ਬੀਨਾ–ਪਨਕੀ ਮਲਟੀ–ਪ੍ਰੋਡਕਟ ਪਾਈਪਲਾਈਨ ਪ੍ਰੋਜੈਕਟ ਦਾ ਕੀਤਾ ਉਦਘਾਟਨ
“ਉੱਤਰ ਪ੍ਰਦੇਸ਼ ਦੀ ਡਬਲ ਇੰਜਣ ਸਰਕਾਰ ਅੱਜ ਪਹਿਲਾਂ ਅਜਾਈਂ ਗੁਆਏ ਸਮੇਂ ਦਾ ਘਾਟਾ ਪੂਰਾ ਕਰ ਰਹੀ ਹੈ। ਅਸੀਂ ਦੁੱਗਣੀ ਰਫ਼ਤਾਰ ਨਾਲ ਕੰਮ ਕਰ ਰਹੇ ਹਾਂ ”
“ਸਾਡੀ ਸਰਕਾਰ ਨੇ ਕਾਨਪੁਰ ਮੈਟਰੋ ਦਾ ਨੀਂਹ–ਪੱਥਰ ਰੱਖਿਆ ਸੀ ਤੇ ਸਾਡੀ ਹੀ ਸਰਕਾਰ ਇਸ ਨੂੰ ਸਮਰਪਿਤ ਕਰ ਰਹੀ ਹੈ। ਸਾਡੀ ਸਰਕਾਰ ਨੇ ਪੂਰਵਾਂਚਲ ਐਕਸਪ੍ਰੈੱਸਵੇਅ ਦਾ ਨੀਂਹ–ਪੱਥਰ ਰੱਖਿਆ ਸੀ ਤੇ ਸਾਡੀ ਸਰਕਾਰ ਨੇ ਇਹ ਕੰਮ ਮੁਕੰਮਲ ਕੀਤਾ ਹੈ”
“ਜੇ ਅੱਜ ਅਸੀਂ ਕਾਨਪੁਰ ਮੈਟਰੋ ਨੂੰ ਸ਼ਾਮਲ ਕਰ ਲਈਏ, ਤਾਂ ਉੱਤਰ ਪ੍ਰਦੇਸ਼ ’ਚ ਮੈਟਰੋ ਦੀ ਲੰਬਾਈ ਵਧ ਕੇ ਹੁਣ 90 ਕਿਲੋਮੀਟਰ ਹੋ ਗਈ ਹੈ। ਸਾਲ 2014 ’ਚ ਇਹ 9 ਕਿਲੋਮੀਟਰ ਸੀ ਤੇ 2017 ’ਚ ਸਿਰਫ਼ 18 ਕਿਲੋਮੀਟਰ ਸੀ ”
“ਰਾਜਾਂ ਦੇ ਪੱਧਰ ’ਤੇ, ਸਮਾਜ ’ਚ ਅਸਮਾਨਤਾ ਦਾ ਖ਼ਾਤਮਾ ਕਰਨਾ ਅਹਿਮ ਹੈ। ਇਹੋ ਕਾਰਨ ਹੈ ਕਿ ਸਾਡੀ ਸਰਕਾਰ ‘ਸਬਕਾ ਸਾਥ ਸਬਕਾ ਵਿਕਾਸ’ ਦੇ ਮੰਤਰ ’ਤੇ ਕੰਮ ਕਰ ਰਹੀ ਹੈ ”
“ਦੋਹਰੇ ਇੰਜਣ ਵਾਲੀ ਸਰਕਾਰ ਨੂੰ ਪਤਾ ਹੈ ਕਿ ਵੱਡੇ ਨਿਸ਼ਾਨੇ ਕਿਵੇਂ ਤੈਅ ਕਰਨੇ ਹਨ ਤੇ ਕਿਵੇਂ ਉਨ੍ਹਾਂ ਨੂੰ ਹਾਸਲ ਕਰਨਾ ਹੈ ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦਾ ਨਿਰੀਖਣ ਕੀਤਾ ਤੇ ਆਆਈਟੀ ਮੈਟਰੋ ਸਟੇਸ਼ਨ ਤੋਂ ਗੀਤਾ ਨਗਰ ਤੱਕ ਦਾ ਸਫ਼ਰ ਮੈਟਰੋ ਰੇਲ ਰਾਹੀਂ ਕੀਤਾ। ਉਨ੍ਹਾਂ ਬੀਨਾ–ਪਨਕੀ ਮਲਟੀ–ਪ੍ਰੋਡਕਟ ਪਾਈਪਲਾਈਨ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ। ਇਹ ਪਾਈਪਲਾਈ ਮੱਧ ਪ੍ਰਦੇਸ਼ ਦੇ ਬੀਨਾ ਤੇਲ–ਸੋਧਕ ਕਾਰਖਾਨੇ ਤੋਂ ਸ਼ੁਰੂ ਹੋ ਕੇ ਕਾਨਪੁਰ ਦੇ ਪਨਕੀ ਤੱਕ ਆਉਂਦੀ ਹੈ ਤੇ ਇਸ ਨਾਲ ਬੀਨਾ ਤੇਲ–ਸੋਧਕ ਕਾਰਖਾਨੇ ਦੇ ਪੈਟਰੋਲੀਅਮ ਉਤਪਾਦਾਂ ਤੱਕ ਇਸ ਖੇਤਰ ਦੀ ਪਹੁੰਚ ਵਧੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਹਰਦੀਪ ਪੁਰੀ ਮੌਜੂਦ ਸਨ।

ਪ੍ਰਧਾਨ ਮੰਤਰੀ ਨੇ ਮੈਟਰੋ ਕਨੈਕਟੀਵਿਟੀ ਅਤੇ ਪਾਈਪਲਾਈਨ ਪ੍ਰੋਜੈਕਟ ਦੇ ਉਦਘਾਟਨ ਲਈ ਕਾਨਪੁਰ ਦੀ ਜਨਤਾ ਨੂੰ ਮੁਬਾਰਕਬਾਦ ਦਿੱਤੀ। ਸ਼ਹਿਰ ਨਾਲ ਆਪਣੀ ਲੰਬੀ ਨੇੜਤਾ ਨੂੰ ਚੇਤੇ ਕਰਦਿਆਂ ਉਨ੍ਹਾਂ ਆਪਣਾ ਭਾਸ਼ਣ ਬਹੁਤ ਸਾਰੇ ਸਥਾਨਕ ਹਵਾਲਿਆਂ ਤੇ ਕਾਨਪੁਰ ਦੀ ਜਨਤਾ ਦੇ ਬੇਪਰਵਾਹ ਤੇ ਮਜ਼ਾਕੀਆ ਸੁਭਾਅ ਉੱਤੇ ਹਲਕੀ–ਫੁਲਕੀ ਟਿੱਪਣੀ ਨਾਲ ਸ਼ੁਰੂ ਕੀਤਾ। ਉਨ੍ਹਾਂ ਦੀਨਦਿਆਲ ਉਪਾਧਿਆਇ, ਅਟਲ ਬਿਹਾਰੀ ਵਾਜਪੇਈ ਅਤੇ ਸੁੰਦਰ ਸਿੰਘ ਭੰਡਾਰੀ ਵਰਗੇ ਦਿੱਗਜਾਂ ਨੂੰ ਰੂਪ ਦੇਣ ਵਿੱਚ ਸ਼ਹਿਰ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਅੱਜ ਦੇ ਦਿਨ ਭਾਵ ਮੰਗਲਵਾਰ ਨੂੰ ਵੀ ਨੋਟ ਕੀਤਾ ਅਤੇ ਉੱਤਰ ਪ੍ਰਦੇਸ਼ ਦੇ ਵਿਕਾਸ ਵਿੱਚ ਇੱਕ ਹੋਰ ਸੁਨਹਿਰੀ ਅਧਿਆਇ ਜੋੜਨ ਲਈ ਪਨਕੀ ਵਾਲੇ ਹਨੂੰਮਾਨ ਜੀ ਦਾ ਅਸ਼ੀਰਵਾਦ ਲਿਆ। ਉਨ੍ਹਾਂ ਕਿਹਾ,“ਉੱਤਰ ਪ੍ਰਦੇਸ਼ ਦੀ ਡਬਲ ਇੰਜਣ ਵਾਲੀ ਸਰਕਾਰ ਅੱਜ ਬੀਤੇ ਸਮੇਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਦੁੱਗਣੀ ਰਫ਼ਤਾਰ ਨਾਲ ਕੰਮ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਰਾਜ ਦੇ ਬਦਲੇ ਅਕਸ ਨੂੰ ਨੋਟ ਕੀਤਾ। ਉਨ੍ਹਾਂ ਕਿਹਾ ਕਿ ਇੱਕ ਰਾਜ, ਜੋ ਗੈਰ-ਕਾਨੂੰਨੀ ਹਥਿਆਰਾਂ ਲਈ ਜਾਣਿਆ ਜਾਂਦਾ ਸੀ, ਹੁਣ ਡਿਫੈਂਸ ਕੌਰੀਡੋਰ (ਰੱਖਿਆ ਲਾਂਘੇ) ਦਾ ਕੇਂਦਰ ਹੈ, ਜੋ ਦੇਸ਼ ਦੀ ਸੁਰੱਖਿਆ ਅਤੇ ਸੁਰੱਖਿਆ ਵਿੱਚ ਯੋਗਦਾਨ ਪਾ ਰਿਹਾ ਹੈ। ਸਮਾਂ–ਸੀਮਾ ਦੀ ਪਾਲਣਾ ਕਰਨ ਦੇ ਕੰਮ–ਸੱਭਿਆਚਾਰ 'ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਵਾਲੀਆਂ ਸਰਕਾਰਾਂ ਉਨ੍ਹਾਂ ਕੰਮ ਨੂੰ ਪੂਰਾ ਕਰਨ ਲਈ ਦਿਨ-ਰਾਤ ਕੰਮ ਕਰਦੀਆਂ ਹਨ, ਜਿਨ੍ਹਾਂ ਦੇ ਨੀਂਹ ਪੱਥਰ ਰੱਖੇ ਗਏ ਹਨ। ਸ਼੍ਰੀ ਮੋਦੀ ਨੇ ਸਪਸ਼ਟ ਕੀਤਾ,“ਸਾਡੀ ਸਰਕਾਰ ਨੇ ਕਾਨਪੁਰ ਮੈਟਰੋ ਦਾ ਨੀਂਹ ਪੱਥਰ ਰੱਖਿਆ ਸੀ, ਸਾਡੀ ਸਰਕਾਰ ਇਸ ਨੂੰ ਸਮਰਪਿਤ ਵੀ ਕਰ ਰਹੀ ਹੈ। ਸਾਡੀ ਸਰਕਾਰ ਨੇ ਪੂਰਵਾਂਚਲ ਐਕਸਪ੍ਰੈਸਵੇਅ ਦਾ ਨੀਂਹ ਪੱਥਰ ਰੱਖਿਆ ਸੀ, ਸਾਡੀ ਆਪਣੀ ਸਰਕਾਰ ਨੇ ਇਸ ਦਾ ਕੰਮ ਮੁਕੰਮਲ ਕਰ ਲਿਆ ਹੈ।” ਉਨ੍ਹਾਂ ਉੱਤਰ ਪ੍ਰਦੇਸ਼ ਵਿੱਚ ਆਉਣ ਵਾਲੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਹਵਾਈ ਅੱਡੇ, ਰਾਜ ਵਿੱਚ ਦੇਸ਼ ਦਾ ਸਭ ਤੋਂ ਲੰਮੇ ਐਕਸਪ੍ਰੈਸ ਵੇਅ ਅਤੇ ਉੱਤਰ ਪ੍ਰਦੇਸ਼ ਵਿੱਚ ਸਮਰਪਿਤ ਫ੍ਰੇਟ ਕੌਰੀਡੋਰ ਹੱਬ ਵਰਗੀਆਂ ਪ੍ਰਮੁੱਖ ਪ੍ਰਾਪਤੀਆਂ ਨੂੰ ਗਿਣਵਾਇਆ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਾਲ 2014 ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਚਲ ਰਹੀ ਮੈਟਰੋ ਦੀ ਕੁੱਲ ਲੰਬਾਈ 9 ਕਿਲੋਮੀਟਰ ਸੀ। 2014 ਅਤੇ 2017 ਦੇ ਵਿਚਕਾਰ, ਮੈਟਰੋ ਦੀ ਲੰਬਾਈ ਕੁੱਲ 18 ਕਿਲੋਮੀਟਰ ਤੱਕ ਵਧ ਗਈ ਸੀ। ਜੇ ਅਸੀਂ ਅੱਜ ਕਾਨਪੁਰ ਮੈਟਰੋ ਨੂੰ ਸ਼ਾਮਲ ਕਰੀਏ, ਤਾਂ ਰਾਜ ਵਿੱਚ ਮੈਟਰੋ ਦੀ ਲੰਬਾਈ ਹੁਣ 90 ਕਿਲੋਮੀਟਰ ਤੋਂ ਵੱਧ ਹੋ ਗਈ ਹੈ।

ਪਹਿਲਾਂ ਦੇ ਨਾਬਰਾਬਰ ਵਿਕਾਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਾਕਿਆਂ ਬੱਧੀ ਜੇ ਇੱਕ ਹਿੱਸੇ ਦਾ ਵਿਕਾਸ ਹੁੰਦਾ ਸੀ, ਤਾਂ ਦੂਜਾ ਪਿੱਛੇ ਰਹਿ ਜਾਂਦਾ ਸੀ। "ਰਾਜਾਂ ਦੇ ਪੱਧਰ 'ਤੇ, ਸਮਾਜ ਵਿੱਚ ਇਸ ਅਸਮਾਨਤਾ ਨੂੰ ਦੂਰ ਕਰਨਾ ਵੀ ਬਰਾਬਰ ਮਹੱਤਵਪੂਰਨ ਹੈ। ਇਸ ਲਈ ਸਾਡੀ ਸਰਕਾਰ 'ਸਬਕਾ ਸਾਥ ਸਬਕਾ ਵਿਕਾਸ' ਦੇ ਮੰਤਰ 'ਤੇ ਕੰਮ ਕਰ ਰਹੀ ਹੈ’’। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਜ਼ਰੂਰਤਾਂ  ਨੂੰ ਸਮਝਦੇ ਹੋਏ ਡਬਲ ਇੰਜਣ ਵਾਲੀ ਸਰਕਾਰ ਠੋਸ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਕਰੋੜਾਂ ਘਰਾਂ ਤੱਕ ਪਾਈਪਾਂ ਦਾ ਪਾਣੀ ਨਹੀਂ ਪਹੁੰਚ ਰਿਹਾ ਸੀ। ਅੱਜ ਅਸੀਂ ‘ਹਰ ਘਰ ਜਲ’ ਮਿਸ਼ਨ ਰਾਹੀਂ ਯੂਪੀ ਦੇ ਹਰ ਘਰ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਵਿੱਚ ਲਗੇ ਹੋਏ ਹਾਂ।''

ਡਬਲ ਇੰਜਣ ਵਾਲੀ ਸਰਕਾਰ ਉੱਤਰ ਪ੍ਰਦੇਸ਼ ਨੂੰ ਵਿਕਾਸ ਦੇ ਨਵੇਂ ਸਿਖ਼ਰਾਂ 'ਤੇ ਲਿਜਾਣ ਲਈ ਇਮਾਨਦਾਰੀ ਅਤੇ ਜਵਾਬਦੇਹੀ ਨਾਲ ਕੰਮ ਕਰ ਰਹੀ ਹੈ। ਡਬਲ ਇੰਜਣ ਵਾਲੀ ਸਰਕਾਰ ਜਾਣਦੀ ਹੈ ਕਿ ਵੱਡੇ ਟੀਚੇ ਕਿਵੇਂ ਤੈਅ ਕਰਨੇ ਹਨ ਅਤੇ ਉਨ੍ਹਾਂ ਨੂੰ ਹਾਸਲ ਕਿਵੇਂ ਕਰਨਾ ਹੈ। ਉਨ੍ਹਾਂ ਟ੍ਰਾਂਸਮਿਸ਼ਨ ਵਿੱਚ ਸੁਧਾਰ, ਬਿਜਲੀ ਦੀ ਸਥਿਤੀ, ਸ਼ਹਿਰਾਂ ਅਤੇ ਨਦੀਆਂ ਦੀ ਸਫਾਈ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ 2014 ਤੱਕ ਸੂਬੇ ਦੇ ਸ਼ਹਿਰੀ ਗ਼ਰੀਬਾਂ ਲਈ ਸਿਰਫ਼ 2.5 ਲੱਖ ਘਰਾਂ ਦੇ ਮੁਕਾਬਲੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ 17 ਲੱਖ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਰੇਹੜੀ–ਪਟੜੀ ਵਾਲਿਆਂ ਵੱਲ ਪਹਿਲੀ ਵਾਰ ਸਰਕਾਰ ਦਾ ਧਿਆਨ ਗਿਆ ਅਤੇ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਰਾਹੀਂ ਰਾਜ ਵਿੱਚ 7 ਲੱਖ ਤੋਂ ਵੱਧ ਲੋਕਾਂ ਨੂੰ 700 ਕਰੋੜ ਰੁਪਏ ਤੋਂ ਵੱਧ ਦੀ ਰਕਮ ਹਾਸਲ ਹੋਈ। ਮਹਾਮਾਰੀ ਦੌਰਾਨ ਸਰਕਾਰ ਨੇ ਰਾਜ ਵਿੱਚ 15 ਕਰੋੜ ਤੋਂ ਵੱਧ ਨਾਗਰਿਕਾਂ ਲਈ ਮੁਫ਼ਤ ਰਾਸ਼ਨ ਦਾ ਪ੍ਰਬੰਧ ਕੀਤਾ ਸੀ। 2014 ਵਿੱਚ ਦੇਸ਼ ਵਿੱਚ ਸਿਰਫ਼ 14 ਕਰੋੜ ਐੱਲਪੀਜੀ ਕਨੈਕਸ਼ਨ ਸਨ। ਹੁਣ 30 ਕਰੋੜ ਤੋਂ ਵੱਧ ਹਨ। ਸਿਰਫ਼ ਉੱਤਰ ਪ੍ਰਦੇਸ਼ ਵਿੱਚ ਹੀ 1.60 ਕਰੋੜ ਪਰਿਵਾਰਾਂ ਨੂੰ ਨਵੇਂ ਐੱਲਪੀਜੀ ਕਨੈਕਸ਼ਨ ਮਿਲੇ ਹਨ।

ਅਮਨ-ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਯੋਗੀ ਸਰਕਾਰ ਦੁਆਰਾ ਮਾਫੀਆ ਕਲਚਰ ਦੇ ਖਾਤਮੇ ਦਾ ਜ਼ਿਕਰ ਕੀਤਾ; ਜਿਸ ਨਾਲ ਯੂਪੀ ਵਿੱਚ ਨਿਵੇਸ਼ ’ਚ ਵਾਧਾ ਹੋਇਆ ਹੈ। ਵਪਾਰ ਅਤੇ ਉਦਯੋਗ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਨੇ ਕਾਨਪੁਰ ਵਿੱਚ ਇੱਕ ਮੈਗਾ ਲੈਦਰ ਕਲਸਟਰ ਅਤੇ ਇੱਕ ਫਜ਼ਲਗੰਜ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੱਖਿਆ ਕੌਰੀਡੋਰ ਅਤੇ ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਜਿਹੀਆਂ ਯੋਜਨਾਵਾਂ ਕਾਨਪੁਰ ਦੇ ਉੱਦਮੀਆਂ ਅਤੇ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨ ਦੇ ਡਰ ਕਾਰਨ ਅਪਰਾਧੀ ਹੁਣ ਪਿਛਾਂਹ ਹਟ ਗਏ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਸਰਕਾਰੀ ਛਾਪਿਆਂ ਰਾਹੀਂ ਨਜਾਇਜ਼ ਪੈਸੇ ਫੜੇ ਜਾਣ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਜਨਤਾ ਅਜਿਹੇ ਲੋਕਾਂ ਦਾ ਕੰਮ–ਸੱਭਿਆਚਾਰ ਦੇਖ ਰਹੀ ਹੈ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage