ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਰਿੰਗ ਟੋਬਗੇ (Tshering Tobgay) ਨੇ ਭਾਰਤ ਸਰਕਾਰ ਦੀ ਸਹਾਇਤਾ ਨਾਲ ਥਿੰਪੂ ਵਿਖੇ ਨਿਰਮਿਤ ਅਤਿਆਧੁਨਿਕ ਹਸਪਤਾਲ ਗਯਾਲਤਸੁਏਨ ਜੇਤਸੁਨ ਪੇਮਾ ਵਾਂਗਚੁਕ ਮਦਰ ਐਂਡ ਚਾਈਲਡ ਹਸਪਤਾਲ (Gyaltsuen Jetsun Pema Wangchuck Mother and Child Hospital) ਦਾ ਉਦਘਾਟਨ ਕੀਤਾ।
ਭਾਰਤ ਸਰਕਾਰ ਨੇ 150 ਬਿਸਤਰਿਆਂ ਵਾਲੇ ਗਯਾਲਤਸੁਏਨ ਜੇਤਸੁਨ ਪੇਮਾ ਵਾਂਗਚੁਕ ਮਦਰ ਐਂਡ ਚਾਈਲਡ ਹਸਪਤਾਲ (Gyaltsuen Jetsun Pema Wangchuck Mother and Child Hospital) ਦੇ ਵਿਕਾਸ ਵਿੱਚ ਦੋ ਫੇਜਾਂ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਹਸਪਤਾਲ ਦੇ ਪਹਿਲੇ ਫੇਜ ਦਾ ਨਿਰਮਾਣ 22 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ ਅਤੇ ਇਹ 2019 ਤੋਂ ਚਾਲੂ ਹੈ। ਦੂਜੇ ਫੇਜ ਦਾ ਨਿਰਮਾਣ 12ਵੀਂ ਪੰਜ ਵਰ੍ਹੇ ਯੋਜਨਾ ਦੇ ਤਹਿਤ 119 ਕਰੋੜ ਰੁਪਏ ਦੀ ਲਾਗਤ ਨਾਲ 2019 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਹੁਣ ਪੂਰਾ ਹੋ ਚੁੱਕਿਆ ਹੈ।
ਇਹ ਨਵਾਂ ਬਣਿਆ ਹਸਪਤਾਲ ਭੂਟਾਨ ਵਿੱਚ ਮਦਰ ਐਂਡ ਚਾਈਲਡ ਹੈਲਥ ਸਰਵਿਸਿਸ ਦੀ ਗੁਣਵੱਤਾ ਨੂੰ ਵਧਾਏਗਾ। ਇਹ ਨਵਾਂ ਹਸਪਤਾਲ ਬਾਲ ਰੋਗ, ਗਾਇਨੀਕੋਲੌਲਜੀ ਅਤੇ ਪ੍ਰਸੂਤੀ ਵਿਗਿਆਨ (Obstetrics), ਐਨੇਸਥੀਸੀਓਲੌਜੀ, ਆਪ੍ਰੇਸ਼ਨ ਥਿਏਟਰ, ਨਿਓਨੇਟਲ ਇੰਟੈਂਸਿਵ ਕੇਅਰ ਅਤੇ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ।
ਗਯਾਲਤਸੁਏਨ ਜੇਤਸੁਨ ਪੇਮਾ ਵਾਂਗਚੁਕ ਮਦਰ ਐਂਡ ਚਾਈਲਡ ਹਸਪਤਾਲ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਭਾਰਤ-ਭੂਟਾਨ ਸਾਂਝੇਦਾਰੀ ਦਾ ਸ਼ਾਨਦਾਰ ਉਦਾਹਰਣ ਹੈ।