"ਪੂਰੇ ਭਾਰਤ ਨੂੰ ਗਲੇ ਲਗਾਉਂਦੇ ਹੋਏ, ਕਾਸ਼ੀ ਭਾਰਤ ਦੀ ਸੱਭਿਆਚਾਰਕ ਰਾਜਧਾਨੀ ਹੈ ਜਦੋਂ ਕਿ ਤਾਮਿਲਨਾਡੂ ਅਤੇ ਤਮਿਲ ਸੱਭਿਆਚਾਰ ਭਾਰਤ ਦੀ ਪੁਰਾਤਨਤਾ ਅਤੇ ਗੌਰਵ ਦਾ ਕੇਂਦਰ ਹੈ"
"ਕਾਸ਼ੀ ਅਤੇ ਤਾਮਿਲਨਾਡੂ ਸਾਡੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਸਦੀਵੀ ਕੇਂਦਰ ਹਨ"
"ਅੰਮ੍ਰਿਤ ਕਾਲ ਵਿੱਚ ਸਾਰੇ ਦੇਸ਼ ਦੀ ਏਕਤਾ ਨਾਲ ਸਾਡੇ ਸੰਕਲਪ ਪੂਰੇ ਹੋਣਗੇ"
"ਇਹ 130 ਕਰੋੜ ਭਾਰਤੀਆਂ ਦੀ ਜਿੰਮੇਵਾਰੀ ਹੈ ਕਿ ਉਹ ਤਮਿਲ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਇਸ ਨੂੰ ਸਮ੍ਰਿੱਧ ਬਣਾਉਣ"

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਆਯੋਜਿਤ ਕੀਤੇ ਜਾ ਰਹੇ ਮਹੀਨਾ ਭਰ ਚੱਲਣ ਵਾਲੇ ਪ੍ਰੋਗਰਾਮ ‘ਕਾਸ਼ੀ ਤਮਿਲ ਸੰਗਮਮ੍’ (‘Kashi Tamil Sangamam’) ਦਾ ਉਦਘਾਟਨ ਕੀਤਾ। 

ਪ੍ਰੋਗਰਾਮ ਦਾ ਉਦੇਸ਼ ਦੇਸ਼ ਦੇ ਦੋ ਸਭ ਤੋਂ ਮਹੱਤਵਪੂਰਨ ਅਤੇ ਪ੍ਰਾਚੀਨ ਸਿੱਖਿਆ ਕੇਂਦਰਾਂ - ਤਾਮਿਲਨਾਡੂ ਅਤੇ ਕਾਸ਼ੀ - ਦੇ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਦਾ ਜਸ਼ਨ ਮਨਾਉਣਾ, ਪੁਸ਼ਟੀ ਕਰਨਾ ਅਤੇ ਦੁਬਾਰਾ ਖੋਜਣਾ ਹੈ। ਤਾਮਿਲਨਾਡੂ ਤੋਂ 2500 ਤੋਂ ਵੱਧ ਡੈਲੀਗੇਟ ਕਾਸ਼ੀ ਦੀ ਯਾਤਰਾ ਕਰਨਗੇ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ 13 ਭਾਸ਼ਾਵਾਂ ਵਿੱਚ ਅਨੁਵਾਦ ਦੇ ਨਾਲ ਇੱਕ ਪੁਸਤਕ ‘ਤਿਰੁਕੁਰਲ’ ਵੀ ਰਿਲੀਜ਼ ਕੀਤੀ।  ਉਨ੍ਹਾਂ ਨੇ ਆਰਤੀ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ।

ਸਭਾ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਨੀਆ ਦੇ ਸਭ ਤੋਂ ਪ੍ਰਾਚੀਨ ਜੀਵਤ ਸ਼ਹਿਰ ਵਿੱਚ ਆਯੋਜਿਤ ਕੀਤੀ ਜਾ ਰਹੀ ਸਭਾ 'ਤੇ ਖੁਸ਼ੀ ਜ਼ਾਹਿਰ ਕੀਤੀ। ਦੇਸ਼ ਵਿੱਚ ਸੰਗਮਾਂ ਦੇ ਮਹੱਤਵ ਬਾਰੇ ਬੋਲਦਿਆਂ, ਭਾਵੇਂ ਇਹ ਨਦੀਆਂ, ਵਿਚਾਰਧਾਰਾ, ਵਿਗਿਆਨ ਜਾਂ ਗਿਆਨ ਦਾ ਸੰਗਮ ਹੋਵੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਸੱਭਿਆਚਾਰ ਅਤੇ ਪਰੰਪਰਾਵਾਂ ਦੇ ਹਰ ਸੰਗਮ ਦਾ ਜਸ਼ਨ ਮਨਾਇਆ ਜਾਂਦਾ ਹੈ ਅਤੇ ਸਤਿਕਾਰਿਆ ਜਾਂਦਾ ਹੈ।  ਉਨ੍ਹਾਂ ਟਿੱਪਣੀ ਕੀਤੀ ਕਿ ਅਸਲ ਵਿੱਚ, ਇਹ ਭਾਰਤ ਦੀ ਸ਼ਕਤੀ ਅਤੇ ਵਿਸ਼ੇਸ਼ਤਾਵਾਂ ਦਾ ਜਸ਼ਨ ਹੈ, ਇਸ ਤਰ੍ਹਾਂ ਕਾਸ਼ੀ-ਤਾਮਿਲ ਸੰਗਮਮ੍ ਨੂੰ ਵਿਲੱਖਣ ਬਣਾਉਂਦਾ ਹੈ।

ਕਾਸ਼ੀ ਅਤੇ ਤਾਮਿਲਨਾਡੂ ਦੇ ਸਬੰਧਾਂ 'ਤੇ ਰੌਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਾਸੇ, ਕਾਸ਼ੀ ਭਾਰਤ ਦੀ ਸੱਭਿਆਚਾਰਕ ਰਾਜਧਾਨੀ ਹੈ, ਜਦਕਿ ਤਾਮਿਲਨਾਡੂ ਅਤੇ ਤਮਿਲ ਸੱਭਿਆਚਾਰ ਭਾਰਤ ਦੀ ਪੁਰਾਤਨਤਾ ਅਤੇ ਮਾਣ ਦਾ ਕੇਂਦਰ ਹੈ। ਗੰਗਾ ਅਤੇ ਯਮੁਨਾ ਨਦੀਆਂ ਦੇ ਸੰਗਮ ਦੀ ਤੁਲਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ-ਤਾਮਿਲ ਸੰਗਮ ਇਸ ਦੇ ਬਰਾਬਰ ਹੀ ਪਵਿੱਤਰ ਹੈ ਜੋ ਆਪਣੇ ਆਪ ਵਿੱਚ ਬੇਅੰਤ ਮੌਕੇ ਅਤੇ ਤਾਕਤ ਨੂੰ ਸਮਾਉਂਦਾ ਹੈ। ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਸਭਾ ਲਈ ਸਿੱਖਿਆ ਮੰਤਰਾਲੇ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਵਧਾਈਆਂ ਦਿੱਤੀਆਂ ਅਤੇ ਪ੍ਰੋਗਰਾਮ ਨੂੰ ਸਮਰਥਨ ਦੇਣ ਲਈ ਆਈਆਈਟੀ, ਮਦਰਾਸ ਅਤੇ ਬੀਐੱਚਯੂ ਜਿਹੀਆਂ ਕੇਂਦਰੀ ਯੂਨੀਵਰਸਿਟੀਆਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਕਾਸ਼ੀ ਅਤੇ ਤਾਮਿਲਨਾਡੂ ਦੇ ਵਿਦਿਆਰਥੀਆਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਕਾਸ਼ੀ ਅਤੇ ਤਾਮਿਲਨਾਡੂ ਸਾਡੀ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਸਦੀਵੀ ਕੇਂਦਰ ਹਨ। ਉਨ੍ਹਾਂ ਦੱਸਿਆ ਕਿ ਸੰਸਕ੍ਰਿਤ ਅਤੇ ਤਾਮਿਲ ਦੋਵੇਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਹਨ ਜੋ ਹੋਂਦ ਵਿੱਚ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਕਾਸ਼ੀ ਵਿੱਚ ਸਾਡੇ ਕੋਲ ਬਾਬਾ ਵਿਸ਼ਵਨਾਥ ਹਨ, ਜਦੋਂ ਕਿ ਤਾਮਿਲਨਾਡੂ ਵਿੱਚ ਸਾਡੇ ਕੋਲ ਭਗਵਾਨ ਰਾਮੇਸ਼ਵਰਮ ਦਾ ਆਸ਼ੀਰਵਾਦ ਹੈ। ਕਾਸ਼ੀ ਅਤੇ ਤਾਮਿਲਨਾਡੂ ਦੋਵੇਂ ਸ਼ਿਵ ਵਿੱਚ ਲੀਨ ਹਨ। ਭਾਵੇਂ ਇਹ ਸੰਗੀਤ, ਸਾਹਿਤ ਜਾਂ ਕਲਾ ਹੋਵੇ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਕਾਸ਼ੀ ਅਤੇ ਤਾਮਿਲਨਾਡੂ ਹਮੇਸ਼ਾ ਕਲਾ ਦੇ ਸਰੋਤ ਰਹੇ ਹਨ। ਭਾਰਤ ਦੀ ਸਮ੍ਰਿੱਧ ਸੰਸਕ੍ਰਿਤੀ ਅਤੇ ਪਰੰਪਰਾਵਾਂ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਸਥਾਨ ਭਾਰਤ ਦੇ ਉੱਤਮ ਆਚਾਰੀਆਂ ਦੇ ਜਨਮ ਅਸਥਾਨ ਅਤੇ ਕਾਰਜ ਅਸਥਾਨ ਵਜੋਂ ਚਿੰਨ੍ਹਿਤ ਹਨ। ਉਨ੍ਹਾਂ ਰੇਖਾਂਕਿਤ ਕੀਤਾ ਕਿ ਕੋਈ ਵੀ ਕਾਸ਼ੀ ਅਤੇ ਤਾਮਿਲਨਾਡੂ ਵਿੱਚ ਇੱਕੋ ਜਿਹੀ ਊਰਜਾ ਦਾ ਅਨੁਭਵ ਕਰ ਸਕਦਾ ਹੈ। ਉਨ੍ਹਾਂ ਕਿਹਾ, "ਅੱਜ ਵੀ ਕਾਸ਼ੀ ਯਾਤਰਾ ਦੀ ਸਾਰਥਕਤਾ ਰਵਾਇਤੀ ਤਾਮਿਲ ਵਿਆਹ ਦੇ ਜਲੂਸ ਦੌਰਾਨ ਸਾਹਮਣੇ ਆਉਂਦੀ ਹੈ।" ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਤਾਮਿਲਨਾਡੂ ਤੋਂ ਕਾਸ਼ੀ ਲਈ ਬੇਅੰਤ ਪਿਆਰ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਭਾਵਨਾ ਨੂੰ ਦਰਸਾਉਂਦਾ ਹੈ ਜੋ ਸਾਡੇ ਪੁਰਖਿਆਂ ਦਾ ਜੀਵਨ ਢੰਗ ਸੀ।

ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਵਿਕਾਸ ਵਿੱਚ ਤਾਮਿਲਨਾਡੂ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ ਅਤੇ ਯਾਦ ਕੀਤਾ ਕਿ ਤਾਮਿਲਨਾਡੂ ਵਿੱਚ ਜਨਮੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਬੀਐੱਚਯੂ ਦੇ ਵਾਈਸ ਚਾਂਸਲਰ ਸਨ। ਉਨ੍ਹਾਂ ਵੈਦਿਕ ਵਿਦਵਾਨ ਰਾਜੇਸ਼ਵਰ ਸ਼ਾਸਤਰੀ ਦਾ ਵੀ ਜ਼ਿਕਰ ਕੀਤਾ ਜੋ ਕਾਸ਼ੀ ਵਿੱਚ ਰਹਿੰਦੇ ਸਨ ਭਾਵੇਂ ਕਿ ਉਨ੍ਹਾਂ ਦੀਆਂ ਜੜ੍ਹਾਂ ਤਾਮਿਲਨਾਡੂ ਵਿੱਚ ਸਨ। ਉਨ੍ਹਾਂ ਕਿਹਾ ਕਿ ਕਾਸ਼ੀ ਦੇ ਲੋਕ ਪਟਵੀਰਾਮ ਸ਼ਾਸਤਰੀ ਨੂੰ ਵੀ ਯਾਦ ਕਰਦੇ ਹਨ ਜੋ ਕਾਸ਼ੀ ਦੇ ਹਨੂੰਮਾਨ ਘਾਟ 'ਤੇ ਰਹਿੰਦੇ ਸਨ। ਪ੍ਰਧਾਨ ਮੰਤਰੀ ਨੇ ਕਾਸ਼ੀ ਕਾਮ ਕੋਟੇਸ਼ਵਰ ਪੰਚਾਇਤਨ ਮੰਦਿਰ, ਜੋ ਕਿ ਹਰੀਸ਼ਚੰਦਰ ਘਾਟ ਦੇ ਕੰਢੇ 'ਤੇ ਇੱਕ ਤਾਮਿਲੀਅਨ ਮੰਦਿਰ ਹੈ, ਅਤੇ ਕੇਦਾਰ ਘਾਟ 'ਤੇ ਦੋ ਸੌ ਸਾਲ ਪੁਰਾਣੇ ਕੁਮਾਰਸਵਾਮੀ ਮੱਟ ਅਤੇ ਮਾਰਕੰਡੇ ਆਸ਼ਰਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਤਾਮਿਲਨਾਡੂ ਦੇ ਬਹੁਤ ਸਾਰੇ ਲੋਕ ਕੇਦਾਰ ਘਾਟ ਅਤੇ ਹਨੂੰਮਾਨ ਘਾਟ ਦੇ ਕਿਨਾਰਿਆਂ ਦੇ ਨੇੜੇ ਰਹਿ ਰਹੇ ਹਨ, ਅਤੇ ਕਈ ਪੀੜ੍ਹੀਆਂ ਤੋਂ ਕਾਸ਼ੀ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਪ੍ਰਧਾਨ ਮੰਤਰੀ ਨੇ ਮਹਾਨ ਕਵੀ ਅਤੇ ਕ੍ਰਾਂਤੀਕਾਰੀ ਸ਼੍ਰੀ ਸੁਬਰਾਮਨੀਅਮ ਭਾਰਤੀ ਦਾ ਵੀ ਜ਼ਿਕਰ ਕੀਤਾ, ਜੋ ਤਾਮਿਲਨਾਡੂ ਦੇ ਰਹਿਣ ਵਾਲੇ ਸਨ ਪਰ ਕਈ ਸਾਲਾਂ ਤੱਕ ਕਾਸ਼ੀ ਵਿੱਚ ਰਹੇ। ਉਨ੍ਹਾਂ ਸੁਬਰਾਮਨੀਅਮ ​​ਭਾਰਤੀ ਨੂੰ ਸਮਰਪਿਤ ਚੇਅਰ ਸਥਾਪਿਤ ਕਰਨ ਵਿੱਚ ਬੀਐੱਚਯੂ ਦੇ ਗੌਰਵ ਅਤੇ ਵਿਸ਼ੇਸ਼ ਅਧਿਕਾਰ ਬਾਰੇ ਜਾਣਕਾਰੀ ਦਿੱਤੀ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਕਾਸ਼ੀ-ਤਮਿਲ ਸੰਗਮ ਆਜ਼ਾਦੀ ਕਾ ਅੰਮ੍ਰਿਤ ਕਾਲ ਦੌਰਾਨ ਹੋ ਰਿਹਾ ਹੈ। ਉਨ੍ਹਾਂ ਕਿਹਾ, “ਅੰਮ੍ਰਿਤ ਕਾਲ ਵਿੱਚ ਸਾਰੇ ਦੇਸ਼ ਦੀ ਏਕਤਾ ਨਾਲ ਸਾਡੇ ਸੰਕਲਪ ਪੂਰੇ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜੋ ਹਜ਼ਾਰਾਂ ਵਰ੍ਹਿਆਂ ਤੋਂ ਕੁਦਰਤੀ ਸੱਭਿਆਚਾਰਕ ਏਕਤਾ ਵਿਚ ਰਿਹਾ ਹੈ। ਸਵੇਰੇ ਉੱਠਣ ਤੋਂ ਬਾਅਦ 12 ਜਯੋਤਿਰਲਿੰਗਾਂ ਨੂੰ ਯਾਦ ਕਰਨ ਦੀ ਪਰੰਪਰਾ 'ਤੇ ਰੌਸ਼ਨੀ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਦੇਸ਼ ਦੀ ਅਧਿਆਤਮਿਕ ਏਕਤਾ ਨੂੰ ਯਾਦ ਕਰਕੇ ਕਰਦੇ ਹਾਂ।  ਸ਼੍ਰੀ ਮੋਦੀ ਨੇ ਹਜ਼ਾਰਾਂ ਵਰ੍ਹਿਆਂ ਦੀ ਇਸ ਪਰੰਪਰਾ ਅਤੇ ਵਿਰਾਸਤ ਨੂੰ ਮਜ਼ਬੂਤ ​​ਕਰਨ ਲਈ ਪ੍ਰਯਤਨਾਂ ਦੀ ਕਮੀ 'ਤੇ ਵੀ ਅਫਸੋਸ ਜਤਾਇਆ। ਉਨ੍ਹਾਂ ਅੱਗੇ ਕਿਹਾ ਕਿ ਕਾਸ਼ੀ-ਤਾਮਿਲ ਸੰਗਮਮ੍ (Kashi-Tamil Sangamam) ਸਾਨੂੰ ਆਪਣੇ ਫਰਜ਼ਾਂ ਦਾ ਅਹਿਸਾਸ ਕਰਵਾਉਂਦੇ ਹੋਏ, ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ​​ਕਰਨ ਲਈ ਊਰਜਾ ਦਾ ਸਰੋਤ ਬਣਦੇ ਹੋਏ, ਅੱਜ ਇਸ ਸੰਕਲਪ ਦਾ ਪਲੈਟਫਾਰਮ ਬਣੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਸ਼ਾ ਨੂੰ ਤੋੜਨ ਅਤੇ ਬੌਧਿਕ ਦੂਰੀ ਨੂੰ ਪਾਰ ਕਰਨ ਦੇ ਇਸ ਰਵੱਈਏ ਰਾਹੀਂ ਹੀ ਸਵਾਮੀ ਕੁਮਾਰਗੁਰੂਪਰ ਕਾਸ਼ੀ ਆਏ ਅਤੇ ਇਸ ਨੂੰ ਆਪਣੀ ਕਰਮਭੂਮੀ ਬਣਾ ਲਿਆ ਅਤੇ ਕਾਸ਼ੀ ਵਿੱਚ ਕੇਦਾਰੇਸ਼ਵਰ ਮੰਦਿਰ ਦਾ ਨਿਰਮਾਣ ਕਰਵਾਇਆ। ਬਾਅਦ ਵਿੱਚ, ਉਨ੍ਹਾਂ ਦੇ ਅਨੁਆਈਆਂ ਨੇ ਕਾਵੇਰੀ ਨਦੀ ਦੇ ਕਿਨਾਰੇ ਤੰਜਾਵੁਰ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ ਦਾ ਨਿਰਮਾਣ ਕਰਵਾਇਆ। ਪ੍ਰਧਾਨ ਮੰਤਰੀ ਨੇ ਤਮਿਲ ਰਾਜ ਗੀਤ ਲਿਖਣ ਵਾਲੇ ਮਨੋਨਮਨਿਯਮ ਸੁੰਦਰਨਾਰ ਜਿਹੀਆਂ ਸ਼ਖਸੀਅਤਾਂ ਅਤੇ ਕਾਸ਼ੀ ਨਾਲ ਆਪਣੇ ਗੁਰੂ ਦੇ ਸਬੰਧ ਦਾ ਜ਼ਿਕਰ ਕਰਕੇ ਤਾਮਿਲ ਵਿਦਵਾਨਾਂ ਅਤੇ ਕਾਸ਼ੀ ਦਰਮਿਆਨ ਸਬੰਧ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਉੱਤਰ ਅਤੇ ਦੱਖਣ ਨੂੰ ਜੋੜਨ ਵਿੱਚ ਰਾਜਾ ਜੀ ਦੁਆਰਾ ਲਿਖੀ ਰਾਮਾਇਣ ਅਤੇ ਮਹਾਭਾਰਤ ਦੀ ਭੂਮਿਕਾ ਨੂੰ ਵੀ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ, "ਇਹ ਮੇਰਾ ਅਨੁਭਵ ਹੈ ਕਿ ਦੱਖਣ ਭਾਰਤ ਦੇ ਰਾਮਾਨੁਜਾਚਾਰੀਆ, ਸ਼ੰਕਰਾਚਾਰੀਆ, ਰਾਜਾ ਜੀ ਤੋਂ ਲੈ ਕੇ ਸਰਵਪੱਲੀ ਰਾਧਾਕ੍ਰਿਸ਼ਨਨ ਜਿਹੇ ਵਿਦਵਾਨਾਂ ਨੂੰ ਸਮਝੇ ਬਿਨਾਂ, ਅਸੀਂ ਭਾਰਤੀ ਫਲਸਫੇ ਨੂੰ ਨਹੀਂ ਸਮਝ ਸਕਦੇ।"

'ਪੰਚ ਪ੍ਰਣ' ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮ੍ਰਿੱਧ ਵਿਰਾਸਤ ਵਾਲੇ ਦੇਸ਼ ਨੂੰ ਆਪਣੀ ਵਿਰਾਸਤ 'ਤੇ ਮਾਣ ਹੋਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜੀਵਿਤ ਭਾਸ਼ਾਵਾਂ, ਯਾਨੀ ਤਾਮਿਲ ਹੋਣ ਦੇ ਬਾਵਜੂਦ, ਅਸੀਂ ਇਸਦਾ ਪੂਰਾ ਸਨਮਾਨ ਕਰਨ ਵਿੱਚ ਕਮੀ ਮਹਿਸੂਸ ਕਰਦੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ “ਇਹ 130 ਕਰੋੜ ਭਾਰਤੀਆਂ ਦੀ ਜਿੰਮੇਵਾਰੀ ਹੈ ਕਿ ਉਹ ਤਾਮਿਲ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਇਸ ਨੂੰ ਸਮ੍ਰਿੱਧ ਬਣਾਉਣ। ਜੇਕਰ ਅਸੀਂ ਤਾਮਿਲ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਅਸੀਂ ਰਾਸ਼ਟਰ ਦਾ ਬਹੁਤ ਵੱਡਾ ਨੁਕਸਾਨ ਕਰਦੇ ਹਾਂ ਅਤੇ ਜੇਕਰ ਅਸੀਂ ਤਾਮਿਲ ਨੂੰ ਪਾਬੰਦੀਆਂ ਵਿੱਚ ਕੈਦ ਰੱਖਦੇ ਹਾਂ ਤਾਂ ਅਸੀਂ ਇਸਦਾ ਬਹੁਤ ਨੁਕਸਾਨ ਕਰਾਂਗੇ। ਸਾਨੂੰ ਭਾਸ਼ਾਈ ਵਖਰੇਵਿਆਂ ਨੂੰ ਦੂਰ ਕਰਨਾ ਅਤੇ ਭਾਵਨਾਤਮਕ ਏਕਤਾ ਸਥਾਪਿਤ ਕਰਨਾ ਯਾਦ ਰੱਖਣਾ ਹੋਵੇਗਾ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਗਮ ਸ਼ਬਦਾਂ ਤੋਂ ਵੱਧ ਅਨੁਭਵ ਕਰਨ ਦਾ ਵਿਸ਼ਾ ਹੈ ਅਤੇ ਉਮੀਦ ਪ੍ਰਗਟ ਕੀਤੀ ਕਿ ਕਾਸ਼ੀ ਦੇ ਲੋਕ ਯਾਦਗਾਰੀ ਮਹਿਮਾਨ ਨਿਵਾਜ਼ੀ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਪ੍ਰਧਾਨ ਮੰਤਰੀ ਨੇ ਇੱਛਾ ਜ਼ਾਹਿਰ ਕੀਤੀ ਕਿ ਅਜਿਹੇ ਸਮਾਗਮ ਤਾਮਿਲਨਾਡੂ ਅਤੇ ਹੋਰ ਦੱਖਣੀ ਰਾਜਾਂ ਵਿੱਚ ਆਯੋਜਿਤ ਕੀਤੇ ਜਾਣ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਨੌਜਵਾਨ ਉੱਥੇ ਆਉਣ ਅਤੇ ਉੱਥੋਂ ਦੇ ਸੱਭਿਆਚਾਰ ਨੂੰ ਗ੍ਰਹਿਣ ਕਰਨ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦਿਆਂ ਕਿਹਾ, ਇਸ ਸੰਗਮ ਦੇ ਲਾਭਾਂ ਨੂੰ ਖੋਜ ਦੁਆਰਾ ਅੱਗੇ ਲਿਜਾਣ ਦੀ ਲੋੜ ਹੈ ਅਤੇ ਇਹ ਬੀਜ ਇੱਕ ਵਿਸ਼ਾਲ ਰੁੱਖ ਬਣਨਾ ਚਾਹੀਦਾ ਹੈ।

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਕੇਂਦਰੀ ਮੰਤਰੀ ਡਾ. ਐੱਲ ਮੁਰੂਗਨ, ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਸੰਸਦ ਮੈਂਬਰ ਸ਼੍ਰੀ ਇਲਿਆਰਾਜਾ ਵੀ ਮੌਜੂਦ ਸਨ।

ਪਿਛੋਕੜ

'ਏਕ ਭਾਰਤ ਸ੍ਰੇਸ਼ਠ ਭਾਰਤ' ਦੇ ਵਿਚਾਰ ਨੂੰ ਅੱਗੇ ਵਧਾਉਣਾ ਪ੍ਰਧਾਨ ਮੰਤਰੀ ਦੇ ਵਿਜ਼ਨ ਦੁਆਰਾ ਸੇਧਿਤ ਸਰਕਾਰ ਦੇ ਮੁੱਖ ਫੋਕਸ ਖੇਤਰਾਂ ਵਿੱਚੋਂ ਇੱਕ ਰਿਹਾ ਹੈ। ਇਸ ਦ੍ਰਿਸ਼ਟੀ ਨੂੰ ਦਰਸਾਉਂਦੀ ਇੱਕ ਹੋਰ ਪਹਿਲ ਵਿੱਚ, ਕਾਸ਼ੀ (ਵਾਰਾਣਸੀ) ਵਿੱਚ ਮਹੀਨਾ ਭਰ ਚੱਲਣ ਵਾਲਾ ਪ੍ਰੋਗਰਾਮ ‘ਕਾਸ਼ੀ ਤਮਿਲ ਸੰਗਮਮ੍’ ਆਯੋਜਿਤ ਕੀਤਾ ਜਾ ਰਿਹਾ ਹੈ।

ਪ੍ਰੋਗਰਾਮ ਦਾ ਉਦੇਸ਼ ਦੇਸ਼ ਦੇ ਦੋ ਸਭ ਤੋਂ ਮਹੱਤਵਪੂਰਨ ਅਤੇ ਪ੍ਰਾਚੀਨ ਸਿੱਖਿਆ ਕੇਂਦਰਾਂ - ਤਾਮਿਲਨਾਡੂ ਅਤੇ ਕਾਸ਼ੀ - ਦੇ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਦਾ ਜਸ਼ਨ ਮਨਾਉਣਾ, ਪੁਸ਼ਟੀ ਕਰਨਾ ਅਤੇ ਦੁਬਾਰਾ ਖੋਜਣਾ ਹੈ। ਪ੍ਰੋਗਰਾਮ ਦਾ ਉਦੇਸ਼ ਦੋਵਾਂ ਖੇਤਰਾਂ ਦੇ ਵਿਦਵਾਨਾਂ, ਵਿਦਿਆਰਥੀਆਂ, ਦਾਰਸ਼ਨਿਕਾਂ, ਵਪਾਰੀਆਂ, ਕਾਰੀਗਰਾਂ, ਕਲਾਕਾਰਾਂ ਆਦਿ ਸਮੇਤ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਨੂੰ ਇਕੱਠੇ ਆਉਣ, ਆਪਣੇ ਗਿਆਨ, ਸੱਭਿਆਚਾਰ ਅਤੇ ਸਰਵਸ਼੍ਰੇਸ਼ਠ ਵਿਵਹਾਰਾਂ ਨੂੰ ਸਾਂਝਾ ਕਰਨ ਅਤੇ ਇੱਕ ਦੂਸਰੇ ਦੇ ਅਨੁਭਵ ਤੋਂ ਸਿੱਖਣ ਦਾ ਮੌਕਾ ਪ੍ਰਦਾਨ ਕਰਨਾ ਹੈ। ਤਾਮਿਲਨਾਡੂ ਤੋਂ 2500 ਤੋਂ ਵੱਧ ਡੈਲੀਗੇਟ ਕਾਸ਼ੀ ਦਾ ਦੌਰਾ ਕਰਨਗੇ। ਉਹ ਇੱਕੋ ਜਿਹੇ ਵਪਾਰ, ਪੇਸ਼ੇ ਅਤੇ ਦਿਲਚਸਪੀ ਵਾਲੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਲਈ ਸੈਮੀਨਾਰਾਂ, ਸਾਈਟ ਵਿਜ਼ਿਟ ਆਦਿ ਵਿੱਚ ਹਿੱਸਾ ਲੈਣਗੇ। ਕਾਸ਼ੀ ਵਿੱਚ ਦੋਨਾਂ ਖੇਤਰਾਂ ਦੇ ਹੈਂਡਲੂਮ, ਹੈਂਡੀਕ੍ਰਾਫਟ, ਓਡੀਓਪੀ ਉਤਪਾਦਾਂ, ਕਿਤਾਬਾਂ, ਡਾਕੂਮੈਂਟਰੀ, ਪਕਵਾਨ, ਕਲਾ ਦੇ ਰੂਪਾਂ, ਇਤਿਹਾਸ, ਟੂਰਿਸਟ ਸਥਾਨਾਂ ਆਦਿ ਦੀ ਮਹੀਨਾ ਭਰ ਚੱਲਣ ਵਾਲੀ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

ਇਹ ਪ੍ਰਯਤਨ ਐੱਨਈਪੀ 2020 ਦੇ ਭਾਰਤੀ ਗਿਆਨ ਪ੍ਰਣਾਲੀਆਂ ਦੀ ਦੌਲਤ ਨੂੰ ਆਧੁਨਿਕ ਗਿਆਨ ਪ੍ਰਣਾਲੀਆਂ ਨਾਲ ਜੋੜਨ 'ਤੇ ਦਿੱਤੇ ਜ਼ੋਰ ਦੇ ਨਾਲ ਮੇਲ ਖਾਂਦਾ ਹੈ। ਆਈਆਈਟੀ ਮਦਰਾਸ ਅਤੇ ਬੀਐੱਚਯੂ ਪ੍ਰੋਗਰਾਮ ਲਈ ਦੋ ਲਾਗੂ ਕਰਨ ਵਾਲੀਆਂ ਏਜੰਸੀਆਂ ਹਨ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage