ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਖੰਡ ’ਚ 17,500 ਕਰੋੜ ਰੁਪਏ ਕੀਮਤ ਦੇ 23 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਲਖਵਾਰ ਬਹੁ–ਉਦੇਸ਼ੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ, ਜਿਸ ਬਾਰੇ ਪਹਿਲੀ ਵਾਰ 1976 ’ਚ ਵਿਚਾਰ ਕੀਤਾ ਗਿਆ ਸੀ ਤੇ ਫਿਰ ਇਸ ਨੂੰ ਕਈ ਵਰ੍ਹੇ ਮੁਲਤਵੀ ਰੱਖਿਆ ਗਿਆ ਸੀ। ਉਨ੍ਹਾਂ ਨੇ 8,700 ਕਰੋੜ ਰੁਪਏ ਦੇ ਸੜਕ ਖੇਤਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਹ ਸੜਕੀ–ਪ੍ਰੋਜੈਕਟ ਦੂਰ–ਦੁਰਾਡੇ ਦੇ ਦਿਹਾਤੀ ਤੇ ਸਰਹੱਦੀ ਖੇਤਰਾਂ ’ਚ ਕਨੈਕਟੀਵਿਟੀ ’ਚ ਸੁਧਾਰ ਬਾਰੇ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਨੂੰ ਸਾਕਾਰ ਕਰਨਗੇ। ਕੈਲਾਸ਼ ਮਾਨਸਰੋਵਰ ਯਾਤਰਾ ਦੀ ਕਨੈਕਟੀਵਿਟੀ ’ਚ ਵੀ ਸੁਧਾਰ ਹੋਵੇਗਾ। ਉਨ੍ਹਾਂ ਉਧਮ ਸਿੰਘ ਨਗਰ ਵਿਖੇ ਏਮਸ (AIIMS) ਰਿਸ਼ੀਕੇਸ਼ ਸੈਟੇਲਾਈਟ ਸੈਂਟਰ ਅਤੇ ਪਿਥੌਰਾਗੜ੍ਹ ਵਿਖੇ ਜਗਜੀਵਨ ਰਾਮ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ। ਇਹ ਸੈਟੇਲਾਈਟ ਸੈਂਟਰ ਦੇਸ਼ ਦੇ ਸਾਰੇ ਹਿੱਸਿਆਂ ’ਚ ਵਿਸ਼ਵ–ਪੱਧਰੀ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਪ੍ਰਧਾਨ ਮੰਤਰੀ ਦੀ ਕੋਸ਼ਿਸ਼ ਦੀ ਤਰਜ਼ ’ਤੇ ਹੋਣਗੇ। ਉਨ੍ਹਾਂ ਕਾਸ਼ੀਪੁਰ ਵਿਖੇ ਅਰੋਮਾ ਪਾਰਕ, ਸਿਤਾਰਗੰਜ ’ਚ ਪਲਾਸਟਿਕ ਇੰਡਸਟ੍ਰੀਅਲ ਪਾਰਕ ਦਾ ਅਤੇ ਸਮੁੱਚੇ ਰਾਜ ਵਿੱਚ ਆਵਾਸ, ਸਵੱਛਤਾ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਨੀਂਹ ਪੱਥਰ ਰੱਖਿਆ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕੁਮਾਓਂ ਨਾਲ ਆਪਣੀ ਲੰਮੇਰੀ ਨੇੜਤਾ ਨੂੰ ਯਾਦ ਕੀਤਾ ਅਤੇ ਉੱਤਰਾਖੰਡੀ ਟੋਪੀ ਨਾਲ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਇਸ ਖੇਤਰ ਦੀ ਜਨਤਾ ਦਾ ਸ਼ੁਕਰੀਆ ਅਦਾ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਕਿਉਂ ਸੋਚਦੇ ਹਨ ਕਿ ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਦੇ ਲੋਕਾਂ ਦੀ ਤਾਕਤ ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾ ਦੇਵੇਗੀ। ਉੱਤਰਾਖੰਡ ਵਿੱਚ ਵਧ ਰਿਹਾ ਆਧੁਨਿਕ ਬੁਨਿਆਦੀ ਢਾਂਚਾ, ਚਾਰਧਾਮ ਪ੍ਰੋਜੈਕਟ, ਨਵੇਂ ਰੇਲ ਮਾਰਗ ਬਣਾਏ ਜਾ ਰਹੇ ਹਨ, ਜੋ ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾ ਦੇਣਗੇ। ਉਨ੍ਹਾਂ ਨੇ ਪਣ-ਬਿਜਲੀ, ਉਦਯੋਗ, ਟੂਰਿਜ਼ਮ, ਕੁਦਰਤੀ ਖੇਤੀ ਅਤੇ ਸੰਪਰਕ ਦੇ ਖੇਤਰਾਂ ਵਿੱਚ ਉੱਤਰਾਖੰਡ ਵੱਲੋਂ ਕੀਤੀਆਂ ਗਈਆਂ ਤਰੱਕੀਆਂ ਦਾ ਵੀ ਜ਼ਿਕਰ ਕੀਤਾ, ਜੋ ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾ ਦੇਵੇਗਾ।
ਪ੍ਰਧਾਨ ਮੰਤਰੀ ਨੇ ਪਹਾੜੀ ਖੇਤਰਾਂ ਨੂੰ ਵਿਕਾਸ ਤੋਂ ਦੂਰ ਰੱਖਣ ਵਾਲੀ ਸੋਚ ਵਾਲੀ ਧਾਰਾ ਨੂੰ ਉਸ ਵਿਚਾਰਧਾਰਾ ਤੋਂ ਵੱਖ ਕੀਤਾ ਜੋ ਪਹਾੜੀ ਖੇਤਰਾਂ ਦੇ ਵਿਕਾਸ ਲਈ ਨਿਰੰਤਰ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਸੁਵਿਧਾਵਾਂ ਦੀ ਅਣਹੋਂਦ ਕਾਰਨ ਬਹੁਤ ਸਾਰੇ ਲੋਕ ਇਸ ਖੇਤਰ ਤੋਂ ਹੋਰ ਥਾਵਾਂ 'ਤੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ‘ਸਬਕਾ ਸਾਥ ਸਬਕਾ ਵਿਕਾਸ’ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਊਧਮ ਸਿੰਘ ਨਗਰ ਵਿਖੇ ਏਮਸ ਰਿਸ਼ੀਕੇਸ਼ ਸੈਟੇਲਾਈਟ ਸੈਂਟਰ ਅਤੇ ਪਿਥੌਰਾਗੜ੍ਹ ਵਿਖੇ ਜਗਜੀਵਨ ਰਾਮ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਸੂਬੇ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਲਾਂਚ ਕੀਤੇ ਜਾ ਰਹੇ ਪ੍ਰੋਜੈਕਟਾਂ ਸਮੇਤ ਸੂਬੇ ’ਚ ਸੰਪਰਕ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਜੋ ਨੀਂਹ ਪੱਥਰ ਰੱਖੇ ਜਾ ਰਹੇ ਹਨ, ਉਹ ਦ੍ਰਿੜ੍ਹ ਸੰਕਲਪ ਹਨ, ਜਿਨ੍ਹਾਂ ਦੀ ਪੂਰੀ ਤਨਦੇਹੀ ਨਾਲ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਤੀਤ ਦੀਆਂ ਕਮੀਆਂ ਅਤੇ ਪਰੇਸ਼ਾਨੀਆਂ ਹੁਣ ਸੁਵਿਧਾਵਾਂ ਅਤੇ ਸਦਭਾਵਨਾ ਵਿੱਚ ਤਬਦੀਲ ਹੋ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਰ ਘਰ ਜਲ, ਪਖਾਨੇ, ਉੱਜਵਲਾ ਯੋਜਨਾ, ਪੀਐੱਮਏਵਾਈ ਰਾਹੀਂ ਪਿਛਲੇ ਸੱਤ ਸਾਲਾਂ ਦੌਰਾਨ ਮਹਿਲਾਵਾਂ ਦੀ ਜ਼ਿੰਦਗੀ ਨੂੰ ਨਵੀਆਂ ਸੁਵਿਧਾਵਾਂ ਅਤੇ ਮਾਣ-ਸਨਮਾਨ ਮਿਲ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਵਿੱਚ ਦੇਰੀ ਉਨ੍ਹਾਂ ਲੋਕਾਂ ਦਾ ਸਥਾਈ ਟ੍ਰੇਡਮਾਰਕ ਹੈ, ਜੋ ਪਹਿਲਾਂ ਸਰਕਾਰ ਵਿੱਚ ਸਨ। ਉਨ੍ਹਾਂ ਕਿਹਾ, “ਲਖਵਾਰ ਪ੍ਰੋਜੈਕਟ, ਜੋ ਅੱਜ ਉੱਤਰਾਖੰਡ ਵਿੱਚ ਸ਼ੁਰੂ ਹੋਇਆ ਹੈ, ਦਾ ਉਹੀ ਇਤਿਹਾਸ ਹੈ। ਇਸ ਪ੍ਰੋਜੈਕਟ ਬਾਰੇ ਪਹਿਲੀ ਵਾਰ 1976 ਵਿੱਚ ਸੋਚਿਆ ਗਿਆ ਸੀ। ਅੱਜ 46 ਸਾਲਾਂ ਬਾਅਦ ਸਾਡੀ ਸਰਕਾਰ ਨੇ ਇਸ ਦਾ ਨੀਂਹ ਪੱਥਰ ਰੱਖਿਆ ਹੈ। ਇਹ ਦੇਰੀ ਕਿਸੇ ਅਪਰਾਧ ਤੋਂ ਘੱਟ ਨਹੀਂ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗੰਗੋਤਰੀ ਤੋਂ ਗੰਗਾਸਾਗਰ ਤੱਕ ਮਿਸ਼ਨ ਵਿੱਚ ਲਗੀ ਹੋਈ ਹੈ। ਪਖਾਨਿਆਂ ਦੀ ਉਸਾਰੀ, ਬਿਹਤਰ ਸੀਵਰੇਜ ਸਿਸਟਮ ਅਤੇ ਆਧੁਨਿਕ ਵਾਟਰ ਟ੍ਰੀਟਮੈਂਟ ਸੁਵਿਧਾਵਾਂ ਨਾਲ ਗੰਗਾ ਵਿੱਚ ਡਿੱਗਣ ਵਾਲੇ ਗੰਦੇ ਨਾਲਿਆਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ। ਇਸੇ ਤਰ੍ਹਾਂ ਨੈਨਤਾਲ ਝੀਲ ਵਿਖੇ ਵੀ ਹਾਜ਼ਰੀ ਲਵਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨੈਨੀਤਾਲ ਦੇ ਦੇਵਸਥਲ ਵਿਖੇ ਭਾਰਤ ਦਾ ਸਭ ਤੋਂ ਵੱਡਾ ਔਪਟੀਕਲ ਟੈਲੀਸਕੋਪ ਵੀ ਸਥਾਪਿਤ ਕੀਤਾ ਹੈ। ਇਸ ਨਾਲ ਦੇਸ਼-ਵਿਦੇਸ਼ ਦੇ ਵਿਗਿਆਨੀਆਂ ਨੂੰ ਨਾ ਸਿਰਫ਼ ਨਵੀਂ ਸਹੂਲਤ ਮਿਲੀ ਹੈ, ਸਗੋਂ ਇਸ ਖੇਤਰ ਨੂੰ ਨਵੀਂ ਪਹਿਚਾਣ ਮਿਲੀ ਹੈ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਅਤੇ ਦੇਹਰਾਦੂਨ ਵਿੱਚ ਸਰਕਾਰਾਂ ਸੱਤਾ ਦੀ ਲਾਲਸਾ ਨਾਲ ਨਹੀਂ ਸਗੋਂ ਸੇਵਾ ਭਾਵਨਾ ਨਾਲ ਚਲਦੀਆਂ ਹਨ।
ਪ੍ਰਧਾਨ ਮੰਤਰੀ ਨੇ ਇਸ ਤੱਥ 'ਤੇ ਅਫਸੋਸ ਜਤਾਇਆ ਕਿ ਸਰਹੱਦੀ ਰਾਜ ਹੋਣ ਦੇ ਬਾਵਜੂਦ ਕਈ ਰੱਖਿਆ ਨਾਲ ਸਬੰਧਤ ਲੋੜਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਸੰਪਰਕ ਦੇ ਨਾਲ-ਨਾਲ ਰਾਸ਼ਟਰੀ ਸੁਰੱਖਿਆ ਦੇ ਹਰ ਪੱਖ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫੌਜੀਆਂ ਨੂੰ ਪਹਿਲਾਂ ਸੰਪਰਕ, ਜ਼ਰੂਰੀ ਹਥਿਆਰ, ਗੋਲਾ-ਬਾਰੂਦ ਅਤੇ ਹਥਿਆਰਾਂ ਅਤੇ ਹਮਲਾਵਰਾਂ ਅਤੇ ਅੱਤਵਾਦੀਆਂ ਨੂੰ ਢੁੱਕਵਾਂ ਜਵਾਬ ਦੇਣ ਲਈ ਵੀ ਉਡੀਕ ਕਰਨੀ ਪੈਂਦੀ ਰਹੀ ਸੀ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉੱਤਰਾਖੰਡ ਵਿਕਾਸ ਦੀ ਗਤੀ ਨੂੰ ਤੇਜ਼ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ, “ਤੁਹਾਡੇ ਸੁਪਨੇ ਸਾਡੇ ਸੰਕਲਪ ਹਨ; ਤੁਹਾਡੀ ਇੱਛਾ ਸਾਡੀ ਪ੍ਰੇਰਣਾ ਹੈ; ਅਤੇ ਤੁਹਾਡੀ ਹਰ ਜ਼ਰੂਰਤ ਨੂੰ ਪੂਰਾ ਕਰਨਾ ਸਾਡੀ ਜ਼ਿੰਮੇਵਾਰੀ ਹੈ।” ਉਨ੍ਹਾਂ ਕਿਹਾ ਕਿ ਉੱਤਰਾਖੰਡ ਦੇ ਲੋਕਾਂ ਦਾ ਸੰਕਲਪ ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾ ਦੇਵੇਗਾ।
आज कुमाऊँ आने का सौभाग्य मिला तो कई पुरानी यादें ताज़ा हो गईं हैं।
— PMO India (@PMOIndia) December 30, 2021
और ये इतनी आत्मीयता से आपने जो उत्तराखंडी टोपी मुझे पहनाई गई है, वो उसे पहनकर मुझे गर्व का अनुभव हो रहा है: PM @narendramodi begins speech in Haldwani
उत्तराखंड के लोगों का सामर्थ्य, इस दशक को उत्तराखंड का दशक बनाएगा।
— PMO India (@PMOIndia) December 30, 2021
उत्तराखंड में बढ़ रहा आधुनिक इंफ्रास्ट्रक्चर, चार धाम महापरियोजना, नए बन रहे रेल रूट्स, इस दशक को उत्तराखंड का दशक बनाएंगे: PM @narendramodi
उत्तराखंड से कितनी ही नदियां निकलती हैं।
— PMO India (@PMOIndia) December 30, 2021
आजादी के बाद से ही, यहां के लोगों ने दो धाराएं और देखी हैं।
एक धारा है- पहाड़ को विकास से वंचित रखने की।
और दूसरी धारा है- पहाड़ के विकास के लिए दिन रात एक कर देने की: PM @narendramodi
उत्तराखंड अपनी स्थापना के 20 साल पूरे कर चुका है।
— PMO India (@PMOIndia) December 30, 2021
इन वर्षों में आपने ऐसे भी सरकार चलाने वाले देखे हैं जो कहते थे- चाहे उत्तराखंड को लूट लो, मेरी सरकार बचा लो।
इन लोगों ने दोनों हाथों से उत्तराखंड को लूटा।
जिन्हें उत्तराखंड से प्यार हो, वो ऐसा सोच भी नहीं सकते: PM @narendramodi
पहले जो सरकार में रहे हैं, ये उनका परमानेंट ट्रेडमार्क रहा है।
— PMO India (@PMOIndia) December 30, 2021
आज यहां उत्तराखंड में जिस लखवाड़ प्रोजेक्ट का काम शुरू हुआ है, उसका भी यही इतिहास है।
इस परियोजना के बारे में पहली बार 1976 में सोचा गया था।
आज 46 साल बाद, हमारी सरकार ने इसके काम का शिलान्यास किया है: PM
जब हम किसी ऐतिहासिक स्थल पर जाते हैं तो वहां हमें ये बताया जाता है कि इस स्थान को इतने साल पहले बनाया गया था, ये इमारत इतनी पुरानी है।
— PMO India (@PMOIndia) December 30, 2021
दशकों तक देश का ये हाल रहा है कि बड़ी योजनाओं की बात आते ही कहा जाता था- ये योजना इतने साल से अटकी है, ये प्रोजेक्ट इतने दशक से अधूरा है: PM
गंगोत्री से गंगासागर तक हम एक मिशन में जुटे हैं।
— PMO India (@PMOIndia) December 30, 2021
शौचालयों के निर्माण से, बेहतर सीवरेज सिस्टम से और पानी के ट्रीटमेंट की आधुनिक सुविधाओं से गंगा जी में गिरने वाले गंदे नालों की संख्या तेज़ी से कम हो रही है: PM @narendramodi
केंद्र सरकार ने नैनीताल के देवस्थल पर भारत की सबसे बड़ी ऑप्टिकल टेलीस्कोप भी स्थापित की है।
— PMO India (@PMOIndia) December 30, 2021
इससे देश-विदेश के वैज्ञानिकों को नई सुविधा तो मिली ही है, इस क्षेत्र को नई पहचान मिली है: PM @narendramodi
कनेक्टिविटी के साथ-साथ राष्ट्रीय सुरक्षा के हर पहलू को अनदेखा किया गया।
— PMO India (@PMOIndia) December 30, 2021
हमारी सेना और सैनिकों को सिर्फ और सिर्फ इंतज़ार ही कराया: PM @narendramodi
आज दिल्ली और देहरादून में सत्ताभाव से नहीं, सेवाभाव से चलने वाली सरकारें हैं।
— PMO India (@PMOIndia) December 30, 2021
पहले की सरकारों ने सीमावर्ती राज्य होने के बावजूद कैसे इस क्षेत्र की अनदेखी की, ये राष्ट्ररक्षा के लिए संतानों को समर्पित करने वाली कुमाऊं की वीर माताएं भूली नहीं हैं: PM @narendramodi
उत्तराखंड तेज़ विकास की रफ्तार को और तेज़ करना चाहता है।
— PMO India (@PMOIndia) December 30, 2021
आपके सपने, हमारे संकल्प हैं;
आपकी इच्छा, हमारी प्रेरणा है;
और आपकी हर आवश्यकता को पूरा करना हमारी ज़िम्मेदारी है: PM @narendramodi