ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਏਕੀਕ੍ਰਿਤ ਸਮੁੰਦਰੀ ਸਰਵਾਇਵਲ ਟ੍ਰੇਨਿੰਗ ਸੈਂਟਰ, ਓਐੱਨਜੀਸੀ ਇੰਸਟੀਟਿਊਟ (Integrated Sea Survival Training Centre, ONGC Institute) ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਪਾਣੀ ਦੇ ਅੰਦਰ ਬਚਾਅ ਕਰਨ ਦੇ ਅਭਿਆਸ ‘ਤੇ ਇੱਕ ਬ੍ਰੀਫਿੰਗ ਅਤੇ ਟ੍ਰੇਨਿੰਗ ਸੈਂਟਰ ਦੇ ਪ੍ਰਦਰਸ਼ਨ ਦਾ ਭੀ ਅਵਲੋਕਨ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਗੋਆ ਵਿੱਚ ਓਐੱਨਜੀਸੀ ਦੇ ਸਮੁੰਦਰੀ ਸਰਵਾਇਵਲ ਸੈਂਟਰ (Sea Survival Centre) ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਇਹ ਅਤਿਆਧੁਨਿਕ ਕੇਂਦਰ ਸਮੁੰਦਰੀ ਸਰਵਾਇਵਲ ਟ੍ਰੇਨਿੰਗ ਈਕੋਸਿਸਟਮ ਦੀ ਦਿਸ਼ਾ ਵਿੱਚ ਭਾਰਤ ਦੇ ਲਈ ਉਪਲਬਧੀ ਹਾਸਲ ਕਰਨ ਵਾਲਾ ਇੱਕ ਮਹੱਤਵਪੂਰਨ ਪਲ ਹੈ। ਸਖ਼ਤ ਅਤੇ ਗਹਿਨ ਐਮਰਜੈਂਸੀ ਪ੍ਰਤੀਕਿਰਿਆ ਟ੍ਰੇਨਿੰਗ ਦੀ ਪੇਸ਼ਕਸ਼ ਕਰਦਾ, ਇਹ ਸੈਂਟਰ ਸਮਾਂ ਰਹਿੰਦੇ ਅਨੇਕ ਲੋਕਾਂ ਦੀ ਜੀਵਨ ਰੱਖਿਆ ਸੁਨਿਸ਼ਚਿਤ ਕਰੇਗਾ।”
Delighted to dedicate to the nation the Sea Survival Centre of @ONGC_ in Goa. This state-of-the-art Centre is a watershed moment for India in making a mark in the sea survival training ecosystem. Offering rigorous and intense emergency response training, it will ensure many… pic.twitter.com/VNCZKhurvV
— Narendra Modi (@narendramodi) February 6, 2024
ਪ੍ਰਧਾਨ ਮੰਤਰੀ ਨੇ ਇੱਕ ਆਧੁਨਿਕ ਸਮੁੰਦਰੀ ਸਰਵਾਇਵਲ ਸੈਂਟਰ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਨ ਵਾਲੀ ਇੱਕ ਵੀਡੀਓ ਭੀ ਸਾਂਝੀ ਕੀਤੀ ਅਤੇ ਕਿਹਾ ਕਿ ਕਿਸ ਲਈ ਸਾਨੂੰ ਇੱਕ ਆਧੁਨਿਕ ਸਮੁੰਦਰੀ ਸਰਵਾਇਵਲ ਸੈਂਟਰ ਦੀ ਜ਼ਰੂਰਤ ਹੈ ਅਤੇ ਇਹ ਕਿਸ ਪ੍ਰਕਾਰ ਸਾਡੇ ਦੇਸ਼ ਦੇ ਲਈ ਲਾਭਦਾਇਕ ਹੋਵੇਗਾ।
Here is why we needed a modern Sea Survival Centre and how it will be very beneficial for our nation. pic.twitter.com/zEeac30x48
— Narendra Modi (@narendramodi) February 6, 2024
ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਨਾਲ ਗੋਆ ਦੇ ਮੁੱਖ ਮੰਤਰੀ, ਸ਼੍ਰੀ ਪ੍ਰਮੋਦ ਸਾਵੰਤ, ਕੇਂਦਰੀ ਪੈਟਰੋਲੀਅਮ ਤੇਲ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਸਹਿਤ ਹੋਰ ਪਤਵੰਤੇ ਭੀ ਮੌਜੂਦ ਸਨ।
ਓਐੱਨਜੀਸੀ ਸਮੁੰਦਰੀ ਸਰਵਾਇਵਲ ਸੈਂਟਰ
ਓਐੱਨਜੀਸੀ ਸਮੁੰਦਰੀ ਸਰਵਾਇਵਲ ਸੈਂਟਰ ਨੂੰ ਭਾਰਤੀ ਸਮੁੰਦਰੀ ਸਰਵਾਇਵਲ ਟ੍ਰੇਨਿੰਗ ਈਕੋਸਿਸਟਮ ਦੇ ਆਲਮੀ ਮਿਆਰਾਂ ਦੇ ਅਨੁਸਾਰ ਅੱਗੇ ਵਧਾਉਣ ਦੇ ਲਈ ਇੱਕ ਆਪਣੇ ਕਿਸਮ ਦੇ ਪਹਿਲੇ ਏਕੀਕ੍ਰਿਤ ਸਮੁੰਦਰੀ ਸਰਵਾਇਵਲ ਟ੍ਰੇਨਿੰਗ ਸੈਂਟਰ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਇਹ ਪ੍ਰਤੀ ਵਰ੍ਹੇ ਲਗਭਗ 10,000-15,000 ਕਰਮੀਆਂ ਨੂੰ ਟ੍ਰੇਨਿੰਗ ਦੇਵੇਗਾ। ਸਿਮੁਲੇਟਿਡ ਅਤੇ ਕੰਟ੍ਰੋਲਡ ਕਠੋਰ ਮੌਸਮ ਦੀ ਸਥਿਤੀ ਵਿੱਚ ਕੀਤਾ ਗਿਆ ਅਭਿਆਸ ਟ੍ਰੇਨੀਆਂ ਦਾ ਸਮੁੰਦਰੀ ਸਰਵਾਇਵਲ ਕੌਸ਼ਲ ਵਧਾਉਂਦਾ ਹੈ। ਇਸ ਪ੍ਰਕਾਰ ਅਸਲ ਜੀਵਨ ਦੀਆਂ ਆਫ਼ਤਾਂ ਤੋਂ ਸੁਰੱਖਿਅਤ ਬਚਣ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੁੰਦਾ ਹੈ।