ਸਿੰਬਾਇਓਸਿਸ ਆਰੋਗਯ ਧਾਮ ਦਾ ਉਦਘਾਟਨ ਕੀਤਾ
“ਗਿਆਨ ਦੂਰ-ਦੂਰ ਤੱਕ ਫੈਲਣਾ ਚਾਹੀਦਾ ਹੈ, ਗਿਆਨ ਸੰਸਾਰ ਨੂੰ ਇੱਕ ਪਰਿਵਾਰ ਦੇ ਰੂਪ ’ਚ ਜੋੜਨ ਦਾ ਇੱਕ ਮਾਧਿਅਮ ਬਣਨਾ ਚਾਹੀਦਾ ਹੈ, ਇਹ ਸਾਡਾ ਸੱਭਿਆਚਾਰ ਰਿਹਾ ਹੈ। ਮੈਂ ਖੁਸ਼ ਹਾਂ ਕਿ ਇਹ ਪਰੰਪਰਾ ਸਾਡੇ ਦੇਸ਼ ਵਿੱਚ ਹਾਲੇ ਵੀ ਜ਼ਿੰਦਾ ਹੈ”
“ਸਟਾਰਟਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਮੇਕ ਇਨ ਇੰਡੀਆ ਤੇ ਆਤਮਨਿਰਭਰ ਭਾਰਤ ਜਿਹੀਆਂ ਮਿਸ਼ਨਾਂ ਸਾਡੀਆਂ ਖ਼ਾਹਿਸ਼ਾਂ ਨੂੰ ਦਰਸਾਉਂਦੀਆਂ ਹਨ। ਅੱਜ ਦਾ ਭਾਰਤ ਨਵੀਨਤਾ ਲਿਆ ਰਿਹਾ ਹੈ, ਸੁਧਾਰ ਕਰ ਰਿਹਾ ਹੈ ਅਤੇ ਸਮੁੱਚੀ ਦੁਨੀਆਂ ’ਤੇ ਪ੍ਰਭਾਵ ਛੱਡ ਰਿਹਾ ਹੈ”
“ਤੁਹਾਡੀ ਪੀੜ੍ਹੀ ਇਸ ਕਰਕੇ ਖ਼ੁਸ਼ਕਿਸਮਤ ਹੈ ਕਿ ਇਹ ਪਹਿਲਾਂ ਵਾਲੇ ਰੱਖਿਆਤਮਕ ਤੇ ਨਿਰਭਰ ਮਨੋਵਿਗਿਆਨ ਤੋਂ ਪੀੜਤ ਨਹੀਂ ਹੋਈ। ਭਾਵਨਾਤਮਕ ਮਨੋਵਿਗਿਆਨਕ ਭਾਵਨਾ ਦੇ ਪ੍ਰਭਾਵ ਦੇ ਇੱਕ ਆਯੋਜਨ ਨੂੰ ਪਿਆਰ ਕਰਦਾ ਹੈ। ਇਸ ਦਾ ਸਿਹਰਾ ਤੁਹਾਡੇ ਸਾਰਿਆਂ ਨੂੰ ਜਾਪਦਾ ਹੈ, ਸਾਡੇ ਨੌਜਵਾਨਾਂ ਨੂੰ ਜਾਂਦਾ ਹੈ”
“ਅੱਜ ਦੇਸ਼ ਦੀ ਸਰਕਾਰ ਨੂੰ ਦੇਸ਼ ਦੇ ਨੌਜਵਾਨਾਂ ਦੀ ਤਾਕਤ 'ਤੇ ਭਰੋਸਾ ਹੈ। ਇਸੇ ਲਈ ਅਸੀਂ ਤੁਹਾਡੇ ਵਾਸਤੇ ਇੱਕ ਤੋਂ ਬਾਅਦ ਇੱਕ ਖੇਤਰ ਨੂੰ ਖੋਲ੍ਹ ਰਹੇ ਹਾਂ”
“ਇਹ ਭਾਰਤ ਦਾ ਵੱਧ ਰਿਹਾ ਪ੍ਰਭਾਵ ਹੈ ਕਿ ਅਸੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਆਪਣੇ ਵਤਨ ਵਾਪਸ ਲਿਆਂਦਾ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੰਬਾਇਓਸਿਸ ਯੂਨੀਵਰਸਿਟੀ, ਪੁਣੇ ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ। ਉਨ੍ਹਾਂ ਸਿੰਬਾਇਓਸਿਸ ਆਰੋਗਿਆ ਧਾਮ ਦਾ ਉਦਘਾਟਨ ਵੀ ਕੀਤਾ। ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਯਾਰੀ ਵੀ ਇਸ ਮੌਕੇ ਹਾਜ਼ਰ ਸਨ।

ਇਸ ਮੌਕੇ ਸਿੰਬਾਇਓਸਿਸ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਸੰਸਥਾ ਦੇ ਆਦਰਸ਼ 'ਵਸੁਧੈਵ ਕੁਟੁੰਬਕਮ' ਨੂੰ ਨੋਟ ਕੀਤਾ ਅਤੇ ਕਿਹਾ ਕਿ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੇ ਰੂਪ ਵਿੱਚ, ਇਹ ਆਧੁਨਿਕ ਸੰਸਥਾ ਭਾਰਤ ਦੀ ਪ੍ਰਾਚੀਨ ਪਰੰਪਰਾ ਦੀ ਨੁਮਾਇੰਦਗੀ ਕਰ ਰਹੀ ਹੈ। ਉਨ੍ਹਾਂ ਕਿਹਾ,“ਗਿਆਨ ਦੂਰ-ਦੂਰ ਤੱਕ ਫੈਲਣਾ ਚਾਹੀਦਾ ਹੈ, ਗਿਆਨ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਜੋੜਨ ਦਾ ਮਾਧਿਅਮ ਬਣਨਾ ਚਾਹੀਦਾ ਹੈ, ਇਹ ਸਾਡਾ ਸੱਭਿਆਚਾਰ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਇਹ ਪਰੰਪਰਾ ਸਾਡੇ ਦੇਸ਼ ਵਿੱਚ ਹਾਲੇ ਵੀ ਜ਼ਿੰਦਾ ਹੈ।”

ਪ੍ਰਧਾਨ ਮੰਤਰੀ ਨੇ ਨਵੇਂ ਭਾਰਤ ਦੇ ਭਰੋਸੇ ਨੂੰ ਉਜਾਗਰ ਕਰਦਿਆਂ ਜ਼ਿਕਰ ਕੀਤਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਤੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟ ਅੱਪ ਈਕੋਸਿਸਟਮ ਕਾਇਮ ਰੱਖਦਾ ਹੈ। ਉਨ੍ਹਾਂ ਕਿਹਾ,“ਸਟਾਰਟਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਜਿਹੇ ਮਿਸ਼ਨ ਤੁਹਾਡੀਆਂ ਖ਼ਾਹਿਸ਼ਾਂ ਨੂੰ ਦਰਸਾਉਂਦੇ ਹਨ। ਅੱਜ ਦਾ ਭਾਰਤ ਨਵੀਨਤਾ ਲਿਆ ਰਿਹਾ ਹੈ, ਸੁਧਾਰ ਕਰ ਰਿਹਾ ਹੈ ਅਤੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਣੇ ਦੇ ਨਿਵਾਸੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਭਾਰਤ ਨੇ ਕੋਰੋਨਾ ਟੀਕਾਕਰਣ ਦੇ ਸੰਦਰਭ ਵਿੱਚ ਦੁਨੀਆ ਨੂੰ ਆਪਣੀ ਤਾਕਤ ਦਿਖਾਈ।

ਉਨ੍ਹਾਂ ਨੇ ਭਾਰਤ ਦੇ ਪ੍ਰਭਾਵ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਯੂਕਰੇਨ ਸੰਕਟ ਦੌਰਾਨ ਭਾਰਤ ‘ਅਪਰੇਸ਼ਨ ਗੰਗਾ’ ਰਾਹੀਂ ਆਪਣੇ ਨਾਗਰਿਕਾਂ ਨੂੰ ਯੁੱਧ ਖੇਤਰ ਤੋਂ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਰਿਹਾ ਹੈ। ਉਨ੍ਹਾਂ ਕਿਹਾ,“ਦੁਨੀਆ ਦੇ ਵੱਡੇ ਦੇਸ਼ਾਂ ਨੂੰ ਅਜਿਹਾ ਕਰਨਾ ਮੁਸ਼ਕਲ ਹੋ ਰਿਹਾ ਹੈ। ਪਰ ਇਹ ਭਾਰਤ ਦਾ ਵਧ ਰਿਹਾ ਪ੍ਰਭਾਵ ਹੈ ਕਿ ਅਸੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਆਪਣੇ ਵਤਨ ਵਾਪਸ ਲਿਆਏ ਹਾਂ।”

ਪ੍ਰਧਾਨ ਮੰਤਰੀ ਨੇ ਦੇਸ਼ ਦੇ ਬਦਲੇ ਹੋਏ ਰੌਂਅ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ,"ਤੁਹਾਡੀ ਪੀੜ੍ਹੀ ਇਸ ਲਈ ਖ਼ੁਸ਼ਕਿਸਮਤ ਹੈ ਕਿ ਇਸ ਨੂੰ ਪਹਿਲਾਂ ਦੇ ਰੱਖਿਆਤਮਕ ਅਤੇ ਨਿਰਭਰ ਮਨੋਵਿਗਿਆਨ ਦੇ ਨੁਕਸਾਨਦੇਹ ਪ੍ਰਭਾਵ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਜੇਕਰ ਦੇਸ਼ 'ਚ ਇਹ ਬਦਲਾਅ ਆਇਆ ਹੈ ਤਾਂ ਇਸ ਦਾ ਪਹਿਲਾ ਸਿਹਰਾ ਵੀ ਤੁਹਾਡੇ ਸਾਰਿਆਂ ਨੂੰ ਜਾਂਦਾ ਹੈ, ਸਾਡੇ ਨੌਜਵਾਨਾਂ ਨੂੰ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਉਨ੍ਹਾਂ ਖੇਤਰਾਂ ਵਿੱਚ ਗਲੋਬਲ ਲੀਡਰ ਵਜੋਂ ਉਭਰਿਆ ਹੈ, ਜਿਨ੍ਹਾਂ ਨੂੰ ਪਹਿਲਾਂ ਪਹੁੰਚ ਤੋਂ ਬਾਹਰ ਸਮਝਿਆ ਜਾਂਦਾ ਸੀ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਬਣ ਗਿਆ ਹੈ। ਸੱਤ ਸਾਲ ਪਹਿਲਾਂ ਭਾਰਤ ਵਿੱਚ ਸਿਰਫ਼ 2 ਮੋਬਾਈਲ ਨਿਰਮਾਣ ਕੰਪਨੀਆਂ ਸਨ, ਅੱਜ 200 ਤੋਂ ਵੱਧ ਨਿਰਮਾਣ ਯੂਨਿਟ ਇਸ ਕੰਮ ਵਿੱਚ ਲੱਗੇ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਖੇਤਰ ’ਚ ਵੀ ਭਾਰਤ, ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਮੰਨਿਆ ਜਾਂਦਾ ਸੀ, ਹੁਣ ਇੱਕ ਰੱਖਿਆ ਬਰਾਮਦਕਾਰ ਬਣ ਰਿਹਾ ਹੈ। ਅੱਜ, ਦੋ ਵੱਡੇ ਰੱਖਿਆ ਗਲਿਆਰੇ ਆ ਰਹੇ ਹਨ, ਜਿੱਥੇ ਦੇਸ਼ ਦੀਆਂ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਭ ਤੋਂ ਵੱਡੇ ਆਧੁਨਿਕ ਹਥਿਆਰ ਬਣਾਏ ਜਾਣਗੇ।

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਦੇ ਖੁੱਲਣ ਦਾ ਪੂਰਾ ਲਾਭ ਲੈਣ ਦਾ ਸੱਦਾ ਦਿੱਤਾ। ਜੀਓ-ਸਪੇਸ਼ੀਅਲ ਸਿਸਟਮ, ਡ੍ਰੋਨ, ਸੈਮੀ-ਕੰਡਕਟਰਾਂ ਅਤੇ ਪੁਲਾੜ ਟੈਕਨੋਲੋਜੀ ਦੇ ਖੇਤਰਾਂ ਵਿੱਚ ਹਾਲ ਹੀ ਵਿੱਚ ਕੀਤੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਵਿੱਚ ਸਰਕਾਰ ਅੱਜ ਦੇਸ਼ ਦੇ ਨੌਜਵਾਨਾਂ ਦੀ ਤਾਕਤ ਉੱਤੇ ਭਰੋਸਾ ਕਰਦੀ ਹੈ। ਇਸ ਲਈ ਅਸੀਂ ਤੁਹਾਡੇ ਲਈ ਇੱਕ ਤੋਂ ਬਾਅਦ ਇੱਕ ਖੇਤਰ ਖੋਲ੍ਹ ਰਹੇ ਹਾਂ।

ਸ਼੍ਰੀ ਮੋਦੀ ਨੇ ਬੇਨਤੀ ਕੀਤੀ,"ਤੁਸੀਂ ਜਿਸ ਵੀ ਖੇਤਰ ਵਿੱਚ ਹੋ, ਜਿਸ ਤਰ੍ਹਾਂ ਤੁਸੀਂ ਆਪਣੇ ਕਰੀਅਰ ਲਈ ਲਕਸ਼ ਨਿਰਧਾਰਿਤ ਕਰਦੇ ਹੋ, ਉਸੇ ਤਰ੍ਹਾਂ ਤੁਹਾਡੇ ਦੇਸ਼ ਲਈ ਕੁਝ ਲਕਸ਼ ਹੋਣੇ ਚਾਹੀਦੇ ਹਨ।" ਉਨ੍ਹਾਂ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਕਿਹਾ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਫਿਟਨਸ ਬਰਕਰਾਰ ਰੱਖਣ ਅਤੇ ਖੁਸ਼ ਤੇ ਗੁੰਜਾਇਮਾਨ ਰਹਿਣ ਲਈ ਕਿਹਾ। ਸ਼੍ਰੀ ਮੋਦੀ ਨੇ ਕਿਹਾ, "ਜਦੋਂ ਸਾਡੇ ਲਕਸ਼ ਨਿਜੀ ਵਿਕਾਸ ਤੋਂ ਰਾਸ਼ਟਰੀ ਵਿਕਾਸ ਵੱਲ ਜਾਂਦੇ ਹਨ, ਤਾਂ ਰਾਸ਼ਟਰ ਨਿਰਮਾਣ ਵਿੱਚ ਭਾਗੀਦਾਰ ਹੋਣ ਦੀ ਭਾਵਨਾ ਆਪਣੇ ਆਪ ਹੀ ਆ ਜਾਂਦੀ ਹੈ।"

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਹਰ ਸਾਲ ਕੰਮ ਕਰਨ ਲਈ ਥੀਮਾਂ ਦੀ ਚੋਣ ਕਰਨ ਅਤੇ ਰਾਸ਼ਟਰੀ ਤੇ ਵਿਸ਼ਵ ਪੱਧਰੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਵਿਸ਼ਿਆਂ ਦੀ ਚੋਣ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਨਤੀਜੇ ਅਤੇ ਵਿਚਾਰ ਪ੍ਰਧਾਨ ਮੰਤਰੀ ਦਫ਼ਤਰ ਨਾਲ ਵੀ ਸਾਂਝੇ ਕੀਤੇ ਜਾ ਸਕਦੇ ਹਨ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
How MSMEs in Tier 2 & Tier 3 Cities Are Fuelling India’s Growth

Media Coverage

How MSMEs in Tier 2 & Tier 3 Cities Are Fuelling India’s Growth
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 10 ਮਾਰਚ 2025
March 10, 2025

Appreciation for PM Modi’s Efforts in Strengthening Global Ties