ਲਗਭਗ 5,450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੇ ਗੁਰੂਗ੍ਰਾਮ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
ਲਗਭਗ 1,650 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਏਮਜ਼ ਰੇਵਾੜੀ ਦਾ ਨੀਂਹ ਪੱਥਰ ਰੱਖਿਆ
ਜਯੋਤੀਸਰ, ਕੁਰੂਕਸ਼ੇਤਰ ਵਿਖੇ ਅਨੁਭਵੀ ਅਜਾਇਬ ਘਰ 'ਅਨੁਭਵ ਕੇਂਦਰ' ਦਾ ਉਦਘਾਟਨ ਕੀਤਾ
ਕਈ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ
ਰੋਹਤਕ-ਮਹਮ-ਹਾਂਸੀ ਸੈਕਸ਼ਨ ਵਿੱਚ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
"ਹਰਿਆਣਾ ਦੀ ਡਬਲ ਇੰਜਣ ਸਰਕਾਰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਬਣਾਉਣ ਲਈ ਪ੍ਰਤੀਬੱਧ ਹੈ"
“ਵਿਕਸਿਤ ਭਾਰਤ ਦੀ ਸਿਰਜਣਾ ਲਈ ਹਰਿਆਣਾ ਦਾ ਵਿਕਸਿਤ ਹੋਣਾ ਬਹੁਤ ਜ਼ਰੂਰੀ”
“ਅਨੁਭਵ ਕੇਂਦਰ ਜਯੋਤੀਸਰ ਭਗਵਦ ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ਤੋਂ ਦੁਨੀਆ ਨੂੰ ਜਾਣੂ ਕਰਵਾਏਗਾ”
“ਹਰਿਆਣਾ ਸਰਕਾਰ ਨੇ ਪਾਣੀ ਨਾਲ ਸਬੰਧਿਤ ਮੁੱਦਿਆਂ ਦੇ ਹੱਲ ਲਈ ਸ਼ਲਾਘਾਯੋਗ ਕੰਮ ਕੀਤਾ ਹੈ”
"ਹਰਿਆਣਾ ਟੈਕਸਟਾਈਲ ਅਤੇ ਲਿਬਾਸ ਉਦਯੋਗ ਵਿੱਚ ਆਪਣੇ ਲਈ ਇੱਕ ਵੱਡਾ ਨਾਮ ਬਣਾ ਰਿਹਾ ਹੈ"
"ਹਰਿਆਣਾ ਨਿਵੇਸ਼ ਲਈ ਇੱਕ ਚੋਟੀ ਦੇ ਰਾਜ ਵਜੋਂ ਉੱਭਰ ਰਿਹਾ ਹੈ, ਅਤੇ ਨਿਵੇਸ਼ ਵਧਾਉਣ ਦਾ ਮਤਲਬ ਹੈ ਰੋਜ਼ਗਾਰ ਦੇ ਨਵੇਂ ਮੌਕਿਆਂ ਵਿੱਚ ਵਾਧਾ"

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਰੇਵਾੜੀ ਵਿੱਚ 9750 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਸ਼ਹਿਰੀ ਆਵਾਜਾਈ, ਸਿਹਤ, ਰੇਲ ਅਤੇ ਟੂਰਿਜ਼ਮ ਨਾਲ ਸਬੰਧਿਤ ਕਈ ਮਹੱਤਵਪੂਰਨ ਸੈਕਟਰਾਂ ਨੂੰ ਪੂਰਾ ਕਰਦੇ ਹਨ। ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਦਿਖਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਵੀ ਦੌਰਾ ਕੀਤਾ।

 

ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਬਹਾਦੁਰ ਦਿਲ ਲੋਕਾਂ ਦੀ ਭੂਮੀ ਰੇਵਾੜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਖੇਤਰ ਦੇ ਲੋਕਾਂ ਦੇ ਉਨ੍ਹਾਂ ਲਈ ਪਿਆਰ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਰਿਵਾੜੀ ਵਿੱਚ 2013 ਵਿੱਚ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਆਪਣੇ ਪਹਿਲੇ ਪ੍ਰੋਗਰਾਮ ਨੂੰ ਯਾਦ ਕੀਤਾ ਅਤੇ ਲੋਕਾਂ ਦੀਆਂ ਸ਼ੁਭ ਇੱਛਾਵਾਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਆਸ਼ੀਰਵਾਦ ਉਨ੍ਹਾਂ ਲਈ ਬਹੁਤ ਵੱਡੀ ਪੂੰਜੀ ਹੈ। ਉਨ੍ਹਾਂ ਭਾਰਤ ਨੂੰ ਦੁਨੀਆ ਵਿੱਚ ਨਵੀਆਂ ਉਚਾਈਆਂ ’ਤੇ ਲਿਜਾਣ ਦਾ ਕ੍ਰੈਡਿਟ ਲੋਕਾਂ ਦੇ ਅਸ਼ੀਰਵਾਦ ਨੂੰ ਦਿੱਤਾ। ਸੰਯੁਕਤ ਅਰਬ ਅਮੀਰਾਤ ਅਤੇ ਕਤਰ ਦੀ ਆਪਣੀ ਯਾਤਰਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਲਮੀ ਪੱਧਰ 'ਤੇ ਭਾਰਤ ਨੂੰ ਮਿਲੇ ਸਨਮਾਨ ਅਤੇ ਸਦਭਾਵਨਾ ਦਾ ਕ੍ਰੈਡਿਟ ਭਾਰਤ ਦੇ ਲੋਕਾਂ ਨੂੰ ਦਿੱਤਾ। ਇਸੇ ਤਰ੍ਹਾਂ ਉਨ੍ਹਾਂ ਨੇ ਕਿਹਾ ਕਿ ਜੀ20, ਚੰਦਰਯਾਨ ਅਤੇ ਭਾਰਤੀ ਅਰਥਵਿਵਸਥਾ ਦਾ 11ਵੇਂ ਸਥਾਨ ਤੋਂ 5ਵੇਂ ਸਥਾਨ 'ਤੇ ਪਹੁੰਚਣਾ ਜਨਤਾ ਦੇ ਸਮਰਥਨ ਕਾਰਨ ਵੱਡੀ ਸਫਲਤਾ ਹੈ। ਉਨ੍ਹਾਂ ਨੇ ਆਉਣ ਵਾਲੇ ਸਾਲਾਂ ਵਿੱਚ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ ਲੋਕਾਂ ਤੋਂ ਆਸ਼ੀਰਵਾਦ ਮੰਗਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਲਈ ਹਰਿਆਣਾ ਦਾ ਵਿਕਾਸ ਜ਼ਰੂਰੀ ਹੈ। ਉਨ੍ਹਾਂ ਨੇ ਹਰਿਆਣਾ ਦੇ ਵਿਕਾਸ ਲਈ ਵਧੀਆ ਹਸਪਤਾਲਾਂ ਦੇ ਨਾਲ-ਨਾਲ ਰੋਡਵੇਜ਼ ਅਤੇ ਰੇਲਵੇ ਨੈਟਵਰਕ ਦੇ ਆਧੁਨਿਕੀਕਰਨ ਲਈ ਅੱਜ ਲਗਭਗ 10,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਨੀਂਹ ਪੱਥਰ ਰੱਖਣ ਦਾ ਜ਼ਿਕਰ ਕੀਤਾ। ਵਿਕਾਸ ਪ੍ਰੋਜੈਕਟਾਂ ਦੀ ਸੂਚੀ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਏਮਜ਼ ਰੇਵਾੜੀ, ਗੁਰੂਗ੍ਰਾਮ ਮੈਟਰੋ, ਕਈ ਰੇਲ ਲਾਈਨਾਂ ਅਤੇ ਨਵੀਆਂ ਟ੍ਰੇਨਾਂ ਦੇ ਨਾਲ-ਨਾਲ ਅਨੁਭਵੀ ਅਜਾਇਬ ਘਰ - ਅਨੁਭਵ ਕੇਂਦਰ ਜਯੋਤੀਸਰ ਦਾ ਜ਼ਿਕਰ ਕੀਤਾ। ਅਨੁਭਵ ਕੇਂਦਰ ਜਯੋਤੀਸਰ 'ਤੇ ਰੌਸ਼ਨੀ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਗਵਾਨ ਸ਼੍ਰੀ ਕ੍ਰਿਸ਼ਨ ਦੁਆਰਾ ਭਗਵਦ ਗੀਤਾ ਦੇ ਪਾਠਾਂ ਤੋਂ ਦੁਨੀਆ ਨੂੰ ਜਾਣੂ ਕਰਵਾਏਗਾ ਅਤੇ ਨਾਲ ਹੀ ਭਾਰਤੀ ਸੰਸਕ੍ਰਿਤੀ ਵਿੱਚ ਹਰਿਆਣਾ ਦੀ ਸ਼ਾਨਦਾਰ ਧਰਤੀ ਦੇ ਯੋਗਦਾਨ ਨੂੰ ਉਜਾਗਰ ਕਰੇਗਾ। ਉਨ੍ਹਾਂ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਲਈ ਹਰਿਆਣਾ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

 

'ਮੋਦੀ ਦੀ ਗਾਰੰਟੀ' ਬਾਰੇ ਰਾਸ਼ਟਰੀ ਅਤੇ ਇੱਥੋਂ ਤੱਕ ਕਿ ਵਿਸ਼ਵਵਿਆਪੀ ਚਰਚਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੇਵਾੜੀ 'ਮੋਦੀ ਦੀ ਗਾਰੰਟੀ' ਦਾ ਪਹਿਲਾ ਗਵਾਹ ਹੈ। ਉਨ੍ਹਾਂ ਨੇ ਇੱਥੇ ਦੇਸ਼ ਦੀ ਸ਼ਾਨ ਅਤੇ ਅਯੁੱਧਿਆ ਧਾਮ ਵਿੱਚ ਸ਼੍ਰੀ ਰਾਮ ਮੰਦਿਰ ਦੇ ਸਬੰਧ ਵਿੱਚ ਕੀਤੇ ਵਾਅਦਿਆਂ ਨੂੰ ਯਾਦ ਕੀਤਾ, ਜੋ ਕਿ ਹੁਣ ਦਿਨ ਦੇ ਚਾਨਣ ਵਿੱਚ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਮੋਦੀ ਦੁਆਰਾ ਦਿੱਤੀ ਗਈ ਗਾਰੰਟੀ ਦੇ ਅਨੁਸਾਰ ਧਾਰਾ 370 ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਜੰਮੂ ਅਤੇ ਕਸ਼ਮੀਰ ਵਿੱਚ ਮਹਿਲਾਵਾਂ, ਪਿਛੜੇ ਵਰਗ, ਦਲਿਤਾਂ, ਆਦਿਵਾਸੀਆਂ ਨੂੰ ਉਨ੍ਹਾਂ ਦੇ ਅਧਿਕਾਰ ਮਿਲ ਰਹੇ ਹਨ।”

 

ਪ੍ਰਧਾਨ ਮੰਤਰੀ ਨੇ ਇੱਥੇ ਰੇਵਾੜੀ ਵਿੱਚ ਸਾਬਕਾ ਸੈਨਿਕਾਂ ਲਈ 'ਵੰਨ ਰੈਂਕ ਵੰਨ ਪੈਨਸ਼ਨ' ਗਰੰਟੀ ਦੀ ਪੂਰਤੀ ਨੂੰ ਯਾਦ ਕੀਤਾ ਅਤੇ ਹੁਣ ਤੱਕ ਲਗਭਗ 1 ਲੱਖ ਕਰੋੜ ਰੁਪਏ ਮੁਹੱਈਆ ਕਰਵਾਉਣ ਦੀ ਜਾਣਕਾਰੀ ਦਿੱਤੀ, ਜਿਸ ਦਾ ਲਾਭ ਹਰਿਆਣਾ ਦੇ ਵੀ ਕਈ ਸਾਬਕਾ ਸੈਨਿਕਾਂ ਨੇ ਲਿਆ ਹੈ। ਰੇਵਾੜੀ ਵਿੱਚ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਓਆਰਓਪੀ ਦੇ ਲਾਭਾਰਥੀਆਂ ਨੂੰ ਹੁਣ ਤੱਕ 600 ਕਰੋੜ ਰੁਪਏ ਤੋਂ ਵੱਧ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੀ ਸਰਕਾਰ ਨੇ ਓਆਰਓਪੀ ਲਈ 500 ਕਰੋੜ ਰੁਪਏ ਦਾ ਬਜਟ ਰੱਖਿਆ ਸੀ ਜੋ ਕਿ ਇਕੱਲੇ ਰੇਵਾੜੀ ਵਿੱਚ ਸੈਨਿਕਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਰਕਮ ਤੋਂ ਘੱਟ ਸੀ।

 

ਅੱਜ ਨੀਂਹ ਪੱਥਰ ਰੱਖਣ ਦੇ ਨਾਲ ਹੀ ਰੇਵਾੜੀ ਵਿੱਚ ਏਮਜ਼ ਦੀ ਸਥਾਪਨਾ ਦੀ ਗਰੰਟੀ ਵੀ ਪੂਰੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਰੇਵਾੜੀ ਏਮਜ਼ ਦਾ ਉਦਘਾਟਨ ਵੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸਥਾਨਕ ਨਾਗਰਿਕਾਂ ਨੂੰ ਬਿਹਤਰ ਇਲਾਜ ਅਤੇ ਡਾਕਟਰ ਬਣਨ ਦਾ ਮੌਕਾ ਮਿਲੇਗਾ। ਇਹ ਨੋਟ ਕਰਦੇ ਹੋਏ ਕਿ ਰੇਵਾੜੀ ਏਮਜ਼ 22ਵਾਂ ਏਮਜ਼ ਹੈ, ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ 15 ਨਵੇਂ ਏਮਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪਿਛਲੇ 10 ਵਰ੍ਹਿਆਂ ਵਿੱਚ 300 ਤੋਂ ਵੱਧ ਮੈਡੀਕਲ ਕਾਲਜ ਹੋਂਦ ਵਿੱਚ ਆਏ ਹਨ। ਹਰਿਆਣਾ ਵਿੱਚ ਵੀ ਹਰ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਮੈਡੀਕਲ ਕਾਲਜ ਯਕੀਨੀ ਬਣਾਉਣ ਲਈ ਕੰਮ ਚੱਲ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਦੇ ਚੰਗੇ ਅਤੇ ਮਾੜੇ ਸ਼ਾਸਨ ਦੀ ਤੁਲਨਾ ਕੀਤੀ ਅਤੇ ਪਿਛਲੇ 10 ਵਰ੍ਹਿਆਂ ਤੋਂ ਹਰਿਆਣਾ ਵਿੱਚ ਡਬਲ ਇੰਜਣ ਵਾਲੀ ਸਰਕਾਰ ਦੀ ਮੌਜੂਦਗੀ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਗਰੀਬਾਂ ਦੀ ਭਲਾਈ ਲਈ ਬਣਾਈਆਂ ਗਈਆਂ ਨੀਤੀਆਂ ਦੀ ਪਾਲਣਾ ਕਰਨ ਵਿੱਚ ਸੂਬਾ ਸਭ ਤੋਂ ਉੱਪਰ ਹੈ। ਉਨ੍ਹਾਂ ਨੇ ਖੇਤੀਬਾੜੀ ਸੈਕਟਰ ਵਿੱਚ ਹਰਿਆਣਾ ਦੇ ਵਿਕਾਸ ਅਤੇ ਰਾਜ ਵਿੱਚ ਉਦਯੋਗਾਂ ਦੇ ਵਿਸਤਾਰ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਖਣੀ ਹਰਿਆਣਾ ਦੇ ਤੇਜ਼ੀ ਨਾਲ ਹੋਏ ਵਿਕਾਸ ਨੂੰ ਵੀ ਉਜਾਗਰ ਕੀਤਾ ਜੋ ਦਹਾਕਿਆਂ ਤੋਂ ਪਛੜ ਗਿਆ ਸੀ, ਭਾਵੇਂ ਉਹ ਸੜਕ, ਰੇਲ ਜਾਂ ਮੈਟਰੋ ਸੇਵਾਵਾਂ ਹੋਣ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਦਿੱਲੀ-ਦੌਸਾ-ਲਾਲਸੋਤ ਸੈਕਸ਼ਨ ਦੇ ਪਹਿਲੇ ਫੇਜ਼ ਦਾ ਉਦਘਾਟਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ, ਜਦਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ, ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈੱਸਵੇਅ, ਹਰਿਆਣਾ ਦੇ ਗੁਰੂਗ੍ਰਾਮ, ਪਲਵਲ ਅਤੇ ਨੂਹ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ। .

 

ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਹਰਿਆਣਾ ਦਾ ਸਾਲਾਨਾ ਰੇਲ ਬਜਟ ਜੋ 2014 ਤੋਂ ਪਹਿਲਾਂ ਔਸਤਨ 300 ਕਰੋੜ ਰੁਪਏ ਸੀ, ਹੁਣ ਪਿਛਲੇ 10 ਸਾਲਾਂ ਵਿੱਚ ਵਧਾ ਕੇ 3,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਰੋਹਤਕ-ਮਹਮ-ਹਾਂਸੀ ਅਤੇ ਜੀਂਦ-ਸੋਨੀਪਤ ਲਈ ਨਵੀਆਂ ਰੇਲਵੇ ਲਾਈਨਾਂ ਅਤੇ ਅੰਬਾਲਾ ਕੈਂਟ-ਦੱਪੜ ਜਿਹੀਆਂ ਲਾਈਨਾਂ ਨੂੰ ਡਬਲ ਕਰਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਲੱਖਾਂ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਨਾਲ-ਨਾਲ ਰਹਿਣ-ਸਹਿਣ ਅਤੇ ਈਜ਼ ਆਵੑ ਡੂਇੰਗ ਬਿਜ਼ਨਸ ਵਿੱਚ ਆਸਾਨੀ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਸੂਬੇ ਵਿੱਚ ਪਾਣੀ ਨਾਲ ਸਬੰਧਿਤ ਮਸਲਿਆਂ ਨੂੰ ਹੱਲ ਕਰਨ ਵਿੱਚ ਰਾਜ ਸਰਕਾਰ ਦੇ ਕੰਮ ਦੀ ਵੀ ਸ਼ਲਾਘਾ ਕੀਤੀ ਜੋ ਹੁਣ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰ ਰਹੀਆਂ ਸੈਂਕੜੇ ਬਹੁ-ਰਾਸ਼ਟਰੀ ਕੰਪਨੀਆਂ ਦਾ ਘਰ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਟੈਕਸਟਾਈਲ ਅਤੇ ਲਿਬਾਸ ਉਦਯੋਗ ਦੀ ਗੱਲ ਆਉਂਦੀ ਹੈ ਤਾਂ ਹਰਿਆਣਾ ਆਪਣੇ ਲਈ ਬਹੁਤ ਵੱਡਾ ਨਾਮ ਕਮਾ ਰਿਹਾ ਹੈ ਜੋ ਭਾਰਤ ਵਿੱਚ 35 ਪ੍ਰਤੀਸ਼ਤ ਤੋਂ ਵੱਧ ਕਾਰਪੇਟ ਦਾ ਨਿਰਯਾਤ ਕਰਦਾ ਹੈ ਅਤੇ ਲਗਭਗ 20 ਪ੍ਰਤੀਸ਼ਤ ਕੱਪੜੇ ਦਾ ਨਿਰਮਾਣ ਕਰਦਾ ਹੈ। ਹਰਿਆਣਾ ਦੇ ਟੈਕਸਟਾਈਲ ਉਦਯੋਗ ਨੂੰ ਅੱਗੇ ਲਿਜਾਣ ਵਾਲੇ ਛੋਟੇ-ਵੱਡੇ ਉਦਯੋਗਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਪਾਣੀਪਤ ਹੈਂਡਲੂਮ ਉਤਪਾਦਾਂ ਲਈ, ਫਰੀਦਾਬਾਦ ਟੈਕਸਟਾਈਲ ਉਤਪਾਦਨ ਲਈ, ਗੁਰੂਗ੍ਰਾਮ ਰੈਡੀਮੇਡ ਕੱਪੜਿਆਂ ਲਈ, ਸੋਨੀਪਤ ਟੈਕਨੀਕਲ ਟੈਕਸਟਾਈਲ ਲਈ ਅਤੇ ਭਿਵਾਨੀ ਗੈਰ-ਬੁਣੇ-ਕੱਪੜੇ (non-woven-textiles) ਲਈ ਪ੍ਰਸਿੱਧ ਹੈ। ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਵੱਲੋਂ ਐੱਮਐੱਸਐੱਮਈ ਅਤੇ ਲਘੂ ਉਦਯੋਗਾਂ ਨੂੰ ਕਈ ਲੱਖ ਕਰੋੜ ਰੁਪਏ ਦੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਨਤੀਜੇ ਵਜੋਂ ਪੁਰਾਣੇ ਛੋਟੇ ਉਦਯੋਗਾਂ ਅਤੇ ਕੁਟੀਰ ਉਦਯੋਗਾਂ ਨੂੰ ਮਜ਼ਬੂਤ ​​ਕੀਤਾ ਗਿਆ ਹੈ ਅਤੇ ਨਾਲ ਹੀ ਰਾਜ ਵਿੱਚ ਹਜ਼ਾਰਾਂ ਨਵੇਂ ਉਦਯੋਗ ਵੀ ਸਥਾਪਿਤ ਹੋਏ ਹਨ। .

 

ਰੇਵਾੜੀ ਵਿੱਚ ਵਿਸ਼ਵਕਰਮਾ ਦੀ ਪਿੱਤਲ ਦੀ ਕਾਰੀਗਰੀ ਅਤੇ ਦਸਤਕਾਰੀ ਕਾਰੀਗਰੀ 'ਤੇ ਰੌਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ 18 ਪੇਸ਼ਿਆਂ ਨਾਲ ਸਬੰਧਿਤ ਅਜਿਹੇ ਪਰੰਪਰਾਗਤ ਕਾਰੀਗਰਾਂ ਲਈ ਪ੍ਰਧਾਨ ਮੰਤਰੀ-ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਲੱਖਾਂ ਲਾਭਾਰਥੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਹਿੱਸਾ ਬਣ ਰਹੇ ਹਨ ਅਤੇ ਸਰਕਾਰ ਰਵਾਇਤੀ ਕਾਰੀਗਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ਨੂੰ ਬਦਲਣ ਲਈ 13,000 ਕਰੋੜ ਰੁਪਏ ਖਰਚਣ ਜਾ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ “ਮੋਦੀ ਦੀ ਗਾਰੰਟੀ ਉਨ੍ਹਾਂ ਲਈ ਹੈ ਜਿਨ੍ਹਾਂ ਕੋਲ ਬੈਂਕਾਂ ਨੂੰ ਗਾਰੰਟੀ ਦੇਣ ਲਈ ਕੁਝ ਨਹੀਂ ਹੈ।” ਉਨ੍ਹਾਂ ਛੋਟੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਗਰੀਬਾਂ, ਦਲਿਤਾਂ, ਪਛੜੇ ਵਰਗਾਂ ਅਤੇ ਓਬੀਸੀ ਸਮੁਦਾਇਆਂ ਨੂੰ ਕੋਲੇਟਰਲ-ਮੁਕਤ ਕਰਜ਼ਿਆਂ ਲਈ ਮੁਦਰਾ ਯੋਜਨਾ ਅਤੇ ਸਟ੍ਰੀਟ ਵਿਕਰੇਤਾਵਾਂ ਲਈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਪ੍ਰਦਾਨ ਕਰਨ ਦਾ ਜ਼ਿਕਰ ਕੀਤਾ। ਰਾਜ ਵਿੱਚ ਮਹਿਲਾਵਾਂ ਦੀ ਭਲਾਈ ਦੀ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਹਰਿਆਣਾ ਦੀਆਂ ਲੱਖਾਂ ਮਹਿਲਾਵਾਂ ਸਮੇਤ ਦੇਸ਼ ਭਰ ਦੀਆਂ 10 ਕਰੋੜ ਮਹਿਲਾਵਾਂ ਨੂੰ ਸਵੈ-ਸਹਾਇਤਾ ਸਮੂਹਾਂ ਨਾਲ ਜੋੜਨ ਦੇ ਨਾਲ-ਨਾਲ ਮੁਫ਼ਤ ਗੈਸ ਕਨੈਕਸ਼ਨ ਅਤੇ ਟੂਟੀ ਵਾਲੇ ਪਾਣੀ ਦੀ ਸਪਲਾਈ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਨ੍ਹਾਂ ਸਵੈ-ਸਹਾਇਤਾ ਸਮੂਹਾਂ ਲਈ ਕਈ ਲੱਖ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਵੀ ਜ਼ਿਕਰ ਕੀਤਾ।

 

ਲਖਪਤੀ ਦੀਦੀ ਯੋਜਨਾਵਾਂ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੁਣ ਤੱਕ 1 ਕਰੋੜ ਮਹਿਲਾਵਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ ਜਦਕਿ ਇਸ ਸਾਲ ਦੇ ਬਜਟ ਤਹਿਤ ਇਨ੍ਹਾਂ ਦੀ ਗਿਣਤੀ ਵਧਾ ਕੇ 3 ਕਰੋੜ ਕਰਨ ਦਾ ਕੰਮ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਨਮੋ ਡਰੋਨ ਦੀਦੀ ਯੋਜਨਾ (NaMo Drone Didi Scheme) ਦਾ ਵੀ ਜ਼ਿਕਰ ਕੀਤਾ ਜਿੱਥੇ ਮਹਿਲਾਵਾਂ ਦੇ ਸਮੂਹਾਂ ਨੂੰ ਖੇਤੀ ਵਿੱਚ ਵਰਤੋਂ ਲਈ ਕੰਮ ਕਰਨ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਲਈ ਅਤਿਰਿਕਤ ਆਮਦਨੀ ਪੈਦਾ ਹੋ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਪਹਿਲੀ ਵਾਰ ਵੋਟਰਾਂ ਦੇ ਸੁਨਹਿਰੇ ਭਵਿੱਖ 'ਤੇ ਜ਼ੋਰ ਦਿੰਦੇ ਹੋਏ ਕਿਹਾ, “ਹਰਿਆਣਾ ਅਦਭੁਤ ਸੰਭਾਵਨਾਵਾਂ ਵਾਲਾ ਰਾਜ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਡਬਲ ਇੰਜਣ ਵਾਲੀ ਸਰਕਾਰ ਹਰਿਆਣਾ ਨੂੰ ਇੱਕ ਵਿਕਸਿਤ ਰਾਜ ਬਣਾਉਣ ਅਤੇ ਹਰ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਯਤਨਸ਼ੀਲ ਹੈ, ਚਾਹੇ ਉਹ ਟੈਕਨੋਲੋਜੀ ਹੋਵੇ ਜਾਂ ਟੈਕਸਟਾਈਲ, ਟੂਰਿਜ਼ਮ ਜਾਂ ਵਪਾਰ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦਿਆਂ ਕਿਹਾ, "ਹਰਿਆਣਾ ਨਿਵੇਸ਼ ਲਈ ਇੱਕ ਚੰਗੇ ਰਾਜ ਵਜੋਂ ਉੱਭਰ ਰਿਹਾ ਹੈ, ਅਤੇ ਨਿਵੇਸ਼ ਵਧਾਉਣ ਦਾ ਮਤਲਬ ਹੈ ਨੌਕਰੀ ਦੇ ਨਵੇਂ ਮੌਕਿਆਂ ਵਿੱਚ ਵਾਧਾ।”

 

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਸਮੇਤ ਹਰਿਆਣਾ ਸਰਕਾਰ ਦੇ ਹੋਰ ਮੰਤਰੀ ਅਤੇ ਵਿਧਾਇਕ ਮੌਜੂਦ ਸਨ।

 

ਪਿਛੋਕੜ

 

ਪ੍ਰਧਾਨ ਮੰਤਰੀ ਨੇ ਲਗਭਗ 5450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ ਗੁਰੂਗ੍ਰਾਮ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਕੁੱਲ 28.5 ਕਿਲੋਮੀਟਰ ਦੀ ਲੰਬਾਈ ਵਾਲਾ ਇਹ ਪ੍ਰੋਜੈਕਟ, ਮਿਲੇਨੀਅਮ ਸਿਟੀ ਸੈਂਟਰ ਨੂੰ ਉਦਯੋਗ ਵਿਹਾਰ ਫੇਜ਼-5 ਨਾਲ ਜੋੜੇਗਾ ਅਤੇ ਸਾਈਬਰ ਸਿਟੀ ਨੇੜੇ ਮੌਲਸਰੀ ਐਵੇਨਿਊ ਸਟੇਸ਼ਨ 'ਤੇ ਰੈਪਿਡ ਮੈਟਰੋ ਰੇਲ ਗੁਰੂਗ੍ਰਾਮ ਦੇ ਮੌਜੂਦਾ ਮੈਟਰੋ ਨੈੱਟਵਰਕ ਵਿੱਚ ਰਲ ਜਾਵੇਗਾ। ਇਸ ਵਿੱਚ ਦਵਾਰਕਾ ਐਕਸਪ੍ਰੈੱਸਵੇਅ 'ਤੇ ਵੀ ਇੱਕ ਵਿਸਤਾਰ ਹੋਵੇਗਾ। ਇਹ ਪ੍ਰੋਜੈਕਟ ਨਾਗਰਿਕਾਂ ਨੂੰ ਵਿਸ਼ਵ ਪੱਧਰੀ ਵਾਤਾਵਰਣ-ਅਨੁਕੂਲ ਮਾਸ ਰੈਪਿਡ ਅਰਬਨ ਟਰਾਂਸਪੋਰਟ ਸਿਸਟਮ (mass rapid urban transport systems) ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

 

ਦੇਸ਼ ਭਰ ਵਿੱਚ ਜਨ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ, ਆਲ ਇੰਡੀਆ ਇੰਸਟੀਟਿਊਟ ਆਵੑ ਮੈਡੀਕਲ ਸਾਇੰਸਿਜ਼ (ਏਮਜ਼), ਰੇਵਾੜੀ, ਹਰਿਆਣਾ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਲਗਭਗ 1650 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਏਮਜ਼ ਰੇਵਾੜੀ ਦੇ ਪਿੰਡ ਮਾਜਰਾ ਮੁਸਤਿਲ ਭਲਖੀ ਵਿਖੇ 203 ਏਕੜ ਜ਼ਮੀਨ 'ਤੇ ਤਿਆਰ ਕੀਤਾ ਜਾਵੇਗਾ। ਇਸ ਵਿੱਚ 720 ਬਿਸਤਰਿਆਂ ਵਾਲਾ ਹਸਪਤਾਲ ਕੰਪਲੈਕਸ, 100 ਸੀਟਾਂ ਵਾਲਾ ਮੈਡੀਕਲ ਕਾਲਜ, 60 ਸੀਟਾਂ ਵਾਲਾ ਨਰਸਿੰਗ ਕਾਲਜ, 30 ਬਿਸਤਰਿਆਂ ਵਾਲਾ ਆਯੂਸ਼ ਬਲਾਕ, ਫੈਕਲਟੀ ਅਤੇ ਸਟਾਫ਼ ਲਈ ਆਵਾਸ, ਯੂਜੀ ਅਤੇ ਪੀਜੀ ਵਿਦਿਆਰਥੀਆਂ ਲਈ ਹੋਸਟਲ, ਰੈਣ ਬਸੇਰੇ, ਗੈਸਟ ਹਾਊਸ, ਆਡੀਟੋਰੀਅਮ ਆਦਿ ਸਮੇਤ ਸੁਵਿਧਾਵਾਂ ਹੋਣਗੀਆਂ। ਪ੍ਰਧਾਨ ਮੰਤਰੀ ਸਵਾਸਥ ਸੁਰੱਖਿਆ ਯੋਜਨਾ (ਪੀਐੱਮਐੱਸਐੱਸਵਾਈ) ਦੇ ਤਹਿਤ ਸਥਾਪਿਤ ਏਮਜ਼ ਰੇਵਾੜੀ ਹਰਿਆਣਾ ਦੇ ਲੋਕਾਂ ਨੂੰ ਵਿਆਪਕ, ਗੁਣਵੱਤਾ ਅਤੇ ਸੰਪੂਰਨ ਟਰਸ਼ਰੀ ਦੇਖਭਾਲ਼ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ਸੁਵਿਧਾਵਾਂ ਵਿੱਚ 18 ਸਪੈਸ਼ਲਟੀਜ਼ ਅਤੇ 17 ਸੁਪਰ ਸਪੈਸ਼ਲਟੀਜ਼ ਵਿੱਚ ਮਰੀਜ਼ਾਂ ਦੀ ਦੇਖਭਾਲ ਸੇਵਾਵਾਂ ਸ਼ਾਮਲ ਹਨ ਜਿਨ੍ਹਾਂ ਵਿੱਚ ਕਾਰਡੀਓਲੋਜੀ, ਗੈਸਟ੍ਰੋਐਂਟਰੌਲੋਜੀ, ਨੈਫਰੋਲੋਜੀ, ਯੂਰੋਲੋਜੀ, ਨਿਊਰੋਲੋਜੀ, ਨਿਊਰੋਸਰਜਰੀ, ਮੈਡੀਕਲ ਓਨਕੋਲੋਜੀ, ਸਰਜੀਕਲ ਓਨਕੋਲੋਜੀ, ਐਂਡੋਕਰੀਨੋਲੋਜੀ, ਬਰਨਸ ਅਤੇ ਪਲਾਸਟਿਕ ਸਰਜਰੀ ਸ਼ਾਮਲ ਹੈ। ਇੰਸਟੀਟਿਊਟ ਵਿੱਚ ਇੰਟੈਂਸਿਵ ਕੇਅਰ ਯੂਨਿਟ, ਐਮਰਜੈਂਸੀ ਅਤੇ ਟਰੌਮਾ ਯੂਨਿਟ, ਸੋਲਾਂ ਮੌਡਿਊਲਰ ਔਪ੍ਰੇਸ਼ਨ ਥੀਏਟਰ, ਡਾਇਗਨੌਸਟਿਕ ਲੈਬਾਰਟਰੀਆਂ, ਬਲੱਡ ਬੈਂਕ, ਫਾਰਮੇਸੀ ਆਦਿ ਦੀਆਂ ਸੁਵਿਧਾਵਾਂ ਵੀ ਹੋਣਗੀਆਂ। ਹਰਿਆਣਾ ਵਿੱਚ ਏਮਜ਼ ਦੀ ਸਥਾਪਨਾ ਹਰਿਆਣਾ ਦੇ ਲੋਕਾਂ ਨੂੰ ਵਿਆਪਕ, ਗੁਣਵੱਤਾ ਅਤੇ ਸੰਪੂਰਨ ਤੀਸਰੇ ਦਰਜੇ ਦੀ ਦੇਖਭਾਲ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

 

ਪ੍ਰਧਾਨ ਮੰਤਰੀ ਨੇ ਕੁਰੂਕਸ਼ੇਤਰ ਦੇ ਨਵੇਂ ਬਣੇ ਅਨੁਭਵ ਕੇਂਦਰ ਜਯੋਤੀਸਰ ਦਾ ਉਦਘਾਟਨ ਕੀਤਾ। ਇਹ ਅਨੁਭਵੀ ਅਜਾਇਬ ਘਰ (experiential museum) ਲਗਭਗ 240 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਅਜਾਇਬ ਘਰ 17 ਏਕੜ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ 100,000 ਵਰਗ ਫੁੱਟ ਤੋਂ ਵੱਧ ਅੰਦਰੂਨੀ ਥਾਂ ਸ਼ਾਮਲ ਹੈ। ਇਹ ਮਹਾਭਾਰਤ ਦੇ ਮਹਾਕਾਵਿ ਬਿਰਤਾਂਤ ਅਤੇ ਗੀਤਾ ਦੀਆਂ ਸਿੱਖਿਆਵਾਂ ਨੂੰ ਜੀਵੰਤ ਰੂਪ ਵਿੱਚ ਲਿਆਏਗਾ।ਅਜਾਇਬ ਘਰ ਵਿੱਚ ਵਿਜ਼ਿਟਰਸ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਲਈ ਔਗਮੈਂਟੇਡ ਰਿਐਲਿਟੀ (ਏਆਰ), 3ਡੀ ਲੇਜ਼ਰ, ਅਤੇ ਪ੍ਰੋਜੈਕਸ਼ਨ ਮੈਪਿੰਗ ਸਮੇਤ ਅਤਿ-ਆਧੁਨਿਕ ਟੈਕਨੋਲੋਜੀ ਦਾ ਵੀ ਲਾਭ ਲਿਆ ਗਿਆ ਹੈ। ਜਯੋਤੀਸਰ, ਕੁਰੂਕਸ਼ੇਤਰ ਉਹ ਪਵਿੱਤਰ ਸਥਾਨ ਹੈ ਜਿੱਥੇ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਭਗਵਦ ਗੀਤਾ ਦਾ ਸਦੀਵੀ ਗਿਆਨ ਪ੍ਰਦਾਨ ਕੀਤਾ ਸੀ।

 

ਪ੍ਰਧਾਨ ਮੰਤਰੀ ਨੇ ਕਈ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਵੀ ਕੀਤਾ। ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਰੇਵਾੜੀ-ਕਠੂਵਾਸ ਰੇਲ ਲਾਈਨ (27.73 ਕਿਲੋਮੀਟਰ) ਨੂੰ ਡਬਲ ਕਰਨਾ; ਕਠੂਵਾਸ-ਨਾਰਨੌਲ ਰੇਲ ਲਾਈਨ (24.12 ਕਿਲੋਮੀਟਰ) ਨੂੰ ਡਬਲ ਕਰਨਾ; ਭਿਵਾਨੀ-ਦੋਭ ਭਾਲੀ ਰੇਲ ਲਾਈਨ (42.30 ਕਿਲੋਮੀਟਰ) ਨੂੰ ਡਬਲ ਕਰਨਾ; ਅਤੇ ਮਾਨਹੇੜੂ-ਬਵਾਨੀ ਖੇੜਾ ਰੇਲ ਲਾਈਨ (31.50 ਕਿਲੋਮੀਟਰ) ਨੂੰ ਡਬਲ ਕਰਨਾ ਸ਼ਾਮਲ ਹੈ। ਇਨ੍ਹਾਂ ਰੇਲਵੇ ਲਾਈਨਾਂ ਨੂੰ ਡਬਲ ਕਰਨ ਨਾਲ ਖੇਤਰ ਵਿੱਚ ਰੇਲ ਬੁਨਿਆਦੀ ਢਾਂਚੇ ਵਿੱਚ ਵਾਧਾ ਹੋਵੇਗਾ ਅਤੇ ਯਾਤਰੀ ਅਤੇ ਮਾਲ ਗੱਡੀਆਂ ਦੋਵਾਂ ਨੂੰ ਸਮੇਂ ਸਿਰ ਚਲਾਉਣ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਰੋਹਤਕ-ਮਹਮ-ਹਾਂਸੀ ਰੇਲ ਲਾਈਨ (68 ਕਿਲੋਮੀਟਰ) ਰਾਸ਼ਟਰ ਨੂੰ ਸਮਰਪਿਤ ਕੀਤੀ, ਜਿਸ ਨਾਲ ਰੋਹਤਕ ਅਤੇ ਹਿਸਾਰ ਦਰਮਿਆਨ ਯਾਤਰਾ ਦਾ ਸਮਾਂ ਘਟੇਗਾ। ਉਨ੍ਹਾਂ ਰੋਹਤਕ-ਮਹਮ-ਹਾਂਸੀ ਸੈਕਸ਼ਨ ਵਿੱਚ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਈ, ਜਿਸ ਨਾਲ ਰੋਹਤਕ ਅਤੇ ਹਿਸਾਰ ਸੈਕਟਰ ਵਿੱਚ ਰੇਲ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ ਅਤੇ ਰੇਲ ਯਾਤਰੀਆਂ ਨੂੰ ਫਾਇਦਾ ਹੋਵੇਗਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”