ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਇੰਡੀਆ ਐਨਰਜੀ ਵੀਕ, 2024 ਦਾ ਉਦਘਾਟਨ ਕੀਤਾ। ਇੰਡੀਆ ਐਨਰਜੀ ਵੀਕ 2024 ਦੇਸ਼ ਦੀ ਸਰਬਉੱਚ ਅਤੇ ਇੱਕਮਾਤਰ ਵਿਸ਼ਿਸ਼ਟ ਊਰਜਾ ਪ੍ਰਦਰਸ਼ਨੀ ਅਤੇ ਕਾਨਫਰੰਸ ਹੈ। ਇਹ ਭਾਰਤ ਦੇ ਊਰਜਾ ਪਾਰਗਮਨ ਲਕਸ਼ਾਂ ਨੂੰ ਪ੍ਰੇਰਿਤ ਕਰਨ ਦੇ ਲਈ ਸੰਪੂਰਨ ਊਰਜਾ ਵੈਲਿਊ ਚੇਨ ਨੂੰ ਇੱਕ ਮੰਚ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਆਲਮੀ ਤੇਲ ਅਤੇ ਗੈਸ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਮਾਹਿਰਾਂ ਦੇ ਨਾਲ ਇੱਕ ਬੈਠਕ ਭੀ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੰਡੀਆ ਐਨਰਜੀ ਵੀਕ ਦੇ ਦੂਸਰੇ ਸੰਸਕਰਣ ਵਿੱਚ ਸਭ ਦਾ ਸੁਆਗਤ ਕੀਤਾ। ਊਰਜਾਵਾਨ ਗੋਆ ਰਾਜ ਵਿੱਚ ਹੋ ਰਹੇ ਇਸ ਸਮਾਗਮ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਆ ਰਾਜ ਆਪਣੀ ਪ੍ਰਾਹੁਣਚਾਰੀ ਦੀ ਭਾਵਨਾ ਦੇ ਲਈ ਜਾਣਿਆ ਜਾਂਦਾ ਹੈ। ਇਸ ਸਥਾਨ ਦੀ ਕੁਦਰਤੀ ਸੁੰਦਰਤਾ ਅਤੇ ਸੰਸਕ੍ਰਿਤੀ ਟੂਰਿਸਟਾਂ ‘ਤੇ ਗਹਿਨ ਪ੍ਰਭਾਵ ਛੱਡਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਆ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਇਹ ਟਿਕਾਊ ਭਵਿੱਖ ਅਤੇ ਵਾਤਾਵਰਣ ਦੇ ਪ੍ਰਤੀ ਸੰਵੇਦਨਸ਼ੀਲਤਾ ‘ਤੇ ਚਰਚਾ ਦੇ ਲਈ ਆਦਰਸ਼ ਸਥਾਨ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇੰਡੀਆ ਐਨਰਜੀ ਵੀਕ 2024 ਦੇ ਆਯੋਜਨ ਵਿੱਚ ਗੋਆ ਵਿੱਚ ਇਕੱਠੇ ਹੋਏ ਵਿਦੇਸ਼ੀ ਮਹਿਮਾਨ ਗੋਆ ਦੀਆਂ ਯਾਦਾਂ ਆਪਣੇ ਨਾਲ ਲੈ ਜਾਣਗੇ ਅਤੇ ਇਹ ਯਾਦਾਂ ਜੀਵਨਭਰ ਉਨ੍ਹਾਂ ਦੇ ਨਾਲ ਰਹਿਣਗੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਯੋਜਨ ਬਹੁਤ ਹੀ ਮਹੱਤਵਪੂਰਨ ਕਾਲਖੰਡ ਵਿੱਚ ਹੋ ਰਿਹਾ ਹੈ। ਇਸ ਵਿੱਤੀ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ਵਿੱਚ ਭਾਰਤ ਦੀ ਜੀਡੀਪੀ ਦਰ 7.5 ਪ੍ਰਤੀਸ਼ਤ ਤੋਂ ਅਧਿਕ ਹੋ ਗਈ ਸੀ। ਇਹ ਵਿਕਾਸ ਦਰ ਆਲਮੀ ਵਿਕਾਸ ਅਨੁਮਾਨ ਤੋਂ ਅਧਿਕ ਹੈ, ਅੱਜ ਭਾਰਤ, ਵਿਸ਼ਵ ਵਿੱਚ ਸਭ ਤੋਂ ਅਧਿਕ ਤੇਜ਼ੀ ਨਾਲ ਵਧਦੀ ਹੋਈ ਅਰਥਵਿਵਸਥਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਅੰਤਰਰਾਸ਼ਟਰੀ ਮੁਦਰਾ ਕੋਸ਼ (International Monetary Fund) ਨੇ ਭੀ ਭਵਿੱਖਵਾਣੀ ਕੀਤੀ ਹੈ ਕਿ ਅਸੀਂ ਇਸੇ ਤਰ੍ਹਾਂ ਹੀ ਤੇਜ਼ ਗਤੀ ਨਾਲ ਅੱਗੇ ਵਧਾਂਗੇ। ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਭਰ ਦੇ ਆਰਥਿਕ ਮਾਹਿਰਾਂ ਦਾ ਵਿਸ਼ਵਾਸ ਹੈ ਕਿ ਭਾਰਤ ਜਲਦ ਹੀ ਵਿਸ਼ਵ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਇਸ ਵਿਕਾਸ ਗਾਥਾ ਵਿੱਚ ਊਰਜਾ ਖੇਤਰ ਦਾ ਦਾਇਰਾ ਵਿਆਪਕ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਸ਼ਵ ਦਾ ਤੀਸਰਾ ਸਭ ਤੋਂ ਬੜਾ ਊਰਜਾ, ਤੇਲ ਅਤੇ ਐੱਲਪੀਜੀ ਉਪਭੋਗਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਚੌਥਾ ਸਭ ਤੋਂ ਬੜਾ ਆਟੋਮੋਬਾਈਲ ਬਜ਼ਾਰ ਹੋਣ ਦੇ ਨਾਲ-ਨਾਲ ਚੌਥਾ ਸਭ ਤੋਂ ਬੜਾ ਤਰਲ ਕੁਦਰਤੀ ਗੈਸ (ਐੱਲਐੱਨਜੀ) ਆਯਾਤਕ ਅਤੇ ਰਿਫਾਇਨਰ ਹੈ। ਉਨ੍ਹਾਂ ਨੇ ਦੇਸ਼ ਵਿੱਚ ਇਲੈਕਟ੍ਰਿਕ ਵਾਹਨ (ਈਵੀ) ਦੀ ਵਧਦੀ ਮੰਗ ਨੂੰ ਭੀ ਰੇਖਾਂਕਿਤ ਕੀਤਾ ਅਤੇ 2025 ਤੱਕ ਦੇਸ਼ ਦੀ ਊਰਜਾ ਮੰਗ ਦੁੱਗਣੀ ਹੋਣ ਦੇ ਅਨੁਮਾਨ ਬਾਰੇ ਭੀ ਬਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਵਧਦੀ ਮੰਗ ਨੂੰ ਪੂਰਾ ਕਰਨ ਦੀ ਯੋਜਨਾ ਬਾਰੇ ਵਿਸਤਾਰ ਨਾਲ ਦੱਸਿਆ। ਕਿਫਾਇਤੀ ਈਂਧਣ ਸੁਨਿਸ਼ਚਿਤ ਕਰਨ ਦੇ ਪ੍ਰਯਾਸਾਂ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਤੀਕੂਲ ਆਲਮੀ ਕਾਰਕਾਂ ਦੇ ਬਾਵਜੂਦ, ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਪੈਟਰੋਲ ਦੀਆਂ ਕੀਮਤਾਂ ਘੱਟ ਹਨ ਅਤੇ ਕਰੋੜਾਂ ਘਰਾਂ ਦਾ ਬਿਜਲੀਕਰਣ ਕਰਕੇ ਸ਼ਤ-ਪ੍ਰਤੀਸ਼ਤ ਬਿਜਲੀ ਪਹੁੰਚਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨਾ ਕੇਵਲ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ ਬਲਕਿ ਆਲਮੀ ਵਿਕਾਸ ਦੀ ਦਿਸ਼ਾ ਭੀ ਨਿਰਧਾਰਿਤ ਕਰ ਰਿਹਾ ਹੈ।
ਅਭੂਤਪੂਰਵ ਅਧਾਰਭੂਤ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਸੀਂ ਹਾਲ ਹੀ ਵਿੱਚ ਆਏ ਬਜਟ ਵਿੱਚ ਬੁਨਿਆਦੀ ਢਾਂਚੇ ਦੇ ਲਈ 11 ਲੱਖ ਕਰੋੜ ਰੁਪਏ ਦਾ ਖਰਚ ਕਰਨ ਦਾ ਸੰਕਲਪ ਲਿਆ ਹੈ। ਇਸ ਧਨਰਾਸ਼ੀ ਦਾ ਬੜਾ ਹਿੱਸਾ ਊਰਜਾ ਖੇਤਰ ਦੀ ਵਿਕਾਸ ਗਤੀਵਿਧੀਆਂ ਵਿੱਚ ਲਗਾਇਆ ਜਾਵੇਗਾ। ਇਸ ਰਾਸ਼ੀ ਨਾਲ ਦੇਸ਼ ਵਿੱਚ ਰੇਲਵੇ, ਰੇਡਵੇਜ਼, ਜਲਮਾਰਗ, ਵਾਯੂਮਾਰਗ ਅਤੇ ਆਵਾਸ ਵਿੱਚ ਅਧਾਰਭੂਤ ਇਨਫ੍ਰਾਸਟ੍ਰਕਚਰ ਤਿਆਰ ਹੋਵੇਗਾ। ਉਨ੍ਹਾਂ ਸਭ ਵਿੱਚ ਊਰਜਾ ਦੀ ਜ਼ਰੂਰਤ ਹੋਵੇਗੀ, ਇਸ ਲਈ ਭਾਰਤ ਆਪਣੀ ਊਰਜਾ ਸਮਰੱਥਾ ਵਿੱਚ ਲਗਾਤਾਰ ਵਾਧਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਰਕਾਰ ਦੇ ਸੁਧਾਰਾਂ ਦੇ ਕਾਰਨ ਘਰੇਲੂ ਗੈਸ ਦੇ ਵਧਦੇ ਉਤਪਾਦਨ ਦਾ ਉਲੇਖ ਕਰਦੇ ਹੋਏ ਦੱਸਿਆ ਕਿ ਦੇਸ਼ ਦੇ ਪ੍ਰਾਥਮਿਕ ਊਰਜਾ ਸੰਸਾਧਨਾਂ ਵਿੱਚ ਗੈਸ ਦਾ ਪ੍ਰਤੀਸ਼ਤ 6 ਤੋਂ 15 ਪ੍ਰਤੀਸ਼ਤ ਤੱਕ ਲੈ ਜਾਣ ਦੇ ਲਈ ਪ੍ਰਯਾਸ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅਗਲੇ 5-6 ਵਰ੍ਹਿਆਂ ਵਿੱਚ ਇਸ ਖੇਤਰ ਵਿੱਚ ਕਰੀਬ 67 ਅਰਬ ਡਾਲਰ ਦਾ ਨਿਵੇਸ਼ ਆਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕੁਲਰ ਇਕੌਨਮੀ ਅਤੇ ਰਿਯੂਜ਼ (reuse) ਦੀ ਧਾਰਨਾ ਭਾਰਤ ਦੀ ਪ੍ਰਾਚੀਨ ਪਰੰਪਰਾਵਾਂ ਦਾ ਹਿੱਸਾ ਰਹੀ ਹੈ ਅਤੇ ਇਹ ਬਾਤ ਊਰਜਾ ਖੇਤਰ ‘ਤੇ ਭੀ ਲਾਗੂ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਵਰ੍ਹੇ ਆਯੋਜਿਤ ਜੀ-20 ਸਮਿਟ ਵਿੱਚ ਅਸੀਂ ਜਿਸ ਗਲੋਬਲ ਬਾਇਓਫਿਊਲ ਅਲਾਇੰਸ ਨੂੰ ਸ਼ੁਰੂ ਕੀਤਾ ਸੀ ਉਹ ਸਾਡੀ ਭਾਵਨਾ ਦਾ ਪ੍ਰਤੀਕ ਹੈ ਜੋ ਆਲਮੀ ਸਰਕਾਰਾਂ, ਸੰਗਠਨਾਂ ਅਤੇ ਉਦਯੋਗਾਂ ਨੂੰ ਇੱਕ ਮੰਚ ਪ੍ਰਦਾਨ ਕਰਦਾ ਹੈ। ਜਦ ਤੋਂ ਇਸ ਅਲਾਇੰਸ ਦਾ ਗਠਨ ਹੋਇਆ ਹੈ ਇਸ ਨੂੰ ਸਮੁੱਚਾ ਸਮਰਥਨ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 22 ਦੇਸ਼ ਅਤੇ 12 ਅੰਤਰਰਾਸ਼ਟਰੀ ਸੰਗਠਨ ਇਸ ਅਲਾਇੰਸ ਨਾਲ ਜੁੜ ਗਏ ਹਨ ਅਤੇ ਇਸ ਨਾਲ ਵਿਸ਼ਵ ਵਿੱਚ ਜੈਵ ਈਂਧਣ (biofuels) ਦੇ ਉਪਯੋਗ ਨੂੰ ਹੁਲਾਰਾ ਮਿਲੇਗਾ ਅਤੇ ਇਸ ਨਾਲ ਲਗਭਗ 500 ਬਿਲੀਅਨ ਡਾਲਰ ਦੇ ਆਰਥਿਕ ਅਵਸਰ ਭੀ ਪੈਦਾ ਹੋਣਗੇ।
ਜੈਵ ਈਂਧਣ (biofuels) ਦੇ ਖੇਤਰ ਵਿੱਚ ਭਾਰਤ ਦੀ ਪ੍ਰਗਤੀ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੈਵ ਈਂਧਣ ਦੀ ਸਵੀਕਾਰਤਾ ਵਧ ਰਹੀ। ਉਨ੍ਹਾਂ ਨੇ ਦੱਸਿਆ ਕਿ ਵਰ੍ਹੇ 2014 ਵਿੱਚ ਸਾਡੇ ਇੱਥੇ ਈਥੇਨੌਲ ਬਲੈਂਡਿੰਗ 1.5 ਪ੍ਰਤੀਸ਼ਤ ਸੀ ਜੋ 2023 ਵਿੱਚ ਵਧ ਕੇ 12 ਪ੍ਰਤੀਸ਼ਤ ਹੋ ਗਈ, ਜਿਸ ਨਾਲ ਕਾਰਬਨ ਉਤਸਰਜਨ ਵਿੱਚ ਲਗਭਗ 42 ਮਿਲੀਅਨ ਮੀਟ੍ਰਿਕ ਟਨ ਦੀ ਕਮੀ ਆਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ 2025 ਤੱਕ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦਾ ਲਕਸ਼ ਰੱਖਿਆ ਹੈ। ਪਿਛਲੇ ਵਰ੍ਹੇ ‘ਇੰਡੀਆ ਐਨਰਜੀ ਵੀਕ’ ਦੇ ਦੌਰਾਨ 80 ਤੋਂ ਅਧਿਕ ਰਿਟੇਲ ਦੁਕਾਨਾਂ ਵਿੱਚ 20 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦੀ ਸ਼ੁਰੂਆਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੁਕਾਨਾਂ ਦੀ ਸੰਖਿਆ ਹੁਣ ਵਧ ਕੇ 9,000 ਹੋ ਗਈ ਹੈ।
ਪ੍ਰਧਾਨ ਮੰਤਰੀ ਨੇ ਵੇਸਟ ਟੂ ਵੈਲਥ ਮੈਨੇਜਮੈਂਟ ਮਾਡਲ ਨਾਲ ਗ੍ਰਾਮੀਣ ਅਰਥਵਿਵਸਥਾਵਾਂ ਵਿੱਚ ਪਰਿਵਰਤਨ ਲਿਆਉਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਵਿਅਕਤ ਕਰਦੇ ਹੋਏ, ਕਿਹਾ ਕਿ ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਅਸੀਂ ਭਾਰਤ ਵਿੱਚ 5000 ਕੰਪ੍ਰੈਸਡ ਬਾਇਓਗੈਸ ਪਲਾਂਟਾਂ ਦੀ ਸਥਾਪਨਾ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਆਲਮੀ ਵਾਤਾਵਰਣ ਸਬੰਧੀ ਚਿੰਤਾਵਾਂ ‘ਤੇ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਵਿਸ਼ਵ ਦੀ 17 ਪ੍ਰਤੀਸ਼ਤ ਆਬਾਦੀ ਭਾਰਤ ਵਿੱਚ ਰਹਿੰਦੀ ਹੈ ਇਸ ਦੇ ਬਾਵਜੂਦ ਇੱਥੇ ਕੇਵਲ ਵਿਸ਼ਵ ਦਾ ਚਾਰ ਪ੍ਰਤੀਸ਼ਤ ਹੀ ਕਾਰਬਨ ਉਤਸਰਜਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਊਰਜਾ ਸਰੋਤਾਂ ਦੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਕੇ ਆਪਣੇ ਊਰਜਾ ਸੰਸਾਧਨਾਂ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਪ੍ਰਤੀਬੱਧ ਹਾਂ। ਪ੍ਰਧਾਨ ਮੰਤਰੀ ਨੇ 2070 ਤੱਕ ਨੈੱਟ ਜ਼ੀਰੋ ਐਮੀਸ਼ਨਸ (ਉਤਸਰਜਨ) ਹਾਸਲ ਕਰਨ ਦੇ ਭਾਰਤ ਦੇ ਲਕਸ਼ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ, ਅਖੁੱਟ ਊਰਜਾ ਸਥਾਪਿਤ ਸਮਰੱਥਾ ਵਿੱਚ ਦੁਨੀਆ ਵਿੱਚ ਚੌਥੇ ਸਥਾਨ ‘ਤੇ ਹੈ। ਭਾਰਤ ਦੀ 40 ਪ੍ਰਤੀਸ਼ਤ ਸਥਾਪਿਤ ਸਮਰੱਥਾ ਗੈਰ-ਜੀਵਾਸ਼ਮ ਈਂਧਣ ਤੋਂ ਪ੍ਰਾਪਤ ਹੁੰਦੀ ਹੈ। ਸੌਰ ਊਰਜਾ ਵਿੱਚ ਦੇਸ਼ ਦੀ ਪ੍ਰਗਤੀ ‘ਤੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ, ਭਾਰਤ ਦੀ ਸੌਰ ਊਰਜਾ ਸਥਾਪਿਤ ਸਮਰੱਥਾ 20 ਗੁਣਾ ਤੋਂ ਅਧਿਕ ਵਧ ਗਈ ਹੈ ਅਤੇ ਭਾਰਤ ਵਿੱਚ ਸੌਰ ਊਰਜਾ ਨਾਲ ਜੁੜਨ ਦਾ ਅਭਿਯਾਨ ਜਨ ਅੰਦੋਲਨ ਬਣ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਇੱਕ ਕਰੋੜ ਘਰਾਂ ਦੀ ਛੱਤ ‘ਤੇ ਸੋਲਰ ਪੈਨਲ ਸਥਾਪਿਤ ਕਰਨ ਦੇ ਉਦੇਸ਼ ਨਾਲ ਨਾ ਕੇਵਲ ਇੱਕ ਪ੍ਰਮੁੱਖ ਮਿਸ਼ਨ ਦੀ ਸ਼ੁਰੂਆਤ ਹੋਵੇਗੀ, ਇਹ ਨਾ ਕੇਵਲ ਇੱਕ ਕਰੋੜ ਪਰਿਵਾਰਾਂ ਨੂੰ ਊਰਜਾ ਖੇਤਰ ਵਿੱਚ ਆਤਮਨਿਰਭਰ ਬਣਾਵੇਗਾ ਬਲਕਿ ਉਨ੍ਹਾਂ ਦੇ ਘਰਾਂ ਵਿੱਚ ਜੋ ਅਤਿਰਿਕਤ ਬਿਜਲੀ ਪੈਦਾ ਹੋਵੇਗੀ ਉਸ ਨੂੰ ਸਿੱਧਾ ਗ੍ਰਿੱਡ ਤੱਕ ਪਹੁੰਚਾਉਣ ਦੀ ਵਿਵਸਥਾ ਭੀ ਤਿਆਰ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਹਿਲਾਂ ਨਾਲ ਪਰਿਵਰਤਨਕਾਰੀ ਪ੍ਰਭਾਵ ਪਵੇਗਾ। ਉਨ੍ਹਾਂ ਨੇ ਕਿਹਾ, “ਸੰਪੂਰਨ ਸੋਲਰ ਵੈਲਿਊ ਚੇਨ ਵਿੱਚ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਭਾਰਤ ਵਿੱਚ ਗ੍ਰੀਨ ਹਾਈਡ੍ਰੋਜਨ ਖੇਤਰ ਵਿੱਚ ਭੀ ਪ੍ਰਗਤੀ ਹੋ ਰਹੀ ਹੈ। ਇਹ ਭਾਰਤ ਦੇ ਲਈ ਹਾਈਡ੍ਰੋਜਨ ਉਤਪਾਦਨ ਅਤੇ ਨਿਰਯਾਤ ਦਾ ਕੇਂਦਰ ਬਣਨ ਦਾ ਮਾਰਗ ਪੱਧਰਾ ਕਰੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦਾ ਗ੍ਰੀਨ ਹਾਈਡ੍ਰੋਜਨ ਖੇਤਰ ਨਿਵੇਸ਼ਕਾਂ ਅਤੇ ਉਦਯੋਗਾਂ ਦੋਨਾਂ ਨੂੰ ਨਿਸ਼ਚਿਤ ਤੌਰ ‘ਤੇ ਬਹੁਤ ਲਾਭ ਪਹੁੰਚਾ ਸਕਦਾ ਹੈ।
ਇੰਡੀਆ ਐਨਰਜੀ ਵੀਕ ਸਮਾਗਮ ਊਰਜਾ ਖੇਤਰ ਵਿੱਚ ਆਲਮੀ ਸਹਿਯੋਗ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਐਨਰਜੀ ਵੀਕ ਸਮਾਗਮ ਸਿਰਫ਼ ਭਾਰਤ ਦਾ ਸਮਾਗਮ ਨਹੀਂ ਬਲਕਿ ‘ਭਾਰਤ ਦੁਨੀਆ ਦੇ ਨਾਲ ਅਤੇ ਦੁਨੀਆ ਦੇ ਲਈ’ ਭਾਵਨਾ ਨੂੰ ਪ੍ਰਤੀਬਿੰਬਿਤ ਕਰਦਾ ਹੈ।
ਉਨ੍ਹਾਂ ਨੇ ਟਿਕਾਊ ਊਰਜਾ ਵਿਕਾਸ ਵਿੱਚ ਸਹਿਯੋਗ ਅਤੇ ਗਿਆਨ ਸਾਂਝਾ ਕਰਨ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਆਓ ਅਸੀਂ ਇੱਕ-ਦੂਸਰੇ ਤੋਂ ਸਿੱਖੀਏ, ਅਤਿਆਧੁਨਿਕ ਤਕਨੀਕਾਂ ‘ਤੇ ਸਹਿਯੋਗ ਕਰੀਏ ਅਤੇ ਟਿਕਾਊ ਊਰਜਾ ਵਿਕਾਸ ਦਾ ਮਾਰਗ ਖੋਜੀਏ।
ਪ੍ਰਧਾਨ ਮੰਤਰੀ ਨੇ ਇੱਕ ਸਮ੍ਰਿੱਧ ਭਵਿੱਖ ਦੇ ਨਿਰਮਾਣ ‘ਤੇ ਆਸ਼ਾ ਵਿਅਕਤ ਕਰਦੇ ਹੋਏ, ਕਿਹਾ ਕਿ ਇਹ ਵਾਤਾਵਰਣ ਸੰਭਾਲ਼ ਨੂੰ ਪ੍ਰਾਥਮਿਕਤਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ, ਐਸੇ ਭਵਿੱਖ ਦਾ ਨਿਰਮਾਣ ਕਰੀਏ ਜੋ ਸਮ੍ਰਿੱਧ ਭੀ ਹੋਵੇ ਅਤੇ ਜਿਸ ਵਿੱਚ ਵਾਤਾਵਰਣ ਦੀ ਸੰਭਾਲ਼ ਭੀ ਹੋ ਸਕੇ।
ਇਸ ਅਵਸਰ ‘ਤੇ ਗੋਆ ਦੇ ਰਾਜਪਾਲ, ਸ਼੍ਰੀ ਪੀ ਐੱਸ ਸ੍ਰੀਧਰਨ ਪਿੱਲਈ, ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ, ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਕੇਂਦਰੀ ਪੈਟਰੋਲੀਅਮ, ਤੇਲ ਅਤੇ ਕੁਦਰਤੀ ਗੈਸ ਰਾਜ ਮੰਤਰੀ, ਸ਼੍ਰੀ ਰਾਮੇਸ਼ਵਰ ਤੇਲੀ ਭੀ ਮੌਜੂਦ ਸਨ।
ਪਿਛੋਕੜ
ਊਰਜਾ ਜ਼ਰੂਰਤਾਂ ਵਿੱਚ ਆਤਮਨਿਰਭਰਤਾ (Aatmanirbharta) ਹਾਸਲ ਕਰਨਾ ਪ੍ਰਧਾਨ ਮੰਤਰੀ ਦਾ ਮੁੱਖ ਫੋਕਸ ਖੇਤਰ ਰਿਹਾ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਦੇ ਰੂਪ ਵਿੱਚ, ਇੰਡੀਆ ਐਨਰਜੀ ਵੀਕ 6 ਤੋਂ 9 ਫਰਵਰੀ 2024 ਤੱਕ ਗੋਆ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਭਾਰਤ ਦੀ ਸਰਬਉੱਚ ਅਤੇ ਇੱਕਮਾਤਰ ਵਿਸ਼ਿਸ਼ਟ ਊਰਜਾ ਪ੍ਰਦਰਸ਼ਨੀ ਅਤੇ ਕਾਨਫਰੰਸ ਹੈ, ਜੋ ਭਾਰਤ ਦੇ ਊਰਜਾ ਪਾਰਗਮਨ ਲਕਸ਼ਾਂ ਦੇ ਲਈ ਸੰਪੂਰਨ ਊਰਜਾ ਵੈਲਿਊ ਚੇਨ ਨੂੰ ਇੱਕ ਮੰਚ ਪ੍ਰਦਾਨ ਕਰੇਗਾ ਅਤੇ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗਾ। ਪ੍ਰਧਾਨ ਮੰਤਰੀ ਨੇ ਆਲਮੀ ਤੇਲ ਅਤੇ ਗੈਸ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਅਤੇ ਮਾਹਿਰਾਂ ਦੇ ਨਾਲ ਬੈਠਕ ਭੀ ਕੀਤੀ।
ਇੰਡੀਆ ਐਨਰਜੀ ਵੀਕ 2024 ਦਾ ਮਹੱਤਵਪੂਰਨ ਲਕਸ਼ ਸਟਾਰਟਅੱਪਸ ਨੂੰ ਪ੍ਰੋਤਸਾਹਨ ਦੇਣਾ ਅਤੇ ਉਨ੍ਹਾਂ ਨੂੰ ਊਰਜਾ ਵੈਲਿਊ ਚੇਨ ਵਿੱਚ ਜੋੜਨਾ ਹੈ। ਕਾਨਫਰੰਸ ਵਿੱਚ ਵਿਭਿੰਨ ਦੇਸ਼ਾਂ ਦੇ ਲਗਭਗ 17 ਊਰਜਾ ਮੰਤਰੀ, 35,000 ਤੋਂ ਅਧਿਕ ਭਾਗੀਦਾਰ ਰਹਿਣਗੇ। ਇਸ ਦੌਰਾਨ 900 ਤੋਂ ਅਧਿਕ ਪ੍ਰਦਰਸ਼ਕਾਂ ਦੀ ਭਾਗੀਦਾਰੀ ਰਹਿਣ ਦੀ ਉਮੀਦ ਹੈ। ਇਸ ਵਿੱਚ ਛੇ ਸਮਰਪਿਤ ਦੇਸ਼ਾਂ- ਕੈਨੇਡਾ, ਜਰਮਨੀ, ਨੀਦਰਲੈਂਡ, ਰੂਸ, ਬ੍ਰਿਟੇਨ ਅਤੇ ਅਮਰੀਕਾ ਦੇ ਪਵੇਲੀਅਨ (ਮੰਡਪ) ਹੋਣਗੇ। ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦੇ (ਐੱਮਐੱਸਐੱਮਈਜ਼) ਖੇਤਰ ਵਿੱਚ ਭਾਰਤੀਆਂ ਦੇ ਇਨੋਵੇਸ਼ਨਸ ਨੂੰ ਇੱਕ ਵਿਸ਼ੇਸ਼ ਮੇਕ ਇਨ ਇੰਡੀਆ ਪਵੇਲੀਅਨ ਵਿੱਚ ਦਰਸਾਇਆ ਜਾਵੇਗਾ।
Global experts are upbeat about India's growth story. pic.twitter.com/sxsbfOMk2x
— PMO India (@PMOIndia) February 6, 2024
भारत ना सिर्फ अपनी जरूरतों को पूरा कर रहा है, बल्कि विश्व के विकास की दिशा भी तय कर रहा है। pic.twitter.com/hUL64NjlAf
— PMO India (@PMOIndia) February 6, 2024
India is focusing on building infrastructure at an unprecedented pace. pic.twitter.com/fQuVwtbaV2
— PMO India (@PMOIndia) February 6, 2024
हमारी सरकार ने जो Reforms किए हैं, उससे भारत में घरेलू गैस का उत्पादन तेजी से बढ़ रहा है: PM @narendramodi pic.twitter.com/PquSqkGkRl
— PMO India (@PMOIndia) February 6, 2024
The Global Biofuels Alliance has brought together governments, institutions and industries from all over the world. pic.twitter.com/hmOMq0TXAe
— PMO India (@PMOIndia) February 6, 2024
Giving momentum to rural economy through 'Waste to Wealth Management.' pic.twitter.com/qY6KZqsywe
— PMO India (@PMOIndia) February 6, 2024
India is emphasizing the development of environmentally conscious energy sources to enhance our energy mix.
— PMO India (@PMOIndia) February 6, 2024
Our goal is to achieve Net Zero Emission by 2070. pic.twitter.com/WghArzHdHx
Encouraging self-reliance in solar energy sector. pic.twitter.com/Zw6EmrAvQh
— PMO India (@PMOIndia) February 6, 2024