈਆਂ ਲੈਣੀਆਂ ਪੈਂਦੀਆਂ ਹਨ। ਇਨ੍ਹਾਂ ਕੇਂਦਰਾਂ ਨੇ ਗ਼ਰੀਬਾਂ ਅਤੇ ਮੱਧ ਵਰਗ ਦੇ ਲਈ ਲਗਭਗ 20,000 ਕਰੋੜ ਰੁਪਏ ਦੀ ਬੱਚਤ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ, ''ਗ਼ਰੀਬਾਂ ਅਤੇ ਮੱਧ ਵਰਗ ਦੇ ਪ੍ਰਤੀ ਇੱਕ ਸੰਵੇਦਨਸ਼ੀਲ ਸਰਕਾਰ ਇਸੇ ਤਰ੍ਹਾਂ ਕੰਮ ਕਰਦੀ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗੁਜਰਾਤ ਅਤੇ ਸੌਰਾਸ਼ਟਰ ਦੇ ਵਿਕਾਸ ਦੇ ਲਈ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸੌਨੀ ਯੋਜਨਾ ਨਾਲ ਖੇਤਰ ਦੀ ਜਲ-ਸਥਿਤੀ ਵਿੱਚ ਆਏ ਬਦਲਾਅ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਸੌਰਾਸ਼ਟਰ ਵਿੱਚ ਦਰਜਨਾਂ ਬੰਨ੍ਹ ਅਤੇ ਹਜ਼ਾਰਾਂ ਚੈੱਕ ਡੈਮ ਅੱਜ ਪਾਣੀ ਦੇ ਸਰੋਤ ਬਣ ਗਏ ਹਨ। ਹਰ ਘਰ ਜਲ ਯੋਜਨਾ(Har Ghar Jal Yojana) ਦੇ ਤਹਿਤ, ਗੁਜਰਾਤ ਦੇ ਕਰੋੜਾਂ ਪਰਿਵਾਰਾਂ ਨੂੰ ਹੁਣ ਨਲ ਸੇ ਜਲ (ਟੈਪ ਵਾਟਰ)ਮਿਲ ਰਿਹਾ ਹੈ।”

 

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਵਿਕਸਿਤ ਹੋਇਆ ਸ਼ਾਸਨ ਦਾ ਇਹ ਮਾਡਲ ਸਮਾਜ ਦੇ ਹਰੇਕ ਵਰਗ ਦੀਆਂ ਜ਼ਰੂਰਤਾਂ ਅਤੇ ਆਕਾਂਖਿਆਵਾਂ ਦਾ ਧਿਆਨ ਰੱਖਦਾ ਹੈ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਇਹ ਇੱਕ ਵਿਕਸਿਤ ਭਾਰਤ ਬਣਾਉਣ ਦਾ ਸਾਡਾ ਤਰੀਕਾ ਹੈ। ਸਾਨੂੰ ਇਸੇ ਮਾਰਗ ‘ਤੇ ਅੱਗੇ ਵਧਦੇ ਹੋਏ ਅੰਮ੍ਰਿਤ ਕਾਲ ਦੇ ਸੰਕਲਪਾਂ ਨੂੰ ਸਿੱਧ ਕਰਨਾ ਹੈ।”

 

ਇਸ ਅਵਸਰ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ, ਸੰਸਦ ਮੈਂਬਰ ਸ਼੍ਰੀ ਸੀ.ਆਰ. ਪਾਟਿਲ, ਗੁਜਰਾਤ ਸਰਕਾਰ ਦੇ ਮੰਤਰੀ ਅਤੇ ਹੋਰ ਉਪਸਥਿਤ ਸਨ।

 

ਪਿਛੋਕੜ

 

ਦੇਸ਼ ਭਰ ਦੇ ਹਵਾਈ ਸੰਪਰਕ ਵਿੱਚ ਸੁਧਾਰ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਰਾਜਕੋਟ ਵਿੱਚ ਇੱਕ ਨਵੇਂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ ਨਾਲ ਪ੍ਰੋਤਸਾਹਨ ਮਿਲਿਆ ਹੈ। ਗ੍ਰੀਨਫੀਲਡ ਹਵਾਈ ਅੱਡੇ ਨੂੰ ਕੁੱਲ 2500 ਏਕੜ ਤੋਂ ਅਧਿਕ ਭੂਮੀ ਖੇਤਰ ਅਤੇ 1400 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਨਵੇਂ ਹਵਾਈ ਅੱਡੇ ਵਿੱਚ ਆਧੁਨਿਕ ਤਕਨੀਕ ਅਤੇ ਸਥਾਈ ਸੁਵਿਧਾਵਾਂ ਦਾ ਮਿਸ਼ਰਣ ਹੈ। ਟਰਮੀਨਲ ਭਵਨ ਗ੍ਰਿਹ-4 (ਏਕੀਕ੍ਰਿਤ ਆਵਾਸ ਮੁੱਲਾਂਕਣ ਦੇ ਲਈ ਗ੍ਰੀਨ ਰੇਟਿੰਗ)( GRIHA -4 compliant (Green Rating for Integrated Habitat Assessment)) ਦੇ ਅਨੁਰੂਪ ਹੈ ਅਤੇ ਨਵਾਂ ਟਰਮੀਨਲ ਭਵਨ ਬਿਲਡਿੰਗ (ਐੱਨਆਈਟੀਬੀ) (New Terminal Building (NITB) ਡਬਲ ਇੰਸੂਲੇਟਿਡ ਰੂਫਿੰਗ ਸਿਸਟਮ, ਸਕਾਈਲਾਇਟਸ, ਐੱਲਈਡੀ ਲਾਇਟਿੰਗ, ਲੋਅ ਹੀਟ ਗੇਨ ਗਲੇਜ਼ਿੰਗ (LED Lighting, Low Heat Gain Glazing) ਆਦਿ ਜਿਹੀਆਂ ਕਈ ਸਥਿਰਤਾ ਵਿਸ਼ੇਸ਼ਤਾਵਾਂ ਵਾਲੀਆਂ ਸੁਵਿਧਾਵਾਂ ਨਾਲ ਲੈਸ ਹੈ।

 

ਹਵਾਈ ਅੱਡੇ ਦੇ ਟਰਮੀਨਲ ਦਾ ਡਿਜ਼ਾਈਨ ਰਾਜਕੋਟ ਦੀ ਸੱਭਿਆਚਾਰਕ ਜੀਵੰਤਤਾ ਤੋਂ ਪ੍ਰੇਰਿਤ ਹੈ ਅਤੇ ਇਹ ਆਪਣੇ ਪ੍ਰਭਾਵੀ ਬਾਹਰੀ ਅਗਰ(ਅਗਲੇ) ਭਾਗ ਅਤੇ ਸ਼ਾਨਦਾਰ ਅੰਦਰੂਨੀ ਸਜਾਵਟ ਦੇ ਜ਼ਰੀਏ ਲਿੱਪਣ ਕਲਾ ਤੋਂ ਲੈ ਕੇ ਡਾਂਡੀਆ ਨ੍ਰਿਤ ਤੱਕ ਦੇ ਕਲਾ ਰੂਪਾਂ ਨੂੰ ਚਿਤ੍ਰਿਤ ਕਰੇਗਾ। ਹਵਾਈ ਅੱਡਾ ਸਥਾਨਕ ਵਾਸਤੂਕਲਾ ਵਿਰਾਸਤ ਦਾ ਪ੍ਰਤੀਕ ਹੋਵੇਗਾ ਅਤੇ ਗੁਜਰਾਤ ਦੇ ਕਾਠੀਆਵਾੜ ਖੇਤਰ ਦੀ ਕਲਾ ਅਤੇ ਨ੍ਰਿਤ ਰੂਪਾਂ ਦੇ ਸੱਭਿਆਚਾਰਕ ਗੌਰਵ ਨੂੰ ਪ੍ਰਤੀਬਿੰਬਿਤ ਕਰੇਗਾ। ਰਾਜਕੋਟ ਦਾ ਨਵਾਂ ਹਵਾਈ ਅੱਡਾ ਨਾ ਕੇਵਲ ਰਾਜਕੋਟ ਦੇ ਸਥਾਨਕ ਆਟੋਮੋਬਾਈਲ ਉਦਯੋਗ ਦੇ ਵਿਕਾਸ ਵਿੱਚ ਯੋਗਦਾਨ ਦੇਵੇਗਾ, ਬਲਕਿ ਪੂਰੇ ਗੁਜਰਾਤ ਵਿੱਚ ਵਪਾਰ, ਟੂਰਿਜ਼ਮ, ਸਿੱਖਿਆ ਅਤੇ ਉਦਯੋਗਿਕ ਖੇਤਰਾਂ ਨੂੰ ਵੀ ਪ੍ਰੋਤਸਾਹਨ ਪ੍ਰਦਾਨ ਕਰੇਗਾ।

 

ਪ੍ਰਧਾਨ ਮੰਤਰੀ ਨੇ 860 ਕਰੋੜ ਰੁਪਏ ਤੋਂ ਅਧਿਕ ਦੀਆਂ ਵਿਕਾਸ ਪਰਿਯੋਜਨਾਵਾਂ ਦਾ ਵੀ ਉਦਘਾਟਨ ਕੀਤਾ। ਸੌਨੀ ਯੋਜਨਾ (Sauni Yojana) ਲਿੰਕ 3 ਪੈਕੇਜ 8 ਅਤੇ 9 ਸੌਰਾਸ਼ਟਰ ਖੇਤਰ ਵਿੱਚ ਸਿੰਚਾਈ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਪੇਅਜਲ ਸਪਲਾਈ ਵਿੱਚ ਮਦਦ ਕਰੇਗਾ। ਦਵਾਰਕਾ ਆਰਡਬਲਿਊਐੱਸਐੱਸ ਦਾ ਅੱਪਗ੍ਰੇਡੇਸ਼ਨ(Upgradation of Dwarka RWSS) ਨਾਲ ਪਿੰਡਾਂ ਨੂੰ ਪਾਈਪਲਾਈਨ ਦੁਆਰਾ ਚੋਖਾ ਅਤੇ ਪੀਣ ਯੋਗ ਪਾਣੀ ਉਪਲਬਧ ਕਰਵਾਉਣ ਵਿੱਚ ਸਹਾਇਤਾ ਮਿਲੇਗੀ। ਸ਼ੁਰੂ ਕੀਤੀਆਂ ਜਾ ਰਹੀਆਂ ਹੋਰ ਪਰਿਯੋਜਨਾਵਾਂ ਵਿੱਚ ਉੱਪਰਕੋਟ ਕਿਲੇ ਦੀ ਸੰਭਾਲ਼, ਪੁਨਰ-ਸਥਾਪਨਾ ਅਤੇ ਵਿਕਾਸ ਨਾਲ  ਜੁੜਿਆ ਪੜਾਅ I ਅਤੇ II(the Conservation, Restoration & Development of Uparkot Fort Phase I & II); ਵਾਟਰ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ, ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਫਲਾਈਓਵਰ ਬ੍ਰਿਜ ਆਦਿ ਸ਼ਾਮਲ ਹਨ। 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi